ਅਧਿਐਨ ਲੇਖ 36
ਨੌਜਵਾਨ ਭੈਣਾਂ-ਭਰਾਵਾਂ ਦੀ ਕਦਰ ਕਰੋ
“ਨੌਜਵਾਨਾਂ ਦੀ ਤਾਕਤ ਉਨ੍ਹਾਂ ਦੀ ਸ਼ਾਨ ਹੈ।”—ਕਹਾ. 20:29.
ਗੀਤ 34 ਵਫ਼ਾ ਦੇ ਰਾਹ ’ਤੇ ਚੱਲੋ
ਖ਼ਾਸ ਗੱਲਾਂ *
1. ਸਿਆਣੀ ਉਮਰ ਦੇ ਭੈਣ-ਭਰਾ ਕੀ ਕਰ ਸਕਦੇ ਹਨ?
ਜਿਉਂ-ਜਿਉਂ ਅਸੀਂ ਬੁੱਢੇ ਹੁੰਦੇ ਜਾਂਦੇ ਹਾਂ, ਉੱਦਾਂ-ਉੱਦਾਂ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਯਹੋਵਾਹ ਦੀ ਸੇਵਾ ਪਹਿਲਾਂ ਜਿੰਨੀ ਨਹੀਂ ਕਰ ਪਾ ਰਹੇ। ਭਾਵੇਂ ਸਾਡੀ ਤਾਕਤ ਘੱਟ ਜਾਂਦੀ ਹੈ, ਫਿਰ ਵੀ ਸਾਡੇ ਕੋਲ ਬੁੱਧ ਅਤੇ ਤਜਰਬਾ ਹੁੰਦਾ ਹੈ। ਇਸ ਨਾਲ ਅਸੀਂ ਨੌਜਵਾਨਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰ ਸਕਣ ਅਤੇ ਨਵੀਆਂ ਜ਼ਿੰਮੇਵਾਰੀਆਂ ਸੰਭਾਲ ਸਕਣ। ਲੰਬੇ ਸਮੇਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਹੇ ਇਕ ਭਰਾ ਨੇ ਕਿਹਾ: “ਜਦੋਂ ਮੈਨੂੰ ਲੱਗਾ ਕਿ ਮੈਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਨਹੀਂ ਕਰ ਪਾ ਰਿਹਾ, ਤਾਂ ਮੈਂ ਖ਼ੁਸ਼ ਸੀ ਕਿ ਮੰਡਲੀ ਵਿਚ ਅਜਿਹੇ ਕਈ ਕਾਬਲ ਨੌਜਵਾਨ ਭਰਾ ਹਨ ਜੋ ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲ ਸਕਦੇ ਹਨ।”
2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
2 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਜਦੋਂ ਨੌਜਵਾਨ ਭੈਣ-ਭਰਾ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਵੀ ਨੌਜਵਾਨਾਂ ਨਾਲ ਦੋਸਤੀ ਕਰ ਕੇ ਬਹੁਤ ਫ਼ਾਇਦਾ ਹੁੰਦਾ ਹੈ। ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਨਿਮਰ ਬਣਨਾ ਪਵੇਗਾ, ਆਪਣੀਆਂ ਹੱਦਾਂ ਵਿਚ ਰਹਿਣਾ ਪਵੇਗਾ ਅਤੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਣ ਦੇ ਨਾਲ-ਨਾਲ ਖੁੱਲ੍ਹ-ਦਿਲੇ ਵੀ ਬਣਨਾ ਪਵੇਗਾ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ।
ਨਿਮਰ ਬਣੋ
3. ਫ਼ਿਲਿੱਪੀਆਂ 2:3, 4 ਮੁਤਾਬਕ ਨਿਮਰ ਹੋਣ ਦਾ ਕੀ ਮਤਲਬ ਹੈ ਅਤੇ ਨਿਮਰਤਾ ਇਕ ਮਸੀਹੀ ਦੀ ਕਿਵੇਂ ਮਦਦ ਕਰ ਸਕਦੀ ਹੈ?
3 ਜੇ ਸਿਆਣੀ ਉਮਰ ਦੇ ਭੈਣ-ਭਰਾ ਨੌਜਵਾਨਾਂ ਦੀ ਮਦਦ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਨਿਮਰ ਬਣਨਾ ਪਵੇਗਾ। ਇਕ ਨਿਮਰ ਇਨਸਾਨ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ। (ਫ਼ਿਲਿੱਪੀਆਂ 2:3, 4 ਪੜ੍ਹੋ।) ਜਿਹੜੇ ਸਿਆਣੀ ਉਮਰ ਦੇ ਭੈਣ-ਭਰਾ ਨਿਮਰ ਹੁੰਦੇ ਹਨ, ਉਹ ਜਾਣਦੇ ਹਨ ਕਿ ਕਿਸੇ ਵੀ ਕੰਮ ਨੂੰ ਕਰਨ ਦੇ ਕਈ ਤਰੀਕੇ ਹੁੰਦੇ ਹਨ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਕੰਮ ਉਸੇ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਉਹ ਕਰਦੇ ਆਏ ਹਨ। (ਉਪ. 7:10) ਉਨ੍ਹਾਂ ਕੋਲ ਕਾਫ਼ੀ ਤਜਰਬਾ ਹੁੰਦਾ ਹੈ ਜਿਸ ਨਾਲ ਉਹ ਨੌਜਵਾਨਾਂ ਦੀ ਮਦਦ ਕਰ ਸਕਦੇ ਹਨ। ਪਰ ਉਹ ਇਹ ਵੀ ਜਾਣਦੇ ਹਨ ਕਿ “ਇਹ ਦੁਨੀਆਂ ਬਦਲਦੀ ਜਾ ਰਹੀ ਹੈ,” ਇਸ ਲਈ ਸ਼ਾਇਦ ਉਨ੍ਹਾਂ ਨੂੰ ਵੀ ਆਪਣਾ ਕੰਮ ਕਰਨ ਦਾ ਤਰੀਕਾ ਬਦਲਣਾ ਪਵੇ।—1 ਕੁਰਿੰ. 7:31.
