ਛੇਵਾਂ ਰਾਜ਼: ਮਾਫ਼ ਕਰੋ
ਛੇਵਾਂ ਰਾਜ਼: ਮਾਫ਼ ਕਰੋ
‘ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ।’—ਕੁਲੁੱਸੀਆਂ 3:13.
ਇਸ ਦਾ ਕੀ ਮਤਲਬ ਹੈ? ਸੁਖੀ ਜੋੜੇ ਬੀਤੀਆਂ ਗੱਲਾਂ ਤੋਂ ਸਿੱਖਦੇ ਤਾਂ ਜ਼ਰੂਰ ਹਨ, ਪਰ ਉਹ ਪੁਰਾਣੇ ਗਿਲੇ-ਸ਼ਿਕਵੇ ਰੱਖ ਕੇ ਅਜਿਹੇ ਤਾਅਨੇ ਨਹੀਂ ਮਾਰਦੇ ਜਿਵੇਂ ਕਿ “ਤੁਸੀਂ ਹਮੇਸ਼ਾ ਦੇਰ ਕਰ ਦਿੰਦੀ ਹੋ” ਜਾਂ “ਤੁਸੀਂ ਕਦੇ ਵੀ ਮੇਰੀ ਗੱਲ ਨਹੀਂ ਸੁਣਦੇ।” ਦੋਵੇਂ ਪਤੀ-ਪਤਨੀ ਨੂੰ ਪਤਾ ਹੈ ਕਿ “ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ . . . ਸ਼ਾਨ ਹੈ।”—ਕਹਾਉਤਾਂ 19:11.
ਇਹ ਜ਼ਰੂਰੀ ਕਿਉਂ ਹੈ? ਪਰਮੇਸ਼ੁਰ “ਮਾਫ਼ ਕਰਨ ਵਾਲਾ” ਹੈ, ਪਰ ਇਨਸਾਨ ਹਮੇਸ਼ਾ ਮਾਫ਼ ਨਹੀਂ ਕਰਦੇ। (ਜ਼ਬੂਰਾਂ ਦੀ ਪੋਥੀ 86:5, CL) ਜਦ ਪੁਰਾਣੇ ਝਗੜੇ ਸੁਲਝਾਏ ਨਹੀਂ ਜਾਂਦੇ, ਤਾਂ ਗਿਲੇ-ਸ਼ਿਕਵੇ ਵਧਦੇ ਹਨ ਅਤੇ ਮਾਫ਼ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਤੀ-ਪਤਨੀ ਸ਼ਾਇਦ ਆਪਣੇ ਦਿਲ ਦੀ ਗੱਲ ਨਾ ਦੱਸਣ ਅਤੇ ਇਕ-ਦੂਜੇ ਦੀਆਂ ਜਜ਼ਬਾਤਾਂ ਦੀ ਪਰਵਾਹ ਨਾ ਕਰਨ। ਇਸ ਕਰਕੇ ਦੋਵੇਂ ਇਕ ਅਜਿਹੇ ਵਿਆਹ ਵਿਚ ਬੱਝੇ ਹੁੰਦੇ ਹਨ ਜਿੱਥੇ ਪਿਆਰ ਦੀ ਇਕ ਵੀ ਬੂੰਦ ਨਹੀਂ ਹੁੰਦੀ।
ਇਸ ਤਰ੍ਹਾਂ ਕਰ ਕੇ ਦੇਖੋ। ਉਹ ਪੁਰਾਣੀਆਂ ਫੋਟੋਆਂ ਦੇਖੋ ਜੋ ਤੁਹਾਡੇ ਵਿਆਹ ਤੋਂ ਥੋੜ੍ਹੇ ਚਿਰ ਪਹਿਲਾਂ ਜਾਂ ਥੋੜ੍ਹੇ ਚਿਰ ਬਾਅਦ ਖਿੱਚੀਆਂ ਗਈਆਂ ਸਨ। ਉਸ ਪਿਆਰ ਨੂੰ ਫਿਰ ਤੋਂ ਜਗਾਉਣ ਦੀ ਕੋਸ਼ਿਸ਼ ਕਰੋ ਜੋ ਮੁਸ਼ਕਲਾਂ ਆਉਣ ਤੋਂ ਪਹਿਲਾਂ ਤੁਹਾਡੇ ਦੋਹਾਂ ਵਿਚ ਹੁੰਦਾ ਸੀ। ਫਿਰ ਆਪਣੇ ਸਾਥੀ ਦੇ ਉਹ ਗੁਣ ਯਾਦ ਕਰੋ ਜਿਨ੍ਹਾਂ ਕਰਕੇ ਉਹ ਪਹਿਲਾਂ ਤੁਹਾਨੂੰ ਪਸੰਦ ਆਇਆ ਸੀ।
◼ ਹੁਣ ਤੁਹਾਨੂੰ ਆਪਣੇ ਸਾਥੀ ਦੇ ਕਿਹੜੇ ਗੁਣ ਪਸੰਦ ਹਨ?
◼ ਜੇ ਤੁਸੀਂ ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਹੋਵੋ, ਤਾਂ ਤੁਹਾਡੇ ਬੱਚਿਆਂ ’ਤੇ ਕਿਹੜਾ ਚੰਗਾ ਅਸਰ ਪੈ ਸਕਦਾ ਹੈ?
ਪੱਕਾ ਫ਼ੈਸਲਾ ਕਰੋ। ਤੁਸੀਂ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਸਾਥੀ ਨੂੰ ਮਾਫ਼ ਕਰਦੇ ਹੋ? ਇਕ-ਦੋ ਗੱਲਾਂ ਸੋਚੋ। ਜਦ ਤੁਹਾਡੀ ਅਣਬਣ ਹੁੰਦੀ ਹੈ, ਤਾਂ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ।
ਕਿਉਂ ਨਾ ਆਪਣੇ ਸਾਥੀ ਦੇ ਉਨ੍ਹਾਂ ਗੁਣਾਂ ਦੀ ਸਿਫ਼ਤ ਕਰੋ ਜੋ ਤੁਹਾਨੂੰ ਪਸੰਦ ਹਨ?—ਕਹਾਉਤਾਂ 31:28, 29.
ਇਸ ਬਾਰੇ ਸੋਚੋ ਕਿ ਤੁਸੀਂ ਕਿਨ੍ਹਾਂ ਮੌਕਿਆਂ ’ਤੇ ਆਪਣੇ ਬੱਚਿਆਂ ਨੂੰ ਮਾਫ਼ ਕਰ ਸਕਦੇ ਹੋ।
ਕਿਉਂ ਨਾ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕਰੋ ਕਿ ਇਕ-ਦੂਜੇ ਨੂੰ ਮਾਫ਼ ਕਰਨ ਦੇ ਕੀ ਫ਼ਾਇਦੇ ਹਨ? (g09 10)
[ਸਫ਼ਾ 8 ਉੱਤੇ ਤਸਵੀਰ]
ਮਾਫ਼ ਕਰਨ ਨਾਲ ਕਰਜ਼ਾ ਲਹਿ ਜਾਂਦਾ ਹੈ। ਅਸੀਂ ਇਸ ਨੂੰ ਵਾਪਸ ਲੈਣ ਦੀ ਕੋਸ਼ਿਸ਼ ਨਹੀਂ ਕਰਦੇ