ਇਕ ਯਾਦਗਾਰ ਰਾਤ
ਇਕ ਯਾਦਗਾਰ ਰਾਤ
ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ ਨੂੰ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਖਾਣ ਲਈ ਅਖ਼ਮੀਰੀ ਰੋਟੀ ਅਤੇ ਪੀਣ ਲਈ ਲਾਲ ਮੈ ਦਾ ਪਿਆਲਾ ਦਿੱਤਾ। ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”—ਲੂਕਾ 22:19.
ਇਸ ਸਾਲ ਇਹ ਯਾਦਗਾਰੀ ਸਮਾਰੋਹ ਐਤਵਾਰ, 4 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਦੁਨੀਆਂ ਭਰ ਵਿਚ ਇਸ ਦਿਨ ਦੀ ਸ਼ਾਮ ਨੂੰ ਯਹੋਵਾਹ ਦੇ ਗਵਾਹ ਯਿਸੂ ਦੇ ਹੁਕਮ ਅਨੁਸਾਰ ਇਹ ਸਮਾਰੋਹ ਮਨਾਉਣ ਲਈ ਇਕੱਠੇ ਹੋਣਗੇ। ਤੁਹਾਨੂੰ ਵੀ ਉਨ੍ਹਾਂ ਦੇ ਨਾਲ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਕਿਰਪਾ ਕਰ ਕੇ ਇਸ ਸਮਾਰੋਹ ਦਾ ਸਹੀ ਸਮਾਂ ਅਤੇ ਪਤਾ ਜਾਣਨ ਲਈ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ।