ਆਪਣੇ ਮਨ ਵਿਚ ਗ਼ਲਤ ਵਿਚਾਰ ਨਾ ਆਉਣ ਦਿਓ!
ਆਪਣੇ ਮਨ ਵਿਚ ਗ਼ਲਤ ਵਿਚਾਰ ਨਾ ਆਉਣ ਦਿਓ!
ਜਦ ਅੱਯੂਬ ਦੀ ਜ਼ਿੰਦਗੀ ਵਿਚ ਬਿਪਤਾ ਦੇ ਤੂਫ਼ਾਨ ਆਏ, ਤਾਂ ਉਸ ਦੇ ਤਿੰਨ ਦੋਸਤ ਅਲੀਫ਼ਜ਼, ਬਿਲਦਦ ਤੇ ਸੋਫ਼ਰ ਉਸ ਨਾਲ ਦੁੱਖ-ਸੁੱਖ ਕਰਨ ਆਏ। (ਅੱਯੂਬ 2:11) ਅਲੀਫ਼ਜ਼ ਇਨ੍ਹਾਂ ਤਿੰਨਾਂ ਵਿੱਚੋਂ ਸਭ ਤੋਂ ਰੋਹਬਦਾਰ ਤੇ ਉਮਰ ਵਿਚ ਵੱਡਾ ਸੀ। ਉਸ ਨੇ ਪਹਿਲਾਂ ਗੱਲ ਸ਼ੁਰੂ ਕੀਤੀ ਅਤੇ ਸਭ ਤੋਂ ਜ਼ਿਆਦਾ ਗੱਲਾਂ ਕੀਤੀਆਂ। ਅਲੀਫ਼ਜ਼ ਦੀ ਸੋਚਣੀ ਕਿਹੋ ਜਿਹੀ ਸੀ?
ਆਪਣੇ ਇਕ ਕਰਾਮਾਤੀ ਤਜਰਬੇ ਬਾਰੇ ਗੱਲ ਕਰਦੇ ਹੋਏ ਅਲੀਫ਼ਜ਼ ਨੇ ਕਿਹਾ: “ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਪਿੰਡੇ ਦੀ ਲੂਈਂ ਖੜੀ ਹੋ ਗਈ! ਉਹ ਖਲੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸੱਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਖ਼ਮੋਸ਼ੀ ਸੀ, ਫੇਰ ਇੱਕ ਅਵਾਜ਼ ਮੈਂ ਸੁਣੀ।” (ਅੱਯੂਬ 4:15, 16) ਇਹ ਰੂਹ ਕੌਣ ਸੀ ਜਿਸ ਨੇ ਅਲੀਫ਼ਜ਼ ਦੀ ਸੋਚਣੀ ਤੇ ਇੰਨਾ ਅਸਰ ਪਾਇਆ? ਇਸ ਰੂਹ ਦੇ ਸਖ਼ਤ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਰਮੇਸ਼ੁਰ ਦਾ ਕੋਈ ਫ਼ਰਿਸ਼ਤਾ ਨਹੀਂ ਸੀ। (ਅੱਯੂਬ 4:17, 18) ਇਹ ਇਕ ਦੁਸ਼ਟ ਆਤਮਾ ਸੀ, ਨਹੀਂ ਤਾਂ ਯਹੋਵਾਹ ਅਲੀਫ਼ਜ਼ ਦੀਆਂ ਝੂਠੀਆਂ ਗੱਲਾਂ ਕਾਰਨ ਉਸ ਉੱਤੇ ਇੰਨਾ ਕਿਉਂ ਵਰ੍ਹਦਾ? (ਅੱਯੂਬ 42:7) ਜੀ ਹਾਂ, ਅਲੀਫ਼ਜ਼ ਦੁਸ਼ਟ ਆਤਮਾ ਦੇ ਪ੍ਰਭਾਵ ਹੇਠ ਆ ਗਿਆ ਸੀ। ਉਸ ਦੀਆਂ ਗੱਲਾਂ ਪਰਮੇਸ਼ੁਰ ਦੀ ਸੋਚਣੀ ਤੋਂ ਉਲਟ ਸਨ।
ਅਸੀਂ ਅਲੀਫ਼ਜ਼ ਦੀਆਂ ਗੱਲਾਂ ਤੋਂ ਕੀ ਸਿੱਖ ਸਕਦੇ ਹਾਂ? ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਗ਼ਲਤ ਸੋਚ ਨੂੰ ਆਪਣੇ ਮਨ ਵਿੱਚੋਂ ਤੁਰੰਤ ਕੱਢ ਦੇਈਏ? ਅਸੀਂ ਗ਼ਲਤ ਸੋਚ ਤੋਂ ਕਿਵੇਂ ਬਚ ਸਕਦੇ ਹਾਂ?
“ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ”
ਅਲੀਫ਼ਜ਼ ਨੇ ਅੱਯੂਬ ਨਾਲ ਤਿੰਨ ਵਾਰ ਗੱਲ ਕੀਤੀ ਅਤੇ ਹਰ ਵਾਰ ਉਸ ਨੇ ਇਹੀ ਕਿਹਾ ਕਿ ਪਰਮੇਸ਼ੁਰ ਬਹੁਤ ਪੱਥਰ-ਦਿਲ ਹੈ ਤੇ ਉਸ ਦੇ ਸੇਵਕ ਉਸ ਨੂੰ ਕਿਸੇ ਵੀ ਤਰ੍ਹਾਂ ਖ਼ੁਸ਼ ਨਹੀਂ ਕਰ ਸਕਦੇ। ਅਲੀਫ਼ਜ਼ ਨੇ ਅੱਯੂਬ ਨੂੰ ਕਿਹਾ: “ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ।” (ਅੱਯੂਬ 4:18) ਬਾਅਦ ਵਿਚ ਅਲੀਫ਼ਜ਼ ਨੇ ਪਰਮੇਸ਼ੁਰ ਬਾਰੇ ਕਿਹਾ: “ਉਹ ਆਪਣੇ ਪਵਿੱਤ੍ਰ ਜਨਾਂ ਉੱਤੇ ਬਿਸਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਪਾਕ ਨਹੀਂ।” (ਅੱਯੂਬ 15:15) ਉਸ ਨੇ ਅੱਯੂਬ ਨੂੰ ਇਹ ਵੀ ਪੁੱਛਿਆ: “ਤੇਰੇ ਧਰਮੀ ਹੋਣ ਨਾਲ ਸਰਬ ਸ਼ਕਤੀਮਾਨ ਨੂੰ ਕੀ ਖ਼ੁਸ਼ੀ ਹੈ?” (ਅੱਯੂਬ 22:3) ਬਿਲਦਦ ਇਸ ਗੱਲ ਤੇ ਉਸ ਨਾਲ ਸਹਿਮਤ ਹੋਇਆ ਕਿਉਂਕਿ ਉਸ ਨੇ ਕਿਹਾ: “ਚੰਦ ਵਿੱਚ ਵੀ ਚਮਕ ਨਹੀਂ, ਅਤੇ [ਪਰਮੇਸ਼ੁਰ] ਦੀ ਨਿਗਾਹ ਵਿੱਚ ਤਾਰੇ ਵੀ ਨਿਰਮਲ ਨਹੀਂ।”—ਅੱਯੂਬ 25:5.
ਸਾਨੂੰ ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ, ਵਰਨਾ ਅਸੀਂ ਸੋਚਣ ਲੱਗ ਪਵਾਂਗੇ ਕਿ ਪਰਮੇਸ਼ੁਰ ਦੀਆਂ ਮੰਗਾਂ ਇੰਨੀਆਂ ਔਖੀਆਂ ਹਨ ਕਿ ਅਸੀਂ ਇਨ੍ਹਾਂ ਨੂੰ ਕਦੀ ਵੀ ਪੂਰੀਆਂ ਨਹੀਂ ਕਰ ਸਕਦੇ। ਅਜਿਹੀ ਸੋਚਣੀ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇ ਅਸੀਂ ਇਸ ਤਰ੍ਹਾਂ ਸੋਚਣ ਲੱਗ ਪਈਏ, ਤਾਂ ਤਾੜਨਾ ਮਿਲਣ ਤੇ ਅਸੀਂ ਕਿਵੇਂ ਮਹਿਸੂਸ ਕਰਾਂਗੇ? ਨਿਮਰ ਹੋ ਕੇ ਤਾੜਨਾ ਕਬੂਲ ਕਰਨ ਦੀ ਬਜਾਇ ਸਾਡਾ ਮਨ “ਯਹੋਵਾਹ ਤੇ ਗੁੱਸੇ” ਹੋਵੇਗਾ। (ਕਹਾਉਤਾਂ 19:3) ਇਸ ਦਾ ਨਤੀਜਾ ਬਹੁਤ ਮਾੜਾ ਨਿਕਲੇਗਾ!
