ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਉਸਤਤ ਦੇ ਬਲੀਦਾਨ
ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਉਸਤਤ ਦੇ ਬਲੀਦਾਨ
“ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ।”—ਰੋਮੀਆਂ 12:1.
1. ਬਾਈਬਲ ਬਿਵਸਥਾ ਦੇ ਅਨੁਸਾਰ ਚੜ੍ਹਾਏ ਗਏ ਬਲੀਦਾਨਾਂ ਦੇ ਫ਼ਾਇਦਿਆਂ ਬਾਰੇ ਕੀ ਕਹਿੰਦੀ ਹੈ?
“ਸ਼ਰਾ ਜਿਹੜੀ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨਾਂ ਵਸਤਾਂ ਦਾ ਅਸਲੀ ਸਰੂਪ ਨਹੀਂ, ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰਹੇ ਦੇ ਵਰਹੇ ਸਦਾ ਇੱਕੋ ਪਰਕਾਰ ਦੇ ਬਲੀਦਾਨ ਚੜ੍ਹਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸੱਕਦੀ ਹੈ।” (ਇਬਰਾਨੀਆਂ 10:1) ਇਨ੍ਹਾਂ ਜ਼ੋਰਦਾਰ ਸ਼ਬਦਾਂ ਰਾਹੀਂ ਪੌਲੁਸ ਰਸੂਲ ਕਹਿ ਰਿਹਾ ਸੀ ਕਿ ਮੂਸਾ ਦੀ ਬਿਵਸਥਾ, ਜਾਂ ਸ਼ਰਾ ਅਨੁਸਾਰ ਚੜ੍ਹਾਏ ਗਏ ਸਾਰੇ ਬਲੀਦਾਨ ਇਨਸਾਨਾਂ ਨੂੰ ਹਮੇਸ਼ਾ ਲਈ ਬਚਾ ਨਹੀਂ ਸਕਦੇ ਸਨ।—ਕੁਲੁੱਸੀਆਂ 2:16, 17.
2. ਬਿਵਸਥਾ ਦੀਆਂ ਭੇਟਾਂ ਅਤੇ ਬਲੀਦਾਨਾਂ ਬਾਰੇ ਜੋ ਬਾਈਬਲ ਵਿਚ ਲਿਖਿਆ ਗਿਆ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਵਿਅਰਥ ਕਿਉਂ ਨਹੀਂ ਹੈ?
2 ਕੀ ਇਸ ਦਾ ਇਹ ਮਤਲਬ ਹੈ ਕਿ ਭੇਟਾਂ ਅਤੇ ਬਲੀਦਾਨਾਂ ਬਾਰੇ ਜੋ ਬਾਈਬਲ ਦੀਆਂ ਪਹਿਲੀਆਂ ਪੰਜ ਪੁਸਤਕਾਂ ਵਿਚ ਲਿਖਿਆ ਗਿਆ ਹੈ, ਉਸ ਦਾ ਅੱਜ ਮਸੀਹੀਆਂ ਲਈ ਕੋਈ ਅਰਥ ਨਹੀਂ ਹੈ? ਦਰਅਸਲ, ਤਕਰੀਬਨ ਪਿਛਲੇ ਇਕ ਸਾਲ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਕਲੀਸਿਯਾਵਾਂ ਦੇ ਸੇਵਕਾਈ ਸਕੂਲ ਵਿਚ ਹਿੱਸਾ ਲੈਣ ਵਾਲਿਆਂ ਨੇ ਬਾਈਬਲ ਦੀਆਂ ਪਹਿਲੀਆਂ ਪੰਜ ਪੁਸਤਕਾਂ ਪੜ੍ਹੀਆਂ ਹਨ। ਕਈਆਂ ਨੇ ਇਨ੍ਹਾਂ ਨੂੰ ਪੜ੍ਹਨ ਅਤੇ ਸਾਰੀਆਂ ਗੱਲਾਂ ਸਮਝਣ ਵਿਚ ਕਾਫ਼ੀ ਮਿਹਨਤ ਕੀਤੀ ਹੈ। ਕੀ ਉਨ੍ਹਾਂ ਦੀ ਮਿਹਨਤ ਵਿਅਰਥ ਸਾਬਤ ਹੋਈ ਹੈ? ਬਿਲਕੁਲ ਨਹੀਂ, ਕਿਉਂਕਿ “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਭੇਟਾਂ ਅਤੇ ਬਲੀਦਾਨਾਂ ਬਾਰੇ ਜੋ ਬਾਈਬਲ ਵਿਚ ਲਿਖਿਆ ਗਿਆ ਹੈ, ਉਸ ਤੋਂ ਅਸੀਂ ਕਿਹੜੀ “ਸਿੱਖਿਆ” ਅਤੇ ਕਿਹੜਾ ‘ਦਿਲਾਸਾ’ ਪਾ ਸਕਦੇ ਹਾਂ?
ਸਾਡੇ ਲਈ ਸਿੱਖਿਆ ਅਤੇ ਦਿਲਾਸਾ
3. ਸਾਡੇ ਸਾਰਿਆਂ ਦੀ ਮੁੱਖ ਜ਼ਰੂਰਤ ਕੀ ਹੈ?
3 ਇਹ ਸੱਚ ਹੈ ਕਿ ਸਾਨੂੰ ਬਿਵਸਥਾ ਅਨੁਸਾਰ ਅਸਲੀ ਬਲੀਦਾਨ ਚੜ੍ਹਾਉਣ ਦੀ ਲੋੜ ਨਹੀਂ ਹੈ। ਪਰ ਫਿਰ ਵੀ, ਸਾਨੂੰ ਉਨ੍ਹਾਂ ਫ਼ਾਇਦਿਆਂ ਦੀ ਲੋੜ ਹੈ ਜੋ ਇਸਰਾਏਲੀਆਂ ਨੂੰ ਇਨ੍ਹਾਂ ਬਲੀਦਾਨਾਂ ਤੋਂ ਹੋਏ ਸਨ, ਯਾਨੀ ਸਾਨੂੰ ਪਾਪਾਂ ਦੀ ਮਾਫ਼ੀ ਅਤੇ ਪਰਮੇਸ਼ੁਰ ਦੀ ਕਿਰਪਾ ਦੀ ਲੋੜ ਹੈ। ਲੇਕਿਨ ਕਿਉਂ ਜੋ ਅਸੀਂ ਹੁਣ ਅਸਲੀ ਬਲੀਦਾਨ ਨਹੀਂ ਚੜ੍ਹਾਉਂਦੇ, ਅਸੀਂ ਅਜਿਹੇ ਫ਼ਾਇਦੇ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? ਇਹ ਦੱਸਣ ਤੋਂ ਬਾਅਦ ਕਿ ਬਲੀਦਾਨਾਂ ਜਾਂ ਚੜ੍ਹਾਵਿਆਂ ਤੋਂ ਸਿਰਫ਼ ਥੋੜ੍ਹਾ ਹੀ ਲਾਭ ਹੁੰਦਾ ਹੈ, ਪੌਲੁਸ ਨੇ ਕਿਹਾ ਕਿ “[ਯਿਸੂ] ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ,—ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ। ਹੋਮਬਲੀ ਅਰ ਪਾਪਬਲੀ ਤੋਂ ਤੂੰ ਪਰਸੰਨ ਨਹੀਂ ਹੁੰਦਾ, ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ।”—ਇਬਰਾਨੀਆਂ 10:5-7.
