Skip to content

Skip to table of contents

ਕਈ ਲੋਕ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਕਿਉਂ ਬੋਲਦੇ ਹਨ?

ਕਈ ਲੋਕ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਕਿਉਂ ਬੋਲਦੇ ਹਨ?

ਕਈ ਲੋਕ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਕਿਉਂ ਬੋਲਦੇ ਹਨ?

ਕਈ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਸਹੀ ਜਾਣਕਾਰੀ ਨਹੀਂ ਹੈ। ਦੂਸਰੇ ਲੋਕ ਯਹੋਵਾਹ ਦੇ ਗਵਾਹਾਂ ਦਾ ਪ੍ਰਚਾਰ ਕਰਨਾ ਪਸੰਦ ਨਹੀਂ ਕਰਦੇ। ਪਰ ਅਸਲੀਅਤ ਇਹ ਹੈ ਕਿ ਗਵਾਹ ਪ੍ਰਚਾਰ ਇਸ ਲਈ ਕਰਦੇ ਹਨ ਕਿਉਂਕਿ ਉਹ ਲੋਕਾਂ ਨਾਲ ਪਿਆਰ ਕਰਦੇ ਹਨ। ਉਹ ਜਾਣਦੇ ਹਨ ਕਿ “ਹਰੇਕ ਜਿਹੜਾ ਪ੍ਰਭੁ [ਯਹੋਵਾਹ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।”—ਰੋਮੀਆਂ 10:13.

ਕੀ ਯਹੋਵਾਹ ਦੇ ਗਵਾਹਾਂ ਦਾ ਚਰਚ ਨਾਲ ਕੋਈ ਸੰਬੰਧ ਹੈ? ਕੀ ਉਹ ਇਕ ਫ਼ਿਰਕੇ ਦੇ ਲੋਕ ਹਨ? ਕੀ ਉਹ ਮਿਸ਼ਨਰੀ ਹਨ?

ਯਹੋਵਾਹ ਦੇ ਗਵਾਹਾਂ ਦਾ ਚਰਚ ਨਾਲ ਕੋਈ ਲੈਣਾ-ਦੇਣਾ ਨਹੀਂ। ਅਸਲ ਵਿਚ ਈਸਾਈ-ਜਗਤ ਦੀ ਸ਼ੁਰੂਆਤ ਯਿਸੂ ਮਸੀਹ ਦੀ ਮੌਤ ਤੋਂ 300 ਸਾਲ ਬਾਅਦ ਹੋਈ ਸੀ। ਚਰਚ ਦੀਆਂ ਸਿੱਖਿਆਵਾਂ ਯਿਸੂ ਦੀਆਂ ਸਿੱਖਿਆਵਾਂ ਤੋਂ ਬਿਲਕੁਲ ਉਲਟ ਹਨ। ਮਿਸਾਲ ਲਈ, ਅਸੀਂ ਚਰਚ ਵਾਲਿਆਂ ਵਾਂਗ ਇਹ ਨਹੀਂ ਮੰਨਦੇ ਕਿ ਯਿਸੂ ਰੱਬ ਹੈ ਕਿਉਂਕਿ ਬਾਈਬਲ ਵਿਚ ਇਹ ਕਿਤੇ ਵੀ ਨਹੀਂ ਲਿਖਿਆ ਗਿਆ। (ਬਿਵਸਥਾ ਸਾਰ 6:4; ਮਰਕੁਸ 12:29; ਯੂਹੰਨਾ 14:28) ਅਸੀਂ ਕ੍ਰਾਸ ਦੀ ਪੂਜਾ ਨਹੀਂ ਕਰਦੇ ਤੇ ਨਾ ਹੀ ਕਿਸੇ ਮੂਰਤੀ ਦੀ। ਬਾਈਬਲ ਇਹ ਸਾਰੀਆਂ ਗੱਲਾਂ ਦੇ ਖ਼ਿਲਾਫ਼ ਹੈ।—ਕੂਚ 20:3-5; 1 ਯੂਹੰਨਾ 5:21. *

ਨਾ ਹੀ ਯਹੋਵਾਹ ਦੇ ਗਵਾਹ ਇਕ ਫ਼ਿਰਕੇ ਦੇ ਲੋਕ ਹਨ। ਫ਼ਿਰਕਾ ਸ਼ਬਦ ਦਾ ਮਤਲਬ ਹੈ ਇਕ ਅਜਿਹਾ ਗਰੁੱਪ ਜੋ ਕਿਸੇ ਇਕ ਇਨਸਾਨ ਦੇ ਮਗਰ ਲੱਗਦਾ ਹੈ ਅਤੇ ਚੋਰੀ-ਛਿਪੇ ਜਾਂ ਗ਼ੈਰ-ਕਾਨੂੰਨੀ ਕੰਮ ਕਰਦਾ ਹੈ। ਜਿਨ੍ਹਾਂ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਭਗਤੀ ਕਰਨ ਦੀ ਆਜ਼ਾਦੀ ਮਿਲੀ ਹੈ ਉਨ੍ਹਾਂ ਦੇਸ਼ਾਂ ਵਿਚ ਉਹ ਬਿਲਕੁਲ ਕਾਨੂੰਨ ਦੇ ਮੁਤਾਬਕ ਚੱਲਦੇ ਹਨ। ਉਨ੍ਹਾਂ ਦੀਆਂ ਮੀਟਿੰਗਾਂ ਵਿਚ ਕੋਈ ਵੀ ਆ ਸਕਦਾ ਹੈ। ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ਵਿੱਚੋਂ ਹੀ ਹਨ।—ਜ਼ਬੂਰਾਂ ਦੀ ਪੋਥੀ 119:105.

ਕੀ ਯਹੋਵਾਹ ਦੇ ਗਵਾਹ ਮਿਸ਼ਨਰੀਆਂ ਵਜੋਂ ਵੀ ਕੰਮ ਕਰਦੇ ਹਨ? ਮਿਸ਼ਨਰੀ ਸ਼ਬਦ ਸੁਣਦੇ ਹੀ ਲੋਕਾਂ ਦੇ ਮਨਾਂ ਵਿਚ ਚਰਚ ਦੇ ਲੋਕਾਂ ਬਾਰੇ ਖ਼ਿਆਲ ਆਉਣ ਲੱਗ ਪੈਂਦਾ ਹੈ। ਕਈ ਲੋਕ ਸੋਚਦੇ ਹਨ ਕਿ ਮਿਸ਼ਨਰੀ ਉਹ ਲੋਕ ਹੁੰਦੇ ਹਨ ਜੋ ਕਿਸੇ ਵੀ ਤਰ੍ਹਾਂ ਦਾ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਦਾ ਧਰਮ ਬਦਲ ਦਿੰਦੇ ਹਨ। ਇਹ ਗੱਲ ਯਹੋਵਾਹ ਦੇ ਗਵਾਹਾਂ ’ਤੇ ਬਿਲਕੁਲ ਨਹੀਂ ਢੁਕਦੀ। ਉਹ ਆਪਣੇ ਵਿਚਾਰ ਲੋਕਾਂ ਉੱਤੇ ਥੋਪਦੇ ਨਹੀਂ। ਉਹ ਸਿਰਫ਼ ਬਾਈਬਲ ਦੀਆਂ ਗੱਲਾਂ ਲੋਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਨ। (ਜ਼ਬੂਰਾਂ ਦੀ ਪੋਥੀ 105:1) ਉਹ ਇਕ-ਇਕ ਜਣੇ ਨੂੰ ਆਪ ਜਾ ਕੇ ਮਿਲਦੇ ’ਤੇ ਉਨ੍ਹਾਂ ਨਾਲ ਗੱਲ ਕਰਦੇ ਹਨ। ਨਾਲੇ ਉਹ ਦੂਸਰਿਆਂ ਦੇ ਵਿਚਾਰਾਂ ਦੀ ਕਦਰ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਸ ਕੰਮ ਵਾਸਤੇ ਕੋਈ ਪੈਸਾ ਨਹੀਂ ਮਿਲਦਾ, ਸਗੋਂ ਉਹ ਇਹ ਕੰਮ ਆਪਣੀ ਖ਼ੁਸ਼ੀ ਨਾਲ ਕਰਦੇ ਹਨ।

ਉਨ੍ਹਾਂ ਦੀਆਂ ਮੀਟਿੰਗਾਂ ਵਿਚ ਕੀ ਹੁੰਦਾ ਹੈ?

ਉਨ੍ਹਾਂ ਦੀਆਂ ਮੀਟਿੰਗਾਂ ਵਿਚ ਬਾਈਬਲ ਦੀ ਸਟੱਡੀ ਕੀਤੀ ਜਾਂਦੀ ਹੈ। ਇਨ੍ਹਾਂ ਮੀਟਿੰਗਾਂ ਵਿਚ ਕੋਈ ਵੀ ਹਾਜ਼ਰ ਹੋ ਕੇ ਹਿੱਸਾ ਲੈ ਸਕਦਾ ਹੈ। ਹਫ਼ਤੇ ਵਿਚ ਇਕ ਵਾਰ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਨਾਂ ਦੀ ਮੀਟਿੰਗ ਹੁੰਦੀ ਹੈ। ਇਸ ਮੀਟਿੰਗ ਵਿਚ ਗਵਾਹਾਂ ਨੂੰ ਸਿੱਖਿਆ ਦੇਣ, ਪੜ੍ਹਨ ਤੇ ਰਿਸਰਚ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਕ ਹੋਰ ਮੀਟਿੰਗ ਵਿਚ ਬਾਈਬਲ ਤੋਂ ਹੀ 30-ਮਿੰਟਾਂ ਦਾ ਭਾਸ਼ਣ ਦਿੱਤਾ ਜਾਂਦਾ ਹੈ ਜੋ ਖ਼ਾਸ ਕਰਕੇ ਪਬਲਿਕ ਲਈ ਤਿਆਰ ਕੀਤਾ ਗਿਆ ਹੁੰਦਾ ਹੈ। ਇਸ ਭਾਸ਼ਣ ਤੋਂ ਬਾਅਦ ਪਹਿਰਾਬੁਰਜ ਰਸਾਲੇ ਦੇ ਜ਼ਰੀਏ ਬਾਈਬਲ ਦੀ ਸਟੱਡੀ ਕੀਤੀ ਜਾਂਦੀ ਹੈ। ਮੀਟਿੰਗਾਂ ਨੂੰ ਗੀਤ ਅਤੇ ਪ੍ਰਾਰਥਨਾ ਨਾਲ ਸ਼ੁਰੂ ਤੇ ਖ਼ਤਮ ਕੀਤਾ ਜਾਂਦਾ ਹੈ ਨਾਲੇ ਕਿਸੇ ਤੋਂ ਚੰਦਾ ਨਹੀਂ ਮੰਗਿਆ ਜਾਂਦਾ।—2 ਕੁਰਿੰਥੀਆਂ 8:12.

ਯਹੋਵਾਹ ਦੇ ਗਵਾਹ ਖ਼ਰਚਾ ਕਿੱਦਾਂ ਚਲਾਉਂਦੇ ਹਨ?

ਉਨ੍ਹਾਂ ਦੇ ਕੰਮਾਂ ਦਾ ਖ਼ਰਚਾ ਦਾਨ ਕੀਤੇ ਪੈਸਿਆਂ ਨਾਲ ਚੱਲਦਾ ਹੈ। ਯਹੋਵਾਹ ਦੇ ਗਵਾਹ ਬਪਤਿਸਮਿਆਂ, ਵਿਆਹਾਂ, ਦਾਹ-ਸੰਸਕਾਰਾਂ ਜਾਂ ਹੋਰ ਧਾਰਮਿਕ ਕੰਮਾਂ ਲਈ ਇਕ ਧੇਲਾ ਵੀ ਨਹੀਂ ਲੈਂਦੇ। ਨਾ ਹੀ ਉਨ੍ਹਾਂ ਦੀ ਸੰਸਥਾ ਉਨ੍ਹਾਂ ਕੋਲੋਂ ਕੋਈ ਬੱਝੀ ਰਕਮ ਮੰਗਦੀ ਹੈ। ਜਿਹੜਾ ਵੀ ਚਾਹੇ ਉਹ ਕਿੰਗਡਮ ਹਾਲ ਵਿਚ ਰੱਖੇ ਦਾਨ ਦੇ ਡੱਬਿਆਂ ਵਿਚ ਆਪਣੀ ਮਰਜ਼ੀ ਨਾਲ ਦਾਨ ਪਾ ਸਕਦਾ ਹੈ। ਯਹੋਵਾਹ ਦੇ ਗਵਾਹ ਆਪਣਾ ਸਾਹਿੱਤ ਖ਼ੁਦ ਛਾਪਦੇ ਹਨ ਜਿਸ ਕਰਕੇ ਖ਼ਰਚਾ ਘੱਟ ਹੁੰਦਾ ਹੈ। ਉਹ ਬਿਨਾਂ ਕੋਈ ਪੈਸਾ ਲਏ ਆਪਣੇ ਕਿੰਗਡਮ ਹਾਲ ਅਤੇ ਹੋਰ ਇਮਾਰਤਾਂ ਆਮ ਤੌਰ ਤੇ ਆਪ ਹੀ ਉਸਾਰਦੇ ਹਨ।

ਕੀ ਯਹੋਵਾਹ ਦੇ ਗਵਾਹ ਡਾਕਟਰੀ ਇਲਾਜ ਕਰਾਉਂਦੇ ਹਨ?

ਜੀ ਹਾਂ। ਅਸਲ ਵਿਚ ਉਹ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਸਭ ਤੋਂ ਵਧੀਆ ਇਲਾਜ ਭਾਲਦੇ ਹਨ। ਇਸ ਤੋਂ ਇਲਾਵਾ ਕਈ ਗਵਾਹ ਨਰਸਾਂ, ਡਾਕਟਰਾਂ ਅਤੇ ਸਰਜਨਾਂ ਵਜੋਂ ਵੀ ਕੰਮ ਕਰਦੇ ਹਨ। ਪਰ ਇਕ ਗੱਲ ਹੈ ਕਿ ਯਹੋਵਾਹ ਦੇ ਗਵਾਹ ਖ਼ੂਨ ਨਹੀਂ ਲੈਂਦੇ ਕਿਉਂਕਿ ਬਾਈਬਲ ਕਹਿੰਦੀ ਹੈ ਕਿ ‘ਲਹੂ ਤੋਂ ਬਚੇ ਰਹੋ।’ (ਰਸੂਲਾਂ ਦੇ ਕਰਤੱਬ 15:28, 29) ਦਿਲਚਸਪੀ ਦੀ ਗੱਲ ਹੈ ਕਿ ਕਾਫ਼ੀ ਡਾਕਟਰ ਹੁਣ ਖ਼ੂਨ ਤੋਂ ਬਗੈਰ ਇਲਾਜ ਨੂੰ “ਸਭ ਤੋਂ ਉੱਤਮ ਇਲਾਜ” ਮੰਨਦੇ ਹਨ। ਇਸ ਤਰ੍ਹਾਂ ਕਰਨ ਨਾਲ ਖ਼ੂਨ ਨਾਲ ਜੁੜੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ। (g10-E 08)

^ ਪੈਰਾ 5 ਬਾਈਬਲ ਦੀਆਂ ਹੋਰ ਸਿੱਖਿਆਵਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਵਿਚ ਦੱਸੀਆਂ ਗਈਆਂ ਹਨ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।