Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਕਿਸੇ ਮਸੀਹੀ ਨੂੰ ਆਵਾਜ਼ਾਂ ਸੁਣਦੀਆਂ ਹੋਣ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਸ਼ਤਾਨ ਦੇ ਦੂਤ ਉਸ ਦੇ ਮਗਰ ਲੱਗੇ ਹਨ?

ਨਹੀਂ। ਇਹ ਸੱਚ ਹੈ ਕਿ ਸ਼ਤਾਨੀ ਦੂਤ ਆਵਾਜ਼ ਦੇ ਕੇ ਕਦੀ-ਕਦੀ ਲੋਕਾਂ ਨੂੰ ਭੁਲੇਖਾ ਦਿੰਦੇ ਹਨ। ਲੇਕਿਨ ਕਈ ਵਿਅਕਤੀਆਂ ਨੇ ਦੇਖਿਆ ਹੈ ਕਿ ਆਵਾਜ਼ਾਂ ਜਾਂ ਦੂਸਰੀਆਂ ਅਜੀਬ ਗੱਲਾਂ ਦੇ ਪਿੱਛੇ ਕੋਈ ਸਿਹਤ ਸਮੱਸਿਆ ਹੈ।

ਪਹਿਲੀ ਸਦੀ ਵਿਚ ਵੀ ਇਸ ਗੱਲ ਦਾ ਸਬੂਤ ਦੇਖਿਆ ਗਿਆ ਸੀ ਕਿ ਸ਼ਤਾਨੀ ਦੂਤਾਂ ਦੇ ਹਮਲਿਆਂ ਅਤੇ ਬੀਮਾਰੀਆਂ ਦੀਆਂ ਕਦੀ-ਕਦੀ ਇੱਕੋ ਜਿਹੀਆਂ ਅਲਾਮਤਾਂ ਸਨ। ਮਿਸਾਲ ਲਈ, ਮੱਤੀ 17:14-18 ਵਿਚ ਅਸੀਂ ਇਕ ਮੁੰਡੇ ਬਾਰੇ ਪੜ੍ਹ ਸਕਦੇ ਹਾਂ ਜੋ ਯਿਸੂ ਦੁਆਰਾ ਠੀਕ ਕੀਤਾ ਗਿਆ ਸੀ। ਭਾਵੇਂ ਕਿ ਇਵੇਂ ਲੱਗਾ ਸੀ ਕਿ ਮੁੰਡਾ ਮਿਰਗੀ ਦਾ ਰੋਗੀ ਸੀ ਅਸਲ ਵਿਚ ਉਸ ਨੂੰ ਇਕ ਭੂਤ ਚਿੰਬੜਿਆ ਹੋਇਆ ਸੀ। ਲੇਕਿਨ, ਪਹਿਲਾਂ ਇਕ ਮੌਕੇ ਤੇ, ਜਦੋਂ ਬੀਮਾਰ ਭੀੜਾਂ ਯਿਸੂ ਕੋਲ ਲਿਆਂਦੀਆਂ ਗਈਆਂ, ਤਾਂ ਇਨ੍ਹਾਂ ਵਿਚ ਅਜਿਹੇ ਸਨ ਜਿਨ੍ਹਾਂ ਨੂੰ ‘ਭੂਤ ਚਿੰਬੜੇ ਹੋਏ ਸਨ ਅਤੇ ਜਿਨ੍ਹਾਂ ਨੂੰ ਮਿਰਗੀ ਸੀ।’ (ਮੱਤੀ 4:24) ਇਸ ਤੋਂ ਪਤਾ ਲੱਗਦਾ ਹੈ ਕਿ ਸਾਰੇ ਮਿਰਗੀ ਵਾਲਿਆਂ ਨੂੰ ਭੂਤ ਨਹੀਂ ਚਿੰਬੜੇ ਸਨ। ਕਈ ਤਾਂ ਸਰੀਰਕ ਤੌਰ ਤੇ ਬੀਮਾਰ ਸਨ।

ਕਿਹਾ ਗਿਆ ਹੈ ਕਿ ਸ਼ਾਈਜ਼ੋਫਰੀਨੀਆ ਦੇ ਕੁਝ ਰੋਗੀਆਂ ਨੂੰ ਆਵਾਜ਼ਾਂ ਸੁਣਦੀਆਂ ਹਨ, ਜਾਂ ਉਹ ਅਜਿਹੀਆਂ ਅਲਾਮਤਾਂ ਅਨੁਭਵ ਕਰਦੇ ਹਨ ਜੋ ਅਜੀਬ ਜਾਂ ਡਰਾਉਣੀਆਂ ਲੱਗਦੀਆਂ ਹੋਣ। * ਦੂਜੀਆਂ ਬੀਮਾਰੀਆਂ ਕਰਕੇ ਵੀ ਸ਼ਾਇਦ ਕਿਸੇ ਵਿਅਕਤੀ ਦੇ ਮਨ ਉੱਤੇ ਅਸਰ ਪੈ ਜਾਵੇ ਅਤੇ ਉਸ ਨੂੰ ਸ਼ਾਇਦ ਭੁਲੇਖਾ ਲੱਗ ਜਾਵੇ ਕਿ ਉਸ ਦੇ ਪਿੱਛੇ ਭੂਤਾਂ ਦਾ ਹੱਥ ਹੈ। ਇਸ ਲਈ ਜਦੋਂ ਕਿਸੇ ਨਾਲ ਅਜਿਹੀਆਂ ਅਜੀਬ ਗੱਲਾਂ ਹੁੰਦੀਆਂ ਹਨ, ਤਾਂ ਉਸ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ‘ਕੀ ਭੂਤ ਉਸ ਨੂੰ ਤੰਗ ਕਰ ਰਹੇ ਹਨ?’ ਲੇਕਿਨ ਦੂਜੇ ਪਾਸੇ ਉਸ ਨੂੰ ਜ਼ਰੂਰ ਇਹ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਡਾਕਟਰ ਕੋਲ ਜਾ ਕੇ ਆਪਣਾ ਮੁਆਇਨਾ ਕਰਾਏ ਕਿਉਂਕਿ ਹੋ ਸਕਦਾ ਕਿ ਭੂਤਾਂ ਦੇ ਹਮਲਿਆਂ ਦੀ ਬਜਾਇ ਉਸ ਨੂੰ ਕੋਈ ਬੀਮਾਰੀ ਹੈ।

[ਫੁਟਨੋਟ]

^ ਪੈਰਾ 5ਮਾਨਸਿਕ ਬੀਮਾਰੀ ਨੂੰ ਪੂਰੀ ਤਰ੍ਹਾਂ ਸਮਝਣਾ,” ਨਾਂ ਦੇ ਲੇਖ ਨੂੰ ਦੇਖੋ ਜੋ 8 ਸਤੰਬਰ 1986 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਵਿਚ ਛਾਪਿਆ ਸੀ।