4. ਪੌਲੁਸ ਨੇ ਜ਼ਬੂਰ 40:6-8 ਵਿਚ ਲਿਖੇ ਗਏ ਸ਼ਬਦ ਯਿਸੂ ਮਸੀਹੀ ਉੱਤੇ ਕਿਸ ਤਰ੍ਹਾਂ ਲਾਗੂ ਕੀਤੇ ਸਨ?
4ਜ਼ਬੂਰ 40:6-8 ਤੋਂ ਹਵਾਲਾ ਦਿੰਦੇ ਹੋਏ, ਪੌਲੁਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਯਿਸੂ “ਬਲੀਦਾਨ ਅਰ ਭੇਟ,” “ਹੋਮਬਲੀ ਅਰ ਪਾਪਬਲੀ,” ਨੂੰ ਹਮੇਸ਼ਾ ਵਾਸਤੇ ਕਾਇਮ ਰੱਖਣ ਲਈ ਨਹੀਂ ਆਇਆ ਸੀ। ਜਦੋਂ ਪੌਲੁਸ ਨੇ ਇਹ ਗੱਲ ਲਿਖੀ ਸੀ ਉਦੋਂ ਪਰਮੇਸ਼ੁਰ ਨੂੰ ਅਜਿਹੇ ਬਲੀਦਾਨ ਮਨਜ਼ੂਰ ਨਹੀਂ ਸਨ। ਇਸ ਲਈ, ਯਿਸੂ ਆਪਣੇ ਸਵਰਗੀ ਪਿਤਾ ਦੁਆਰਾ ਤਿਆਰ ਕੀਤੀ ਗਈ ਦੇਹ ਨਾਲ ਆਇਆ ਸੀ, ਅਜਿਹੀ ਦੇਹ ਜੋ ਹਰ ਤਰ੍ਹਾਂ ਉਸ ਦੇਹ ਦੇ ਬਰਾਬਰ ਸੀ ਜੋ ਪਰਮੇਸ਼ੁਰ ਨੇ ਆਦਮ ਲਈ ਬਣਾਈ ਸੀ। (ਉਤਪਤ 2:7; ਲੂਕਾ 1:35; 1 ਕੁਰਿੰਥੀਆਂ 15:22, 45) ਪਰਮੇਸ਼ੁਰ ਦੇ ਸੰਪੂਰਣ ਪੁੱਤਰ ਵਜੋਂ ਯਿਸੂ ਉਤਪਤ 3:15 ਵਿਚ ਦੱਸੀ ਗਈ ਤੀਵੀਂ ਦੀ “ਸੰਤਾਨ” ਸੀ। ਯਿਸੂ ਨੇ ‘ਸ਼ਤਾਨ ਦੇ ਸਿਰ ਨੂੰ ਫੇਣ’ ਲਈ ਕਦਮ ਚੁੱਕਣਾ ਸੀ ਭਾਵੇਂ ਕਿ ਖ਼ੁਦ ਉਸ ਦੀ ‘ਅੱਡੀ ਨੂੰ ਡੰਗ ਮਾਰਿਆ’ ਜਾਣਾ ਸੀ। ਇਸ ਤਰ੍ਹਾਂ, ਯਹੋਵਾਹ ਨੇ ਯਿਸੂ ਦੇ ਜ਼ਰੀਏ ਮਨੁੱਖਜਾਤੀ ਨੂੰ ਮੁਕਤ ਕਰਨ ਦਾ ਪ੍ਰਬੰਧ ਬਣਾਇਆ। ਹਾਬਲ ਦੇ ਦਿਨਾਂ ਤੋਂ ਲੈ ਕੇ ਵਫ਼ਾਦਾਰ ਸੇਵਕ ਇਸ ਪ੍ਰਬੰਧ ਦੀ ਉਡੀਕ ਕਰਦੇ ਆਏ ਹਨ।
5, 6. ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਮਸੀਹੀਆਂ ਕੋਲ ਕਿਹੜਾ ਵਧੀਆ ਜ਼ਰੀਆ ਹੈ?
5 ਪੌਲੁਸ ਨੇ ਯਿਸੂ ਦੀ ਖ਼ਾਸ ਭੂਮਿਕਾ ਬਾਰੇ ਗੱਲ ਕਰਦੇ ਹੋਏ 2 ਕੁਰਿੰਥੀਆਂ 5:21) “ਪਾਪ ਠਹਿਰਾਇਆ” ਦਾ ਤਰਜਮਾ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਕਿ ਉਸ ਨੂੰ “ਪਾਪ ਦੀ ਭੇਟ ਵਜੋਂ ਚੜ੍ਹਾਇਆ।” ਯੂਹੰਨਾ ਰਸੂਲ ਨੇ ਕਿਹਾ: “ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।” (1 ਯੂਹੰਨਾ 2:2) ਇਸ ਲਈ, ਭਾਵੇਂ ਕਿ ਇਸਰਾਏਲੀ ਲੋਕ ਬਲੀਦਾਨਾਂ ਰਾਹੀਂ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰ ਸਕਦੇ ਸਨ ਇਹ ਪ੍ਰਬੰਧ ਹਮੇਸ਼ਾ ਲਈ ਨਹੀਂ ਸੀ। ਅੱਜ ਮਸੀਹੀਆਂ ਕੋਲ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਇਸ ਨਾਲੋਂ ਬਿਹਤਰੀਨ ਪ੍ਰਬੰਧ ਹੈ, ਯਾਨੀ ਯਿਸੂ ਮਸੀਹ ਦਾ ਬਲੀਦਾਨ ਜੋ ਹਮੇਸ਼ਾ ਲਈ ਹੈ। (ਯੂਹੰਨਾ 14:6; 1 ਪਤਰਸ 3:18) ਜੇਕਰ ਅਸੀਂ ਪਰਮੇਸ਼ੁਰ ਵੱਲੋਂ ਦਿੱਤੇ ਗਏ ਬਲੀਦਾਨ ਵਿਚ ਨਿਹਚਾ ਕਰੀਏ ਅਤੇ ਪਰਮੇਸ਼ੁਰ ਦੀ ਆਗਿਆ ਮੰਨੀਏ ਤਾਂ ਸਾਡੇ ਵੀ ਪਾਪ ਮਾਫ਼ ਕੀਤੇ ਜਾ ਸਕਦੇ ਹਨ। ਅਸੀਂ ਵੀ ਪਰਮੇਸ਼ੁਰ ਦੀ ਕਿਰਪਾ ਅਤੇ ਬਰਕਤ ਦਾ ਆਨੰਦ ਮਾਣ ਸਕਦੇ ਹਾਂ। (ਯੂਹੰਨਾ 3:17, 18) ਕੀ ਸਾਨੂੰ ਇਸ ਗੱਲ ਤੋਂ ਦਿਲਾਸਾ ਨਹੀਂ ਮਿਲਦਾ? ਲੇਕਿਨ ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਰਿਹਾਈ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਾਂ?
ਕਿਹਾ: “[ਪਰਮੇਸ਼ੁਰ] ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ।” (6 ਇਹ ਸਮਝਾਉਣ ਤੋਂ ਬਾਅਦ ਕਿ ਮਸੀਹੀਆਂ ਕੋਲ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਲਈ ਸਭ ਤੋਂ ਵਧੀਆ ਜ਼ਰੀਆ ਹੈ, ਪੌਲੁਸ ਰਸੂਲ ਨੇ ਦਿਖਾਇਆ ਕਿ ਪਰਮੇਸ਼ੁਰ ਦੇ ਇਸ ਪ੍ਰੇਮਪੂਰਣ ਪ੍ਰਬੰਧ ਲਈ ਅਸੀਂ ਤਿੰਨ ਤਰੀਕਿਆਂ ਵਿਚ ਨਿਹਚਾ ਅਤੇ ਕਦਰ ਦਿਖਾ ਸਕਦੇ ਹਾਂ। ਅਸੀਂ ਇਨ੍ਹਾਂ ਤਿੰਨਾਂ ਤਰੀਕਿਆਂ ਬਾਰੇ ਇਬਰਾਨੀਆਂ 10:22-25 ਵਿਚ ਪੜ੍ਹਦੇ ਹਾਂ। ਇੱਥੇ ਪੌਲੁਸ ਦੀਆਂ ਗੱਲਾਂ ਖ਼ਾਸ ਕਰਕੇ “ਪਵਿੱਤਰ ਅਸਥਾਨ ਦੇ ਅੰਦਰ ਜਾਣ” ਵਾਲਿਆਂ ਲਈ ਲਿਖੀਆਂ ਗਈਆਂ ਸਨ, ਯਾਨੀ ਮਸਹ ਕੀਤੇ ਹੋਏ ਮਸੀਹੀਆਂ ਲਈ ਜਿਨ੍ਹਾਂ ਨੇ ਸਵਰਗ ਨੂੰ ਜਾਣਾ ਹੈ। ਲੇਕਿਨ, ਜੇ ਇਨਸਾਨ ਯਿਸੂ ਦੇ ਪ੍ਰਾਸਚਿਤ ਬਲੀਦਾਨ ਤੋਂ ਲਾਭ ਉਠਾਉਣਾ ਚਾਹੁੰਦੇ ਹਨ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੂੰ ਵੀ ਪਰਮੇਸ਼ੁਰ ਵੱਲੋਂ ਪੌਲੁਸ ਨੂੰ ਦੱਸੀਆਂ ਗਈਆਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।—ਇਬਰਾਨੀਆਂ 10:19.
ਸ਼ੁੱਧ ਅਤੇ ਨਿਰਮਲ ਬਲੀਦਾਨ ਪੇਸ਼ ਕਰੋ
7. (ੳ) ਇਬਰਾਨੀਆਂ 10:22 ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਬਲੀਦਾਨ ਚੜ੍ਹਾਉਣ ਵਿਚ ਕੀ ਕੀਤਾ ਜਾਂਦਾ ਸੀ? (ਅ) ਬਲੀਦਾਨ ਸਵੀਕਾਰ ਕੀਤੇ ਜਾਣ ਲਈ ਕੀ ਕਰਨ ਦੀ ਜ਼ਰੂਰਤ ਸੀ?
7 ਸਭ ਤੋਂ ਪਹਿਲਾਂ, ਪੌਲੁਸ ਨੇ ਮਸੀਹੀਆਂ ਨੂੰ ਕਿਹਾ: “ਤਾਂ ਆਓ, ਅਸੀਂ ਸੱਚੇ ਦਿਲ ਅਤੇ ਪੂਰੀ ਨਿਹਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਉ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨੁਲ੍ਹਾਈ ਗਈ ਨੇੜੇ ਜਾਈਏ।” (ਇਬਰਾਨੀਆਂ 10:22) ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਉਹ ਬਿਵਸਥਾ ਅਨੁਸਾਰ ਚੜ੍ਹਾਏ ਗਏ ਬਲੀਦਾਨਾਂ ਦਾ ਜ਼ਿਕਰ ਕਰ ਰਿਹਾ ਸੀ। ਇਕ ਬਲੀਦਾਨ ਨੂੰ ਸਵੀਕਾਰ ਕੀਤੇ ਜਾਣ ਲਈ, ਇਸ ਨੂੰ ਸਹੀ ਇਰਾਦੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਸੀ ਅਤੇ ਬਲੀਦਾਨ ਸ਼ੁੱਧ ਅਤੇ ਨਿਰਮਲ ਹੋਣਾ ਚਾਹੀਦਾ ਸੀ। ਬਲੀਦਾਨ ਚੜ੍ਹਾਉਣ ਲਈ ਪਸ਼ੂ ਨੂੰ ਇੱਜੜ ਵਿੱਚੋਂ ਹੋਣਾ ਚਾਹੀਦਾ ਸੀ, ਯਾਨੀ ਸ਼ੁੱਧ ਪਸ਼ੂਆਂ ਵਿੱਚੋਂ, ਅਤੇ “ਬੱਜ” ਜਾਂ ਨੁਕਸ ਤੋਂ ਬਿਨਾਂ ਹੋਣਾ ਚਾਹੀਦਾ ਸੀ। ਪੰਛੀ ਦੇ ਬਲੀਦਾਨ ਨੂੰ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਹੋਣਾ ਚਾਹੀਦਾ ਸੀ। ਜਦੋਂ ਇਹ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ ਤਾਂ ‘ਬਲੀਦਾਨ ਉਸ ਦਾ ਪ੍ਰਾਸਚਿਤ ਕਰਨ ਲਈ ਉਸ ਦੇ ਕੋਲੋਂ ਮੰਨਿਆ ਜਾਂਦਾ ਸੀ।’ (ਲੇਵੀਆਂ 1:2-4, 10, 14; 22:19-25) ਮੈਦੇ ਦੀ ਭੇਟ ਵਿਚ ਖਮੀਰ ਨਹੀਂ ਮਿਲਾਇਆ ਜਾਂਦਾ ਸੀ, ਜੋ ਕਿ ਭ੍ਰਿਸ਼ਟਤਾ ਨੂੰ ਦਰਸਾਉਂਦਾ ਹੈ; ਨਾ ਹੀ ਉਸ ਵਿਚ ਸ਼ਹਿਦ ਹੁੰਦਾ ਸੀ, ਯਾਨੀ ਫਲਾਂ ਦਾ ਰਸ, ਕਿਉਂਕਿ ਇਹ ਵੀ ਖਮੀਰ ਉਠਾਉਂਦਾ ਹੈ। ਜਦੋਂ ਪਸ਼ੂਆਂ ਜਾਂ ਮੈਦੇ ਦੀਆਂ ਬਲੀਆਂ ਜਗਵੇਦੀ ਤੇ ਚੜ੍ਹਾਈਆਂ ਜਾਂਦੀਆਂ ਸਨ ਤਾਂ ਉਨ੍ਹਾਂ ਤੇ ਲੂਣ ਭੁਕਿਆ ਜਾਂਦਾ ਸੀ, ਜੋ ਕਿ ਖ਼ਰਾਬੀ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ।—ਲੇਵੀਆਂ 2:11-13.
8. (ੳ) ਬਲੀਦਾਨ ਚੜ੍ਹਾਉਣ ਵਾਲੇ ਤੋਂ ਕੀ ਮੰਗ ਕੀਤੀ ਜਾਂਦੀ ਸੀ? (ਅ) ਅਸੀਂ ਕਿਸ ਤਰ੍ਹਾਂ ਨਿਸ਼ਚਿਤ ਕਰ ਸਕਦੇ ਹਾਂ ਕਿ ਸਾਡੀ ਭਗਤੀ ਯਹੋਵਾਹ ਨੂੰ ਮਨਜ਼ੂਰ ਹੈ?
