ਤੁਹਾਨੂੰ ਕਿਹੜਾ ਧਰਮ ਚੁਣਨਾ ਚਾਹੀਦਾ ਹੈ?
ਤੁਹਾਨੂੰ ਕਿਹੜਾ ਧਰਮ ਚੁਣਨਾ ਚਾਹੀਦਾ ਹੈ?
‘ਰੱਬ ਤਾਂ ਇੱਕੋ ਹੈ। ਸਾਰੇ ਧਰਮ ਇੱਕੋ ਹੀ ਮੰਜ਼ਲ ਨੂੰ ਜਾਣ ਵਾਲੇ ਵੱਖੋ-ਵੱਖਰੇ ਰਸਤੇ ਹਨ।’ ਇਸ ਤਰ੍ਹਾਂ ਕਹਿਣ ਵਾਲੇ ਲੋਕ ਮੰਨਦੇ ਹਨ ਕਿ ਕਿਸੇ ਧਰਮ ਦਾ ਮੈਂਬਰ ਹੋਣਾ ਤਾਂ ਜ਼ਰੂਰੀ ਹੈ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿਹੜਾ ਧਰਮ ਚੁਣਦੇ ਹਾਂ।
ਇਹ ਸੱਚ ਹੈ ਕਿ ਇੱਕੋ ਹੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ। (ਯਸਾਯਾਹ 44:6; ਯੂਹੰਨਾ 17:3; 1 ਕੁਰਿੰਥੀਆਂ 8:5, 6) ਪਰ ਸਾਨੂੰ ਮੰਨਣਾ ਪਵੇਗਾ ਕਿ ਧਰਮਾਂ ਵਿਚ ਸਮਾਨਤਾਵਾਂ ਘੱਟ ਤੇ ਫ਼ਰਕ ਜ਼ਿਆਦਾ ਹਨ। ਭਾਵੇਂ ਸਾਰੇ ਧਰਮ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਦੇ ਰੀਤੀ-ਰਿਵਾਜ, ਵਿਸ਼ਵਾਸ, ਸਿੱਖਿਆਵਾਂ ਅਤੇ ਮੰਗਾਂ ਇਕ-ਦੂਜੇ ਤੋਂ ਬਹੁਤ ਵੱਖਰੀਆਂ ਹਨ। ਇਨ੍ਹਾਂ ਫ਼ਰਕਾਂ ਕਰਕੇ ਇਕ ਧਰਮ ਦੇ ਲੋਕ ਦੂਸਰੇ ਧਰਮ ਦੇ ਲੋਕਾਂ ਦੀਆਂ ਸਿੱਖਿਆਵਾਂ ਅਤੇ ਵਿਸ਼ਵਾਸਾਂ ਨੂੰ ਨਾ ਹੀ ਸਮਝਦੇ ਹਨ ਤੇ ਨਾ ਹੀ ਮੰਨਦੇ ਹਨ।
ਪਰ ਯਿਸੂ ਨੇ ਕਿਹਾ ਸੀ: “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:24) ਕੀ ਰੱਬ ਬਾਰੇ, ਉਸ ਦੇ ਮਕਸਦਾਂ ਬਾਰੇ ਅਤੇ ਉਸ ਦੀ ਭਗਤੀ ਕਰਨ ਬਾਰੇ ਵੱਖੋ-ਵੱਖਰੇ ਵਿਸ਼ਵਾਸ ਰੱਖਣ ਨਾਲ ਅਸੀਂ ਸੱਚਾਈ ਨਾਲ ਉਸ ਦੀ ਭਗਤੀ ਕਰ ਰਹੇ ਹੋਵਾਂਗੇ? ਕੀ ਤੁਹਾਨੂੰ ਇਹ ਗੱਲ ਸਹੀ ਲੱਗਦੀ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਅਸੀਂ ਉਸ ਦੀ ਭਗਤੀ ਕਿਸ ਤਰੀਕੇ ਨਾਲ ਕਰਦੇ ਹਾਂ?