“ਭਲਾ, ਕੋਈ ਆਦਮੀ ਪਰਮੇਸ਼ੁਰ ਲਈ ਲਾਭਦਾਇਕ ਹੋ ਸੱਕਦਾ ਹੈ?”
ਕਈ ਲੋਕ ਪਰਮੇਸ਼ੁਰ ਨੂੰ ਪੱਥਰ-ਦਿਲ ਸਮਝਣ ਦੇ ਨਾਲ-ਨਾਲ ਇਹ ਵੀ ਸੋਚਦੇ ਹਨ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਯੂਬ 22:2) ਅਲੀਫ਼ਜ਼ ਦੇ ਕਹਿਣ ਦਾ ਭਾਵ ਸੀ ਕਿ ਪਰਮੇਸ਼ੁਰ ਦੇ ਸਾਮ੍ਹਣੇ ਇਨਸਾਨ ਕੁਝ ਵੀ ਨਹੀਂ ਹੈ। ਇਸੇ ਤਰ੍ਹਾਂ ਬਿਲਦਦ ਨੇ ਵੀ ਦਲੀਲ ਦਿੱਤੀ: “ਮਨੁੱਖ ਫੇਰ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੂ, ਅਤੇ ਤੀਵੀਂ ਦਾ ਜਣਿਆ ਹੋਇਆ ਕਿਵੇਂ ਨਿਰਮਲ ਹੋਊ?” (ਅੱਯੂਬ 25:4) ਬਿਲਦਦ ਦੇ ਕਹਿਣ ਦਾ ਮਤਲਬ ਸੀ ਕਿ ਅੱਯੂਬ ਇਕ ਮਾਮੂਲੀ ਇਨਸਾਨ ਹੋ ਕੇ ਪਰਮੇਸ਼ੁਰ ਦੇ ਅੱਗੇ ਧਰਮੀ ਕਿਵੇਂ ਠਹਿਰ ਸਕਦਾ ਸੀ। ਉਸ ਦੇ ਭਾਣੇ ਇਹ ਹੋ ਹੀ ਨਹੀਂ ਸਕਦਾ ਸੀ!
ਇਨਸਾਨ ਨਿਕੰਮੇ ਹਨ। ਤੀਜੀ ਵਾਰ ਗੱਲ ਕਰਨ ਵੇਲੇ ਅਲੀਫ਼ਜ਼ ਨੇ ਇਹ ਸਵਾਲ ਪੁੱਛਿਆ: “ਭਲਾ, ਕੋਈ ਆਦਮੀ ਪਰਮੇਸ਼ੁਰ ਲਈ ਲਾਭਦਾਇਕ ਹੋ ਸੱਕਦਾ ਹੈ? ਸੱਚ ਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ।” (ਅੱਜ ਕਈ ਲੋਕ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਆਪਣੇ ਆਪ ਨੂੰ ਨਿਕੰਮੇ ਸਮਝਦੇ ਹਨ। ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੇ ਹਨ? ਸ਼ਾਇਦ ਉਨ੍ਹਾਂ ਦੇ ਘਰ ਦੇ ਮਾਹੌਲ ਕਰਕੇ ਜਾਂ ਪੱਖਪਾਤ ਤੇ ਨਫ਼ਰਤ ਦੇ ਸ਼ਿਕਾਰ ਹੋਣ ਕਰਕੇ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ। ਪਰ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਵੀ ਇਨਸਾਨਾਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਬਹੁਤ ਖ਼ੁਸ਼ ਹੁੰਦੇ ਹਨ। ਜੇ ਉਹ ਕਿਸੇ ਨੂੰ ਇਹ ਮਹਿਸੂਸ ਕਰਾਉਣ ਵਿਚ ਕਾਮਯਾਬ ਹੋਣ ਕਿ ਉਹ ਸਰਬਸ਼ਕਤੀਮਾਨ ਦੀਆਂ ਨਜ਼ਰਾਂ ਵਿਚ ਕੁਝ ਨਹੀਂ ਹੈ, ਤਾਂ ਉਹ ਇਨਸਾਨ ਜਲਦੀ ਨਿਰਾਸ਼ ਹੋ ਜਾਵੇਗਾ। ਸਮੇਂ ਦੇ ਬੀਤਣ ਨਾਲ ਅਜਿਹਾ ਇਨਸਾਨ ਜੀਉਂਦੇ ਪਰਮੇਸ਼ੁਰ ਤੋਂ ਹੌਲੀ-ਹੌਲੀ ਦੂਰ ਹੁੰਦਾ ਚਲਿਆ ਜਾਵੇਗਾ।—ਇਬਰਾਨੀਆਂ 2:1; 3:12.
ਵਧਦੀ ਉਮਰ ਅਤੇ ਮਾੜੀ ਸਿਹਤ ਕਾਰਨ ਅਸੀਂ ਸ਼ਾਇਦ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ। ਸ਼ਾਇਦ ਤੁਹਾਨੂੰ ਲੱਗੇ, ‘ਜਵਾਨ ਤੇ ਤੰਦਰੁਸਤ ਹੁੰਦਿਆਂ ਮੈਂ ਜਿੰਨੀ ਪਰਮੇਸ਼ੁਰ ਦੀ ਸੇਵਾ ਕਰਦਾ ਸੀ, ਉਸ ਦੀ ਤੁਲਨਾ ਵਿਚ ਮੇਰੀ ਹੁਣ ਦੀ ਸੇਵਾ ਕੁਝ ਵੀ ਨਹੀਂ।’ ਇਸ ਤਰ੍ਹਾਂ ਦੀ ਸੋਚ ਤੋਂ ਖ਼ਬਰਦਾਰ ਰਹੋ! ਸ਼ਤਾਨ ਇਹੀ ਚਾਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨਿਕੰਮੇ ਸਮਝੋ। ਸਾਨੂੰ ਅਜਿਹੀ ਸੋਚ ਨੂੰ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
ਗ਼ਲਤ ਸੋਚ ਵਿਚ ਪੈਣ ਤੋਂ ਬਚੋ
ਭਾਵੇਂ ਸ਼ਤਾਨ ਨੇ ਅੱਯੂਬ ਉੱਤੇ ਬਿਪਤਾਵਾਂ ਲਿਆਂਦੀਆਂ, ਫਿਰ ਵੀ ਅੱਯੂਬ ਨੇ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂਬ 27:5) ਅੱਯੂਬ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ, ਇਸ ਲਈ ਉਹ ਹਰ ਕੀਮਤ ਤੇ ਉਸ ਪ੍ਰਤੀ ਵਫ਼ਾਦਾਰ ਰਹਿਣ ਲਈ ਤਿਆਰ ਸੀ। ਉਸ ਨੇ ਕਿਸੇ ਵੀ ਗੱਲ ਕਰਕੇ ਪਰਮੇਸ਼ੁਰ ਤੋਂ ਆਪਣਾ ਮਨ ਨਹੀਂ ਫੇਰਿਆ। ਇਸ ਤੋਂ ਅਸੀਂ ਇਕ ਜ਼ਰੂਰੀ ਗੱਲ ਸਿੱਖਦੇ ਹਾਂ। ਸਾਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ ਤੇ ਸਾਨੂੰ ਦਿਲੋਂ ਉਸ ਦੇ ਧੰਨਵਾਦੀ ਹੋਣਾ ਚਾਹੀਦਾ ਹੈ। ਸਾਨੂੰ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਵੀ ਵਧਾਉਂਦੇ ਰਹਿਣ ਦੀ ਲੋੜ ਹੈ। ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹ ਕੇ, ਬਾਈਬਲ ਦੀਆਂ ਗੱਲਾਂ ਉੱਤੇ ਮਨਨ ਕਰ ਕੇ ਅਤੇ ਪ੍ਰਾਰਥਨਾ ਕਰ ਕੇ ਉਸ ਲਈ ਆਪਣਾ ਪਿਆਰ ਵਧਾ ਸਕਦੇ ਹਾਂ।
ਮਿਸਾਲ ਲਈ, ਯੂਹੰਨਾ 3:16 ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ।” ਯਹੋਵਾਹ ਨੂੰ ਮਨੁੱਖਜਾਤੀ ਨਾਲ ਬਹੁਤ ਪਿਆਰ ਹੈ। ਇਸ ਦਾ ਸਬੂਤ ਅਸੀਂ ਇਨਸਾਨਾਂ ਨਾਲ ਉਸ ਦੇ ਵਰਤਾਅ ਤੋਂ ਦੇਖ ਸਕਦੇ ਹਾਂ। ਪੁਰਾਣੇ ਸਮਿਆਂ ਦੇ ਸੇਵਕਾਂ ਨਾਲ ਉਸ ਦੇ ਵਰਤਾਅ ਉੱਤੇ ਗੌਰ ਕਰ ਕੇ ਯਹੋਵਾਹ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋ ਜਾਵੇਗਾ। ਇਸ ਤਰ੍ਹਾਂ ਸਾਨੂੰ ਗ਼ਲਤ ਖ਼ਿਆਲਾਂ ਨੂੰ ਆਪਣੇ ਮਨੋਂ ਕੱਢਣ ਵਿਚ ਮਦਦ ਮਿਲੇਗੀ।
ਮਿਸਾਲ ਲਈ, ਵਿਚਾਰ ਕਰੋ ਕਿ ਯਹੋਵਾਹ ਅਬਰਾਹਾਮ ਨਾਲ ਕਿਵੇਂ ਪੇਸ਼ ਆਇਆ ਸੀ ਜਦ ਉਹ ਸਦੂਮ ਤੇ ਅਮੂਰਾਹ ਦਾ ਨਾਸ਼ ਕਰਨ ਵਾਲਾ ਸੀ। ਅਬਰਾਹਾਮ ਨੇ ਅੱਠ ਵਾਰ ਯਹੋਵਾਹ ਦੇ ਫ਼ੈਸਲੇ ਬਾਰੇ ਸਵਾਲ ਪੁੱਛੇ। ਯਹੋਵਾਹ ਇਕ ਵਾਰ ਵੀ ਉਸ ਨਾਲ ਖਿਝਿਆ ਨਹੀਂ ਤੇ ਨਾ ਹੀ ਗੁੱਸੇ ਹੋਇਆ। ਇਸ ਦੇ ਉਲਟ, ਉਸ ਨੇ ਅਬਰਾਹਾਮ ਦੇ ਹਰ ਸਵਾਲ ਦਾ ਜਵਾਬ ਦੇ ਕੇ ਉਸ ਨੂੰ ਦਿਲਾਸਾ ਦਿੱਤਾ। (ਉਤਪਤ 18:22-33) ਬਾਅਦ ਵਿਚ ਜਦ ਪਰਮੇਸ਼ੁਰ ਨੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਸਹੀ-ਸਲਾਮਤ ਸਦੂਮ ਸ਼ਹਿਰ ਦੇ ਬਾਹਰ ਪਹੁੰਚਾਇਆ, ਤਾਂ ਲੂਤ ਨੇ ਪਹਾੜਾਂ ਨੂੰ ਭੱਜਣ ਦੀ ਬਜਾਇ ਇਕ ਨੇੜਲੇ ਸ਼ਹਿਰ ਵਿਚ ਜਾਣ ਦੀ ਇਜਾਜ਼ਤ ਮੰਗੀ। ਯਹੋਵਾਹ ਨੇ ਕਿਹਾ: “ਵੇਖ ਮੈਂ ਤੈਨੂੰ ਏਸ ਗੱਲ ਵਿੱਚ ਵੀ ਮੰਨ ਲਿਆ ਹੈ। ਮੈਂ ਏਸ ਨਗਰ ਨੂੰ ਜਿਹਦੇ ਲਈ ਤੈਂ ਗੱਲ ਕੀਤੀ ਨਹੀਂ ਢਾਵਾਂਗਾ।” (ਉਤਪਤ 19:18-22) ਕੀ ਇਨ੍ਹਾਂ ਬਿਰਤਾਂਤਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਇਕ ਪੱਥਰ-ਦਿਲ, ਕਠੋਰ ਤੇ ਬੇਰਹਿਮ ਪਰਮੇਸ਼ੁਰ ਹੈ? ਬਿਲਕੁਲ ਨਹੀਂ, ਬਲਕਿ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਿਆਰ ਕਰਨ ਵਾਲਾ, ਦਿਆਲੂ ਤੇ ਹਮਦਰਦ ਪਰਮੇਸ਼ੁਰ ਹੈ।
ਪ੍ਰਾਚੀਨ ਇਸਰਾਏਲ ਦੇ ਹਾਰੂਨ, ਦਾਊਦ ਤੇ ਮਨੱਸ਼ਹ ਦੀਆਂ ਮਿਸਾਲਾਂ ਇਸ ਗੱਲ ਦਾ ਸਬੂਤ ਹਨ ਕਿ ਯਹੋਵਾਹ ਹਰ ਵੇਲੇ ਸਾਡੇ ਵਿਚ ਗ਼ਲਤੀਆਂ ਨਹੀਂ ਲੱਭਦਾ ਜਾਂ ਸਾਨੂੰ ਨਿਕੰਮੇ ਨਹੀਂ ਸਮਝਦਾ। ਹਾਰੂਨ ਨੇ ਤਿੰਨ ਵਾਰ ਵੱਡੀ ਗ਼ਲਤੀ ਕੀਤੀ ਸੀ। ਉਸ ਨੇ ਸੋਨੇ ਦੇ ਵੱਛੇ ਦੀ ਮੂਰਤ ਬਣਾਈ, ਆਪਣੀ ਭੈਣ ਮਿਰਯਮ ਨਾਲ ਮਿਲ ਕੇ ਮੂਸਾ ਦੀ ਆਲੋਚਨਾ ਕੀਤੀ ਅਤੇ ਮਰੀਬਾਹ ਵਿਚ ਪਰਮੇਸ਼ੁਰ ਦੇ ਪਵਿੱਤਰ ਨਾਮ ਦੀ ਵਡਿਆਈ ਨਹੀਂ ਕੀਤੀ। ਫਿਰ ਵੀ ਯਹੋਵਾਹ ਨੇ ਹਾਰੂਨ ਵਿਚ ਸਦਗੁਣ ਦੇਖੇ ਅਤੇ ਉਸ ਕੂਚ 32:3, 4; ਗਿਣਤੀ 12:1, 2; 20:9-13.
ਦੀ ਮਿਹਰ ਨਾਲ ਹਾਰੂਨ ਆਪਣੀ ਮੌਤ ਤਕ ਪ੍ਰਧਾਨ ਜਾਜਕ ਵਜੋਂ ਸੇਵਾ ਕਰਦਾ ਰਿਹਾ।—ਰਾਜਾ ਦਾਊਦ ਨੇ ਆਪਣੇ ਰਾਜ ਦੌਰਾਨ ਕਈ ਵੱਡੇ ਪਾਪ ਕੀਤੇ। ਉਸ ਨੇ ਜ਼ਨਾਹ ਕੀਤਾ, ਇਕ ਬੇਕਸੂਰ ਆਦਮੀ ਦਾ ਖ਼ੂਨ ਕਰਵਾਇਆ ਅਤੇ ਯਹੋਵਾਹ ਦੀ ਮਰਜ਼ੀ ਦੇ ਉਲਟ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਵਾਈ। ਪਰ ਯਹੋਵਾਹ ਨੇ ਦੇਖਿਆ ਕਿ ਦਾਊਦ ਨੇ ਦਿਲੋਂ ਪਛਤਾਵਾ ਕੀਤਾ। ਇਸ ਲਈ ਯਹੋਵਾਹ ਆਪਣੇ ਰਾਜ ਦੇ ਨੇਮ ਤੇ ਪੱਕਾ ਰਿਹਾ ਅਤੇ ਦਾਊਦ ਨੂੰ ਸਿੰਘਾਸਣ ਤੋਂ ਨਹੀਂ ਲਾਹਿਆ।—2 ਸਮੂਏਲ 12:9; 1 ਇਤਹਾਸ 21:1-7.
ਯਹੂਦਾਹ ਦੇ ਪਾਤਸ਼ਾਹ ਮਨੱਸ਼ਹ ਨੇ ਬਆਲ ਦੇਵਤੇ ਲਈ ਜਗਵੇਦੀਆਂ ਬਣਾਈਆਂ, ਆਪਣੇ ਪੁੱਤਰਾਂ ਦੀਆਂ ਅੱਗ ਵਿਚ ਬਲੀਆਂ ਚੜ੍ਹਾਈਆਂ, ਜਾਦੂ-ਟੂਣੇ ਕੀਤੇ ਅਤੇ ਯਹੋਵਾਹ ਦੇ ਭਵਨ ਵਿਚ ਦੇਵੀ-ਦੇਵਤਿਆਂ ਦੀਆਂ ਜਗਵੇਦੀਆਂ ਬਣਾਈਆਂ। ਪਰ ਜਦ ਉਸ ਨੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ, ਗ਼ੁਲਾਮੀ ਤੋਂ ਛੁਡਾਇਆ ਅਤੇ ਉਸ ਨੂੰ ਦੁਬਾਰਾ ਰਾਜ-ਗੱਦੀ ਦਿੱਤੀ। (2 ਇਤਹਾਸ 33:1-13) ਕੀ ਇਹ ਅਜਿਹੇ ਪਰਮੇਸ਼ੁਰ ਦੇ ਕੰਮ ਹਨ ਜੋ ਇਨਸਾਨਾਂ ਨੂੰ ਨਿਕੰਮਾ ਸਮਝਦਾ ਹੈ? ਬਿਲਕੁਲ ਨਹੀਂ!
ਸ਼ਤਾਨ ਆਪ ਦੋਸ਼ੀ ਹੈ
ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਸ਼ਤਾਨ ਵਿਚ ਉਹ ਸਾਰੇ ਔਗੁਣ ਹਨ ਜੋ ਉਹ ਕਹਿ ਰਿਹਾ ਹੈ ਕਿ ਯਹੋਵਾਹ ਵਿਚ ਹਨ। ਸ਼ਤਾਨ ਬੇਰਹਿਮ ਤੇ ਪੱਥਰ-ਦਿਲ ਹੈ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਪੁਰਾਣੇ ਸਮਿਆਂ ਵਿਚ ਦੇਵੀ-ਦੇਵਤਿਆਂ ਦੀ ਪੂਜਾ ਵਿਚ ਬੱਚਿਆਂ ਦੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। ਜਦੋਂ ਇਸਰਾਏਲੀਆਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ, ਤਾਂ ਉਨ੍ਹਾਂ ਨੇ ਵੀ ਅੱਗ ਵਿਚ ਆਪਣੇ ਧੀਆਂ-ਪੁੱਤਰਾਂ ਦੀਆਂ ਬਲੀਆਂ ਚੜ੍ਹਾਈਆਂ। ਪਰ ਅਜਿਹੀ ਗੱਲ ਯਹੋਵਾਹ ਦੇ ਮਨ ਵਿਚ ਵੀ ਨਹੀਂ ਆਈ ਸੀ।—ਯਿਰਮਿਯਾਹ 7:31.
ਯਹੋਵਾਹ ਨਹੀਂ, ਸਗੋਂ ਸ਼ਤਾਨ ਸਾਡੇ ਵਿਚ ਗ਼ਲਤੀਆਂ ਲੱਭਦਾ ਹੈ। ਪਰਕਾਸ਼ ਦੀ ਪੋਥੀ 12:10 ਵਿਚ ਸ਼ਤਾਨ ਬਾਰੇ ਕਿਹਾ ਗਿਆ ਹੈ ਕਿ ਉਹ “ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ” ਹੈ ਜੋ “ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ।” ਦੂਜੇ ਪਾਸੇ, ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਬਾਰੇ ਕਿਹਾ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ? ਪਰ ਤੇਰੇ ਕੋਲ ਤਾਂ ਮਾਫ਼ੀ ਹੈ।”—ਜ਼ਬੂਰਾਂ ਦੀ ਪੋਥੀ 130:3, 4.
