ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੋ
ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੋ
“ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ।”—ਜ਼ਬੂਰਾਂ ਦੀ ਪੋਥੀ 9:10.
1, 2. ਲੋਕ ਕਿਨ੍ਹਾਂ ਚੀਜ਼ਾਂ ਜਾਂ ਲੋਕਾਂ ਉੱਤੇ ਵਿਅਰਥ ਭਰੋਸਾ ਰੱਖਦੇ ਹਨ?
ਅੱਜ-ਕੱਲ੍ਹ ਹਰ ਪਾਸਿਓਂ ਲੋਕਾਂ ਨੂੰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਲੋਕ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਉੱਤੇ ਭਰੋਸਾ ਕਿਉਂ ਰੱਖਦੇ ਹਨ। ਕਈ ਲੋਕ ਸੋਚਦੇ ਹਨ ਕਿ ਜ਼ਿਆਦਾ ਰੁਪਏ-ਪੈਸੇ ਕਮਾਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਸੁਖੀ ਬਣ ਸਕਦੀ ਹੈ, ਪਰ ਪੈਸਾ ਤਾਂ ਸਿਰਫ਼ ਹੱਥਾਂ ਦੀ ਮੈਲ ਹੈ। ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ।” (ਕਹਾਉਤਾਂ 11:28) ਦੂਸਰੇ ਲੋਕ ਨੇਤਾਵਾਂ ਉੱਤੇ ਭਰੋਸਾ ਰੱਖਦੇ ਹਨ। ਪਰ ਚੰਗੇ ਤੋਂ ਚੰਗੇ ਨੇਤਾ ਵੀ ਗ਼ਲਤੀਆਂ ਕਰਦੇ ਹਨ ਅਤੇ ਅਖ਼ੀਰ ਵਿਚ ਸਾਡੇ ਸਾਰਿਆਂ ਵਾਂਗ ਉਹ ਵੀ ਮਰ ਜਾਂਦੇ ਹਨ। ਇਸ ਲਈ ਬਾਈਬਲ ਸਹੀ ਕਹਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” (ਜ਼ਬੂਰਾਂ ਦੀ ਪੋਥੀ 146:3) ਇਹ ਸ਼ਬਦ ਸਾਨੂੰ ਖ਼ਬਰਦਾਰ ਕਰਦੇ ਹਨ ਕਿ ਸਾਨੂੰ ਆਪਣੇ ਆਪ ਉੱਤੇ ਵੀ ਭਰੋਸਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਸੀਂ ਵੀ ਕੇਵਲ ‘ਆਦਮ ਦੇ ਵੰਸ’ ਵਿੱਚੋਂ ਹਾਂ।
2 ਯਸਾਯਾਹ ਨਬੀ ਨੇ ਇਸਰਾਏਲ ਦੇ ਆਗੂਆਂ ਨੂੰ ਨਿੰਦਿਆ ਸੀ ਕਿਉਂਕਿ ਉਨ੍ਹਾਂ ਨੇ “ਝੂਠ ਨੂੰ ਆਪਣੀ ਪਨਾਹ” ਬਣਾਇਆ ਸੀ। (ਯਸਾਯਾਹ 28:15-17) ਸੁਰੱਖਿਆ ਦੀ ਭਾਲ ਵਿਚ ਉਨ੍ਹਾਂ ਨੇ ਗੁਆਂਢ ਦੀਆਂ ਕੌਮਾਂ ਨਾਲ ਮਿੱਤਰਤਾ ਕਾਇਮ ਕੀਤੀ। ਅਜਿਹੀ ਮਿੱਤਰਤਾ ਉੱਤੇ ਭਰੋਸਾ ਨਹੀਂ ਰੱਖਿਆ ਜਾ ਸਕਦਾ ਸੀ। ਇਹ ਮਿੱਤਰਤਾ ਝੂਠੀ ਸੀ। ਇਸੇ ਤਰ੍ਹਾਂ ਅੱਜ ਬਹੁਤ ਸਾਰੇ ਧਾਰਮਿਕ ਆਗੂ ਰਾਜਨੀਤਿਕ ਨੇਤਾਵਾਂ ਨਾਲ ਮਿੱਤਰਤਾ ਕਾਇਮ ਕਰਦੇ ਹਨ। ਪਰ ਇਹ ਮਿੱਤਰਤਾ ਵੀ ‘ਝੂਠੀ’ ਸਾਬਤ ਹੋਵੇਗੀ ਕਿਉਂਕਿ ਉਹ ਪੱਕੀ ਸੁਰੱਖਿਆ ਨਹੀਂ ਲਿਆ ਸਕਣਗੇ।—ਪਰਕਾਸ਼ ਦੀ ਪੋਥੀ 17:16, 17.
ਯਹੋਸ਼ੁਆ ਅਤੇ ਕਾਲੇਬ ਦੀਆਂ ਵਧੀਆ ਉਦਾਹਰਣਾਂ
3, 4. ਯਹੋਸ਼ੁਆ ਅਤੇ ਕਾਲੇਬ ਦੀ ਖ਼ਬਰ ਦਸ ਜਾਸੂਸਾਂ ਦੀ ਖ਼ਬਰ ਨਾਲੋਂ ਵੱਖਰੀ ਕਿਵੇਂ ਸੀ?
3 ਸਾਨੂੰ ਕਿਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ? ਮੂਸਾ ਦੇ ਸਮੇਂ ਵਿਚ ਯਹੋਸ਼ੁਆ ਅਤੇ ਕਾਲੇਬ ਨੇ ਕਿਸ ਉੱਤੇ ਭਰੋਸਾ ਰੱਖਿਆ ਸੀ? ਆਓ ਆਪਾਂ ਦੇਖੀਏ ਅਤੇ ਉਨ੍ਹਾਂ ਦੀ ਰੀਸ ਕਰੀਏ। ਇਸਰਾਏਲੀ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਬਾਅਦ ਵਾਅਦਾ ਕੀਤੇ ਗਏ ਦੇਸ਼ ਯਾਨੀ ਕਨਾਨ ਵਿਚ ਜਾਣ ਵਾਲੇ ਸਨ। ਵਾਅਦਾ ਕੀਤੇ ਹੋਏ ਦੇਸ਼ ਦੀ ਜਾਸੂਸੀ ਕਰਨ ਲਈ ਬਾਰਾਂ ਬੰਦੇ ਘੱਲੇ ਗਏ ਸਨ ਅਤੇ 40 ਦਿਨਾਂ ਬਾਅਦ ਉਹ ਖ਼ਬਰ ਲੈ ਕੇ ਵਾਪਸ ਮੁੜੇ। ਉਨ੍ਹਾਂ ਵਿੱਚੋਂ ਸਿਰਫ਼ ਦੋ ਜਣਿਆਂ ਨੇ ਕਨਾਨ ਦੇਸ਼ ਵਿਚ ਜਾਣ ਦੇ ਸੰਬੰਧ ਵਿਚ ਚੰਗੀ ਖ਼ਬਰ ਲਿਆਂਦੀ ਸੀ। ਉਹ ਦੋ ਜਣੇ ਯਹੋਸ਼ੁਆ ਅਤੇ ਕਾਲੇਬ ਸਨ। ਦੂਸਰੇ ਦਸ ਜਣੇ ਇਸ ਗੱਲ ਨਾਲ ਤਾਂ ਸਹਿਮਤ ਸਨ ਕਿ ਦੇਸ਼ ਬਹੁਤ ਹੀ ਵਧੀਆ ਸੀ, ਪਰ ਉਨ੍ਹਾਂ ਨੇ ਕਿਹਾ: “ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ ਵੱਡੇ ਹਨ . . . ਅਸੀਂ ਉਨ੍ਹਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸੱਕਦੇ ਕਿਉਂ ਜੋ ਓਹ ਸਾਥੋਂ ਬਲਵਾਨ ਹਨ।”—ਗਿਣਤੀ 13:27, 28, 31.
4 ਦਸ ਜਾਸੂਸਾਂ ਦੀ ਖ਼ਬਰ ਸੁਣ ਕੇ ਇਸਰਾਏਲੀ ਡਰ ਗਏ, ਇੱਥੋਂ ਤਕ ਕਿ ਉਹ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ। ਅਖ਼ੀਰ ਵਿਚ, ਯਹੋਸ਼ੁਆ ਅਤੇ ਕਾਲੇਬ ਨੇ ਜੋਸ਼ ਨਾਲ ਕਿਹਾ: “ਉਹ ਧਰਤੀ ਜਿਹ ਦੇ ਵਿੱਚ ਦੀ ਅਸੀਂ ਖੋਜ ਕੱਢਣ ਲਈ ਲੰਘੇ ਡਾਢੀ ਹੀ ਚੰਗੀ ਹੈ। ਜੇ ਯਹੋਵਾਹ ਸਾਡੇ ਨਾਲ ਪਰਸੰਨ ਹੈ ਤਾਂ ਉਹ ਸਾਨੂੰ ਏਸ ਧਰਤੀ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ। ਕੇਵਲ ਨਾ ਤਾਂ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਹੋਵੋ, ਨਾ ਹੀ ਤੁਸੀਂ ਉਸ ਦੇਸ ਦੇ ਲੋਕਾਂ ਤੋਂ ਡਰੋ।” (ਗਿਣਤੀ 14:6-9) ਫਿਰ ਵੀ, ਇਸਰਾਏਲੀਆਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਨਤੀਜੇ ਵਜੋਂ ਉਨ੍ਹਾਂ ਨੂੰ ਉਸ ਸਮੇਂ ਵਾਅਦਾ ਕੀਤੇ ਗਏ ਦੇਸ਼ ਵਿਚ ਜਾਣ ਨਹੀਂ ਦਿੱਤਾ ਗਿਆ ਸੀ।
5. ਯਹੋਸ਼ੁਆ ਅਤੇ ਕਾਲੇਬ ਨੇ ਚੰਗੀ ਖ਼ਬਰ ਕਿਉਂ ਦਿੱਤੀ ਸੀ?
5 ਯਹੋਸ਼ੁਆ ਅਤੇ ਕਾਲੇਬ ਨੇ ਚੰਗੀ ਖ਼ਬਰ ਕਿਉਂ ਦਿੱਤੀ ਸੀ ਜਦ ਕਿ ਦੂਸਰੇ ਦਸ ਜਾਸੂਸਾਂ ਨੇ ਬੁਰੀ ਖ਼ਬਰ ਦਿੱਤੀ ਸੀ? ਇਨ੍ਹਾਂ ਸਾਰਿਆਂ ਨੇ ਵੱਡੇ-ਵੱਡੇ ਸ਼ਹਿਰ ਅਤੇ ਉਨ੍ਹਾਂ ਵਿਚ ਵੱਸਦੇ ਤਾਕਤਵਰ ਲੋਕ ਦੇਖੇ ਸਨ। ਦਸਾਂ ਦਾ ਇਹ ਕਹਿਣਾ ਵੀ ਸਹੀ ਸੀ ਕਿ ਇਸਰਾਏਲੀ ਉਸ ਦੇਸ਼ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਸਨ। ਇਹ ਗੱਲ ਯਹੋਸ਼ੁਆ ਅਤੇ ਕਾਲੇਬ ਵੀ ਜਾਣਦੇ ਸਨ। ਪਰ ਦਸ ਜਾਸੂਸ ਪਰਮੇਸ਼ੁਰ ਦੀ ਤਾਕਤ ਭੁੱਲ ਗਏ ਸਨ ਜਦ ਕਿ ਯਹੋਸ਼ੁਆ ਅਤੇ ਕਾਲੇਬ ਨੂੰ ਯਹੋਵਾਹ ਦੀ ਤਾਕਤ ਉੱਤੇ ਪੂਰਾ ਭਰੋਸਾ ਸੀ। ਉਨ੍ਹਾਂ ਨੇ ਮਿਸਰ ਵਿਚ, ਲਾਲ ਸਮੁੰਦਰ ਦੇ ਕੰਢੇ ਅਤੇ ਸੀਨਈ ਪਹਾੜ ਕੋਲ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਕੰਮ ਦੇਖੇ ਸਨ। ਕਈ ਸਾਲਾਂ ਬਾਅਦ ਰਾਹਾਬ ਨੇ ਇਨ੍ਹਾਂ ਸ਼ਕਤੀਸ਼ਾਲੀ ਕੰਮਾਂ ਬਾਰੇ ਸੁਣੀਆਂ ਗੱਲਾਂ ਤੇ ਹੀ ਵਿਸ਼ਵਾਸ ਕਰ ਕੇ ਯਹੋਵਾਹ ਦੇ ਲੋਕਾਂ ਦੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ! (ਯਹੋਸ਼ੁਆ 2:1-24; 6:22-25) ਯਹੋਸ਼ੁਆ ਅਤੇ ਕਾਲੇਬ ਨੇ ਯਹੋਵਾਹ ਦੇ ਚਮਤਕਾਰ ਆਪਣੀ ਅੱਖੀਂ ਦੇਖੇ ਸਨ, ਇਸ ਲਈ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਪਰਮੇਸ਼ੁਰ ਆਪਣੇ ਲੋਕਾਂ ਲਈ ਲੜਦਾ ਰਹੇਗਾ। ਚਾਲੀ ਸਾਲ ਬਾਅਦ ਉਨ੍ਹਾਂ ਦਾ ਭਰੋਸਾ ਸਹੀ ਸਾਬਤ ਹੋਇਆ ਜਦ ਇਸਰਾਏਲੀਆਂ ਦੀ ਇਕ ਨਵੀਂ ਪੀੜ੍ਹੀ ਨੇ ਯਹੋਸ਼ੁਆ ਦੀ ਅਗਵਾਈ ਅਧੀਨ ਕਨਾਨ ਦੇਸ਼ ਵਿਚ ਜਾ ਕੇ ਉਸ ਉੱਤੇ ਕਬਜ਼ਾ ਕਰ ਲਿਆ।
ਸਾਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?
6. ਅੱਜ ਮਸੀਹੀ ਦਬਾਅ ਹੇਠਾਂ ਕਿਉਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਕਿਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ?