4. ਸਰਕਟ ਓਵਰਸੀਅਰ ਲੇਵੀਆਂ ਵਰਗਾ ਰਵੱਈਆ ਕਿਵੇਂ ਦਿਖਾਉਂਦੇ ਹਨ?
4 ਸਿਆਣੀ ਉਮਰ ਦੇ ਨਿਮਰ ਭੈਣ-ਭਰਾ ਜਾਣਦੇ ਹਨ ਕਿ ਉਹ ਹੁਣ ਪਹਿਲਾਂ ਜਿੰਨਾ ਕੰਮ ਨਹੀਂ ਕਰ ਸਕਦੇ। ਉਦਾਹਰਣ ਲਈ, ਸਾਡੇ ਸਰਕਟ ਓਵਰਸੀਅਰਾਂ ਬਾਰੇ ਸੋਚੋ। ਜਦੋਂ ਉਹ 70 ਸਾਲਾਂ ਦੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਸ਼ਾਇਦ ਇਹ ਬਦਲਾਅ ਉਨ੍ਹਾਂ ਲਈ ਔਖਾ ਹੋਵੇ ਕਿਉਂਕਿ ਉਹ ਸਾਲਾਂ ਤੋਂ ਸਰਕਟ ਓਵਰਸੀਅਰ ਦਾ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਆਪਣਾ ਕੰਮ ਬਹੁਤ ਪਸੰਦ ਹੁੰਦਾ ਹੈ ਅਤੇ ਉਹ ਹੁਣ ਵੀ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਨ। ਪਰ ਉਹ ਸਮਝਦੇ ਹਨ ਕਿ ਹੁਣ ਨੌਜਵਾਨ ਭਰਾਵਾਂ ਨੂੰ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਉਹ ਪੁਰਾਣੇ ਜ਼ਮਾਨੇ ਦੇ ਲੇਵੀਆਂ ਗਿਣ. 8:25, 26) ਇਸੇ ਤਰ੍ਹਾਂ ਜਿਹੜੇ ਭਰਾ ਸਰਕਟ ਓਵਰਸੀਅਰ ਰਹਿ ਚੁੱਕੇ ਹਨ, ਭਾਵੇਂ ਕਿ ਉਹ ਹੁਣ ਵੱਖੋ-ਵੱਖਰੀਆਂ ਮੰਡਲੀਆਂ ਦਾ ਦੌਰਾ ਨਹੀਂ ਕਰਦੇ, ਪਰ ਉਹ ਜਿਸ ਮੰਡਲੀ ਵਿਚ ਹੁੰਦੇ ਹਨ, ਉੱਥੇ ਦੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ।
ਵਰਗਾ ਰਵੱਈਆ ਦਿਖਾਉਂਦੇ ਹਨ ਜੋ ਸਿਰਫ਼ 50 ਸਾਲ ਦੀ ਉਮਰ ਤਕ ਪਵਿੱਤਰ ਡੇਰੇ ਵਿਚ ਸੇਵਾ ਕਰਦੇ ਸਨ। ਪਰ ਉਨ੍ਹਾਂ ਲੇਵੀਆਂ ਦੀ ਖ਼ੁਸ਼ੀ ਇਸ ਖ਼ਾਸ ਸਨਮਾਨ ’ਤੇ ਨਿਰਭਰ ਨਹੀਂ ਕਰਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨੌਜਵਾਨਾਂ ਦੀ ਮਦਦ ਕਰਨ ਦਾ ਸਨਮਾਨ ਮਿਲਦਾ ਸੀ ਤੇ ਉਹ ਇਸ ਜ਼ਿੰਮੇਵਾਰੀ ਨੂੰ ਖ਼ੁਸ਼ੀ-ਖ਼ੁਸ਼ੀ ਨਿਭਾਉਂਦੇ ਸਨ। (5. ਤੁਸੀਂ ਭਰਾ ਡੈਨ ਤੇ ਉਸ ਦੀ ਪਤਨੀ ਕੇਟੀ ਤੋਂ ਕੀ ਸਿੱਖਦੇ ਹੋ?
5 ਭਰਾ ਡੈਨ ਦੀ ਮਿਸਾਲ ਲਓ ਜਿਸ ਨੇ 23 ਸਾਲਾਂ ਤਕ ਸਰਕਟ ਓਵਰਸੀਅਰ ਵਜੋਂ ਸੇਵਾ ਕੀਤੀ। ਜਦੋਂ ਉਹ 70 ਸਾਲਾਂ ਦਾ ਹੋਇਆ, ਤਾਂ ਉਸ ਨੂੰ ਤੇ ਉਸ ਦੀ ਪਤਨੀ ਕੇਟੀ ਨੂੰ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਆਪ ਨੂੰ ਨਵੀਂ ਜ਼ਿੰਮੇਵਾਰੀ ਮੁਤਾਬਕ ਕਿਵੇਂ ਢਾਲ਼ਿਆ? ਭਰਾ ਡੈਨ ਕਹਿੰਦਾ ਹੈ ਕਿ ਹੁਣ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਜ਼ੀ ਰਹਿੰਦਾ ਹੈ। ਉਸ ਕੋਲ ਮੰਡਲੀ ਵਿਚ ਕਈ ਜ਼ਿੰਮੇਵਾਰੀਆਂ ਹਨ। ਉਹ ਭਰਾਵਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਸਹਾਇਕ ਸੇਵਕ ਬਣ ਸਕਣ। ਉਹ ਭੈਣਾਂ-ਭਰਾਵਾਂ ਨੂੰ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਅਤੇ ਜੇਲ੍ਹਾਂ ਵਿਚ ਪ੍ਰਚਾਰ ਕਰਨ ਦੀ ਸਿਖਲਾਈ ਦਿੰਦਾ ਹੈ। ਸਿਆਣੀ ਉਮਰ ਦੇ ਭੈਣੋ ਤੇ ਭਰਾਵੋ, ਤੁਸੀਂ ਭਾਵੇਂ ਪੂਰੇ ਸਮੇਂ ਦੀ ਸੇਵਾ ਕਰ ਰਹੇ ਹੋ ਜਾਂ ਨਹੀਂ, ਫਿਰ ਵੀ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ। ਕਿਵੇਂ? ਆਪਣੇ ਆਪ ਨੂੰ ਨਵੇਂ ਹਾਲਾਤਾਂ ਮੁਤਾਬਕ ਢਾਲ਼ੋ, ਨਵੇਂ ਟੀਚੇ ਰੱਖੋ ਅਤੇ ਉਨ੍ਹਾਂ ਕੰਮਾਂ ’ਤੇ ਧਿਆਨ ਲਾਓ ਜੋ ਤੁਸੀਂ ਕਰ ਸਕਦੇ ਹੋ, ਨਾ ਕਿ ਉਨ੍ਹਾਂ ਕੰਮਾਂ ’ਤੇ ਜੋ ਤੁਸੀਂ ਨਹੀਂ ਕਰ ਸਕਦੇ।
ਆਪਣੀਆਂ ਹੱਦਾਂ ਵਿਚ ਰਹੋ
6. ਇਕ ਮਿਸਾਲ ਦੇ ਕੇ ਸਮਝਾਓ ਕਿ ਸਾਨੂੰ ਕਦੋਂ ਆਪਣੀਆਂ ਹੱਦਾਂ ਵਿਚ ਰਹਿਣਾ ਚਾਹੀਦਾ ਹੈ?
6 ਆਪਣੀਆਂ ਹੱਦਾਂ ਵਿਚ ਰਹਿਣ ਵਾਲਾ ਇਨਸਾਨ ਸਿਰਫ਼ ਉੱਨਾ ਹੀ ਕਰਦਾ ਹੈ ਜਿੰਨਾ ਉਹ ਕਰ ਸਕਦਾ ਹੈ। (ਕਹਾ. 11:2) ਇਸ ਤਰ੍ਹਾਂ ਕਰ ਕੇ ਉਹ ਖ਼ੁਸ਼ ਰਹਿੰਦਾ ਹੈ ਅਤੇ ਕੰਮ ਕਰਨ ਵਿਚ ਲੱਗਾ ਰਹਿੰਦਾ ਹੈ। ਆਪਣੀਆਂ ਹੱਦਾਂ ਵਿਚ ਰਹਿਣ ਵਾਲੇ ਵਿਅਕਤੀ ਦੀ ਤੁਲਨਾ ਉਸ ਵਿਅਕਤੀ ਨਾਲ ਕੀਤੀ ਜਾ ਸਕਦੀ ਹੈ ਜੋ ਚੜ੍ਹਾਈ ਉੱਤੇ ਗੱਡੀ ਚਲਾ ਰਿਹਾ ਹੈ। ਚੜ੍ਹਾਈ ਚੜ੍ਹਨ ਲਈ ਉਸ ਨੂੰ ਗੱਡੀ ਦਾ ਗਿਅਰ ਛੋਟਾ ਕਰਨਾ ਪਵੇਗਾ। ਭਾਵੇਂ ਉਸ ਦੀ ਰਫ਼ਤਾਰ ਘੱਟ ਹੋ ਜਾਵੇਗੀ, ਪਰ ਉਹ ਅੱਗੇ ਵਧਦਾ ਜਾਵੇਗਾ। ਇਸੇ ਤਰ੍ਹਾਂ ਆਪਣੀਆਂ ਹੱਦਾਂ ਵਿਚ ਰਹਿਣ ਵਾਲਾ ਵਿਅਕਤੀ ਜਾਣਦਾ ਹੈ ਕਿ ਕਦੋਂ ਉਸ ਨੂੰ ਪਹਿਲਾਂ ਨਾਲੋਂ ਘੱਟ ਕੰਮ ਕਰਨ ਦੀ ਲੋੜ ਹੈ ਤਾਂਕਿ ਉਹ ਯਹੋਵਾਹ ਦੀ ਸੇਵਾ ਕਰਦਾ ਰਹੇ ਅਤੇ ਦੂਜਿਆਂ ਦੀ ਮਦਦ ਕਰਦਾ ਰਹੇ।—ਫ਼ਿਲਿ. 4:5.
7. ਬਰਜ਼ਿੱਲਈ ਨੇ ਆਪਣੀਆਂ ਹੱਦਾਂ ਵਿਚ ਰਹਿ ਕੇ ਕੀ ਕੀਤਾ?
7 ਬਰਜ਼ਿੱਲਈ ਦੀ ਮਿਸਾਲ ਲਓ। ਜਦੋਂ ਉਹ 80 ਸਾਲਾਂ ਦਾ ਸੀ, ਤਾਂ ਰਾਜਾ ਦਾਊਦ ਉਸ ਨੂੰ ਆਪਣੇ ਦਰਬਾਰ ਦਾ ਮੰਤਰੀ ਬਣਾਉਣਾ ਚਾਹੁੰਦਾ ਸੀ। ਪਰ ਬਰਜ਼ਿੱਲਈ ਆਪਣੀਆਂ ਹੱਦਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਉਹ ਬੁੱਢਾ ਹੋ ਚੁੱਕਾ ਹੈ ਅਤੇ ਹੁਣ ਉਹ ਜ਼ਿਆਦਾ ਨਹੀਂ ਕਰ ਪਾਵੇਗਾ। ਇਸ ਲਈ ਉਸ ਨੇ ਰਾਜੇ ਨੂੰ ਮਨ੍ਹਾ ਕਰ ਦਿੱਤਾ ਅਤੇ ਆਪਣੀ ਜਗ੍ਹਾ ਇਕ ਨੌਜਵਾਨ ਆਦਮੀ ਕਿਮਹਾਮ ਨੂੰ ਭੇਜ ਦਿੱਤਾ। (2 ਸਮੂ. 19:35-37) ਬਰਜ਼ਿੱਲਈ ਵਾਂਗ ਅੱਜ ਵੀ ਸਿਆਣੀ ਉਮਰ ਦੇ ਭਰਾ ਨੌਜਵਾਨ ਭਰਾਵਾਂ ਨੂੰ ਜ਼ਿੰਮੇਵਾਰੀ ਚੁੱਕਣ ਦਾ ਮੌਕਾ ਦਿੰਦੇ ਹਨ।
8. ਦਾਊਦ ਆਪਣੀਆਂ ਹੱਦਾਂ ਵਿਚ ਕਿਵੇਂ ਰਿਹਾ?
8 ਰਾਜਾ ਦਾਊਦ ਵੀ ਆਪਣੀਆਂ ਹੱਦਾਂ ਵਿਚ ਰਹਿਣਾ ਜਾਣਦਾ ਸੀ। ਉਸ ਦੀ ਬੜੀ ਤਮੰਨਾ ਸੀ ਕਿ ਉਹ ਯਹੋਵਾਹ ਲਈ ਮੰਦਰ ਬਣਾਵੇ। ਪਰ ਜਦੋਂ ਯਹੋਵਾਹ ਨੇ ਦਾਊਦ ਨੂੰ ਕਿਹਾ ਕਿ ਉਸ ਦਾ ਪੁੱਤਰ ਸੁਲੇਮਾਨ ਮੰਦਰ ਬਣਾਵੇਗਾ, ਤਾਂ ਉਸ ਨੇ ਯਹੋਵਾਹ ਦੀ ਗੱਲ ਮੰਨੀ ਅਤੇ ਮੰਦਰ ਬਣਾਉਣ ਦੀਆਂ ਤਿਆਰੀਆਂ ਕੀਤੀਆਂ। (1 ਇਤਿ. 17:4; 22:5) ਦਾਊਦ ਨੇ ਇਹ ਨਹੀਂ ਸੋਚਿਆ ਕਿ ਉਹ ਸੁਲੇਮਾਨ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰ ਪਾਵੇਗਾ ਕਿਉਂਕਿ ਸੁਲੇਮਾਨ “ਨੌਜਵਾਨ ਤੇ ਨਾਤਜਰਬੇਕਾਰ” ਸੀ। (1 ਇਤਿ. 29:1) ਦਾਊਦ ਜਾਣਦਾ ਸੀ ਕਿ ਮੰਦਰ ਬਣਾਉਣ ਲਈ ਉਮਰ ਜਾਂ ਤਜਰਬਾ ਹੋਣਾ ਜ਼ਰੂਰੀ ਨਹੀਂ ਹੈ, ਸਗੋਂ ਯਹੋਵਾਹ ਦੀ ਬਰਕਤ ਹੋਣੀ ਚਾਹੀਦੀ ਹੈ। ਅੱਜ ਸਿਆਣੀ ਉਮਰ ਦੇ ਭੈਣ-ਭਰਾ ਵੀ ਦਾਊਦ ਦੀ ਰੀਸ ਕਰਦੇ ਹਨ। ਭਾਵੇਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਦਲ ਜਾਣ, ਫਿਰ ਵੀ ਉਹ ਜੀ-ਜਾਨ ਲਾ ਕੇ ਆਪਣਾ ਕੰਮ ਪੂਰਾ ਕਰਦੇ ਹਨ । ਨਾਲੇ ਉਹ ਜਾਣਦੇ ਹਨ ਕਿ ਯਹੋਵਾਹ ਉਨ੍ਹਾਂ ਨੌਜਵਾਨਾਂ ਨੂੰ ਵੀ ਬਰਕਤ ਦੇਵੇਗਾ ਜੋ ਹੁਣ ਉਨ੍ਹਾਂ ਦਾ ਕੰਮ ਸੰਭਾਲ ਰਹੇ ਹਨ।
9. ਬ੍ਰਾਂਚ ਕਮੇਟੀ ਦੇ ਇਕ ਮੈਂਬਰ ਨੇ ਆਪਣੀ ਹੱਦ ਕਿਵੇਂ ਪਛਾਣੀ?
9 ਭਰਾ ਸ਼ੀਗਿਓ ਦੀ ਮਿਸਾਲ ਲਓ ਜੋ ਆਪਣੀਆਂ ਹੱਦਾਂ ਨੂੰ ਪਛਾਣਦਾ ਸੀ। 1976 ਵਿਚ 30 ਸਾਲਾਂ ਦੀ ਉਮਰ ਵਿਚ ਉਹ ਬ੍ਰਾਂਚ ਕਮੇਟੀ ਦਾ ਮੈਂਬਰ ਬਣ ਗਿਆ ਅਤੇ 2004 ਵਿਚ ਉਸ ਨੂੰ ਬ੍ਰਾਂਚ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ। ਕੁਝ ਸਾਲਾਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਢਲ਼ਦੀ ਉਮਰ ਕਰਕੇ ਹੁਣ ਉਹ ਪਹਿਲਾਂ ਵਾਂਗ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ। ਇਸ ਲਈ ਉਸ ਨੇ ਪ੍ਰਾਰਥਨਾ ਕੀਤੀ ਅਤੇ ਸੋਚਿਆ ਕਿ ਵਧੀਆ ਹੋਵੇਗਾ ਜੇ ਇਕ ਨੌਜਵਾਨ ਭਰਾ ਉਸ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਵੇ। ਭਾਵੇਂ ਕਿ ਅੱਜ ਭਰਾ ਸ਼ੀਗਿਓ ਬ੍ਰਾਂਚ ਕਮੇਟੀ ਦਾ ਕੋਆਰਡੀਨੇਟਰ ਨਹੀਂ ਹੈ, ਪਰ ਉਹ ਬ੍ਰਾਂਚ ਕਮੇਟੀ ਦੇ ਦੂਜੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰ ਰਿਹਾ ਹੈ। ਜਿਵੇਂ ਆਪਾਂ ਬਰਜ਼ਿੱਲਈ, ਰਾਜਾ ਦਾਊਦ ਅਤੇ ਭਰਾ ਸ਼ੀਗਿਓ ਦੀਆਂ ਮਿਸਾਲਾਂ ਤੋਂ ਸਿੱਖਿਆ, ਜੋ ਵਿਅਕਤੀ ਨਿਮਰ ਹੈ ਅਤੇ ਆਪਣੀਆਂ ਹੱਦਾਂ ਵਿਚ ਰਹਿੰਦਾ ਹੈ, ਉਹ ਨੌਜਵਾਨਾਂ ਦੇ ਘੱਟ ਤਜਰਬੇ ’ਤੇ ਨਹੀਂ, ਸਗੋਂ ਉਨ੍ਹਾਂ ਦੀਆਂ ਕਾਬਲੀਅਤਾਂ ’ਤੇ ਧਿਆਨ ਦਿੰਦਾ ਹੈ। ਉਹ ਇਹ ਨਹੀਂ ਸੋਚਦਾ ਕਿ ਨੌਜਵਾਨ ਭਰਾ ਉਸ ਦੀਆਂ ਜ਼ਿੰਮੇਵਾਰੀਆਂ ਖੋਹਣੀਆਂ ਚਾਹੁੰਦੇ ਹਨ, ਸਗੋਂ ਉਹ ਉਸ ਦਾ ਸਾਥ ਦੇਣਾ ਚਾਹੁੰਦੇ ਹਨ।—ਸ਼ੁਕਰਗੁਜ਼ਾਰ ਹੋਵੋ
10. ਸਿਆਣੀ ਉਮਰ ਦੇ ਭੈਣ-ਭਰਾ ਨੌਜਵਾਨਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦੇ ਹਨ?
10 ਉਮਰ ਦੇ ਵਧਣ ਨਾਲ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਤਾਕਤ ਘੱਟਦੀ ਜਾਂਦੀ ਹੈ, ਇਸ ਲਈ ਉਹ ਨੌਜਵਾਨਾਂ ਨੂੰ ਯਹੋਵਾਹ ਵੱਲੋਂ ਤੋਹਫ਼ੇ ਸਮਝਦੇ ਹਨ। ਜਦੋਂ ਮੰਡਲੀ ਦੇ ਨੌਜਵਾਨ ਭੈਣ-ਭਰਾ ਯਹੋਵਾਹ ਦੀ ਸੇਵਾ ਵਿਚ ਆਪਣੀ ਤਾਕਤ ਲਾਉਂਦੇ ਹਨ, ਤਾਂ ਇਹ ਦੇਖ ਕੇ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਖ਼ੁਸ਼ੀ ਹੁੰਦੀ ਹੈ ਅਤੇ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੁੰਦੇ ਹਨ।
11. ਰੂਥ 4:13-16 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਤੋਂ ਮਦਦ ਲੈਣ ਨਾਲ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਬਰਕਤਾਂ ਮਿਲਦੀਆਂ ਹਨ?
11 ਜਦੋਂ ਨੌਜਵਾਨ ਭੈਣ-ਭਰਾ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਨੌਜਵਾਨ ਭੈਣਾਂ-ਭਰਾਵਾਂ ਦੀ ਮਦਦ ਲੈਣੀ ਚਾਹੀਦੀ ਹੈ। ਰੂਥ 1:7, 8, 18) ਰੂਥ ਦੀ ਮਦਦ ਲੈਣ ਨਾਲ ਉਨ੍ਹਾਂ ਦੋਹਾਂ ਨੂੰ ਭਵਿੱਖ ਵਿਚ ਬਰਕਤਾਂ ਮਿਲੀਆਂ। (ਰੂਥ 4:13-16 ਪੜ੍ਹੋ।) ਨਿਮਰ ਹੋਣ ਕਰਕੇ ਸਿਆਣੀ ਉਮਰ ਦੇ ਭੈਣ-ਭਰਾ ਨਾਓਮੀ ਵਾਂਗ ਨੌਜਵਾਨਾਂ ਤੋਂ ਮਦਦ ਲੈ ਸਕਣਗੇ।
ਨਾਓਮੀ ਨੇ ਇਸ ਮਾਮਲੇ ਵਿਚ ਚੰਗੀ ਮਿਸਾਲ ਕਾਇਮ ਕੀਤੀ ਹੈ। ਜਦੋਂ ਨਾਓਮੀ ਦੇ ਮੁੰਡਿਆਂ ਦੀ ਮੌਤ ਹੋ ਗਈ ਸੀ, ਤਾਂ ਉਸ ਨੇ ਆਪਣੀ ਨੂੰਹ ਰੂਥ ਨੂੰ ਵੀ ਕਿਹਾ ਕਿ ਉਹ ਆਪਣੇ ਮਾਪਿਆਂ ਕੋਲ ਵਾਪਸ ਚਲੀ ਜਾਵੇ। ਪਰ ਰੂਥ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਨਾਓਮੀ ਨਾਲ ਬੈਤਲਹਮ ਜਾਵੇਗੀ। ਨਾਓਮੀ ਨੇ ਉਸ ਨੂੰ ਆਪਣੇ ਨਾਲ ਆਉਣ ਦਿੱਤਾ। (12. ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾਈ?
12 ਪੌਲੁਸ ਰਸੂਲ ਵੀ ਉਨ੍ਹਾਂ ਭੈਣਾਂ-ਭਰਾਵਾਂ ਦਾ ਸ਼ੁਕਰਗੁਜ਼ਾਰ ਸੀ ਜਿਨ੍ਹਾਂ ਨੇ ਉਸ ਦੀ ਮਦਦ ਕੀਤੀ। ਜਦੋਂ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੇ ਉਸ ਦੇ ਲਈ ਚੀਜ਼ਾਂ ਭੇਜੀਆਂ, ਤਾਂ ਉਸ ਨੇ ਉਨ੍ਹਾਂ ਦਾ ਧੰਨਵਾਦ ਕੀਤਾ। (ਫ਼ਿਲਿ. 4:16) ਉਸ ਨੇ ਤਿਮੋਥਿਉਸ ਦਾ ਵੀ ਧੰਨਵਾਦ ਕੀਤਾ ਜਿਸ ਨੇ ਉਸ ਦੀ ਮਦਦ ਕੀਤੀ ਸੀ। (ਫ਼ਿਲਿ. 2:19-22) ਜਦੋਂ ਪੌਲੁਸ ਨੂੰ ਕੈਦੀ ਬਣਾ ਕੇ ਰੋਮ ਲਿਜਾਇਆ ਜਾ ਰਿਹਾ ਸੀ ਅਤੇ ਰਸਤੇ ਵਿਚ ਭੈਣ-ਭਰਾ ਉਸ ਦਾ ਹੌਸਲਾ ਵਧਾਉਣ ਆਏ, ਤਾਂ ਉਸ ਨੇ ਯਹੋਵਾਹ ਦਾ ਧੰਨਵਾਦ ਕੀਤਾ। (ਰਸੂ. 28:15) ਪੌਲੁਸ ਬਹੁਤ ਜੋਸ਼ੀਲਾ ਸੀ ਅਤੇ ਉਸ ਨੇ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰ ਕੇ ਵੱਖੋ-ਵੱਖਰੀਆਂ ਥਾਵਾਂ ’ਤੇ ਪ੍ਰਚਾਰ ਕੀਤਾ ਅਤੇ ਕਈ ਮੰਡਲੀਆਂ ਦਾ ਹੌਸਲਾ ਵਧਾਇਆ। ਫਿਰ ਵੀ ਉਹ ਘਮੰਡੀ ਨਹੀਂ ਬਣਿਆ, ਸਗੋਂ ਉਸ ਨੇ ਭੈਣਾਂ-ਭਰਾਵਾਂ ਦੀ ਮਦਦ ਸਵੀਕਾਰ ਕੀਤੀ।
13. ਸਿਆਣੀ ਉਮਰ ਦੇ ਭੈਣ-ਭਰਾ ਕਿਨ੍ਹਾਂ ਤਰੀਕਿਆਂ ਨਾਲ ਨੌਜਵਾਨਾਂ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਨ?
13 ਸਿਆਣੀ ਉਮਰ ਦੇ ਭੈਣੋ ਤੇ ਭਰਾਵੋ, ਤੁਸੀਂ ਕਈ ਤਰੀਕਿਆਂ ਨਾਲ ਨੌਜਵਾਨਾਂ ਦੇ ਸ਼ੁਕਰਗੁਜ਼ਾਰ ਹੋ ਸਕਦੇ ਹੋ। ਜੇ ਉਹ ਕਿਤੇ ਆਉਣ-ਜਾਣ ਵਿਚ, ਖ਼ਰੀਦਦਾਰੀ ਕਰਨ ਵਿਚ ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਦੀ ਮਦਦ ਲਓ। ਉਨ੍ਹਾਂ ਨੂੰ ਮਨ੍ਹਾ ਨਾ ਕਰੋ ਕਿਉਂਕਿ ਉਨ੍ਹਾਂ ਦੇ ਰਾਹੀਂ ਯਹੋਵਾਹ ਤੁਹਾਨੂੰ ਆਪਣਾ ਪਿਆਰ ਦਿਖਾ ਰਿਹਾ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨਾਲ ਤੁਹਾਡੀ ਚੰਗੀ ਦੋਸਤੀ ਵੀ ਹੋ ਜਾਵੇ। ਯਹੋਵਾਹ ਦੇ ਨੇੜੇ ਆਉਣ ਵਿਚ ਨੌਜਵਾਨਾਂ ਦੀ ਹਮੇਸ਼ਾ ਮਦਦ ਕਰ ਕੇ ਤੁਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋ ਸਕਦੇ ਹੋ। ਉਨ੍ਹਾਂ ਨੂੰ ਦੱਸੋ ਕਿ ਦੂਜਿਆਂ ਦੀ ਮਦਦ ਕਰਨ ਲਈ ਉਹ ਜੋ ਮਿਹਨਤ ਕਰ ਰਹੇ ਹਨ, ਉਸ ਨੂੰ ਦੇਖ ਕੇ ਤੁਸੀਂ ਖ਼ੁਸ਼ ਹੋ। ਉਨ੍ਹਾਂ ਨਾਲ ਸਮਾਂ ਬਿਤਾਓ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਤਜਰਬੇ ਦੱਸੋ। ਇਹ ਸਭ ਕੁਝ ਕਰ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਯਹੋਵਾਹ ਦੇ “ਸ਼ੁਕਰਗੁਜ਼ਾਰ ਹੋ” ਕਿ ਉਸ ਨੇ ਮੰਡਲੀ ਵਿਚ ਅਜਿਹੇ ਨੌਜਵਾਨ ਭੈਣ-ਭਰਾ ਦਿੱਤੇ ਹਨ।—ਕੁਲੁ. 3:15; ਯੂਹੰ. 6:44; 1 ਥੱਸ. 5:18.
ਖੁੱਲ੍ਹ-ਦਿਲੇ ਬਣੋ
14. ਰਾਜਾ ਦਾਊਦ ਨੇ ਖੁੱਲ੍ਹ-ਦਿਲੀ ਕਿਵੇਂ ਦਿਖਾਈ?
14 ਰਾਜਾ ਦਾਊਦ ਤੋਂ ਅਸੀਂ ਇਕ ਹੋਰ ਗੁਣ ਬਾਰੇ ਸਿੱਖ ਸਕਦੇ ਹਾਂ ਜੋ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਦਿਖਾਉਣ ਦੀ ਲੋੜ ਹੈ, ਉਹ ਹੈ ਖੁੱਲ੍ਹ-ਦਿਲੀ। ਦਾਊਦ ਨੇ ਮੰਦਰ ਦੀ ਉਸਾਰੀ ਲਈ ਆਪਣੇ ਖ਼ਜ਼ਾਨੇ ਵਿੱਚੋਂ ਬਹੁਤ ਸਾਰਾ ਪੈਸਾ ਅਤੇ ਕੀਮਤੀ ਚੀਜ਼ਾਂ ਦਿੱਤੀਆਂ। (1 ਇਤਿ. 22:11-16; 29:3, 4) ਉਸ ਨੂੰ ਪਤਾ ਸੀ ਕਿ ਇਹ ਮੰਦਰ ਸੁਲੇਮਾਨ ਦੇ ਨਾਂ ਤੋਂ ਜਾਣਿਆ ਜਾਵੇਗਾ, ਫਿਰ ਵੀ ਉਸ ਨੇ ਇਸ ਤਰ੍ਹਾਂ ਕੀਤਾ। ਜਦੋਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਵਿਚ ਉਸਾਰੀ ਦਾ ਕੰਮ ਕਰਨ ਦੀ ਤਾਕਤ ਨਹੀਂ ਰਹਿੰਦੀ, ਤਾਂ ਉਹ ਆਪਣੇ ਹਾਲਾਤਾਂ ਮੁਤਾਬਕ ਦਾਨ ਦੇ ਕੇ ਉਸਾਰੀ ਦੇ ਕੰਮ ਵਿਚ ਯੋਗਦਾਨ ਪਾ ਸਕਦੇ ਹਨ। ਉਹ ਇਕ ਹੋਰ ਤਰੀਕੇ ਨਾਲ ਖੁੱਲ੍ਹ-ਦਿਲੇ ਬਣ ਸਕਦੇ ਹਨ। ਉਹ ਆਪਣੇ ਸਾਲਾਂ ਦੇ ਤਜਰਬੇ ਨਾਲ ਨੌਜਵਾਨਾਂ ਨੂੰ ਸਿਖਾ ਸਕਦੇ ਹਨ।
15. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪੌਲੁਸ ਰਸੂਲ ਖੁੱਲ੍ਹ-ਦਿਲਾ ਸੀ?
15 ਪੌਲੁਸ ਰਸੂਲ ਵੀ ਖੁੱਲ੍ਹ-ਦਿਲਾ ਸੀ। ਉਹ ਆਪਣੇ ਮਿਸ਼ਨਰੀ ਦੌਰੇ ’ਤੇ ਤਿਮੋਥਿਉਸ ਨੂੰ ਆਪਣੇ ਨਾਲ ਲੈ ਕੇ ਗਿਆ। ਉਸ ਨੇ ਤਿਮੋਥਿਉਸ ਲਈ ਸਮਾਂ ਕੱਢਿਆ ਅਤੇ ਉਸ ਨੂੰ ਇਕ ਵਧੀਆ ਪ੍ਰਚਾਰਕ ਅਤੇ ਸਿੱਖਿਅਕ ਬਣਨਾ ਸਿਖਾਇਆ। (ਰਸੂ. 16:1-3; 1 ਕੁਰਿੰ. 4:17) ਤਿਮੋਥਿਉਸ ਨੇ ਪੌਲੁਸ ਤੋਂ ਜੋ ਵੀ ਗੱਲਾਂ ਸਿੱਖੀਆਂ, ਉਹ ਉਸ ਨੇ ਦੂਜਿਆਂ ਨੂੰ ਵੀ ਸਿਖਾਈਆਂ।
16. ਭਰਾ ਸ਼ੀਗਿਓ ਨੌਜਵਾਨ ਭਰਾਵਾਂ ਨੂੰ ਸਿਖਲਾਈ ਕਿਉਂ ਦਿੰਦਾ ਹੈ?
16 ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਇੱਦਾਂ ਨਹੀਂ ਲੱਗਦਾ ਕਿ ਨੌਜਵਾਨਾਂ ਨੂੰ ਸਿਖਲਾਈ ਦੇਣ ਨਾਲ ਸੰਗਠਨ ਵਿਚ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਰਹੇਗੀ। ਉਦਾਹਰਣ ਲਈ, ਪਹਿਲਾਂ ਜ਼ਿਕਰ ਕੀਤਾ ਗਿਆ ਭਰਾ ਸ਼ੀਗਿਓ ਸਾਲਾਂ
ਤੋਂ ਬ੍ਰਾਂਚ ਕਮੇਟੀ ਦੇ ਨੌਜਵਾਨ ਭਰਾਵਾਂ ਨੂੰ ਸਿਖਲਾਈ ਦੇ ਰਿਹਾ ਹੈ। ਉਸ ਨੇ ਇੱਦਾਂ ਇਸ ਲਈ ਕੀਤਾ ਤਾਂਕਿ ਉਸ ਦੇਸ਼ ਵਿਚ ਪ੍ਰਚਾਰ ਦਾ ਕੰਮ ਚੰਗੀ ਤਰ੍ਹਾਂ ਹੋ ਸਕੇ। ਇਸ ਲਈ ਸਮਾਂ ਆਉਣ ਤੇ ਉਨ੍ਹਾਂ ਵਿੱਚੋਂ ਇਕ ਭਰਾ ਉਸ ਦੀ ਜਗ੍ਹਾ ਕੋਆਰਡੀਨੇਟਰ ਬਣ ਗਿਆ। ਭਰਾ ਸ਼ੀਗਿਓ 45 ਤੋਂ ਵੀ ਜ਼ਿਆਦਾ ਸਾਲਾਂ ਤੋਂ ਬ੍ਰਾਂਚ ਕਮੇਟੀ ਦਾ ਮੈਂਬਰ ਹੈ ਅਤੇ ਉਹ ਅੱਜ ਵੀ ਨੌਜਵਾਨ ਭਰਾਵਾਂ ਨੂੰ ਸਿਖਲਾਈ ਦੇ ਰਿਹਾ ਹੈ। ਸੱਚ-ਮੁੱਚ, ਇਸ ਤਰ੍ਹਾਂ ਦੇ ਭਰਾ ਪਰਮੇਸ਼ੁਰ ਦੇ ਲੋਕਾਂ ਲਈ ਇਕ ਬਰਕਤ ਹਨ!17. ਲੂਕਾ 6:38 ਮੁਤਾਬਕ ਸਿਆਣੀ ਉਮਰ ਦੇ ਭੈਣ-ਭਰਾ ਕੀ ਕਰ ਸਕਦੇ ਹਨ?
17 ਸਿਆਣੀ ਉਮਰ ਦੇ ਭੈਣੋ-ਭਰਾਵੋ, ਤੁਸੀਂ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਹੋ ਕਿ ਨਿਹਚਾ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਤੁਹਾਡੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੇ ਅਸੂਲਾਂ ਨੂੰ ਸਿੱਖਣ ਨਾਲ ਅਤੇ ਉਨ੍ਹਾਂ ਮੁਤਾਬਕ ਚੱਲਣ ਨਾਲ ਤੁਹਾਨੂੰ ਫ਼ਾਇਦਾ ਹੁੰਦਾ ਹੈ। ਤੁਸੀਂ ਜਾਣਦੇ ਹੋ ਕਿ ਪਹਿਲਾਂ ਕਿਸ ਤਰੀਕੇ ਨਾਲ ਕੰਮ ਕੀਤੇ ਜਾਂਦੇ ਸਨ, ਪਰ ਤੁਸੀਂ ਬਦਲਦੇ ਹਾਲਾਤਾਂ ਮੁਤਾਬਕ ਵੀ ਨਵੇਂ-ਨਵੇਂ ਤਰੀਕਿਆਂ ਨਾਲ ਕੰਮ ਕਰਨਾ ਸਿੱਖਿਆ ਹੈ। ਜੇ ਤੁਹਾਡਾ ਬਪਤਿਸਮਾ ਹਾਲ ਹੀ ਵਿਚ ਹੋਇਆ ਹੈ, ਤਾਂ ਵੀ ਤੁਸੀਂ ਨੌਜਵਾਨਾਂ ਦੀ ਮਦਦ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਇਸ ਉਮਰ ਵਿਚ ਯਹੋਵਾਹ ਬਾਰੇ ਸਿੱਖ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲੀ ਹੈ! ਜੇ ਤੁਸੀਂ ਆਪਣੇ ਤਜਰਬੇ ਦੇ ਖ਼ਜ਼ਾਨੇ ਵਿੱਚੋਂ ਨੌਜਵਾਨਾਂ ਨੂੰ ‘ਦਿੰਦੇ ਰਹੋਗੇ,’ ਤਾਂ ਨੌਜਵਾਨਾਂ ਨੂੰ ਬਹੁਤ ਚੰਗਾ ਲੱਗੇਗਾ ਅਤੇ ਤੁਹਾਨੂੰ ਵੀ ਯਹੋਵਾਹ ਤੋਂ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।—ਲੂਕਾ 6:38 ਪੜ੍ਹੋ।
18. ਜਦੋਂ ਦੋਵੇਂ ਉਮਰਾਂ ਦੇ ਭੈਣ-ਭਰਾ ਮਿਲ ਕੇ ਕੰਮ ਕਰਦੇ ਹਨ, ਤਾਂ ਕੀ ਹੁੰਦਾ ਹੈ?
18 ਜਦੋਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਅਤੇ ਨੌਜਵਾਨਾਂ ਵਿਚ ਦੋਸਤੀ ਹੁੰਦੀ ਹੈ, ਤਾਂ ਉਹ ਇਕ-ਦੂਜੇ ਦਾ ਸਾਥ ਦਿੰਦੇ ਹਨ। (ਰੋਮੀ. 1:12) ਇਨ੍ਹਾਂ ਦੋਹਾਂ ਉਮਰਾਂ ਦੇ ਭੈਣਾਂ-ਭਰਾਵਾਂ ਦੀ ਬਹੁਤ ਅਹਿਮੀਅਤ ਹੈ। ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਕੋਲ ਬੁੱਧ ਅਤੇ ਤਜਰਬਾ ਹੁੰਦਾ ਹੈ ਅਤੇ ਨੌਜਵਾਨਾਂ ਕੋਲ ਤਾਕਤ। ਜਦੋਂ ਇਹ ਦੋਵੇਂ ਉਮਰਾਂ ਦੇ ਭੈਣ-ਭਰਾ ਮਿਲ ਕੇ ਕੰਮ ਕਰਦੇ ਹਨ, ਤਾਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ ਅਤੇ ਮੰਡਲੀ ਦੀ ਏਕਤਾ ਬਣੀ ਰਹਿੰਦੀ ਹੈ।
ਗੀਤ 101 ਏਕਤਾ ਬਣਾਈ ਰੱਖੋ
^ ਪੈਰਾ 5 ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਯਹੋਵਾਹ ਦੇ ਸੰਗਠਨ ਵਿਚ ਅਜਿਹੇ ਬਹੁਤ ਸਾਰੇ ਨੌਜਵਾਨ ਭੈਣ-ਭਰਾ ਹਨ ਜੋ ਸਖ਼ਤ ਮਿਹਨਤ ਕਰਦੇ ਹਨ। ਸਿਆਣੀ ਉਮਰ ਦੇ ਭੈਣ-ਭਰਾ ਭਾਵੇਂ ਕਿਸੇ ਵੀ ਜਗ੍ਹਾ ਜਾਂ ਸਭਿਆਚਾਰ ਤੋਂ ਕਿਉਂ ਨਾ ਹੋਣ, ਉਹ ਨੌਜਵਾਨਾਂ ਦੀ ਮਦਦ ਕਰ ਸਕਦੇ ਹਨ। ਇਸ ਤਰ੍ਹਾਂ ਨੌਜਵਾਨ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਤਾਕਤ ਲਾ ਸਕਦੇ ਹਨ।
^ ਪੈਰਾ 55 ਤਸਵੀਰ ਬਾਰੇ ਜਾਣਕਾਰੀ: ਜਦੋਂ ਇਕ ਸਰਕਟ ਓਵਰਸੀਅਰ ਦੀ ਉਮਰ 70 ਸਾਲ ਹੋ ਗਈ, ਤਾਂ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਦੂਸਰੀ ਜ਼ਿੰਮੇਵਾਰੀ ਦਿੱਤੀ ਗਈ। ਹੁਣ ਉਹ ਜਿਸ ਮੰਡਲੀ ਵਿਚ ਸੇਵਾ ਕਰਦੇ ਹਨ, ਉੱਥੇ ਉਹ ਆਪਣੇ ਤਜਰਬੇ ਨਾਲ ਦੂਸਰੇ ਭੈਣਾਂ-ਭਰਾਵਾਂ ਨੂੰ ਸਿਖਾ ਰਹੇ ਹਨ।