ਸੱਚੇ ਮਸੀਹੀ ਕੌਣ ਹਨ?
ਸੱਚੇ ਮਸੀਹੀ ਕੌਣ ਹਨ?
“ਈਸਾਈ ਧਰਮ ਸਿਰਫ਼ ਉਹੀ ਹੋ ਸਕਦਾ ਹੈ ਜੋ ਯਿਸੂ ਦੀਆਂ ਸਿੱਖਿਆਵਾਂ ਸਿਖਾਉਂਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ।” ਇਨ੍ਹਾਂ ਸ਼ਬਦਾਂ ਰਾਹੀਂ ਹਾਂਜ਼ ਕੁੰਗ ਨਾਮਕ ਸਵਿਟਜ਼ਰਲੈਂਡ ਦਾ ਇਕ ਧਰਮ-ਸ਼ਾਸਤਰੀ ਇਹ ਸੱਚਾਈ ਪ੍ਰਗਟ ਕਰਦਾ ਹੈ ਕਿ ਉਹੀ ਇਨਸਾਨ ਆਪਣੇ ਆਪ ਨੂੰ ਸੱਚਾ ਮਸੀਹੀ ਕਹਿ ਸਕਦਾ ਹੈ ਜੋ ਯਿਸੂ ਦੀਆਂ ਸਿੱਖਿਆਵਾਂ ਉੱਤੇ ਚੱਲਦਾ ਹੈ।
ਤਾਂ ਫਿਰ ਉਨ੍ਹਾਂ ਲੋਕਾਂ ਜਾਂ ਸੰਸਥਾਵਾਂ ਬਾਰੇ ਕੀ ਜੋ ਯਿਸੂ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ, ਪਰ ਉਸ ਦਾ ਕਹਿਣਾ ਨਹੀਂ ਮੰਨਦੇ? ਯਿਸੂ ਨੇ ਖ਼ੁਦ ਕਿਹਾ ਸੀ ਕਿ ਬਹੁਤ ਸਾਰੇ ਲੋਕ ਉਸ ਦੇ ਚੇਲੇ ਹੋਣ ਦਾ ਦਾਅਵਾ ਕਰਨਗੇ। ਅਤੇ ਇਹ ਦਾਅਵਾ ਸੱਚ ਸਾਬਤ ਕਰਨ ਲਈ ਉਹ ਯਿਸੂ ਨੂੰ ਕਹਿਣਗੇ: “ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ?” ਪਰ ਯਿਸੂ ਉਨ੍ਹਾਂ ਨੂੰ ਕੀ ਜਵਾਬ ਦੇਵੇਗਾ? ਉਹ ਮੱਤੀ 7:22, 23.
ਸਾਫ਼ ਸ਼ਬਦਾਂ ਵਿਚ ਉਨ੍ਹਾਂ ਨੂੰ ਕਹੇਗਾ: “ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!”—ਇਹ ਉਨ੍ਹਾਂ ‘ਬੁਰਿਆਰਾਂ’ ਲਈ ਜੋ ਯਿਸੂ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ, ਕਿੰਨੀ ਸਖ਼ਤ ਚੇਤਾਵਨੀ ਹੈ! ਤਾਂ ਫਿਰ ਯਿਸੂ ਕਿਨ੍ਹਾਂ ਨੂੰ ਆਪਣੇ ਸੱਚੇ ਚੇਲਿਆਂ ਵਜੋਂ ਸਵੀਕਾਰ ਕਰਦਾ ਹੈ? ਆਓ ਆਪਾਂ ਦੇਖੀਏ ਕਿ ਯਿਸੂ ਦੇ ਚੇਲਿਆਂ ਨੂੰ ਕਿਹੜੀਆਂ ਦੋ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਹੈ ਜੇ ਉਹ ਉਸ ਦੇ ਸੱਚੇ ਚੇਲਿਆਂ ਵਜੋਂ ਪਛਾਣੇ ਜਾਣਾ ਚਾਹੁੰਦੇ ਹਨ।
“ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ”
ਪਹਿਲੀ ਸ਼ਰਤ ਕੀ ਹੈ? ਯਿਸੂ ਨੇ ਕਿਹਾ: ‘ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।’—ਯੂਹੰਨਾ 13:34, 35.
