Skip to content

Skip to table of contents

ਉਹ ਬੋਲ਼ਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਨ

ਉਹ ਬੋਲ਼ਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਨ

ਉਹ ਬੋਲ਼ਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਨ

“ਉਹ ਰੱਬ ਦਾ ਸੁਨੇਹਾ ਲਿਆਉਂਦੇ ਹਨ!” ਮੈਡਰਿਡ, ਸਪੇਨ ਵਿਚ ਬਜ਼ੁਰਗਾਂ ਲਈ ਇਕ ਨਰਸਿੰਗ ਹੋਮ ਦੇ ਮੁਖੀ ਨੇ ਇਹ ਸ਼ਬਦ ਕਹੇ ਜਿਸ ਨੇ ਯਹੋਵਾਹ ਦੇ ਗਵਾਹਾਂ ਨੂੰ ਉੱਥੇ ਕਈ ਵਾਰ ਆਉਂਦੇ-ਜਾਂਦੇ ਦੇਖਿਆ। ਉਸ ਨੇ ਇਹ ਸ਼ਬਦ ਕਿਉਂ ਕਹੇ ਸਨ?

ਇਸ ਨਰਸਿੰਗ ਹੋਮ ਵਿਚ ਰਹਿਣ ਵਾਲੇ ਕਈ ਬਜ਼ੁਰਗ ਬੋਲ਼ੇ ਹਨ। ਪਰ ਯਹੋਵਾਹ ਦੇ ਗਵਾਹਾਂ ਨੇ ਸਪੇਨੀ ਸੈਨਤ ਭਾਸ਼ਾ ਸਿੱਖੀ ਹੈ ਜਿਸ ਕਾਰਨ ਉਹ ਇਨ੍ਹਾਂ ਨਾਲ ਗੱਲਬਾਤ ਕਰ ਸਕੇ ਹਨ। ਮੁਖੀ ਨੇ ਗਵਾਹਾਂ ਦੀ ਸ਼ਲਾਘਾ ਕੀਤੀ ਕਿ ਉਹ ਸਮਾਂ ਕੱਢ ਕੇ ਆਉਂਦੇ ਅਤੇ ਮੁਫ਼ਤ ਵਿਚ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦੇ ਹਨ। ਉਸ ਨੇ ਦੱਸਿਆ ਕਿ ਇਸ ਸਿੱਖਿਆ ਦਾ ਨਰਸਿੰਗ ਹੋਮ ਦੇ ਲੋਕਾਂ ਉੱਤੇ ਚੰਗਾ ਅਸਰ ਪਿਆ ਹੈ। ਖ਼ਾਸਕਰ ਜੋ ਬਜ਼ੁਰਗ ਨਾ ਦੇਖ ਸਕਦੇ ਹਨ ਤੇ ਨਾ ਸੁਣ ਸਕਦੇ ਹਨ, ਉਹ ਗਵਾਹਾਂ ਦੀ ਕਦਰ ਕਰਦੇ ਹਨ ਕਿਉਂਕਿ ਉਹ ਸਮਾਂ ਕੱਢ ਕੇ ਉਨ੍ਹਾਂ ਨੂੰ ਮਿਲਣ ਆਉਂਦੇ ਹਨ।

ਇਨ੍ਹਾਂ ਵਿੱਚੋਂ ਇਕ ਦਾ ਨਾਂ ਯਲੋਹੀਓ ਹੈ। ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਰਿਹਾ ਹੈ। ਇਕ ਦਿਨ ਸਟੱਡੀ ਦੌਰਾਨ ਇਕ ਬਜ਼ੁਰਗ ਆ ਕੇ ਗਵਾਹ ਦੇ ਹੱਥ ਵਿਚ ਕਾਗਜ਼ ਤੇ ਲਿਖੀ ਕਵਿਤਾ ਫੜਾ ਗਿਆ। ਇਹ ਕਵਿਤਾ ਸਾਰੇ ਬਜ਼ੁਰਗਾਂ ਨੇ ਰਲ ਕੇ ਲਿਖੀ ਸੀ ਕਿਉਂਕਿ ਉਹ ਗਵਾਹਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਸਨ। ਇਸ ਕਵਿਤਾ ਦਾ ਸਿਰਲੇਖ ਸੀ “ਯਹੋਵਾਹ ਦੇ ਗਵਾਹ ਹੋਣ ਦਾ ਮਤਲਬ।” ਕਵਿਤਾ ਦੀਆਂ ਕੁਝ ਲਾਈਨਾਂ ਹਨ: “ਚੰਗੀ ਜ਼ਿੰਦਗੀ ਜੀਉਂਦੇ ਉਹ, ਸਲੀਕੇ ਨਾਲ ਪੇਸ਼ ਆਉਂਦੇ ਉਹ, ਤੇ ਯਹੋਵਾਹ ਦੀ ਸਿੱਖਿਆ ਅਪਣਾਉਂਦੇ ਉਹ। ਘਰ-ਘਰ ਪ੍ਰਚਾਰ ਕਰਦੇ ਉਹ, ਕਿਉਂਕਿ ਯਹੋਵਾਹ ਤੇ ਨਿਹਚਾ ਰੱਖਦੇ ਉਹ।”

ਗਵਾਹ ਹਰ ਕਿਸੇ ਨੂੰ ਖ਼ੁਸ਼ ਖ਼ਬਰੀ ਦੱਸਣੀ ਚਾਹੁੰਦੇ ਹਨ ਅਤੇ ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ ਕਿ ਉਹ ਉਨ੍ਹਾਂ ਦੇ ਜਤਨਾਂ ਤੇ ਬਰਕਤ ਪਾਵੇਗਾ। ਇਸ ਲਈ ਸੰਸਾਰ ਭਰ ਵਿਚ ਕਈਆਂ ਨੇ ਆਪੋ-ਆਪਣੇ ਦੇਸ਼ ਦੀ ਸੈਨਤ ਭਾਸ਼ਾ ਸਿੱਖੀ ਹੈ ਤਾਂਕਿ ਉਹ ਬੋਲ਼ਿਆਂ ਨੂੰ ਵੀ ਬਾਈਬਲ ਵਿਚ ਪਾਈ ਜਾਂਦੀ ਸ਼ਾਨਦਾਰ ਉਮੀਦ ਬਾਰੇ ਦੱਸ ਸਕਣ।