ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਪਹਿਰਾਬੁਰਜ ਦੇ ਹਾਲ ਹੀ ਦੇ ਅੰਕ ਵਧੀਆ ਲੱਗੇ? ਜ਼ਰਾ ਪਰਖ ਕੇ ਦੇਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਰੋਮੀਆਂ 5:3-5 ਦੀ ਸੂਚੀ ਵਿਚ ਪੌਲੁਸ ਰਸੂਲ ਨੇ “ਆਸ” ਦਾ ਜ਼ਿਕਰ ਕਿਉਂ ਕੀਤਾ ਸੀ?
ਪੌਲੁਸ ਨੇ ਉਨ੍ਹਾਂ ਕਈਆਂ ਚੀਜ਼ਾਂ ਬਾਰੇ ਗੱਲ ਕੀਤੀ ਸੀ ਜੋ ਮਸੀਹੀ ਅਨੁਭਵ ਕਰਦੇ ਹਨ ਜਿਵੇਂ ਕਿ ਬਿਪਤਾ, ਧੀਰਜ, ਸਵੀਕਾਰ ਕੀਤੀ ਸਥਿਤੀ, ਅਤੇ ਆਸ। ਇਹ “ਆਸ” ਉਹ ਭਾਵਨਾ ਨਹੀਂ ਜੋ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਸਾਨੂੰ ਬਾਈਬਲ ਦੀ ਉਮੀਦ ਬਾਰੇ ਪਤਾ ਲੱਗਦਾ ਹੈ। ਇਸ ਦੀ ਬਜਾਇ ਮਸੀਹੀ ਦੀ ਇਹ ਆਸ ਸਮੇਂ ਬੀਤਣ ਨਾਲ ਮਜ਼ਬੂਤ ਅਤੇ ਪੱਕੀ ਬਣ ਜਾਂਦੀ ਹੈ।—12/15, ਸਫ਼ੇ 22-23.
• ਇਕ ਮਸੀਹੀ ਪੁਰਾਣੇ ਯੂਨਾਨ ਦੀਆਂ ਖੇਡਾਂ ਵਿਚ ਸ਼ਾਇਦ ਕਿਉਂ ਦਿਲਚਸਪੀ ਲਵੇ?
ਇਨ੍ਹਾਂ ਖੇਡਾਂ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਕਈ ਬਾਈਬਲ ਆਇਤਾਂ ਸਮਝਣ ਵਿਚ ਸਾਡੀ ਮਦਦ ਕਰ ਸਕਦੀ ਹੈ। ਉਦਾਹਰਣ ਲਈ, ‘ਕਾਇਦੇ ਮੂਜਬ ਖੇਡਣਾ,’ ‘ਹਰੇਕ ਭਾਰ ਪਰੇ ਸੁੱਟ ਕੇ ਯਿਸੂ ਦੀ ਵੱਲ ਤੱਕਣਾ,’ ‘ਦੌੜ ਮੁਕਾ ਛੱਡਣੀ’ ਅਤੇ ਮੁਕਟ ਜਾਂ ਇਨਾਮ ਜਿੱਤਣਾ। (2 ਤਿਮੋਥਿਉਸ 2:5; 4:7, 8; ਇਬਰਾਨੀਆਂ 12:1, 2; 1 ਕੁਰਿੰਥੀਆਂ 9:24, 25; 1 ਪਤਰਸ 5:4)—1/1, ਸਫ਼ੇ 28-30.
• ਜਨਵਰੀ 1914 ਵਿਚ ਪ੍ਰਚਾਰ ਕਰਨ ਦਾ ਕਿਹੜਾ ਨਵਾਂ ਤਰੀਕਾ ਸ਼ੁਰੂ ਕੀਤਾ ਗਿਆ ਸੀ?
ਇਸ ਸਮੇਂ ਤੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਰਿਲੀਸ ਕੀਤਾ ਗਿਆ ਸੀ। “ਫੋਟੋ-ਡਰਾਮਾ” ਚਾਰ ਹਿੱਸਿਆਂ ਵਿਚ ਦਿਖਾਏ ਜਾਣ ਲਈ ਤਿਆਰ ਕੀਤਾ ਗਿਆ ਸੀ। ਇਹ ਪੇਸ਼ਕਾਰੀ ਫਿਲਮ ਦੇ ਨਾਲ-ਨਾਲ ਬਹੁਤ ਸਾਰੀਆਂ ਰੰਗ-ਬਰੰਗੀਆਂ ਸੁੰਦਰ ਤਸਵੀਰਾਂ ਵਾਲੀਆਂ ਸਲਾਈਡਾਂ ਨਾਲ ਬਣਾਈ ਗਈ ਸੀ। ਇਸ ਦੇ ਨਾਲ-ਨਾਲ ਰਿਕਾਰਡਾਂ ਉੱਤੇ ਭਾਸ਼ਣ ਤਿਆਰ ਕੀਤੇ ਗਏ ਸਨ ਜੋ ਕਿ ਤਸਵੀਰਾਂ ਵਿਚ ਹੋ ਰਹੀਆਂ ਗੱਲਾਂ ਨੂੰ ਸਮਝਾਉਂਦੇ ਸਨ। ਡਰਾਮੇ ਦੇ 20 ਸੈੱਟ ਤਿਆਰ ਕੀਤੇ ਗਏ ਸਨ ਅਤੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸਿਖਾਉਣ ਲਈ ਇਹ ਚੰਗੀ ਤਰ੍ਹਾਂ ਵਰਤੇ ਗਏ ਸਨ।—1/15, ਸਫ਼ੇ 8-9.
• ਪ੍ਰਬੰਧਕ ਸਭਾ ਇਕ ਕਾਨੂੰਨੀ ਕਾਰਪੋਰੇਸ਼ਨ ਤੋਂ ਕਿਵੇਂ ਵੱਖਰੀ ਹੈ?
ਕਾਨੂੰਨੀ ਕਾਰਪੋਰੇਸ਼ਨ ਦੇ ਡਾਇਰੈਕਟਰ ਇਸ ਦੇ ਮੈਂਬਰਾਂ ਦੁਆਰਾ ਚੁਣੇ ਜਾਂਦੇ ਹਨ, ਪਰ ਪ੍ਰਬੰਧਕ ਸਭਾ ਦੇ ਮੈਂਬਰਾਂ ਦੀ ਨਿਯੁਕਤੀ ਯਿਸੂ ਮਸੀਹ ਤੋਂ ਹੈ ਨਾ ਕਿ ਮਨੁੱਖਾਂ ਤੋਂ। ਯਹੋਵਾਹ ਦੇ ਗਵਾਹਾਂ ਦੁਆਰਾ ਵਰਤੇ ਗਏ ਕਾਰਪੋਰੇਸ਼ਨਾਂ ਦੇ ਡਾਇਰੈਕਟਰਾਂ ਨੂੰ ਪ੍ਰਬੰਧਕ ਸਭਾ ਦੇ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ। ਹਾਲ ਦੇ ਸਮੇਂ ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ ਸਾਲਾਨਾ ਮੀਟਿੰਗ ਵਿਚ ਪ੍ਰਬੰਧਕ ਸਭਾ ਦੇ ਜੋ ਮੈਂਬਰ ਡਾਇਰੈਕਟਰਾਂ ਅਤੇ ਅਫ਼ਸਰਾਂ ਵਜੋਂ ਸੇਵਾ ਕਰ ਰਹੇ ਸਨ ਆਪਣੀ ਇੱਛਾ ਅਨੁਸਾਰ ਇਨ੍ਹਾਂ ਸਾਰੀਆਂ ਪਦਵੀਆਂ ਤੋਂ ਹਟ ਗਏ ਸਨ। ‘ਹੋਰ ਭੇਡਾਂ’ ਵਿੱਚੋਂ ਜ਼ਿੰਮੇਵਾਰ ਭਰਾ ਇਹ ਪਦਵੀਆਂ ਸੰਭਾਲਣ ਲਈ ਚੁਣੇ ਗਏ ਸਨ। (ਯੂਹੰਨਾ 10:16) ਇਸ ਫ਼ੈਸਲੇ ਕਰਕੇ ਪ੍ਰਬੰਧਕ ਸਭਾ ਦੇ ਮੈਂਬਰਾਂ ਕੋਲ ਹੁਣ ਰੂਹਾਨੀ ਭੋਜਨ ਤਿਆਰ ਕਰਨ ਲਈ ਅਤੇ ਸੰਸਾਰ ਭਰ ਵਿਚ ਭਰਾਵਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਨ ਲਈ ਜ਼ਿਆਦਾ ਸਮਾਂ ਹੋਵੇਗਾ।—1/15, ਸਫ਼ੇ 29, 31.
• ਨਿਰਾਸ਼ਾ ਦਾ ਸਾਮ੍ਹਣਾ ਕਰਨ ਵਿਚ ਅਸੀਂ ਬਾਈਬਲ ਦੀਆਂ ਕਿਨ੍ਹਾਂ ਦੋ ਮਿਸਾਲਾਂ ਦੀ ਜਾਂਚ ਕਰ ਸਕਦੇ ਹਾਂ?
ਇਕ ਮਿਸਾਲ ਸਮੂਏਲ ਦੀ ਮਾਂ ਹੰਨਾਹ ਦੀ ਹੈ। ਜਦ ਇਸਰਾਏਲ ਦੇ ਪ੍ਰਧਾਨ ਜਾਜਕ ਏਲੀ ਨੇ ਹੰਨਾਹ ਉੱਤੇ ਗ਼ਲਤ ਇਲਜ਼ਾਮ ਲਗਾਇਆ ਸੀ ਤਾਂ ਉਹ ਉਸ ਦੀ ਗੱਲ ਤੋਂ ਨਿਰਾਸ਼ ਹੋ ਸਕਦੀ ਸੀ। ਨਿਰਾਸ਼ ਹੋਣ ਦੀ ਬਜਾਇ ਉਸ ਨੇ ਏਲੀ ਨੂੰ ਬੜੇ ਅਦਬ ਨਾਲ ਜਵਾਬ ਦਿੱਤਾ ਅਤੇ ਉਹ ਉਸ ਨਾਲ ਗੁੱਸੇ ਨਹੀਂ ਹੋਈ। ਦੂਜੀ ਮਿਸਾਲ ਮਰਕੁਸ ਦੀ ਹੈ। ਜਦ ਪੌਲੁਸ ਰਸੂਲ ਉਸ ਨੂੰ ਆਪਣੇ ਇਕ ਦੌਰੇ ਤੇ ਨਹੀਂ ਲਿਜਾਣਾ ਚਾਹੁੰਦਾ ਸੀ ਤਾਂ ਉਸ ਨੂੰ ਬੜਾ ਦੁੱਖ ਲੱਗਾ ਹੋਣਾ। ਲੇਕਿਨ ਇਸ ਵਿਸ਼ੇਸ਼-ਸਨਮਾਨ ਨੂੰ ਗੁਆਉਣ ਤੇ ਬਹੁਤਾ ਨਿਰਾਸ਼ ਹੋਣ ਦੀ ਬਜਾਇ ਉਹ ਯਹੋਵਾਹ ਦੀ ਸੇਵਾ ਜੋਸ਼ ਨਾਲ ਕਰਦਾ ਰਿਹਾ ਅਤੇ ਉਸ ਨੇ ਬਰਨਬਾਸ ਨਾਲ ਸਫ਼ਰ ਕੀਤਾ।—2/1, ਸਫ਼ੇ 20-2.
• ਕੰਪਿਊਟਰ ਪ੍ਰੋਗ੍ਰਾਮਾਂ ਦੀਆਂ ਕਾਪੀਆਂ ਬਣਾ ਕੇ ਦੂਸਰਿਆਂ ਨੂੰ ਦੇਣ ਜਾਂ ਲੈਣ ਦੀ ਗੱਲ ਵਿਚ ਮਸੀਹੀਆਂ ਨੂੰ ਧਿਆਨ ਕਿਉਂ ਰੱਖਣਾ ਚਾਹੀਦਾ ਹੈ?
ਜ਼ਿਆਦਾਤਰ ਕੰਪਿਊਟਰ ਪ੍ਰੋਗ੍ਰਾਮਾਂ (ਜਿਨ੍ਹਾਂ ਵਿਚ ਗੇਮਾਂ ਵੀ ਹਨ) ਦਾ ਲਸੰਸ ਹੁੰਦਾ ਹੈ, ਜਿਸ ਕਾਰਨ ਸਿਰਫ਼ ਖ਼ਰੀਦਣ ਵਾਲੇ ਕੋਲ ਉਨ੍ਹਾਂ ਨੂੰ ਵਰਤਣ ਦਾ ਕਾਨੂੰਨੀ ਹੱਕ ਹੁੰਦਾ ਹੈ। ਆਮ ਕਰਕੇ ਦੂਸਰਿਆਂ ਲਈ ਕਾਪੀਆਂ ਬਣਾਉਣੀਆਂ ਗ਼ੈਰ-ਕਾਨੂੰਨੀ ਹੋਵੇਗਾ, ਭਾਵੇਂ ਕਿ ਅਸੀਂ ਮੁਫ਼ਤ ਵਿਚ ਦੇਣੀਆਂ ਹੋਣ। ਮਸੀਹੀ ਇਸ ਮਿਆਰ ਦੀ ਪਾਲਣਾ ਕਰਨਾ ਚਾਹੁੰਦੇ ਹਨ ਕਿ ‘ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਦਿਓ।’ (ਮਰਕੁਸ 12:17)—2/15, ਸਫ਼ੇ 28-29.
