“ਮੈਨੂੰ ਪਰਮੇਸ਼ੁਰ ਵਿਚ ਭਰੋਸਾ ਰੱਖਣ ਦੀ ਲੋੜ ਹੈ”
“ਮੈਨੂੰ ਪਰਮੇਸ਼ੁਰ ਵਿਚ ਭਰੋਸਾ ਰੱਖਣ ਦੀ ਲੋੜ ਹੈ”
ਐਡਮੰਟਨ, ਅਲਬਰਟਾ, ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਕੋਈ ਹੇਠਾਂ ਲਿਖੀ ਇਹ ਚਿੱਠੀ ਰੱਖ ਕੇ ਚਲਾ ਗਿਆ।
“ਪਿਆਰੇ ਸੰਦੇਸ਼ਵਾਹਕ:
“ਮੈਂ ਇਹ ਚਿੱਠੀ ਉਸ ਵਿਅਕਤੀ ਦਾ ਸ਼ੁਕਰੀਆ ਅਦਾ ਕਰਨ ਲਈ ਲਿਖ ਰਹੀ ਹਾਂ ਜਿਸ ਨੇ ਸ਼ਾਇਦ ਅਣਜਾਣੇ ਵਿਚ ਹੀ ਚਮਤਕਾਰ ਕਰ ਕੇ ਮੇਰੀ ਜ਼ਿੰਦਗੀ ਬਦਲ ਦਿੱਤੀ।
“ਕੁਝ ਹਫ਼ਤੇ ਪਹਿਲਾਂ, ਮੇਰੇ ਅਤੇ ਮੇਰੇ ਪਤੀ ਵਿਚਕਾਰ ਲੜਾਈ ਹੋ ਰਹੀ ਸੀ। ਮੈਂ ਸਿਰਫ਼ ਇਹੀ ਸ਼ਬਦ ਕਹੇ ਸਨ, ‘ਇਹ ਗੱਲ ਹੁਣ ਇੰਨੀ ਵੱਧ ਚੁੱਕੀ ਹੈ ਕਿ ਮੈਂ ਹੁਣ ਕੁਝ ਨਹੀਂ ਕਰ ਸਕਦੀ। ਉਸੇ ਵੇਲੇ ਮੇਰੇ ਦਰਵਾਜ਼ੇ ਦੀ ਘੰਟੀ ਵੱਜੀ। ਦਰਵਾਜ਼ੇ ਤੇ ਇਕ ਯਹੋਵਾਹ ਦਾ ਗਵਾਹ ਖੜ੍ਹਾ ਸੀ ਜਿਸ ਤੋਂ ਮੈਂ ਆਪਣੇ ਆਪ ਨੂੰ ਲੁਕਾ ਨਹੀਂ ਸਕੀ।
“ਜਦੋਂ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਉਸ ਵੇਲੇ ਮੈਂ ਬੜੀ ਪਰੇਸ਼ਾਨ ਸੀ ਜਿਸ ਕਰਕੇ ਮੈਂ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਮੈਨੂੰ ਸਿਰਫ਼ ਇਹੀ ਸ਼ਬਦ ਯਾਦ ਹਨ, ‘ਬੱਚੇ’ ਅਤੇ ‘ਪਰਿਵਾਰ।’ ਉਸ ਆਦਮੀ ਨੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਬੈਗ ਵਿੱਚੋਂ ਕੱਢੀ। ਜਦੋਂ ਮੈਂ ਕਿਤਾਬ ਦਾ ਸਿਰਲੇਖ ਦੇਖਿਆ, ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਰੋਕ ਨਾ ਸਕੀ। ਉਸ ਨੇ ਮੇਰੇ ਵੱਲ ਦੇਖਿਆ ਅਤੇ ਮੇਰੇ ਤੋਂ ਮਾਫ਼ੀ ਮੰਗੀ ਕਿ ਉਸ ਨੇ ਮੈਨੂੰ ਪਰੇਸ਼ਾਨ ਕੀਤਾ ਹੈ ਤੇ ਉਹ ਕਿਤਾਬ ਦੇ ਕੇ ਚਲਿਆ ਗਿਆ।
“ਕੀ ਚਮਤਕਾਰ ਹੋਇਆ? ਇਸ ਕਿਤਾਬ ਨੇ ਮੈਨੂੰ ਯਾਦ ਕਰਾਇਆ ਕਿ ਜਦੋਂ ਮੈਂ ਨਹੀਂ ਜਾਣਦੀ ਸੀ ਕਿ ਮੈਂ ਕੀ ਕਰਾਂ, ਤਾਂ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਪਰਮੇਸ਼ੁਰ ਜਾਣਦਾ ਹੈ। ਮੈਨੂੰ ਪਰਮੇਸ਼ੁਰ ਵਿਚ ਭਰੋਸਾ ਰੱਖਣ ਦੀ ਲੋੜ ਹੈ। ਇੱਥੋਂ ਤਕ ਕਿ ਉਹ ਆਪਣੇ ਸੰਦੇਸ਼ਵਾਹਕਾਂ ਨੂੰ ਵੀ ਭੇਜਦਾ ਹੈ। ਤੁਹਾਡਾ ਧੰਨਵਾਦ।”
ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਤੋਂ ਪਰਿਵਾਰ ਦੇ ਹਰੇਕ ਮੈਂਬਰ ਨੂੰ ਫ਼ਾਇਦਾ ਹੋ ਸਕਦਾ ਹੈ। ਇਸ ਦੇ ਸਿੱਖਿਆਦਾਇਕ ਪਾਠਾਂ ਵਿੱਚੋਂ ਕੁਝ ਪਾਠ ਹਨ, “ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ,” “ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ” ਅਤੇ “ਤੁਸੀਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਉੱਤੇ ਜੇਤੂ ਹੋ ਸਕਦੇ ਹੋ।”
ਜੇ ਤੁਸੀਂ ਇਸ 192 ਸਫ਼ਿਆਂ ਵਾਲੀ ਕਿਤਾਬ ਤੋਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਇਸ ਰਸਾਲੇ ਉੱਤੇ ਦਿੱਤੇ ਗਏ ਕੂਪਨ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। ਇਸ ਵਿੱਚੋਂ ਤੁਹਾਨੂੰ ਖ਼ਾਸ ਸੁਝਾਅ ਮਿਲਣਗੇ ਜੋ ਤੁਹਾਨੂੰ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪਰਿਵਾਰਕ ਜੀਵਨ ਨੂੰ ਖ਼ੁਸ਼ ਬਣਾਉਣ ਵਿਚ ਤੁਹਾਡੀ ਮਦਦ ਕਰਨਗੇ ਜਿਵੇਂ ਕਿ ਸ੍ਰਿਸ਼ਟੀਕਰਤਾ ਦਾ ਮੁਢਲਾ ਮਕਸਦ ਸੀ।
□ ਕਿਰਪਾ ਕਰ ਕੇ ਮੈਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਬਾਰੇ ਹੋਰ ਜਾਣਕਾਰੀ ਭੇਜੋ।
□ ਮੈਨੂੰ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਕਰਾਉਣ ਲਈ ਮਿਲੋ।