Skip to content

Skip to table of contents

“ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇਹ ਸਿਖਲਾਈ ਮਿਲੀ”

“ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇਹ ਸਿਖਲਾਈ ਮਿਲੀ”

“ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇਹ ਸਿਖਲਾਈ ਮਿਲੀ”

ਕਾਜ਼ੁਨਾ ਦੇ ਟੀਚਰ ਨੇ ਜਦੋਂ ਉਸ ਨੂੰ ਅੰਗ੍ਰੇਜ਼ੀ ਭਾਸ਼ਾ ਵਿਚ ਹੋਣ ਵਾਲੇ ਭਾਸ਼ਣ ਮੁਕਾਬਲੇ ਵਿਚ ਹਿੱਸਾ ਲੈਣ ਦਾ ਸੁਝਾਅ ਦਿੱਤਾ, ਤਾਂ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹਾਂ ਕਹੇ ਜਾਂ ਨਾਂਹ। ਜਪਾਨ ਦੇ ਉੱਤਰੀ ਇਲਾਕੇ ਦੇ ਵੱਡੇ ਟਾਪੂ ਹੋਕਾਇਡੋ ਦੇ ਸਾਰੇ ਹਾਈ ਸਕੂਲ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਸਨ। ਪਰ ਕਾਜ਼ੁਨਾ ਦੇ ਸਕੂਲ ਵਿੱਚੋਂ ਪਹਿਲਾਂ ਕਦੇ ਕਿਸੇ ਵਿਦਿਆਰਥੀ ਨੇ ਉਸ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ ਸੀ। ਮੁਕਾਬਲੇ ਵਾਲੇ ਦਿਨ ਕਾਜ਼ੁਨਾ ਬਹੁਤ ਘਬਰਾਈ ਹੋਈ ਸੀ ਕਿਉਂਕਿ ਉਸ ਮੁਕਾਬਲੇ ਵਿਚ ਲਗਭਗ 50 ਹੋਰ ਵਿਦਿਆਰਥੀ ਵੀ ਹਿੱਸਾ ਲੈ ਰਹੇ ਸਨ। ਉਹ ਇਹ ਦੇਖ ਕੇ ਹੋਰ ਵੀ ਘਬਰਾ ਗਈ ਕਿ ਮੁਕਾਬਲੇ ਦਾ ਫ਼ੈਸਲਾ ਕਰਨ ਵਾਲੇ ਦੋ ਜੱਜਾਂ ਦੀ ਮਾਂ-ਬੋਲੀ ਅੰਗ੍ਰੇਜ਼ੀ ਸੀ।

ਜਦੋਂ ਜੇਤੂਆਂ ਦੀ ਘੋਸ਼ਣਾ ਹੋਣੀ ਸ਼ੁਰੂ ਹੋਈ, ਤਾਂ ਪਹਿਲਾ ਇਨਾਮ ਜਿੱਤਣ ਵਾਲੇ ਉਮੀਦਵਾਰ ਦਾ ਨਾਂ ਸਾਰਿਆਂ ਤੋਂ ਬਾਅਦ ਵਿਚ ਐਲਾਨਿਆ ਗਿਆ। ਜਦੋਂ ਪਹਿਲੇ ਇਨਾਮ ਲਈ ਕਾਜ਼ੁਨਾ ਦਾ ਨਾਂ ਐਲਾਨਿਆ ਗਿਆ, ਤਾਂ ਉਸ ਨੂੰ ਯਕੀਨ ਹੀ ਨਾ ਹੋਇਆ। ਉਸ ਨੇ ਤੇ ਉਸ ਦੇ ਟੀਚਰ ਨੇ ਇਕ-ਦੂਜੇ ਨੂੰ ਹੈਰਾਨੀ ਨਾਲ ਦੇਖਿਆ। ਕਾਜ਼ੁਨਾ ਨੇ ਖ਼ੁਸ਼ੀ-ਖ਼ੁਸ਼ੀ ਆਪਣੀ ਟਰਾਫ਼ੀ ਲਈ।

ਕਾਜ਼ੁਨਾ ਨੇ ਚਹਿਕਦੇ ਹੋਏ ਦੱਸਿਆ: “ਮੈਂ ਪਹਿਲਾ ਇਨਾਮ ਇਸ ਕਰਕੇ ਜਿੱਤ ਸਕੀ ਕਿਉਂਕਿ ਮੈਨੂੰ ਯਹੋਵਾਹ ਦੇ ਸੰਗਠਨ ਨੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਵਧੀਆ ਸਿਖਲਾਈ ਦਿੱਤੀ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇਹ ਸਿਖਲਾਈ ਮਿਲੀ।” ਕਾਜ਼ੁਨਾ ਜਿਸ ਸਕੂਲ ਦੀ ਗੱਲ ਕਰ ਰਹੀ ਸੀ, ਉਹ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਦੀ ਇਕ ਸਭਾ ਹੈ। ਕਾਜ਼ੁਨਾ ਇਸ ਸਕੂਲ ਵਿਚ ਛੋਟੀ ਉਮਰ ਤੋਂ ਹੀ ਸਿਖਲਾਈ ਲੈ ਰਹੀ ਹੈ। ਭਾਸ਼ਣ ਮੁਕਾਬਲੇ ਦੀ ਤਿਆਰੀ ਕਰਦੇ ਵੇਲੇ ਕਾਜ਼ੁਨਾ ਨੇ ਇਸ ਸਕੂਲ ਵਿਚ ਖ਼ਾਸ ਗੱਲਾਂ ਵੱਲ ਧਿਆਨ ਦਿੱਤਾ ਜਿਵੇਂ ਕਿ ਮਾਈਕ ਅੱਗੇ ਖੜ੍ਹਨ ਤੇ ਬੋਲਣ ਦਾ ਤਰੀਕਾ, ਪਿਆਰ ਤੇ ਜੋਸ਼ ਨਾਲ ਬੋਲਣਾ, ਹਾਵ-ਭਾਵ ਦਿਖਾਉਣੇ ਤੇ ਹਾਜ਼ਰੀਨ ਨਾਲ ਨਜ਼ਰ ਮਿਲਾ ਕੇ ਗੱਲ ਕਰਨੀ।

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਆ ਕੇ ਦੇਖੋ ਕਿ ਇਹ ਹਫ਼ਤਾਵਾਰ ਸਕੂਲ ਕਿੱਦਾਂ ਚਲਾਇਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਸਕੂਲ ਤੋਂ ਵੱਡਿਆਂ-ਛੋਟਿਆਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਇਸ ਸਭਾ ਵਿਚ ਕੋਈ ਵੀ ਆ ਸਕਦਾ ਹੈ। ਆਪਣੇ ਘਰ ਦੇ ਨੇੜੇ ਦੇ ਸਕੂਲ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ।