ਪਰਮੇਸ਼ੁਰ ਦੁੱਖਾਂ-ਤਕਲੀਫ਼ਾਂ ਨੂੰ ਜਲਦੀ ਮਿਟਾਉਣ ਵਾਲਾ ਹੈ
ਪਰਮੇਸ਼ੁਰ ਦੁੱਖਾਂ-ਤਕਲੀਫ਼ਾਂ ਨੂੰ ਜਲਦੀ ਮਿਟਾਉਣ ਵਾਲਾ ਹੈ
ਅਸੀਂ ਜਿੱਥੇ ਮਰਜ਼ੀ ਨਜ਼ਰ ਮਾਰੀਏ ਸਾਨੂੰ ਦੁੱਖ ਹੀ ਦੁੱਖ ਦਿੱਸਦਾ ਹੈ। ਕਦੀ-ਕਦੀ ਲੋਕ ਆਪਣੇ ਆਪ ਉੱਤੇ ਦੁੱਖ ਲਿਆਉਂਦੇ ਹਨ। ਉਨ੍ਹਾਂ ਨੂੰ ਲਿੰਗੀ ਬੀਮਾਰੀਆਂ ਲੱਗ ਜਾਂਦੀਆਂ ਹਨ ਜਾਂ ਉਨ੍ਹਾਂ ਉੱਤੇ ਡ੍ਰੱਗਜ਼, ਸ਼ਰਾਬ, ਜਾਂ ਸਿਗਰਟਾਂ ਦੇ ਬੁਰੇ ਅਸਰ ਪੈਂਦੇ ਹਨ। ਜਾਂ ਚੰਗੀ ਖ਼ੁਰਾਕ ਨਾ ਲੈਣ ਕਰਕੇ ਉਨ੍ਹਾਂ ਦੀ ਸਿਹਤ ਸ਼ਾਇਦ ਖ਼ਰਾਬ ਹੋ ਜਾਂਦੀ ਹੈ। ਪਰ, ਸਭ ਤੋਂ ਜ਼ਿਆਦਾ ਦੁੱਖ ਉਨ੍ਹਾਂ ਚੀਜ਼ਾਂ ਤੋਂ ਆਉਂਦਾ ਹੈ ਜਿਨ੍ਹਾਂ ਉੱਤੇ ਆਮ ਲੋਕਾਂ ਦਾ ਕੋਈ ਵੱਸ ਨਹੀਂ ਹੈ: ਯੁੱਧ, ਜਾਤੀਗਤ ਹਿੰਸਾ, ਅਪਰਾਧ, ਗ਼ਰੀਬੀ, ਕਾਲ, ਅਤੇ ਬੀਮਾਰੀ। ਇਨ੍ਹਾਂ ਗੱਲਾਂ ਤੋਂ ਇਲਾਵਾ ਇਨਸਾਨ ਬੁਢਾਪੇ ਅਤੇ ਮੌਤ ਦੁਆਰਾ ਲਿਆਂਦੇ ਦੁੱਖਾਂ ਨੂੰ ਨਹੀਂ ਰੋਕ ਸਕਦੇ।
ਬਾਈਬਲ ਭਰੋਸੇ ਨਾਲ ਸਾਨੂੰ ਦੱਸਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਤਾਂ ਫਿਰ, ਇਕ ਪ੍ਰੇਮਪੂਰਣ ਪਰਮੇਸ਼ੁਰ ਨੇ ਇੰਨੇ ਚਿਰ ਲਈ ਦੁੱਖਾਂ-ਤਕਲੀਫ਼ਾਂ ਬਾਰੇ ਕੁਝ ਕੀਤਾ ਕਿਉਂ ਨਹੀਂ? ਉਹ ਦੁਨੀਆਂ ਦੀ ਹਾਲਤ ਨੂੰ ਕਦੋਂ ਸੁਧਾਰੇਗਾ? ਅਜਿਹਿਆਂ ਸਵਾਲਾਂ ਦੇ ਜਵਾਬ ਦੇਣ ਲਈ ਸਾਨੂੰ ਇਨਸਾਨਾਂ ਵਾਸਤੇ ਪਰਮੇਸ਼ੁਰ ਦੇ ਮਕਸਦ ਬਾਰੇ ਪਤਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਸਾਨੂੰ ਸਮਝ ਲੱਗੇਗੀ ਕਿ ਪਰਮੇਸ਼ੁਰ ਨੇ ਦੁੱਖਾਂ ਨੂੰ ਹਾਲੇ ਤਕ ਕਿਉਂ ਨਹੀਂ ਮਿਟਾਇਆ ਅਤੇ ਉਹ ਇਸ ਬਾਰੇ ਕੀ ਕਰੇਗਾ।
ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ
ਜਦੋਂ ਪਰਮੇਸ਼ੁਰ ਨੇ ਪਹਿਲੇ ਇਨਸਾਨ ਨੂੰ ਰਚਿਆ ਸੀ, ਤਾਂ ਉਹ ਸਿਰਫ਼ ਇਕ ਸਰੀਰ ਨਹੀਂ ਸੀ ਜਿਸ ਦਾ ਇਕ ਦਿਮਾਗ਼ ਸੀ। ਅਤੇ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਰੋਬੋਟਾਂ ਦੀ ਤਰ੍ਹਾਂ ਨਹੀਂ ਬਣਾਇਆ ਸੀ ਜੋ ਆਪਣੇ ਆਪ ਲਈ ਨਹੀਂ ਸੋਚ ਸਕਦੇ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਬਖ਼ਸ਼ੀ ਸੀ। ਅਤੇ ਇਹ ਆਜ਼ਾਦੀ ਇਕ ਵਧੀਆ ਚੀਜ਼ ਸੀ ਕਿਉਂਕਿ “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਉਤਪਤ 1:31) ਹਾਂ “[ਪਰਮੇਸ਼ੁਰ] ਦੀ ਕਰਨੀ ਪੂਰੀ ਹੈ।” (ਬਿਵਸਥਾ ਸਾਰ 32:4) ਅਸੀਂ ਸਾਰੇ ਇਸ ਆਜ਼ਾਦੀ ਦੀ ਕਦਰ ਕਰਦੇ ਹਾਂ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਦੂਜਾ ਵਿਅਕਤੀ ਸਾਨੂੰ ਪੁੱਛੇ ਬਗੈਰ ਸਾਡੇ ਖ਼ਿਆਲਾਂ ਅਤੇ ਕੰਮਾਂ ਦੇ ਸੰਬੰਧ ਵਿਚ ਸਾਡੇ ਉੱਤੇ ਹੁਕਮ ਚਲਾਏ।
