Skip to content

Skip to table of contents

ਹਰ ਗੱਲ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ

ਹਰ ਗੱਲ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ

ਹਰ ਗੱਲ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ

ਚੌਦਾਂ ਸਤੰਬਰ 2002 ਦਾ ਦਿਨ ਕਾਫ਼ੀ ਨਿੱਘਾ ਤੇ ਸੋਹਣਾ ਸੀ। ਅਮਰੀਕਾ ਦੇ ਪੈਟਰਸਨ ਸਿੱਖਿਆ ਕੇਂਦਰ ਅਤੇ ਯਹੋਵਾਹ ਦੇ ਗਵਾਹਾਂ ਦੇ ਦੋ ਹੋਰ ਕੇਂਦਰਾਂ ਵਿਚ ਦੇਸ਼-ਵਿਦੇਸ਼ਾਂ ਤੋਂ 6,521 ਭੈਣ-ਭਰਾ ਇਕੱਠੇ ਹੋਏ। ਇਹ ਇੰਨੇ ਸਾਰੇ ਲੋਕ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 113ਵੀਂ ਕਲਾਸ ਦੀ ਗ੍ਰੈਜੂਏਸ਼ਨ ਦੇਖਣ ਆਏ ਸਨ। ਇਸ ਕਲਾਸ ਦੇ ਵਿਦਿਆਰਥੀ 14 ਦੇਸ਼ਾਂ ਤੋਂ ਆਏ ਸਨ ਅਤੇ ਉਨ੍ਹਾਂ ਨੇ ਪਿਛਲੇ ਪੰਜ ਮਹੀਨੇ ਆਪਣੀ ਮਿਸ਼ਨਰੀ ਸੇਵਾ ਦੀ ਤਿਆਰੀ ਕਰਨ ਵਿਚ ਬਤੀਤ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ 19 ਦੇਸ਼ਾਂ ਵਿਚ ਭੇਜਿਆ ਗਿਆ।

ਇਸ ਪ੍ਰੋਗ੍ਰਾਮ ਦੇ ਚੇਅਰਮੈਨ ਭਰਾ ਕੈਰੀ ਬਾਰਬਰ ਸਨ ਜੋ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ ਹਨ। ਉਹ ਹੁਣ 98 ਸਾਲਾਂ ਦੀ ਉਮਰ ਦੇ ਹਨ। ਉਨ੍ਹਾਂ ਨੇ ਗਿਲਿਅਡ ਸਕੂਲ ਦੇ ਤਕਰੀਬਨ 60 ਸਾਲਾਂ ਦੇ ਇਤਿਹਾਸ ਵੱਲ ਧਿਆਨ ਖਿੱਚਿਆ। ਇਸ ਸਕੂਲ ਨੇ ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੂੰ ਮਿਸ਼ਨਰੀ ਸੇਵਾ ਕਰਨ ਲਈ ਤਿਆਰ ਕੀਤਾ ਹੈ। ਭਰਾ ਬਾਰਬਰ ਨੇ ਕਿਹਾ: “ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਭੈਣਾਂ-ਭਰਾਵਾਂ ਦੀ ਸਿਖਲਾਈ ਦੇ ਬਹੁਤ ਵਧੀਆ ਨਤੀਜੇ ਨਿਕਲੇ ਹਨ। ਅਸਲ ਵਿਚ ਦੁਨੀਆਂ ਭਰ ਦੇ ਲੱਖਾਂ ਹੀ ਹਲੀਮ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕਰ ਕੇ ਸੱਚੀ ਉਪਾਸਨਾ ਕਰਨੀ ਸ਼ੁਰੂ ਕੀਤੀ ਹੈ। ਉਹ ਹੁਣ ਪਵਿੱਤਰ ਸੇਵਾ ਕਰ ਰਹੇ ਹਨ ਕਿਉਂਕਿ ਮਿਸ਼ਨਰੀਆਂ ਨੇ ਉਨ੍ਹਾਂ ਦੀ ਮਦਦ ਕੀਤੀ ਹੈ।”

