Skip to content

Skip to table of contents

ਡੂੰਘਾ ਪ੍ਰਭਾਵ

ਡੂੰਘਾ ਪ੍ਰਭਾਵ

ਡੂੰਘਾ ਪ੍ਰਭਾਵ

ਹਰ ਸਾਲ ਯਹੋਵਾਹ ਦੇ ਗਵਾਹ ਆਪਣੇ ਦੇਸ਼ਾਂ ਵਿਚ ਮਸੀਹੀ ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਇਕੱਠੇ ਹੁੰਦੇ ਹਨ। ਉਹ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਵਾਲੀ ਸਿੱਖਿਆ ਲੈਣ ਅਤੇ ਭੈਣ-ਭਰਾਵਾਂ ਨਾਲ ਸੰਗਤੀ ਕਰਨ ਲਈ ਇਕੱਠੇ ਹੁੰਦੇ ਹਨ। ਪਰ ਉਨ੍ਹਾਂ ਦੇ ਇਕੱਠਾਂ ਦੀਆਂ ਦੂਜੀਆਂ ਗੱਲਾਂ ਵੀ ਸੰਮੇਲਨਾਂ ਵਿਚ ਆਉਣ ਵਾਲੇ ਲੋਕਾਂ ਉੱਤੇ ਡੂੰਘਾ ਪ੍ਰਭਾਵ ਪਾ ਸਕਦੀਆਂ ਹਨ।

ਮਿਸਾਲ ਵਜੋਂ, ਜੁਲਾਈ 1999 ਵਿਚ ਮੋਜ਼ਾਮਬੀਕ ਵਿਚ ਤਿੰਨ-ਦਿਨਾਂ “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਸੰਮੇਲਨਾਂ ਵਿਚ ਹਜ਼ਾਰਾਂ ਗਵਾਹ ਇਕੱਠੇ ਹੋਏ। ਉਸ ਸੰਮੇਲਨ ਵਿਚ ਕਈ ਲੋਕ ਪਹਿਲੀ ਵਾਰ ਆਏ ਸਨ। ਉਹ ਨਾ ਸਿਰਫ਼ ਸਟੇਜ ਉੱਤੋਂ ਭਾਸ਼ਣ ਸੁਣ ਕੇ ਪ੍ਰਭਾਵਿਤ ਹੋਏ ਸਗੋਂ ਉਹ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਦੇਖ ਕੇ ਵੀ ਬੜੇ ਪ੍ਰਭਾਵਿਤ ਹੋਏ।

ਮੌਪੂਟੋ ਅਸੈਂਬਲੀ ਹਾਲ ਵਿਚ ਇਕ ਤੀਵੀਂ ਨੇ ਇਹ ਟਿੱਪਣੀ ਕੀਤੀ: “ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਇੱਦਾਂ ਦੀ ਸੋਹਣੀ ਜਗ੍ਹਾ ਨਹੀਂ ਦੇਖੀ! ਸਾਰੇ ਬਾਥਰੂਮਾਂ ਵਿਚ ਸਾਬਣ ਤੇ ਸ਼ੀਸ਼ੇ ਸਨ ਤੇ ਉਨ੍ਹਾਂ ਵਿੱਚੋਂ ਬਦਬੂ ਨਹੀਂ ਸੀ ਆਉਂਦੀ। ਉੱਥੇ ਦਾ ਮਾਹੌਲ ਸ਼ਾਂਤ ਸੀ ਤੇ ਬੱਚਿਆਂ ਦੇ ਲੜਨ ਦਾ ਕੋਈ ਸ਼ੋਰ-ਸ਼ਰਾਬਾ ਨਹੀਂ ਸੀ। ਅਤੇ ਨਾ ਹੀ ਕੋਈ ਧੱਕੋਮ-ਧੱਕੀ! ਮੈਂ ਖ਼ੁਸ਼ ਨੌਜਵਾਨਾਂ ਨੂੰ ਇਕ-ਦੂਜੇ ਨਾਲ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰਦੇ ਸੁਣਿਆ। ਮੈਂ ਇਹ ਵੀ ਦੇਖ ਕੇ ਬੜੀ ਪ੍ਰਭਾਵਿਤ ਹੋਈ ਕਿ ਸਾਰਿਆਂ ਨੇ ਢੰਗ ਦੇ ਕੱਪੜੇ ਪਾਏ ਹੋਏ ਸਨ। ਅਗਲੀ ਵਾਰ ਮੈਂ ਆਪਣੇ ਬੱਚਿਆਂ ਨੂੰ ਇੱਥੇ ਲਿਆਵਾਂਗੀ ਤੇ ਆਪਣੇ ਪਤੀ ਨੂੰ ਵੀ ਇਸ ਜ਼ਿਲ੍ਹਾ ਸੰਮੇਲਨ ਵਿਚ ਆਉਣ ਲਈ ਮਨਾਵਾਂਗੀ।”

ਜੀ ਹਾਂ, ਯਹੋਵਾਹ ਦੇ ਗਵਾਹਾਂ ਦੀ ਈਮਾਨਦਾਰੀ, ਖਰਿਆਈ ਤੇ ਸਰੀਰਕ ਸਫ਼ਾਈ ਦੂਜਿਆਂ ਤੋਂ ਲੁਕੀ ਹੋਈ ਨਹੀਂ ਹੈ। ਉਹ ਕਿਉਂ ਐਨੇ ਵੱਖਰੇ ਨਜ਼ਰ ਆਉਂਦੇ ਹਨ? ਕਿਉਂਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਉੱਤੇ ਅਮਲ ਕਰਨ ਦੀ ਸੱਚ-ਮੁੱਚ ਕੋਸ਼ਿਸ਼ ਕਰਦੇ ਹਨ ਜਿਹੜੀਆਂ ਉਹ ਬਾਈਬਲ ਵਿੱਚੋਂ ਸਿੱਖਦੇ ਹਨ। ਫਿਰ ਕਿਉਂ ਨਾ ਤੁਸੀਂ ਵੀ ਆਪਣੇ ਦੇਸ਼ ਵਿਚ ਇਸ ਸਾਲ ਉਨ੍ਹਾਂ ਦੇ ਸੰਮੇਲਨਾਂ ਜਾਂ ਆਪਣੇ ਇਲਾਕੇ ਦੇ ਕਿੰਗਡਮ ਹਾਲ ਵਿਚ ਉਨ੍ਹਾਂ ਦੀਆਂ ਹਫ਼ਤਾਵਾਰ ਸਭਾਵਾਂ ਵਿਚ ਖ਼ੁਦ ਜਾ ਕੇ ਦੇਖੋ?

[ਸਫ਼ੇ 32 ਉੱਤੇ ਤਸਵੀਰ]

ਜ਼ੈਂਬੀਆ

[ਸਫ਼ੇ 32 ਉੱਤੇ ਤਸਵੀਰ]

ਕੀਨੀਆ

[ਸਫ਼ੇ 32 ਉੱਤੇ ਤਸਵੀਰ]

ਮੋਜ਼ਾਮਬੀਕ