ਪ੍ਰਭੂ ਦਾ ਆਖ਼ਰੀ ਭੋਜਨ
ਪ੍ਰਭੂ ਦਾ ਆਖ਼ਰੀ ਭੋਜਨ
ਪ੍ਰਭੂ ਦੇ ਆਖ਼ਰੀ ਭੋਜਨ ਦਾ 21ਵੀਂ ਸਦੀ ਵਿਚ ਜੀ ਰਹੇ ਲੋਕਾਂ ਲਈ ਕੀ ਅਰਥ ਹੈ? ਐਨਸਾਈਕਲੋਪੀਡੀਆ ਅਤੇ ਕੋਸ਼ ਦੱਸਦੇ ਹਨ ਕਿ ਇਹ ਉਹ ਭੋਜਨ ਹੈ ਜੋ ਯਿਸੂ ਮਸੀਹ ਨੇ ਆਪਣੀ ਜਾਨ ਦੀ ਕੁਰਬਾਨੀ ਦੇਣ ਤੋਂ ਇਕ ਰਾਤ ਪਹਿਲਾਂ ਆਪਣੇ ਰਸੂਲਾਂ ਨਾਲ ਖਾਧਾ ਸੀ। * ਇਹ ਉਸ ਦੇ ਵਫ਼ਾਦਾਰ ਚੇਲਿਆਂ ਨਾਲ ਉਸ ਦਾ ਆਖ਼ਰੀ ਭੋਜਨ ਸੀ। ਪ੍ਰਭੂ ਯਿਸੂ ਮਸੀਹ ਨੇ ਇਸ ਭੋਜਨ ਸਮੇਂ ਆਪਣੀ ਮੌਤ ਦੀ ਯਾਦਗਾਰ ਸਥਾਪਿਤ ਕੀਤੀ ਸੀ।
ਇਹ ਸੱਚ ਹੈ ਕਿ ਸਦੀਆਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਵੱਖੋ-ਵੱਖਰੇ ਕਾਰਨਾਂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੁਰਬਾਨੀਆਂ ਕਰਕੇ ਕੁਝ ਸਮੇਂ ਲਈ ਹੋਰਨਾਂ ਲੋਕਾਂ ਨੂੰ ਫ਼ਾਇਦਾ ਵੀ ਹੋਇਆ ਹੈ। ਪਰ ਇਨ੍ਹਾਂ ਸਾਰੀਆਂ ਕੁਰਬਾਨੀਆਂ ਦੀ ਤੁਲਨਾ ਵਿਚ ਯਿਸੂ ਦੀ ਮੌਤ ਸਭ ਤੋਂ ਮਹੱਤਵਪੂਰਣ ਸੀ। ਇਸ ਤੋਂ ਇਲਾਵਾ, ਮਨੁੱਖਜਾਤੀ ਦੇ ਦੁੱਖਾਂ-ਭਰੇ ਇਤਿਹਾਸ ਵਿਚ ਸਿਰਫ਼ ਯਿਸੂ ਦੀ ਕੁਰਬਾਨੀ ਸਾਰਿਆਂ ਦੇ ਲਾਭ ਲਈ ਦਿੱਤੀ ਗਈ ਸੀ। ਅਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹਾਂ?
ਇਸ ਸਵਾਲ ਦੇ ਜਵਾਬ ਲਈ ਅਤੇ ਇਹ ਦੇਖਣ ਲਈ ਕਿ ਪ੍ਰਭੂ ਦੇ ਆਖ਼ਰੀ ਭੋਜਨ ਦਾ ਤੁਹਾਡੇ ਲਈ ਕੀ ਅਰਥ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਲਾ ਲੇਖ ਪੜ੍ਹੋ।
[ਫੁਟਨੋਟ]
^ ਪੈਰਾ 2 ਯਹੂਦੀਆਂ ਦਾ ਦਿਨ ਸੂਰਜ ਡੁੱਬਣ ਤੇ ਸ਼ੁਰੂ ਹੁੰਦਾ ਸੀ ਅਤੇ ਅਗਲੀ ਸ਼ਾਮ ਸੂਰਜ ਡੁੱਬਣ ਤੇ ਖ਼ਤਮ ਹੁੰਦਾ ਸੀ। ਇਸ ਲਈ ਜਿਸ ਦਿਨ ਯਿਸੂ ਦਾ ਆਖ਼ਰੀ ਭੋਜਨ ਖਾਧਾ ਗਿਆ ਸੀ ਉਸੇ ਦਿਨ ਉਸ ਦੀ ਮੌਤ ਹੋਈ ਸੀ।