ਗਿਲਿਅਡ ਆਉਣ ਤੋਂ ਪਹਿਲਾਂ ਹੀ ਕਈ ਵਿਦਿਆਰਥੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਗਵਾਹੀ ਦੇਣੀ ਚਾਹੁੰਦੇ ਸਨ। ਇਕ ਵਿਆਹਿਆ ਜੋੜਾ ਇਕ ਸਾਲ ਤੋਂ ਚੀਨੀ ਭਾਸ਼ਾ ਸਿੱਖ ਰਿਹਾ ਸੀ ਤਾਂਕਿ ਉਹ ਆਪਣੇ ਦੇਸ਼ ਕੈਨੇਡਾ ਵਿਚ ਰਹਿੰਦੇ ਜ਼ਿਆਦਾ ਤੋਂ ਜ਼ਿਆਦਾ ਚੀਨੀ ਲੋਕਾਂ ਨੂੰ ਪ੍ਰਚਾਰ ਕਰ ਸਕੇ। ਇਕ ਹੋਰ ਜੋੜਾ ਬਿਨਾਂ ਕਿਸੇ ਦੀ ਮਦਦ ਲਏ ਅਲਬਾਨੀ ਭਾਸ਼ਾ ਸਿੱਖ ਰਿਹਾ ਸੀ। ਬਾਅਦ ਵਿਚ ਉਨ੍ਹਾਂ ਨੇ ਅਲਬਾਨੀਆ ਜਾ ਕੇ ਬਾਈਬਲ ਸਿੱਖਣ ਵਿਚ ਦਿਲਚਸਪੀ ਲੈਣ ਵਾਲੇ ਲੋਕਾਂ ਦੀ ਮਦਦ ਕੀਤੀ। ਕੁਝ ਭੈਣ-ਭਰਾ ਹੰਗਰੀ, ਗੁਆਤੇਮਾਲਾ ਤੇ ਡਮਿਨੀਕਨ ਗਣਰਾਜ ਤੋਂ ਗਿਲਿਅਡ ਆਏ ਸਨ। ਉਹ ਪਹਿਲਾਂ ਹੀ ਇਨ੍ਹਾਂ ਦੇਸ਼ਾਂ ਵਿਚ ਸੇਵਾ ਕਰ ਰਹੇ ਸਨ ਜਿੱਥੇ ਬਾਈਬਲ ਦੇ ਸਿੱਖਿਅਕਾਂ ਦੀ ਬਹੁਤ ਲੋੜ ਹੈ।

ਅਫ਼ਰੀਕਾ, ਪੂਰਬੀ ਯੂਰਪ, ਮੱਧ ਤੇ ਦੱਖਣੀ ਅਮਰੀਕਾ ਅਤੇ ਪੂਰਬੀ ਦੇਸ਼ਾਂ ਵਿਚ ਸੇਵਾ ਕਰਨ ਲਈ ਭੇਜਣ ਤੋਂ ਪਹਿਲਾਂ, ਸਾਰੇ ਵਿਦਿਆਰਥੀਆਂ ਨੂੰ ਉਤੇਜਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਹਰ ਗੱਲ ਵਿਚ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਸੋਚਣਾ ਚਾਹੀਦਾ ਹੈ।

