ਮੈਂ ਆਪਣੀ ਮੰਜ਼ਲ ’ਤੇ ਕਿਵੇਂ ਪਹੁੰਚਾਂ?
ਨੌਜਵਾਨ ਪੁੱਛਦੇ ਹਨ
ਮੈਂ ਆਪਣੀ ਮੰਜ਼ਲ ’ਤੇ ਕਿਵੇਂ ਪਹੁੰਚਾਂ?
ਹੇਠਾਂ ਦਿੱਤੀਆਂ ਗੱਲਾਂ ਵਿੱਚੋਂ ਤੁਸੀਂ ਕਿਹੜੀ ਚੀਜ਼ ਆਪਣੀ ਜ਼ਿੰਦਗੀ ਵਿਚ ਹਾਸਲ ਕਰਨੀ ਚਾਹੁੰਦੇ ਹੋ?
● ਹਿੰਮਤ ਵਾਲੇ ਹੋਣਾ
● ਹੋਰ ਦੋਸਤ
● ਜ਼ਿਆਦਾ ਖ਼ੁਸ਼ੀ
ਤੁਸੀਂ ਇਹ ਸਭ ਕੁਝ ਹਾਸਲ ਕਰ ਸਕਦੇ ਹੋ! ਕਿਵੇਂ? ਟੀਚੇ ਰੱਖ ਕੇ ਤੇ ਫਿਰ ਉਨ੍ਹਾਂ ਨੂੰ ਹਾਸਲ ਕਰ ਕੇ। ਹੇਠਾਂ ਦੱਸੀਆਂ ਗੱਲਾਂ ਵੱਲ ਧਿਆਨ ਦਿਓ।
ਹਿੰਮਤ ਵਾਲੇ ਹੋਣਾ: ਜਦ ਤੁਸੀਂ ਛੋਟੇ-ਮੋਟੇ ਟੀਚੇ ਰੱਖਦੇ ਹੋ ਤੇ ਉਨ੍ਹਾਂ ਨੂੰ ਹਾਸਲ ਕਰਦੇ ਹੋ, ਤਾਂ ਤੁਸੀਂ ਵੱਡੇ ਟੀਚੇ ਰੱਖਣ ਤੋਂ ਨਹੀਂ ਡਰੋਗੇ। ਤੁਸੀਂ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰ ਸਕੋਗੇ। ਮਿਸਾਲ ਲਈ, ਤੁਸੀਂ ਆਪਣੇ ਹਾਣੀਆਂ ਦੇ ਮਾੜੇ ਅਸਰਾਂ ਤੋਂ ਦੂਰ ਰਹਿ ਸਕੋਗੇ। ਤੁਹਾਡੀ ਹਿੰਮਤ ਦੇਖ ਕੇ ਦੂਸਰੇ ਤੁਹਾਡੀ ਇੱਜ਼ਤ ਕਰਨਗੇ। ਸ਼ਾਇਦ ਉਹ ਤੁਹਾਡੇ ਉੱਤੇ ਘੱਟ ਦਬਾਅ ਪਾਉਣ ਤੇ ਹੋ ਸਕਦਾ ਹੈ ਕਿ ਉਹ ਤੁਹਾਡੀ ਸਿਫ਼ਤ ਕਰਨ।—ਮੱਤੀ 5:14-16 ਦੇਖੋ।
ਹੋਰ ਦੋਸਤ: ਲੋਕ ਉਨ੍ਹਾਂ ਨਾਲ ਦੋਸਤੀ ਕਰਨੀ ਪਸੰਦ ਕਰਦੇ ਹਨ ਜੋ ਜ਼ਿੰਦਗੀ ਵਿਚ ਕੁਝ ਕਰਨਾ ਚਾਹੁੰਦੇ ਹਨ ਅਤੇ ਆਪਣੀ ਮੰਜ਼ਲ ਤਕ ਪਹੁੰਚਣ ਲਈ ਮਿਹਨਤ ਕਰਨ ਤੋਂ ਨਹੀਂ ਡਰਦੇ। ਜਦ ਲੋਕ ਤੁਹਾਡੇ ਟੀਚਿਆਂ ਕਰਕੇ ਤੁਹਾਡੇ ਵੱਲ ਖਿੱਚੇ ਜਾਂਦੇ ਹਨ, ਤਾਂ ਉਹ ਤੁਹਾਨੂੰ ਟੀਚੇ ਹਾਸਲ ਕਰਨ ਵਿਚ ਮਦਦ ਕਰ ਸਕਦੇ ਹਨ।—ਉਪਦੇਸ਼ਕ ਦੀ ਪੋਥੀ 4:9, 10.
ਜ਼ਿਆਦਾ ਖ਼ੁਸ਼ੀ: ਕੋਈ ਬੋਰ ਹੋਣਾ ਨਹੀਂ ਚਾਹੁੰਦਾ। ਸਾਰੇ ਜ਼ਿੰਦਗੀ ਵਿਚ ਖ਼ੁਸ਼ੀ ਪਾਉਣੀ ਚਾਹੁੰਦੇ ਹਨ। ਇਸ ਲਈ ਖ਼ੁਸ਼ੀ ਪਾਉਣ ਵਾਸਤੇ ਜ਼ਿੰਦਗੀ ਵਿਚ ਟੀਚੇ ਰੱਖਣੇ ਜ਼ਰੂਰੀ ਹਨ। ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਕਿਹਾ: “ਮੈਂ ਉਦੇਸ਼ ਰੱਖਣ ਵਾਲੇ ਇੱਕ ਆਦਮੀ ਵਾਂਙ ਦੌੜਦਾ ਹਾਂ।” (1 ਕੁਰਿੰਥੀਆਂ 9:26, ERV) ਸੋ ਯਾਦ ਰੱਖੋ ਕਿ ਜਿੰਨਾ ਵੱਡਾ ਤੁਹਾਡਾ ਟੀਚਾ ਹੋਵੇਗਾ, ਉਸ ਨੂੰ ਹਾਸਲ ਕਰ ਕੇ ਉੱਨੀ ਜ਼ਿਆਦਾ ਖ਼ੁਸ਼ੀ ਮਿਲੇਗੀ!
ਕੀ ਤੁਸੀਂ ਆਪਣੀ ਮੰਜ਼ਲ ਤਕ ਪਹੁੰਚਣ ਲਈ ਤਿਆਰ ਹੋ? ਜੇ ਹਾਂ, ਟੀਚੇ ਰੱਖੋ! ਸੱਜੇ ਪਾਸੇ ਦਿੱਤੇ ਪੇਜ ਨੂੰ ਕੱਟੋ ਤੇ ਮੋੜੋ। ਫਿਰ ਉਸ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੋ। * (g10-E 10)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
^ ਪੈਰਾ 11 ਇਨ੍ਹਾਂ ਸਲਾਹਾਂ ’ਤੇ ਚੱਲ ਕੇ ਤੁਸੀਂ ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿਚ ਆਪਣੀ ਮੰਜ਼ਲ ਤਕ ਪਹੁੰਚ ਸਕਦੇ ਹੋ। ਪਰ ਇਹ ਸਲਾਹਾਂ ਜ਼ਿੰਦਗੀ ਦੇ ਹਰ ਟੀਚੇ ਨੂੰ ਹਾਸਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ।
ਇਸ ਬਾਰੇ ਸੋਚੋ
● ਕੀ ਤੁਸੀਂ ਆਪਣੇ ਸਾਰੇ ਟੀਚੇ ਇੱਕੋ ਸਮੇਂ ਤੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?—ਫ਼ਿਲਿੱਪੀਆਂ 1:10.
● ਕੀ ਸਾਨੂੰ ਹਰ ਪਲ ਆਪਣੇ ਟੀਚੇ ਹਾਸਲ ਕਰਨ ਵਿਚ ਲੱਗੇ ਰਹਿਣਾ ਚਾਹੀਦਾ ਹੈ?—ਉਪਦੇਸ਼ਕ ਦੀ ਪੋਥੀ 9:7, 8.