ਚੰਗਾ ਸੀ।” (ਪਰ ਕੀ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਦੀ ਕੋਈ ਹੱਦ ਸੀ? ਪਹਿਲਿਆਂ ਮਸੀਹੀਆਂ ਨੂੰ ਦਿੱਤੀਆਂ ਹਿਦਾਇਤਾਂ ਵਿਚ ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਹੈ ਕਿ “ਤੁਸੀਂ ਅਜ਼ਾਦ ਹੋ ਕੇ ਆਪਣੀ ਅਜ਼ਾਦੀ ਨੂੰ ਬੁਰਿਆਈ ਦਾ ਪੜਦਾ ਨਾ ਬਣਾਓ ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਜਾਣੋ।” (1 ਪਤਰਸ 2:16) ਸਾਰਿਆਂ ਦੀ ਭਲਿਆਈ ਲਈ ਹੱਦਾਂ ਜ਼ਰੂਰੀ ਹਨ। ਇਸ ਲਈ, ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਦੀਆਂ ਕੁਝ ਹੱਦਾਂ ਸਨ ਅਤੇ ਇਨ੍ਹਾਂ ਨੂੰ ਕਾਇਮ ਰੱਖਣ ਲਈ ਕਾਨੂੰਨ ਵੀ ਜ਼ਰੂਰੀ ਸਨ। ਜੇ ਅਜਿਹਾ ਪ੍ਰਬੰਧ ਨਾ ਹੁੰਦਾ ਤਾਂ ਬਹੁਤ ਗੜਬੜ ਹੁੰਦੀ।
ਕਾਨੂੰਨ ਕਿਸ ਨੇ ਬਣਾਉਣੇ ਸਨ?
ਆਜ਼ਾਦੀ ਦੀਆਂ ਸਹੀ-ਸਹੀ ਹੱਦਾਂ ਨੂੰ ਕਾਇਮ ਕਰਨ ਲਈ ਕਿਸ ਦਾ ਕਾਨੂੰਨ ਲਾਗੂ ਹੋਣਾ ਸੀ? ਇਸ ਦਾ ਜਵਾਬ ਉਸੇ ਕਾਰਨ ਨਾਲ ਸੰਬੰਧ ਰੱਖਦਾ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਕਿ ਪਰਮੇਸ਼ੁਰ ਨੇ ਦੁੱਖਾਂ ਨੂੰ ਕਿਉਂ ਨਹੀਂ ਮਿਟਾਇਆ ਹੈ। ਕਿਉਂ ਜੋ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਹੈ, ਉਹੀ ਜਾਣਦਾ ਹੈ ਕਿ ਉਨ੍ਹਾਂ ਦੀ ਭਲਿਆਈ ਅਤੇ ਦੂਸਰਿਆਂ ਦੀ ਭਲਿਆਈ ਲਈ ਕਿਨ੍ਹਾਂ-ਕਿਨ੍ਹਾਂ ਕਾਨੂੰਨਾਂ ਦੀ ਲੋੜ ਹੈ। ਬਾਈਬਲ ਉਸ ਬਾਰੇ ਇਵੇਂ ਕਹਿੰਦੀ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.
ਤਾਂ ਫਿਰ ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨਸਾਨ ਪਰਮੇਸ਼ੁਰ ਤੋਂ ਬਗੈਰ ਜੀਉਣ ਲਈ ਨਹੀਂ ਬਣਾਏ ਗਏ ਸਨ। ਉਸ ਨੇ ਉਨ੍ਹਾਂ ਨੂੰ ਅਜਿਹੇ ਤਰੀਕੇ ਵਿਚ ਬਣਾਇਆ ਕਿ ਉਨ੍ਹਾਂ ਨੂੰ ਕਾਮਯਾਬੀ ਅਤੇ ਖ਼ੁਸ਼ੀ ਉਸ ਦੇ ਧਰਮੀ ਕਾਨੂੰਨਾਂ ਦੀ ਪਾਲਣਾ ਕਰਨ ਤੋਂ ਮਿਲਦੀ ਹੈ। ਪਰਮੇਸ਼ੁਰ ਦੇ ਨਬੀ ਯਿਰਮਿਯਾਹ ਨੇ ਕਿਹਾ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.
ਪਰਮੇਸ਼ੁਰ ਨੇ ਕਈ ਕੁਦਰਤੀ ਕਾਨੂੰਨ ਬਣਾਏ ਹਨ ਜੋ ਇਨਸਾਨਾਂ ਨੂੰ ਪਾਬੰਦ ਕਰਦੇ ਹਨ ਜਿਵੇਂ ਕਿ ਗ੍ਰੈਵਟੀ ਦਾ ਕਾਨੂੰਨ। ਇਸੇ ਤਰ੍ਹਾਂ ਉਸ ਨੇ ਕਈ ਨੈਤਿਕ ਕਾਨੂੰਨ ਵੀ ਬਣਾਏ ਹਨ ਅਤੇ ਇਨ੍ਹਾਂ ਦੀਆਂ ਪਾਬੰਦੀਆਂ ਦੇ ਅਧੀਨ ਰਹਿ ਕੇ ਦੁਨੀਆਂ ਵਿਚ ਏਕਤਾ ਕਾਇਮ ਰਹਿ ਸਕਦੀ ਸੀ। ਇਸੇ ਲਈ ਪਰਮੇਸ਼ੁਰ ਦਾ ਬਚਨ ਜ਼ੋਰ ਦਿੰਦਾ ਹੈ ਕਿ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।”—ਕਹਾਉਤਾਂ 3:5.
ਇਸ ਲਈ ਇਹ ਗੱਲ ਸਾਫ਼ ਹੈ ਕਿ ਇਨਸਾਨਜਾਤੀ ਪਰਮੇਸ਼ੁਰ ਤੋਂ ਬਗੈਰ ਆਪਣੇ ਆਪ ਉੱਤੇ ਰਾਜ ਕਰਨ ਵਿਚ ਕਦੇ ਨਹੀਂ ਕਾਮਯਾਬ ਹੋ ਸਕਦੀ। ਪਰਮੇਸ਼ੁਰ ਤੋਂ ਅਲੱਗ ਹੋਣ ਦੀ ਕੋਸ਼ਿਸ਼ ਵਿਚ ਲੋਕਾਂ ਨੇ ਅਜਿਹੇ ਸਮਾਜਕ, ਆਰਥਿਕ, ਰਾਜਨੀਤਿਕ, ਅਤੇ ਧਾਰਮਿਕ ਪ੍ਰਬੰਧ ਬਣਾਏ ਹਨ ਜੋ ਇਕ ਦੂਜੇ ਨਾਲ ਟੱਕਰ ਖਾਂਦੇ ਹਨ। ਇਸ ਦੇ ਨਤੀਜੇ ਵਜੋਂ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9.
ਮੁਸੀਬਤ ਕਿੱਥੋਂ ਸ਼ੁਰੂ ਹੋਈ?
ਯਹੋਵਾਹ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ, ਯਾਨੀ ਸਾਡੇ ਪਹਿਲੇ ਮਾਪਿਆਂ ਨੂੰ ਸ਼ੁਰੂ ਵਿਚ ਸਭ ਕੁਝ ਦਿੱਤਾ ਸੀ। ਉਨ੍ਹਾਂ ਦੇ ਸਰੀਰ ਅਤੇ ਮਨ ਬਿਲਕੁਲ ਸੰਪੂਰਣ ਸਨ ਅਤੇ ਉਨ੍ਹਾਂ ਨੂੰ ਇਕ ਸੁੰਦਰ ਬਾਗ਼ ਵਿਚ ਟਿਕਾਇਆ ਗਿਆ ਸੀ। ਜੇ ਉਹ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਤਾਂ ਉਹ ਹਮੇਸ਼ਾ ਲਈ ਸੰਪੂਰਣ ਅਤੇ ਖ਼ੁਸ਼ ਰਹਿੰਦੇ। ਸਮਾਂ ਬੀਤਣ ਨਾਲ ਉਹ ਪੂਰੀ ਧਰਤੀ ਨੂੰ ਆਬਾਦ ਕਰਦੇ ਅਤੇ ਉਨ੍ਹਾਂ ਦੇ ਉਤਪਤ 1:27-29; 2:15.
ਸਾਰੇ ਸੰਪੂਰਣ ਬੱਚੇ ਖ਼ੁਸ਼ੀ ਵਿਚ ਇਕ ਫਿਰਦੌਸ ਨੂੰ ਵਸਾਉਂਦੇ। ਇਹ ਸੀ ਇਨਸਾਨਜਾਤੀ ਲਈ ਪਰਮੇਸ਼ੁਰ ਦਾ ਮਕਸਦ।—ਲੇਕਿਨ, ਸਾਡੇ ਪਹਿਲੇ ਮਾਪਿਆਂ ਨੇ ਆਪਣੀ ਮਰਜ਼ੀ ਕਰਨ ਵਿਚ ਹੱਦੋਂ ਵੱਧ ਖੁੱਲ੍ਹ ਵਰਤੀ। ਉਨ੍ਹਾਂ ਨੇ ਗ਼ਲਤੀ ਨਾਲ ਸੋਚਿਆ ਕਿ ਉਹ ਪਰਮੇਸ਼ੁਰ ਤੋਂ ਬਗੈਰ ਕਾਮਯਾਬ ਹੋ ਸਕਦੇ ਸਨ। ਉਨ੍ਹਾਂ ਨੇ ਆਪਣੀ ਮਰਜ਼ੀ ਕਰ ਕੇ ਉਸ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ। (ਉਤਪਤ ਅਧਿਆਇ 3) ਉਨ੍ਹਾਂ ਨੇ ਉਸ ਦੀ ਹਕੂਮਤ ਨੂੰ ਰੱਦ ਕਰ ਦਿੱਤਾ ਅਤੇ ਇਸ ਲਈ ਉਹ ਉਨ੍ਹਾਂ ਦੀ ਸੰਪੂਰਣਤਾ ਨੂੰ ਕਾਇਮ ਰੱਖਣ ਲਈ ਬੱਝਾ ਨਹੀਂ ਸੀ। ‘ਓਹ ਵਿਗੜ ਗਏ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹੋ ਗਏ।’—ਬਿਵਸਥਾ ਸਾਰ 32:5.
ਜਿਸ ਸਮੇਂ ਤੋਂ ਆਦਮ ਅਤੇ ਹੱਵਾਹ ਨੇ ਅਣਆਗਿਆਕਾਰੀ ਕੀਤੀ ਉਸੇ ਸਮੇਂ ਤੋਂ ਉਨ੍ਹਾਂ ਦੇ ਸਰੀਰ ਅਤੇ ਮਨ ਵਿਗੜਨ ਲੱਗੇ। ਜੀਵਨ ਯਹੋਵਾਹ ਤੋਂ ਹੀ ਸ਼ੁਰੂ ਹੁੰਦਾ ਹੈ। (ਜ਼ਬੂਰ 36:9) ਇਸ ਲਈ ਯਹੋਵਾਹ ਤੋਂ ਆਪਣੇ ਆਪ ਨੂੰ ਅਲੱਗ ਕਰਨ ਕਰਕੇ, ਪਹਿਲਾ ਜੋੜਾ ਅਪੂਰਣ ਬਣ ਗਿਆ ਅਤੇ ਅਖ਼ੀਰ ਵਿਚ ਮਰ ਗਿਆ। (ਉਤਪਤ 3:19) ਕੁਦਰਤ ਦੇ ਕਾਨੂੰਨਾਂ ਦੇ ਮੁਤਾਬਕ ਉਹ ਵਿਰਸੇ ਵਿਚ ਆਪਣੇ ਬੱਚਿਆਂ ਨੂੰ ਉਹੀ ਦੇ ਸਕਦੇ ਸਨ ਜੋ ਉਨ੍ਹਾਂ ਕੋਲ ਖ਼ੁਦ ਸੀ, ਮਤਲਬ ਕਿ ਅਪੂਰਣਤਾ ਅਤੇ ਮੌਤ। ਰਸੂਲ ਪੌਲੁਸ ਨੇ ਤਾਹੀਓਂ ਲਿਖਿਆ ਸੀ ਕਿ “ਇੱਕ ਮਨੁੱਖ [ਯਾਨੀ, ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 5:12.
ਮੁੱਖ ਵਾਦ-ਵਿਸ਼ਾ—ਰਾਜ ਕਰਨ ਦਾ ਹੱਕ ਕਿਸ ਦਾ ਹੈ?
ਜਦੋਂ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ, ਤਾਂ ਉਨ੍ਹਾਂ ਨੇ ਉਸ ਦੇ ਰਾਜ ਕਰਨ ਦੇ ਹੱਕ ਬਾਰੇ ਸਵਾਲ ਪੈਦਾ ਕੀਤਾ। ਯਹੋਵਾਹ ਉਨ੍ਹਾਂ ਨੂੰ ਉਦੋਂ ਹੀ ਖ਼ਤਮ ਕਰ ਕੇ ਕਿਸੇ ਹੋਰ ਜੋੜੇ ਦੇ ਨਾਲ ਸਭ ਕੁਝ ਦੁਬਾਰਾ ਸ਼ੁਰੂ ਕਰ ਸਕਦਾ ਸੀ। ਪਰ ਇਵੇਂ ਕਰ ਕੇ ਇਸ ਸਵਾਲ ਦਾ ਜਵਾਬ ਨਹੀਂ ਮਿਲਣਾ ਸੀ ਕਿ ਕਿਸ ਦੀ ਹਕੂਮਤ ਲੋਕਾਂ ਲਈ ਠੀਕ ਅਤੇ ਬਿਹਤਰ ਹੈ। ਪਰ ਜੇ ਇਨਸਾਨਾਂ ਨੂੰ ਆਪਣਿਆਂ ਖ਼ਿਆਲਾਂ ਅਨੁਸਾਰ ਆਪਣੇ ਤਰੀਕਿਆਂ ਨੂੰ ਚਾਲੂ ਕਰਨ ਲਈ ਸਮਾਂ ਦਿੱਤਾ ਜਾਂਦਾ ਤਾਂ ਇਸ ਤੋਂ ਪਤਾ ਲੱਗ ਸਕਦਾ ਸੀ ਕਿ ਉਹ ਪਰਮੇਸ਼ੁਰ ਤੋਂ ਬਗੈਰ ਰਾਜ ਕਰਨ ਵਿਚ ਕਾਮਯਾਬ ਹੋ ਸਕਦੇ ਸਨ ਜਾਂ ਨਹੀਂ।
ਇਨਸਾਨਜਾਤੀ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਤੋਂ ਅਸੀਂ ਕੀ ਦੇਖਦੇ ਹਾਂ? ਸਦੀਆਂ ਦੌਰਾਨ ਲੋਕਾਂ ਨੇ ਕਈ ਤਰ੍ਹਾਂ ਦੇ ਸਮਾਜਕ, ਆਰਥਿਕ, ਰਾਜਨੀਤਿਕ, ਅਤੇ ਧਾਰਮਿਕ ਵਿਵਸਥਾਵਾਂ ਨੂੰ ਚਾਲੂ ਕੀਤਾ ਹੈ। ਪਰ ਫਿਰ ਵੀ ਦੁਸ਼ਟਤਾ ਅਤੇ ਦੁੱਖਾਂ-ਤਕਲੀਫ਼ਾਂ ਜਾਰੀ ਰਹੀਆਂ ਹਨ। ਅਸਲੀਅਤ ਇਹ ਹੈ ਕਿ ‘ਦੁਸ਼ਟ ਮਨੁੱਖ ਬੁਰੇ ਤੋਂ ਬੁਰੇ ਹੁੰਦੇ ਗਏ ਹਨ,’ ਅਤੇ ਇਹ ਖ਼ਾਸ ਕਰਕੇ ਸਾਡੇ ਜ਼ਮਾਨੇ ਵਿਚ ਸੱਚ ਹੈ।—2 ਤਿਮੋਥਿਉਸ 3:13.
ਪਿਛਲੀ ਸਦੀ ਵਿਚ ਇਨਸਾਨਾਂ ਨੇ ਵਿਗਿਆਨ ਅਤੇ ਉਦਯੋਗ ਵਿਚ ਬੇਹੱਦ ਤਰੱਕੀ ਕੀਤੀ ਸੀ। ਪਰ ਇਸ ਦੇ ਨਾਲ-ਨਾਲ ਪੂਰੇ ਇਤਿਹਾਸ ਵਿੱਚੋਂ ਇਸੇ ਸਦੀ ਵਿਚ ਇਨਸਾਨਾਂ ਨੇ ਬੇਹੱਦ ਦੁੱਖ ਵੀ ਦੇਖੇ ਸਨ। ਅਤੇ ਡਾਕਟਰੀ ਗਿਆਨ ਵਿਚ ਭਾਵੇਂ ਜਿੰਨੀ ਮਰਜ਼ੀ ਤਰੱਕੀ ਕੀਤੀ ਗਈ, ਪਰਮੇਸ਼ੁਰ ਦਾ ਇਹ ਕਾਨੂੰਨ ਸੱਚ ਸਾਬਤ ਹੋਇਆ ਹੈ: ਜੀਵਨਦਾਤਾ, ਯਾਨੀ ਪਰਮੇਸ਼ੁਰ, ਤੋਂ ਅਲੱਗ ਇਨਸਾਨ ਬੀਮਾਰ ਅਤੇ ਬੁੱਢੇ ਹੋ ਕੇ ਮਰ ਜਾਂਦੇ ਹਨ। ਇਹ ਗੱਲ ਕਿੰਨੀ ਸਾਫ਼ ਤਰ੍ਹਾਂ ਸਾਬਤ ਕੀਤੀ ਗਈ ਹੈ ਕਿ ਇਨਸਾਨ “ਆਪਣੇ ਕਦਮਾਂ ਨੂੰ ਕਾਇਮ” ਨਹੀਂ ਕਰ ਸਕਦੇ!