8 ਭੇਟ ਚੜ੍ਹਾਉਣ ਵਾਲੇ ਬਾਰੇ ਕੀ? ਬਿਵਸਥਾ ਵਿਚ ਕਿਹਾ ਗਿਆ ਸੀ ਕਿ ਯਹੋਵਾਹ ਸਾਮ੍ਹਣੇ ਆਉਣ ਵਾਲੇ ਵਿਅਕਤੀ ਨੂੰ ਸ਼ੁੱਧ ਅਤੇ ਨਿਰਮਲ ਹੋਣ ਦੀ ਲੋੜ ਸੀ। ਜੋ ਵਿਅਕਤੀ ਕਿਸੇ ਕਾਰਨ ਅਸ਼ੁੱਧ ਹੋ ਚੁੱਕਾ ਸੀ ਉਸ ਨੂੰ ਪਹਿਲਾਂ ਪਾਪ ਜਾਂ ਦੋਸ਼ ਦੀ ਭੇਟ ਚੜ੍ਹਾਉਣ ਦੀ ਲੋੜ ਸੀ ਤਾਂਕਿ ਉਹ ਸ਼ੁੱਧ ਜ਼ਮੀਰ ਨਾਲ ਹੋਮ ਬਲੀ ਜਾਂ ਮੈਦੇ ਦੀ ਭੇਟ ਚੜ੍ਹਾ ਸਕੇ ਤਾਂਕਿ ਪਰਮੇਸ਼ੁਰ ਉਸ ਨੂੰ ਸਵੀਕਾਰ ਕਰ ਸਕੇ। (ਲੇਵੀਆਂ 5:1-6, 15, 17) ਤਾਂ ਫਿਰ ਕੀ ਅਸੀਂ ਯਹੋਵਾਹ ਸਾਮ੍ਹਣੇ ਹਮੇਸ਼ਾ ਸ਼ੁੱਧ ਜ਼ਮੀਰ ਰੱਖਣ ਦੀ ਮਹੱਤਤਾ ਸਮਝਦੇ ਹਾਂ? ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਗਤੀ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ ਤਾਂ ਜਦੋਂ ਅਸੀਂ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਾਂ, ਸਾਨੂੰ ਜਲਦੀ ਆਪਣੇ ਕਦਮ ਸੁਧਾਰਨੇ ਚਾਹੀਦੇ ਹਨ। ਸਾਨੂੰ ਜਲਦੀ ਯਹੋਵਾਹ ਵੱਲੋਂ ਦਿੱਤੀ ਗਈ ਮਦਦ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ, ਯਾਨੀ ਕਿ ਸਾਨੂੰ “ਕਲੀਸਿਯਾ ਦੇ ਬਜ਼ੁਰਗਾਂ” ਦੀ ਮਦਦ ਅਤੇ ‘ਸਾਡਿਆਂ ਪਾਪਾਂ ਦੇ ਪਰਾਸਚਿੱਤ,’ ਯਿਸੂ ਮਸੀਹ ਦੀ ਮਦਦ ਸਵੀਕਾਰ ਕਰਨੀ ਚਾਹੀਦੀ ਹੈ।—ਯਾਕੂਬ 5:14; 1 ਯੂਹੰਨਾ 2:1, 2.
9. ਯਹੋਵਾਹ ਨੂੰ ਚੜ੍ਹਾਏ ਗਏ ਬਲੀਦਾਨਾਂ ਅਤੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਗਏ ਬਲੀਦਾਨਾਂ ਵਿਚ ਸਭ ਤੋਂ ਵੱਡਾ ਫ਼ਰਕ ਕੀ ਸੀ?
9 ਯਹੋਵਾਹ ਨੂੰ ਚੜ੍ਹਾਏ ਗਏ ਬਲੀਦਾਨਾਂ ਵਿਚ ਅਤੇ ਇਸਰਾਏਲ ਦੇ ਆਲੇ-ਦੁਆਲੇ ਦੀਆਂ ਕੌਮਾਂ ਦੇ ਝੂਠੇ ਦੇਵਤਿਆਂ ਨੂੰ ਚੜ੍ਹਾਏ ਗਏ ਹਬੱਕੂਕ 1:13) ਜੋ ਭਗਤੀ ਅਤੇ ਬਲੀਦਾਨ ਉਸ ਨੂੰ ਪੇਸ਼ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਸਰੀਰਕ, ਨੈਤਿਕ, ਅਤੇ ਰੂਹਾਨੀ ਤੌਰ ਤੇ ਸ਼ੁੱਧ ਅਤੇ ਨਿਰਮਲ ਹੋਣ ਦੀ ਲੋੜ ਹੈ।—ਲੇਵੀਆਂ 19:2; 1 ਪਤਰਸ 1:14-16.
ਬਲੀਦਾਨਾਂ ਵਿਚ ਸਭ ਤੋਂ ਵੱਡਾ ਫ਼ਰਕ ਇਹ ਸੀ ਕਿ ਯਹੋਵਾਹ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟ ਚੀਜ਼ ਸਵੀਕਾਰ ਨਹੀਂ ਕਰਦਾ ਸੀ। ਮੂਸਾ ਦੀ ਬਿਵਸਥਾ ਦੇ ਬਲੀਦਾਨਾਂ ਦੀ ਇਸ ਵਿਸ਼ੇਸ਼ ਗੱਲ ਬਾਰੇ ਇਕ ਪੁਸਤਕ ਨੇ ਕਿਹਾ: ‘ਇਸ ਗੱਲ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਫਾਲ ਪਾਉਣ ਨਾਲ, ਧਾਰਮਿਕ ਜਨੂਨ ਨਾਲ, ਅਤੇ ਆਪਣੇ ਅੰਗਾਂ ਦੀ ਕੱਟ-ਵੱਢ ਕਰਨ ਨਾਲ ਮੂਸਾ ਦੀ ਬਿਵਸਥਾ ਦੇ ਅਨੁਸਾਰ ਕੀਤੇ ਗਏ ਬਲੀਦਾਨਾਂ ਦਾ ਕੋਈ ਵੀ ਸੰਬੰਧ ਨਹੀਂ ਸੀ। ਨਾ ਹੀ ਇਨ੍ਹਾਂ ਵਿਚ ਧਾਰਮਿਕ ਵੇਸਵਾਪਣ ਅਤੇ ਜਣਨ-ਸ਼ਕਤੀ ਸੰਬੰਧੀ ਕਾਮੁਕ ਰੀਤਾਂ ਸਨ ਜੋ ਕਿ ਬਿਲਕੁਲ ਮਨ੍ਹਾ ਕੀਤੀਆਂ ਗਈਆਂ ਸਨ; ਨਾ ਇਨਸਾਨਾਂ ਦੀਆਂ ਬਲੀਆਂ ਅਤੇ ਨਾ ਹੀ ਮੁਰਦਿਆਂ ਲਈ ਬਲੀਆਂ ਸਨ।’ ਇਹ ਸਭ ਕੁਝ ਇਕ ਮੁੱਖ ਗੱਲ ਵੱਲ ਸਾਡਾ ਧਿਆਨ ਖਿਝਦਾ ਹੈ: ਯਹੋਵਾਹ ਪਵਿੱਤਰ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਪਾਪ ਜਾਂ ਭ੍ਰਿਸ਼ਟਾਚਾਰ ਨੂੰ ਮਨਜ਼ੂਰ ਜਾਂ ਪਸੰਦ ਨਹੀਂ ਕਰਦਾ। (10. ਰੋਮੀਆਂ 12:1, 2 ਵਿਚ ਪੌਲੁਸ ਦੀ ਨਸੀਹਤ ਦੇ ਅਨੁਸਾਰ ਸਾਨੂੰ ਆਪਣੇ ਆਪ ਬਾਰੇ ਕਿਹੜੀ ਜਾਂਚ ਕਰਨੀ ਚਾਹੀਦੀ ਹੈ?
10 ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੀ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਜਾਣ ਸਕੀਏ ਕਿ ਯਹੋਵਾਹ ਨੂੰ ਸਾਡੀ ਭਗਤੀ ਮਨਜ਼ੂਰ ਹੈ ਕਿ ਨਹੀਂ। ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਅਸੀਂ ਮਸੀਹੀ ਸਭਾਵਾਂ ਵਿਚ ਜਾਂਦੇ ਹਾਂ ਅਤੇ ਪ੍ਰਚਾਰ ਦੇ ਕੰਮ ਵਿਚ ਥੋੜ੍ਹਾ-ਬਹੁਤਾ ਹਿੱਸਾ ਲੈ ਰਹੇ ਹਾਂ, ਤਾਂ ਅਸੀਂ ਆਪਣੀ ਨਿੱਜੀ ਜ਼ਿੰਦਗੀ ਵਿਚ ਜੋ ਮਰਜ਼ੀ ਕਰ ਸਕਦੇ ਹਾਂ। ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਮਸੀਹੀ ਕੰਮਾਂ-ਕਾਰਾਂ ਵਿਚ ਹਿੱਸਾ ਲੈ ਰਹੇ ਹਾਂ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਦੂਸਰਿਆਂ ਪਹਿਲੂਆਂ ਵਿਚ ਪਰਮੇਸ਼ੁਰ ਦੇ ਅਸੂਲਾਂ ਨੂੰ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ। (ਰੋਮੀਆਂ 2:21, 22) ਅਸੀਂ ਪਰਮੇਸ਼ੁਰ ਦੀ ਬਰਕਤ ਅਤੇ ਕਿਰਪਾ ਪਾਉਣ ਦੀ ਉਮੀਦ ਨਹੀਂ ਰੱਖ ਸਕਦੇ ਜੇਕਰ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਜਾਂ ਭ੍ਰਿਸ਼ਟ ਚੀਜ਼ਾਂ ਨੂੰ ਆਪਣੀ ਸੋਚਣੀ ਅਤੇ ਕੰਮਾਂ ਉੱਤੇ ਅਸਰ ਪਾਉਣ ਦਿੰਦੇ ਹਾਂ। ਪੌਲੁਸ ਦੀ ਗੱਲ ਯਾਦ ਰੱਖੋ: “ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ। ਅਤੇ ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”—ਰੋਮੀਆਂ 12:1, 2.
ਉਸਤਤ ਦੇ ਬਲੀਦਾਨ ਪੂਰੇ ਦਿਲ ਨਾਲ ਚੜ੍ਹਾਓ
11. ਇਬਰਾਨੀਆਂ 10:23 ਤੇ “ਇਕਰਾਰ” ਕਰਨ ਵਿਚ ਕੀ-ਕੀ ਸ਼ਾਮਲ ਹੁੰਦਾ ਹੈ?
11 ਇਬਰਾਨੀਆਂ ਨੂੰ ਲਿਖਦੇ ਹੋਏ, ਪੌਲੁਸ ਨੇ ਅੱਗੇ ਸੱਚੀ ਭਗਤੀ ਦੇ ਇਕ ਮਹੱਤਵਪੂਰਣ ਪਹਿਲੂ ਵੱਲ ਧਿਆਨ ਖਿੱਚਿਆ: “ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰਖੀਏ ਕਿਉਂਕਿ ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।” (ਇਬਰਾਨੀਆਂ 10:23) ਇੱਥੇ ਪੌਲੁਸ ਕਹਿ ਰਿਹਾ ਸੀ ਕਿ ਸਾਨੂੰ ਆਪਣੀ ਉਮੀਦ ਬਾਰੇ “ਇਕਰਾਰ” ਕਰਦੇ ਜਾਂ ਲੋਕਾਂ ਨੂੰ ਦੱਸਦੇ ਰਹਿਣਾ ਚਾਹੀਦਾ ਹੈ ਅਤੇ ਪੌਲੁਸ ਨੇ ‘ਉਸਤਤ ਦੇ ਬਲੀਦਾਨ’ ਬਾਰੇ ਵੀ ਗੱਲ ਕੀਤੀ ਸੀ। (ਇਬਰਾਨੀਆਂ 13:15) ਇਹ ਸਾਨੂੰ ਹਾਬਲ, ਨੂਹ, ਅਤੇ ਅਬਰਾਹਾਮ ਵਰਗੇ ਬੰਦਿਆਂ ਦੇ ਬਲੀਦਾਨਾਂ ਬਾਰੇ ਚੇਤੇ ਕਰਵਾਉਂਦਾ ਹੈ।
12, 13. ਜਦੋਂ ਇਕ ਇਸਰਾਏਲੀ ਹੋਮ ਬਲੀ ਚੜ੍ਹਾਉਂਦਾ ਹੁੰਦਾ ਸੀ ਤਾਂ ਉਹ ਕੀ ਇਕਰਾਰ ਕਰਦਾ ਸੀ, ਅਤੇ ਅਸੀਂ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