ਮਸੀਹੀਆਂ ਦੀ ਏਕਤਾ
ਪਹਿਲੀ ਸਦੀ ਵਿਚ ਕਦੇ-ਕਦੇ ਕਿਸੇ ਵਿਸ਼ੇ ਬਾਰੇ ਮਸੀਹੀਆਂ ਦੇ ਆਪੋ-ਆਪਣੇ ਵਿਚਾਰ ਹੁੰਦੇ ਸਨ। ਮਿਸਾਲ ਲਈ, ਕੁਰਿੰਥੁਸ ਸ਼ਹਿਰ ਦੇ ਮਸੀਹੀਆਂ ਬਾਰੇ ਪੌਲੁਸ ਰਸੂਲ ਨੇ ਕਿਹਾ: “ਹੇ ਮੇਰੇ ਭਰਾਵੋ, ਕਲੋਏ ਦੇ ਘਰ ਦਿਆਂ ਕੋਲੋਂ ਤੁਹਾਡੇ ਵਿਖੇ ਮੈਨੂੰ ਪਤਾ ਲੱਗਾ ਹੈ ਜੋ ਤੁਹਾਡੇ ਵਿੱਚ ਬਖੇੜੇ ਹੁੰਦੇ ਹਨ। ਮੇਰਾ ਕਹਿਣਾ ਏਹ ਹੈ ਜੋ ਤੁਹਾਡੇ ਵਿੱਚੋਂ ਹਰੇਕ ਆਖਦਾ ਹੈ ਭਈ ‘ਮੈਂ ਪੌਲੁਸ ਦਾ’ ਯਾ ‘ਮੈਂ ਅਪੁੱਲੋਸ ਦਾ’ ਯਾ ‘ਮੈਂ ਕੇਫਾਸ ਦਾ’ ਯਾ ‘ਮੈਂ ਮਸੀਹ ਦਾ ਹਾਂ।’”—1 ਕੁਰਿੰਥੀਆਂ 1:11, 12.
ਕੀ ਪੌਲੁਸ ਦੇ ਖ਼ਿਆਲ ਵਿਚ ਇਸ ਤਰ੍ਹਾਂ ਦੇ ਵੱਖਰੇ ਵਿਚਾਰ ਹੋਣੇ ਕੋਈ ਛੋਟੀ ਗੱਲ ਸੀ? ਕੀ ਹਰ ਮਸੀਹੀ ਮੁਕਤੀ ਹਾਸਲ ਕਰਨ ਲਈ ਆਪਣੇ ਰਸਤੇ ਤੇ ਚੱਲ ਸਕਦਾ ਸੀ? ਨਹੀਂ! ਪੌਲੁਸ ਨੇ ਤਾਕੀਦ ਕੀਤੀ: “ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸੱਭੇ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋਂ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ।”—1 ਕੁਰਿੰਥੀਆਂ 1:10.
ਧਾਰਮਿਕ ਵਿਸ਼ਵਾਸਾਂ ਦੇ ਸੰਬੰਧ ਵਿਚ ਲੋਕਾਂ ਨਾਲ ਜ਼ਬਰਦਸਤੀ ਕਰ ਕੇ ਉਨ੍ਹਾਂ ਵਿਚ ਵਿਚਾਰਾਂ ਦੀ ਏਕਤਾ ਪੈਦਾ ਨਹੀਂ ਕੀਤੀ ਜਾ ਸਕਦੀ, ਸਗੋਂ ਏਕਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਹਰ ਵਿਅਕਤੀ ਆਪ ਧਿਆਨ ਨਾਲ ਜਾਂਚ ਕਰ ਕੇ ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਦਾ ਹੈ। ਏਕਤਾ ਸਿਰਫ਼ ਉਦੋਂ ਹੋ ਸਕਦੀ ਹੈ ਜਦੋਂ ਸਭ ਲੋਕ ਕਿਸੇ ਗੱਲ ਬਾਰੇ ਇੱਕੋ ਹੀ ਸਿੱਟੇ ਤੇ ਪਹੁੰਚਦੇ ਹਨ। ਉਸ ਏਕਤਾ ਨੂੰ ਪਾਉਣ ਲਈ ਜਿਸ ਬਾਰੇ