ਪਰਮੇਸ਼ੁਰ ਆਪਣਾ ਹੱਕ ਜਤਾਉਂਦਾ ਹੈ
ਪਰਮੇਸ਼ੁਰ ਤੋਂ ਅਲੱਗ ਹੋਣ ਦੇ ਇਸ ਦੁੱਖ-ਭਰੇ ਤਜਰਬੇ ਨੇ ਹਮੇਸ਼ਾ ਵਾਸਤੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨ ਉਸ ਤੋਂ ਬਗੈਰ ਹਕੂਮਤ ਕਰਨ ਵਿਚ ਕਦੀ ਨਹੀਂ ਸਫ਼ਲ ਹੋਣਗੇ। ਸਿਰਫ਼ ਪਰਮੇਸ਼ੁਰ ਦੀ ਹਕੂਮਤ ਹੀ ਖ਼ੁਸ਼ੀ, ਏਕਤਾ, ਸਿਹਤ, ਅਤੇ ਜ਼ਿੰਦਗੀ ਲਿਆ ਸਕਦੀ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਦਿਖਾਉਂਦਾ ਹੈ ਕਿ ਅਸੀਂ ਇਨਸਾਨੀ ਹਕੂਮਤ ਦੇ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1-5) ਪਰਮੇਸ਼ੁਰ ਨੇ ਅਜਿਹੀ ਹਕੂਮਤ, ਦੁਸ਼ਟਤਾ, ਅਤੇ ਦੁੱਖ-ਤਕਲੀਫ਼ ਨੂੰ ਹੁਣ ਤਕ ਜਾਰੀ ਰਹਿਣ ਦਿੱਤਾ ਪਰ ਜਲਦੀ ਹੀ ਉਹ ਇਨ੍ਹਾਂ ਨੂੰ ਖ਼ਤਮ ਕਰ ਦੇਵੇਗਾ।
ਬਹੁਤ ਜਲਦੀ ਉਹ ਇਨਸਾਨਾਂ ਦੇ ਕੰਮਾਂ ਵਿਚ ਦਖ਼ਲ ਦੇਵੇਗਾ। ਬਾਈਬਲ ਸਾਨੂੰ ਦੱਸਦੀ ਹੈ: “ਉਨ੍ਹਾਂ ਰਾਜਿਆਂ [ਯਾਨੀ ਇਨਸਾਨੀ ਹਕੂਮਤਾਂ ਜੋ ਹੁਣ ਮੌਜੂਦ ਹਨ] ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ [ਸਵਰਗ ਵਿਚ] ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ [ਯਾਨੀ ਇਨਸਾਨ ਧਰਤੀ ਉੱਤੇ ਫੇਰ ਕਦੀ ਨਹੀਂ ਰਾਜ ਕਰਨਗੇ] ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ [ਮੌਜੂਦਾ ਹਕੂਮਤਾਂ] ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.
ਸਵਰਗੀ ਰਾਜ ਦੇ ਰਾਹੀਂ ਯਹੋਵਾਹ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਨਾ ਬਾਈਬਲ ਦਾ ਵਿਸ਼ਾ ਹੈ। ਇਹ ਗੱਲ ਯਿਸੂ ਦੀ ਮੁੱਖ ਸਿੱਖਿਆ ਸੀ। ਉਸ ਨੇ ਕਿਹਾ: “ਰਾਜ ਦੀ ਮੱਤੀ 24:14.
ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਜਦੋਂ ਪਰਮੇਸ਼ੁਰ ਦਾ ਰਾਜ ਇਨਸਾਨੀ ਰਾਜ ਦੀ ਥਾਂ ਲਵੇਗਾ ਤਾਂ ਕੌਣ ਬਚੇਗਾ ਅਤੇ ਕੌਣ ਨਹੀਂ? ਕਹਾਉਤਾਂ 2:21, 22 ਵਿਚ ਸਾਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ “ਸਚਿਆਰ ਹੀ [ਜਿਹੜੇ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਦੇ ਹਨ] ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ [ਜਿਹੜੇ ਪਰਮੇਸ਼ੁਰ ਦੇ ਰਾਜ ਨੂੰ ਕਬੂਲ ਨਹੀਂ ਕਰਦੇ] ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ ਕਿ “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:10, 11, 29.
ਇਕ ਸ਼ਾਨਦਾਰ ਨਵੀਂ ਦੁਨੀਆਂ
ਪਰਮੇਸ਼ੁਰ ਦੀ ਹਕੂਮਤ ਅਧੀਨ ਜਿਹੜੇ ਲੋਕ ਇਸ ਦੁਸ਼ਟ ਦੁਨੀਆਂ ਦੇ ਅੰਤ ਵਿੱਚੋਂ ਬਚਣਗੇ ਉਹ ਇਕ ਅਜਿਹੀ ਧਰਤੀ ਵਿਚ ਵੱਸਣਗੇ ਜਿੱਥੇ ਦੁਸ਼ਟਤਾ ਅਤੇ ਕੋਈ ਦੁੱਖ-ਤਕਲੀਫ਼ ਨਹੀਂ ਹੋਵੇਗੀ। ਪਰਮੇਸ਼ੁਰ ਸਾਰਿਆਂ ਇਨਸਾਨਾਂ ਨੂੰ ਸਿੱਖਿਆ ਦੇਵੇਗਾ, ਅਤੇ ਹੌਲੀ-ਹੌਲੀ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾਯਾਹ 11:9) ਇਸ ਵਧੀਆ ਸਿੱਖਿਆ ਦੇ ਕਾਰਨ ਪੂਰੀ ਧਰਤੀ ਉੱਤੇ ਸ਼ਾਂਤੀ ਅਤੇ ਏਕਤਾ ਹੋਵੇਗੀ। ਹਾਂ, ਯੁੱਧ, ਕਤਲ, ਹਿੰਸਾ, ਬਲਾਤਕਾਰ, ਚੋਰੀ, ਜਾਂ ਹੋਰ ਕੋਈ ਵੀ ਅਪਰਾਧ ਫਿਰ ਕਦੀ ਨਹੀਂ ਹੋਵੇਗਾ।
ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਰਹਿਣ ਵਾਲੇ ਆਗਿਆਕਾਰ ਇਨਸਾਨਾਂ ਨੂੰ ਸਰੀਰਕ ਤੌਰ ਤੇ ਵੀ ਵਧੀਆ ਬਰਕਤਾਂ ਮਿਲਣਗੀਆਂ। ਪਰਮੇਸ਼ੁਰ ਦੀ ਹਕੂਮਤ ਦੇ ਵਿਰੁੱਧ ਬਗਾਵਤ ਕਰਨ ਦੇ ਭੈੜੇ ਨਤੀਜਿਆਂ ਨੂੰ ਵੀ ਹਟਾਇਆ ਜਾਵੇਗਾ। ਅਪੂਰਣਤਾ, ਬੀਮਾਰੀ, ਬੁਢਾਪਾ, ਅਤੇ ਮੌਤ ਸਭ ਖ਼ਤਮ ਕੀਤੇ ਜਾਣਗੇ। ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਹਾਂ, ਅੱਗੇ ਜਾ ਕੇ ਬਾਈਬਲ ਇਹ ਵੀ ਕਹਿੰਦੀ ਹੈ ਕਿ “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।” (ਯਸਾਯਾਹ 33:24; 35:5, 6) ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਕਿ ਅਸੀਂ ਹਰ ਰੋਜ਼ ਅਤੇ ਹਮੇਸ਼ਾ ਲਈ ਤੰਦਰੁਸਤ ਰਹਾਂਗੇ!
ਪਰਮੇਸ਼ੁਰ ਦੀ ਅਗਵਾਈ ਅਧੀਨ, ਨਵੀਂ ਦੁਨੀਆਂ ਦੇ ਵਾਸੀ ਆਪਣੀ ਤਾਕਤ ਅਤੇ ਆਪਣੇ ਹੁਨਰ ਵਰਤ ਕੇ ਪੂਰੀ ਧਰਤੀ ਨੂੰ ਫਿਰਦੌਸ ਵਿਚ ਬਦਲ ਦੇਣਗੇ। ਯਸਾਯਾਹ ਦੀ ਭਵਿੱਖਬਾਣੀ ਦੇ ਮੁਤਾਬਕ ਗ਼ਰੀਬ, ਭੁੱਖੇ, ਅਤੇ ਬੇਘਰ ਲੋਕ ਫਿਰ ਕਦੀ ਨਹੀਂ ਦੇਖੇ ਜਾਣਗੇ। ਉਸ ਨੇ ਕਿਹਾ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।” (ਯਸਾਯਾਹ 65:21, 22) ਜੀ ਹਾਂ, “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.
ਪਰਮੇਸ਼ੁਰ ਅਤੇ ਆਗਿਆਕਾਰ ਇਨਸਾਨ ਬੜੇ ਪਿਆਰ ਨਾਲ ਧਰਤੀ ਦੀ ਦੇਖ-ਭਾਲ ਕਰਨਗੇ ਅਤੇ ਇਸ ਕਰਕੇ ਵਧੀਆ ਨਤੀਜੇ ਦੇਖੇ ਜਾਣਗੇ। ਬਾਈਬਲ ਸਾਨੂੰ ਦੱਸਦੀ ਹੈ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। . . . ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਯਸਾਯਾਹ 35:1, 6) ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰ 72:16.
ਫੁੱਟ ਨਿੱਕਲਣਗੀਆਂ।” (ਉਨ੍ਹਾਂ ਅਰਬਾਂ ਹੀ ਲੋਕਾਂ ਬਾਰੇ ਕੀ ਜੋ ਮਰ ਚੁੱਕੇ ਹਨ? ਜਿਹੜੇ ਵੀ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਉਨ੍ਹਾਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ ਕਿਉਂ ਜੋ ਲਿਖਿਆ ਹੈ ਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਹਾਂ ਮੁਰਦਿਆਂ ਨੂੰ ਜ਼ਿੰਦਗੀ ਬਖ਼ਸ਼ੀ ਜਾਵੇਗੀ। ਉਨ੍ਹਾਂ ਨੂੰ ਪਰਮੇਸ਼ੁਰ ਦੀ ਹਕੂਮਤ ਦੀਆਂ ਵਧੀਆ ਸੱਚਾਈਆਂ ਸਿਖਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਫਿਰਦੌਸ ਉੱਤੇ ਸਦਾ ਲਈ ਰਹਿਣ ਦਾ ਮੌਕਾ ਦਿੱਤਾ ਜਾਵੇਗਾ।—ਯੂਹੰਨਾ 5:28, 29.
ਇਨ੍ਹਾਂ ਤਰੀਕਿਆਂ ਵਿਚ ਯਹੋਵਾਹ ਪਰਮੇਸ਼ੁਰ ਦੁੱਖ, ਬੀਮਾਰੀ, ਅਤੇ ਮੌਤ ਨੂੰ ਖ਼ਤਮ ਕਰ ਦੇਵੇਗਾ ਜਿਸ ਨੇ ਹਜ਼ਾਰਾਂ ਹੀ ਸਾਲਾਂ ਲਈ ਇਨਸਾਨਾਂ ਨੂੰ ਆਪਣੀ ਮੁੱਠੀ ਵਿਚ ਪਕੜ ਕੇ ਰੱਖਿਆ ਹੈ। ਕੋਈ ਬੀਮਾਰ ਨਹੀਂ ਹੋਵੇਗਾ! ਕੋਈ ਅਪਾਹਜ ਨਹੀਂ ਬਣੇਗਾ! ਕੋਈ ਮਰੇਗਾ ਨਹੀਂ! ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ [ਜਾ ਚੁੱਕੀਆਂ ਹੋਣਗੀਆਂ]।”—ਪਰਕਾਸ਼ ਦੀ ਪੋਥੀ 21:3, 4.
ਇਸ ਤਰ੍ਹਾਂ ਪਰਮੇਸ਼ੁਰ ਦੁੱਖਾਂ-ਤਕਲੀਫ਼ਾਂ ਨੂੰ ਖ਼ਤਮ ਕਰੇਗਾ। ਉਹ ਇਸ ਭ੍ਰਿਸ਼ਟ ਦੁਨੀਆਂ ਦਾ ਨਾਸ਼ ਕਰੇਗਾ ਅਤੇ ਬਿਲਕੁਲ ਨਵੀਂ ਦੁਨੀਆਂ ਲਿਆਵੇਗਾ ਜਿਸ ਵਿਚ ‘ਧਰਮ ਹੀ ਵੱਸੇਗਾ।’ (2 ਪਤਰਸ 3:13) ਇਹ ਖ਼ਬਰ ਕਿੰਨੀ ਵਧੀਆ ਹੈ! ਸਾਨੂੰ ਉਸ ਨਵੀਂ ਦੁਨੀਆਂ ਦੀ ਸਖ਼ਤ ਲੋੜ ਹੈ। ਅਤੇ ਸਾਨੂੰ ਬਹੁਤਾ ਚਿਰ ਇਸ ਦੀ ਉਡੀਕ ਨਹੀਂ ਕਰਨੀ ਪਵੇਗੀ। ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ ਅਤੇ ਇਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਨਵੀਂ ਦੁਨੀਆਂ ਦੇ ਦਰਵਾਜ਼ੇ ਤੇ ਖੜ੍ਹੇ ਹਾਂ, ਅਤੇ ਦੁੱਖਾਂ-ਤਕਲੀਫ਼ਾਂ ਦਾ ਅੰਤ ਬਹੁਤ ਨਜ਼ਦੀਕ ਹੈ।—ਮੱਤੀ 24:3-14.
[ਸਫ਼ੇ 8 ਉੱਤੇ ਡੱਬੀ]
ਇਨਸਾਨੀ ਹਕੂਮਤ ਕਾਮਯਾਬ ਨਹੀਂ ਹੋਈ
ਇਨਸਾਨੀ ਹਕੂਮਤ ਦੇ ਸੰਬੰਧ ਵਿਚ ਜਰਮਨ ਚਾਂਸਲਰ ਹਲਮੂਤ ਸ਼ਮਿਤ ਨੇ ਕਿਹਾ: “ਅਸੀਂ ਇਨਸਾਨਾਂ ਨੇ . . . ਦੁਨੀਆਂ ਉੱਤੇ ਥੋੜ੍ਹੀ ਜਿਹੀ ਹਕੂਮਤ ਚਲਾਈ ਹੈ, ਅਤੇ ਆਮ ਕਰਕੇ ਇਹ ਭੈੜੇ ਤਰੀਕੇ ਵਿਚ ਚਲਾਈ ਗਈ ਹੈ। . . . ਅਸੀਂ ਪੂਰੀ ਸ਼ਾਂਤੀ ਵਿਚ ਇਸ ਧਰਤੀ ਉੱਤੇ ਕਦੇ ਵੀ ਰਾਜ ਨਹੀਂ ਕੀਤਾ।” ਮਨੁੱਖੀ ਵਿਕਾਸ ਰਿਪੋਰਟ 1999 (ਅੰਗ੍ਰੇਜ਼ੀ) ਨੇ ਨੋਟ ਕੀਤਾ: “ਸਾਰੇ ਦੇਸ਼ ਆਪਣਿਆਂ ਸਮਾਜਾਂ ਵਿਚ ਖ਼ਰਾਬੀ ਦੀਆਂ ਰਿਪੋਰਟਾਂ ਘੱਲ ਰਹੇ ਹਨ। ਸਮਾਜ ਹਲਚਲ, ਅਪਰਾਧ, ਅਤੇ ਘਰਾਂ ਵਿਚ ਜ਼ਿਆਦਾ ਹਿੰਸਾ ਨਾਲ ਭਰਿਆ ਹੋਇਆ ਹੈ। . . . ਦੁਨੀਆਂ ਵਿਚ ਖ਼ਤਰੇ ਇੰਨੇ ਵਧਦੇ ਜਾ ਰਹੇ ਹਨ ਕਿ ਵੱਖ-ਵੱਖ ਦੇਸ਼ ਇਨ੍ਹਾਂ ਤੇ ਕਾਬੂ ਪਾਉਣ ਦੇ ਯੋਗ ਨਹੀਂ ਹਨ, ਅਤੇ ਦੂਸਰੇ ਦੇਸ਼ ਜਿੰਨੀ ਜਲਦੀ ਮਦਦ ਕਰਨ ਲਈ ਕਦਮ ਚੁੱਕਦੇ ਹਨ ਇਹ ਖ਼ਤਰੇ ਇਸ ਨਾਲੋਂ ਵੀ ਜਲਦੀ ਵਧੀ ਜਾਂਦੇ ਹਨ।”
[ਸਫ਼ੇ 8 ਉੱਤੇ ਤਸਵੀਰਾਂ]
ਉਹ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:11
[ਸਫ਼ੇ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨਾਂ]
Third from top, mother and child: FAO photo/B. Imevbore; bottom, explosion: U.S. National Archives photo