[ਸਫ਼ੇ 21, 22 ਉੱਤੇ ਡੱਬੀ/ਤਸਵੀਰਾਂ]
ਆਪਣੀ ਮੰਜ਼ਲ ਤਕ ਪਹੁੰਚਣਾ
ਪਛਾਣੋ ਕਹਾਉਤਾਂ 4:25, 26 1
“ਵੱਡੇ ਟੀਚੇ ਰੱਖਣ ਤੋਂ ਨਾ ਡਰੋ। ਜੇ ਦੂਜੇ ਆਪਣੀ ਮੰਜ਼ਲ ਤਕ ਪਹੁੰਚ ਸਕਦੇ ਹਨ, ਤਾਂ ਫਿਰ ਤੁਸੀਂ ਵੀ ਪਹੁੰਚ ਸਕਦੇ ਹੋ।”—ਰੋਬਨ।
1. ਬਹੁਤ ਸਾਰੇ ਟੀਚੇ ਲਿਖੋ। ਜੋ ਵੀ ਤੁਹਾਡੇ ਦਿਮਾਗ਼ ਵਿਚ ਆਉਂਦਾ ਹੈ, ਉਸ ਨੂੰ ਲਿਖੋ। ਇਕ-ਦੋ ਗੱਲਾਂ ਹੀ ਨਾ ਲਿਖੋ, ਬਲਕਿ 15 ਜਾਂ 20 ਗੱਲਾਂ ਲਿਖਣ ਦੀ ਕੋਸ਼ਿਸ਼ ਕਰੋ।
2. ਇਨ੍ਹਾਂ ਟੀਚਿਆਂ ’ਤੇ ਸੋਚ-ਵਿਚਾਰ ਕਰੋ। ਤੁਹਾਡੇ ਲਈ ਸਭ ਤੋਂ ਮਜ਼ੇਦਾਰ ਟੀਚਾ ਕਿਹੜਾ ਹੈ? ਸਭ ਤੋਂ ਔਖਾ ਕਿਹੜਾ ਹੈ? ਕਿਹੜਾ ਟੀਚਾ ਹਾਸਲ ਕਰ ਕੇ ਤੁਹਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲੇਗੀ? ਇਹ ਨਾ ਭੁੱਲੋ ਕਿ ਉਹ ਟੀਚੇ ਸਭ ਤੋਂ ਵਧੀਆ ਹੁੰਦੇ ਹਨ ਜਿਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਤੁਸੀਂ ਕਰਨਾ ਚਾਹੁੰਦੇ ਹੋ।
3. ਇਕ-ਇਕ ਕਰ ਕੇ ਟੀਚਿਆਂ ਨੂੰ ਪੂਰੇ ਕਰੋ। ਪਹਿਲਾਂ ਛੋਟੇ-ਮੋਟੇ ਟੀਚਿਆਂ ਨੂੰ ਚੁਣੋ ਜੋ ਤੁਸੀਂ ਕੁਝ ਹੀ ਦਿਨਾਂ ਵਿਚ ਪੂਰੇ ਕਰ ਸਕਦੇ ਹੋ। ਫਿਰ ਕੁਝ ਵੱਡੇ ਟੀਚਿਆਂ ਨੂੰ ਚੁਣੋ ਜਿਨ੍ਹਾਂ ਨੂੰ ਹਾਸਲ ਕਰਨ ਵਿਚ ਕੁਝ ਹਫ਼ਤੇ ਜਾਂ ਮਹੀਨੇ ਲੱਗਣਗੇ। ਇਸ ਤੋਂ ਬਾਅਦ ਤੈਅ ਕਰੋ ਕਿ ਤੁਸੀਂ ਕਿਹੜੇ ਟੀਚੇ ਪਹਿਲਾਂ ਪੂਰੇ ਕਰਨੇ ਚਾਹੁੰਦੇ ਹੋ।
ਕੁਝ ਟੀਚੇ ਜੋ ਤੁਸੀਂ ਰੱਖ ਸਕਦੇ ਹੋ
ਦੋਸਤੀ ਆਪਣੇ ਤੋਂ ਵੱਡੀ ਜਾਂ ਛੋਟੀ ਉਮਰ ਦਾ ਨਵਾਂ ਦੋਸਤ ਬਣਾਓ। ਇਕ ਪੁਰਾਣੇ ਦੋਸਤ ਨੂੰ ਦੁਬਾਰਾ ਮਿਲੋ।
ਸਿਹਤ ਹਰ ਹਫ਼ਤੇ 90 ਮਿੰਟ ਕਸਰਤ ਕਰੋ। ਹਰ ਰਾਤ ਅੱਠ ਘੰਟੇ ਸੌਵੋਂ।