6 ਇਨ੍ਹਾਂ ‘ਭੈੜੇ ਸਮਿਆਂ’ ਵਿਚ ਅਸੀਂ ਵੀ ਇਸਰਾਏਲੀਆਂ ਵਾਂਗ ਸ਼ਕਤੀਸ਼ਾਲੀ ਦੁਸ਼ਮਣਾਂ ਦਾ ਸਾਮ੍ਹਣਾ ਕਰਦੇ ਹਾਂ। (2 ਤਿਮੋਥਿਉਸ 3:1) ਸਾਡੇ ਉੱਤੇ ਨੈਤਿਕ, ਰੂਹਾਨੀ ਅਤੇ ਕਦੇ-ਕਦੇ ਸਰੀਰਕ ਤੌਰ ਤੇ ਵੀ ਦਬਾਅ ਪੈਂਦੇ ਹਨ। ਅਸੀਂ ਆਪਣੀ ਸ਼ਕਤੀ ਨਾਲ ਇਨ੍ਹਾਂ ਦਬਾਵਾਂ ਨੂੰ ਕਦੇ ਸਹਾਰ ਨਹੀਂ ਸਕਦੇ ਕਿਉਂਕਿ ਇਨ੍ਹਾਂ ਦੇ ਪਿੱਛੇ ਸ਼ਤਾਨ ਦਾ ਹੱਥ ਹੈ ਜੋ ਬਹੁਤ ਹੀ ਤਾਕਤਵਰ ਹੈ। (ਅਫ਼ਸੀਆਂ 6:12; 1 ਯੂਹੰਨਾ 5:19) ਤਾਂ ਫਿਰ, ਕੌਣ ਸਾਡੀ ਮਦਦ ਕਰ ਸਕਦਾ ਹੈ? ਸਦੀਆਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋਏ ਇਕ ਵਫ਼ਾਦਾਰ ਆਦਮੀ ਨੇ ਇਹ ਕਿਹਾ ਸੀ: “ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ।” (ਜ਼ਬੂਰਾਂ ਦੀ ਪੋਥੀ 9:10) ਜੇਕਰ ਅਸੀਂ ਸੱਚ-ਮੁੱਚ ਯਹੋਵਾਹ ਨੂੰ ਜਾਣਦੇ ਹਾਂ ਅਤੇ ਉਸ ਦੇ ਨਾਂ ਦਾ ਅਰਥ ਸਮਝਦੇ ਹਾਂ, ਤਾਂ ਅਸੀਂ ਯਹੋਸ਼ੁਆ ਅਤੇ ਕਾਲੇਬ ਵਾਂਗ ਉਸ ਉੱਤੇ ਪੂਰਾ ਭਰੋਸਾ ਰੱਖਾਂਗੇ।—ਯੂਹੰਨਾ 17:3.
7, 8. (ੳ) ਸਾਨੂੰ ਸ੍ਰਿਸ਼ਟੀ ਤੋਂ ਯਹੋਵਾਹ ਉੱਤੇ ਭਰੋਸਾ ਰੱਖਣ ਦੇ ਕਿਹੜੇ ਕਾਰਨ ਮਿਲਦੇ ਹਨ? (ਅ) ਸਾਨੂੰ ਬਾਈਬਲ ਤੋਂ ਯਹੋਵਾਹ ਉੱਤੇ ਭਰੋਸਾ ਰੱਖਣ ਦੇ ਕਿਹੜੇ ਕਾਰਨ ਮਿਲਦੇ ਹਨ?
7 ਸਾਨੂੰ ਯਹੋਵਾਹ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ? ਯਹੋਸ਼ੁਆ ਅਤੇ ਕਾਲੇਬ ਦੇ ਭਰੋਸੇ ਦਾ ਇਕ ਕਾਰਨ ਇਹ ਸੀ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਕੰਮ ਦੇਖੇ ਸਨ। ਅਸੀਂ ਵੀ ਉਸ ਦੇ ਕੰਮ ਦੇਖੇ ਹਨ। ਮਿਸਾਲ ਲਈ, ਯਹੋਵਾਹ ਦੀ ਸ੍ਰਿਸ਼ਟੀ ਵੱਲ ਧਿਆਨ ਦਿਓ। ਬ੍ਰਹਿਮੰਡ ਅਤੇ ਉਸ ਵਿਚ ਅਰਬਾਂ ਗਲੈਕਸੀਆਂ ਉਸ ਦੇ ਹੱਥਾਂ ਦੀ ਰਚਨਾ ਹਨ। ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਕਿਉਂਕਿ ਵਿਸ਼ਾਲ ਕੁਦਰਤੀ ਤਾਕਤਾਂ ਉਸ ਦੇ ਵਸ ਵਿਚ ਹਨ। ਸ੍ਰਿਸ਼ਟੀ ਦੇ ਚਮਤਕਾਰਾਂ ਉੱਤੇ ਗੌਰ ਕਰਦੇ ਹੋਏ ਅਸੀਂ ਅੱਯੂਬ ਦੇ ਸ਼ਬਦਾਂ ਨਾਲ ਸਹਿਮਤ ਹੁੰਦੇ ਹਾਂ, ਜਿਸ ਨੇ ਯਹੋਵਾਹ ਬਾਰੇ ਕਿਹਾ ਸੀ: “ਕੌਣ ਉਹ ਅੱਯੂਬ 9:12) ਸੱਚ ਤਾਂ ਇਹ ਹੈ ਕਿ ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਸਾਨੂੰ ਦੁਨੀਆਂ ਦੀ ਕਿਸੇ ਵੀ ਤਾਕਤ ਤੋਂ ਡਰਨ ਦੀ ਲੋੜ ਨਹੀਂ ਹੈ।—ਰੋਮੀਆਂ 8:31.
ਨੂੰ ਹਟਾਵੇਗਾ? ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ?” (8 ਯਹੋਵਾਹ ਦੇ ਬਚਨ ਵੱਲ ਵੀ ਧਿਆਨ ਦਿਓ। ਬਾਈਬਲ ਵਿਚ ਪਰਮੇਸ਼ੁਰ ਦੀ ਬੁੱਧੀ ਪਾਈ ਜਾਂਦੀ ਹੈ। ਬਾਈਬਲ ਵਿਚ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਨੂੰ ਪੜ੍ਹ ਕੇ ਗ਼ਲਤ ਕੰਮ ਛੱਡਣ ਲਈ ਅਤੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ। (ਇਬਰਾਨੀਆਂ 4:12) ਬਾਈਬਲ ਤੋਂ ਹੀ ਸਾਨੂੰ ਯਹੋਵਾਹ ਦੇ ਨਾਂ ਅਤੇ ਉਸ ਨਾਂ ਦੇ ਅਰਥ ਬਾਰੇ ਪਤਾ ਲੱਗਦਾ ਹੈ। (ਕੂਚ 3:14) ਅਸੀਂ ਜਾਣਦੇ ਹਾਂ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਮਰਜ਼ੀ ਬਣ ਸਕਦਾ ਹੈ। ਮਿਸਾਲ ਲਈ, ਉਹ ਲੋੜ ਪੈਣ ਤੇ ਇਕ ਪਿਆਰਾ ਪਿਤਾ, ਧਰਮੀ ਨਿਆਂਕਾਰ ਜਾਂ ਇਕ ਜੇਤੂ ਯੋਧਾ ਵੀ ਬਣ ਸਕਦਾ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਯਹੋਵਾਹ ਜੋ ਵੀ ਕਹਿੰਦਾ ਹੈ, ਉਹ ਹਮੇਸ਼ਾ ਪੂਰਾ ਹੁੰਦਾ ਹੈ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹੋਏ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਕਹਿਣ ਲਈ ਪ੍ਰੇਰਿਤ ਹੁੰਦੇ ਹਾਂ: “ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ।”—ਜ਼ਬੂਰਾਂ ਦੀ ਪੋਥੀ 119:42; ਯਸਾਯਾਹ 40:8.
9. ਯਿਸੂ ਦੇ ਬਲੀਦਾਨ ਅਤੇ ਦੁਬਾਰਾ ਜੀ ਉਠਾਏ ਜਾਣ ਦੁਆਰਾ ਯਹੋਵਾਹ ਉੱਤੇ ਸਾਡਾ ਭਰੋਸਾ ਕਿਵੇਂ ਮਜ਼ਬੂਤ ਹੁੰਦਾ ਹੈ?
9 ਯਹੋਵਾਹ ਉੱਤੇ ਭਰੋਸਾ ਰੱਖਣ ਦਾ ਇਕ ਹੋਰ ਕਾਰਨ ਮਸੀਹ ਦਾ ਬਲੀਦਾਨ ਹੈ। (ਮੱਤੀ 20:28) ਇਹ ਕਿੰਨੀ ਵਧੀਆ ਗੱਲ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦਿੱਤੀ! ਇਸ ਕੁਰਬਾਨੀ ਤੋਂ ਸਾਨੂੰ ਬਹੁਤ ਫ਼ਾਇਦੇ ਹੁੰਦੇ ਹਨ। ਇਸ ਦੁਆਰਾ ਹਰ ਇਨਸਾਨ ਦੇ ਪਾਪ ਮਾਫ਼ ਕੀਤੇ ਜਾਂਦੇ ਹਨ ਜੋ ਤੋਬਾ ਕਰ ਕੇ ਦਿਲੋਂ ਯਹੋਵਾਹ ਦੀ ਸੇਵਾ ਕਰਦਾ ਹੈ। (ਯੂਹੰਨਾ 3:16; ਇਬਰਾਨੀਆਂ 6:10; 1 ਯੂਹੰਨਾ 4:16, 19) ਰਿਹਾਈ ਦੀ ਕੀਮਤ ਦੇਣ ਲਈ ਯਿਸੂ ਦੀ ਮੌਤ ਤੋਂ ਬਾਅਦ ਉਸ ਨੂੰ ਦੁਬਾਰਾ ਜੀ ਉਠਾਉਣਾ ਵੀ ਬਹੁਤ ਜ਼ਰੂਰੀ ਸੀ। ਉਸ ਦੇ ਜੀ ਉਠਾਏ ਜਾਣ ਤੋਂ ਬਾਅਦ ਸੈਂਕੜੇ ਲੋਕਾਂ ਨੇ ਉਸ ਨੂੰ ਦੇਖਿਆ ਸੀ। ਇਹ ਚਮਤਕਾਰ ਇਕ ਹੋਰ ਕਾਰਨ ਹੈ ਜਿਸ ਕਰਕੇ ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਇਹ ਸਾਡੇ ਲਈ ਇਕ ਗਾਰੰਟੀ ਹੈ ਕਿ ਸਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਕੀਤੀਆਂ ਜਾਣਗੀਆਂ।—ਰਸੂਲਾਂ ਦੇ ਕਰਤੱਬ 17:31; ਰੋਮੀਆਂ 5:5; 1 ਕੁਰਿੰਥੀਆਂ 15:3-8.
10. ਅਸੀਂ ਕਿਹੜੇ ਕੁਝ ਨਿੱਜੀ ਕਾਰਨਾਂ ਕਰਕੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ?
10 ਇਹ ਸਿਰਫ਼ ਕੁਝ ਹੀ ਕਾਰਨ ਹਨ ਜਿਨ੍ਹਾਂ ਕਰਕੇ ਸਾਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਹੋਰ ਵੀ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਵਿਚ ਕੁਝ ਨਿੱਜੀ ਕਾਰਨ ਵੀ ਹਨ। ਮਿਸਾਲ ਲਈ, ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜਦੋਂ ਅਸੀਂ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਦੀ ਸਲਾਹ ਭਾਲਦੇ ਹਾਂ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੀ ਸਲਾਹ ਕਿੰਨੀ ਵਧੀਆ ਹੈ। (ਯਾਕੂਬ 1:5-8) ਅਸੀਂ ਯਹੋਵਾਹ ਉੱਤੇ ਜਿੰਨਾ ਜ਼ਿਆਦਾ ਭਰੋਸਾ ਰੱਖਦੇ ਹਾਂ ਅਤੇ ਇਸ ਦੇ ਫ਼ਾਇਦਿਆਂ ਨੂੰ ਦੇਖਦੇ ਹਾਂ, ਉਸ ਉੱਤੇ ਸਾਡਾ ਭਰੋਸਾ ਉੱਨਾ ਹੀ ਜ਼ਿਆਦਾ ਮਜ਼ਬੂਤ ਹੁੰਦਾ ਜਾਵੇਗਾ।
ਦਾਊਦ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ ਸੀ
11. ਦਾਊਦ ਨੇ ਕਿਨ੍ਹਾਂ ਮੁਸ਼ਕਲਾਂ ਦੌਰਾਨ ਯਹੋਵਾਹ ਉੱਤੇ ਭਰੋਸਾ ਰੱਖਿਆ ਸੀ?
11 ਪੁਰਾਣੇ ਇਸਰਾਏਲ ਵਿਚ ਰਹਿਣ ਵਾਲੇ ਦਾਊਦ ਨੇ ਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਿਆ ਸੀ। ਰਾਜਾ ਸ਼ਾਊਲ ਦਾਊਦ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਇਸ ਤੋਂ ਇਲਾਵਾ, ਦਾਊਦ ਨੂੰ ਫਿਲਿਸਤੀਆਂ ਦੀ ਸ਼ਕਤੀਸ਼ਾਲੀ ਸੈਨਾ ਦਾ ਵੀ ਸਾਮ੍ਹਣਾ ਕਰਨਾ ਪਿਆ ਸੀ। ਪਰ ਉਹ ਬਚ ਗਿਆ ਤੇ ਉਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ਕਿਵੇਂ? ਦਾਊਦ ਨੇ ਆਪ ਦੱਸਿਆ: “ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਜ਼ਬੂਰਾਂ ਦੀ ਪੋਥੀ 27:1) ਅਸੀਂ ਵੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਦਾਊਦ ਵਾਂਗ ਯਹੋਵਾਹ ਉੱਤੇ ਭਰੋਸਾ ਰੱਖੀਏ।
ਮੈਂ ਕਿਸ ਦਾ ਭੈ ਖਾਵਾਂ?” (12, 13. ਦਾਊਦ ਨੇ ਕਿਵੇਂ ਦਿਖਾਇਆ ਸੀ ਕਿ ਸਾਨੂੰ ਉਦੋਂ ਵੀ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਜਦੋਂ ਦੁਸ਼ਮਣ ਸਾਡੇ ਖ਼ਿਲਾਫ਼ ਬੋਲਦੇ ਹਨ?
