ਬਜ਼ੁਰਗ ਭੈਣ-ਭਰਾ, ਸਾਡੇ ਮਸੀਹੀ ਭਾਈਚਾਰੇ ਦੇ ਅਨਮੋਲ ਮੈਂਬਰ
ਬਜ਼ੁਰਗ ਭੈਣ-ਭਰਾ, ਸਾਡੇ ਮਸੀਹੀ ਭਾਈਚਾਰੇ ਦੇ ਅਨਮੋਲ ਮੈਂਬਰ
“ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, ਓਹ . . . ਲਹਿ ਲਹਾਉਣਗੇ। ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ।”—ਜ਼ਬੂਰਾਂ ਦੀ ਪੋਥੀ 92:13, 14.
1. ਅੱਜ ਬਹੁਤ ਸਾਰੇ ਲੋਕਾਂ ਦਾ ਬਜ਼ੁਰਗਾਂ ਪ੍ਰਤੀ ਕੀ ਨਜ਼ਰੀਆ ਹੈ?
ਯਹੋਵਾਹ ਆਪਣੇ ਸਾਰੇ ਵਫ਼ਾਦਾਰ ਨੌਜਵਾਨ ਤੇ ਬਜ਼ੁਰਗ ਸੇਵਕਾਂ ਨੂੰ ਪਿਆਰ ਕਰਦਾ ਹੈ। ਪਰ ਅਮਰੀਕਾ ਵਿਚ ਇਕ ਰਿਪੋਰਟ ਦਾ ਕਹਿਣਾ ਹੈ ਕਿ ਹਰ ਸਾਲ ਤਕਰੀਬਨ ਪੰਜ ਲੱਖ ਬਜ਼ੁਰਗ ਲੋਕਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਇਹੋ ਜਿਹੀਆਂ ਹੋਰ ਰਿਪੋਰਟਾਂ ਦੱਸਦੀਆਂ ਹਨ ਕਿ ਇਹ ਸਮੱਸਿਆ ਪੂਰੀ ਦੁਨੀਆਂ ਵਿਚ ਫੈਲੀ ਹੋਈ ਹੈ। ਇਕ ਸੰਸਥਾ ਮੁਤਾਬਕ ਇਸ ਦਾ ਇਕ ਕਾਰਨ ਇਹ ਹੈ ਕਿ “ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ . . . ਕਿ ਬਜ਼ੁਰਗ ਨਿਕੰਮੇ ਹੁੰਦੇ ਹਨ ਅਤੇ ਕਿਸੇ ਕੰਮ ਦੇ ਨਹੀਂ ਰਹਿੰਦੇ। ਉਨ੍ਹਾਂ ਨੂੰ ਹੱਦੋਂ ਵੱਧ ਦੂਜਿਆਂ ਦੇ ਸਹਾਰੇ ਜੀਣਾ ਪੈਂਦਾ ਹੈ।”
2. (ੳ) ਯਹੋਵਾਹ ਆਪਣੇ ਵਫ਼ਾਦਾਰ ਬਜ਼ੁਰਗ ਸੇਵਕਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ? (ਅ) ਜ਼ਬੂਰਾਂ ਦੀ ਪੋਥੀ 92:12-15 ਵਿਚ ਕਿਹੜੀ ਹੌਸਲਾ ਦੇਣ ਵਾਲੀ ਗੱਲ ਲਿਖੀ ਗਈ ਹੈ?
2 ਯਹੋਵਾਹ ਪਰਮੇਸ਼ੁਰ ਆਪਣੇ ਵਫ਼ਾਦਾਰ ਬਜ਼ੁਰਗ ਸੇਵਕਾਂ ਦੀ ਬਹੁਤ ਕਦਰ ਕਰਦਾ ਹੈ। ਉਹ ਉਨ੍ਹਾਂ ਦੇ ਕਮਜ਼ੋਰ ਸਰੀਰ ਦੀ ਬਜਾਇ ਉਨ੍ਹਾਂ ਦੀ “ਅੰਦਰਲੀ ਇਨਸਾਨੀਅਤ” ਨੂੰ ਦੇਖਦਾ ਹੈ ਕਿ ਉਹ ਅਧਿਆਤਮਿਕ ਤੌਰ ਤੇ ਕਿੰਨੇ ਮਜ਼ਬੂਤ ਹਨ। (2 ਕੁਰਿੰਥੀਆਂ 4:16) ਉਸ ਦੇ ਬਚਨ ਵਿਚ ਅਸੀਂ ਇਹ ਹੌਸਲਾ ਦੇਣ ਵਾਲੀ ਗੱਲ ਪੜ੍ਹਦੇ ਹਾਂ: “ਧਰਮੀ ਖਜੂਰ ਦੇ ਬਿਰਛ ਵਾਂਙੁ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਙੁ ਵਧਦਾ ਜਾਵੇਗਾ। ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, ਓਹ ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਹਿ ਲਹਾਉਣਗੇ। ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ, ਭਈ ਓਹ ਪਰਗਟ ਕਰਨ ਕਿ ਯਹੋਵਾਹ ਸਤ ਹੈ।” (ਜ਼ਬੂਰਾਂ ਦੀ ਪੋਥੀ 92:12-15) ਇਨ੍ਹਾਂ ਆਇਤਾਂ ਉੱਤੇ ਗੌਰ ਕਰਨ ਨਾਲ ਤੁਸੀਂ ਜਾਣ ਪਾਓਗੇ ਕਿ ਬਜ਼ੁਰਗ ਹੋਣ ਦੇ ਬਾਵਜੂਦ ਵੀ ਤੁਸੀਂ ਕਿਹੜੇ ਤਰੀਕਿਆਂ ਨਾਲ ਮਸੀਹੀ ਭਾਈਚਾਰੇ ਲਈ ਇਕ ਬਰਕਤ ਸਾਬਤ ਹੋ ਸਕਦੇ ਹੋ।
“ਬੁਢੇਪੇ ਵਿੱਚ ਵੀ ਫਲ ਲਿਆਉਣਗੇ”
3. (ੳ) ਧਰਮੀਆਂ ਦੀ ਤੁਲਨਾ ਖਜੂਰ ਦੇ ਦਰਖ਼ਤਾਂ ਨਾਲ ਕਿਉਂ ਕੀਤੀ ਗਈ ਹੈ? (ਅ) ਭੈਣ-ਭਰਾ ਕਿਵੇਂ ‘ਬੁਢੇਪੇ ਵਿੱਚ ਵੀ ਫਲ ਲਿਆ’ ਸਕਦੇ ਹਨ?
3 ਇਸ ਜ਼ਬੂਰ ਦਾ ਲਿਖਾਰੀ ਧਰਮੀਆਂ ਦੀ ਤੁਲਨਾ ਖਜੂਰ ਦੇ ਦਰਖ਼ਤਾਂ ਨਾਲ ਕਰਦਾ ਹੈ ਜਿਹੜੇ ‘ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਾਏ ਹੋਏ ਹਨ।’ ਉਹ “ਬੁਢੇਪੇ ਵਿੱਚ ਵੀ ਫਲ ਲਿਆਉਣਗੇ।” ਕੀ ਤੁਹਾਨੂੰ ਇਸ ਗੱਲ ਤੋਂ ਹੌਸਲਾ ਨਹੀਂ ਮਿਲਦਾ? ਪੁਰਾਣੇ ਜ਼ਮਾਨੇ ਵਿਚ ਸੋਹਣੇ ਤੇ ਸਿੱਧੇ ਖਜੂਰ ਦੇ ਦਰਖ਼ਤ ਪੂਰਬੀ ਦੇਸ਼ਾਂ ਦੇ ਲੋਕਾਂ ਦੇ ਘਰਾਂ ਵਿਚ ਆਮ ਹੁੰਦੇ ਸਨ। ਸੋਹਣੇ ਹੋਣ ਦੇ ਨਾਲ-ਨਾਲ ਇਹ ਦਰਖ਼ਤ ਆਪਣੇ ਭਰਪੂਰ ਫਲਾਂ ਕਰਕੇ ਵੀ ਕੀਮਤੀ ਸਮਝੇ ਜਾਂਦੇ ਸਨ। ਕਈ ਦਰਖ਼ਤ ਸੌ ਤੋਂ ਵੀ ਜ਼ਿਆਦਾ ਸਾਲ ਫਲ ਦਿੰਦੇ ਹਨ। * ਸੱਚੀ ਉਪਾਸਨਾ ਵਿਚ ਪੱਕੀ ਤਰ੍ਹਾਂ ਸਥਿਰ ਹੋ ਕੇ ਤੁਸੀਂ ਵੀ ‘ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹਿ’ ਸਕਦੇ ਹੋ।—ਕੁਲੁੱਸੀਆਂ 1:10.