ਸਕੂਲ ਮੈਥਸ ਵਿਚ ਆਪਣੇ ਨੰਬਰ ਵਧਾਓ। ਜੇ ਤੁਹਾਨੂੰ ਨਕਲ ਮਾਰਨ ਲਈ ਕਿਹਾ ਜਾਂਦਾ ਹੈ, ਤਾਂ ਸਾਫ਼ ਇਨਕਾਰ ਕਰੋ।
ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਹਰ ਦਿਨ 15 ਮਿੰਟ ਬਾਈਬਲ ਪੜ੍ਹੋ। ਇਸ ਹਫ਼ਤੇ ਆਪਣੇ ਨਾਲ ਪੜ੍ਹਨ ਵਾਲੇ ਇਕ ਵਿਦਿਆਰਥੀ ਨੂੰ ਗਵਾਹੀ ਦਿਓ।
ਪਲੈਨ ਬਣਾਓ“ਟੀਚੇ ਰੱਖਣੇ ਚੰਗੇ ਤਾਂ ਹਨ, ਪਰ ਉਨ੍ਹਾਂ ਨੂੰ ਹਾਸਲ ਕਰਨ ਲਈ ਤੁਹਾਨੂੰ ਪਲੈਨ ਵੀ ਬਣਾਉਣ ਦੀ ਲੋੜ ਹੈ। ਨਹੀਂ ਤਾਂ ਤੁਸੀਂ ਆਪਣੀ ਮੰਜ਼ਲ ’ਤੇ ਨਹੀਂ ਪਹੁੰਚ ਸਕੋਗੇ।”—ਡੈਰਿਕ।
ਆਪਣੇ ਹਰ ਟੀਚੇ ਨੂੰ ਪੂਰਾ ਕਰਨ ਲਈ ਹੇਠਲੀਆਂ ਗੱਲਾਂ ਨੂੰ ਅਜ਼ਮਾਓ:
1. ਟੀਚਿਆਂ ਦੀ ਲਿਸਟ ਬਣਾਓ।
2. ਤੈਅ ਕਰੋ ਕਿ ਤੁਸੀਂ ਇਹ ਕਦੋਂ ਪੂਰਾ ਕਰੋਗੇ। ਨਹੀਂ ਤਾਂ ਤੁਹਾਡੇ ਟੀਚੇ ਸੁਪਨਾ ਬਣ ਕੇ ਰਹਿ ਜਾਣਗੇ!
3. ਹਰ ਕਦਮ ਦੀ ਤਿਆਰੀ ਕਰੋ।
4. ਆਉਣ ਵਾਲੀਆਂ ਮੁਸ਼ਕਲਾਂ ਬਾਰੇ ਸੋਚੋ। ਫਿਰ ਉਨ੍ਹਾਂ ਦੇ ਹੱਲ ਬਾਰੇ ਸੋਚੋ।
5. ਪੱਕਾ ਫ਼ੈਸਲਾ ਕਰੋ। ਆਪਣੇ ਟੀਚਿਆਂ ਨੂੰ ਹਰ ਹਾਲ ਵਿਚ ਹਾਸਲ ਕਰਨ ਦੀ ਠਾਣ ਲਓ। ਹੁਣ ਆਪਣੇ ਦਸਤਖਤ ਕਰ ਕੇ ਤਾਰੀਖ਼ ਪਾ ਦਿਓ।
ਇੰਗਲੈਂਡ ਜਾਣ ਵਾਸਤੇ ਅੰਗ੍ਰੇਜ਼ੀ ਸਿੱਖਣੀ 1 ਜੁਲਾਈ
ਕਦਮ
1. ਅੰਗ੍ਰੇਜ਼ੀ ਸਿੱਖਣ ਲਈ ਕਿਤਾਬ ਖ਼ਰੀਦਣੀ।
2. ਹਰ ਹਫ਼ਤੇ ਦਸ ਨਵੇਂ ਸ਼ਬਦ ਸਿੱਖਣੇ।
3. ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਧਿਆਨ ਨਾਲ ਸੁਣਨਾ।
4. ਕਿਸੇ ਨੂੰ ਵਿਆਕਰਣ ਤੇ ਉਚਾਰਣ ਬਾਰੇ ਪੁੱਛਣਾ।
ਮੁਸ਼ਕਲਾਂ
ਕੋਈ ਲਾਗੇ ਰਹਿਣ ਵਾਲਾ ਅੰਗ੍ਰੇਜ਼ੀ ਨਹੀਂ ਬੋਲਦਾ
ਇਸ ਦਾ ਹੱਲ ਕੀ ਹੋ ਸਕਦਾ ਹੈ
