ਵਿਦੇਸ਼ਾਂ ਵਿਚ ਵਸੇ ਯਹੂਦੀਆਂ ਤਕ ਯਿਸੂ ਦੀਆਂ ਸਿੱਖਿਆਵਾਂ ਕਿਵੇਂ ਪਹੁੰਚੀਆਂ?
ਵਿਦੇਸ਼ਾਂ ਵਿਚ ਵਸੇ ਯਹੂਦੀਆਂ ਤਕ ਯਿਸੂ ਦੀਆਂ ਸਿੱਖਿਆਵਾਂ ਕਿਵੇਂ ਪਹੁੰਚੀਆਂ?
ਲਗਭਗ 49 ਈ. ਵਿਚ ਯਰੂਸ਼ਲਮ ਸ਼ਹਿਰ ਵਿਚ ਇਕ ਮਹੱਤਵਪੂਰਣ ਸਭਾ ਹੋਈ। ਇਸ ਸਭਾ ਵਿਚ ਹਾਜ਼ਰ ਸਨ “ਕਲੀਸਿਯਾ ਦੇ ਥੰਮ੍ਹ” ਯਾਨੀ ਯੂਹੰਨਾ, ਪਤਰਸ ਅਤੇ ਯਿਸੂ ਦਾ ਭਰਾ ਯਾਕੂਬ। ਇਨ੍ਹਾਂ ਤੋਂ ਇਲਾਵਾ, ਪੌਲੁਸ ਰਸੂਲ ਤੇ ਉਸ ਦਾ ਸਾਥੀ ਬਰਨਬਾਸ ਵੀ ਇਸ ਸਭਾ ਵਿਚ ਸਨ। ਉਨ੍ਹਾਂ ਨੇ ਸਭਾ ਵਿਚ ਇਹ ਫ਼ੈਸਲਾ ਕਰਨਾ ਸੀ ਕਿ ਪ੍ਰਚਾਰ ਕਰਨ ਲਈ ਕੌਣ ਕਿੱਥੇ ਜਾਵੇਗਾ। ਪੌਲੁਸ ਨੇ ਦੱਸਿਆ: “[ਉਨ੍ਹਾਂ ਨੇ] ਮੇਰੇ ਨਾਲ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ ਭਈ ਅਸੀਂ ਪਰਾਈਆਂ ਕੌਮਾਂ ਕੋਲ ਜਾਈਏ ਅਤੇ ਓਹ ਸੁੰਨਤੀਆਂ ਕੋਲ ਜਾਣ।”—ਗਲਾਤੀਆਂ 2:1, 9. *
ਸਾਨੂੰ ਇਸ ਫ਼ੈਸਲੇ ਤੋਂ ਕੀ ਪਤਾ ਲੱਗਦਾ ਹੈ? ਕੀ ਉਨ੍ਹਾਂ ਨੇ ਪ੍ਰਚਾਰ ਖੇਤਰ ਨੂੰ ਇਵੇਂ ਵੰਡਿਆ ਸੀ ਕਿ ਕੁਝ ਜਣੇ ਯਹੂਦੀਆਂ ਤੇ ਨਵ-ਯਹੂਦੀਆਂ ਨੂੰ ਪ੍ਰਚਾਰ ਕਰਨ ਲਈ ਜਾਣਗੇ ਤੇ ਬਾਕੀ ਜਣਿਆਂ ਨੇ ਗ਼ੈਰ-ਯਹੂਦੀਆਂ ਕੋਲ ਜਾਣਾ ਸੀ? ਜਾਂ ਕੀ ਉਨ੍ਹਾਂ ਨੇ ਪੂਰੇ ਇਲਾਕੇ ਨੂੰ ਆਪਸ ਵਿਚ ਵੰਡਣਾ ਸੀ? ਇਸ ਸਵਾਲ ਦੇ ਜਵਾਬ ਲਈ ਆਓ ਆਪਾਂ ਵਿਦੇਸ਼ਾਂ ਵਿਚ ਵਸੇ ਯਹੂਦੀਆਂ ਬਾਰੇ ਕੁਝ ਇਤਿਹਾਸਕ ਜਾਣਕਾਰੀ ਲਈਏ।
ਪਹਿਲੀ ਸਦੀ ਦੇ ਯਹੂਦੀ
ਪਹਿਲੀ ਸਦੀ ਵਿਚ ਵਿਦੇਸ਼ਾਂ ਵਿਚ ਕਿੰਨੇ ਕੁ ਯਹੂਦੀ ਰਹਿੰਦੇ ਸਨ? ਕਈ ਵਿਦਵਾਨ ਐਟਲਸ ਆਫ਼ ਦ ਜੂਇਸ਼ ਵਰਲਡ ਨਾਲ ਸਹਿਮਤ ਹਨ ਕਿ ‘ਸਹੀ ਅੰਦਾਜ਼ਾ ਲਾਉਣਾ ਮੁਸ਼ਕਲ ਹੈ, ਪਰ ਹੋ ਸਕਦਾ ਹੈ ਕਿ 70 ਈ. ਤੋਂ ਪਹਿਲਾਂ ਯਹੂਦਿਯਾ ਵਿਚ 25 ਲੱਖ ਯਹੂਦੀ ਵੱਸਦੇ ਸਨ, ਪਰ ਰੋਮੀ ਸਾਮਰਾਜ ਵਿਚ ਉਨ੍ਹਾਂ ਦੀ ਗਿਣਤੀ 40 ਲੱਖ ਤੋਂ ਵੀ ਉੱਪਰ ਸੀ। ਰੋਮੀ ਸਾਮਰਾਜ ਵਿਚ ਸ਼ਾਇਦ ਹਰ ਦਸਵਾਂ ਬੰਦਾ ਯਹੂਦੀ ਸੀ ਤੇ ਸਾਮਰਾਜ ਦੇ ਪੂਰਬੀ ਇਲਾਕਿਆਂ ਦੇ ਸ਼ਹਿਰਾਂ ਵਿਚ ਜਿੱਥੇ ਉਨ੍ਹਾਂ ਦੀ ਗਿਣਤੀ ਜ਼ਿਆਦਾ ਸੀ, ਹਰ ਚੌਥਾ ਬੰਦਾ ਯਹੂਦੀ ਸੀ।’
ਯਹੂਦੀ ਜ਼ਿਆਦਾ ਕਰਕੇ ਪੂਰਬ ਵਿਚ ਸੁਰਿਯਾ (ਸੀਰੀਆ), ਏਸ਼ੀਆ ਮਾਈਨਰ, ਬਾਬਲ ਅਤੇ ਮਿਸਰ ਵਿਚ ਵਸੇ ਹੋਏ ਸਨ। ਯੂਰਪ ਵਿਚ ਵੀ ਥੋੜ੍ਹੀ ਗਿਣਤੀ ਵਿਚ ਯਹੂਦੀ ਵਸੇ ਹੋਏ ਸਨ। ਪਹਿਲੀ ਸਦੀ ਦੇ ਕੁਝ ਮੰਨੇ-ਪ੍ਰਮੰਨੇ ਯਹੂਦੀ ਜੋ ਬਾਅਦ ਵਿਚ ਮਸੀਹੀ ਬਣੇ ਸਨ ਇਨ੍ਹਾਂ ਇਲਾਕਿਆਂ ਤੋਂ ਹੀ ਸਨ, ਜਿਵੇਂ ਕਿ ਬਰਨਬਾਸ ਕੁਪਰੁਸ (ਸਾਈਪ੍ਰਸ) ਤੋਂ ਸੀ, ਪ੍ਰਿਸਕਿੱਲਾ ਤੇ ਅਕੂਲਾ ਪਹਿਲਾਂ ਪੁੰਤੁਸ ਤੇ ਫਿਰ ਰੋਮ ਵਿਚ ਰਹਿੰਦੇ ਸਨ, ਅਪੁੱਲੋਸ ਸਿਕੰਦਰਿਯਾ ਤੋਂ ਸੀ ਤੇ ਪੌਲੁਸ ਤਰਸੁਸ ਤੋਂ ਸੀ।—ਰਸੂਲਾਂ ਦੇ ਕਰਤੱਬ 4:36; 18:2, 24; 22:3.
ਵਿਦੇਸ਼ਾਂ ਵਿਚ ਵੱਸਦੇ ਯਹੂਦੀ ਆਪਣੇ ਦੇਸ਼ ਨਾਲ ਸੰਬੰਧ ਕਾਇਮ ਰੱਖਦੇ ਸਨ। ਉਹ ਯਰੂਸ਼ਲਮ ਵਿਚ ਹੈਕਲ ਦੇ ਰੋਜ਼ਮੱਰਾ ਦੇ ਕੰਮਾਂ-ਕਾਰਾਂ ਵਿਚ ਯੋਗਦਾਨ ਪਾਉਣ ਲਈ ਸਾਲਾਨਾ ਟੈਕਸ ਭੇਜਦੇ ਸਨ। ਇਸ ਸੰਬੰਧ ਵਿਚ ਵਿਦਵਾਨ ਜੌਨ ਬਾਰਕਲੇ ਨੇ ਕਿਹਾ ਕਿ ‘ਵਿਦੇਸ਼ਾਂ ਵਿਚ ਵੱਸਦੇ ਸਾਰੇ ਯਹੂਦੀ ਟੈਕਸ ਭੇਜਦੇ ਸਨ। ਉੱਪਰੋਂ ਦੀ ਅਮੀਰ ਯਹੂਦੀ ਟੈਕਸ ਦੇ ਨਾਲ-ਨਾਲ ਹੋਰ ਪੈਸਾ ਵੀ ਦਾਨ ਵਜੋਂ ਘੱਲਦੇ ਸਨ।’
ਹਰ ਸਾਲ ਲੱਖਾਂ ਹੀ ਤੀਰਥ-ਯਾਤਰੀ ਯਰੂਸ਼ਲਮ ਵਿਚ ਤਿਉਹਾਰ ਮਨਾਉਣ ਲਈ ਜਾਂਦੇ ਸਨ ਤੇ ਇਸ ਦੇ ਜ਼ਰੀਏ ਵੀ ਉਹ ਆਪਣੇ ਵਤਨ ਨਾਲ ਰਿਸ਼ਤਾ ਕਾਇਮ ਰੱਖਦੇ ਸਨ। ਅਸੀਂ ਇਸ ਬਾਰੇ ਰਸੂਲਾਂ ਦੇ ਕਰਤੱਬ 2:9-11 ਵਿਚ ਪੜ੍ਹ ਸਕਦੇ ਹਾਂ ਜਿੱਥੇ ਪੰਤੇਕੁਸਤ 33 ਈ. ਦੇ ਤਿਉਹਾਰ ਬਾਰੇ ਦੱਸਿਆ ਗਿਆ ਹੈ। ਇਸ ਤਿਉਹਾਰ ਵਿਚ ਯਹੂਦੀ ਵੱਖੋ-ਵੱਖਰੇ ਇਲਾਕਿਆਂ ਤੋਂ ਆਏ ਸਨ ਜਿਵੇਂ ਕਿ ਪਾਰਥੀਆ, ਮੀਡੀਆ, ਇਲਾਮ, ਮਸੋਪੋਤਾਮਿਯਾ, ਕੱਪਦੋਕਿਯਾ, ਪੁੰਤੁਸ, ਏਸ਼ੀਆ, ਫ੍ਰਿਜੀਆ, ਪੁਮਫ਼ੁਲਿਯਾ, ਮਿਸਰ, ਲਿਬਿਯਾ (ਲਿਬੀਆ), ਕਰੇਤ (ਕ੍ਰੀਟ) ਅਤੇ ਅਰਬ।
ਰਸੂਲਾਂ ਦੇ ਕਰਤੱਬ 5:34 ਵਿਚ ਜ਼ਿਕਰ ਕੀਤਾ ਗਿਆ ਸ਼ਰਾ ਪੜ੍ਹਾਉਣ ਵਾਲਾ ਗਮਲੀਏਲ ਬਾਬਲ ਅਤੇ ਹੋਰਨਾਂ ਇਲਾਕਿਆਂ ਨੂੰ ਚਿੱਠੀਆਂ ਭੇਜਦਾ ਹੁੰਦਾ ਸੀ। ਤਕਰੀਬਨ 59 ਈ. ਵਿਚ ਜਦੋਂ ਪੌਲੁਸ ਰਸੂਲ ਰੋਮ ਵਿਚ ਕੈਦ ਸੀ, ਤਾਂ “ਯਹੂਦੀਆਂ ਦੇ ਵੱਡੇ ਆਦਮੀਆਂ” ਨੇ ਉਸ ਨੂੰ ਆਖਿਆ ਕਿ “ਨਾ ਸਾਨੂੰ ਯਹੂਦਿਯਾ ਤੋਂ ਤੇਰੇ ਵਿਖੇ ਕੋਈ ਚਿੱਠੀ ਆਈ, ਨਾ ਭਾਈਆਂ ਵਿੱਚੋਂ ਕਿਨੇ ਆਣ ਕੇ ਤੇਰੀ ਖਬਰ ਦਿੱਤੀ ਨਾ ਤੇਰੀ ਕੁਝ ਬਦੀ ਸੁਣਾਈ।” ਇਸ ਬਿਆਨ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦਿਨਾਂ ਵਿਚ ਆਮ ਤੌਰ ਤੇ ਇਸਰਾਏਲ ਤੇ ਰੋਮ ਵਿਚਕਾਰ ਚਿੱਠੀਆਂ ਦਾ ਸਿਲਸਿਲਾ ਚੱਲਦਾ ਹੁੰਦਾ ਸੀ।—ਰਸੂਲਾਂ ਦੇ ਕਰਤੱਬ 28:17, 21.
ਯਰੂਸ਼ਲਮ ਵਿਚ ਹੈਕਲ ਦੇ ਪ੍ਰਬੰਧਕ ਵਿਦੇਸ਼ਾਂ ਵਿਚ ਵੱਸਦੇ ਯਹੂਦੀਆਂ ਨਾਲ ਪੱਤਰ-ਵਿਹਾਰ ਕਰਦੇ ਸਨ।ਵਿਦੇਸ਼ਾਂ ਵਿਚ ਵੱਸਦੇ ਯਹੂਦੀਆਂ ਕੋਲ ਬਾਈਬਲ ਦੇ ਇਬਰਾਨੀ ਹਿੱਸੇ ਦਾ ਯੂਨਾਨੀ ਭਾਸ਼ਾ ਵਿਚ ਤਰਜਮਾ ਸੈਪਟੁਜਿੰਟ ਹੁੰਦਾ ਸੀ। ਇਕ ਪੁਸਤਕ ਅਨੁਸਾਰ ‘ਇਹ ਕਹਿਣਾ ਮੁਨਾਸਬ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਯਹੂਦੀ ਸੈਪਟੁਜਿੰਟ ਨੂੰ ਪਵਿੱਤਰ ਸ਼ਾਸਤਰ ਮੰਨਦੇ ਸਨ ਤੇ ਇਸ ਨੂੰ ਪੜ੍ਹਿਆ ਕਰਦੇ ਸਨ।’ ਪਹਿਲੀ ਸਦੀ ਦੇ ਮਸੀਹੀ ਸਿੱਖਿਆ ਦਿੰਦੇ ਸਮੇਂ ਇਸੇ ਤਰਜਮੇ ਨੂੰ ਕਾਫ਼ੀ ਵਰਤਦੇ ਸਨ।
ਯਰੂਸ਼ਲਮ ਵਿਚ ਮਸੀਹੀ ਪ੍ਰਬੰਧਕ ਸਭਾ ਨੂੰ ਇਸ ਬਾਰੇ ਪਤਾ ਸੀ। ਖ਼ੁਸ਼ ਖ਼ਬਰੀ ਸੁਰਿਯਾ, ਦੰਮਿਸਕ, ਅੰਤਾਕਿਯਾ ਅਤੇ ਹੋਰ ਦੂਰ-ਦੁਰੇਡੇ ਇਲਾਕਿਆਂ ਵਿਚ ਰਹਿੰਦੇ ਯਹੂਦੀਆਂ ਤਕ ਪਹੁੰਚ ਚੁੱਕੀ ਸੀ। (ਰਸੂਲਾਂ ਦੇ ਕਰਤੱਬ 9:19, 20; 11:19; 15:23, 41; ਗਲਾਤੀਆਂ 1:21) ਜ਼ਾਹਰ ਹੈ ਕਿ 49 ਈ. ਵਿਚ ਹੋਈ ਸਭਾ ਵਿਚ ਹਾਜ਼ਰ ਮਸੀਹੀ ਪ੍ਰਚਾਰ ਦੇ ਕੰਮ ਨੂੰ ਅੱਗੇ ਫੈਲਾਉਣ ਬਾਰੇ ਸੋਚ ਰਹੇ ਸਨ। ਆਓ ਆਪਾਂ ਬਾਈਬਲ ਵਿੱਚੋਂ ਉਹ ਹਵਾਲੇ ਪੜ੍ਹੀਏ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਯਹੂਦੀਆਂ ਤੇ ਨਵ-ਯਹੂਦੀਆਂ ਤਕ ਖ਼ੁਸ਼ ਖ਼ਬਰੀ ਕਿਵੇਂ ਪਹੁੰਚੀ।
ਪੌਲੁਸ ਦੇ ਸਫ਼ਰ ਅਤੇ ਵਿਦੇਸ਼ਾਂ ਵਿਚ ਵੱਸਦੇ ਯਹੂਦੀ
ਪੌਲੁਸ ਰਸੂਲ ਨੂੰ ਪਹਿਲਾਂ-ਪਹਿਲ ‘ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਯਿਸੂ ਮਸੀਹ ਦਾ ਨਾਮ ਪੁਚਾਉਣ’ ਲਈ ਨਿਯੁਕਤ ਕੀਤਾ ਗਿਆ ਸੀ। * (ਰਸੂਲਾਂ ਦੇ ਕਰਤੱਬ 9:15) ਯਰੂਸ਼ਲਮ ਵਿਚ ਹੋਈ ਸਭਾ ਤੋਂ ਬਾਅਦ ਪੌਲੁਸ ਆਪਣੇ ਮਿਸ਼ਨਰੀ ਦੌਰਿਆਂ ਦੌਰਾਨ ਵਿਦੇਸ਼ਾਂ ਵਿਚ ਰਹਿੰਦੇ ਯਹੂਦੀਆਂ ਨੂੰ ਵੀ ਪ੍ਰਚਾਰ ਕਰਦਾ ਗਿਆ। (ਸਫ਼ੇ 14 ਤੇ ਡੱਬੀ ਦੇਖੋ।) ਇਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਸਭਾ ਵਿਚ ਇਹ ਫ਼ੈਸਲਾ ਨਹੀਂ ਕਰਨਾ ਸੀ ਕਿ ਕੌਣ ਯਹੂਦੀਆਂ ਕੋਲ ਜਾਵੇਗਾ ਤੇ ਕੌਣ ਗ਼ੈਰ-ਯਹੂਦੀਆਂ ਕੋਲ, ਸਗੋਂ ਕੌਣ ਕਿੱਥੇ ਜਾਵੇਗਾ। ਪੌਲੁਸ ਅਤੇ ਬਰਨਬਾਸ ਮਿਸ਼ਨਰੀਆਂ ਵਜੋਂ ਰੋਮੀ ਸਾਮਰਾਜ ਦੇ ਪੱਛਮੀ ਇਲਾਕੇ ਵਿਚ ਪ੍ਰਚਾਰ ਕਰਨ ਚਲੇ ਗਏ ਅਤੇ ਦੂਜੇ ਮਸੀਹੀ ਇਸਰਾਏਲ ਨਾਲੇ ਸਾਮਰਾਜ ਦੇ ਪੂਰਬੀ ਇਲਾਕਿਆਂ ਵਿਚ ਵੱਸਦੇ ਯਹੂਦੀਆਂ ਨੂੰ ਪ੍ਰਚਾਰ ਕਰਨ ਲਈ ਗਏ ਸਨ।
ਜਦੋਂ ਪੌਲੁਸ ਤੇ ਉਸ ਦੇ ਸਾਥੀਆਂ ਨੇ ਸੁਰਿਯਾ ਦੇ ਸ਼ਹਿਰ ਅੰਤਾਕਿਯਾ ਤੋਂ ਦੂਜਾ ਮਿਸ਼ਨਰੀ ਦੌਰਾ ਸ਼ੁਰੂ ਕੀਤਾ ਸੀ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਪੱਛਮ ਵੱਲ ਏਸ਼ੀਆ ਮਾਈਨਰ ਰਾਹੀਂ ਤ੍ਰੋਆਸ ਭੇਜਿਆ। ਉੱਥੋਂ ਉਹ ਮਕਦੂਨਿਯਾ ਪਹੁੰਚੇ ਕਿਉਂ ਜੋ ਪਰਮੇਸ਼ੁਰ ਨੇ ‘ਉਨ੍ਹਾਂ ਨੂੰ ਮਕਦੂਨੀ ਲੋਕਾਂ ਨੂੰ ਖੁਸ਼ ਖਬਰੀ ਸੁਣਾਉਣ’ ਲਈ ਕਿਹਾ। ਬਾਅਦ ਵਿਚ ਉਨ੍ਹਾਂ ਨੇ ਐਥਿਨਜ਼ ਤੇ ਕੁਰਿੰਥੁਸ ਵਰਗੇ ਦੂਜੇ ਯੂਰਪੀ ਸ਼ਹਿਰਾਂ ਵਿਚ ਵੀ ਮਸੀਹੀ ਕਲੀਸਿਯਾਵਾਂ ਸ਼ੁਰੂ ਕੀਤੀਆਂ।—ਰਸੂਲਾਂ ਦੇ ਕਰਤੱਬ 15:40, 41; 16:6-10; 17:1–18:18.
ਤਕਰੀਬਨ 56 ਈ. ਵਿਚ ਆਪਣੇ ਤੀਜੇ ਮਿਸ਼ਨਰੀ ਦੌਰੇ ਦੇ ਅੰਤ ਤੇ ਪੌਲੁਸ ਦੀ ਪੱਛਮ ਵੱਲ ਅਗਾਹਾਂ ਜਾਣ ਦੀ ਇੱਛਾ ਸੀ ਤਾਂਕਿ ਉਹ ਯਰੂਸ਼ਲਮ ਸਭਾ ਵਿਚ ਮਿਲੀ ਜ਼ਿੰਮੇਵਾਰੀ ਨੂੰ ਪੂਰਾ ਕਰ ਸਕੇ। ਉਸ ਨੇ ਲਿਖਿਆ: ‘ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ,’ ਅਤੇ ‘ਮੈਂ ਤੁਹਾਡੇ ਕੋਲੋਂ ਹੋ ਕੇ ਅਗਾਹਾਂ ਹਿਸਪਾਨਿਯਾ ਨੂੰ ਜਾਵਾਂਗਾ।’ (ਰੋਮੀਆਂ 1:15; 15:24, 28) ਪਰ ਪੂਰਬੀ ਇਲਾਕਿਆਂ ਵਿਚ ਖਿੰਡੇ ਯਹੂਦੀਆਂ ਬਾਰੇ ਕੀ?
