ਜਦੋਂ ਕੋਈ ਵੀ ਬੀਮਾਰ ਨਹੀਂ ਹੋਵੇਗਾ!
ਜਦੋਂ ਕੋਈ ਵੀ ਬੀਮਾਰ ਨਹੀਂ ਹੋਵੇਗਾ!
ਕਈ ਲੋਕ ਉਮੀਦ ਕਰਦੇ ਹਨ ਕਿ ਮਰਨ ਤੋਂ ਬਾਅਦ ਸਵਰਗ ਵਿਚ ਉਨ੍ਹਾਂ ਨੂੰ ਬੀਮਾਰੀਆਂ ਤੇ ਦੁੱਖ-ਤਕਲੀਫ਼ਾਂ ਤੋਂ ਰਾਹਤ ਮਿਲੇਗੀ। ਪਰ ਇਸ ਦੇ ਉਲਟ ਬਾਈਬਲ ਇਨਸਾਨਾਂ ਨੂੰ ਇਸੇ ਧਰਤੀ ਉੱਤੇ ਵਧੀਆ ਹਾਲਾਤਾਂ ਵਿਚ ਜੀਣ ਦੀ ਉਮੀਦ ਦਿੰਦੀ ਹੈ। (ਜ਼ਬੂਰਾਂ ਦੀ ਪੋਥੀ 37:11; 115:16) ਉਦੋਂ ਹਰ ਕੋਈ ਪੂਰੀ ਤਰ੍ਹਾਂ ਤੰਦਰੁਸਤ ਹੋਵੇਗਾ ਅਤੇ ਸਦਾ ਲਈ ਖ਼ੁਸ਼ੀਆਂ-ਭਰੇ ਜੀਵਨ ਦਾ ਆਨੰਦ ਮਾਣੇਗਾ।
ਪਰ ਅਸੀਂ ਕਿਉਂ ਬੀਮਾਰ ਹੁੰਦੇ ਤੇ ਮਰਦੇ ਹਾਂ? ਬੀਮਾਰੀਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਿਵੇਂ ਹੋਵੇਗਾ? ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ।
▪ ਬੀਮਾਰੀਆਂ ਦੀ ਜੜ੍ਹ: ਪਹਿਲੇ ਇਨਸਾਨੀ ਜੋੜੇ ਆਦਮ ਤੇ ਹੱਵਾਹ ਨੂੰ ਮੁਕੰਮਲ ਤੇ ਤੰਦਰੁਸਤ ਸਰੀਰ ਨਾਲ ਬਣਾਇਆ ਗਿਆ ਸੀ ਜਿਸ ਵਿਚ ਕੋਈ ਨੁਕਸ ਨਹੀਂ ਸੀ। (ਉਤਪਤ 1:31; ਬਿਵਸਥਾ ਸਾਰ 32:4) ਉਨ੍ਹਾਂ ਨੂੰ ਧਰਤੀ ਉੱਤੇ ਹਮੇਸ਼ਾ ਲਈ ਜੀਣ ਵਾਸਤੇ ਬਣਾਇਆ ਗਿਆ ਸੀ। ਪਰ ਉਨ੍ਹਾਂ ਨੇ ਰੱਬ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ। ਨਤੀਜੇ ਵਜੋਂ ਉਨ੍ਹਾਂ ਦੇ ਸਰੀਰ ਕਮਜ਼ੋਰ ਪੈਣ ਲੱਗ ਪਏ ਅਤੇ ਹੌਲੀ-ਹੌਲੀ ਬੀਮਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ। (ਉਤਪਤ 3:17-19) ਰੱਬ ਦੀ ਹਕੂਮਤ ਨੂੰ ਠੁਕਰਾ ਕੇ ਪਹਿਲੇ ਮਨੁੱਖੀ ਜੋੜੇ ਨੇ ਆਪਣੇ ਸਿਰਜਣਹਾਰ ਨਾਲੋਂ ਨਾਤਾ ਤੋੜ ਲਿਆ ਜੋ ਉਨ੍ਹਾਂ ਨੂੰ ਮੁਕੰਮਲ ਤੌਰ ਤੇ ਤੰਦਰੁਸਤੀ ਬਖ਼ਸ਼ ਸਕਦਾ ਸੀ। ਸੋ ਉਨ੍ਹਾਂ ਉੱਤੇ ਰੱਬ ਦੀ ਬਰਕਤ ਨਾ ਰਹੀ ਜਿਸ ਕਰਕੇ ਉਨ੍ਹਾਂ ਦੇ ਸਰੀਰਾਂ ਵਿਚ ਨੁਕਸ ਪੈਣੇ ਸ਼ੁਰੂ ਹੋ ਗਏ। ਉਹ ਬੀਮਾਰ ਹੋਣ ਲੱਗ ਪਏ ਅਤੇ ਮਰ ਗਏ, ਠੀਕ ਜਿਵੇਂ ਰੱਬ ਨੇ ਕਿਹਾ ਸੀ।—ਉਤਪਤ 2:16, 17; 5:5.