12 ਇਕ ਮੌਕੇ ਤੇ ਦਾਊਦ ਨੇ ਇਵੇਂ ਪ੍ਰਾਰਥਨਾ ਕੀਤੀ: “ਹੇ ਪਰਮੇਸ਼ੁਰ, ਮੇਰੀ ਫ਼ਰਿਆਦ ਦੀ ਅਵਾਜ਼ ਸੁਣ, ਮੇਰੀ ਜਾਨ ਨੂੰ ਵੈਰੀ ਦੇ ਡਰ ਤੋਂ ਛੁਡਾ। ਬਦਕਾਰਾਂ ਦੇ ਗੁਪਤ ਮਤੇ ਤੋਂ ਅਤੇ ਕੁਕਰਮੀਆਂ ਦੀ ਹਲ ਚਲ ਤੋਂ ਮੈਨੂੰ ਲੁਕਾ, ਜਿਨ੍ਹਾਂ ਨੇ ਆਪਣੀ ਜੀਭ ਤਲਵਾਰ ਵਾਂਙੁ ਤਿੱਖੀ ਕੀਤੀ ਹੈ ਅਤੇ ਆਪਣੇ ਕੌੜੇ ਬਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ, ਭਈ ਗੁਪਤ ਥਾਂਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ।” (ਜ਼ਬੂਰਾਂ ਦੀ ਪੋਥੀ 64:1-4) ਸਾਨੂੰ ਪੱਕਾ ਨਹੀਂ ਪਤਾ ਕਿ ਦਾਊਦ ਨੇ ਇਹ ਸ਼ਬਦ ਕਿਉਂ ਲਿਖੇ ਸਨ। ਪਰ ਅਸੀਂ ਜਾਣਦੇ ਹਾਂ ਕਿ ਅੱਜ ਸਾਡੇ ਵਿਰੋਧੀ ‘ਆਪਣੀ ਜੀਭ ਤਿੱਖੀ ਕਰ ਕੇ’ ਸਾਡੇ ਉੱਤੇ ਹਮਲੇ ਕਰਦੇ ਹਨ। ਉਹ ਆਪਣੀ ਜੀਭ ਨੂੰ “ਤੀਰਾਂ” ਵਾਂਗ ਇਸਤੇਮਾਲ ਕਰ ਕੇ ਨਿਰਦੋਸ਼ ਮਸੀਹੀਆਂ ਬਾਰੇ ਅਫ਼ਵਾਹਾਂ ਫੈਲਾਉਂਦੇ ਹਨ। ਜੇਕਰ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੀਏ, ਤਾਂ ਇਸ ਦਾ ਨਤੀਜਾ ਕੀ ਨਿਕਲੇਗਾ?
13 ਦਾਊਦ ਨੇ ਅੱਗੇ ਕਿਹਾ: “ਪਰਮੇਸ਼ੁਰ ਉਨ੍ਹਾਂ ਉੱਤੇ ਅਚਾਣਕ ਤੀਰ ਚਲਾਵੇਗਾ, ਓਹ ਫੱਟੜ ਹੋ ਜਾਣਗੇ, ਓਹ ਠੇਡੇ ਖਾਣਗੇ, ਉਨ੍ਹਾਂ ਦੀ ਰਸਨਾ ਉਨ੍ਹਾਂ ਦੇ ਹੀ ਵਿਰੁੱਧ ਹੋਵੇਗੀ, . . . ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, ਅਤੇ ਉਸ ਦੀ ਸ਼ਰਨ ਆਵੇਗਾ।” (ਜ਼ਬੂਰਾਂ ਦੀ ਪੋਥੀ 64:7-10) ਜੀ ਹਾਂ, ਭਾਵੇਂ ਸਾਡੇ ਦੁਸ਼ਮਣ ਆਪਣੀ ਜੀਭ ਨੂੰ ਤਲਵਾਰ ਵਾਂਗ ਤਿੱਖੀ ਕਰ ਕੇ ਸਾਡਾ ਵਿਰੋਧ ਕਰਦੇ ਹਨ, ਪਰ ਅਖ਼ੀਰ ਵਿਚ “ਉਨ੍ਹਾਂ ਦੀ ਰਸਨਾ [ਯਾਨੀ ਉਨ੍ਹਾਂ ਦੀ ਜੀਭ] ਉਨ੍ਹਾਂ ਦੇ ਹੀ ਵਿਰੁੱਧ ਹੋਵੇਗੀ।” ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦੀ ਮਦਦ ਨਾਲ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਲਈ ਨਤੀਜਾ ਹਮੇਸ਼ਾ ਚੰਗਾ ਨਿਕਲਦਾ ਹੈ!
ਯਹੋਵਾਹ ਉੱਤੇ ਹਿਜ਼ਕੀਯਾਹ ਦਾ ਭਰੋਸਾ ਸਹੀ ਸਾਬਤ ਹੋਇਆ
14. (ੳ) ਹਿਜ਼ਕੀਯਾਹ ਨੇ ਕਿਸ ਖ਼ਤਰੇ ਦੇ ਬਾਵਜੂਦ ਯਹੋਵਾਹ ਉੱਤੇ ਭਰੋਸਾ ਰੱਖਿਆ ਸੀ? (ਅ) ਹਿਜ਼ਕੀਯਾਹ ਨੇ ਕਿਵੇਂ ਦਿਖਾਇਆ ਸੀ ਕਿ ਉਹ ਅੱਸ਼ੂਰੀ ਰਾਜੇ ਦੀਆਂ ਝੂਠੀਆਂ ਗੱਲਾਂ ਵਿਚ ਨਹੀਂ ਆਇਆ?
14 ਯਹੋਵਾਹ ਉੱਤੇ ਹਿਜ਼ਕੀਯਾਹ ਦਾ ਭਰੋਸਾ ਵੀ ਸਹੀ ਸਾਬਤ ਹੋਇਆ ਸੀ। ਹਿਜ਼ਕੀਯਾਹ ਦੇ ਰਾਜ ਦੌਰਾਨ ਯਰੂਸ਼ਲਮ ਸ਼ਹਿਰ ਨੂੰ ਅੱਸ਼ੂਰ ਦੀ ਸ਼ਕਤੀਸ਼ਾਲੀ ਫ਼ੌਜ ਤੋਂ ਖ਼ਤਰਾ ਸੀ। ਇਹ ਫ਼ੌਜ ਹੋਰ ਕਈਆਂ ਦੇਸ਼ਾਂ ਨੂੰ ਹਰਾ ਚੁੱਕੀ ਸੀ। ਇਸ ਫ਼ੌਜ ਨੇ ਯਹੂਦਾਹ ਦੇ ਸ਼ਹਿਰਾਂ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ਸੀ। ਇਸ ਸਮੇਂ ਸਿਰਫ਼ ਯਰੂਸ਼ਲਮ ਹੀ ਬਾਕੀ ਰਹਿੰਦਾ ਸੀ ਅਤੇ ਸਨਹੇਰੀਬ ਨੇ ਸ਼ੇਖ਼ੀ ਮਾਰੀ ਕਿ ਉਹ ਇਸ ਸ਼ਹਿਰ ਨੂੰ ਵੀ ਹਰਾ ਕੇ ਛੱਡੇਗਾ। ਉਸ ਨੇ ਰਬਸ਼ਾਕੇਹ ਦੁਆਰਾ ਸੁਨੇਹਾ ਘੱਲਿਆ ਕਿ ਮਿਸਰ ਤੋਂ ਮਦਦ ਮੰਗਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਅਤੇ ਇਹ ਗੱਲ ਸੱਚ ਸੀ। ਪਰ ਫਿਰ ਉਸ ਨੇ ਕਿਹਾ: “ਤੇਰਾ ਪਰਮੇਸ਼ੁਰ ਜਿਹ ਦੇ ਉੱਤੇ ਤੇਰਾ ਭਰੋਸਾ ਹੈ ਏਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਪਾਤਸ਼ਾਹ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।” (ਯਸਾਯਾਹ 37:10) ਪਰ ਹਿਜ਼ਕੀਯਾਹ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਕਦੇ ਧੋਖਾ ਨਹੀਂ ਦੇਵੇਗਾ। ਇਸ ਲਈ ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ [ਅੱਸ਼ੂਰ ਦੇ ਪਾਤਸ਼ਾਹ] ਦੇ ਹੱਥੋਂ ਬਚਾ ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!” (ਯਸਾਯਾਹ 37:20) ਯਹੋਵਾਹ ਨੇ ਹਿਜ਼ਕੀਯਾਹ ਦੀ ਫ਼ਰਿਆਦ ਸੁਣੀ। ਇੱਕੋ ਰਾਤ ਵਿਚ ਯਹੋਵਾਹ ਦੇ ਦੂਤ ਨੇ ਅੱਸ਼ੂਰ ਦੇ 1,85,000 ਫ਼ੌਜੀਆਂ ਨੂੰ ਮਾਰ ਸੁੱਟਿਆ ਸੀ। ਯਰੂਸ਼ਲਮ ਬਚ ਗਿਆ ਅਤੇ ਸਨਹੇਰੀਬ ਨੇ ਦੁਬਾਰਾ ਯਹੂਦਾਹ ਦੀ ਧਰਤੀ ਉੱਤੇ ਕਦਮ ਨਹੀਂ ਰੱਖਿਆ। ਜਿਨ੍ਹਾਂ ਲੋਕਾਂ ਨੇ ਇਸ ਘਟਨਾ ਬਾਰੇ ਸੁਣਿਆ, ਉਨ੍ਹਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਕਿੰਨਾ ਮਹਾਨ ਹੈ।
15. ਇਸ ਬਦਲਦੀ ਦੁਨੀਆਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣ ਵਾਸਤੇ ਸਿਰਫ਼ ਕੌਣ ਸਾਡੀ ਮਦਦ ਕਰ ਸਕਦਾ ਹੈ?
ਅਫ਼ਸੀਆਂ 6:11, 12, 17) ਦੁਨੀਆਂ ਦੇ ਹਾਲਾਤ ਇਕ ਦਮ ਬਦਲ ਸਕਦੇ ਹਨ। ਘਰੇਲੂ ਗੜਬੜ ਅਚਾਨਕ ਹੀ ਸ਼ੁਰੂ ਹੋ ਸਕਦੀ ਹੈ। ਜਿਹੜੇ ਦੇਸ਼ ਅੱਜ ਲੋਕਾਂ ਨੂੰ ਭਗਤੀ ਕਰਨ ਦੀ ਆਜ਼ਾਦੀ ਦਿੰਦੇ ਹਨ, ਹੋ ਸਕਦਾ ਹੈ ਕਿ ਕੱਲ੍ਹ ਨੂੰ ਉਹ ਇਹ ਆਜ਼ਾਦੀ ਖੋਹ ਲੈਣ। ਜੇਕਰ ਅਸੀਂ ਹੁਣ ਤੋਂ ਹੀ ਹਿਜ਼ਕੀਯਾਹ ਵਾਂਗ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਾਂਗੇ, ਤਦ ਹੀ ਅਸੀਂ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਾਂਗੇ।
15 ਹਿਜ਼ਕੀਯਾਹ ਵਾਂਗ ਅੱਜ ਅਸੀਂ ਵੀ ਇਕ ਕਿਸਮ ਦੀ ਲੜਾਈ ਲੜ ਰਹੇ ਹਾਂ। ਪਰ ਸਾਡੀ ਲੜਾਈ ਅਸਲੀ ਨਹੀਂ ਹੈ, ਸਗੋਂ ਰੂਹਾਨੀ ਹੈ। ਫਿਰ ਵੀ, ਖ਼ਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਰੂਹਾਨੀ ਤੌਰ ਤੇ ਆਪਣਾ ਬਚਾਅ ਕਰਨ ਲਈ ਤਿਆਰੀ ਕਰਨ ਦੀ ਲੋੜ ਹੈ। (ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਕੀ ਹੈ?
16, 17. ਅਸੀਂ ਕਿਵੇਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ?
16 ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ, ਸਗੋਂ ਸਾਨੂੰ ਦਿਲੋਂ ਪ੍ਰੇਰਿਤ ਹੋ ਕੇ ਕੁਝ ਕਰਨ ਦੀ ਵੀ ਲੋੜ ਹੈ। ਜੇਕਰ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ, ਤਾਂ ਸਾਨੂੰ ਉਸ ਦੇ ਬਚਨ ਉੱਤੇ ਵੀ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਸਾਨੂੰ ਉਸ ਨੂੰ ਹਰ ਦਿਨ ਪੜ੍ਹਨਾ, ਉਸ ਉੱਤੇ ਮਨਨ ਕਰਨਾ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 119:105) ਸਾਨੂੰ ਯਹੋਵਾਹ ਦੀ ਪਵਿੱਤਰ ਆਤਮਾ ਯਾਨੀ ਉਸ ਦੀ ਸ਼ਕਤੀ ਉੱਤੇ ਵੀ ਭਰੋਸਾ ਰੱਖਣਾ ਚਾਹੀਦਾ ਹੈ। ਇਸ ਸ਼ਕਤੀ ਦੀ ਮਦਦ ਨਾਲ ਅਸੀਂ ਚੰਗੇ ਗੁਣ ਪੈਦਾ ਕਰ ਸਕਦਾ ਹਾਂ ਅਤੇ ਪੱਕ ਚੁੱਕਿਆਂ ਬੁਰੀਆਂ ਆਦਤਾਂ ਛੱਡ ਸਕਦੇ ਹਾਂ। ਇਸ ਤਰ੍ਹਾਂ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕਾਂਗੇ। (1 ਕੁਰਿੰਥੀਆਂ 6:11; ਗਲਾਤੀਆਂ 5:22-24) ਪਵਿੱਤਰ ਆਤਮਾ ਦੀ ਮਦਦ ਨਾਲ ਕਈਆਂ ਨੇ ਸਿਗਰਟਾਂ ਪੀਣੀਆਂ ਅਤੇ ਨਸ਼ੇ ਕਰਨੇ ਛੱਡ ਦਿੱਤੇ ਹਨ। ਦੂਸਰਿਆਂ ਨੇ ਨੈਤਿਕ ਤੌਰ ਤੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਲਿਆਂਦੀਆਂ ਹਨ। ਜੀ ਹਾਂ, ਜੇ ਅਸੀਂ ਯਹੋਵਾਹ ਉੱਤੇ ਭਰੋਸਾ ਰੱਖੀਏ, ਤਾਂ ਅਸੀਂ ਉਸ ਦੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਹਾਂ।—ਅਫ਼ਸੀਆਂ 3:14-18.
17 ਇਸ ਦੇ ਨਾਲ-ਨਾਲ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਉੱਤੇ ਵੀ ਭਰੋਸਾ ਰੱਖੀਏ ਜਿਨ੍ਹਾਂ ਉੱਤੇ ਯਹੋਵਾਹ ਭਰੋਸਾ ਰੱਖਦਾ ਹੈ। ਮਿਸਾਲ ਲਈ, ਯਹੋਵਾਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਧਰਤੀ ਉੱਤੇ ਆਪਣੇ ਸਾਰੇ ਕੰਮਾਂ ਦਾ ਇਖ਼ਤਿਆਰ ਦਿੱਤਾ ਹੈ। (ਮੱਤੀ 24:45-47) ਅਸੀਂ ਯਹੋਵਾਹ ਦੇ ਪ੍ਰਬੰਧਾਂ ਉੱਤੇ ਭਰੋਸਾ ਰੱਖਦੇ ਹਾਂ, ਇਸ ਲਈ ਸਾਨੂੰ ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਉਸ ਨੌਕਰ ਵਰਗ ਦੇ ਇਖ਼ਤਿਆਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਮਸੀਹੀ ਕਲੀਸਿਯਾ ਵਿਚ ਬਜ਼ੁਰਗ ਸੇਵਾ ਕਰਦੇ ਹਨ ਅਤੇ ਪੌਲੁਸ ਰਸੂਲ ਨੇ ਦੱਸਿਆ ਕਿ ਇਨ੍ਹਾਂ ਨੂੰ ਪਵਿੱਤਰ ਆਤਮਾ ਦੁਆਰਾ ਨਿਯੁਕਤ ਕੀਤਾ ਗਿਆ ਹੈ। (ਰਸੂਲਾਂ ਦੇ ਕਰਤੱਬ 20:28) ਅਸੀਂ ਬਜ਼ੁਰਗਾਂ ਦੇ ਅਧੀਨ ਰਹਿ ਕੇ ਵੀ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ।—ਇਬਰਾਨੀਆਂ 13:17.
ਪੌਲੁਸ ਦੀ ਮਿਸਾਲ ਉੱਤੇ ਚੱਲੋ
18. ਅੱਜ ਮਸੀਹੀ ਪੌਲੁਸ ਦੀ ਰੀਸ ਕਿਵੇਂ ਕਰਦੇ ਹਨ, ਪਰ ਉਹ ਕਿਨ੍ਹਾਂ ਗੱਲਾਂ ਉੱਤੇ ਭਰੋਸਾ ਨਹੀਂ ਰੱਖਦੇ?
18 ਪੌਲੁਸ ਰਸੂਲ ਨੇ ਆਪਣੀ ਸੇਵਕਾਈ ਵਿਚ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਠੀਕ ਜਿਵੇਂ ਅੱਜ ਅਸੀਂ ਵੀ ਕਰਦੇ ਹਾਂ। ਪਹਿਲੀ ਸਦੀ ਵਿਚ ਸਰਕਾਰੀ ਅਧਿਕਾਰੀਆਂ ਨੂੰ ਮਸੀਹੀ ਧਰਮ ਬਾਰੇ ਝੂਠੀਆਂ ਗੱਲਾਂ ਦੱਸੀਆਂ ਗਈਆਂ ਸਨ। ਪੌਲੁਸ ਨੇ ਕਈ ਵਾਰ ਗਵਾਹੀ ਦੇ ਕੇ ਇਨ੍ਹਾਂ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਅਤੇ ਪ੍ਰਚਾਰ ਦੇ ਕੰਮ ਨੂੰ ਕਾਨੂੰਨੀ ਤੌਰ ਤੇ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ। (ਰਸੂਲਾਂ ਦੇ ਕਰਤੱਬ 28:19-22; ਫ਼ਿਲਿੱਪੀਆਂ 1:7) ਅੱਜ ਮਸੀਹੀ ਉਸ ਦੀ ਰੀਸ ਕਰਦੇ ਹਨ। ਜਦੋਂ ਵੀ ਮੌਕਾ ਮਿਲਦਾ ਹੈ, ਅਸੀਂ ਲੋਕਾਂ ਨੂੰ ਆਪਣੇ ਕੰਮ ਬਾਰੇ ਦੱਸਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਸੀਂ ਕਾਨੂੰਨੀ ਤੌਰ ਤੇ ਇਹ ਸਿੱਧ ਕਰਨ ਦਾ ਵੀ ਜਤਨ ਕਰਦੇ ਹਾਂ ਕਿ ਸਾਨੂੰ ਇਹ ਕੰਮ ਕਰਨ ਦਾ ਪੂਰਾ-ਪੂਰਾ ਹੱਕ ਹੈ। ਪਰ ਅਸੀਂ ਇਨ੍ਹਾਂ ਜਤਨਾਂ ਉੱਤੇ ਆਪਣਾ ਪੂਰਾ ਭਰੋਸਾ ਨਹੀਂ ਰੱਖਦੇ। ਸਾਡੀ ਸਫ਼ਲਤਾ ਇਨ੍ਹਾਂ ਗੱਲਾਂ ਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਅਦਾਲਤੀ ਮੁਕੱਦਮੇ ਜਿੱਤੇ ਹਨ ਜਾਂ ਨਹੀਂ ਜਾਂ ਸਾਡੇ ਕੰਮ ਬਾਰੇ ਚੰਗੀਆਂ ਖ਼ਬਰਾਂ ਦਿੱਤੀਆਂ ਗਈਆਂ ਹਨ ਜਾਂ ਨਹੀਂ, ਬਲਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਅਸੀਂ ਇਸਰਾਏਲੀਆਂ ਨੂੰ ਕਹੇ ਗਏ ਯਹੋਵਾਹ ਦੇ ਹੌਸਲੇ-ਭਰੇ ਸ਼ਬਦ ਯਾਦ ਰੱਖਦੇ ਹਾਂ: “ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ।”—ਯਸਾਯਾਹ 30:15.
19. ਜ਼ੁਲਮ ਸਹਿੰਦੇ ਹੋਏ ਯਹੋਵਾਹ ਉੱਤੇ ਸਾਡੇ ਭਰਾਵਾਂ ਦਾ ਭਰੋਸਾ ਕਿਵੇਂ ਸਹੀ ਸਾਬਤ ਹੋਇਆ ਹੈ?
19 ਪਿਛਲਿਆਂ ਸਾਲਾਂ ਦੌਰਾਨ ਸਮੇਂ-ਸਮੇਂ ਤੇ ਪੂਰਬੀ ਅਤੇ ਪੱਛਮੀ ਯੂਰਪ ਵਿਚ, ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਤੇ ਉੱਤਰੀ ਅਮਰੀਕਾ ਦੇ ਕੁਝ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਉੱਤੇ ਸਾਡਾ ਭਰੋਸਾ ਕਰਨਾ ਗ਼ਲਤ ਸੀ? ਨਹੀਂ। ਭਾਵੇਂ ਕਿ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਆਪਣੇ ਲੋਕਾਂ ਉੱਤੇ ਜ਼ੁਲਮ ਹੋਣ ਦਿੱਤੇ ਹਨ, ਪਰ ਉਸ ਨੇ ਜ਼ੁਲਮ ਸਹਿਣ ਵਾਸਤੇ ਪਿਆਰ ਨਾਲ ਉਨ੍ਹਾਂ ਨੂੰ ਸਹਾਰਾ ਅਤੇ ਸ਼ਕਤੀ ਵੀ ਦਿੱਤੀ ਹੈ। ਜ਼ੁਲਮ ਸਹਿੰਦੇ ਹੋਏ ਬਹੁਤ ਸਾਰੇ ਮਸੀਹੀਆਂ ਨੇ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖ ਕੇ ਵਧੀਆ ਮਿਸਾਲ ਕਾਇਮ ਕੀਤੀ ਹੈ।
20. ਖੁੱਲ੍ਹ ਕੇ ਪ੍ਰਚਾਰ ਕਰਨ ਦੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ, ਅਸੀਂ ਕਿਨ੍ਹਾਂ ਗੱਲਾਂ ਵਿਚ ਕਦੇ ਸਮਝੌਤਾ ਨਹੀਂ ਕਰਾਂਗੇ?
ਦਾਨੀਏਲ 2:44; ਇਬਰਾਨੀਆਂ 12:28; ਪਰਕਾਸ਼ ਦੀ ਪੋਥੀ 6:2.
20 ਦੂਸਰੇ ਪਾਸੇ, ਕੁਝ ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਖੁੱਲ੍ਹ ਕੇ ਕੀਤਾ ਜਾ ਸਕਦਾ ਹੈ ਅਤੇ ਕਦੇ-ਕਦੇ ਗਵਾਹਾਂ ਬਾਰੇ ਰੇਡੀਓ, ਟੀ. ਵੀ. ਜਾਂ ਅਖ਼ਬਾਰਾਂ ਵਿਚ ਚੰਗੀਆਂ ਖ਼ਬਰਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਗੱਲ ਤੋਂ ਸਾਨੂੰ ਖ਼ੁਸ਼ੀ ਹੁੰਦੀ ਹੈ ਕਿਉਂਕਿ ਇਸ ਨਾਲ ਸਾਨੂੰ ਯਹੋਵਾਹ ਦਾ ਮਕਸਦ ਪੂਰਾ ਕਰਨ ਦਾ ਮੌਕਾ ਮਿਲਦਾ ਹੈ। ਪਰ ਸਾਨੂੰ ਆਪਣੀ ਇੱਛਾ ਪੂਰੀ ਕਰਨ ਲਈ ਇਸ ਮੌਕੇ ਦਾ ਗ਼ਲਤ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ। ਇਸ ਦੀ ਬਜਾਇ ਸਾਨੂੰ ਯਹੋਵਾਹ ਦੀ ਬਰਕਤ ਨਾਲ ਉਸ ਦੀ ਸੇਵਾ ਖੁੱਲ੍ਹੇ-ਆਮ ਅਤੇ ਪੂਰੇ ਦਿਲ ਨਾਲ ਕਰਨੀ ਚਾਹੀਦੀ ਹੈ। ਸਰਕਾਰੀ ਅਧਿਕਾਰੀਆਂ ਨੂੰ ਖ਼ੁਸ਼ ਰੱਖਣ ਲਈ ਅਸੀਂ ਨਾ ਹੀ ਆਪਣੀ ਨਿਰਪੱਖਤਾ ਦਾ ਸਮਝੌਤਾ ਕਰਦੇ ਹਾਂ, ਨਾ ਹੀ ਪ੍ਰਚਾਰ ਦੇ ਕੰਮ ਵਿਚ ਆਪਣੇ ਹੱਥ ਢਿੱਲੇ ਹੋਣ ਦਿੰਦੇ ਹਾਂ ਅਤੇ ਨਾ ਹੀ ਕਿਸੇ ਹੋਰ ਗੱਲ ਵਿਚ ਯਹੋਵਾਹ ਦੀ ਸੇਵਾ ਕਰਨ ਤੋਂ ਪਿੱਛੇ ਹੱਟਦੇ ਹਾਂ। ਅਸੀਂ ਮਸੀਹਾਈ ਰਾਜ ਦੇ ਅਧੀਨ ਰਹਿ ਕੇ ਸਾਬਤ ਕਰਦੇ ਹਾਂ ਕਿ ਯਹੋਵਾਹ ਸਾਡਾ ਰਾਜਾ ਹੈ। ਅਸੀਂ ਇਸ ਦੁਨੀਆਂ ਤੋਂ ਕੋਈ ਉਮੀਦ ਨਹੀਂ ਰੱਖਦੇ, ਸਗੋਂ ਸਾਡੀ ਉਮੀਦ ਨਵੀਂ ਦੁਨੀਆਂ ਉੱਤੇ ਹੈ, ਜਿੱਥੇ ਸਾਰੀ ਧਰਤੀ ਉੱਤੇ ਮਸੀਹ ਰਾਜ ਕਰੇਗਾ। ਕੋਈ ਬੰਬ, ਮਿਸਾਈਲ ਜਾਂ ਨਿਊਕਲੀ ਹਮਲਾ ਇਸ ਸਰਕਾਰ ਦਾ ਨਾਸ਼ ਨਹੀਂ ਕਰ ਸਕੇਗਾ। ਇਹ ਰਾਜ ਸਵਰਗ ਵਿਚ ਸਦਾ ਤਕ ਕਾਇਮ ਰਹੇਗਾ ਅਤੇ ਇਸ ਦੁਆਰਾ ਯਹੋਵਾਹ ਆਪਣਾ ਮਕਸਦ ਪੂਰਾ ਕਰੇਗਾ।—21. ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
21 ਪੌਲੁਸ ਨੇ ਕਿਹਾ: “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਤਾਂ ਫਿਰ, ਆਓ ਆਪਾਂ ਸਾਰੇ ਜਣੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ। ਸਾਡੇ ਕੋਲ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੇ ਬਹੁਤ ਸਾਰੇ ਕਾਰਨ ਹਨ।—ਜ਼ਬੂਰਾਂ ਦੀ ਪੋਥੀ 37:3; 125:1.
ਤੁਸੀਂ ਕੀ ਸਿੱਖਿਆ ਹੈ?
• ਯਹੋਸ਼ੁਆ ਅਤੇ ਕਾਲੇਬ ਨੇ ਚੰਗੀ ਖ਼ਬਰ ਕਿਉਂ ਦਿੱਤੀ ਸੀ?
• ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੇ ਕੁਝ ਕਾਰਨ ਕੀ ਹਨ?
• ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਕੀ ਹੈ?
• ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ, ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
[ਸਵਾਲ]
[ਸਫ਼ੇ 15 ਉੱਤੇ ਤਸਵੀਰ]
ਯਹੋਸ਼ੁਆ ਅਤੇ ਕਾਲੇਬ ਨੇ ਚੰਗੀ ਖ਼ਬਰ ਕਿਉਂ ਦਿੱਤੀ ਸੀ?
[ਸਫ਼ੇ 16 ਉੱਤੇ ਤਸਵੀਰਾਂ]
ਸਾਨੂੰ ਸ੍ਰਿਸ਼ਟੀ ਤੋਂ ਯਹੋਵਾਹ ਉੱਤੇ ਭਰੋਸਾ ਰੱਖਣ ਦੇ ਚੰਗੇ ਕਾਰਨ ਮਿਲਦੇ ਹਨ
[ਕ੍ਰੈਡਿਟ ਲਾਈਨ]
ਤਿੰਨੋਂ ਤਸਵੀਰਾਂ: Courtesy of Anglo-ustralian Observatory, photograph by David Malin
[ਸਫ਼ੇ 18 ਉੱਤੇ ਤਸਵੀਰ]
ਯਹੋਵਾਹ ਉੱਤੇ ਭਰੋਸਾ ਰੱਖਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਉੱਤੇ ਵੀ ਭਰੋਸਾ ਰੱਖੀਏ ਜਿਨ੍ਹਾਂ ਉੱਤੇ ਉਹ ਭਰੋਸਾ ਰੱਖਦਾ ਹੈ