Skip to content

Skip to table of contents

ਬਾਈਬਲ ਸਟੱਡੀ—ਕੀ ਇਸ ਦਾ ਤੁਹਾਨੂੰ ਕੋਈ ਫ਼ਾਇਦਾ ਹੈ?

ਬਾਈਬਲ ਸਟੱਡੀ—ਕੀ ਇਸ ਦਾ ਤੁਹਾਨੂੰ ਕੋਈ ਫ਼ਾਇਦਾ ਹੈ?

ਬਾਈਬਲ ਸਟੱਡੀ​—ਕੀ ਇਸ ਦਾ ਤੁਹਾਨੂੰ ਕੋਈ ਫ਼ਾਇਦਾ ਹੈ?

“ਪਾਦਰੀ ਦੀ ਗ਼ੈਰ-ਹਾਜ਼ਰੀ ਵਿਚ ਇਸ ਨੂੰ ਪੜ੍ਹਨਾ ਮਨ੍ਹਾ ਹੈ।” ਕੈਥੋਲਿਕ ਲੋਕਾਂ ਦੀਆਂ ਕੁਝ ਬਾਈਬਲਾਂ ਦੇ ਸ਼ੁਰੂ ਵਿਚ ਇਹ ਚੇਤਾਵਨੀ ਦੇਖਣ ਨੂੰ ਮਿਲਦੀ ਹੈ। ਲਾਸ ਏਂਜਲੀਜ਼ ਵਿਚ ਕੈਥੋਲਿਕ ਬਾਈਬਲ ਇੰਸਟੀਚਿਊਟ ਦੀ ਇਕ ਮੈਂਬਰ ਕੇ ਮਰਡੀ ਕਹਿੰਦੀ ਹੈ ਕਿ “ਕੈਥੋਲਿਕ ਹੋਣ ਦੇ ਨਾਤੇ, ਸਾਨੂੰ ਬਾਈਬਲ ਪੜ੍ਹਨ ਦਾ ਜ਼ਿਆਦਾ ਮੌਕਾ ਨਹੀਂ ਮਿਲਦਾ ਸੀ, ਪਰ ਹੁਣ ਸਮਾਂ ਬਦਲ ਰਿਹਾ ਹੈ।” ਉਹ ਕਹਿੰਦੀ ਹੈ ਕਿ ਜਦੋਂ ਇਕ ਵਾਰ ਕੈਥੋਲਿਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬਾਈਬਲ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਕੀ ਅਸਰ ਕਰ ਸਕਦੀ ਹੈ, ਤਾਂ “ਉਨ੍ਹਾਂ ਦੀ ਬਾਈਬਲ ਬਾਰੇ ਜਾਣਨ ਦੀ ਭੁੱਖ-ਪਿਆਸ ਵਧ ਜਾਂਦੀ ਹੈ।”

ਇਸ ਤਬਦੀਲੀ ਬਾਰੇ ਯੂ.ਐੱਸ. ਕੈਥੋਲਿਕ ਰਸਾਲੇ ਵਿਚ ਧਾਰਮਿਕ ਸਿੱਖਿਆ ਦੇ ਇਕ ਕੋਆਰਡੀਨੇਟਰ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਨੇ ਕਿਹਾ ਕਿ ਜਿਹੜੇ ਕੈਥੋਲਿਕ ਬਾਈਬਲ ਸਟੱਡੀ ਕਲਾਸਾਂ ਵਿਚ ਜਾਂਦੇ ਹਨ, ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ “ਬਾਈਬਲ ਵਿਚ ਬਹੁਤ ਸਾਰਾ ਖ਼ਜ਼ਾਨਾ ਪਾਇਆ ਜਾਂਦਾ ਹੈ ਜਿਸ ਤੋਂ ਉਨ੍ਹਾਂ ਨੂੰ ਵਾਂਝਿਆਂ ਰੱਖਿਆ ਗਿਆ ਹੈ। ਹੁਣ ਉਹ ਇਸ ਵਿੱਚੋਂ ਕੁਝ ਖ਼ਜ਼ਾਨਾ ਹਾਸਲ ਕਰਨਾ ਚਾਹੁੰਦੇ ਹਨ ਜਿਸ ਤੋਂ ਉਹ ਵਾਂਝੇ ਰਹਿ ਗਏ ਸਨ।”

