Skip to content

Skip to table of contents

ਕੀ ਗ਼ਰੀਬੀ ਕਦੇ ਖ਼ਤਮ ਹੋਵੇਗੀ?

ਕੀ ਗ਼ਰੀਬੀ ਕਦੇ ਖ਼ਤਮ ਹੋਵੇਗੀ?

ਕੀ ਗ਼ਰੀਬੀ ਕਦੇ ਖ਼ਤਮ ਹੋਵੇਗੀ?

ਜਦ ਲੋਕ ਨਿਊਯਾਰਕ ਸਿਟੀ ਦੇ ਸੰਯੁਕਤ ਰਾਸ਼ਟਰ-ਸੰਘ ਨੂੰ ਦੇਖਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮਾਲੀ ਅਤੇ ਸਮਾਜਕ ਕੌਂਸਲ ਦਾ ਕਮਰਾ ਵੀ ਦਿਖਾਇਆ ਜਾਂਦਾ ਹੈ। ਇਸ ਕਮਰੇ ਦੀ ਛੱਤ ਦੀ ਉਸਾਰੀ ਪੂਰੀ ਨਹੀਂ ਕੀਤੀ ਗਈ ਇਸ ਲਈ ਸਾਰੇ ਪਾਈਪ ਦਿਖਾਈ ਦਿੰਦੇ ਹਨ। ਗਾਈਡ ਨੇ ਸਾਨੂੰ ਦੱਸਿਆ ਕਿ “ਇਹ ਛੱਤ ਸੰਯੁਕਤ ਰਾਸ਼ਟਰ-ਸੰਘ ਦੇ ਮਾਲੀ ਅਤੇ ਸਮਾਜਕ ਕੌਂਸਲ ਲਈ ਇਕ ਯਾਦ-ਦਹਾਨੀ ਹੈ ਕਿ ਇਸੇ ਤਰ੍ਹਾਂ ਉਨ੍ਹਾਂ ਦਾ ਕੰਮ ਵੀ ਕਦੇ ਖ਼ਤਮ ਨਹੀਂ ਹੁੰਦਾ। ਦੁਨੀਆਂ ਦੇ ਲੋਕਾਂ ਦੇ ਹਾਲਾਤ ਬਿਹਤਰ ਬਣਾਉਣ ਲਈ ਹਮੇਸ਼ਾ ਕੁਝ-ਨਾ-ਕੁਝ ਕੀਤਾ ਜਾ ਸਕਦਾ ਹੈ।”

ਇਸ ਕੌਂਸਲ ਦਾ ਇਕ ਬਹੁਤ ਹੀ ਚੰਗਾ ਮਕਸਦ ਹੈ ਕਿ ਸਾਰਿਆਂ ਲੋਕਾਂ ਦੇ ਹਾਲਾਤ ਬਿਹਤਰ ਬਣਾਏ ਜਾਣ, ਪਰ ਲੱਗਦਾ ਹੈ ਕਿ ਉਹ ਆਪਣੇ ਮਕਸਦ ਨੂੰ ਪੂਰਾ ਨਹੀਂ ਕਰ ਸਕਣਗੇ। ਦਿਲਚਸਪੀ ਦੀ ਗੱਲ ਹੈ ਕਿ ਪਹਿਲੀ ਸਦੀ ਸਾ.ਯੁ. ਵਿਚ, ਜਦ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਆਪਣੇ ਪ੍ਰਚਾਰ ਦੇ ਕੰਮ ਬਾਰੇ ਕਿਹਾ: “ਪ੍ਰਭੁ [ਯਹੋਵਾਹ] ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ।” (ਲੂਕਾ 4:18) ਇਹ “ਖੁਸ਼ ਖਬਰੀ” ਕੀ ਸੀ? ਇਹ ਯਹੋਵਾਹ ਪਰਮੇਸ਼ੁਰ ਦੇ ਰਾਜ ਦਾ ਸੁਨੇਹਾ ਸੀ ਜਿਸ ਦਾ ਰਾਜਾ ਯਿਸੂ ਮਸੀਹ ਹੈ। ਯਹੋਵਾਹ ‘ਕੰਗਾਲ ਲਈ ਉਹ ਦੇ ਕਸ਼ਟ ਵਿੱਚ ਗੜ੍ਹ’ ਬਣਦਾ ਹੈ। ਇਹ ਰਾਜ ਕੀ ਕੁਝ ਕਰੇਗਾ? ਯਸਾਯਾਹ ਨੇ ਇਹ ਭਵਿੱਖਬਾਣੀ ਕੀਤੀ ਸੀ: “ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ। ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”​—ਯਸਾਯਾਹ 25:4-6, 8.

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪਰਮੇਸ਼ੁਰ ਦਾ ਰਾਜ ‘ਦੁਨੀਆਂ ਦੇ ਲੋਕਾਂ ਦੇ ਹਾਲਾਤ ਕਿਸ ਤਰ੍ਹਾਂ ਬਿਹਤਰ ਬਣਾਵੇਗਾ’, ਤਾਂਕਿ ਕਿਸੇ ਕੋਲ ਕੋਈ ਕਮੀ ਨਹੀਂ ਹੋਵੇਗੀ? ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਆ ਕੇ ਬਾਈਬਲ ਵਿੱਚੋਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਹੋਰ ਸਿਖਾਵੇ ਤਾਂ ਹੇਠਾਂ ਦੇਖੋ।