ਯਿਸੂ ਦੀ ਪਹਿਲੀ ਸ਼ਰਤ ਇਹ ਹੈ ਕਿ ਉਸ ਦੇ ਚੇਲੇ ਇਕ-ਦੂਜੇ ਨਾਲ ਅਤੇ ਬਾਕੀ ਲੋਕਾਂ ਨਾਲ ਵੀ ਦਿਲੋਂ ਪਿਆਰ ਕਰਨ। ਸਦੀਆਂ ਦੌਰਾਨ ਅਨੇਕ ਮਸੀਹੀਆਂ ਨੇ ਯਿਸੂ ਦੇ ਕਦਮਾਂ ਤੇ ਚੱਲਦੇ ਹੋਏ ਇਹ ਸ਼ਰਤ ਪੂਰੀ ਕੀਤੀ ਹੈ। ਪਰ ਕੀ ਇਹ ਗੱਲ ਉਨ੍ਹਾਂ ਸਾਰੀਆਂ ਸੰਸਥਾਵਾਂ ਬਾਰੇ ਸੱਚ ਹੈ ਜਿਨ੍ਹਾਂ ਦੇ ਮੈਂਬਰ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ? ਕੀ ਉਹ ਪਿਆਰ ਦੇ ਰਾਹ ਉੱਤੇ ਚੱਲਦੇ ਆਏ ਹਨ? ਬਿਲਕੁਲ ਨਹੀਂ! ਇਸ ਦੀ ਬਜਾਇ, ਉਨ੍ਹਾਂ ਨੇ ਦੁਨੀਆਂ ਭਰ ਵਿਚ ਹੋਏ ਅਣਗਿਣਤ ਯੁੱਧਾਂ ਨੂੰ ਲੜਨ ਦੀ ਪ੍ਰਵਾਨਗੀ ਦੇ ਕੇ ਬੇਕਸੂਰ ਲੋਕਾਂ ਦੇ ਲਹੂ ਨਾਲ ਆਪਣੇ ਹੱਥ ਰੰਗੇ ਹਨ।—ਪਰਕਾਸ਼ ਦੀ ਪੋਥੀ 18:24.
ਸਾਡੇ ਜ਼ਮਾਨੇ ਵਿਚ ਵੀ ਇਹੋ ਕੁਝ ਹੋ ਰਿਹਾ ਹੈ। ਮਿਸਾਲ ਲਈ, 20ਵੀਂ ਸਦੀ ਦੇ ਦੋ ਵਿਸ਼ਵ ਯੁੱਧਾਂ ਵਿਚ ਉਨ੍ਹਾਂ ਕੌਮਾਂ ਨੇ ਖ਼ੂਨ ਦੀਆਂ ਨਦੀਆਂ ਵਹਾਈਆਂ ਸਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੀਆਂ ਸਨ। ਸਾਲ 1994 ਵਿਚ, ਰਵਾਂਡਾ ਵਿਚ ਪੂਰੀ ਦੀ ਪੂਰੀ ਨਸਲ ਨੂੰ ਕਤਲ ਕਰਨ ਦੀ ਕੋਸ਼ਿਸ਼ ਵਿਚ ਬੜੀ ਬੇਰਹਿਮੀ ਨਾਲ ਲੋਕਾਂ ਦਾ ਖ਼ੂਨ ਵਹਾਇਆ ਗਿਆ ਸੀ ਅਤੇ ਇਸ ਦੇ ਪਿੱਛੇ ਗਿਰਜੇ ਦੇ ਮੈਂਬਰਾਂ ਦਾ ਹੱਥ ਸੀ। ਇਸ ਭਿਆਨਕ ਘਟਨਾ ਬਾਰੇ ਗੱਲ ਕਰਦੇ ਹੋਏ ਚਰਚ ਆਫ਼ ਇੰਗਲੈਂਡ ਦੇ ਸਾਬਕਾ ਪਾਦਰੀ ਡੈਜ਼ਮੰਡ ਟੂਟੂ ਨੇ ਕਿਹਾ: “ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਇਹ ਲੋਕ ਇੱਕੋ ਧਰਮ ਦੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਈਸਾਈ ਸਨ।”
“ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ”
ਸੱਚੇ ਮਸੀਹੀ ਹੋਣ ਦੀ ਦੂਜੀ ਸ਼ਰਤ ਯਿਸੂ ਦੇ ਅਗਲੇ ਸ਼ਬਦਾਂ ਵਿਚ ਪਾਈ ਜਾਂਦੀ ਹੈ: ‘ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।’—ਯੂਹੰਨਾ 8:31, 32.