ਪੂਰਬੀ ਇਲਾਕਿਆਂ ਵਿਚ ਵਸੇ ਯਹੂਦੀ
ਪਹਿਲੀ ਸਦੀ ਦੌਰਾਨ, ਵਿਦੇਸ਼ਾਂ ਵਿਚ ਵੱਸਦੇ ਯਹੂਦੀਆਂ ਦੀ ਜ਼ਿਆਦਾ ਗਿਣਤੀ ਮਿਸਰ ਵਿਚ ਸੀ, ਖ਼ਾਸ ਕਰਕੇ ਇਸ ਦੀ ਰਾਜਧਾਨੀ ਸਿਕੰਦਰੀਆ ਵਿਚ। ਇਹ ਸ਼ਹਿਰ ਵਪਾਰ ਤੇ ਸਭਿਆਚਾਰ ਦਾ ਕੇਂਦਰ ਸੀ ਤੇ ਇੱਥੇ ਲੱਖਾਂ ਹੀ ਯਹੂਦੀ ਰਹਿੰਦੇ ਸਨ। ਸ਼ਹਿਰ ਵਿਚ ਥਾਂ-ਥਾਂ ਉਨ੍ਹਾਂ ਦੇ ਸਭਾ-ਘਰ ਸਨ। ਸਿਕੰਦਰੀਆ ਦੇ ਫੀਲੋ ਨਾਂ ਦੇ ਯਹੂਦੀ ਵਿਦਵਾਨ ਅਨੁਸਾਰ ਉਸ ਸਮੇਂ ਪੂਰੇ ਮਿਸਰ ਵਿਚ ਘੱਟ ਤੋਂ ਘੱਟ ਦਸ ਲੱਖ ਯਹੂਦੀ ਵੱਸਦੇ ਸਨ। ਕਈ ਯਹੂਦੀ ਲਿਬਿਯਾ ਦੇ ਕੁਰੈਨੇ ਸ਼ਹਿਰ ਤੇ ਲਾਗੇ-ਛਾਗੇ ਰਹਿੰਦੇ ਸਨ।
ਮਸੀਹੀ ਬਣਨ ਵਾਲੇ ਕੁਝ ਯਹੂਦੀ ਇਨ੍ਹਾਂ ਇਲਾਕਿਆਂ ਤੋਂ ਸਨ। ਅਸੀਂ “ਅਪੁੱਲੋਸ ਨਾਮੇ ਇੱਕ ਯਹੂਦੀ ਜਿਹ ਦੀ ਜੰਮਣ ਭੂਮੀ ਸਿਕੰਦਰਿਯਾ ਸੀ” ਬਾਰੇ ਪੜ੍ਹ ਸਕਦੇ ਹਾਂ; ਹੋਰ “ਉਨ੍ਹਾਂ ਵਿੱਚੋਂ ਕਈ ਰਸੂਲਾਂ ਦੇ ਕਰਤੱਬ 2:10; 11:19, 20; 13:1; 18:24) ਇਸ ਤੋਂ ਇਲਾਵਾ ਫ਼ਿਲਿੱਪੁਸ ਨਾਂ ਦੇ ਮਸੀਹੀ ਬਾਰੇ ਦੱਸਿਆ ਗਿਆ ਹੈ ਜਿਸ ਨੇ ਇਥੋਪੀਆ ਦੇ ਖੋਜੇ ਨੂੰ ਪ੍ਰਚਾਰ ਕੀਤਾ। ਇਨ੍ਹਾਂ ਹਵਾਲਿਆਂ ਨੂੰ ਛੱਡ ਬਾਈਬਲ ਵਿਚ ਹੋਰ ਕਿਤੇ ਵੀ ਮੁਢਲੇ ਮਸੀਹੀਆਂ ਦੇ ਮਿਸਰ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪ੍ਰਚਾਰ ਕਰਨ ਬਾਰੇ ਕੁਝ ਨਹੀਂ ਕਿਹਾ ਗਿਆ ਹੈ।—ਰਸੂਲਾਂ ਦੇ ਕਰਤੱਬ 8:26-39.
ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ” ਅਤੇ “ਲੂਕਿਯੁਸ ਕੁਰੈਨੇ ਦਾ ਇੱਕ ਮਨੁੱਖ” ਸੀ ਜਿਸ ਨੇ ਅੰਤਾਕਿਯਾ ਦੀ ਕਲੀਸਿਯਾ ਵਿਚ ਸੇਵਾ ਕੀਤੀ। (ਬਾਬਲ ਦਾ ਖੇਤਰ ਹੁਣ ਪਾਰਥੀਆ, ਮੀਡੀਆ ਅਤੇ ਇਲਾਮ ਦੇ ਇਲਾਕਿਆਂ ਵਿਚ ਫੈਲ ਚੁੱਕਾ ਸੀ ਤੇ ਇੱਥੇ ਵੀ ਕਾਫ਼ੀ ਯਹੂਦੀ ਰਹਿੰਦੇ ਸਨ। ਇਕ ਇਤਿਹਾਸਕਾਰ ਨੇ ਕਿਹਾ ਕਿ “ਟਾਈਗ੍ਰਿਸ ਅਤੇ ਫਰਾਤ ਦਰਿਆ ਦੇ ਆਲੇ-ਦੁਆਲੇ ਦੇ ਹਰ ਇਲਾਕੇ ਵਿਚ ਅਰਥਾਤ ਆਰਮੀਨੀਆ ਤੋਂ ਲੈ ਕੇ ਫ਼ਾਰਸ ਦੀ ਖਾੜੀ ਤਕ, ਨਾਲੇ ਉੱਤਰ-ਪੂਰਬ ਵੱਲ ਕੈਸਪੀਅਨ ਸਾਗਰ ਤਕ ਅਤੇ ਪੂਰਬ ਵੱਲ ਮੀਡੀਆ ਤਕ ਯਹੂਦੀ ਵੱਸਦੇ ਸਨ।” ਐਨਸਾਈਕਲੋਪੀਡੀਆ ਜੁਡੇਈਕਾ ਅਨੁਸਾਰ ਇਨ੍ਹਾਂ ਦੀ ਗਿਣਤੀ ਸ਼ਾਇਦ ਅੱਠ ਲੱਖ ਤੋਂ ਜ਼ਿਆਦਾ ਸੀ। ਪਹਿਲੀ ਸਦੀ ਦੇ ਇਤਿਹਾਸਕਾਰ ਜੋਸੀਫ਼ਸ ਨੇ ਲਿਖਿਆ ਕਿ ਬਾਬਲ ਤੋਂ ਹਜ਼ਾਰਾਂ ਹੀ ਯਹੂਦੀ ਯਰੂਸ਼ਲਮ ਆਪਣੇ ਸਾਲਾਨਾ ਤਿਉਹਾਰ ਮਨਾਉਣ ਆਉਂਦੇ ਸਨ।
ਕੀ 33 ਈ. ਵਿਚ ਪੰਤੇਕੁਸਤ ਦੇ ਤਿਉਹਾਰ ਤੇ ਬਾਬਲ ਦੇ ਕੁਝ ਯਹੂਦੀਆਂ ਨੇ ਬਪਤਿਸਮਾ ਲਿਆ ਸੀ? ਅਸੀਂ ਨਹੀਂ ਜਾਣਦੇ, ਲੇਕਿਨ ਉਸ ਦਿਨ ਪਤਰਸ ਰਸੂਲ ਦਾ ਭਾਸ਼ਣ ਸੁਣਨ ਵਾਲਿਆਂ ਵਿੱਚੋਂ ਕਈ ਲੋਕ ਮਸੋਪੋਤਾਮਿਯਾ ਦੇ ਸਨ। (ਰਸੂਲਾਂ ਦੇ ਕਰਤੱਬ 2:9) ਅਸੀਂ ਇਹ ਜਾਣਦੇ ਹਾਂ ਕਿ ਤਕਰੀਬਨ 62-64 ਈ. ਵਿਚ ਪਤਰਸ ਰਸੂਲ ਬਾਬਲ ਵਿਚ ਸੀ। ਉੱਥੋਂ ਉਸ ਨੇ ਆਪਣੀ ਪਹਿਲੀ ਪੱਤਰੀ ਲਿਖੀ ਤੇ ਹੋ ਸਕਦਾ ਆਪਣੀ ਦੂਜੀ ਪੱਤਰੀ ਵੀ। (1 ਪਤਰਸ 5:13) ਬਾਬਲ ਵਿਚ ਕਾਫ਼ੀ ਯਹੂਦੀ ਵੱਸਦੇ ਸਨ। ਜ਼ਾਹਰ ਹੈ ਕਿ ਉਸ ਸਭਾ ਵਿਚ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਪ੍ਰਚਾਰ ਕਰਨ ਲਈ ਇਹ ਇਲਾਕਾ ਦਿੱਤਾ ਗਿਆ ਜਿਸ ਦਾ ਜ਼ਿਕਰ ਗਲਾਤੀਆਂ ਨੂੰ ਲਿਖੀ ਗਈ ਪੱਤਰੀ ਵਿਚ ਕੀਤਾ ਗਿਆ ਹੈ।
ਯਰੂਸ਼ਲਮ ਦੀ ਕਲੀਸਿਯਾ ਦਾ ਵਿਦੇਸ਼ਾਂ ਤੋਂ ਆਏ ਯਹੂਦੀਆਂ ਨੂੰ ਪ੍ਰਚਾਰ ਕਰਨਾ
ਯਾਕੂਬ ਜੋ ਉਸ ਸਭਾ ਵਿਚ ਹਾਜ਼ਰ ਸੀ ਜਦੋਂ ਵੱਖੋ-ਵੱਖ ਇਲਾਕਿਆਂ ਬਾਰੇ ਚਰਚਾ ਹੋਈ ਸੀ, ਯਰੂਸ਼ਲਮ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਸੀ। (ਰਸੂਲਾਂ ਦੇ ਕਰਤੱਬ 12:12, 17; 15:13; ਗਲਾਤੀਆਂ 1:18, 19) ਸੰਨ 33 ਈ. ਵਿਚ ਪੰਤੇਕੁਸਤ ਦੇ ਤਿਉਹਾਰ ਤੇ ਉਸ ਨੇ ਆਪਣੀ ਅੱਖੀਂ ਦੇਖਿਆ ਕਿ ਵਿਦੇਸ਼ਾਂ ਤੋਂ ਆਏ ਹਜ਼ਾਰਾਂ ਯਹੂਦੀਆਂ ਨੇ ਖ਼ੁਸ਼ ਖ਼ਬਰੀ ਨੂੰ ਅਪਣਾ ਕੇ ਬਪਤਿਸਮਾ ਲਿਆ ਸੀ।—ਰਸੂਲਾਂ ਦੇ ਕਰਤੱਬ 1:14; 2:1, 41.
ਇਸ ਤੋਂ ਬਾਅਦ ਵੀ ਹਜ਼ਾਰਾਂ ਯਹੂਦੀ ਆਪਣੇ ਸਾਲਾਨਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਆਉਂਦੇ ਰਹੇ। ਸ਼ਹਿਰ ਵਿਚ ਬਹੁਤ ਭੀੜ-ਭੜੱਕਾ ਹੋਣ ਕਾਰਨ ਸੈਲਾਨੀਆਂ ਨੂੰ ਲਾਗਲੇ ਪਿੰਡਾਂ ਜਾਂ ਤੰਬੂਆਂ ਵਿਚ ਰਹਿਣਾ ਪੈਂਦਾ ਸੀ। ਐਨਸਾਈਕਲੋਪੀਡੀਆ ਜੁਡੇਈਕਾ ਅਨੁਸਾਰ ਇਨ੍ਹਾਂ ਮੌਕਿਆਂ ਤੇ ਯਹੂਦੀ ਆਪਣੇ ਦੋਸਤਾਂ-ਮਿੱਤਰਾਂ ਨੂੰ ਮਿਲਣ ਤੋਂ ਇਲਾਵਾ, ਹੈਕਲ ਵਿਚ ਜਾ ਕੇ ਚੜ੍ਹਾਵੇ ਚੜ੍ਹਾਉਂਦੇ ਸਨ ਤੇ ਤੌਰਾਤ ਦਾ ਅਧਿਐਨ ਕਰਦੇ ਸਨ।
ਕੋਈ ਸ਼ੱਕ ਨਹੀਂ ਕਿ ਇਨ੍ਹਾਂ ਅਵਸਰਾਂ ਤੇ ਯਾਕੂਬ ਅਤੇ ਕਲੀਸਿਯਾ ਦੇ ਹੋਰ ਮੈਂਬਰ ਇਨ੍ਹਾਂ ਯਾਤਰੀਆਂ ਨੂੰ ਗਵਾਹੀ ਦਿੰਦੇ ਸਨ। ਸ਼ਾਇਦ ਇਸ ਸਮੇਂ ਦੌਰਾਨ ਰਸੂਲਾਂ ਨੂੰ ਬੜੀ ਸਾਵਧਾਨੀ ਵਰਤਣੀ ਪਈ ਹੋਵੇ ਕਿਉਂਕਿ ਇਸਤੀਫ਼ਾਨ ਦੀ ਸ਼ਹੀਦੀ ਤੋਂ ਬਾਅਦ “ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ” ਸੀ। (ਰਸੂਲਾਂ ਦੇ ਕਰਤੱਬ 8:1) ਲਿਖਤਾਂ ਅਨੁਸਾਰ ਇਸ ਘਟਨਾ ਤੋਂ ਪਹਿਲਾਂ ਤੇ ਬਾਅਦ ਵਿਚ ਇਨ੍ਹਾਂ ਮਸੀਹੀਆਂ ਦੇ ਜੋਸ਼ ਕਾਰਨ ਕਲੀਸਿਯਾ ਵਧਦੀ ਗਈ।—ਰਸੂਲਾਂ ਦੇ ਕਰਤੱਬ 5:42; 8:4; 9:31.
ਅਸੀਂ ਕੀ ਸਿੱਖ ਸਕਦੇ ਹਾਂ?
ਸੱਚ-ਮੁੱਚ ਮੁਢਲੇ ਮਸੀਹੀਆਂ ਨੇ ਯਹੂਦੀਆਂ ਨੂੰ ਪ੍ਰਚਾਰ ਕਰਨ ਵਿਚ ਸਖ਼ਤ ਮਿਹਨਤ ਕੀਤੀ ਭਾਵੇਂ ਉਹ ਜਿੱਥੇ ਮਰਜ਼ੀ ਰਹਿੰਦੇ ਸਨ। ਇਸ ਦੇ ਨਾਲ-ਨਾਲ, ਪੌਲੁਸ ਅਤੇ ਉਸ ਦੇ ਸਾਥੀਆਂ ਨੇ ਯੂਰਪੀ ਇਲਾਕਿਆਂ ਵਿਚ ਵੱਸਦੇ ਗ਼ੈਰ-ਯਹੂਦੀਆਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਯਿਸੂ ਦੇ ਇਸ ਹੁਕਮ ਦੀ ਪਾਲਣਾ ਕੀਤੀ ਜੋ ਉਸ ਨੇ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਦਿੱਤਾ: “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।”—ਮੱਤੀ 28:19, 20.
ਉਨ੍ਹਾਂ ਦੀ ਮਿਸਾਲ ਤੋਂ ਅਸੀਂ ਯਹੋਵਾਹ ਦੀ ਆਤਮਾ ਪਾਉਣ ਲਈ ਚੰਗੇ ਪ੍ਰਬੰਧ ਨਾਲ ਪ੍ਰਚਾਰ ਕਰਨ ਦੀ ਅਹਿਮੀਅਤ ਬਾਰੇ ਸਿੱਖ ਸਕਦੇ ਹਾਂ। ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਉਨ੍ਹਾਂ ਨੂੰ ਪ੍ਰਚਾਰ ਕਰਨਾ ਕਿੰਨਾ ਫ਼ਾਇਦੇਮੰਦ ਹੈ ਜੋ ਬਾਈਬਲ ਨੂੰ ਪਵਿੱਤਰ ਮੰਨਦੇ ਹਨ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨਾ ਜਿਨ੍ਹਾਂ ਵਿਚ ਯਹੋਵਾਹ ਦੇ ਥੋੜ੍ਹੇ ਹੀ ਗਵਾਹ ਹਨ। ਤੁਹਾਡੀ ਕਲੀਸਿਯਾ ਦੇ ਕਿਹੜੇ ਇਲਾਕਿਆਂ ਵਿਚ ਲੋਕ ਤੁਹਾਡੀ ਗੱਲ ਸੁਣਨ ਲਈ ਤਿਆਰ ਹਨ? ਕਿਉਂ ਨਾ ਇਨ੍ਹਾਂ ਥਾਵਾਂ ਤੇ ਜ਼ਿਆਦਾ ਪ੍ਰਚਾਰ ਕਰੋ। ਕੀ ਤੁਹਾਡੇ ਇਲਾਕੇ ਵਿਚ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਦੌਰਾਨ ਤੁਸੀਂ ਲੋਕਾਂ ਨੂੰ ਬਾਹਰ ਸੜਕਾਂ ਤੇ ਮਿਲ ਕੇ ਗਵਾਹੀ ਦੇਣ ਵਿਚ ਖ਼ਾਸ ਜਤਨ ਕਰ ਸਕਦੇ ਹੋ?
ਬਾਈਬਲ ਵਿਚ ਮੁਢਲੇ ਮਸੀਹੀਆਂ ਬਾਰੇ ਪੜ੍ਹ ਕੇ ਸਾਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਜ਼ਮਾਨੇ ਦੇ ਇਤਿਹਾਸ ਅਤੇ ਇਲਾਕਿਆਂ ਬਾਰੇ ਹੋਰ ਜਾਣਕਾਰੀ ਲੈਣ ਨਾਲ ਵੀ ਬਹੁਤ ਲਾਭ ਹੁੰਦਾ ਹੈ। ਸਾਨੂੰ “ਚੰਗੀ ਧਰਤੀ ਦੇਖੋ” (ਹਿੰਦੀ) ਨਾਮਕ ਬਰੋਸ਼ਰ ਤੋਂ ਵੀ ਕਾਫ਼ੀ ਜਾਣਕਾਰੀ ਮਿਲ ਸਕਦੀ ਹੈ ਜਿਸ ਵਿਚ ਅਨੇਕ ਨਕਸ਼ੇ ਤੇ ਤਸਵੀਰਾਂ ਹਨ।
[ਫੁਟਨੋਟ]
^ ਪੈਰਾ 2 ਹੋ ਸਕਦਾ ਹੈ ਕਿ ਇਹ ਸਭਾ ਉਸ ਸਮੇਂ ਹੋਈ ਹੋਵੇ ਜਦੋਂ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਸੁੰਨਤ ਬਾਰੇ ਚਰਚਾ ਕਰ ਰਹੀ ਸੀ।—ਰਸੂਲਾਂ ਦੇ ਕਰਤੱਬ 15:6-29.
^ ਪੈਰਾ 13 ਇਸ ਲੇਖ ਵਿਚ ਪੌਲੁਸ ਦੁਆਰਾ ਯਹੂਦੀਆਂ ਨੂੰ ਪ੍ਰਚਾਰ ਕਰਨ ਬਾਰੇ ਗੱਲ ਕੀਤੀ ਗਈ ਹੈ, ਨਾ ਕਿ ‘ਪਰਾਈਆਂ ਕੌਮਾਂ ਨੂੰ ਰਸੂਲ’ ਵਜੋਂ ਉਸ ਦੀ ਭੂਮਿਕਾ ਬਾਰੇ।—ਰੋਮੀਆਂ 11:13.
[ਸਫ਼ੇ 14 ਉੱਤੇ ਚਾਰਟ]
ਵਿਦੇਸ਼ਾਂ ਵਿਚ ਵੱਸਦੇ ਯਹੂਦੀਆਂ ਲਈ ਪੌਲੁਸ ਰਸੂਲ ਦੀ ਚਿੰਤਾ
ਯਰੂਸ਼ਲਮ ਵਿਚ 49 ਈ. ਵਿਚ ਹੋਈ ਸਭਾ ਤੋਂ ਪਹਿਲਾਂ
ਰਸੂਲਾਂ ਦੇ ਕਰਤੱਬ 9:19, 20 ਦੰਮਿਸਕ — ਉਹ ਯਹੂਦੀ ‘ਸਮਾਜਾਂ ਵਿੱਚ ਪਰਚਾਰ ਕਰਨ ਲੱਗਾ’
ਰਸੂਲਾਂ ਦੇ ਕਰਤੱਬ 9:29 ਯਰੂਸ਼ਲਮ — ਉਹ ‘ਯੂਨਾਨੀ ਬੋਲਣ ਵਾਲੇ ਯਹੂਦੀਆਂ
ਨਾਲ ਗੱਲਾਂ ਕਰਦਾ ਸੀ’
ਰਸੂਲਾਂ ਦੇ ਕਰਤੱਬ 13:5 ਸਲਮੀਸ, ਕੁਪਰੁਸ — ਉਸ ਨੇ “ਯਹੂਦੀਆਂ ਦੀਆਂ ਸਮਾਜਾਂ
ਵਿੱਚ ਪਰਮੇਸ਼ੁਰ ਦਾ ਬਚਨ ਸੁਣਾਇਆ”
ਰਸੂਲਾਂ ਦੇ ਕਰਤੱਬ 13:14 ਪਿਸਿਦਿਯਾ ਦਾ ਅੰਤਾਕਿਯਾ — ਉਹ ਯਹੂਦੀਆਂ ਦੀ ‘ਸਮਾਜ
ਵਿੱਚ ਜਾ ਬੈਠਾ’
ਰਸੂਲਾਂ ਦੇ ਕਰਤੱਬ 14:1 ਇਕੋਨਿਯੁਮ — ‘ਓਹ ਯਹੂਦੀਆਂ ਦੀ ਸਮਾਜ ਵਿੱਚ ਗਿਆ’
ਯਰੂਸ਼ਲਮ ਵਿਚ 49 ਈ. ਵਿਚ ਹੋਈ ਸਭਾ ਤੋਂ ਬਾਅਦ
ਰਸੂਲਾਂ ਦੇ ਕਰਤੱਬ 16:14 ਫ਼ਿਲਿੱਪੈ — ‘ਲੁਦਿਯਾ ਪਰਮੇਸ਼ੁਰ ਦੀ ਇਕ ਭਗਤਣ’
ਰਸੂਲਾਂ ਦੇ ਕਰਤੱਬ 17:1 ਥੱਸਲੁਨੀਕਾ — “ਯਹੂਦੀਆਂ ਦੀ ਇੱਕ ਸਮਾਜ”
ਰਸੂਲਾਂ ਦੇ ਕਰਤੱਬ 17:10 ਬਰਿਯਾ — “ਯਹੂਦੀਆਂ ਦੀ ਸਮਾਜ”
ਰਸੂਲਾਂ ਦੇ ਕਰਤੱਬ 17:17 ਐਥਿਨਜ਼ — ਉਹ ‘ਸਮਾਜ ਵਿੱਚ ਯਹੂਦੀਆਂ ਨਾਲ
ਗਿਆਨ ਗੋਸ਼ਟ ਕਰਦਾ ਸੀ’
ਰਸੂਲਾਂ ਦੇ ਕਰਤੱਬ 18: 4 ਕੁਰਿੰਥੁਸ — ਉਹ ਯਹੂਦੀਆਂ ਦੇ ‘ਸਮਾਜ ਵਿੱਚ ਗਿਆਨ
ਗੋਸ਼ਟ ਕਰਦਾ ਸੀ’
ਰਸੂਲਾਂ ਦੇ ਕਰਤੱਬ 18:19 ਅਫ਼ਸੁਸ — ਉਸ ਨੇ “ਸਮਾਜ ਵਿੱਚ ਜਾ ਕੇ ਯਹੂਦੀਆਂ
ਦੇ ਨਾਲ ਗਿਆਨ ਗੋਸ਼ਟ ਕੀਤੀ”
ਰਸੂਲਾਂ ਦੇ ਕਰਤੱਬ 19: 8 ਅਫ਼ਸੁਸ — ਉਹ ਯਹੂਦੀ ‘ਸਮਾਜ ਵਿੱਚ ਜਾ ਕੇ ਸਮਝਾਉਂਦਾ
ਹੋਇਆ ਤਿੰਨ ਮਹੀਨੇ ਬੇਧੜਕ ਬੋਲਦਾ ਰਿਹਾ’
ਰਸੂਲਾਂ ਦੇ ਕਰਤੱਬ 28:17 ਰੋਮ — ਉਸ ਨੇ ‘ਯਹੂਦੀਆਂ ਦੇ ਵੱਡੇ ਆਦਮੀਆਂ ਨੂੰ
ਇਕੱਠੇ ਬੁਲਾਇਆ’
[ਸਫ਼ੇ 15 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
33 ਈ. ਵਿਚ ਪੰਤੇਕੁਸਤ ਦੇ ਤਿਉਹਾਰ ਤੇ ਖ਼ੁਸ਼ ਖ਼ਬਰੀ ਸੁਣਨ ਵਾਲੇ ਲੋਕ ਦੂਰ-ਦੁਰੇਡੇ ਇਲਾਕਿਆਂ ਤੋਂ ਆਏ ਸਨ
ਇੱਲੁਰਿਕੁਨ
ਇਟਲੀ
ਰੋਮ
ਮਕਦੂਨਿਯਾ
ਯੂਨਾਨ
ਐਥਿਨਜ਼
ਕਰੇਤ
ਕੁਰੇਨੇ
ਲਿਬਿਯਾ
ਬਿਥੁਨਿਯਾ
ਗਲਾਤਿਯਾ
ਏਸ਼ੀਆ
ਫ੍ਰਿਜੀਆ
ਪਮਫ਼ੁਲਿਯਾ
ਕੁਪਰੁਸ
ਮਿਸਰ
ਇਥੋਪੀਆ
ਪੁੰਤੁਸ
ਕੱਪਦੋਕਿਯਾ
ਕਿਲਿਕਿਯਾ
ਮਸੋਪੋਤਾਮਿਯਾ
ਸੁਰਿਯਾ
ਸਾਮਰਿਯਾ
ਯਰੂਸ਼ਲਮ
ਯਹੂਦਿਯਾ
ਮੀਡੀਆ
ਬਾਬਲ
ਇਲਾਮ
ਅਰਬ
ਪਾਰਥੀਆ
[ਸਾਗਰ]
ਭੂਮੱਧ ਸਾਗਰ
ਕਾਲਾ ਸਾਗਰ
ਲਾਲ ਸਮੁੰਦਰ
ਫ਼ਾਰਸ ਦੀ ਖਾੜੀ