• ਸਿਰਲ ਤੇ ਮਿਥੋਡੀਅਸ ਕੌਣ ਸਨ, ਅਤੇ ਉਨ੍ਹਾਂ ਨੇ ਬਾਈਬਲ ਸਟੱਡੀ ਨੂੰ ਸੌਖਾ ਬਣਾਉਣ ਲਈ ਕੀ ਕੀਤਾ ਸੀ?
ਇਹ ਦੋਵੇਂ ਆਦਮੀ ਭਰਾ ਸਨ ਅਤੇ ਨੌਵੀਂ ਸਦੀ ਵਿਚ ਇਨ੍ਹਾਂ ਦਾ ਜਨਮ ਯੂਨਾਨ ਦੇ ਥੱਸਲੁਨੀਕਾ ਸ਼ਹਿਰ ਵਿਚ ਹੋਇਆ ਸੀ। ਇਨ੍ਹਾਂ ਨੇ ਸਲਾਵੀ ਭਾਸ਼ਾ ਲਈ ਇਕ ਲਿਪੀ ਤਿਆਰ ਕੀਤੀ ਅਤੇ ਬਾਈਬਲ ਦਾ ਵੱਡਾ ਹਿੱਸਾ ਇਸ ਭਾਸ਼ਾ ਵਿਚ ਅਨੁਵਾਦ ਕੀਤਾ।—3/1, ਸਫ਼ੇ 28-29.
• “ਆਤਮਕ ਮਨਸ਼ਾ” ਕਰਨ ਦਾ ਮਤਲਬ ਕੀ ਹੈ?—ਰੋਮੀਆਂ 8:6.
ਇਸ ਦਾ ਮਤਲਬ ਹੈ ਯਹੋਵਾਹ ਦੀ ਪਵਿੱਤਰ ਸ਼ਕਤੀ ਦੇ ਵੱਸ ਵਿਚ ਆਉਣਾ ਅਤੇ ਉਸ ਦੁਆਰਾ ਪ੍ਰੇਰਿਤ ਹੋਣਾ। ਬਾਈਬਲ ਨੂੰ ਪੜ੍ਹਨ ਅਤੇ ਉਸ ਦਾ ਅਧਿਐਨ ਕਰਨ ਰਾਹੀਂ, ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨ ਰਾਹੀਂ, ਅਤੇ ਪਰਮੇਸ਼ੁਰ ਦੀ ਆਤਮਾ ਲਈ ਦਿਲੋਂ ਪ੍ਰਾਰਥਨਾ ਕਰਨ ਰਾਹੀਂ ਅਸੀਂ ਉਸ ਦੀ ਆਤਮਾ ਨੂੰ ਆਪਣੇ ਉੱਤੇ ਅਸਰ ਕਰਨ ਦੇ ਸਕਦੇ ਹਾਂ।—3/15, ਸਫ਼ਾ 15.
• ਅਸੀਂ ਕੀ ਕਰ ਸਕਦੇ ਹਾਂ ਜੇਕਰ ਸਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ ਹੋਵੇ?
ਪਿਆਰ ਨਾਲ ਸਮੱਸਿਆ ਦਾ ਹੱਲ ਕਰਨਾ ਜ਼ਰੂਰੀ ਹੈ। ਜੇਕਰ ਇਵੇਂ ਲੱਗੇ ਕਿ ਤੁਸੀਂ ਇਸ ਵਿਚ ਕਾਮਯਾਬ ਨਹੀਂ ਹੋ ਰਹੇ ਹੋ ਤਾਂ ਹਿੰਮਤ ਨਾ ਹਾਰੋ। ਯਹੋਵਾਹ ਕੋਲੋਂ ਸਮਝ ਅਤੇ ਮਦਦ ਮੰਗੋ ਕਿਉਂ ਜੋ ਉਹ “ਘਟ ਘਟ ਨੂੰ ਜਾਚਦਾ” ਹੈ। (ਕਹਾਉਤਾਂ 21:2; 1 ਸਮੂਏਲ 16:7)—4/1, ਸਫ਼ੇ 21-3.