4, 5. (ੳ) ਮਸੀਹੀਆਂ ਲਈ ਕਿਹੜਾ ਫਲ ਪੈਦਾ ਕਰਨਾ ਜ਼ਰੂਰੀ ਹੈ? (ਅ) ਬਾਈਬਲ ਵਿਚ ਜ਼ਿਕਰ ਕੀਤੇ ਉਨ੍ਹਾਂ ਕੁਝ ਬਜ਼ੁਰਗ ਵਿਅਕਤੀਆਂ ਬਾਰੇ ਦੱਸੋ ਜਿਨ੍ਹਾਂ ਨੇ “ਬੁੱਲ੍ਹਾਂ ਦਾ ਫਲ” ਪੈਦਾ ਕੀਤਾ ਸੀ?
ਇਬਰਾਨੀਆਂ 13:15) ਕੀ ਯਹੋਵਾਹ ਬਜ਼ੁਰਗ ਮਸੀਹੀਆਂ ਤੋਂ ਵੀ ਇਹ ਆਸ ਰੱਖਦਾ ਹੈ? ਹਾਂ, ਜ਼ਰੂਰ ਰੱਖਦਾ ਹੈ।
4 ਯਹੋਵਾਹ ਮਸੀਹੀਆਂ ਤੋਂ ਆਸ ਰੱਖਦਾ ਹੈ ਕਿ ਉਹ “ਬੁੱਲ੍ਹਾਂ ਦਾ ਫਲ” ਪੈਦਾ ਕਰਨ। ਇਸ ਦਾ ਮਤਲਬ ਹੈ ਕਿ ਉਹ ਉਸ ਦੀ ਵਡਿਆਈ ਕਰਨ ਅਤੇ ਉਸ ਦੇ ਮਕਸਦਾਂ ਬਾਰੇ ਦੂਜਿਆਂ ਨੂੰ ਦੱਸਣ। (5 ਬਾਈਬਲ ਵਿਚ ਅਜਿਹੇ ਜੋਸ਼ੀਲੇ ਬਜ਼ੁਰਗ ਸੇਵਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਯਹੋਵਾਹ ਦੇ ਨਾਂ ਅਤੇ ਉਸ ਦੇ ਮਕਸਦਾਂ ਬਾਰੇ ਦੂਸਰਿਆਂ ਨੂੰ ਦੱਸਿਆ। ਮੂਸਾ ਦੀ ਉਮਰ ਉਸ ਵੇਲੇ “ਸੱਤ੍ਰ” ਸਾਲ ਤੋਂ ਜ਼ਿਆਦਾ ਸੀ ਜਦੋਂ ਯਹੋਵਾਹ ਨੇ ਉਸ ਨੂੰ ਆਪਣਾ ਨਬੀ ਤੇ ਪ੍ਰਤਿਨਿਧ ਨਿਯੁਕਤ ਕੀਤਾ ਸੀ। (ਜ਼ਬੂਰਾਂ ਦੀ ਪੋਥੀ 90:10; ਕੂਚ 4:10-17) ਭਾਵੇਂ ਨਬੀ ਦਾਨੀਏਲ ਬੁੱਢਾ ਹੋ ਗਿਆ ਸੀ, ਫਿਰ ਵੀ ਉਹ ਯਹੋਵਾਹ ਦੀ ਮਹਾਨਤਾ ਬਾਰੇ ਗਵਾਹੀ ਦੇਣ ਤੋਂ ਡਰਿਆ ਨਹੀਂ। ਦਾਨੀਏਲ ਸ਼ਾਇਦ ਉਸ ਵੇਲੇ ਨੱਬਿਆਂ ਸਾਲਾਂ ਤੋਂ ਉੱਪਰ ਸੀ ਜਦੋਂ ਬੇਲਸ਼ੱਸਰ ਨੇ ਉਸ ਨੂੰ ਕੰਧ ਉੱਤੇ ਪ੍ਰਗਟ ਹੋਈ ਰਹੱਸਮਈ ਲਿਖਤ ਦਾ ਅਰਥ ਸਮਝਾਉਣ ਲਈ ਬੁਲਾਇਆ ਸੀ। (ਦਾਨੀਏਲ, ਅਧਿਆਇ 5) ਅਤੇ ਬਜ਼ੁਰਗ ਯੂਹੰਨਾ ਰਸੂਲ ਬਾਰੇ ਕੀ? ਉਮਰ ਦੇ ਆਖ਼ਰੀ ਵਰ੍ਹਿਆਂ ਦੌਰਾਨ ਉਸ ਨੂੰ ਪਾਤਮੁਸ ਟਾਪੂ ਤੇ ਕੈਦ ਕੀਤਾ ਹੋਇਆ ਸੀ ਕਿਉਂਕਿ ਉਸ ਨੇ “ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ” ਦਿੱਤੀ ਸੀ। (ਪਰਕਾਸ਼ ਦੀ ਪੋਥੀ 1:9) ਤੁਸੀਂ ਬਾਈਬਲ ਵਿਚ ਅਜਿਹੇ ਹੋਰ ਵੀ ਵਿਅਕਤੀਆਂ ਬਾਰੇ ਜ਼ਰੂਰ ਪੜ੍ਹਿਆ ਹੋਣਾ ਜੋ ਬੁਢਾਪੇ ਵਿਚ ਵੀ “ਬੁੱਲ੍ਹਾਂ ਦਾ ਫਲ” ਪੈਦਾ ਕਰ ਰਹੇ ਸਨ।—1 ਸਮੂਏਲ 8:1, 10; 12:2; 1 ਰਾਜਿਆਂ 14:4, 5; ਲੂਕਾ 1:7, 67-79; 2:22-32.
6. ਯਹੋਵਾਹ ਨੇ ਇਨ੍ਹਾਂ ਅੰਤ ਦੇ ਦਿਨਾਂ ਵਿਚ ਭਵਿੱਖਬਾਣੀ ਕਰਨ ਲਈ ਬਜ਼ੁਰਗ ਭੈਣ-ਭਰਾਵਾਂ ਨੂੰ ਕਿਵੇਂ ਵਰਤਿਆ ਹੈ?