ਪਰਮੇਸ਼ੁਰ ਦੇ ਨਜ਼ਰੀਏ ਤੋਂ ਹਰ ਗੱਲ ਵਿਚਾਰੋ

ਸਭਾ ਆਰੰਭ ਕਰਨ ਤੋਂ ਬਾਅਦ, ਭਰਾ ਬਾਰਬਰ ਨੇ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਭਰਾ ਮੈਕਸਵੈੱਲ ਲੋਇਡ ਨੂੰ ਭਾਸ਼ਣ ਦੇਣ ਲਈ ਸਟੇਜ ਤੇ ਬੁਲਾਇਆ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ: “ਹਰ ਗੱਲ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ।” ਭਰਾ ਲੋਇਡ ਨੇ ਰਾਜਾ ਦਾਊਦ ਅਤੇ ਪਰਮੇਸ਼ੁਰ ਦੇ ਪੁੱਤਰ ਯਿਸੂ ਦੀਆਂ ਉਦਾਹਰਣਾਂ ਉੱਤੇ ਚਰਚਾ ਕੀਤੀ। (1 ਸਮੂਏਲ 24:6; 26:11; ਲੂਕਾ 22:42) ਇਸ ਭਰਾ ਨੇ ਵਿਦਿਆਰਥੀਆਂ ਨੂੰ ਯਾਦ ਦਿਲਾਇਆ ਕਿ ਉਹ ਪਿਛਲੇ ਪੰਜ ਮਹੀਨਿਆਂ ਤੋਂ ਬਾਈਬਲ ਸਟੱਡੀ ਦੁਆਰਾ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਸਿੱਖ ਰਹੇ ਸਨ। ਫਿਰ ਇਸ ਭਰਾ ਨੇ ਕਿਹਾ ਕਿ “ਜਦੋਂ ਤੁਸੀਂ ਨਵੇਂ ਦੇਸ਼ ਵਿਚ ਜਾ ਕੇ ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰੋਗੇ, ਤਾਂ ਕੀ ਤੁਸੀਂ ਪਰਮੇਸ਼ੁਰ ਦੇ ਨਜ਼ਰੀਏ ਤੋਂ ਗੱਲਾਂ ਸਮਝਣ ਵਿਚ ਉਨ੍ਹਾਂ ਦੀ ਮਦਦ ਕਰੋਗੇ?” ਦੂਜਿਆਂ ਨੂੰ ਸਲਾਹ ਦੇਣ ਦੇ ਸੰਬੰਧ ਵਿਚ ਵੀ ਉਸ ਨੇ ਕਿਹਾ: “ਇਵੇਂ ਨਾ ਕਿਸੇ ਨੂੰ ਕਹਿਓ ਕਿ ‘ਮੇਰਾ ਇਹ ਜਾਂ ਉਹ ਖ਼ਿਆਲ ਹੈ,’ ਸਗੋਂ ਪਰਮੇਸ਼ੁਰ ਦੇ ਨਜ਼ਰੀਏ ਤੋਂ ਸਭ ਕੁਝ ਦੇਖਣ ਵਿਚ ਉਨ੍ਹਾਂ ਦੀ ਮਦਦ ਕਰਿਓ। ਇਵੇਂ ਕਰਨ ਨਾਲ ਤੁਸੀਂ ਦੂਜਿਆਂ ਲਈ ਇਕ ਬਰਕਤ ਸਾਬਤ ਹੋਵੋਗੇ।”

ਅਗਲਾ ਭਾਸ਼ਣਕਾਰ ਸੀ ਗੇਰਟ ਲੋਸ਼। ਉਹ ਵੀ ਪ੍ਰਬੰਧਕ ਸਭਾ ਦੇ ਮੈਂਬਰ ਹਨ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ: “ਮੈਂ ਤੇਰੇ ਅੰਗ ਸੰਗ ਹਾਂ।” ਉਨ੍ਹਾਂ ਨੇ ਕਈ ਅਜਿਹੇ ਮੌਕਿਆਂ ਬਾਰੇ ਦੱਸਿਆ ਜਦੋਂ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿਹਾ ਸੀ ਕਿ ‘ਉਹ ਉਨ੍ਹਾਂ ਦੇ ਅੰਗ ਸੰਗ ਸੀ।’ (ਉਤਪਤ 26:23, 24; 28:15; ਯਹੋਸ਼ੁਆ 1:5; ਯਿਰਮਿਯਾਹ 1:7, 8) ਜੇ ਅੱਜ ਅਸੀਂ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹੀਏ, ਤਾਂ ਅਸੀਂ ਵੀ ਇਹੀ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਅੰਗ ਸੰਗ ਹੈ। ਭਰਾ ਲੋਸ਼ ਨੇ ਪੁੱਛਿਆ: “ਕੀ ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਲੋਕ ਤੁਹਾਡੇ ਨਾਲ ਬਾਈਬਲ ਦੀ ਸਟੱਡੀ ਕਰਨਗੇ ਜਾਂ ਨਹੀਂ? ਯਾਦ ਰੱਖੋ ਕਿ ਯਹੋਵਾਹ ਨੇ ਕਿਹਾ ਸੀ ਕਿ ‘ਮੈਂ ਤੁਹਾਡੇ ਅੰਗ ਸੰਗ ਹਾਂ।’ ਕੀ ਤੁਹਾਨੂੰ ਪੈਸਿਆਂ ਦੀ ਚਿੰਤਾ ਹੈ? ਯਹੋਵਾਹ ਨੇ ਕਿਹਾ ਹੈ ਕਿ ‘ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।’” (ਇਬਰਾਨੀਆਂ 13:5) ਭਰਾ ਲੋਸ਼ ਨੇ ਵਿਦਿਆਰਥੀਆਂ ਨੂੰ ਇਹ ਯਾਦ ਕਰਾ ਕੇ ਆਪਣਾ ਭਾਸ਼ਣ ਸਮਾਪਤ ਕੀਤਾ ਕਿ ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਚੇਲੇ ਬਣਾਉਣ ਦੇ ਕੰਮ ਵਿਚ ਉਨ੍ਹਾਂ ਦੇ ਨਾਲ ਹੋਵੇਗਾ।—ਮੱਤੀ 28:20.

ਲਾਰੈਂਸ ਬੋਵਨ ਨਾਂ ਦੇ ਗਿਲਿਅਡ ਸਿੱਖਿਅਕ ਦੇ ਭਾਸ਼ਣ ਦਾ ਵਿਸ਼ਾ ਸੀ: “ਤੁਸੀਂ ਸਖ਼ਤ ਅਜ਼ਮਾਇਸ਼ਾਂ ਦਾ ਕਿਵੇਂ ਸਾਮ੍ਹਣਾ ਕਰੋਗੇ?” ਉਨ੍ਹਾਂ ਨੇ ਕਿਹਾ ਕਿ ਅਦਨ ਦੇ ਬਾਗ਼ ਵਿਚ ਪੈਦਾ ਹੋਏ ਵਾਦ-ਵਿਸ਼ਿਆਂ ਕਾਰਨ ਉਨ੍ਹਾਂ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ ਜੋ ਦਿਲੋਂ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਨ। ਕਈ ਵਾਰੀ ਉਨ੍ਹਾਂ ਨੂੰ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਵੀ ਕਰਨਾ ਪਿਆ ਹੈ। ਉਸ ਨੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਕਿ ਉਹ ਯਿਸੂ ਦੀ ਮਿਸਾਲ ਉੱਤੇ ਚੱਲਣ। ਯਿਸੂ ਨੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਕੇ ਮਨ ਦੀ ਸ਼ਾਂਤੀ ਪਾਈ ਸੀ। ਯਿਸੂ ਉਨ੍ਹਾਂ ਸਖ਼ਤ ਅਜ਼ਮਾਇਸ਼ਾਂ ਨੂੰ ਵੀ ਸਹਿ ਸਕਿਆ ਜਿਨ੍ਹਾਂ ਨੂੰ ਯਹੋਵਾਹ ਨੇ ਉਸ ਉੱਤੇ ਆ ਲੈਣ ਦਿੱਤਾ ਤਾਂਕਿ ਉਹ ਪੂਰੀ ਆਗਿਆਕਾਰੀ ਸਿੱਖ ਸਕੇ। (ਇਬਰਾਨੀਆਂ 5:8, 9) ਯਹੋਵਾਹ ਦੀ ਤੁਲਨਾ ਸੋਨੇ ਨੂੰ ਸੋਧਣ ਵਾਲੇ ਨਾਲ ਕੀਤੀ ਜਾ ਸਕਦੀ ਹੈ ਜੋ ਉਸ ਵਿੱਚੋਂ ਮਿਲਾਵਟ ਕੱਢਣ ਲਈ ਸੋਨੇ ਨੂੰ ਐਨ ਸਹੀ ਸੇਕ ਤੇ ਤਾਉਂਦਾ ਹੈ। ਪਰ ਸਾਨੂੰ ਖਰੇ ਸੋਨੇ ਨਾਲੋਂ ਵੀ ਜ਼ਿਆਦਾ ਸੁਰੱਖਿਆ ਅੱਗ ਨਾਲ ਸੋਧੀ ਗਈ ਨਿਹਚਾ ਤੋਂ ਮਿਲਦੀ ਹੈ। ਇਹ ਕਿਉਂ? ਭਰਾ ਬੋਵਨ ਨੇ ਜਵਾਬ ਦਿੱਤਾ: “ਸੋਧੀ ਗਈ ਨਿਹਚਾ ਨਾਲ ਅਸੀਂ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰ ਸਕਦੇ ਹਾਂ ਅਤੇ ਅਜਿਹੀ ਨਿਹਚਾ ਸਾਨੂੰ ‘ਅੰਤ ਤੋੜੀ’ ਸਹਿਣ ਲਈ ਤਿਆਰ ਕਰਦੀ ਹੈ।”—ਮੱਤੀ 24:13.