ਗ਼ਲਤ ਸੋਚ ਦਾ ਅੰਤ
ਉਦੋਂ ਫ਼ਰਿਸ਼ਤਿਆਂ ਨੂੰ ਕਿੰਨੀ ਰਾਹਤ ਮਿਲੀ ਹੋਣੀ ਜਦ ਸ਼ਤਾਨ ਅਤੇ ਉਸ ਦੇ ਦੂਤ ਸਵਰਗੋਂ ਧਰਤੀ ਉੱਤੇ ਸੁੱਟੇ ਗਏ ਸਨ! (ਪਰਕਾਸ਼ ਦੀ ਪੋਥੀ 12:7-9) ਇਸ ਤੋਂ ਬਾਅਦ ਇਹ ਬੁਰੇ ਦੂਤ ਸਵਰਗ ਵਿਚ ਯਹੋਵਾਹ ਦੇ ਫ਼ਰਿਸ਼ਤਿਆਂ ਉੱਤੇ ਫਿਰ ਕਦੇ ਮਾੜਾ ਅਸਰ ਨਹੀਂ ਪਾ ਸਕੇ।—ਦਾਨੀਏਲ 10:13.
ਇਸੇ ਤਰ੍ਹਾਂ, ਧਰਤੀ ਦੇ ਵਾਸੀ ਵੀ ਬਹੁਤ ਜਲਦ ਖ਼ੁਸ਼ੀਆਂ ਮਨਾਉਣਗੇ ਜਦੋਂ ਸਵਰਗੋਂ ਇਕ ਫ਼ਰਿਸ਼ਤਾ ਅਥਾਹ ਕੁੰਡ ਦੀ ਕੁੰਜੀ ਅਤੇ ਇਕ ਵੱਡਾ ਸੰਗਲ ਆਪਣੇ ਹੱਥ ਵਿਚ ਲੈ ਕੇ ਆਵੇਗਾ ਤੇ ਸ਼ਤਾਨ ਤੇ ਉਸ ਦੇ ਬੁਰੇ ਦੂਤਾਂ ਨੂੰ ਬੰਨ੍ਹ ਕੇ ਅਥਾਹ ਕੁੰਡ ਵਿਚ ਸੁੱਟ ਦੇਵੇਗਾ। (ਪਰਕਾਸ਼ ਦੀ ਪੋਥੀ 20:1-3) ਉਸ ਸਮੇਂ ਸਾਨੂੰ ਕਿੰਨੀ ਰਾਹਤ ਮਿਲੇਗੀ!
ਪਰ ਉਸ ਸਮੇਂ ਦੇ ਆਉਣ ਤਕ ਸਾਨੂੰ ਗ਼ਲਤ ਸੋਚ ਤੋਂ ਬਚਣਾ ਚਾਹੀਦਾ ਹੈ। ਜਦ ਵੀ ਸਾਡੇ ਮਨ ਵਿਚ ਗ਼ਲਤ ਵਿਚਾਰ ਆਉਂਦੇ ਹਨ, ਤਾਂ ਸਾਨੂੰ ਯਹੋਵਾਹ ਦੇ ਪਿਆਰ ਬਾਰੇ ਸੋਚ ਕੇ ਉਨ੍ਹਾਂ ਨੂੰ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਫਿਰ ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਸਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’—ਫ਼ਿਲਿੱਪੀਆਂ 4:6, 7.
[ਸਫ਼ੇ 26 ਉੱਤੇ ਤਸਵੀਰ]
ਅੱਯੂਬ ਨੇ ਆਪਣੇ ਮਨ ਵਿਚ ਗ਼ਲਤ ਵਿਚਾਰ ਨਹੀਂ ਆਉਣ ਦਿੱਤੇ
[ਸਫ਼ੇ 28 ਉੱਤੇ ਤਸਵੀਰ]
ਲੂਤ ਨੇ ਸਿੱਖਿਆ ਕਿ ਯਹੋਵਾਹ ਇਕ ਹਮਦਰਦ ਪਰਮੇਸ਼ੁਰ ਹੈ