ਲੇਵੀਆਂ 1:3) ਅਜਿਹੇ ਬਲੀਦਾਨ ਰਾਹੀਂ ਉਹ ਆਪਣੀ ਮਰਜ਼ੀ ਨਾਲ ਸਾਰਿਆਂ ਦੇ ਸਾਮ੍ਹਣੇ ਯਹੋਵਾਹ ਦੀਆਂ ਵੱਡੀਆਂ ਬਰਕਤਾਂ ਦਾ ਅਤੇ ਉਸ ਦੇ ਪ੍ਰੇਮ ਦਾ ਇਕਰਾਰ ਕਰਦਾ ਸੀ। ਯਾਦ ਕਰੋ ਕਿ ਹੋਮ ਬਲੀ ਦੀ ਵਿਸ਼ੇਸ਼ ਗੱਲ ਇਹ ਸੀ ਕਿ ਪੂਰੀ ਭੇਟ ਜਗਵੇਦੀ ਉੱਤੇ ਸਾੜੀ ਜਾਂਦੀ ਸੀ, ਇਸ ਲਈ ਇਹ ਅਣਵੰਡੀ ਭਗਤੀ ਅਤੇ ਸਮਰਪਣ ਦਾ ਚੰਗਾ ਸੰਕੇਤ ਸੀ। ਇਸੇ ਤਰ੍ਹਾਂ, ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਅਤੇ ਪੂਰੇ ਦਿਲ ਨਾਲ “ਉਸਤਤ ਦਾ ਬਲੀਦਾਨ,” ਯਾਨੀ ਯਹੋਵਾਹ ਨੂੰ “ਬੁੱਲ੍ਹਾਂ ਦਾ ਫਲ” ਪੇਸ਼ ਕਰ ਕੇ ਰਿਹਾਈ ਦੇ ਬਲੀਦਾਨ ਵਿਚ ਆਪਣੀ ਨਿਹਚਾ ਦਿਖਾ ਸਕਦੇ ਹਾਂ ਅਤੇ ਉਸ ਪ੍ਰਬੰਧ ਲਈ ਯਹੋਵਾਹ ਦਾ ਸ਼ੁਕਰ ਕਰ ਸਕਦੇ ਹਾਂ।
12 ਜਦੋਂ ਕੋਈ ਇਸਰਾਏਲੀ ਯਹੋਵਾਹ ਦੇ ਅੱਗੇ ਹੋਮ ਬਲੀ ਚੜ੍ਹਾਉਂਦਾ ਹੁੰਦਾ ਸੀ ਤਾਂ ਉਹ ਆਪਣੀ ਮਰਜ਼ੀ ਨਾਲ ਇਹ ਕਰਦਾ ਹੁੰਦਾ ਸੀ। (13 ਭਾਵੇਂ ਕਿ ਅੱਜ ਮਸੀਹੀ ਪਸ਼ੂਆਂ ਜਾਂ ਸਬਜ਼ੀਆਂ ਦੇ ਬਲੀਦਾਨ ਨਹੀਂ ਚੜ੍ਹਾਉਂਦੇ, ਫਿਰ ਵੀ ਉਨ੍ਹਾਂ ਕੋਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਯਿਸੂ ਮਸੀਹ ਦੇ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਜ਼ਰੂਰ ਹੈ। (ਮੱਤੀ 24:14; 28:19, 20) ਕੀ ਤੁਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਸਾਰਿਆਂ ਨੂੰ ਦੱਸਣ ਦੇ ਮੌਕਿਆਂ ਦਾ ਫ਼ਾਇਦਾ ਉਠਾਉਂਦੇ ਹੋ ਤਾਂਕਿ ਹੋਰ ਵੀ ਲੋਕ ਉਨ੍ਹਾਂ ਵਧੀਆ ਚੀਜ਼ਾਂ ਬਾਰੇ ਜਾਣ ਸਕਣ ਜੋ ਪਰਮੇਸ਼ੁਰ ਆਗਿਆਕਾਰ ਮਨੁੱਖਜਾਤੀ ਲਈ ਕਰੇਗਾ? ਕੀ ਤੁਸੀਂ ਦਿਲਚਸਪੀ ਦਿਖਾਉਣ ਵਾਲਿਆਂ ਨੂੰ ਸਿਖਾਉਣ ਵਿਚ ਖ਼ੁਸ਼ੀ-ਖ਼ੁਸ਼ੀ ਆਪਣਾ ਸਮਾਂ ਅਤੇ ਸ਼ਕਤੀ ਲਗਾਉਂਦੇ ਹੋ ਅਤੇ ਉਨ੍ਹਾਂ ਨੂੰ ਯਿਸੂ ਮਸੀਹ ਦੇ ਚੇਲੇ ਬਣਨ ਵਿਚ ਮਦਦ ਦਿੰਦੇ ਹੋ? ਪ੍ਰਚਾਰ ਦੇ ਕੰਮ ਵਿਚ ਸਾਡਾ ਜੋਸ਼ੀਲਾ ਹਿੱਸਾ, ਹੋਮ ਬਲੀ ਦੀ ਸੁਗੰਧ ਵਾਂਗ, ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ।—1 ਕੁਰਿੰਥੀਆਂ 15:58.
ਪਰਮੇਸ਼ੁਰ ਅਤੇ ਆਦਮੀਆਂ ਨਾਲ ਸੰਗਤ ਦੁਆਰਾ ਖ਼ੁਸ਼ੀ ਮਨਾਓ
14. ਇਬਰਾਨੀਆਂ 10:24, 25 ਤੇ ਪੌਲੁਸ ਦੇ ਸ਼ਬਦਾਂ ਦੀ ਤੁਲਨਾ ਸੁਖ ਸਾਂਦ ਦੀਆਂ ਭੇਟਾਂ ਨਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
14 ਅਖ਼ੀਰ ਵਿਚ, ਪੌਲੁਸ ਨੇ ਸੰਗੀ ਮਸੀਹੀਆਂ ਨਾਲ ਸਾਡੇ ਰਿਸ਼ਤੇ ਵੱਲ ਧਿਆਨ ਦਿੱਤਾ। “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:24, 25) ਇਹ ਸ਼ਬਦ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ,” “ਆਪਸ ਵਿੱਚੀਂ ਇਕੱਠੇ ਹੋਣ,” ਅਤੇ “ਇੱਕ ਦੂਏ ਨੂੰ ਉਪਦੇਸ਼ ਕਰੀਏ” ਸਾਨੂੰ ਯਾਦ ਦਿਲਾਉਂਦੇ ਹਨ ਕਿ ਇਸਰਾਏਲ ਵਿਚ ਸੁਖ ਸਾਂਦ ਦੀਆਂ ਭੇਟਾਂ ਨੇ ਪਰਮੇਸ਼ੁਰ ਦੇ ਲੋਕਾਂ ਲਈ ਕੀ ਕੀਤਾ ਸੀ।
15. ਮਸੀਹੀ ਸਭਾਵਾਂ, ਸੁਖ ਸਾਂਦ ਦੀਆਂ ਬਲੀਆਂ ਵਰਗੀਆਂ ਕਿਸ ਤਰ੍ਹਾਂ ਹਨ?