www.dan124.com ਦੀ ਵੈੱਬ-ਸਾਈਟ ਤੋਂ ਅੰਗ੍ਰੇਜ਼ੀ ਦੀਆਂ ਆਡੀਓ ਰੀਕਾਰਡਿੰਗ ਡਾਊਨਲੋਡ ਕਰੋ।
․․․․․ ․․․․․
ਦਸਤਖਤ ਤਾਰੀਖ਼
ਹੁਣ ਕੁਝ ਕਰੋ! ਯੂਹੰਨਾ 13:17 3
“ਅਸੀਂ ਬਹੁਤ ਜਲਦੀ ਆਪਣੇ ਟੀਚਿਆਂ ਬਾਰੇ ਭੁੱਲ ਸਕਦੇ ਹਾਂ। ਸੋ ਇਨ੍ਹਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਰਹੋ।”—ਏਰੀਕਾ।
ਛੇਤੀ ਸ਼ੁਰੂ ਕਰੋ। ਆਪਣੇ ਆਪ ਨੂੰ ਪੁੱਛੋ, ‘ਆਪਣੀ ਮੰਜ਼ਲ ਤਕ ਪਹੁੰਚਣ ਲਈ ਮੈਂ ਅੱਜ ਕੀ ਕਰ ਸਕਦਾ ਹਾਂ?’ ਭਾਵੇਂ ਤੁਹਾਨੂੰ ਆਪਣੀ ਮੰਜ਼ਲ ਪਾਉਣ ਵਿਚ ਹਰ ਛੋਟੀ-ਮੋਟੀ ਗੱਲ ਦਾ ਅਜੇ ਪਤਾ ਨਾ ਹੋਵੇ, ਫਿਰ ਵੀ ਸ਼ੁਰੂ ਕਰਨ ਵਿਚ ਦੇਰ ਨਾ ਕਰੋ। ਬਾਈਬਲ ਦਾ ਕਹਿਣਾ ਹੈ: “ਜੇਕਰ ਤੂੰ ਹਵਾ ਦੇ ਰੁੱਕਣ ਅਤੇ ਬੱਦਲਾਂ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ ਹੈ; ਤਾਂ ਤੂੰ ਕਦੀ ਵੀ ਬੀਜਾਈ ਨਹੀਂ ਕਰ ਸਕੇਂਗਾ ਅਤੇ ਨਾ ਹੀ ਫਸਲ ਕਟੇਗਾ।” (ਉਪਦੇਸ਼ਕ ਦੀ ਪੋਥੀ 11:4, CL) ਛੋਟੇ-ਛੋਟੇ ਕੰਮਾਂ ਨੂੰ ਕੱਲ੍ਹ ਕਰਨ ਦੀ ਬਜਾਇ ਅੱਜ ਹੀ ਕਰ ਲਓ।
ਹਰ ਰੋਜ਼ ਆਪਣੇ ਟੀਚਿਆਂ ’ਤੇ ਵਿਚਾਰ ਕਰੋ। ਆਪਣੇ ਆਪ ਨੂੰ ਯਾਦ ਕਰਾਓ ਕਿ ਹਰ ਟੀਚਾ ਹਾਸਲ ਕਰਨਾ ਤੁਹਾਡੇ ਲਈ ਜ਼ਰੂਰੀ ਕਿਉਂ ਹੈ। ਹਰ ਕਦਮ ਪੂਰਾ ਕਰਨ ਤੇ ✔ ਨਿਸ਼ਾਨ ਲਾਓ (ਜਾਂ ਲਿਖੋ ਕਿ ਤੁਸੀਂ ਕਿਸ ਤਾਰੀਖ਼ ਨੂੰ ਉਹ ਪੂਰਾ ਕੀਤਾ ਸੀ)।
ਫੇਰ-ਬਦਲ ਕਰੋ। ਤੁਹਾਡੇ ਟੀਚੇ ਭਾਵੇਂ ਕਿੰਨੇ ਹੀ ਵਧੀਆ ਕਿਉਂ ਨਾ ਹੋਣ, ਪਰ ਅੱਗੇ ਵਧਣ ਲਈ ਸ਼ਾਇਦ ਤੁਹਾਨੂੰ ਥੋੜ੍ਹੀ-ਬਹੁਤੀ ਫੇਰ-ਬਦਲ ਕਰਨੀ ਪਵੇ। ਇਸ ਵਿਚ ਕੋਈ ਹਰਜ਼ ਨਹੀਂ। ਇੱਕੋ ਗੱਲ ’ਤੇ ਅੜੇ ਨਾ ਰਹੋ। ਮੰਜ਼ਲ ਤਕ ਪਹੁੰਚਣ ਲਈ ਅੱਗੇ ਵਧਦੇ ਜਾਓ।
ਕਲਪਨਾ ਕਰੋ। ਕਲਪਨਾ ਕਰੋ ਕਿ ਤੁਸੀਂ ਆਪਣੀ ਮੰਜ਼ਲ ਤੇ ਪਹੁੰਚ ਗਏ ਹੋ ਅਤੇ ਤੁਸੀਂ ਆਪਣੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹੋ। ਫਿਰ ਸੋਚੋ ਕਿ ਆਪਣੀ ਮੰਜ਼ਲ ਤਕ ਪਹੁੰਚਣ ਲਈ ਤੁਹਾਨੂੰ ਕੀ-ਕੀ ਕਰਨਾ ਪਿਆ ਸੀ ਤੇ ਹਰ ਕਦਮ ਪੂਰਾ ਕਰ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲੀ ਸੀ। ਹੁਣ ਅਜਿਹਾ ਅਸਲ ਵਿਚ ਕਰ ਕੇ ਦੇਖੋ!
[ਤਸਵੀਰ]
ਟੀਚੇ ਨਕਸ਼ੇ ਵਰਗੇ ਹੁੰਦੇ ਹਨ, ਇਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ!
[ਸਫ਼ਾ 21 ਉੱਤੇ ਡੱਬੀ/ਤਸਵੀਰਾਂ]
ਤੁਹਾਡੇ ਹਾਣੀ ਕੀ ਕਹਿੰਦੇ ਹਨ
“ਜੇ ਸਾਡੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ, ਤਾਂ ਅਸੀਂ ਨਿਰਾਸ਼ ਹੋ ਸਕਦੇ ਹਾਂ। ਪਰ ਜਦ ਅਸੀਂ ਟੀਚੇ ਰੱਖਦੇ ਹਾਂ ਤੇ ਉਨ੍ਹਾਂ ਨੂੰ ਹਾਸਲ ਕਰਦੇ ਹਾਂ, ਤਾਂ ਸਾਡਾ ਹੌਸਲਾ ਵਧਦਾ ਹੈ।”—ਰੀਡ।
“ਜੇ ਤੁਸੀਂ ਸਮੇਂ-ਸਿਰ ਆਪਣੇ ਟੀਚਿਆਂ ਨੂੰ ਪੂਰੇ ਨਹੀਂ ਕਰ ਪਾਉਂਦੇ, ਤਾਂ ਹਿੰਮਤ ਨਾ ਹਾਰੋ। ਇੱਦਾਂ ਕਰਨ ਨਾਲ ਤੁਹਾਡੀ ਕੋਈ ਮਦਦ ਨਹੀਂ ਹੋਣੀ, ਪਰ ਹਮੇਸ਼ਾ ਕੋਸ਼ਿਸ਼ ਕਰਦੇ ਰਹੋ।”—ਕੌਰੀ।
“ਉਨ੍ਹਾਂ ਨਾਲ ਗੱਲ ਕਰੋ ਜੋ ਤੁਹਾਡੇ ਵਰਗੇ ਟੀਚੇ ਹਾਸਲ ਕਰ ਚੁੱਕੇ ਹਨ। ਉਹ ਤੁਹਾਨੂੰ ਹੌਸਲਾ ਦੇ ਸਕਦੇ ਹਨ ਤੇ ਤੁਹਾਡੀ ਮਦਦ ਕਰ ਸਕਦੇ ਹਨ। ਆਪਣੇ ਪਰਿਵਾਰ ਨੂੰ ਵੀ ਆਪਣੇ ਟੀਚਿਆਂ ਬਾਰੇ ਦੱਸੋ ਤਾਂਕਿ ਉਹ ਵੀ ਤੁਹਾਨੂੰ ਸਹਾਰਾ ਦੇ ਸਕਣ।”—ਜੂਲੀਆ।
[ਸਫ਼ਾ 20 ਉੱਤੇ ਡਾਇਆਗ੍ਰਾਮ]
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
ਕੱਟੋ
ਮੋੜੋ