ਪੌਲੁਸ ਨੇ ਗੱਲ ਕੀਤੀ ਸੀ, ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਤੋਂ ਬਾਅਦ ਉਸ ਤੇ ਅਮਲ ਕਰਨਾ ਜ਼ਰੂਰੀ ਹੈ। ਕੀ ਅੱਜ ਅਜਿਹੀ ਏਕਤਾ ਪਾਈ ਜਾ ਸਕਦੀ ਹੈ? ਜਿਵੇਂ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ, ਰੱਬ ਨੇ ਹਮੇਸ਼ਾ ਆਪਣੇ ਲੋਕਾਂ ਨੂੰ ਇਕ ਸਮੂਹ ਵਜੋਂ ਸੇਧ ਦਿੱਤੀ ਹੈ। ਕੀ ਅੱਜ ਅਜਿਹਾ ਸਮੂਹ ਮੌਜੂਦ ਹੈ? ਅਸੀਂ ਇਸ ਸਮੂਹ ਦੀ ਪਛਾਣ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਦੇਖੀਏ।ਚੰਗੇ ਲੋਕਾਂ ਨਾਲ ਸੰਗਤ ਰੱਖਣ ਦੇ ਫ਼ਾਇਦੇ
ਜ਼ਬੂਰਾਂ ਦੇ ਇਕ ਲਿਖਾਰੀ ਦਾਊਦ ਨੇ ਪੁੱਛਿਆ: “ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਟਿਕੇਗਾ? ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵੱਸੇਗਾ?” ਇਹ ਚੰਗੇ ਸਵਾਲ ਹਨ। ਦਾਊਦ ਨੇ ਇਨ੍ਹਾਂ ਦਾ ਜਵਾਬ ਵੀ ਦਿੱਤਾ: “ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ।” (ਜ਼ਬੂਰਾਂ ਦੀ ਪੋਥੀ 15:1, 2) ਬਾਈਬਲ ਦਾ ਸਹੀ ਗਿਆਨ ਲੈਣ ਨਾਲ ਤੁਸੀਂ ਪਛਾਣ ਸਕੋਗੇ ਕਿ ਕਿਹੜੇ ਧਰਮ ਦੇ ਲੋਕ ਪਰਮੇਸ਼ੁਰ ਦੀਆਂ ਇਹ ਮੰਗਾਂ ਪੂਰੀਆਂ ਕਰ ਰਹੇ ਹਨ। ਫਿਰ ਤੁਸੀਂ ਇਨ੍ਹਾਂ ਲੋਕਾਂ ਨਾਲ ਸੰਗਤ ਕਰ ਸਕੋਗੇ ਜੋ “ਆਤਮਾ ਅਤੇ ਸਚਿਆਈ ਨਾਲ” ਰੱਬ ਦੀ ਭਗਤੀ ਕਰਦੇ ਹਨ।
ਯਹੋਵਾਹ ਦੇ ਗਵਾਹਾਂ ਨੇ ਦਿਖਾਇਆ ਹੈ ਕਿ ਅੱਜ ਦੀ ਵੰਡੀ ਹੋਈ ਦੁਨੀਆਂ ਵਿਚ ਏਕਤਾ ਮੁਮਕਿਨ ਹੈ। ਉਹ ਵੱਖ-ਵੱਖ ਪਿਛੋਕੜਾਂ ਅਤੇ ਧਰਮਾਂ ਤੋਂ ਆਏ ਹਨ। ਕਈ ਪਹਿਲਾਂ ਨਾਸਤਿਕ ਸਨ ਜਾਂ ਉਹ ਮੰਨਦੇ ਸਨ ਕਿ ਉਹ ਰੱਬ ਨੂੰ ਕਦੀ ਨਹੀਂ ਜਾਣ ਸਕਦੇ। ਹੋਰਨਾਂ ਨੂੰ ਕਿਸੇ ਵੀ ਧਰਮ ਵਿਚ ਦਿਲਚਸਪੀ ਨਹੀਂ ਸੀ। ਭਾਵੇਂ ਇਹ ਲੋਕ ਅਨੇਕ ਧਰਮਾਂ ਅਤੇ ਸਭਿਆਚਾਰਾਂ ਤੋਂ ਆਏ ਹਨ ਅਤੇ ਉਹ ਕਈ ਵੱਖਰੇ-ਵੱਖਰੇ ਫ਼ਲਸਫ਼ੇ ਮੰਨਦੇ ਸਨ, ਫਿਰ ਵੀ ਹੁਣ ਉਹ ਅਜਿਹੀ ਏਕਤਾ ਦਾ ਆਨੰਦ ਮਾਣ ਰਹੇ ਹਨ ਜੋ ਦੁਨੀਆਂ ਵਿਚ ਹੋਰ ਕਿਤੇ ਨਹੀਂ ਪਾਈ ਜਾਂਦੀ।
ਅਜਿਹੀ ਏਕਤਾ ਦੀ ਨੀਂਹ ਪਰਮੇਸ਼ੁਰ ਦਾ ਬਚਨ ਬਾਈਬਲ ਹੈ। ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਉਹ ਦੂਸਰਿਆਂ ਉੱਤੇ ਹੁਕਮ ਨਹੀਂ ਚਲਾ ਸਕਦੇ ਕਿ ਉਨ੍ਹਾਂ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਪਰ ਉਹ ਦੂਸਰਿਆਂ ਨੂੰ ਬਾਈਬਲ ਦਾ ਗਿਆਨ ਲੈਣ ਲਈ ਉਤਸ਼ਾਹ ਜ਼ਰੂਰ ਦਿੰਦੇ ਹਨ। ਫਿਰ ਲੋਕ ਇਸ ਗਿਆਨ ਦੇ ਆਧਾਰ ਤੇ ਆਪ ਫ਼ੈਸਲਾ ਕਰ ਸਕਦੇ ਹਨ ਕਿ ਉਹ ਰੱਬ ਦੀ ਭਗਤੀ ਕਿਸ ਤਰ੍ਹਾਂ ਕਰਨਗੇ। ਇਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਲੋਕ “ਆਤਮਾ ਅਤੇ ਸਚਿਆਈ ਨਾਲ” ਰੱਬ ਦੀ ਭਗਤੀ ਕਰਨੀ ਸਿੱਖ ਸਕਦੇ ਹਨ।
ਅੱਜ ਦੀ ਦੁਨੀਆਂ ਵਿਚ ਸਾਡੇ ਉੱਤੇ ਸੌਖਿਆਂ ਹੀ ਭੈੜੇ ਪ੍ਰਭਾਵ ਪੈ ਸਕਦੇ ਹਨ ਅਤੇ ਅਸੀਂ ਭਰਮਾਏ ਜਾ ਸਕਦੇ ਹਾਂ। ਇਸ ਲਈ ਚੰਗੇ ਲੋਕਾਂ ਨਾਲ ਸੰਗਤ ਰੱਖਣੀ ਜ਼ਰੂਰੀ ਹੈ। ਬਾਈਬਲ ਵਿਚ ਲਿਖਿਆ ਹੈ ਕਿ “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ,” ਪਰ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (ਕਹਾਉਤਾਂ 13:20; 1 ਕੁਰਿੰਥੀਆਂ 15:33) ਪਰਮੇਸ਼ੁਰ ਦੇ ਸੱਚੇ ਭਗਤਾਂ ਨਾਲ ਸੰਗਤ ਰੱਖਣ ਨਾਲ ਸਾਡੀ ਰੱਖਿਆ ਹੁੰਦੀ ਹੈ। ਇਸ ਕਰਕੇ ਬਾਈਬਲ ਵਿਚ ਸਾਨੂੰ ਯਾਦ ਕਰਾਇਆ ਜਾਂਦਾ ਹੈ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:24, 25) ਜਦ ਸੱਚੇ ਧਰਮ ਦੇ ਮੈਂਬਰ ਚੰਗੇ ਦੋਸਤ ਬਣ ਕੇ ਰੱਬ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਇਕ-ਦੂਜੇ ਦੀ ਮਦਦ ਕਰਦੇ ਹਨ, ਤਾਂ ਇਹ ਕਿੰਨੀ ਵੱਡੀ ਬਰਕਤ ਹੁੰਦੀ ਹੈ!
ਔਟਮਾਰ ਨੂੰ ਇਸ ਤਰ੍ਹਾਂ ਦੀ ਮਦਦ ਮਿਲੀ ਹੈ। ਉਸ ਦਾ ਜਨਮ ਜਰਮਨੀ ਵਿਚ ਇਕ ਕੈਥੋਲਿਕ ਪਰਿਵਾਰ ਵਿਚ ਹੋਇਆ ਸੀ, ਪਰ ਉਸ ਨੇ ਬਾਅਦ ਵਿਚ ਚਰਚ ਜਾਣਾ ਛੱਡ ਦਿੱਤਾ ਸੀ। ਉਹ ਦੱਸਦਾ ਹੈ: “ਚਰਚ ਜਾ ਕੇ ਮੈਨੂੰ ਅੰਦੂਰਨੀ ਸ਼ਾਂਤੀ ਨਹੀਂ ਮਿਲਦੀ ਸੀ, ਮੈਨੂੰ ਕੋਈ ਫ਼ਾਇਦਾ ਮਲੂਮ ਨਹੀਂ ਹੁੰਦਾ ਸੀ।” ਫਿਰ ਵੀ ਉਹ ਰੱਬ ਉੱਤੇ ਵਿਸ਼ਵਾਸ ਕਰਦਾ ਸੀ। ਫਿਰ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਅਤੇ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਪਰਮੇਸ਼ੁਰ ਦੇ ਸੱਚੇ ਸੇਵਕ ਹਨ। ਉਸ ਨੇ ਉਨ੍ਹਾਂ ਨਾਲ ਮੇਲ-ਜੋਲ ਰੱਖਣ ਦੀ ਲੋੜ ਮਹਿਸੂਸ ਕੀਤੀ। ਉਹ ਹੁਣ ਕਹਿੰਦਾ ਹੈ: “ਇਸ ਸੰਗਠਨ ਦਾ ਮੈਂਬਰ ਬਣ ਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ। ਪਰ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਬਾਈਬਲ ਦਾ ਸਹੀ ਗਿਆਨ ਲੈਣ ਵਿਚ ਮੇਰੀ ਲਗਾਤਾਰ ਮਦਦ ਕੀਤੀ ਜਾਂਦੀ ਹੈ।”
ਸੱਚਾ ਧਰਮ ਭਾਲਣ ਵਾਲਿਆਂ ਲਈ ਸੱਦਾ
ਇਕੱਠੇ ਮਿਲ ਕੇ ਕੰਮ ਕਰਨ ਨਾਲ ਜਿੰਨਾ ਕੰਮ ਹੁੰਦਾ ਹੈ ਉਹ ਇਕੱਲਾ ਇਨਸਾਨ ਨਹੀਂ ਕਰ ਸਕਦਾ। ਮਿਸਾਲ ਲਈ, ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕੰਮ ਸੌਂਪਿਆ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਮੱਤੀ 28:19, 20) ਕਿਸੇ ਸੰਗਠਨ ਦੀ ਸੇਧ ਅਤੇ ਮਦਦ ਤੋਂ ਬਿਨਾਂ ਇਹ ਕੰਮ ਕਿਸ ਤਰ੍ਹਾਂ ਹੋ ਸਕਦਾ ਹੈ? ਕੋਈ ਇਕੱਲਾ ਵਿਅਕਤੀ ਸਾਰੀ ਦੁਨੀਆਂ ਵਿਚ ਜਾ ਕੇ ਬਾਈਬਲ ਦਾ ਇਹ ਹੁਕਮ ਪੂਰਾ ਨਹੀਂ ਕਰ ਸਕਦਾ।
ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਪਿੱਛਲੇ ਸਾਲ ਯਹੋਵਾਹ ਦੇ ਗਵਾਹਾਂ ਨੇ ਦੁਨੀਆਂ ਭਰ ਵਿਚ 9,19,33,280 ਕਿਤਾਬਾਂ ਤੇ ਬ੍ਰੋਸ਼ਰ ਅਤੇ 69,76,03,247 ਰਸਾਲੇ ਵੰਡੇ ਸਨ। ਇਸ ਤਰ੍ਹਾਂ ਉਨ੍ਹਾਂ ਨੇ 235 ਦੇਸ਼ਾਂ ਵਿਚ ਲੱਖਾਂ ਹੀ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਇਆ। ਇਹ ਪੱਕਾ ਸਬੂਤ ਹੈ ਕਿ ਇਕ ਸੰਗਠਨ ਦੇ ਤੌਰ ਤੇ ਮਿਲ ਕੇ ਕੰਮ ਕਰਨ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਹੈ।
ਬਾਈਬਲ ਬਾਰੇ ਕਿਤਾਬਾਂ-ਰਸਾਲੇ ਵੰਡਣ ਤੋਂ ਇਲਾਵਾ, ਯਹੋਵਾਹ ਦੇ ਗਵਾਹ ਲੋਕਾਂ ਨਾਲ ਮੁਫ਼ਤ ਬਾਈਬਲ ਸਟੱਡੀ ਕਰ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਵੀ ਸਿਖਾਉਂਦੇ ਹਨ। ਪਿੱਛਲੇ ਸਾਲ ਹਰ ਹਫ਼ਤੇ 57,26,509 ਬਾਈਬਲ ਸਟੱਡੀਆਂ ਕੀਤੀਆਂ ਗਈਆਂ ਸਨ। ਬਾਈਬਲ ਤੋਂ ਗਿਆਨ ਲੈ ਕੇ ਲੋਕ ਆਪ ਫ਼ੈਸਲਾ ਕਰ ਸਕੇ ਹਨ ਕਿ ਉਹ ਰੱਬ ਦੀ ਭਗਤੀ ਕਿਸ ਤਰ੍ਹਾਂ ਕਰਨਗੇ। ਤੁਹਾਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਕਿ ਬਾਈਬਲ ਵਿੱਚੋਂ ਤੁਸੀਂ ਸਿੱਖੋ ਕਿ ਰੱਬ ਤੁਹਾਡੇ ਤੋਂ ਕੀ ਚਾਹੁੰਦਾ ਹੈ। ਫਿਰ ਤੁਸੀਂ ਵੀ ਆਪਣੀ ਭਗਤੀ ਬਾਰੇ ਫ਼ੈਸਲਾ ਕਰ ਸਕੋਗੇ।—ਅਫ਼ਸੀਆਂ 4:13; ਫ਼ਿਲਿੱਪੀਆਂ 1:9; 1 ਤਿਮੋਥਿਉਸ 6:20; 2 ਪਤਰਸ 3:18.
ਜੇ ਤੁਸੀਂ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਸੱਚੇ ਧਰਮ ਦਾ ਮੈਂਬਰ ਬਣਨਾ ਬਹੁਤ ਜ਼ਰੂਰੀ ਹੈ। ਪਰ ਤੁਹਾਨੂੰ ਆਪਣੀ ਸਮਝ ਜਾਂ ਸੁਣੀ-ਸੁਣਾਈ ਗੱਲ ਮੁਤਾਬਕ ਨਹੀਂ, ਸਗੋਂ ਬਾਈਬਲ ਦੇ ਸਹੀ ਗਿਆਨ ਅਨੁਸਾਰ ਫ਼ੈਸਲਾ ਕਰਨ ਦੀ ਲੋੜ ਹੈ। (ਕਹਾਉਤਾਂ 16:25) ਸੱਚੇ ਧਰਮ ਦੀਆਂ ਮੰਗਾਂ ਸਿੱਖੋ। ਆਪਣੇ ਵਿਸ਼ਵਾਸਾਂ ਨਾਲ ਇਨ੍ਹਾਂ ਦੀ ਤੁਲਨਾ ਕਰੋ। ਫਿਰ ਆਪਣਾ ਧਰਮ ਚੁਣੋ।—ਬਿਵਸਥਾ ਸਾਰ 30:19.
[ਸਫ਼ੇ 7 ਉੱਤੇ ਤਸਵੀਰ]
ਵੰਡੀ ਹੋਈ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੀ ਏਕਤਾ ਸਾਫ਼ ਜ਼ਾਹਰ ਹੁੰਦੀ ਹੈ