15 “ਸੁਖ ਸਾਂਦ ਦੀਆਂ ਭੇਟਾਂ” ਦਾ ਤਰਜਮਾ ਕਦੀ-ਕਦੀ “ਸ਼ਾਂਤੀ ਦਾ ਚੜ੍ਹਾਵਾ” ਵੀ ਕੀਤਾ ਜਾਂਦਾ ਹੈ। ਇੱਥੇ “ਸ਼ਾਤੀ” ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ ਉਹ ਇਕ ਬਹੁਵਚਨੀ ਸ਼ਬਦ ਹੈ। ਇਸ ਲਈ, ਇਸ ਦਾ ਅਰਥ ਇਹ ਹੋ ਸਕਦਾ ਹੈ ਕਿ ਅਜਿਹੇ ਬਲੀਦਾਨਾਂ ਰਾਹੀਂ ਪਰਮੇਸ਼ੁਰ ਨਾਲ ਅਤੇ ਆਪਣੇ ਸੰਗੀ ਭਗਤਾਂ ਨਾਲ ਸ਼ਾਂਤੀ ਰੱਖੀ ਜਾਂਦੀ ਸੀ। ਸੁਖ ਸਾਂਦ ਦੀਆਂ ਬਲੀਆਂ ਦੇ ਸੰਬੰਧ ਵਿਚ ਇਕ ਵਿਦਵਾਨ ਨੇ ਕਿਹਾ: “ਇਹ ਪਰਮੇਸ਼ੁਰ ਨਾਲ ਸੰਗਤ ਕਰਨ ਦਾ ਸੱਚ-ਮੁੱਚ ਖ਼ੁਸ਼ੀ ਭਰਿਆ ਸਮਾਂ ਹੁੰਦਾ ਸੀ ਜਿਸ ਵਿਚ ਮੱਤੀ 18:20) ਜਦੋਂ ਵੀ ਅਸੀਂ ਮਸੀਹੀ ਸਭਾਵਾਂ ਤੇ ਹਾਜ਼ਰ ਹੁੰਦੇ ਹਾਂ ਅਸੀਂ ਉਤਸ਼ਾਹਿਤ ਕਰਨ ਵਾਲੀ ਸੰਗਤ ਅਤੇ ਸਿਖਲਾਈ ਦਾ ਲਾਭ ਉਠਾਉਂਦੇ ਹਾਂ। ਅਤੇ ਇਹ ਜਾਣ ਕੇ ਵੀ ਸਾਡਾ ਹੌਸਲਾ ਬਹੁਤ ਵਧਦਾ ਹੈ ਕਿ ਸਾਡਾ ਪ੍ਰਭੂ ਯਿਸੂ ਮਸੀਹ ਸਾਡੇ ਵਿਚਕਾਰ ਹੈ। ਇਹ ਮਸੀਹੀ ਸਭਾਵਾਂ ਨੂੰ ਸੱਚ-ਮੁੱਚ ਖ਼ੁਸ਼ੀ-ਭਰੇ ਅਤੇ ਨਿਹਚਾ ਵਧਾਉਣ ਵਾਲੇ ਮੌਕੇ ਬਣਾਉਂਦਾ ਹੈ।
ਪਰਮੇਸ਼ੁਰ ਇਸਰਾਏਲ ਦੇ ਮਹਿਮਾਨ ਵਜੋਂ ਉਨ੍ਹਾਂ ਨਾਲ ਬਲੀਦਾਨ-ਰੂਪੀ ਭੋਜਨ ਖਾਣ ਆਉਂਦਾ ਸੀ, ਭਾਵੇਂ ਕਿ ਉਹ ਹਮੇਸ਼ਾ ਉਨ੍ਹਾਂ ਦਾ ਮੀਜ਼ਬਾਨ ਹੁੰਦਾ ਸੀ।” ਇਹ ਸਾਨੂੰ ਯਿਸੂ ਦਾ ਵਾਅਦਾ ਯਾਦ ਦਿਲਾਉਂਦਾ ਹੈ ਕਿ “ਜਿੱਥੇ ਦੋ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।” (16. ਸੁਖ ਸਾਂਦ ਦੀ ਬਲੀ ਨੂੰ ਯਾਦ ਰੱਖਦੇ ਹੋਏ ਸਾਡੀਆਂ ਸਭਾਵਾਂ ਖ਼ੁਸ਼ੀ ਭਰੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ?
16 ਸੁਖ ਸਾਂਦ ਦੀ ਬਲੀ ਵਿਚ ਸਾਰੀ ਚਰਬੀ ਜੋ ਕਿ ਆਂਦ੍ਰਾਂ, ਗੁਰਦਿਆਂ, ਕਲੇਜੇ ਦੀ ਉਤਲੀ ਝਿੱਲੀ, ਅਤੇ ਵੱਖੀਆਂ ਦੇ ਕੋਲ ਸੀ, ਅਤੇ ਇਸ ਦੇ ਨਾਲ-ਨਾਲ ਭੇਡ ਦੀ ਚਰਬੀ ਵਾਲੀ ਪੂਛ ਵੀ ਯਹੋਵਾਹ ਦੇ ਅੱਗੇ ਜਗਵੇਦੀ ਉੱਤੇ ਸਾੜੀ ਜਾਂਦੀ ਸੀ। (ਲੇਵੀਆਂ 3:3-16) ਚਰਬੀ ਨੂੰ ਪਸ਼ੂ ਦਾ ਸਭ ਤੋਂ ਵਧੀਆ ਹਿੱਸਾ ਸਮਝਿਆ ਜਾਂਦਾ ਸੀ। ਇਸ ਨੂੰ ਜਗਵੇਦੀ ਉੱਤੇ ਚੜ੍ਹਾਉਣਾ, ਯਹੋਵਾਹ ਨੂੰ ਸਭ ਤੋਂ ਵਧੀਆ ਚੀਜ਼ ਦੇਣ ਦੇ ਬਰਾਬਰ ਸੀ। ਮਸੀਹੀ ਸਭਾਵਾਂ ਸਭ ਤੋਂ ਖ਼ੁਸ਼ੀ ਵਾਲੇ ਮੌਕੇ ਇਸ ਲਈ ਹੁੰਦੇ ਹਨ ਕਿ ਅਸੀਂ ਉੱਥੇ ਸਿਰਫ਼ ਸਿਖਲਾਈ ਹੀ ਹਾਸਲ ਨਹੀਂ ਕਰਦੇ ਪਰ ਯਹੋਵਾਹ ਦੀ ਉਸਤਤ ਵੀ ਕਰਦੇ ਹਾਂ। ਇਹ ਅਸੀਂ ਸਭਾਵਾਂ ਵਿਚ ਹਿੱਸਾ ਲੈਣ ਦੁਆਰਾ ਕਰ ਸਕਦੇ ਹਾਂ। ਨਿਮਰਤਾ ਨਾਲ ਅਤੇ ਪੂਰੇ ਜਤਨ ਨਾਲ ਦਿਲੋਂ ਗੀਤ ਗਾ ਕੇ, ਧਿਆਨ ਨਾਲ ਭਾਸ਼ਣ ਸੁਣ ਕੇ, ਅਤੇ ਜਦੋਂ ਮੁਮਕਿਨ ਹੋਵੇ ਟਿੱਪਣੀ ਦੇ ਕੇ ਅਸੀਂ ਯਹੋਵਾਹ ਦੀ ਉਸਤਤ ਕਰਦੇ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹਲਲੂਯਾਹ! ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ!”—ਜ਼ਬੂਰ 149:1.
ਯਹੋਵਾਹ ਵੱਲੋਂ ਵੱਡੀਆਂ ਬਰਕਤਾਂ ਸਾਡੇ ਸਾਮ੍ਹਣੇ ਹਨ
17, 18. (ੳ) ਯਰੂਸ਼ਲਮ ਦੀ ਹੈਕਲ ਦੇ ਉਦਘਾਟਨ ਤੇ ਸੁਲੇਮਾਨ ਨੇ ਕਿਹੜੀਆਂ ਬਲੀਆਂ ਚੜ੍ਹਾਈਆਂ ਸਨ? (ਅ) ਹੈਕਲ ਦੇ ਉਦਘਾਟਨ ਦੀ ਰਸਮ ਤੋਂ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਸਨ?
17 ਯਰੂਸ਼ਲਮ ਦੀ ਹੈਕਲ ਦਾ ਉਦਘਾਟਨ 1026 ਸਾ.ਯੁ.ਪੂ. ਦੇ ਸੱਤਵੇਂ ਮਹੀਨੇ ਵਿਚ ਕੀਤਾ ਗਿਆ ਸੀ। ਇਸ ਮੌਕੇ ਤੇ ਰਾਜਾ ਸੁਲੇਮਾਨ ਨੇ “ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ,” ਜਿਨ੍ਹਾਂ ਵਿਚ “ਹੋਮ ਦੀਆਂ ਬਲੀਆਂ, ਮੈਦੇ ਦੀਆਂ ਭੇਟਾਂ ਅਤੇ ਸੁਖ ਸਾਂਦ ਦੀਆਂ ਬਲੀਆਂ ਦੀ ਚਰਬੀ” ਸ਼ਾਮਲ ਸਨ। ਮੈਦੇ ਦੀਆਂ ਭੇਟਾਂ ਦੇ ਨਾਲ-ਨਾਲ ਉਸ ਮੌਕੇ ਤੇ ਕੁੱਲ ਮਿਲਾ ਕੇ 22,000 ਬਲਦਾਂ ਅਤੇ 1,20,000 ਭੇਡਾਂ ਦੀਆਂ ਬਲੀਆਂ ਚੜ੍ਹਾਈਆਂ ਗਈਆਂ ਸਨ।—1 ਰਾਜਿਆਂ 8:62-65.
18 ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਜਿਹੀ ਵੱਡੀ ਰਸਮ ਪੂਰੀ ਕਰਨ ਵਿਚ ਕਿੰਨਾ ਖ਼ਰਚਾ ਹੋਇਆ ਹੋਣਾ ਅਤੇ ਕਿੰਨਾ ਕੰਮ ਕਰਨਾ ਪਿਆ ਹੋਣਾ? ਲੇਕਿਨ, ਇਸਰਾਏਲ ਨੂੰ ਮਿਲੀਆਂ ਬਰਕਤਾਂ ਦੀ ਤੁਲਨਾ ਵਿਚ ਇਹ ਖ਼ਰਚਾ ਅਤੇ ਕੰਮ ਕੁਝ ਵੀ ਨਹੀਂ ਸੀ। ਤਿਉਹਾਰ ਦੇ ਅੰਤ ਤੇ ਸੁਲੇਮਾਨ ਨੇ “ਲੋਕਾਂ ਨੂੰ ਵਿਦਿਆ ਕੀਤਾ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਅਸੀਸ ਦਿੱਤੀ ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੇ ਦਾਸ ਦਾਊਦ ਤੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਓਹ ਖੁਸ਼ੀ ਤੇ ਮਨ ਦੀ ਅਨੰਦਤਾਈ ਨਾਲ ਚਲੇ ਗਏ।” (1 ਰਾਜਿਆਂ 8:66) ਸੁਲੇਮਾਨ ਦੀ ਗੱਲ ਸੱਚੀ ਹੈ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22.
19. ਅਸੀਂ ਯਹੋਵਾਹ ਦੀਆਂ ਬਰਕਤਾਂ ਹੁਣ ਅਤੇ ਹਮੇਸ਼ਾ ਵਾਸਤੇ ਹਾਸਲ ਕਰਨ ਲਈ ਕੀ ਕਰ ਸਕਦੇ ਹਾਂ?
19 ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦੋਂ ‘ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ, ਉਨਾਂ ਵਸਤਾਂ ਦੇ ਅਸਲੀ ਸਰੂਪ’ ਨਾਲ ਬਦਲਿਆ ਗਿਆ ਹੈ। (ਇਬਰਾਨੀਆਂ 10:1) ਮਹਾਨ ਪ੍ਰਧਾਨ ਜਾਜਕ ਵਜੋਂ ਯਿਸੂ ਮਸੀਹ ਨੇ ਸਵਰਗ ਨੂੰ ਜਾ ਕੇ ਆਪਣੇ ਲਹੂ ਦੀ ਕੀਮਤ ਪੇਸ਼ ਕੀਤੀ ਹੈ ਤਾਂਕਿ ਉਹ ਉਨ੍ਹਾਂ ਲਈ ਜੋ ਉਸ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ ਪ੍ਰਾਸ਼ਚਿਤ ਕਰ ਸਕੇ। (ਇਬਰਾਨੀਆਂ 9:10, 11, 24-26) ਉਸ ਮਹਾਨ ਬਲੀਦਾਨ ਦੇ ਆਧਾਰ ਤੇ, ਅਤੇ ਪੂਰੇ ਦਿਲ ਨਾਲ ਆਪਣੇ ਪਰਮੇਸ਼ੁਰ ਨੂੰ ਉਸਤਤ ਕਰਦੇ ਹੋਏ ਸ਼ੁੱਧ ਅਤੇ ਨਿਰਮਲ ਬਲੀਦਾਨ ਪੇਸ਼ ਕਰਨ ਦੁਆਰਾ, ਅਸੀਂ ਵੀ “ਖੁਸ਼ੀ ਤੇ ਮਨ ਦੀ ਅਨੰਦਤਾਈ ਨਾਲ” ਅੱਗੇ ਚੱਲ ਸਕਦੇ ਹਾਂ ਅਤੇ ਯਹੋਵਾਹ ਦੀਆਂ ਭਰਪੂਰ ਬਰਕਤਾਂ ਦੀ ਉਮੀਦ ਰੱਖ ਸਕਦੇ ਹਾਂ।—ਮਲਾਕੀ 3:10.
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਬਿਵਸਥਾ ਵਿਚ ਬਲੀਦਾਨਾਂ ਅਤੇ ਭੇਟਾਂ ਬਾਰੇ ਪੜ੍ਹ ਕੇ ਅਸੀਂ ਕਿਹੜੀ ਸਿੱਖਿਆ ਅਤੇ ਕਿਹੜਾ ਦਿਲਾਸਾ ਪਾ ਸਕਦੇ ਹਾਂ?
• ਬਲੀਦਾਨ ਨੂੰ ਸਵੀਕਾਰ ਕੀਤੇ ਜਾਣ ਲਈ ਪਹਿਲੀ ਮੰਗ ਕੀ ਸੀ, ਅਤੇ ਸਾਡੇ ਲਈ ਇਸ ਦਾ ਕੀ ਅਰਥ ਹੈ?
• ਆਪਣੀ ਮਰਜ਼ੀ ਨਾਲ ਦਿੱਤੀ ਗਈ ਹੋਮ ਬਲੀ ਦੀ ਸਮਾਨਤਾ ਵਿਚ ਅਸੀਂ ਕੀ ਪੇਸ਼ ਕਰ ਸਕਦੇ ਹਾਂ?
• ਮਸੀਹੀ ਸਭਾਵਾਂ ਦੀ ਤੁਲਨਾ ਸੁਖ ਸਾਂਦ ਦੀਆਂ ਭੇਟਾਂ ਨਾਲ ਕਿਨ੍ਹਾਂ ਤਰੀਕਿਆਂ ਵਿਚ ਕੀਤੀ ਜਾ ਸਕਦੀ ਹੈ?
[ਸਵਾਲ]
[ਸਫ਼ੇ 18 ਉੱਤੇ ਤਸਵੀਰ]
ਯਹੋਵਾਹ ਨੇ ਮਨੁੱਖਜਾਤੀ ਦੀ ਮੁਕਤੀ ਲਈ ਯਿਸੂ ਦੇ ਬਲੀਦਾਨ ਦਾ ਪ੍ਰਬੰਧ ਕੀਤਾ ਸੀ
[ਸਫ਼ੇ 20 ਉੱਤੇ ਤਸਵੀਰ]
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸੇਵਾ ਯਹੋਵਾਹ ਨੂੰ ਮਨਜ਼ੂਰ ਹੋਵੇ ਤਾਂ ਸਾਨੂੰ ਹਰੇਕ ਭ੍ਰਿਸ਼ਟ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ
[ਸਫ਼ੇ 21 ਉੱਤੇ ਤਸਵੀਰ]
ਜਦੋਂ ਅਸੀਂ ਪ੍ਰਚਾਰ ਸੇਵਾ ਵਿਚ ਹਿੱਸਾ ਲੈਂਦੇ ਹਾਂ ਤਾਂ ਅਸੀਂ ਯਹੋਵਾਹ ਦੀ ਭਲਾਈ ਦਾ ਖੁੱਲ੍ਹੇ-ਆਮ ਇਕਰਾਰ ਕਰਦੇ ਹਾਂ