ਰੋਮੀਆਂ 5:12) ਜਿਵੇਂ ਅਸੀਂ ਪਿਛਲੇ ਲੇਖ ਵਿਚ ਦੱਸ ਆਏ ਹਾਂ, ਅੱਜ ਸਾਇੰਸਦਾਨ ਮੰਨਦੇ ਹਨ ਕਿ ਕਈ ਅਜਿਹੇ ਸਰੀਰਕ ਨੁਕਸ ਹਨ ਜੋ ਬੱਚਿਆਂ ਨੂੰ ਆਪਣੇ ਮਾਂ-ਬਾਪ ਤੋਂ ਜਨਮ ਤੋਂ ਹੀ ਮਿਲਦੇ ਹਨ ਅਤੇ ਜੋ ਮੌਤ ਦਾ ਕਾਰਨ ਬਣ ਜਾਂਦੇ ਹਨ। ਇਸ ਬਾਰੇ ਕਾਫ਼ੀ ਖੋਜ ਕਰਨ ਤੋਂ ਬਾਅਦ ਹਾਲ ਹੀ ਵਿਚ ਕਈ ਸਾਇੰਸਦਾਨਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਨਸਾਨੀ ਸਰੀਰ ਜਨਮ ਤੋਂ ਹੀ ਆਪਣੇ ਵਿਨਾਸ਼ ਲਈ ਤਿਆਰੀਆਂ ਕਰਨਾ ਸ਼ੁਰੂ ਕਰ ਦਿੰਦਾ ਹੈ।
ਆਦਮ ਤੇ ਹੱਵਾਹ ਨੇ ਅੱਗੋਂ ਇਹ ਨੁਕਸ ਆਪਣੇ ਬੱਚਿਆਂ ਨੂੰ ਦੇ ਦਿੱਤਾ ਜਿਸ ਕਰਕੇ ਉਹ ਵੀ ਬੀਮਾਰੀਆਂ ਤੇ ਮੌਤ ਦੇ ਸ਼ਿਕਾਰ ਹੋਣ ਲੱਗ ਪਏ। (▪ ਮਨੁੱਖੀ ਕੋਸ਼ਿਸ਼ਾਂ ਦੁਆਰਾ ਨਹੀਂ: ਵਿਗਿਆਨੀਆਂ ਨੇ ਬੀਮਾਰੀਆਂ ਉੱਤੇ ਜਿੱਤ ਪਾਉਣ ਵਿਚ ਕਾਫ਼ੀ ਹੱਦ ਤਕ ਸਫ਼ਲਤਾ ਹਾਸਲ ਕੀਤੀ ਹੈ। ਪਰ ਖੋਜਕਾਰ ਅਜੇ ਵੀ ਬੀਮਾਰੀਆਂ ਦੇ ਮੂਲ ਕਾਰਨ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇ ਹਨ। ਬਾਈਬਲ ਦਾ ਅਧਿਐਨ ਕਰਨ ਵਾਲਿਆਂ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਉਹ ਜਾਣਦੇ ਹਨ ਕਿ ਬਾਈਬਲ ਵਿਚ ਸਾਫ਼ ਲਿਖਿਆ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।”—ਜ਼ਬੂਰਾਂ ਦੀ ਪੋਥੀ 146:3.
ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ “ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਹਨ ਓਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ।” (ਲੂਕਾ 18:27) ਜੀ ਹਾਂ, ਯਹੋਵਾਹ ਪਰਮੇਸ਼ੁਰ ਬੀਮਾਰੀਆਂ ਨੂੰ ਜੜ੍ਹੋਂ ਉਖਾੜ ਸਕਦਾ ਹੈ। ਉਹ ਸਾਡੇ ਸਾਰੇ ਰੋਗ ਠੀਕ ਕਰੇਗਾ। (ਜ਼ਬੂਰਾਂ ਦੀ ਪੋਥੀ 103:3) ਪਰਮੇਸ਼ੁਰ ਦਾ ਵਚਨ ਹੈ ਕਿ “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.
▪ ਤੁਹਾਨੂੰ ਕੀ ਕਰਨ ਦੀ ਲੋੜ ਹੈ? ਯਿਸੂ ਮਸੀਹ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਹਮੇਸ਼ਾ ਲਈ ਤੰਦਰੁਸਤ ਜ਼ਿੰਦਗੀ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ। ਉਸ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.
ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਨੂੰ ਜਾਣਨ ਲਈ ਸਾਨੂੰ ਬਾਈਬਲ ਪੜ੍ਹਨੀ ਪਵੇਗੀ। ਇਸ ਵਿੱਚੋਂ ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਇਸ ਵੇਲੇ ਆਪਣੀ ਜ਼ਿੰਦਗੀ ਨੂੰ ਕਿਵੇਂ ਸੰਵਾਰ ਸਕਦੇ ਹਾਂ। ਇਸ ਤੋਂ ਇਲਾਵਾ ਬਾਈਬਲ ਵਿਚ ਪਰਮੇਸ਼ੁਰ ਆਪਣੇ ਆਗਿਆਕਾਰ ਭਗਤਾਂ ਨਾਲ ਵਾਅਦਾ ਕਰਦਾ ਹੈ ਕਿ ਉਹ ਇਕ ਦਿਨ ਅਜਿਹੀ ਦੁਨੀਆਂ ਵਿਚ ਜੀਣਗੇ ਜਿੱਥੇ ਦੁੱਖ-ਦਰਦ ਨਹੀਂ ਹੋਣਗੇ। ਜੀ ਹਾਂ, ਪਰਮੇਸ਼ੁਰ ਤੁਹਾਨੂੰ ਉਸ ਦੁਨੀਆਂ ਵਿਚ ਜੀਣ ਦਾ ਮੌਕਾ ਦੇ ਰਿਹਾ ਹੈ ਜਿਸ ਵਿਚ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ”!—ਯਸਾਯਾਹ 33:24. (g 1/07)
[ਸਫ਼ਾ 11 ਉੱਤੇ ਡੱਬੀ/ਤਸਵੀਰਾਂ]
ਸਿਹਤ ਬਾਰੇ ਬਹੁਤੀ ਚਿੰਤਾ ਨਾ ਕਰੋ