ਮਸਲਾ ਭਾਵੇਂ ਜੋ ਮਰਜ਼ੀ ਹੋਵੇ, ਪਰ ਬਾਈਬਲ ਵਿਚ ਇੱਦਾਂ ਦਾ ਕਿਹੜਾ “ਖ਼ਜ਼ਾਨਾ” ਹੈ ਜਿਸ ਨੂੰ ਵਿਦਿਆਰਥੀ ਹਾਸਲ ਕਰਨਾ ਚਾਹੇਗਾ? ਜ਼ਰਾ ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ: ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਰੋਜ਼-ਮੱਰਾ ਦੀਆਂ ਚਿੰਤਾਵਾਂ ਦਾ ਸਾਮ੍ਹਣਾ ਕਿੱਦਾਂ ਕਰੀਏ? ਪਰਿਵਾਰ ਵਿਚ ਤੁਸੀਂ ਸ਼ਾਂਤੀ ਕਿੱਦਾਂ ਬਣਾਈ ਰੱਖ ਸਕਦੇ ਹੋ? ਦੁਨੀਆਂ ਵਿਚ ਇੰਨੇ ਸਾਰੇ ਲੋਕਾਂ ਦਾ ਰਵੱਈਆ ਰੁੱਖਾ ਤੇ ਗ਼ੈਰ-ਮਿਲਣਸਾਰ ਕਿਉਂ ਹੈ? ਅੱਜ ਨੌਜਵਾਨਾਂ ਦੁਆਰਾ ਕੀਤੀ ਜਾਂਦੀ ਹਿੰਸਾ ਪਿੱਛੇ ਕੀ ਕਾਰਨ ਹੈ? ਇਨ੍ਹਾਂ ਸਵਾਲਾਂ ਤੇ ਹੋਰ ਦੂਸਰੇ ਪਰੇਸ਼ਾਨ ਕਰ ਦੇਣ ਵਾਲੇ ਸਵਾਲਾਂ ਦੇ ਭਰੋਸੇਯੋਗ ਜਵਾਬ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਹੀ ਮਿਲ ਸਕਦੇ। ਇਹ ਜਵਾਬ ਨਾ ਸਿਰਫ਼ ਕੈਥੋਲਿਕਾਂ ਜਾਂ ਪ੍ਰੋਟੈਸਟੈਂਟਾਂ ਵਾਸਤੇ ਹੀ ਇਕ ਅਸਲੀ “ਖ਼ਜ਼ਾਨਾ” ਹਨ, ਸਗੋਂ ਬੋਧੀਆਂ, ਹਿੰਦੂਆਂ, ਮੁਸਲਮਾਨਾਂ, ਸ਼ਿੰਤੋਆਂ, ਇੱਥੋਂ ਤਕ ਕਿ ਨਾਸਤਿਕਾਂ ਤੇ ਸੰਦੇਹਵਾਦੀਆਂ ਲਈ ਵੀ ਇਕ ਖ਼ਜ਼ਾਨਾ ਸਾਬਤ ਹੋਣਗੇ। ਜਿੱਦਾਂ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ ਕਿ ‘ਪਰਮੇਸ਼ੁਰ ਦਾ ਬਚਨ ਉਸ ਦੇ ਪੈਰਾਂ ਲਈ ਦੀਪਕ ਅਤੇ ਉਸ ਦੇ ਰਾਹ ਦਾ ਚਾਨਣ ਸੀ’ ਉੱਦਾਂ ਹੀ ਇਹ ਤੁਹਾਡੇ ਰਾਹ ਦਾ ਵੀ ਚਾਨਣ ਹੋ ਸਕਦਾ ਹੈ।​—ਜ਼ਬੂਰ 119:105.