ਅੰਤਹਕਰਣ ਨੂੰ ਸ਼ੁੱਧ ਰੱਖਣ ਦੀ ਕੀ ਕੀਮਤ ਹੈ?
ਅੰਤਹਕਰਣ ਨੂੰ ਸ਼ੁੱਧ ਰੱਖਣ ਦੀ ਕੀ ਕੀਮਤ ਹੈ?
“ਸਰਕਾਰ ਨੂੰ 20,000 ਰਿਆਲ ਲੈਣ ਦਾ ਹੁਕਮ ਦਿੱਤਾ ਗਿਆ।” ਬ੍ਰਾਜ਼ੀਲੀ ਅਖ਼ਬਾਰ ਕੋਰੇਊ ਡੂ ਪੋਵੂ ਵਿਚ ਇਹ ਅਜੀਬ ਖ਼ਬਰ ਦੱਸੀ ਗਈ। ਇਸ ਲੇਖ ਵਿਚ ਲੂਈਜ਼ ਏਲਵੋ ਡੀ ਆਰਾਊਜ਼੍ਹਊ ਨਾਂ ਦੇ ਡਾਕੀਏ ਦੀ ਕਹਾਣੀ ਸੀ ਜਿਸ ਨੇ ਸਰਕਾਰ ਨੂੰ ਕੁਝ ਜ਼ਮੀਨ ਵੇਚੀ ਸੀ। ਵਿੱਕਰੀ ਦੇ ਕਾਗ਼ਜ਼ਾਤ ਉੱਤੇ ਦਸਤਖਤ ਕਰਨ ਤੋਂ ਬਾਅਦ ਉਸ ਨੇ ਦੇਖਿਆ ਕਿ ਜਿੰਨੀ ਰਕਮ ਤੇ ਉਹ ਮੰਨੇ ਸਨ ਉਸ ਤੋਂ ਉਸ ਨੂੰ 20,000 ਰਿਆਲ (4 ਕੁ ਲੱਖ ਰੁਪਏ) ਜ਼ਿਆਦਾ ਦਿੱਤੇ ਗਏ ਸਨ!
ਵਾਧੂ ਪੈਸੇ ਵਾਪਸ ਕਰਨੇ ਇੰਨੇ ਸੌਖੇ ਨਹੀਂ ਸਨ। ਲੂਈਜ਼ ਵਾਰ-ਵਾਰ ਸਰਕਾਰੀ ਦਫ਼ਤਰਾਂ ਵਿਚ ਘੁੰਮਿਆ-ਫਿਰਿਆ, ਪਰ ਅਖ਼ੀਰ ਵਿਚ ਉਸ ਨੂੰ ਸਲਾਹ ਦਿੱਤੀ ਗਈ ਕਿ ਉਹ ਵਕੀਲ ਕਰ ਕੇ ਮਾਮਲੇ ਨੂੰ ਕਚਹਿਰੀ ਵਿਚ ਨਿਬੇੜ ਲਵੇ। ਜਿਸ ਜੱਜ ਨੇ ਸਰਕਾਰ ਨੂੰ ਰਕਮ ਲੈਣ ਅਤੇ ਮੁਕੱਦਮੇ ਦਾ ਖ਼ਰਚਾ ਭਰਨ ਲਈ ਹੁਕਮ ਦਿੱਤਾ ਸੀ ਉਸ ਨੇ ਕਿਹਾ ਕਿ “ਕਿਸੇ ਨੇ ਗ਼ਲਤੀ ਨਾਲ ਜ਼ਿਆਦਾ ਪੈਸੇ ਦੇ ਦਿੱਤੇ ਸਨ ਪਰ ਦਫ਼ਤਰਸ਼ਾਹੀ ਕਰਕੇ ਕਿਸੇ ਨੂੰ ਗੱਲ ਨਿਬੇੜਨੀ ਨਹੀਂ ਆਉਂਦੀ ਸੀ। ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਕੇਸ ਦੇਖ ਰਿਹਾ ਹਾਂ।”
ਯਹੋਵਾਹ ਦਾ ਗਵਾਹ ਹੋਣ ਦੇ ਨਾਤੇ ਲੂਈਜ਼ ਦੱਸਦਾ ਹੈ: “ਮੇਰਾ ਅੰਤਹਕਰਣ ਬਾਈਬਲ ਦੇ ਗਿਆਨ ਦੁਆਰਾ ਸਿਖਲਾਇਆ ਗਿਆ ਹੈ ਅਤੇ ਜੋ ਚੀਜ਼ ਮੇਰੀ ਨਹੀਂ ਮੈਂ ਉਸ ਨੂੰ ਕਦੀ ਨਹੀਂ ਰੱਖ ਸਕਦਾ। ਮੈਂ ਪੈਸੇ ਵਾਪਸ ਕਰਨ ਲਈ ਮਜਬੂਰ ਸੀ।”
ਬਹੁਤ ਸਾਰੇ ਲੋਕਾਂ ਲਈ ਇਹ ਗੱਲ ਬੜੀ ਅਜੀਬ ਹੈ ਅਤੇ ਉਹ ਇਸ ਨੂੰ ਨਹੀਂ ਸਮਝਦੇ। ਪਰ ਸੱਚੇ ਮਸੀਹੀਆਂ ਨੂੰ ਬਾਈਬਲ ਦੱਸਦੀ ਹੈ ਕਿ ਸਰਕਾਰਾਂ ਦੇ ਮਾਮਲੇ ਵਿਚ ਆਪਣੇ ਅੰਤਹਕਰਣ ਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ। (ਰੋਮੀਆਂ 13:5) ਯਹੋਵਾਹ ਦੇ ਗਵਾਹ ‘ਆਪਣੇ ਅੰਤਹਕਰਨ ਨੂੰ ਸ਼ੁੱਧ ਅਤੇ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਨ।’—ਇਬਰਾਨੀਆਂ 13:18.
[ਸਫ਼ੇ 32 ਉੱਤੇ ਤਸਵੀਰ]
ਕੀ ਤੁਸੀਂ ਮੁਲਾਕਾਤ ਦਾ ਸੁਆਗਤ ਕਰੋਗੇ?
ਇਸ ਦੁੱਖਾਂ ਭਰੇ ਸੰਸਾਰ ਵਿਚ ਵੀ, ਤੁਸੀਂ ਬਾਈਬਲ ਵਿੱਚੋਂ ਪਰਮੇਸ਼ੁਰ, ਉਸ ਦੇ ਰਾਜ, ਅਤੇ ਮਨੁੱਖਜਾਤੀ ਲਈ ਉਸ ਦੇ ਸ਼ਾਨਦਾਰ ਮਕਸਦ ਬਾਰੇ ਸਹੀ ਗਿਆਨ ਲੈ ਕੇ ਖ਼ੁਸ਼ੀ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ ਹੋਰ ਜਾਣਕਾਰੀ ਲੈਣੀ ਪਸੰਦ ਕਰੋਗੇ ਜਾਂ ਚਾਹੋਗੇ ਕਿ ਕੋਈ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਬਿਨਾਂ ਖ਼ਰਚ ਦੇ ਬਾਈਬਲ ਦਾ ਅਧਿਐਨ ਕਰੇ, ਤਾਂ ਕਿਰਪਾ ਕਰ ਕੇ Jehovah’s Witnesses, Watch Tower, The Ridgeway, London NW7 1RN ਨੂੰ, ਜਾਂ ਦੂਜੇ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਲਿਖੋ।