“ਮੈਂ ਸੋਚਦੀ ਸੀ ਕਿ ਸਿਰਫ਼ ਮੈਂ ਹੀ ਦੁਖੀ ਹਾਂ”
“ਮੈਂ ਸੋਚਦੀ ਸੀ ਕਿ ਸਿਰਫ਼ ਮੈਂ ਹੀ ਦੁਖੀ ਹਾਂ”
ਇਹ ਗੱਲ ਕੈਲੇਫ਼ੋਰਨੀਆ ਰਾਜ ਦੀ ਇਕ ਤੇਰਾਂ ਸਾਲਾਂ ਦੀ ਕੁੜੀ ਉਲਰਿਕ ਨੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਪੜ੍ਹਨ ਤੋਂ ਬਾਅਦ ਕਹੀ। ਉਸ ਨੇ ਲਿਖਿਆ:
“ਮੈਂ ਵਾਕਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਇਸ ਕਿਤਾਬ ਵਿਚ ‘ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਸਫ਼ਲ ਹੋ ਸਕਦੇ ਹਨ!’ ਨਾਮਕ ਪਾਠ ਲਿਖਿਆ ਹੈ। ਇਸ ਨੇ ਮੈਨੂੰ ਇਕ ਚੰਗੀ ਧੀ ਬਣਨ ਅਤੇ ਆਪਣੇ ਮੰਮੀ ਜੀ ਦਾ ਹੱਥ ਵੰਡਾਉਣ ਵਿਚ ਹੋਰ ਜ਼ਿਆਦਾ ਮਦਦ ਕੀਤੀ ਹੈ। ਮੰਮੀ ਜੀ ਇਕੱਲੇ ਹੀ ਸਾਨੂੰ ਪਾਲਦੇ-ਪੋਸਦੇ ਹਨ। ਇਸ ਨੇ ਮੈਨੂੰ ਉਨ੍ਹਾਂ ਦੇ ਜਜ਼ਬਾਤਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਦਿੱਤੀ ਹੈ। ਮੈਂ ਸੋਚਦੀ ਸੀ ਕਿ ਸਿਰਫ਼ ਮੈਂ ਹੀ ਦੁਖੀ ਹਾਂ।” ਉਸ ਨੇ ਅੰਤ ਵਿਚ ਕਿਹਾ: “ਇਸ ਕਿਤਾਬ ਨੇ ਮੇਰੀ ਬੜੀ ਮਦਦ ਕੀਤੀ ਹੈ!”
ਇਸ 192 ਸਫ਼ਿਆਂ ਵਾਲੀ ਕਿਤਾਬ ਨੇ ਦੁਨੀਆਂ ਦੇ ਲੱਖਾਂ ਹੀ ਲੋਕਾਂ ਦੀ ਮਦਦ ਕੀਤੀ ਹੈ। ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਪਰਿਵਾਰ ਦੇ ਸਾਰੇ ਮੈਂਬਰਾਂ ਯਾਨੀ ਪਤੀ-ਪਤਨੀ, ਮਾਪੇ, ਬੱਚੇ, ਦਾਦੇ-ਦਾਦੀ, ਨਾਨੇ-ਨਾਨੀ ਦੀ ਮਦਦ ਕਰ ਸਕਦੀ ਹੈ। ਜੀ ਹਾਂ, ਇਹ ਕਿਤਾਬ ਸਭ ਦੀ ਮਦਦ ਕਰ ਸਕਦੀ ਹੈ। ਇਸ ਦੇ ਸਿੱਖਿਆਦਾਇਕ ਪਾਠਾਂ ਵਿੱਚੋਂ ਕੁਝ ਕੁ ਪਾਠ ਇਹ ਹਨ: “ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ”, “ਆਪਣੇ ਕਿਸ਼ੋਰ ਨੂੰ ਵਧਣ-ਫੁੱਲਣ ਵਿਚ ਮਦਦ ਦਿਓ”, “ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ” ਅਤੇ “ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ।”
ਜੇ ਤੁਸੀਂ ਇਸ 192 ਸਫ਼ਿਆਂ ਵਾਲੀ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਇਸ ਰਸਾਲੇ ਉੱਤੇ ਦਿੱਤੇ ਗਏ ਕੂਪਨ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਜਾਂ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ। ਤੁਹਾਨੂੰ ਇਸ ਕਿਤਾਬ ਵਿੱਚੋਂ ਖ਼ਾਸ ਸੁਝਾਅ ਮਿਲਣਗੇ ਜੋ ਤੁਹਾਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਨ ਅਤੇ ਪਰਿਵਾਰਕ ਜੀਵਨ ਨੂੰ ਖ਼ੁਸ਼ ਬਣਾਉਣ ਵਿਚ ਤੁਹਾਡੀ ਮਦਦ ਕਰਨਗੇ। ਪਰਮੇਸ਼ੁਰ ਵੀ ਇਹੀ ਚਾਹੁੰਦਾ ਹੈ ਕਿ ਤੁਹਾਡਾ ਪਰਿਵਾਰ ਹਮੇਸ਼ਾ ਖ਼ੁਸ਼ ਰਹੇ।
□ ਕਿਰਪਾ ਕਰ ਕੇ ਮੈਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਬਾਰੇ ਹੋਰ ਜਾਣਕਾਰੀ ਭੇਜੋ।
□ ਮੈਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਮਿਲੋ।