ਸਾਡੇ ਪਾਠਕਾਂ ਵੱਲੋਂ
ਸਾਡੇ ਪਾਠਕਾਂ ਵੱਲੋਂ
ਦੁੱਖ-ਤਕਲੀਫ਼ਾਂ “ਨੌਜਵਾਨ ਪੁੱਛਦੇ ਹਨ . . . ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ?” (ਜੁਲਾਈ-ਸਤੰਬਰ 2004) ਨਾਂ ਦੇ ਲੇਖ ਲਈ ਤੁਹਾਡਾ ਬਹੁਤ ਧੰਨਵਾਦ। ਮੇਰੀ ਉਮਰ 14 ਸਾਲਾਂ ਦੀ ਹੈ। ਮੇਰੇ ਦਾਦਾ ਜੀ ਤੇ ਭੂਆ ਜੀ ਦੀ ਹਾਲ ਹੀ ਵਿਚ ਮੌਤ ਹੋ ਗਈ। ਉਹ ਮੇਰੇ ਦਿਲ ਦੇ ਸਭ ਤੋਂ ਕਰੀਬ ਸਨ। ਮੈਨੂੰ ਪਤਾ ਹੈ ਕਿ ਪਰਮੇਸ਼ੁਰ ਨਹੀਂ ਸਗੋਂ ਸ਼ਤਾਨ ਇਸ ਲਈ ਜ਼ਿੰਮੇਵਾਰ ਹੈ ਤੇ ਉਸ ਨੂੰ ਜਲਦ ਹੀ ਖ਼ਤਮ ਕੀਤਾ ਜਾਵੇਗਾ। ਇਸ ਲੇਖ ਤੋਂ ਮੇਰੇ ਦਿਲ ਨੂੰ ਬਹੁਤ ਹੀ ਸਕੂਨ ਮਿਲਿਆ। ਕਿਰਪਾ ਕਰਕੇ ਇਸ ਤਰ੍ਹਾਂ ਦੇ ਲੇਖ ਲਿਖਦੇ ਰਹੋ। ਇਕ ਬਾਰ ਫਿਰ ਮੈਂ ਤੁਹਾਨੂੰ ਦਿਲ ਤੋਂ ਸ਼ੁਕਰੀਆ ਕਹਿਣਾ ਚਾਹੁੰਦੀ ਹਾਂ।
ਬੀ. ਬੀ., ਅਮਰੀਕਾ
ਹਾਲ ਹੀ ਵਿਚ ਜਿਸ ਕੁੜੀ ਨਾਲ ਮੇਰਾ ਵਿਆਹ ਹੋਣਾ ਸੀ ਉਸ ਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ। ਮੇਰੇ ਲਈ, ਕਲੀਸਿਯਾ ਲਈ ਅਤੇ ਉਸ ਦੇ ਮਾਪਿਆਂ ਲਈ ਇਹ ਬਹੁਤ ਹੀ ਦੁਖਦਾਇਕ ਦੁਰਘਟਨਾ ਸੀ। ਮੈਂ ਤਹਿ ਦਿਲੋਂ ਯਹੋਵਾਹ ਦਾ ਸ਼ੁਕਰੀਆ ਕਰਦਾ ਹਾਂ ਕਿ ਉਸ ਨੇ ਮੈਨੂੰ ਗਮ ਦੇ ਖੂਹ ਵਿਚ ਡੁੱਬਣ ਨਹੀਂ ਦਿੱਤਾ। “ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ?” ਲੇਖ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜਿਸ ਨੇ ਮੇਰੀ ਐਨ ਵਕਤ ਤੇ ਮਦਦ ਕੀਤੀ।
ਆਈ. ਡੀ., ਜਰਮਨੀ
ਪਹਿਲਾਂ-ਪਹਿਲ ਮੇਰਾ ਇਸ ਲੇਖ ਨੂੰ ਪੜ੍ਹਨ ਲਈ ਬਿਲਕੁਲ ਜੀਅ ਨਹੀਂ ਕਰਦਾ ਸੀ। ਮੈਂ ਸੋਚਿਆ ਕਿ ਇਸ ਵਿਚ ਲਿਖੀਆਂ ਗੱਲਾਂ ਨਿਰਾਸ਼ਾ-ਭਰੀਆਂ ਹੋਣਗੀਆਂ। ਦੋ ਸਾਲ ਪਹਿਲਾਂ ਮੇਰੇ ਵੱਡੇ ਭਰਾ ਦੀ ਇਕ ਬੀਮਾਰੀ ਕਰਕੇ ਮੌਤ ਹੋ ਗਈ ਸੀ, ਜਿਸ ਬਾਰੇ ਸੋਚ ਕੇ ਅੱਜ ਵੀ ਮੇਰਾ ਜੀਅ ਗੋਤੇ ਖਾਂਦਾ ਹੈ। ਇਸ ਲੇਖ ਨੇ ਮੈਨੂੰ ਯਾਦ ਦਿਲਾਇਆ ਕਿ ਯਹੋਵਾਹ ਸਾਡੇ ਤੇ ਦੁੱਖ ਨਹੀਂ ਲਿਆਉਂਦਾ ਬਲਕਿ ਸਾਡੀ ਖ਼ੁਸ਼ੀ ਹੀ ਚਾਹੁੰਦਾ ਹੈ। ਇਸ ਤੋਂ ਮੇਰੇ ਦਿਲ ਨੂੰ ਠੰਢ ਪਹੁੰਚੀ ਅਤੇ ਇਸ ਤੂਫ਼ਾਨੀ ਦੁਨੀਆਂ ਵਿਚ ਜੀਣ ਦੀ ਖ਼ਾਹਸ਼। ਦਿਲ ਨੂੰ ਠੰਢਕ ਪਹੁਚਾਉਣ ਵਾਲੇ ਇਸ ਲੇਖ ਲਈ ਤੁਹਾਡਾ ਬਹੁਤ ਧੰਨਵਾਦ।
ਏਸ. ਏਚ., ਜਪਾਨ (g05 1/8)
ਮਾਈਲੀਨ ਲਈ ਨਵਾਂ ਚਿਹਰਾ ਮਾਈਲੀਨ ਦੇ ਤਜਰਬੇ ਨੇ ਮੇਰੇ ਦਿਲ ਨੂੰ ਛੂਹ ਲਿਆ। (“ਮਾਈਲੀਨ ਲਈ ਨਵਾਂ ਚਿਹਰਾ,” ਜੁਲਾਈ-ਸਤੰਬਰ 2004) ਜਿਸ ਤਰ੍ਹਾਂ ਇਸ 11 ਸਾਲਾਂ ਦੀ ਕੁੜੀ ਨੇ ਨਾ ਕੇਵਲ ਇਸ ਭਿਆਨਕ ਬੀਮਾਰੀ ਦਾ ਸਾਮ੍ਹਣਾ ਕੀਤਾ ਬਲਕਿ ਆਪਣੀ ਬਾਈਬਲ ਉਮੀਦ ਬਾਰੇ ਦੂਸਰਿਆਂ ਨੂੰ ਵੀ ਦੱਸਿਆ, ਇਸ ਤੋਂ ਮੈਨੂੰ ਬਹੁਤ ਹੀ ਹੌਸਲਾ ਮਿਲਿਆ।
ਐੱਮ. ਬੀ., ਇਟਲੀ
ਮਾਈਲੀਨ ਅਤੇ ਉਸ ਦੇ ਪਰਿਵਾਰ ਦਾ ਚੰਗਾ ਨਜ਼ਰੀਆ ਦੇਖ ਕੇ ਮੈਨੂੰ ਬਹੁਤ ਉਤਸ਼ਾਹ ਮਿਲਿਆ। ਅੱਜ ਦੇ ਜ਼ਮਾਨੇ ਵਿਚ ਮੀਡੀਆ ਰਾਹੀਂ ਲੋਕਾਂ ਉੱਤੇ ਆਪਣੀ ਬਾਹਰਲੀ ਸੂਰਤ ਨੂੰ ਬਿਹਤਰ ਬਣਾਉਣ ਤੇ ਜ਼ਿਆਦਾ ਜ਼ੋਰ ਪਾਇਆ ਜਾਂਦਾ ਹੈ ਇਸ ਨੂੰ ਦੇਖ ਕੇ ਸਾਡਾ ਦਿਲ ਟੁੱਟ ਸਕਦਾ ਹੈ। ਮੈਂ ਮਾਈਲੀਨ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਸ ਦੀ ਅਸਲੀ ਖੂਬਸੂਰਤੀ ਉਭਰ ਕੇ ਮੋਹਰੇ ਆਉਂਦੀ ਹੈ। ਮੈਂ ਉਮੀਦ ਰੱਖਦੀ ਹਾਂ ਕਿ ਮੈਂ ਵੀ ਉਸ ਦੀਆਂ ਖ਼ੁਸ਼ੀਆਂ ਵਿਚ ਸਾਂਝੀ ਹੋ ਸਕਾਂ ਜਦ ਯਹੋਵਾਹ ਆਪਣੇ ਨਵੇਂ ਜ਼ਮਾਨੇ ਵਿਚ ਉਸ ਨੂੰ ਇਕ ਨਵਾਂ ਚਿਹਰਾ ਦੇਵੇਗਾ। ਮਾਈਲੀਨ ਦੀ ਨਿਹਚਾ ਨੇ ਮੈਨੂੰ ਹੋਰ ਵੀ ਨੌ-ਬਰ-ਨੌ ਕਰ ਦਿੱਤਾ।
ਐੱਮ. ਐੱਸ., ਅਮਰੀਕਾ
ਮੇਰੀ ਛਾਤੀ ਦੀ ਸਰਜਰੀ ਹੋਣ ਵਾਲੀ ਹੈ। ਜਦੋਂ ਤੁਹਾਡੀ ਦਿੱਖ ਤੇ ਕਿਸੇ ਬੀਮਾਰੀ ਦਾ ਅਸਰ ਪੈਂਦਾ ਹੈ, ਤਾਂ ਉਸ ਨੂੰ ਸਹਿਣਾ ਤੇ ਆਪਣੀ ਖ਼ੁਸ਼ੀ ਨੂੰ ਬਰਕਰਾਰ ਰੱਖਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਇਸ ਦਾ ਸਾਮ੍ਹਣਾ ਕਰਨ ਲਈ ਹਿੰਮਤ ਦੀ ਜ਼ਰੂਰਤ ਹੁੰਦੀ ਹੈ। ਮਾਈਲੀਨ ਦੀ ਨਿਹਚਾ ਤੇ ਉਮੀਦ ਨੇ ਮੈਨੂੰ ਮਜ਼ਬੂਤ ਕੀਤਾ। ਮੈਂ ਮਾਈਲੀਨ ਨੂੰ ਕਹਿਣਾ ਚਾਹੁੰਦੀ ਹਾਂ: ਮੇਰੀਆਂ ਸ਼ੁਭ ਕਾਮਨਾਵਾਂ ਤੇਰੇ ਨਾਲ ਹਨ ਤੇ ਮੇਰੇ ਖ਼ਿਆਲ ਵਿਚ ਤੂੰ ਖੂਬਸੂਰਤ ਹੈ।
ਜੀ. ਆਰ., ਫਰਾਂਸ
ਮੈਂ ਇਕ ਇਸ ਤਰ੍ਹਾਂ ਦੇ ਐਬ ਨਾਲ ਪੈਦਾ ਹੋਈ ਸੀ ਜਿੱਥੇ ਉਪਰਲੇ ਬੁੱਲ੍ਹ ਵਿਚ ਨੁਕਸ ਪੈ ਜਾਂਦਾ ਹੈ। ਸਕੂਲ ਦੇ ਬੱਚੇ ਮੈਨੂੰ ਅਜੀਬ ਤਰ੍ਹਾਂ ਘੂਰਦੇ ਹੁੰਦੇ ਸਨ। ਕਈ ਤਾਂ ਮੇਰੇ ਉੱਤੇ ਥੁੱਕਦੇ ਵੀ ਸਨ। ਪਰ ਮੈਨੂੰ ਯਕੀਨ ਹੈ ਕਿ ਜੋ ਵੀ ਮੇਰੀ ਮਾਂ ਨੇ ਮੈਨੂੰ ਬਾਈਬਲ ਤੋਂ ਸਿਖਾਇਆ ਸੀ ਉਸ ਤੋਂ ਹੀ ਮੇਰੇ ਵਿਚ ਹਿੰਮਤ ਅਤੇ ਆਤਮ-ਵਿਸ਼ਵਾਸ਼ ਪੈਦਾ ਹੋਇਆ। ਭਾਵੇਂ ਹੁਣ ਮੈਂ 31 ਸਾਲਾਂ ਦਾ ਹਾਂ ਫਿਰ ਵੀ ਮੈਂ ਕਈ ਵਾਰ ਆਪਣੇ ਚਿਹਰੇ ਵੱਲ ਦੇਖ ਕੇ ਉਦਾਸ ਹੋ ਜਾਂਦਾ ਹਾਂ। ਮਾਈਲੀਨ ਦੇ ਤਜਰਬਾ ਨੇ ਮੇਰੇ ਦਿਲ ਨੂੰ ਛੂਹ ਲਿਆ। ਮੈਨੂੰ ਪਤਾ ਹੈ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਹਰ ਅੱਗੇ ਆਉਣ ਵਾਲੀ ਚੁਣੌਤੀ ਦਾ ਸਾਮ੍ਹਣਾ ਕਰ ਸਕਦੇ ਹਾਂ।
ਟੀ. ਐੱਸ., ਜਪਾਨ
ਮਾਈਲੀਨ ਨੇ ਮੈਨੂੰ ਸਾਬਤ ਕਰ ਦਿਖਾਇਆ ਕਿ ਸਾਡੀ ਬਾਹਰਲੀ ਦਿੱਖ ਖ਼ੁਸ਼ੀ ਤੇ ਸੰਤੁਸ਼ਟੀ ਨਹੀਂ ਲਿਆਉਂਦੀ। ਇਹ ਸਿਰਫ਼ ਆਪਣੇ ਪਰਮੇਸ਼ੁਰ ਦੀ ਸੇਵਾ ਤੇ ਉਸ ਨੂੰ ਪਿਆਰ ਕਰਨ ਨਾਲ ਹੀ ਮਿਲਦੀ ਹੈ। ਮਾਈਲੀਨ ਦੀ ਉਦਾਹਰਣ ਤੋਂ ਮੈਨੂੰ ਪ੍ਰੇਰਣਾ ਮਿਲੀ ਹੈ।
ਏ. ਟੀ., ਫ਼ਿਲਪੀਨ (g05 3/8)