ਮਾਰਕ ਨੂਮੇਰ ਨਾਂ ਦੇ ਇਕ ਹੋਰ ਗਿਲਿਅਡ ਸਿੱਖਿਅਕ ਅਫ਼ਰੀਕਾ ਵਿਚ ਦਸ ਸਾਲਾਂ ਤੋਂ ਜ਼ਿਆਦਾ ਸਮੇਂ ਤਕ ਮਿਸ਼ਨਰੀ ਸੇਵਾ ਕਰ ਚੁੱਕੇ ਹਨ। ਉਨ੍ਹਾਂ ਨੇ ਪੁੱਛਿਆ: “ਕੀ ਦੂਸਰੇ ਲੋਕ ਤੁਹਾਨੂੰ ਪਸੰਦ ਕਰਨਗੇ?” ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ 1 ਸਮੂਏਲ 2:26 ਤੋਂ ਲਿਆ ਗਿਆ ਸੀ ਜਿੱਥੇ ਸਮੂਏਲ “ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ” ਯਾਨੀ ਸਾਰਿਆਂ ਨੂੰ ਪਸੰਦ ਸੀ। ਉਨ੍ਹਾਂ ਨੇ ਸਮੂਏਲ ਦੀ ਮਿਸਾਲ ਉੱਤੇ ਚਰਚਾ ਕਰਨ ਤੋਂ ਬਾਅਦ ਕਿਹਾ: “ਜੇ ਤੁਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰੀ ਜਾਓਗੇ, ਤਾਂ ਤੁਸੀਂ ਵੀ ਪਰਮੇਸ਼ੁਰ ਦੇ ਮਨ-ਭਾਉਂਦੇ ਬਣ ਸਕਦੇ ਹੋ। ਤੁਹਾਨੂੰ ਆਪਣੀ ਮਿਸ਼ਨਰੀ ਸੇਵਾ ਨੂੰ ਇਕ ਵਰਦਾਨ ਸਮਝਣਾ ਚਾਹੀਦਾ ਹੈ।” ਭਰਾ ਨੂਮੇਰ ਨੇ ਗ੍ਰੈਜੂਏਟ ਹੋ ਰਹੇ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਪ੍ਰਚਾਰ ਸੇਵਾ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀ ਸੇਵਾ ਪੂਰੀ ਕਰਨ ਲਈ ਪਰਮੇਸ਼ੁਰ ਦਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ।

ਜਦੋਂ ਵਿਦਿਆਰਥੀ ਸਕੂਲ ਵਿਚ ਸਨ, ਤਾਂ ਉਨ੍ਹਾਂ ਨੂੰ ਸ਼ਨੀਵਾਰ-ਐਤਵਾਰ ਨੂੰ ਉੱਥੇ ਦੇ ਲੋਕਾਂ ਨਾਲ ਪ੍ਰਚਾਰ ਕਰਨ ਦੇ ਕਈ ਮੌਕੇ ਮਿਲਦੇ ਸਨ। ਉਹ ਲੋਕਾਂ ਨੂੰ ਬਾਈਬਲ ਵਿਚ ਜ਼ਿਕਰ ਕੀਤੇ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਦੇ ਸਨ। (ਰਸੂਲਾਂ ਦੇ ਕਰਤੱਬ 2:11) ਉਹ ਪਰਮੇਸ਼ੁਰ ਦੇ ਕੰਮਾਂ ਬਾਰੇ ਦਸ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਵਿਚ ਦੱਸ ਸਕਦੇ ਸਨ। ਵੌਲੇਸ ਲਿਵਰੈਂਸ ਨਾਂ ਦੇ ਇਕ ਹੋਰ ਗਿਲਿਅਡ ਸਿੱਖਿਅਕ ਨੇ ਆਪਣੇ ਭਾਸ਼ਣ ਵਿਚ ਕੁਝ ਵਿਦਿਆਰਥੀਆਂ ਦੀ ਇੰਟਰਵਿਊ ਲਈ ਜਿਨ੍ਹਾਂ ਨੇ ਆਪੋ-ਆਪਣਾ ਤਜਰਬਾ ਸੁਣਾਇਆ। ਇਸ ਭਾਸ਼ਣ ਦਾ ਵਿਸ਼ਾ ਸੀ: “‘ਪਰਮੇਸ਼ੁਰ ਦੇ ਵੱਡੇ ਵੱਡੇ ਕੰਮ’ ਲੋਕਾਂ ਨੂੰ ਉਤੇਜਿਤ ਕਰਦੇ ਹਨ।” ਉਨ੍ਹਾਂ ਨੇ ਕਿਹਾ: “ਪੰਤੇਕੁਸਤ ਦੇ ਦਿਨ ਤੇ ਪਵਿੱਤਰ ਆਤਮਾ ਨੇ ਚੁਬਾਰੇ ਵਿਚ ਬੈਠੇ ਚੇਲਿਆਂ ਨੂੰ ‘ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ’ ਬਾਰੇ ਪ੍ਰਚਾਰ ਕਰਨ ਲਈ ਉਤੇਜਿਤ ਕੀਤਾ ਸੀ। ਅੱਜ ਉਹੀ ਆਤਮਾ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਦੀ ਪ੍ਰਚਾਰ ਕਰਨ ਵਿਚ ਮਦਦ ਕਰਦੀ ਹੈ।” ਕਈਆਂ ਭੈਣਾਂ-ਭਰਾਵਾਂ ਨੇ ਤਾਂ ਨਵੀਆਂ ਭਾਸ਼ਾਵਾਂ ਵੀ ਸਿੱਖੀਆਂ ਹਨ ਤਾਂਕਿ ਉਹ ਦੂਸਰਿਆਂ ਲੋਕਾਂ ਨੂੰ ਪ੍ਰਚਾਰ ਕਰ ਸਕਣ।

ਹਰ ਗੱਲ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਣ ਲਈ ਵਧੀਆ ਸਲਾਹ

ਆਰੰਭਕ ਭਾਸ਼ਣਾਂ ਤੋਂ ਬਾਅਦ ਗੈਰੀ ਬਰੋ ਅਤੇ ਵਿਲਿਅਮ ਯੰਗ ਨੇ ਕਈਆਂ ਭੈਣਾਂ-ਭਰਾਵਾਂ ਦੀ ਇੰਟਰਵਿਊ ਲਈ। ਇਹ ਦੋਵੇਂ ਭਰਾ ਅਮਰੀਕਾ ਬੈਥਲ ਤੋਂ ਹਨ। ਇਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੀਆਂ ਵੱਖਰੀਆਂ-ਵੱਖਰੀਆਂ ਬ੍ਰਾਂਚ ਕਮੇਟੀਆਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇਸ਼ਾਂ ਵਿਚ ਮਿਸ਼ਨਰੀ ਭੈਣ-ਭਰਾ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਇਕ ਪਤੀ-ਪਤਨੀ ਦੀ ਇੰਟਰਵਿਊ ਵੀ ਲਈ ਜੋ ਮਿਸ਼ਨਰੀ ਸੇਵਾ ਵਿਚ 41 ਸਾਲ ਬਤੀਤ ਕਰ ਚੁੱਕੇ ਹਨ। ਇਕ ਹੋਰ ਗੱਲ ਉੱਤੇ ਧਿਆਨ ਖਿੱਚਿਆ ਗਿਆ ਸੀ ਕਿ “ਸਾਦੀ ਜ਼ਿੰਦਗੀ ਜੀਉਣ ਵਾਲੇ ਮਿਸ਼ਨਰੀ ਆਪਣੀ ਪ੍ਰਚਾਰ ਸੇਵਾ ਵਿਚ ਜ਼ਿਆਦਾ ਸਮੇਂ ਤਕ ਰਹਿੰਦੇ ਹਨ। ਉਹ ਇਹ ਚੇਤੇ ਰੱਖਦੇ ਹਨ ਕਿ ਉਹ ਉੱਥੇ ਕਿਉਂ ਗਏ ਸਨ। ਉਹ ਜਾਣਦੇ ਹਨ ਕਿ ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਯਹੋਵਾਹ ਬਾਰੇ ਗਿਆਨ ਦੇਣ ਗਏ ਸਨ।”

