ਯਿਸੂ ਦਾ ਜਨਮ ਕਿਵੇਂ ਅਤੇ ਕਿਉਂ ਹੋਇਆ
ਯਿਸੂ ਦਾ ਜਨਮ ਕਿਵੇਂ ਅਤੇ ਕਿਉਂ ਹੋਇਆ
ਯਿਸੂ ਦੇ ਜਨਮ ਦੀ ਕਹਾਣੀ ਸੁਣ ਕੇ ਬਹੁਤ ਸਾਰੇ ਧਰਮਾਂ ਦੇ ਲੋਕ ਕਹਿੰਦੇ ਹਨ ਕਿ “ਇੱਦਾਂ ਹੋਣਾ ਨਾਮੁਮਕਿਨ ਹੈ!” ਉਹ ਮੰਨਦੇ ਹਨ ਕਿ ਇਕ ਨਰ ਤੋਂ ਬਿਨਾਂ ਕੋਈ ਵੀ ਕੁਆਰੀ ਕੁੜੀ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਉਨ੍ਹਾਂ ਦੇ ਖ਼ਿਆਲ ਵਿਚ ਇਹ ਗੱਲ ਸਾਇੰਸ ਦੇ ਖ਼ਿਲਾਫ਼ ਹੈ। ਤੁਹਾਡਾ ਕੀ ਖ਼ਿਆਲ ਹੈ?
ਸਾਲ 1984 ਵਿਚ ਲੰਡਨ ਦੇ ਦ ਟਾਈਮਜ਼ ਅਖ਼ਬਾਰ ਨੇ ਇਸ ਵਿਸ਼ੇ ਉੱਤੇ ਇਕ ਚਿੱਠੀ ਛਾਪੀ: “ਇਹ ਕਹਿਣਾ ਜਾਇਜ਼ ਨਹੀਂ ਹੋਵੇਗਾ ਕਿ ਸਾਇੰਸ ਚਮਤਕਾਰਾਂ ਦੇ ਖ਼ਿਲਾਫ਼ ਹੈ। ਇਹ ਮੰਨਣ ਲਈ ਕਿ ਚਮਤਕਾਰ ਹੋ ਸਕਦੇ ਹਨ ਵਿਸ਼ਵਾਸ ਦੀ ਲੋੜ ਹੈ। ਪਰ ਜਿਹੜੇ ਲੋਕ ਮੰਨਦੇ ਹਨ ਕਿ ਚਮਤਕਾਰ ਨਹੀਂ ਹੋ ਸਕਦੇ ਉਨ੍ਹਾਂ ਨੂੰ ਵੀ ਵਿਸ਼ਵਾਸ ਦੀ ਲੋੜ ਹੈ।” ਬਰਤਾਨਵੀ ਯੂਨੀਵਰਸਿਟੀਆਂ ਦੇ 14 ਪ੍ਰੋਫ਼ੈਸਰਾਂ ਨੇ ਇਸ ਚਿੱਠੀ ਤੇ ਦਸਤਖਤ ਕੀਤੇ ਸਨ। ਉਨ੍ਹਾਂ ਨੇ ਕਿਹਾ: “ਸਾਨੂੰ ਪੱਕਾ ਯਕੀਨ ਹੈ ਕਿ ਯਿਸੂ ਦਾ ਜਨਮ ਇਕ ਕੁਆਰੀ ਦੀ ਕੁੱਖੋਂ ਹੋਇਆ ਸੀ, ਇੰਜੀਲ ਵਿਚ ਲਿਖੇ ਗਏ ਚਮਤਕਾਰ ਸੱਚ-ਮੁੱਚ ਹੋਏ ਸਨ ਅਤੇ ਮਸੀਹ ਨੂੰ ਜੀ ਉਠਾਇਆ ਗਿਆ ਸੀ।”
ਫਿਰ ਵੀ, ਸਾਨੂੰ ਪਤਾ ਹੈ ਕਿ ਜਦੋਂ ਕੋਈ ਪਹਿਲੀ ਵਾਰ ਇਹ ਸੁਣਦਾ ਹੈ ਕਿ ਇਕ ਕੁਆਰੀ ਨੇ ਯਿਸੂ ਨੂੰ ਜਨਮ ਦਿੱਤਾ ਸੀ, ਤਾਂ ਇਹ ਉਸ ਨੂੰ ਬੜਾ ਅਜੀਬ ਲੱਗਦਾ ਹੈ। ਯਿਸੂ ਦੀ ਕੁਆਰੀ ਮਾਂ ਵੀ ਉਲਝਣ ਵਿਚ ਪੈ ਗਈ ਸੀ ਜਦੋਂ ਪਰਮੇਸ਼ੁਰ ਦੇ ਇਕ ਦੂਤ ਨੇ ਉਸ ਨੂੰ ਦੱਸਿਆ: “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ।” ਮਰਿਯਮ ਨੇ ਦੂਤ ਨੂੰ ਪੁੱਛਿਆ: “ਇਹ ਕਿੱਕੁਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ”? ਫਿਰ ਦੂਤ ਨੇ ਉਸ ਨੂੰ ਸਮਝਾਇਆ ਕਿ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਨਾਲ ਇਹ ਚਮਤਕਾਰ ਕਰੇਗਾ। ਉਸ ਨੇ ਅੱਗੇ ਕਿਹਾ: “ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤਹੀਣ ਨਾ ਹੋਵੇਗਾ” ਯਾਨੀ ਪਰਮੇਸ਼ੁਰ ਲਈ ਹਰ ਗੱਲ ਮੁਮਕਿਨ ਹੈ। (ਲੂਕਾ 1:31, 34-37) ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਨੇ ਇਨਸਾਨਾਂ ਨੂੰ ਰਚਿਆ ਤੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਦੀ ਸ਼ਕਤੀ ਦਿੱਤੀ ਹੈ, ਉਹ ਇਕ ਕੁਆਰੀ ਦੇ ਪੇਟੋਂ ਯਿਸੂ ਦਾ ਜਨਮ ਕਰਵਾ ਸਕਦਾ ਸੀ। ਜਿਸ ਪਰਮੇਸ਼ੁਰ ਨੇ ਸਾਰੇ ਵਿਸ਼ਵ ਨੂੰ ਰਚਿਆ ਤੇ ਕੁਦਰਤੀ ਨਿਯਮ ਸਥਾਪਿਤ ਕੀਤੇ ਹਨ, ਉਹ ਮਰਿਯਮ ਦੇ ਅੰਡਕੋਸ਼ ਦੇ ਇਕ ਅੰਡੇ ਤੋਂ ਸੰਪੂਰਣ ਪੁੱਤਰ ਜ਼ਰੂਰ ਪੈਦਾ ਕਰਵਾ ਸਕਦਾ ਸੀ।
ਇਹ ਜ਼ਰੂਰੀ ਕਿਉਂ ਸੀ
ਜਦੋਂ ਮਰਿਯਮ ਗਰਭਵਤੀ ਹੋਈ, ਤਾਂ ਉਦੋਂ ਉਹ ਯੂਸੁਫ਼ ਨਾਂ ਦੇ ਧਰਮੀ ਮਨੁੱਖ ਦੀ ਮੰਗੇਤਰ ਸੀ। ਇਕ ਸੁਪਨੇ ਵਿਚ ਪਰਮੇਸ਼ੁਰ ਦੇ ਦੂਤ ਨੇ ਯੂਸੁਫ਼ ਨੂੰ ਸਮਝਾਇਆ ਕਿ ਉਸ ਦੀ ਮੰਗੇਤਰ ਦੇ ਗਰਭਵਤੀ ਹੋਣ ਪਿੱਛੇ ਇਕ ਵਧੀਆ ਕਾਰਨ ਸੀ। ਦੂਤ ਨੇ ਕਿਹਾ: “ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ। ਅਤੇ ਉਹ ਪੁੱਤ੍ਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਿਸੂ ਰੱਖੀਂ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।” (ਮੱਤੀ 1:20, 21) ਇਬਰਾਨੀ ਭਾਸ਼ਾ ਵਿਚ ਯਿਸੂ ਦੇ ਨਾਂ ਦਾ ਮਤਲਬ ਹੈ “ਯਹੋਵਾਹ ਮੁਕਤੀ ਹੈ।” ਇਹ ਨਾਂ ਸਾਨੂੰ ਯਾਦ ਕਰਾਉਂਦਾ ਹੈ ਕਿ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਮੁਕਤੀ ਦੀ ਜ਼ਰੂਰਤ ਹੈ ਅਤੇ ਕਿ ਯਹੋਵਾਹ ਪਰਮੇਸ਼ੁਰ ਨੇ ਯਿਸੂ ਰਾਹੀਂ ਮੁਕਤੀ ਦੇਣ ਦਾ ਪ੍ਰਬੰਧ ਕੀਤਾ ਹੈ।
ਪਹਿਲੇ ਮਨੁੱਖ ਆਦਮ ਨੇ ਪਾਪ ਕੀਤਾ ਸੀ। ਇਸ ਕਰਕੇ ਉਸ ਦੀ ਸਾਰੀ ਸੰਤਾਨ ਪਾਪੀ ਜੰਮੀ ਤੇ ਉਹ ਪਰਮੇਸ਼ੁਰ ਦੇ ਕਾਨੂੰਨ ਤੋੜਨ ਲੱਗ ਪਏ। (ਰੋਮੀਆਂ 5:12) ਆਦਮ ਦੇ ਬੱਚੇ ਪਾਪ ਤੋਂ ਮੁਕਤ ਹੋ ਕੇ ਕਿਵੇਂ ਸੰਪੂਰਣ ਬਣ ਸਕਦੇ ਸਨ? ਇਨਸਾਨਾਂ ਦਾ ਇਨਸਾਫ਼ ਕਰਨ ਲਈ ਇਕ ਅਜਿਹੇ ਸੰਪੂਰਣ ਮਨੁੱਖ ਦੀ ਜਾਨ ਦੀ ਲੋੜ ਸੀ ਜੋ ਆਦਮ ਦੇ ਬਰਾਬਰ ਹੁੰਦਾ। ਇਸ ਲਈ ਪਰਮੇਸ਼ੁਰ ਨੇ ਯਿਸੂ ਦਾ ਜਨਮ ਚਮਤਕਾਰੀ ਤਰੀਕੇ ਨਾਲ ਕਰਵਾਇਆ ਤਾਂਕਿ ਉਹ ਸੰਪੂਰਣ ਪੈਦਾ ਹੋਵੇ। ਇਸੇ ਕਾਰਨ ਯਿਸੂ ਆਪਣੇ ਦੁਸ਼ਮਣਾਂ ਦੇ ਹੱਥੋਂ ਮਰਨ ਲਈ ਤਿਆਰ ਸੀ। (ਯੂਹੰਨਾ 10:17, 18; 1 ਤਿਮੋਥਿਉਸ 2:5, 6) ਯਿਸੂ ਦੇ ਜੀ ਉੱਠਣ ਅਤੇ ਸਵਰਗ ਵਿਚ ਵਾਪਸ ਜਾਣ ਤੋਂ ਬਾਅਦ ਉਹ ਭਰੋਸੇ ਨਾਲ ਕਹਿ ਸਕਦਾ ਸੀ: “ਮੈਂ ਮੁਰਦਾ ਸਾਂ ਅਰ ਵੇਖ, ਮੈਂ ਜੁੱਗੋ ਜੁੱਗ ਜੀਉਂਦਾ ਹਾਂ ਅਤੇ ਮੌਤ ਅਤੇ ਪਤਾਲ [ਮਨੁੱਖਜਾਤੀ ਦੀ ਆਮ ਕਬਰ] ਦੀਆਂ ਕੁੰਜੀਆਂ ਮੇਰੇ ਕੋਲ ਹਨ।”—ਪਰਕਾਸ਼ ਦੀ ਪੋਥੀ 1:18.
ਯਿਸੂ ਕੋਲ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਹਨ ਜਿਨ੍ਹਾਂ ਨੂੰ ਵਰਤ ਕੇ ਉਹ ਉਹ ਰਾਹ ਖੋਲ੍ਹ ਸਕਦਾ ਹੈ ਜਿਸ ਰਾਹੀਂ ਪਾਪੀ ਇਨਸਾਨਾਂ ਨੂੰ ਦੁਬਾਰਾ ਉਹ ਕੁਝ ਮਿਲੇਗਾ ਜੋ ਆਦਮ ਨੇ ਗੁਆਇਆ ਸੀ। ਯਿਸੂ ਨੇ ਕਿਹਾ: “ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।” (ਯੂਹੰਨਾ 11:25, 26) ਇਹ ਕਿੰਨਾ ਵਧੀਆ ਵਾਅਦਾ ਹੈ! ਪਰ ਯਿਸੂ ਦੇ ਜਨਮ ਲੈਣ ਦਾ ਇਸ ਤੋਂ ਵੀ ਵੱਡਾ ਇਕ ਕਾਰਨ ਸੀ।
ਸਭ ਤੋਂ ਵੱਡਾ ਕਾਰਨ
ਯਿਸੂ ਦਾ ਜੀਵਨ ਮਰਿਯਮ ਦੀ ਕੁੱਖ ਵਿਚ ਸ਼ੁਰੂ ਨਹੀਂ ਹੋਇਆ ਸੀ। ਉਸ ਨੇ ਸਾਫ਼-ਸਾਫ਼ ਦੱਸਿਆ: “ਮੈਂ ਸੁਰਗੋਂ ਉੱਤਰਿਆ ਹਾਂ।” (ਯੂਹੰਨਾ 6:38) ਯਿਸੂ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਹੀ ਆਪਣੇ ਪਿਤਾ ਨਾਲ ਸਵਰਗ ਵਿਚ ਰਹਿੰਦਾ ਸੀ। ਦਰਅਸਲ, ਬਾਈਬਲ ਵਿਚ ਲਿਖਿਆ ਹੈ ਕਿ ਉਹ “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ।” (ਪਰਕਾਸ਼ ਦੀ ਪੋਥੀ 3:14) ਜਦੋਂ ਯਿਸੂ ਸਵਰਗ ਵਿਚ ਸੀ, ਤਾਂ ਉਸ ਨੇ ਇਕ ਦੁਸ਼ਟ ਦੂਤ ਨੂੰ ਪਹਿਲੇ ਇਨਸਾਨਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਵਿਰੁੱਧ ਭੜਕਾਉਂਦੇ ਦੇਖਿਆ। ਇਸ ਲਈ ਯਿਸੂ ਕੋਲ ਇਨਸਾਨ ਦੇ ਰੂਪ ਵਿਚ ਪਰਮੇਸ਼ੁਰ ਦੇ ਸੰਪੂਰਣ ਪੁੱਤਰ ਵਜੋਂ ਜਨਮ ਲੈਣ ਦਾ ਇਕ ਵੱਡਾ ਕਾਰਨ ਸੀ। ਉਹ ਕਿਹੜਾ ਕਾਰਨ ਸੀ?
ਉਹ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਉਸ ਦੇ ਸਵਰਗੀ ਪਿਤਾ ਕੋਲ ਸਾਰੇ ਵਿਸ਼ਵ ਉੱਤੇ ਰਾਜ ਕਰਨ ਦਾ ਹੱਕ ਹੈ। ਯਿਸੂ ਜਨਮ ਤੋਂ ਲੈ ਕੇ ਆਪਣੀ ਮੌਤ ਤਕ ਵਫ਼ਾਦਾਰ ਰਿਹਾ। ਇਸ ਤਰ੍ਹਾਂ ਉਸ ਨੇ ਯਹੋਵਾਹ ਦੇ ਅਧੀਨ ਹੋ ਕੇ ਦਿਖਾਇਆ ਕਿ ਉਹ ਉਸ ਦੇ ਰਾਜ ਕਰਨ ਦੇ ਤਰੀਕੇ ਤੋਂ ਖ਼ੁਸ਼ ਸੀ। ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹੱਥੋਂ ਮਰਨ ਤੋਂ ਪਹਿਲਾਂ ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਆਪਣਾ ਬਲੀਦਾਨ ਦੇਣ ਲਈ ਕਿਉਂ ਤਿਆਰ ਸੀ। ਉਸ ਨੇ ਕਿਹਾ ਕਿ ਜਗਤ ਨੂੰ ਮਲੂਮ ਹੋਵੇ ਭਈ ਉਹ ਪਿਤਾ ਨਾਲ ਪਿਆਰ ਕਰਦਾ ਹੈ। (ਯੂਹੰਨਾ 14:31) ਜੇ ਪਹਿਲਾ ਇਨਸਾਨੀ ਜੋੜਾ ਆਦਮ ਤੇ ਹੱਵਾਹ ਪਰਮੇਸ਼ੁਰ ਨਾਲ ਅਜਿਹਾ ਪਿਆਰ ਕਰਦੇ, ਤਾਂ ਉਹ ਵੀ ਵਫ਼ਾਦਾਰੀ ਨਾਲ ਆਪਣੀ ਸੌਖੀ ਜਿਹੀ ਪਰੀਖਿਆ ਦਾ ਸਾਮ੍ਹਣਾ ਕਰ ਸਕਦੇ ਸਨ।—ਉਤਪਤ 2:15-17.
ਯਿਸੂ ਦੀ ਵਫ਼ਾਦਾਰੀ ਨੇ ਇਹ ਵੀ ਸਾਬਤ ਕੀਤਾ ਕਿ ਉਹ ਦੁਸ਼ਟ ਦੂਤ ਸ਼ਤਾਨ ਝੂਠਾ ਸੀ। ਸ਼ਤਾਨ ਨੇ ਸਵਰਗੀ ਦੂਤਾਂ ਸਾਮ੍ਹਣੇ ਅੱਯੂਬ 2:1, 4) ਸ਼ਤਾਨ ਨੇ ਝੂਠਾ ਦਾਅਵਾ ਕੀਤਾ ਸੀ ਕਿ ਸਾਰੇ ਇਨਸਾਨ ਆਪਣੀਆਂ ਜਾਨਾਂ ਬਚਾਉਣ ਦੀ ਖ਼ਾਤਰ ਪਰਮੇਸ਼ੁਰ ਵੱਲੋਂ ਮੂੰਹ ਮੋੜ ਲੈਣਗੇ।
ਇਹ ਕਹਿ ਕੇ ਪਰਮੇਸ਼ੁਰ ਅਤੇ ਇਨਸਾਨਾਂ ਨੂੰ ਬਦਨਾਮ ਕੀਤਾ ਕਿ “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਇਨ੍ਹਾਂ ਸਾਰੀਆਂ ਗੱਲਾਂ ਨੇ ਸਵਾਲ ਖੜ੍ਹਾ ਕੀਤਾ ਕਿ ਕੀ ਪਰਮੇਸ਼ੁਰ ਦੇ ਰਾਜ ਕਰਨ ਦਾ ਹੱਕ ਜਾਇਜ਼ ਹੈ? ਇਸ ਦਾ ਜਵਾਬ ਦੇਣ ਲਈ ਯਿਸੂ ਇਨਸਾਨ ਦੇ ਰੂਪ ਵਿਚ ਜਨਮ ਲੈਣ ਲਈ ਅਤੇ ਮੌਤ ਤਕ ਵਫ਼ਾਦਾਰ ਰਹਿਣ ਲਈ ਰਜ਼ਾਮੰਦ ਸੀ।
ਯਿਸੂ ਨੇ ਧਰਤੀ ਉੱਤੇ ਜਨਮ ਲੈਣ ਦੇ ਮੁੱਖ ਕਾਰਨ ਬਾਰੇ ਦੱਸਦੇ ਹੋਏ ਕਿਹਾ ਕਿ ਉਹ ‘ਸਚਿਆਈ ਉੱਤੇ ਸਾਖੀ ਦੇਣ’ ਲਈ ਆਇਆ ਸੀ। (ਯੂਹੰਨਾ 18:37) ਉਸ ਨੇ ਆਪਣੇ ਬੋਲਚਾਲ ਰਾਹੀਂ ਦਿਖਾਇਆ ਕਿ ਪਰਮੇਸ਼ੁਰ ਦਾ ਰਾਜ ਧਰਮੀ ਹੈ ਅਤੇ ਉਸ ਨੂੰ ਸਵੀਕਾਰ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਯਿਸੂ ਨੇ ਸਮਝਾਇਆ ਕਿ ਉਹ ਜਗਤ ਵਿਚ “ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ” ਲਈ ਆਪਣੀ ਜਾਨ ਦੇਣ ਆਇਆ ਸੀ ਤਾਂਕਿ ਪਾਪੀ ਇਨਸਾਨ ਸੰਪੂਰਣ ਹੋ ਸਕਣ ਅਤੇ ਉਨ੍ਹਾਂ ਨੂੰ ਸਦਾ ਦਾ ਜੀਵਨ ਮਿਲ ਸਕੇ। (ਮਰਕੁਸ 10:45) ਯਿਸੂ ਦੇ ਜਨਮ ਦਾ ਲਿਖਤੀ ਰਿਕਾਰਡ ਰੱਖਣ ਦੀ ਲੋੜ ਸੀ ਤਾਂਕਿ ਮਨੁੱਖਜਾਤੀ ਇਹ ਜ਼ਰੂਰੀ ਗੱਲਾਂ ਸਮਝ ਸਕੇ। ਇਸ ਤੋਂ ਇਲਾਵਾ, ਯਿਸੂ ਦੇ ਜਨਮ ਦੇ ਸੰਬੰਧ ਵਿਚ ਹੋਰ ਘਟਨਾਵਾਂ ਤੋਂ ਵੀ ਅਸੀਂ ਜ਼ਰੂਰੀ ਗੱਲਾਂ ਸਿੱਖ ਸਕਦੇ ਹਾਂ। ਅਗਲਾ ਲੇਖ ਇਨ੍ਹਾਂ ਬਾਰੇ ਹੋਰ ਜਾਣਕਾਰੀ ਦੇਵੇਗਾ।
[ਸਫ਼ੇ 4 ਉੱਤੇ ਤਸਵੀਰ]
ਆਦਮ ਦੀ ਸੰਤਾਨ ਪਾਪ ਤੋਂ ਕਿਵੇਂ ਮੁਕਤ ਹੋ ਸਕਦੀ ਸੀ?