6 ਇਬਰਾਨੀ ਨਬੀ ਯੋਏਲ ਦਾ ਹਵਾਲਾ ਦਿੰਦੇ ਹੋਏ ਪਤਰਸ ਰਸੂਲ ਨੇ ਕਿਹਾ ਸੀ: “ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਉਂ ਹੋਵੇਗਾ, ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ [ਬੁੱਢਿਆਂ ਉੱਤੇ ਵੀ] ਵਹਾ ਦਿਆਂਗਾ, ਅਤੇ . . . [ਉਹ] ਅਗੰਮ ਵਾਕ ਕਰਨਗੇ।” (ਰਸੂਲਾਂ ਦੇ ਕਰਤੱਬ 2:17, 18; ਯੋਏਲ 2:28) ਇਸ ਭਵਿੱਖਬਾਣੀ ਅਨੁਸਾਰ ਅੱਜ ਅੰਤ ਦੇ ਦਿਨਾਂ ਵਿਚ ਯਹੋਵਾਹ ਆਪਣੇ ਮਕਸਦਾਂ ਦਾ ਪ੍ਰਚਾਰ ਕਰਨ ਲਈ ਮਸਹ ਕੀਤੇ ਹੋਏ ਮਸੀਹੀਆਂ ਦੇ ਬਿਰਧ ਮੈਂਬਰਾਂ ਅਤੇ ‘ਹੋਰ ਭੇਡਾਂ’ ਦੇ ਬਿਰਧ ਮੈਂਬਰਾਂ ਨੂੰ ਵਰਤ ਰਿਹਾ ਹੈ। (ਯੂਹੰਨਾ 10:16) ਇਨ੍ਹਾਂ ਵਿੱਚੋਂ ਕੁਝ ਬਜ਼ੁਰਗ ਭੈਣ-ਭਰਾ ਕਈ ਦਹਾਕਿਆਂ ਤੋਂ ਰਾਜ ਦਾ ਫਲ ਪੈਦਾ ਕਰ ਰਹੇ ਹਨ।
7. ਇਸ ਗੱਲ ਦੀ ਇਕ ਮਿਸਾਲ ਦਿਓ ਕਿ ਆਪਣੀਆਂ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਬਜ਼ੁਰਗ ਭੈਣ-ਭਰਾ ਬਾਕਾਇਦਾ ਰਾਜ ਦਾ ਫਲ ਕਿਵੇਂ ਪੈਦਾ ਕਰ ਸਕਦੇ ਹਨ।
7 ਸੋਨੀਆ ਨਾਂ ਦੀ ਭੈਣ ਉੱਤੇ ਗੌਰ ਕਰੋ ਜਿਸ ਨੇ 1941 ਵਿਚ ਪੂਰਾ ਸਮਾਂ ਰਾਜ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਭਾਵੇਂ ਕਿ ਉਸ ਨੂੰ ਆਪਣੀ ਲੰਬੀ ਬੀਮਾਰੀ ਕਰਕੇ ਬਹੁਤ ਮੁਸ਼ਕਲਾਂ ਆਈਆਂ, ਫਿਰ ਵੀ ਉਹ ਆਪਣੇ ਘਰ ਬਾਕਾਇਦਾ ਬਾਈਬਲ ਸਟੱਡੀਆਂ ਕਰਾਉਂਦੀ ਰਹੀ। “ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਮੇਰੀ ਜ਼ਿੰਦਗੀ ਦਾ ਹਿੱਸਾ ਹੈ,” ਸੋਨੀਆ ਕਿਹਾ ਕਰਦੀ ਸੀ। “ਅਸਲ ਵਿਚ, ਇਹੋ ਮੇਰੀ ਜ਼ਿੰਦਗੀ ਹੈ। ਮੈਂ ਪ੍ਰਚਾਰ ਕਰਨਾ ਬੰਦ ਨਹੀਂ ਕਰ ਸਕਦੀ।” ਕੁਝ ਸਮਾਂ ਪਹਿਲਾਂ ਸੋਨੀਆ ਅਤੇ ਉਸ ਦੀ ਭੈਣ ਔਲਿਵ ਨੇ ਜੈੱਨਟ ਨੂੰ ਬਾਈਬਲ ਵਿੱਚੋਂ ਆਸ਼ਾ ਦਾ ਸੰਦੇਸ਼ ਦਿੱਤਾ ਸੀ। ਜੈੱਨਟ ਨੂੰ ਜਾਨਲੇਵਾ ਬੀਮਾਰੀ ਸੀ ਤੇ ਉਹ ਉਸ ਨੂੰ ਹਸਪਤਾਲ ਦੇ ਵੇਟਿੰਗ ਰੂਮ ਵਿਚ ਮਿਲੀਆਂ ਸਨ। ਜੈੱਨਟ ਦੇ ਮਾਤਾ ਜੀ, ਜੋ ਇਕ ਸੱਚੀ ਕੈਥੋਲਿਕ ਸੀ, ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਏ ਕਿ ਸੋਨੀਆ ਤੇ ਔਲਿਵ ਨੇ ਉਸ ਦੀ ਧੀ ਵਿਚ ਇੰਨੀ ਦਿਲਚਸਪੀ ਲਈ। ਇਸ ਕਰਕੇ ਉਹ ਬਾਈਬਲ ਸਟੱਡੀ ਕਰਨ ਲਈ ਮੰਨ ਗਈ ਅਤੇ ਹੁਣ ਅਧਿਆਤਮਿਕ ਤੌਰ ਤੇ ਤਰੱਕੀ ਕਰ ਰਹੀ ਹੈ। ਕੀ ਤੁਸੀਂ ਵੀ ਰਾਜ ਦਾ ਫਲ ਪੈਦਾ ਕਰਨ ਲਈ ਅਜਿਹੇ ਮੌਕਿਆਂ ਤੋਂ ਫ਼ਾਇਦਾ ਲੈ ਸਕਦੇ ਹੋ?
8. ਬਜ਼ੁਰਗ ਕਾਲੇਬ ਨੇ ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਕਿਵੇਂ ਦਿੱਤਾ ਅਤੇ ਬਜ਼ੁਰਗ ਭੈਣ-ਭਰਾ ਉਸ ਦੀ ਮਿਸਾਲ ਤੇ ਕਿਵੇਂ ਚੱਲ ਸਕਦੇ ਹਨ?
8 ਬੁਢੇਪੇ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਰਾਜ ਦੇ ਪ੍ਰਚਾਰ ਕੰਮ ਵਿਚ ਲੱਗੇ ਰਹਿਣ ਦੁਆਰਾ ਬਜ਼ੁਰਗ ਭੈਣ-ਭਰਾ ਵਫ਼ਾਦਾਰ ਇਸਰਾਏਲੀ ਕਾਲੇਬ ਦੀ ਪੈੜ ਤੇ ਚੱਲਦੇ ਹਨ। ਕਾਲੇਬ ਮੂਸਾ ਨਾਲ 40 ਸਾਲ ਤਕ ਉਜਾੜ ਵਿਚ ਰਿਹਾ ਸੀ। ਜਦੋਂ ਕਾਲੇਬ ਨੇ ਯਰਦਨ ਦਰਿਆ ਪਾਰ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਯਹੋਸ਼ੁਆ 14:9-14; 15:13, 14) ਇਸ ਗੱਲ ਦਾ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਨਾਲ ਵੀ ਹੈ, ਜਿਵੇਂ ਉਹ ਕਾਲੇਬ ਨਾਲ ਸੀ ਅਤੇ ਉਹ ਬੁਢਾਪੇ ਵਿਚ ਵੀ ਰਾਜ ਦਾ ਫਲ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇਗਾ। ਜੇ ਤੁਸੀਂ ਵਫ਼ਾਦਾਰ ਰਹਿੰਦੇ ਹੋ, ਤਾਂ ਉਹ ਆਪਣੇ ਨਵੇਂ ਸੰਸਾਰ ਵਿਚ ਤੁਹਾਨੂੰ ਜ਼ਿੰਦਗੀ ਦੇਵੇਗਾ।—ਯਸਾਯਾਹ 40:29-31; 2 ਪਤਰਸ 3:13.
ਪੈਰ ਰੱਖਿਆ ਸੀ, ਉਸ ਵੇਲੇ ਉਹ 79 ਸਾਲਾਂ ਦਾ ਸੀ। ਛੇ ਸਾਲ ਤਕ ਇਸਰਾਏਲ ਦੀ ਫ਼ੌਜ ਵਿਚ ਬਹਾਦਰੀ ਨਾਲ ਲੜਨ ਤੋਂ ਬਾਅਦ ਉਹ ਆਰਾਮ ਨਾਲ ਘਰ ਬੈਠ ਸਕਦਾ ਸੀ। ਪਰ ਨਹੀਂ, ਉਸ ਨੇ ਦਲੇਰੀ ਦਿਖਾਉਂਦੇ ਹੋਏ ਯਹੂਦਾਹ ਦੇ ਪਹਾੜੀ ਇਲਾਕੇ ਵਿਚ ‘ਅਨਾਕੀਆਂ ਦੇ ਵੱਡੇ ਅਤੇ ਗੜ੍ਹਾਂ ਵਾਲੇ ਸ਼ਹਿਰਾਂ’ ਨੂੰ ਜਿੱਤਣ ਦੇ ਚੁਣੌਤੀ ਭਰੇ ਕੰਮ ਲਈ ਬੇਨਤੀ ਕੀਤੀ। ਅਨਾਕੀ ਆਦਮੀ ਕੱਦ-ਕਾਠ ਵਿਚ ਉੱਚੇ-ਲੰਮੇ ਸਨ। ਯਹੋਵਾਹ ਦੀ ਮਦਦ ਨਾਲ ਕਾਲੇਬ ਨੇ ‘ਓਹਨਾਂ ਨੂੰ ਕੱਢ ਦਿੱਤਾ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ।’ (“ਓਹ ਹਰੇ ਤੇ ਰਸ ਭਰੇ ਰਹਿਣਗੇ”
9, 10. ਬਜ਼ੁਰਗ ਭੈਣ-ਭਰਾ ਕਿਵੇਂ ਨਿਹਚਾ ਵਿਚ ਪੱਕੇ ਰਹਿੰਦੇ ਹਨ ਅਤੇ ਆਪਣੀ ਅਧਿਆਤਮਿਕ ਸ਼ਕਤੀ ਨੂੰ ਬਰਕਰਾਰ ਰੱਖਦੇ ਹਨ? (ਸਫ਼ਾ 13 ਉੱਤੇ ਡੱਬੀ ਦੇਖੋ।)
9 ਯਹੋਵਾਹ ਦੇ ਬਜ਼ੁਰਗ ਸੇਵਕਾਂ ਦੀ ਸੇਵਾ ਦੇ ਚੰਗੇ ਨਤੀਜਿਆਂ ਵੱਲ ਧਿਆਨ ਖਿੱਚਦੇ ਹੋਏ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਧਰਮੀ ਖਜੂਰ ਦੇ ਬਿਰਛ ਵਾਂਙੁ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਙੁ ਵਧਦਾ ਜਾਵੇਗਾ। ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ।”—ਜ਼ਬੂਰਾਂ ਦੀ ਪੋਥੀ 92:12, 14.
10 ਬੁਢਾਪੇ ਵਿਚ ਵੀ ਤੁਸੀਂ ਆਪਣੀ ਅਧਿਆਤਮਿਕ ਸ਼ਕਤੀ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹੋ? ਖਜੂਰ ਦੇ ਦਰਖ਼ਤ ਦਾ ਪੂਰਾ ਸਾਲ ਹਰਿਆ-ਭਰਿਆ ਰਹਿਣ ਦਾ ਰਾਜ਼ ਹੈ ਤਾਜ਼ੇ ਪਾਣੀ ਦਾ ਕਦੀ ਨਾ ਮੁੱਕਣ ਵਾਲਾ ਭੰਡਾਰ। ਇਸੇ ਤਰ੍ਹਾਂ ਤੁਸੀਂ ਵੀ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਉਸ ਦੇ ਸੰਗਠਨ ਵਿਚ ਰਹਿ ਕੇ ਸੱਚਾਈ ਦੇ ਪਾਣੀ ਤੋਂ ਸ਼ਕਤੀ ਪ੍ਰਾਪਤ ਕਰ ਸਕਦੇ ਹੋ। (ਜ਼ਬੂਰਾਂ ਦੀ ਪੋਥੀ 1:1-3; ਯਿਰਮਿਯਾਹ 17:7, 8) ਤੁਸੀਂ ਆਪਣੀ ਅਧਿਆਤਮਿਕ ਤਾਕਤ ਕਰਕੇ ਸਾਥੀ ਵਿਸ਼ਵਾਸੀਆਂ ਲਈ ਫ਼ਾਇਦੇਮੰਦ ਸਾਬਤ ਹੋਵੋਗੇ। ਧਿਆਨ ਦਿਓ ਕਿ ਬਜ਼ੁਰਗ ਪ੍ਰਧਾਨ ਜਾਜਕ ਯਹੋਯਾਦਾ ਨੇ ਸੱਚੀ ਉਪਾਸਨਾ ਨੂੰ ਮੁੜ ਸਥਾਪਿਤ ਕਰਨ ਵਿਚ ਕਿਵੇਂ ਆਪਣਾ ਯੋਗਦਾਨ ਪਾਇਆ ਸੀ।
11, 12. (ੳ) ਯਹੂਦਾਹ ਦੇ ਇਤਿਹਾਸ ਵਿਚ ਯਹੋਯਾਦਾ ਨੇ ਕਿਹੜੀ ਅਹਿਮ ਭੂਮਿਕਾ ਨਿਭਾਈ ਸੀ? (ਅ) ਯਹੋਯਾਦਾ ਨੇ ਸੱਚੀ ਉਪਾਸਨਾ ਨੂੰ ਮੁੜ ਸਥਾਪਿਤ ਕਰਨ ਲਈ ਆਪਣੇ ਅਧਿਕਾਰ ਨੂੰ ਕਿਵੇਂ ਵਰਤਿਆ ਸੀ?
11 ਯਹੋਯਾਦਾ ਉਸ ਵੇਲੇ ਸ਼ਾਇਦ ਸੌ ਸਾਲ ਦਾ ਸੀ ਜਦੋਂ ਲਾਲਚੀ ਰਾਣੀ ਅਥਲਯਾਹ ਨੇ ਆਪਣੇ ਹੀ ਪੋਤਿਆਂ ਦਾ ਕਤਲ ਕਰ ਕੇ ਯਹੂਦਾਹ ਉੱਤੇ ਕਬਜ਼ਾ ਕਰ ਲਿਆ ਸੀ। ਉਸ ਵੇਲੇ ਯਹੋਯਾਦਾ ਨੇ ਕੀ ਕੀਤਾ? ਉਸ ਨੇ ਤੇ ਉਸ ਦੀ ਪਤਨੀ ਨੇ ਰਾਜ ਦੇ ਇੱਕੋ-ਇਕ ਜੀਉਂਦੇ ਵਾਰਸ ਯੋਆਸ਼ ਨੂੰ ਹੈਕਲ ਵਿਚ ਛੇ ਸਾਲ ਤਕ ਲੁਕਾ ਕੇ ਰੱਖਿਆ। ਫਿਰ ਇਕ ਦਿਨ ਅਚਾਨਕ ਯਹੋਯਾਦਾ ਨੇ ਸੱਤਾਂ ਸਾਲਾਂ ਦੇ ਯੋਆਸ਼ ਨੂੰ ਰਾਜਾ ਐਲਾਨ ਕਰਵਾ ਦਿੱਤਾ ਅਤੇ ਅਥਲਯਾਹ ਨੂੰ ਮਰਵਾ ਦਿੱਤਾ।—2 ਇਤਹਾਸ 22:10-12; 23:1-3, 15, 21.
12 ਰਾਜੇ ਦਾ ਸਰਪਰਸਤ ਹੋਣ ਦੇ ਨਾਤੇ ਯਹੋਯਾਦਾ ਨੇ ਸੱਚੀ ਉਪਾਸਨਾ ਨੂੰ ਮੁੜ ਸਥਾਪਿਤ ਕਰਨ ਲਈ ਆਪਣਾ ਅਧਿਕਾਰ ਵਰਤਿਆ। ਉਸ ਨੇ “ਆਪਣੇ ਅਤੇ ਸਾਰੇ ਲੋਕਾਂ ਅਤੇ ਪਾਤਸ਼ਾਹ ਦੇ ਵਿਚਕਾਰ ਨੇਮ ਬੰਨ੍ਹਿਆ ਕਿ ਓਹ ਯਹੋਵਾਹ ਦੀ ਪਰਜਾ ਹੋਣ।” ਯਹੋਯਾਦਾ ਦੇ ਹੁਕਮ ਤੇ ਲੋਕਾਂ ਨੇ ਝੂਠੇ ਦੇਵਤੇ ਬਆਲ ਦੇ ਮੰਦਰ ਨੂੰ ਢਾਹ ਦਿੱਤਾ ਅਤੇ ਸਾਰੀਆਂ ਜਗਵੇਦੀਆਂ, ਮੂਰਤੀਆਂ ਅਤੇ ਪੁਜਾਰੀ ਨੂੰ ਖ਼ਤਮ ਕਰ ਦਿੱਤਾ। ਯਹੋਯਾਦਾ ਦੀ ਅਗਵਾਈ ਵਿਚ ਹੀ ਯੋਆਸ਼ ਨੇ ਹੈਕਲ ਵਿਚ ਦੁਬਾਰਾ ਪੂਜਾ ਸ਼ੁਰੂ ਕੀਤੀ ਅਤੇ ਹੈਕਲ ਦੀ ਚੰਗੀ ਤਰ੍ਹਾਂ ਮੁਰੰਮਤ ਵੀ ਕਰਵਾਈ। “ਯਹੋਆਸ਼ ਆਪਣੀ ਸਾਰੀ ਉਮਰ ਜਦ ਤਾਈਂ ਯਹੋਯਾਦਾ ਜਾਜਕ ਉਹ ਨੂੰ ਸਿੱਖਿਆ ਦਿੰਦਾ ਰਿਹਾ ਓਹੋ ਕੰਮ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” (2 ਇਤਹਾਸ 23:11, 16-19; 24:11-14; 2 ਰਾਜਿਆਂ 12:2) ਜਦੋਂ 130 ਸਾਲ ਦੀ ਉਮਰ ਤੇ ਯਹੋਯਾਦਾ ਦਾ ਦੇਹਾਂਤ ਹੋਇਆ, ਤਾਂ ਉਸ ਨੂੰ ਰਾਜਿਆਂ ਦੀਆਂ ਕਬਰਾਂ ਵਿਚ ਦਫਨਾ ਕੇ ਸਨਮਾਨਿਤ ਕੀਤਾ ਗਿਆ ਕਿਉਂਕਿ “ਉਹ ਨੇ ਇਸਰਾਏਲ ਵਿੱਚ ਅਤੇ ਪਰਮੇਸ਼ੁਰ ਅਰ ਉਹ ਦੇ ਭਵਨ ਲਈ ਨੇਕੀ ਕੀਤੀ ਸੀ।”—2 ਇਤਹਾਸ 24:15, 16.
13. ਬਜ਼ੁਰਗ ਭੈਣ-ਭਰਾ ਕਿਵੇਂ “ਪਰਮੇਸ਼ੁਰ ਅਰ ਉਹ ਦੇ ਭਵਨ ਲਈ ਨੇਕੀ” ਕਰ ਸਕਦੇ ਹਨ?
13 ਸ਼ਾਇਦ ਮਾੜੀ ਸਿਹਤ ਅਤੇ ਹੋਰ ਕਈ ਗੱਲਾਂ ਕਰਕੇ ਤੁਸੀਂ ਸੱਚੀ ਉਪਾਸਨਾ ਨੂੰ ਫੈਲਾਉਣ ਵਿਚ ਜ਼ਿਆਦਾ ਯੋਗਦਾਨ ਨਹੀਂ ਪਾ ਸਕਦੇ। ਫਿਰ ਵੀ ਤੁਸੀਂ “ਪਰਮੇਸ਼ੁਰ ਅਰ ਉਹ ਦੇ ਭਵਨ ਲਈ ਨੇਕੀ” ਕਰ ਸਕਦੇ ਹੋ। ਤੁਸੀਂ ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੋ ਕੇ ਤੇ ਇਨ੍ਹਾਂ ਵਿਚ ਹਿੱਸਾ ਲੈ ਕੇ ਅਤੇ ਜਿੰਨਾ ਹੋ ਸਕੇ ਪ੍ਰਚਾਰ ਕਰ ਕੇ ਯਹੋਵਾਹ ਦੇ ਅਧਿਆਤਮਿਕ ਭਵਨ ਲਈ ਆਪਣਾ ਜੋਸ਼ ਦਿਖਾ ਸਕਦੇ ਹੋ। ਜੇ ਤੁਸੀਂ ਬਾਈਬਲ ਦੀ ਸਲਾਹ ਉੱਤੇ ਤੁਰੰਤ ਚੱਲੋਗੇ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਤੇ ਕਲੀਸਿਯਾ ਪ੍ਰਤੀ ਵਫ਼ਾਦਾਰ ਰਹੋਗੇ, ਤਾਂ ਇਸ ਦਾ ਮਸੀਹੀ ਭਾਈਚਾਰੇ ਉੱਤੇ ਚੰਗਾ ਅਸਰ ਪਵੇਗਾ। (ਮੱਤੀ 24:45-47) ਤੁਸੀਂ ਸਾਥੀ ਉਪਾਸਕਾਂ ਨੂੰ ‘ਪ੍ਰੇਮ ਅਤੇ ਸ਼ੁਭ ਕਰਮ’ ਕਰਨ ਲਈ ਵੀ ਹੱਲਾਸ਼ੇਰੀ ਦੇ ਸਕਦੇ ਹੋ। (ਇਬਰਾਨੀਆਂ 10:24, 25; ਫਿਲੇਮੋਨ 8, 9) ਤੁਸੀਂ ਦੂਸਰਿਆਂ ਲਈ ਚੰਗੀ ਮਿਸਾਲ ਸਾਬਤ ਹੋਵੋਗੇ ਜੇ ਤੁਸੀਂ ਪੌਲੁਸ ਰਸੂਲ ਦੀ ਇਸ ਸਲਾਹ ਉੱਤੇ ਚੱਲੋਗੇ: “ਬੁੱਢੇ ਪੁਰਸ਼ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਅਤੇ ਨਿਹਚਾ, ਪ੍ਰੇਮ ਅਰ ਧੀਰਜ ਵਿੱਚ ਪੱਕੇ ਹੋਣ। ਇਸੇ ਪਰਕਾਰ ਬੁੱਢੀਆਂ ਇਸਤ੍ਰੀਆਂ ਦਾ ਚਾਲ ਚਲਣ ਅਦਬ ਵਾਲਾ ਹੋਵੇ, ਓਹ ਨਾ ਉਂਗਲ ਕਰਨ ਵਾਲੀਆਂ, ਨਾ ਬਹੁਤ ਮੈ ਦੀਆਂ ਗੁਲਾਮਾਂ ਹੋਣ, ਸਗੋਂ ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।”—ਤੀਤੁਸ 2:2-4.
14. ਲੰਬੇ ਸਮੇਂ ਤੋਂ ਕਲੀਸਿਯਾ ਦੇ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰ ਰਹੇ ਭਰਾ ਸੱਚੀ ਭਗਤੀ ਨੂੰ ਫੈਲਾਉਣ ਵਿਚ ਕਿਵੇਂ ਹਿੱਸਾ ਪਾ ਸਕਦੇ ਹਨ?
14 ਕੀ ਤੁਸੀਂ ਕਈ ਸਾਲਾਂ ਤੋਂ ਕਲੀਸਿਯਾ ਦੇ ਨਿਗਾਹਬਾਨ ਦੇ ਤੌਰ ਤੇ ਸੇਵਾ ਕਰ ਰਹੇ ਹੋ? “ਉਮਰ ਦੇ ਹਿਸਾਬ ਨਾਲ ਜੋ ਤਜਰਬਾ ਹੁੰਦਾ ਹੈ, ਉਹ ਬਿਨਾਂ ਸੁਆਰਥ ਵਰਤੋ,” ਬਹੁਤ ਸਮੇਂ ਤੋਂ ਕਲੀਸਿਯਾ ਦੇ ਨਿਗਾਹਬਾਨ ਵਜੋਂ ਸੇਵਾ ਕਰ ਰਹੇ ਇਕ ਭਰਾ ਨੇ ਸਲਾਹ ਦਿੱਤੀ। “ਦੂਸਰਿਆਂ ਨੂੰ ਜ਼ਿੰਮੇਵਾਰੀਆਂ ਦਿਓ ਅਤੇ ਸਿੱਖਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਨਾਲ ਆਪਣਾ ਤਜਰਬਾ ਸਾਂਝਾ ਕਰੋ . . . ਦੂਸਰਿਆਂ ਦੀਆਂ ਯੋਗਤਾਵਾਂ ਨੂੰ ਪਛਾਣੋ। ਉਨ੍ਹਾਂ ਨੂੰ ਹੋਰ ਨਿਖਾਰੋ। ਭਵਿੱਖ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਲਈ ਹੁਣ ਤੋਂ ਹੀ ਉਨ੍ਹਾਂ ਨੂੰ ਤਿਆਰ ਕਰੋ।” (ਬਿਵਸਥਾ ਸਾਰ 3:27, 28) ਲਗਾਤਾਰ ਵਧ ਰਹੇ ਰਾਜ ਦੇ ਪ੍ਰਚਾਰ ਕੰਮ ਵਿਚ ਤੁਹਾਡੇ ਜੋਸ਼ ਨੂੰ ਦੇਖ ਕੇ ਮਸੀਹੀ ਭੈਣ-ਭਰਾਵਾਂ ਦਾ ਜੋਸ਼ ਵੀ ਵਧੇਗਾ ਅਤੇ ਉਨ੍ਹਾਂ ਨੂੰ ਕਈ ਹੋਰ ਫ਼ਾਇਦੇ ਵੀ ਹੋਣਗੇ।
‘ਪਰਗਟ ਕਰੋ ਕਿ ਯਹੋਵਾਹ ਸਤ ਹੈ’
15. ਬਜ਼ੁਰਗ ਮਸੀਹੀ ਕਿਵੇਂ ‘ਪਰਗਟ ਕਰਦੇ ਹਨ ਕਿ ਯਹੋਵਾਹ ਸਤ ਹੈ’?
15 ਪਰਮੇਸ਼ੁਰ ਦੇ ਬਜ਼ੁਰਗ ਸੇਵਕ ਇਹ ਦੱਸਣ ਦੀ ਆਪਣੀ ਇਸ ਜ਼ਿੰਮੇਵਾਰੀ ਨੂੰ ਖ਼ੁਸ਼ੀ-ਖ਼ੁਸ਼ੀ ਪੂਰਾ ਕਰਦੇ ਹਨ ਕਿ “ਯਹੋਵਾਹ ਸਤ ਹੈ।” ਜੇ ਤੁਸੀਂ ਬਜ਼ੁਰਗ ਮਸੀਹੀ ਹੋ, ਤਾਂ ਤੁਹਾਡੀ ਕਹਿਣੀ ਅਤੇ ਕਰਨੀ ਤੋਂ ਦੂਸਰਿਆਂ ਨੂੰ ਪਤਾ ਲੱਗੇਗਾ ਕਿ ‘ਯਹੋਵਾਹ ਤੁਹਾਡੀ ਚਟਾਨ ਹੈ ਅਤੇ ਉਹ ਦੇ ਵਿੱਚ ਕੋਈ ਅਧਰਮ ਨਹੀਂ ਹੈ।’ (ਜ਼ਬੂਰਾਂ ਦੀ ਪੋਥੀ 92:15) ਖਜੂਰ ਦਾ ਬਿਰਛ ਬਿਨਾਂ ਕੁਝ ਕਹੇ ਆਪਣੇ ਸਿਰਜਣਹਾਰ ਦੇ ਉੱਤਮ ਗੁਣਾਂ ਦੀ ਗਵਾਹੀ ਦਿੰਦਾ ਹੈ। ਪਰ ਯਹੋਵਾਹ ਨੇ ਤੁਹਾਨੂੰ ਇਹ ਸਨਮਾਨ ਦਿੱਤਾ ਹੈ ਕਿ ਤੁਸੀਂ ਸੱਚਾਈ ਵਿਚ ਨਵੇਂ ਲੋਕਾਂ ਨੂੰ ਉਸ ਬਾਰੇ ਦੱਸੋ। (ਬਿਵਸਥਾ ਸਾਰ 32:7; ਜ਼ਬੂਰਾਂ ਦੀ ਪੋਥੀ 71:17, 18; ਯੋਏਲ 1:2, 3) ਯਹੋਵਾਹ ਬਾਰੇ ਗਵਾਹੀ ਦੇਣੀ ਜ਼ਰੂਰੀ ਕਿਉਂ ਹੈ?
16. ਬਾਈਬਲ ਦੀ ਕਿਹੜੀ ਉਦਾਹਰਣ ਦਿਖਾਉਂਦੀ ਹੈ ਕਿ ਇਹ ਦੱਸਣਾ ਜ਼ਰੂਰੀ ਹੈ ਕਿ “ਯਹੋਵਾਹ ਸਤ ਹੈ”?
16 ਜਦੋਂ ਇਸਰਾਏਲੀਆਂ ਦਾ ਆਗੂ ਯਹੋਸ਼ੁਆ “ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ,” ਉਸ ਵੇਲੇ ਉਸ ਨੇ “ਇਸਰਾਏਲ ਦੇ ਸਾਰੇ ਬਜ਼ੁਰਗਾਂ, ਸਰਦਾਰਾਂ, ਨਿਆਉਂਕਾਰਾਂ ਅਤੇ ਹੁੱਦੇਦਾਰਾਂ ਨੂੰ ਸੱਦ ਕੇ” ਯਹੋਵਾਹ ਦੇ ਪਰਉਪਕਾਰਾਂ ਬਾਰੇ ਯਾਦ ਯਹੋਸ਼ੁਆ 23:1, 2, 14) ਕੁਝ ਸਮੇਂ ਤਕ, ਇਨ੍ਹਾਂ ਸ਼ਬਦਾਂ ਨਾਲ ਲੋਕਾਂ ਦਾ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਇਰਾਦਾ ਮਜ਼ਬੂਤ ਹੋਇਆ। ਪਰ ਯਹੋਸ਼ੁਆ ਦੀ ਮੌਤ ਤੋਂ ਬਾਅਦ “ਇੱਕ ਹੋਰ ਪੀੜ੍ਹੀ ਉੱਠੀ, ਜਿਸ ਨੇ ਨਾ ਯਹੋਵਾਹ ਨੂੰ ਨਾ ਉਸ ਕੰਮ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤਾ ਸੀ ਜਾਤਾ। ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਬਆਲਾਂ ਦੀ ਪੂਜਾ ਕਰਨ ਲੱਗੇ।”—ਨਿਆਈਆਂ 2:8-11.
ਕਰਾਇਆ। ਉਸ ਨੇ ਕਿਹਾ: “ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ।” (17. ਯਹੋਵਾਹ ਨੇ ਅੱਜ ਆਪਣੇ ਲੋਕਾਂ ਲਈ ਕਿਹੜੇ ਮਹਾਨ ਕੰਮ ਕੀਤੇ ਹਨ?
17 ਮੌਜੂਦਾ ਮਸੀਹੀ ਕਲੀਸਿਯਾ ਦੀ ਮਜ਼ਬੂਤੀ ਪਰਮੇਸ਼ੁਰ ਦੇ ਬਜ਼ੁਰਗ ਸੇਵਕਾਂ ਦੀ ਗਵਾਹੀ ਉੱਤੇ ਨਿਰਭਰ ਨਹੀਂ ਕਰਦੀ। ਫਿਰ ਵੀ, ਯਹੋਵਾਹ ਅਤੇ ਉਸ ਦੇ ਵਾਅਦਿਆਂ ਵਿਚ ਸਾਡਾ ਭਰੋਸਾ ਹੋਰ ਵਧ ਜਾਂਦਾ ਹੈ ਜਦੋਂ ਅਸੀਂ ਉਨ੍ਹਾਂ ‘ਵੱਡੇ ਕੰਮਾਂ’ ਬਾਰੇ ਆਪਣੇ ਕੰਨੀਂ ਸੁਣਦੇ ਹਾਂ ਜੋ ਉਸ ਨੇ ਇਨ੍ਹਾਂ ਅੰਤ ਦੇ ਦਿਨਾਂ ਵਿਚ ਆਪਣੇ ਲੋਕਾਂ ਲਈ ਕੀਤੇ ਹਨ। (ਨਿਆਈਆਂ 2:7; 2 ਪਤਰਸ 1:16-19) ਜੇ ਤੁਸੀਂ ਯਹੋਵਾਹ ਦੇ ਸੰਗਠਨ ਵਿਚ ਕਈ ਸਾਲਾਂ ਤੋਂ ਹੋ, ਤਾਂ ਤੁਹਾਨੂੰ ਉਸ ਸਮੇਂ ਬਾਰੇ ਯਾਦ ਹੋਵੇਗਾ ਜਦੋਂ ਤੁਹਾਡੇ ਇਲਾਕੇ ਜਾਂ ਦੇਸ਼ ਵਿਚ ਬਹੁਤ ਹੀ ਘੱਟ ਰਾਜ ਦੇ ਪ੍ਰਚਾਰਕ ਸਨ ਜਾਂ ਜਦੋਂ ਪ੍ਰਚਾਰ ਦੇ ਕੰਮ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਤੁਸੀਂ ਦੇਖਿਆ ਕਿ ਯਹੋਵਾਹ ਨੇ ਰੁਕਾਵਟਾਂ ਹਟਾ ਦਿੱਤੀਆਂ ਜਿਸ ਕਰਕੇ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ। (ਯਸਾਯਾਹ 54:17; 60:22) ਸੰਗਠਨ ਨੇ ਤੁਹਾਨੂੰ ਬਾਈਬਲ ਸੱਚਾਈ ਨੂੰ ਹੋਰ ਸਪੱਸ਼ਟ ਤਰੀਕੇ ਨਾਲ ਸਮਝਾਇਆ ਅਤੇ ਤੁਸੀਂ ਪਰਮੇਸ਼ੁਰ ਦੇ ਦ੍ਰਿਸ਼ ਸੰਗਠਨ ਵਿਚ ਸੁਧਾਰ ਹੁੰਦਾ ਦੇਖਿਆ ਹੈ। (ਕਹਾਉਤਾਂ 4:18; ਯਸਾਯਾਹ 60:17) ਕੀ ਤੁਸੀਂ ਦੂਸਰਿਆਂ ਨੂੰ ਇਹ ਦੱਸ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹੋ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਕੀ-ਕੀ ਕੀਤਾ? ਇਸ ਨਾਲ ਮਸੀਹੀ ਭਾਈਚਾਰਾ ਕਿੰਨਾ ਮਜ਼ਬੂਤ ਹੋਵੇਗਾ!
18. (ੳ) ਇਹ ਦੱਸਣ ਦੇ ਕੀ ਫ਼ਾਇਦੇ ਹਨ ਕਿ “ਯਹੋਵਾਹ ਸਤ ਹੈ”? ਉਦਾਹਰਣ ਦਿਓ (ਅ) ਯਹੋਵਾਹ ਨੇ ਤੁਹਾਡੀ ਕਿਵੇਂ ਮਦਦ ਕੀਤੀ ਹੈ?
18 ਤੁਸੀਂ ਆਪਣੇ ਬਾਰੇ ਵੀ ਦੱਸ ਸਕਦੇ ਹੋ ਕਿ ਯਹੋਵਾਹ ਨੇ ਕਿੱਦਾਂ ਪਿਆਰ ਨਾਲ ਤੁਹਾਡੀ ਦੇਖ-ਭਾਲ ਅਤੇ ਅਗਵਾਈ ਕੀਤੀ। (ਜ਼ਬੂਰਾਂ ਦੀ ਪੋਥੀ 37:25; ਮੱਤੀ 6:33; 1 ਪਤਰਸ 5:7) ਮਾਰਥਾ ਨਾਂ ਦੀ ਇਕ ਬਜ਼ੁਰਗ ਭੈਣ ਇਹ ਕਹਿ ਕੇ ਦੂਸਰਿਆਂ ਨੂੰ ਹੌਸਲਾ ਦਿਆ ਕਰਦੀ ਸੀ: “ਭਾਵੇਂ ਜੋ ਮਰਜ਼ੀ ਹੋ ਜਾਵੇ, ਯਹੋਵਾਹ ਨੂੰ ਕਦੇ ਨਾ ਛੱਡਿਓ। ਉਹ ਤੁਹਾਨੂੰ ਸੰਭਾਲੇਗਾ।” ਇਸ ਸਲਾਹ ਦਾ ਮਾਰਥਾ ਦੀ ਬਾਈਬਲ ਸਟੱਡੀ ਟੋਲਮੀਨਾ ਉੱਤੇ ਬਹੁਤ ਅਸਰ ਪਿਆ। ਟੋਲਮੀਨਾ ਨੇ 1960 ਦੇ ਦਹਾਕੇ ਦੇ ਸ਼ੁਰੂ ਵਿਚ ਬਪਤਿਸਮਾ ਲਿਆ ਸੀ। ਟੋਲਮੀਨਾ ਦੱਸਦੀ ਹੈ: “ਜਦੋਂ ਮੇਰੇ ਪਤੀ ਦੀ ਮੌਤ ਹੋਈ ਸੀ, ਮੈਂ ਬਹੁਤ ਨਿਰਾਸ਼ ਮਹਿਸੂਸ ਕੀਤਾ, ਪਰ ਮਾਰਥਾ ਦੇ ਇਨ੍ਹਾਂ ਸ਼ਬਦਾਂ ਨੇ ਮੇਰੀ ਇਹ ਪੱਕਾ ਇਰਾਦਾ ਕਰਨ ਵਿਚ ਮਦਦ ਕੀਤੀ ਕਿ ਮੈਂ ਇਕ ਵੀ ਸਭਾ ਨਾ ਛੱਡਾਂ। ਅਤੇ ਯਹੋਵਾਹ ਨੇ ਦੁੱਖ ਸਹਾਰਨ ਵਿਚ ਸੱਚ-ਮੁੱਚ ਮੇਰੀ ਮਦਦ ਕੀਤੀ ਹੈ।” ਟੋਲਮੀਨਾ ਨੇ ਇਹੋ ਸਲਾਹ ਆਪਣੀਆਂ ਕਈ ਬਾਈਬਲ ਸਟੱਡੀਆਂ ਨੂੰ ਵੀ ਦਿੱਤੀ ਹੈ। ਜੀ ਹਾਂ, ਤੁਸੀਂ ਸਾਥੀ ਵਿਸ਼ਵਾਸੀਆਂ ਨੂੰ ਉਤਸ਼ਾਹ ਦੇ ਕੇ ਅਤੇ ਯਹੋਵਾਹ ਦੇ ਮਹਾਨ ਕੰਮਾਂ ਬਾਰੇ ਦੱਸ ਕੇ ਉਨ੍ਹਾਂ ਦੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹੋ।
ਯਹੋਵਾਹ ਵਫ਼ਾਦਾਰ ਬਜ਼ੁਰਗ ਮਸੀਹੀਆਂ ਦੀ ਕਦਰ ਕਰਦਾ ਹੈ
19, 20. (ੳ) ਬਜ਼ੁਰਗ ਸੇਵਕਾਂ ਦੁਆਰਾ ਕੀਤੀ ਜਾਂਦੀ ਸੇਵਾ ਪ੍ਰਤੀ ਯਹੋਵਾਹ ਦਾ ਕੀ ਨਜ਼ਰੀਆ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ਤੇ ਚਰਚਾ ਕੀਤੀ ਜਾਵੇਗੀ?
19 ਅੱਜ ਦੁਨੀਆਂ ਵਿਚ ਬੇਕਦਰ ਲੋਕਾਂ ਕੋਲ ਨਾ ਤਾਂ ਬਜ਼ੁਰਗਾਂ 2 ਤਿਮੋਥਿਉਸ 3:1, 2) ਉਨ੍ਹਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਕਾਮਯਾਬੀਆਂ ਕਰਕੇ ਹੀ ਯਾਦ ਕੀਤਾ ਜਾਂਦਾ ਹੈ। ਲੋਕ ਇਹ ਦੇਖਦੇ ਹਨ ਕਿ ਉਹ ਕੀ ਸਨ, ਨਾ ਕਿ ਉਹ ਕੀ ਹਨ। ਇਸ ਦੇ ਉਲਟ, ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।” (ਇਬਰਾਨੀਆਂ 6:10) ਜੀ ਹਾਂ, ਯਹੋਵਾਹ ਪਰਮੇਸ਼ੁਰ ਯਾਦ ਰੱਖਦਾ ਹੈ ਕਿ ਬੀਤੇ ਦਿਨਾਂ ਵਿਚ ਤੁਸੀਂ ਕਿੰਨੀ ਵਫ਼ਾਦਾਰੀ ਨਾਲ ਉਸ ਦੀ ਸੇਵਾ ਕੀਤੀ ਸੀ। ਪਰ ਤੁਸੀਂ ਜੋ ਹੁਣ ਕਰ ਰਹੇ ਹੋ, ਉਹ ਉਸ ਦੀ ਵੀ ਕਦਰ ਕਰਦਾ ਹੈ। ਉਹ ਵਫ਼ਾਦਾਰ ਬਜ਼ੁਰਗ ਮਸੀਹੀਆਂ ਨੂੰ ਖਜੂਰ ਦੇ ਦਰਖ਼ਤਾਂ ਵਾਂਗ ਅਧਿਆਤਮਿਕ ਤੌਰ ਤੇ ਹਰੇ-ਭਰੇ ਮੰਨਦਾ ਹੈ ਜੋ ਬੁਢਾਪੇ ਵਿਚ ਫਲ ਲਿਆਉਂਦੇ ਹਨ। ਤੁਹਾਡੀ ਮਿਹਨਤ ਦੇ ਚੰਗੇ ਨਤੀਜੇ ਉਸ ਦੀ ਸ਼ਕਤੀ ਦਾ ਜੀਉਂਦਾ-ਜਾਗਦਾ ਸਬੂਤ ਹੈ।—ਫ਼ਿਲਿੱਪੀਆਂ 4:13.
ਲਈ ਸਮਾਂ ਹੈ ਤੇ ਨਾ ਹੀ ਉਹ ਉਨ੍ਹਾਂ ਦੀ ਕਦਰ ਕਰਦੇ ਹਨ। (20 ਕੀ ਤੁਸੀਂ ਮਸੀਹੀ ਭਾਈਚਾਰੇ ਦੇ ਬਜ਼ੁਰਗ ਮੈਂਬਰਾਂ ਨੂੰ ਉਸੇ ਨਜ਼ਰ ਨਾਲ ਦੇਖਦੇ ਹੋ ਜਿਸ ਨਜ਼ਰ ਨਾਲ ਯਹੋਵਾਹ ਦੇਖਦਾ ਹੈ? ਜੇ ਹਾਂ, ਤੁਸੀਂ ਉਨ੍ਹਾਂ ਦਾ ਭਲਾ ਕਰ ਕੇ ਆਪਣੇ ਪ੍ਰੇਮ ਦਾ ਸਬੂਤ ਦਿਓਗੇ। (1 ਯੂਹੰਨਾ 3:18) ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਉਨ੍ਹਾਂ ਲਈ ਆਪਣਾ ਪ੍ਰੇਮ ਜ਼ਾਹਰ ਕਰ ਸਕਦੇ ਹਾਂ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
^ ਪੈਰਾ 3 ਹਰ ਗੁੱਛੇ ਵਿਚ ਤਕਰੀਬਨ ਇਕ ਹਜ਼ਾਰ ਤਕ ਖਜੂਰਾਂ ਹੋ ਸਕਦੀਆਂ ਹਨ ਅਤੇ ਹਰ ਗੁੱਛੇ ਦਾ ਭਾਰ 8 ਕਿਲੋ ਜਾਂ ਜ਼ਿਆਦਾ ਵੀ ਹੋ ਸਕਦਾ ਹੈ। ਇਕ ਲੇਖਕ ਅੰਦਾਜ਼ਾ ਲਾਉਂਦਾ ਹੈ ਕਿ “ਹਰ ਖਜੂਰ ਦਾ ਦਰਖ਼ਤ ਆਪਣੀ ਪੂਰੀ ਜ਼ਿੰਦਗੀ ਦੌਰਾਨ ਆਪਣੇ ਮਾਲਕ ਨੂੰ ਦੋ ਜਾਂ ਤਿੰਨ ਟਨ ਫਲ ਦਿੰਦਾ ਹੈ।”
ਤੁਸੀਂ ਕੀ ਜਵਾਬ ਦਿਓਗੇ?
• ਬਜ਼ੁਰਗ ਮਸੀਹੀ ਕਿਵੇਂ “ਫਲ” ਪੈਦਾ ਕਰਦੇ ਹਨ?
• ਬਜ਼ੁਰਗ ਮਸੀਹੀਆਂ ਦਾ ਅਧਿਆਤਮਿਕ ਜੋਸ਼ ਸਾਰਿਆਂ ਲਈ ਬਰਕਤ ਕਿਵੇਂ ਸਾਬਤ ਹੁੰਦਾ ਹੈ?
• ਬਜ਼ੁਰਗ ਕਿਵੇਂ ‘ਪਰਗਟ ਕਰਦੇ ਹਨ ਕਿ ਯਹੋਵਾਹ ਸਤ ਹੈ’?
• ਯਹੋਵਾਹ ਬਜ਼ੁਰਗ ਮਸੀਹੀਆਂ ਦੀ ਕਦਰ ਕਿਉਂ ਕਰਦਾ ਹੈ?
[ਸਵਾਲ]
[ਸਫ਼ੇ 13 ਉੱਤੇ ਡੱਬੀ]
ਉਨ੍ਹਾਂ ਨੇ ਆਪਣੀ ਨਿਹਚਾ ਕਿਵੇਂ ਮਜ਼ਬੂਤ ਰੱਖੀ?
ਕਈ ਸਾਲਾਂ ਤੋਂ ਸੇਵਾ ਕਰ ਰਹੇ ਮਸੀਹੀਆਂ ਨੇ ਆਪਣੀ ਨਿਹਚਾ ਕਿਵੇਂ ਮਜ਼ਬੂਤ ਰੱਖੀ ਅਤੇ ਆਪਣੇ ਅਧਿਆਤਮਿਕ ਜੋਸ਼ ਨੂੰ ਬਰਕਰਾਰ ਰੱਖਿਆ? ਕੁਝ ਬਜ਼ੁਰਗ ਭੈਣ-ਭਰਾਵਾਂ ਨੇ ਇਸ ਦਾ ਰਾਜ਼ ਦੱਸਿਆ:
“ਉਨ੍ਹਾਂ ਆਇਤਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਤੋਂ ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਮਿਲਦੀ ਹੈ। ਅਕਸਰ ਰਾਤ ਨੂੰ ਮੈਂ ਜ਼ਬੂਰ 23 ਅਤੇ 91 ਪੜ੍ਹਦੀ ਹਾਂ।”—ਔਲਿਵ, ਉਸ ਨੇ 1930 ਵਿਚ ਬਪਤਿਸਮਾ ਲਿਆ ਸੀ।
“ਮੈਂ ਹਰ ਬਪਤਿਸਮੇ ਦੇ ਭਾਸ਼ਣ ਨੂੰ ਧਿਆਨ ਨਾਲ ਸੁਣਦਾ ਹਾਂ, ਜਿਵੇਂ ਮੈਂ ਆਪਣੇ ਬਪਤਿਸਮੇ ਦਾ ਭਾਸ਼ਣ ਸੁਣਿਆ ਸੀ। ਆਪਣੇ ਸਮਰਪਣ ਦੇ ਪ੍ਰਣ ਨੂੰ ਹਮੇਸ਼ਾ ਯਾਦ ਰੱਖਣ ਨਾਲ ਮੈਂ ਵਫ਼ਾਦਾਰ ਰਹਿ ਸਕਿਆ।” ਹੈਰੀ, ਉਸ ਨੇ 1946 ਵਿਚ ਬਪਤਿਸਮਾ ਲਿਆ ਸੀ।
“‘ਆਪਣੇ ਸਾਰਿਆਂ ਰਾਹਾਂ ਵਿਚ ਉਹ ਨੂੰ ਪਛਾਣਦੇ ਹੋਏ’ ਰੋਜ਼ ਯਹੋਵਾਹ ਨੂੰ ਮਦਦ, ਰਾਖੀ ਅਤੇ ਬਰਕਤਾਂ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ।” (ਕਹਾਉਤਾਂ 3:5, 6)—ਐਨਟੋਨਿਓ, ਉਸ ਨੇ 1951 ਵਿਚ ਬਪਤਿਸਮਾ ਲਿਆ ਸੀ।
“ਜੋ ਭੈਣ-ਭਰਾ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਦੇ ਤਜਰਬੇ ਸੁਣ ਕੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਮੇਰਾ ਆਪਣਾ ਇਰਾਦਾ ਹੋਰ ਪੱਕਾ ਹੁੰਦਾ ਹੈ।”—ਜੋਨ, ਉਸ ਨੇ 1954 ਵਿਚ ਬਪਤਿਸਮਾ ਲਿਆ ਸੀ।
“ਆਪਣੇ ਆਪ ਨੂੰ ਜ਼ਿਆਦਾ ਵੱਡਾ ਨਾ ਸਮਝੋ। ਸਾਡੇ ਕੋਲ ਜੋ ਵੀ ਹੈ, ਉਹ ਪਰਮੇਸ਼ੁਰ ਦੀ ਦੇਣ ਹੈ। ਜੇ ਸਾਡਾ ਨਜ਼ਰੀਆ ਇਸ ਤਰ੍ਹਾਂ ਦਾ ਹੋਵੇਗਾ, ਤਾਂ ਅੰਤ ਤਕ ਧੀਰਜ ਧਰਨ ਲਈ ਜ਼ਰੂਰੀ ਅਧਿਆਤਮਿਕ ਭੋਜਨ ਵਾਸਤੇ ਅਸੀਂ ਸਹੀ ਸੋਮੇ ਕੋਲ ਜਾਵਾਂਗੇ।”—ਆਰਲੀਨ, ਉਸ ਨੇ 1954 ਵਿਚ ਬਪਤਿਸਮਾ ਲਿਆ ਸੀ।
[ਸਫ਼ੇ 11 ਉੱਤੇ ਤਸਵੀਰ]
ਬਜ਼ੁਰਗ ਮਸੀਹੀ ਰਾਜ ਦੇ ਬਹੁਮੁੱਲੇ ਫਲ ਪੈਦਾ ਕਰਦੇ ਹਨ
[ਸਫ਼ੇ 14 ਉੱਤੇ ਤਸਵੀਰ]
ਬਜ਼ੁਰਗ ਮਸੀਹੀਆਂ ਦਾ ਅਧਿਆਤਮਿਕ ਜੋਸ਼ ਸਾਰਿਆਂ ਲਈ ਬਹੁਤ ਵੱਡੀ ਬਰਕਤ ਹੈ