ਡੇਵਿਡ ਸਪਲੇਨ ਨਾਂ ਦੇ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਨੇ ਇਹ ਸਮਾਪਤੀ ਭਾਸ਼ਣ ਦੇ ਕੇ ਪ੍ਰੋਗ੍ਰਾਮ ਖ਼ਤਮ ਕੀਤਾ: “ਤੁਸੀਂ ਦੂਰ ਨਹੀਂ ਜਾ ਰਹੇ!” ਇਹ ਦੇਖਦਿਆਂ ਕਿ 46 ਗ੍ਰੈਜੂਏਟ ਭੈਣ-ਭਰਾ ਦੁਨੀਆਂ ਭਰ ਦੇ ਦੇਸ਼ਾਂ ਵਿਚ ਭੇਜੇ ਜਾ ਰਹੇ ਸਨ, ਤਾਂ ਉਸ ਦਾ ਇਹ ਕਹਿਣ ਦਾ ਕੀ ਮਤਲਬ ਸੀ? ਉਨ੍ਹਾਂ ਨੇ ਸਮਝਾਇਆ ਕਿ “ਭਾਵੇਂ ਤੁਸੀਂ ਦੁਨੀਆਂ ਦੇ ਜਿਹੜੇ ਮਰਜ਼ੀ ਹਿੱਸੇ ਵਿਚ ਹੋਵੋਗੇ, ਪਰ ਜਿੰਨੀ ਦੇਰ ਤਕ ਤੁਸੀਂ ਵਫ਼ਾਦਾਰ ਰਹੋਗੇ, ਤੁਸੀਂ ਹਮੇਸ਼ਾ ਪਰਮੇਸ਼ੁਰ ਦੇ ਘਰ ਵਿਚ ਹੋਵੋਗੇ।” ਇਹ ਗੱਲ ਸੱਚ ਹੈ ਕਿ ਸਾਰੇ ਵਫ਼ਾਦਾਰ ਮਸੀਹੀ ਜਿੱਥੇ ਮਰਜ਼ੀ ਰਹਿੰਦੇ ਹੋਣ, ਉਹ ਪਰਮੇਸ਼ੁਰ ਦੀ ਵੱਡੀ ਰੂਹਾਨੀ ਹੈਕਲ ਵਿਚ ਜਾਂ ਉਸ ਦੇ ਘਰ ਵਿਚ ਸੇਵਾ ਕਰ ਰਹੇ ਹਨ। ਇਹ ਹੈਕਲ ਪਹਿਲੀ ਸਦੀ ਵਿਚ ਯਿਸੂ ਦੇ ਬਪਤਿਸਮੇ ਵੇਲੇ ਸ਼ੁਰੂ ਹੋਈ ਸੀ। (ਇਬਰਾਨੀਆਂ 9:9) ਇਹ ਜਾਣ ਕੇ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਕਿੰਨਾ ਹੌਸਲਾ ਮਿਲਿਆ ਕਿ ਯਹੋਵਾਹ ਧਰਤੀ ਉੱਤੇ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਦੇ ਨੇੜੇ ਹੈ! ਜਿਸ ਤਰ੍ਹਾਂ ਯਹੋਵਾਹ ਯਿਸੂ ਦੇ ਧਰਤੀ ਉੱਤੇ ਹੁੰਦਿਆਂ ਉਸ ਵਿਚ ਦਿਲਚਸਪੀ ਲੈਂਦਾ ਸੀ, ਉਸੇ ਤਰ੍ਹਾਂ ਉਹ ਸਾਡੇ ਸਾਰਿਆਂ ਵਿਚ ਤੇ ਸਾਡੀ ਸੇਵਕਾਈ ਵਿਚ ਦਿਲਚਸਪੀ ਲੈਂਦਾ ਹੈ ਭਾਵੇਂ ਅਸੀਂ ਜਿੱਥੇ ਮਰਜ਼ੀ ਰਹਿੰਦੇ ਹੋਈਏ। ਇਸ ਲਈ ਉਪਾਸਨਾ ਦੇ ਸੰਬੰਧ ਵਿਚ ਅਸੀਂ ਕਦੇ ਵੀ ਇਕ-ਦੂਜੇ ਤੋਂ, ਯਹੋਵਾਹ ਤੇ ਯਿਸੂ ਤੋਂ ਦੂਰ ਨਹੀਂ ਹੁੰਦੇ।

ਦੁਨੀਆਂ ਭਰ ਤੋਂ ਪਿਆਰ-ਭਰੇ ਸੰਦੇਸ਼ ਸੁਣਾਉਣ ਤੋਂ ਬਾਅਦ, ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਵਿਚ ਭੇਜੇ ਜਾਣਗੇ। ਫਿਰ ਕਲਾਸ ਦੁਆਰਾ ਲਿਖਿਆ ਇਕ ਪੱਤਰ ਪੜ੍ਹਿਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਗਿਲਿਅਡ ਵਿਚ ਮਿਲੀ ਸਿਖਲਾਈ ਲਈ ਆਪਣੀ ਸ਼ੁਕਰਗੁਜ਼ਾਰੀ ਪ੍ਰਗਟਾਈ ਸੀ। ਚੇਅਰਮੈਨ ਨੇ ਪ੍ਰੋਗ੍ਰਾਮ ਸਮਾਪਤ ਕਰਦਿਆਂ ਨਵੇਂ ਮਿਸ਼ਨਰੀਆਂ ਨੂੰ ਆਪਣੀ ਵਧੀਆ ਸੇਵਾ ਕਰੀ ਜਾਣ ਦਾ ਹੌਸਲਾ ਦਿੰਦੇ ਹੋਏ ਕਿਹਾ ਕਿ ਉਹ ਯਹੋਵਾਹ ਦੀ ਸੇਵਾ ਵਿਚ ਖ਼ੁਸ਼ ਰਹਿਣ।—ਫ਼ਿਲਿੱਪੀਆਂ 3:1.

[ਸਫ਼ੇ 23 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 14

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 19

ਵਿਦਿਆਰਥੀਆਂ ਦੀ ਗਿਣਤੀ: 46

ਔਸਤਨ ਉਮਰ: 35.0

ਸੱਚਾਈ ਵਿਚ ਔਸਤਨ ਸਾਲ: 17.2

ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 13.7

[ਸਫ਼ੇ 24 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 113ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿਛਾਂਹ ਵੱਲ ਦਿਖਾਏ ਗਏ ਹਨ ਅਤੇ ਹਰੇਕ ਲਾਈਨ ਵਿਚ ਖੱਬੇ ਤੋਂ ਸੱਜੇ ਦਿਖਾਏ ਗਏ ਹਨ।

(1) ਲਿੱਕਟਹਾਰਟ, ਐੱਮ.; ਹੋਸੋਈ, ਐੱਸ.; ਬਰਕਟੋਲਡ, ਏ.; ਲੀਮ, ਸੀ.; ਆਓਕੀ, ਜੇ. (2) ਬਾਗੀਆਸ਼, ਜੇ.; ਬੂਕੇ, ਐੱਸ.; ਬੌਸੀ, ਏ.; ਔਲਟਨ, ਜੇ.; ਆਸਕੋਬਾਰ, ਆਈ.; ਆਸਕੋਬਾਰ, ਐੱਫ਼. (3) ਸਟੋਈਕਾ, ਏ.; ਸਟੋਈਕਾ, ਡੀ.; ਫਰੀਮੱਥ, ਐੱਸ.; ਕਾਰਲਸਨ, ਐੱਮ.; ਲਬਲਾਂ, ਆਰ. (4) ਬਿਆਂਕੀ, ਆਰ.; ਬਿਆਂਕੀ, ਐੱਸ.; ਕਮਿੰਸਕੀ, ਐੱਲ.; ਜੋਸਫ਼, ਐੱਲ.; ਪੈਰਿਸ, ਐੱਸ.; ਲਬਲਾਂ, ਐੱਲ. (5) ਪੈਰਿਸ, ਐੱਮ.; ਸਕਿੱਡਮੋਰ, ਬੀ.; ਹੋਰਟਨ, ਜੇ.; ਹੋਰਟਨ, ਐੱਲ; ਸਕਿੱਡਮੋਰ, ਜੀ. (6) ਲੀਮ, ਬੀ.; ਔਲਟਨ, ਜੀ.; ਕਵੀਰੀਸੀ, ਈ.; ਲਾਂਗਲਾ, ਐੱਮ.; ਸਟੀਨਿੰਗਰ, ਐੱਸ.; ਆਓਕੀ, ਐੱਚ. (7) ਲਾਂਗਲਾ, ਜੇ.; ਸਟੀਨਿੰਗਰ, ਐੱਮ.; ਬੌਸੀ, ਐੱਫ਼.; ਕਮਿੰਸਕੀ, ਜੇ.; ਬੂਕੇ, ਜੇ.; ਲਿੱਕਟਹਾਰਟ, ਈ.; ਹੋਸੋਈ, ਕੇ. (8) ਬਾਗੀਆਸ਼, ਜੇ.; ਕਵੀਰੀਸੀ, ਐੱਮ.; ਕਾਰਲਸਨ, ਐੱਲ.; ਫਰੀਮੱਥ, ਸੀ.; ਬਰਕਟੋਲਡ, ਡਬਲਯੂ.; ਜੋਸਫ਼, ਆਰ.