ਬਾਈਬਲ ਕਹਿੰਦੀ ਹੈ ਕਿ ਜ਼ਿੰਦਗੀ ਰੱਬ ਦੀ ਦੇਣ ਹੈ। ਸੋ ਯਹੋਵਾਹ ਦੇ ਗਵਾਹ ਜ਼ਿੰਦਗੀ ਦੀ ਕਦਰ ਕਰਦੇ ਹੋਏ ਆਪਣੀ ਸਿਹਤ ਦਾ ਚੰਗਾ ਖ਼ਿਆਲ ਰੱਖਦੇ ਹਨ। ਉਹ ਨਸ਼ੇ ਨਹੀਂ ਕਰਦੇ ਤੇ ਨਾ ਹੀ ਸਿਗਰਟਾਂ ਪੀਂਦੇ ਹਨ ਕਿਉਂਕਿ ਇਨ੍ਹਾਂ ਚੀਜ਼ਾਂ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਪਰਮੇਸ਼ੁਰ ਇਹ ਵੀ ਚਾਹੁੰਦਾ ਹੈ ਕਿ ਉਸ ਦੇ ਭਗਤ ਖਾਣ-ਪੀਣ ਦੇ ਮਾਮਲੇ ਵਿਚ ਸੰਜਮ ਰੱਖਣ। (ਕਹਾਉਤਾਂ 23:20; ਤੀਤੁਸ 2:2, 3) ਜੇ ਅਸੀਂ ਇਹ ਸਾਰੀਆਂ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਲੋੜੀਂਦੀ ਕਸਰਤ ਤੇ ਆਰਾਮ ਵੀ ਕਰਾਂਗੇ, ਤਾਂ ਅਸੀਂ ਕਾਫ਼ੀ ਹੱਦ ਤਕ ਬੀਮਾਰੀਆਂ ਤੋਂ ਬਚੇ ਰਹਾਂਗੇ। ਪਰ ਜੇ ਅਸੀਂ ਬੀਮਾਰ ਹੋ ਜਾਂਦੇ ਹਾਂ, ਤਾਂ ਸਾਨੂੰ ਭਰੋਸੇਯੋਗ ਡਾਕਟਰਾਂ ਕੋਲ ਜਾਣ ਦੀ ਲੋੜ ਪੈ ਸਕਦੀ ਹੈ।
ਪਰ ਸਾਨੂੰ ਆਪਣੀ ਸਿਹਤ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ। ਅੱਜ ਬਹੁਤ ਸਾਰੇ ਲੋਕ ਆਪਣੀ ਸਿਹਤ ਦਾ ਇੰਨਾ ਫ਼ਿਕਰ ਕਰਦੇ ਹਨ ਕਿ ਉਹ ਭਾਂਤ-ਭਾਂਤ ਦੇ ਇਲਾਜਾਂ ਦੀ ਭਾਲ ਵਿਚ ਬਾਕੀ ਸਭ ਕੁਝ ਭੁੱਲ ਜਾਂਦੇ ਹਨ, ਇੱਥੋਂ ਤਕ ਕਿ ਰੱਬ ਨੂੰ ਵੀ ਭੁੱਲ ਜਾਂਦੇ ਹਨ। ਕਈ ਨੀਮ-ਹਕੀਮਾਂ ਕੋਲੋਂ ਆਪਣਾ ਇਲਾਜ ਕਰਾ ਕੇ ਸਿਹਤ ਹੋਰ ਵਿਗਾੜ ਲੈਂਦੇ ਹਨ। ਕੁਝ ਲੋਕ ਅਜਿਹੇ ਇਲਾਜਾਂ ਉੱਤੇ ਪੈਸਾ ਤੇ ਸਮਾਂ ਬਰਬਾਦ ਕਰਦੇ ਹਨ ਜੋ ਬੇਅਸਰ ਹੋਣ ਦੇ ਨਾਲ-ਨਾਲ ਨੁਕਸਾਨਦੇਹ ਵੀ ਸਾਬਤ ਹੁੰਦੇ ਹਨ।
ਸੱਚ ਤਾਂ ਇਹ ਹੈ ਕਿ ਇਸ ਵੇਲੇ ਇਨਸਾਨਾਂ ਲਈ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਨਾਮੁਮਕਿਨ ਹੈ। ਸਾਨੂੰ ਉਸ ਸਮੇਂ ਦੀ ਉਡੀਕ ਕਰਨੀ ਪਵੇਗੀ ਜਦੋਂ ਪਰਮੇਸ਼ੁਰ ਸਾਰੀਆਂ ਬੀਮਾਰੀਆਂ ਨੂੰ ਜੜ੍ਹੋਂ ਉਖਾੜ ਦੇਵੇਗਾ। ਫਿਲਹਾਲ ਅਸੀਂ ਬਾਈਬਲ ਵਿਚ ਦਿੱਤੀਆਂ ਵਧੀਆ ਸਲਾਹਾਂ ਅਤੇ ਅਸੂਲਾਂ ਤੇ ਚੱਲ ਕੇ ਆਪਣੀ ਸਿਹਤ ਦਾ ਜਿੰਨਾ ਹੋ ਸਕੇ ਖ਼ਿਆਲ ਰੱਖਾਂਗੇ।