ਯਿਸੂ ਦੀ ਦੂਜੀ ਸ਼ਰਤ ਇਹ ਹੈ ਕਿ ਉਸ ਦੇ ਚੇਲੇ ਉਸ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਰਹਿਣ। ਲੇਕਿਨ ਧਾਰਮਿਕ ਆਗੂ ਇਸ ਤੋਂ ਉਲਟ ਹੀ ਕਰਦੇ ਆਏ ਹਨ। ਧਰਮ-ਸ਼ਾਸਤਰੀ ਹਾਂਜ਼ ਕੰਗ ਅਨੁਸਾਰ ਉਹ “ਯੂਨਾਨੀ ਵਿਚਾਰਾਂ ਅਤੇ ਸਿੱਖਿਆਵਾਂ ਵਿਚ ਵਿਸ਼ਵਾਸ ਕਰਨ ਲੱਗ ਪਏ ਹਨ।” ਯਿਸੂ ਦੀਆਂ ਸਿੱਖਿਆਵਾਂ ਦੀ ਬਜਾਇ, ਧਾਰਮਿਕ ਆਗੂ ਹੁਣ ਅਮਰ ਆਤਮਾ ਅਤੇ ਸਵਰਗ ਜਾਣ ਤੋਂ ਪਹਿਲਾਂ ਆਤਮਾ ਨੂੰ ਸ਼ੁੱਧ ਕਰਨ ਵਰਗੀਆਂ ਸਿੱਖਿਆਵਾਂ ਕਬੂਲ ਕਰਨ ਲੱਗ ਪਏ ਹਨ। ਉਹ ਯਿਸੂ ਦੀ ਮਾਤਾ ਮਰਿਯਮ ਦੀ ਵੀ ਪੂਜਾ ਕਰਨ ਲੱਗ ਪਏ ਹਨ ਅਤੇ ਉਨ੍ਹਾਂ ਨੇ ਇਕ ਪਾਦਰੀ ਵਰਗ ਵੀ ਸਥਾਪਿਤ ਕੀਤਾ ਹੈ। ਇਹ ਸਭ ਵਿਚਾਰ ਝੂਠੇ ਧਰਮਾਂ ਅਤੇ ਫ਼ਿਲਾਸਫ਼ਰਾਂ ਨਾਲ ਸੰਬੰਧ ਰੱਖਦੇ ਹਨ।—1 ਕੁਰਿੰਥੀਆਂ 1:19-21; 3:18-20.
ਧਾਰਮਿਕ ਆਗੂਆਂ ਨੇ ਤ੍ਰਿਏਕ ਦੀ ਸਿੱਖਿਆ ਵੀ ਘੜੀ ਹੈ ਜਿਸ ਨੂੰ ਕੋਈ ਸਮਝ ਨਹੀਂ ਸਕਦਾ। ਇਸ ਸਿੱਖਿਆ ਵਿਚ ਯਿਸੂ ਨੂੰ ਉਹ ਦਰਜਾ ਦਿੱਤਾ ਜਾਂਦਾ ਹੈ ਜਿਸ ਦਾ ਸਿਰਫ਼ ਪਰਮੇਸ਼ੁਰ ਹੱਕਦਾਰ ਹੈ। ਯਿਸੂ ਨੇ ਕਦੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਨਹੀਂ ਸਮਝਿਆ, ਸਗੋਂ ਉਸ ਨੇ ਹਮੇਸ਼ਾ ਆਪਣੇ ਪਿਤਾ ਯਹੋਵਾਹ ਦੀ ਵਡਿਆਈ ਕੀਤੀ ਸੀ। (ਮੱਤੀ 5:16; 6:9; ਯੂਹੰਨਾ 14:28; 20:17) ਇਸ ਬਾਰੇ ਹਾਂਜ਼ ਕੰਗ ਨੇ ਲਿਖਿਆ: “ਜਦੋਂ ਯਿਸੂ ਪਰਮੇਸ਼ੁਰ ਬਾਰੇ ਗੱਲ ਕਰਦਾ ਸੀ, ਤਾਂ ਉਹ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ ਯਾਹਵੇਹ ਦੀ ਗੱਲ ਕਰ ਰਿਹਾ ਹੁੰਦਾ ਸੀ। . . . ਯਿਸੂ ਮਸੀਹ ਦੇ ਮਨ ਵਿਚ ਇਹੋ ਸਰਬਸ਼ਕਤੀਮਾਨ ਪਰਮੇਸ਼ੁਰ ਸੀ।” ਅੱਜ ਕਿੰਨੇ ਲੋਕ ਜਾਣਦੇ ਹਨ ਕਿ ਯਿਸੂ ਦਾ ਪਿਤਾ ਅਤੇ ਪਰਮੇਸ਼ੁਰ ਯਾਹਵੇਹ ਜਾਂ ਯਹੋਵਾਹ (ਪੰਜਾਬੀ ਵਿਚ) ਹੈ?
ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਹੁਕਮ ਦਿੱਤਾ ਸੀ ਕਿ ਉਹ ਸਿਆਸੀ ਮਾਮਲਿਆਂ ਤੋਂ ਦੂਰ ਰਹਿਣ। ਪਰ ਧਾਰਮਿਕ ਆਗੂਆਂ ਨੇ ਇਸ ਮਾਮਲੇ ਵਿਚ ਵੀ ਯਿਸੂ ਦਾ ਕਹਿਣਾ ਨਹੀਂ ਮੰਨਿਆ। ਟ੍ਰੇਵਰ ਮਾਰੋ ਨਾਂ ਦੇ ਲੇਖਕ ਦਾ ਕਹਿਣਾ ਹੈ ਕਿ ਯਿਸੂ ਦੇ ਜ਼ਮਾਨੇ ਵਿਚ ਗਲੀਲ ਦੇਸ਼ “ਨਸਲੀ ਪੱਖਪਾਤ ਦਾ ਕੇਂਦਰ ਸੀ।” ਬਹੁਤ ਸਾਰੇ ਯਹੂਦੀ ਦੇਸ਼-ਭਗਤਾਂ ਨੇ ਸਿਆਸੀ ਮਾਮਲਿਆਂ ਸੰਬੰਧੀ ਅਤੇ ਭਗਤੀ ਕਰਨ ਦੀ ਆਜ਼ਾਦੀ ਲਈ ਹਥਿਆਰ ਚੁੱਕੇ ਸਨ। ਪਰ ਕੀ ਯਿਸੂ ਨੇ ਆਪਣੇ ਚੇਲਿਆਂ ਨੂੰ ਇਨ੍ਹਾਂ ਮਸਲਿਆਂ ਵਿਚ ਹਿੱਸਾ ਲੈਣ ਲਈ ਕਿਹਾ ਸੀ? ਹਰਗਿਜ਼ ਨਹੀਂ। ਉਸ ਨੇ ਤਾਂ ਉਨ੍ਹਾਂ ਨੂੰ ਕਿਹਾ ਸੀ ਕਿ “ਤੁਸੀਂ ਜਗਤ ਦੇ ਨਹੀਂ ਹੋ।” (ਯੂਹੰਨਾ 15:19; 17:14) ਇਨ੍ਹਾਂ ਮਾਮਲਿਆਂ ਵਿਚ ਧਾਰਮਿਕ ਆਗੂ ਨਿਰਪੱਖ ਨਹੀਂ ਰਹੇ। ਆਇਰਲੈਂਡ ਦੇ ਹੂਬਰਟ ਬਟਲਰ ਨਾਂ ਦੇ ਇਕ ਲੇਖਕ ਅਨੁਸਾਰ ਉਹ “ਸਿਆਸੀ ਅਤੇ ਮਿਲਟਰੀ ਤਾਕਤਾਂ ਉੱਤੇ ਵਿਸ਼ਵਾਸ ਕਰਨ ਲੱਗ ਪਏ।” ਇਸ ਲੇਖਕ ਨੇ ਅੱਗੇ ਕਿਹਾ: “ਜੋ ਧਰਮ ਸਿਆਸੀ ਤਾਕਤਾਂ ਦੀ ਹਿਮਾਇਤ ਕਰਦਾ ਹੈ, ਉਹ ਧਰਮ ਮਿਲਟਰੀ ਤਾਕਤਾਂ ਦੀ ਹਿਮਾਇਤ ਵੀ ਜ਼ਰੂਰ ਕਰਦਾ ਹੋਵੇਗਾ। ਜਦੋਂ ਨੇਤਾ ਅਤੇ ਧਾਰਮਿਕ ਆਗੂ ਇਕ-ਦੂਜੇ ਦੀਆਂ ਸ਼ਰਤਾਂ ਮੰਨ ਲੈਂਦੇ ਹਨ, ਤਾਂ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਪਾਦਰੀ ਵਰਗ ਕੁਝ ਨਿੱਜੀ ਫ਼ਾਇਦਿਆਂ ਦੇ ਬਦਲੇ ਫ਼ੌਜੀਆਂ ਲਈ ਅਰਦਾਸਾਂ ਕਰਦੇ ਹਨ।”
ਝੂਠੇ ਗੁਰੂ ਯਿਸੂ ਦਾ ਇਨਕਾਰ ਕਰਦੇ ਹਨ
ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ ਸੱਚੇ ਮਸੀਹੀਆਂ ਵਿੱਚੋਂ ਕੁਝ ਲੋਕ ਸੱਚਾਈ ਛੱਡ ਕੇ ਕਈਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। ਉਸ ਨੇ ਕਿਹਾ ਕਿ ਉਸ ਦੀ ਮੌਤ ਤੋਂ ਬਾਅਦ ਕਲੀਸਿਯਾ ਵਿੱਚੋਂ ਹੀ “ਬੁਰੇ ਬੁਰੇ ਬਘਿਆੜ” ਖੜ੍ਹੇ ਹੋਣਗੇ ਅਤੇ “ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂਲਾਂ ਦੇ ਕਰਤੱਬ 20:29, 30) ਉਹ ‘ਆਖਣਗੇ ਕਿ ਉਹ ਪਰਮੇਸ਼ੁਰ ਨੂੰ ਜਾਣਦੇ ਹਨ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਨਗੇ।’ (ਤੀਤੁਸ 1:16) ਪਤਰਸ ਰਸੂਲ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਝੂਠੇ ਗੁਰੂ ‘ਨਾਸ ਕਰਨ ਵਾਲੀਆਂ ਬਿੱਦਤਾਂ ਚੋਰੀ ਅੰਦਰ ਲਿਆਉਣਗੇ ਅਤੇ ਓਸ ਸੁਆਮੀ ਦਾ ਜਿਹ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਨਗੇ।’ ਪਤਰਸ ਨੇ ਕਿਹਾ ਕਿ ਉਨ੍ਹਾਂ ਦੇ ਬੁਰੇ ਚਾਲ-ਚਲਣ ਕਾਰਨ ਲੋਕ “ਸਚਿਆਈ ਦੇ ਮਾਰਗ ਦੀ ਬਦਨਾਮੀ” ਕਰਨਗੇ। (2 ਪਤਰਸ 2:1, 2) ਯੂਨਾਨੀ ਵਿਦਵਾਨ ਡਬਲਯੂ. ਈ. ਵਾਈਨ ਸਮਝਾਉਂਦਾ ਹੈ ਕਿ ਜੋ ਵਿਅਕਤੀ ਇਸ ਤਰ੍ਹਾਂ ਯਿਸੂ ਦਾ ਇਨਕਾਰ ਕਰਦਾ ਹੈ, ਉਹ ਅਸਲ ਵਿਚ “ਸੱਚਾਈ ਤੋਂ ਮੂੰਹ ਮੋੜ ਕੇ ਅਤੇ ਝੂਠੀਆਂ ਸਿੱਖਿਆਵਾਂ ਫੈਲਾ ਕੇ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੋਹਾਂ ਦਾ ਇਨਕਾਰ ਕਰਦਾ ਹੈ।”
ਯਿਸੂ ਉਨ੍ਹਾਂ ਲੋਕਾਂ ਦਾ ਕੀ ਕਰੇਗਾ ਜੋ ਉਸ ਦੇ “ਬਚਨ ਤੇ ਖਲੋਤੇ” ਨਹੀਂ ਰਹਿਣਾ ਚਾਹੁੰਦੇ? ਉਹ ਚੇਤਾਵਨੀ ਦਿੰਦਾ ਹੋਇਆ ਦੱਸਦਾ ਹੈ: “ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਵਿੱਚ ਹੈ ਉਹ ਦਾ ਇਨਕਾਰ ਕਰਾਂਗਾ।” (ਮੱਤੀ 10:33) ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਉਨ੍ਹਾਂ ਦਾ ਵੀ ਇਨਕਾਰ ਕਰੇਗਾ ਜੋ ਉਸ ਪ੍ਰਤੀ ਵਫ਼ਾਦਾਰ ਰਹਿਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ-ਕਰਦੇ ਕੋਈ ਗ਼ਲਤੀ ਕਰ ਬੈਠਦੇ ਹਨ। ਮਿਸਾਲ ਲਈ, ਭਾਵੇਂ ਪਤਰਸ ਰਸੂਲ ਨੇ ਯਿਸੂ ਦਾ ਤਿੰਨ ਵਾਰੀ ਇਨਕਾਰ ਕੀਤਾ ਸੀ, ਫਿਰ ਵੀ ਜਦੋਂ ਪਤਰਸ ਨੇ ਦਿਲੋਂ ਪਛਤਾਵਾ ਕੀਤਾ, ਤਾਂ ਉਸ ਨੂੰ ਮਾਫ਼ ਕਰ ਦਿੱਤਾ ਗਿਆ ਸੀ। (ਮੱਤੀ 26:69-75) ਪਰ ਯਿਸੂ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦਾ ਸਾਫ਼ ਇਨਕਾਰ ਕਰੇਗਾ ਜੋ ਜਾਣ-ਬੁੱਝ ਕੇ ਵਾਰ-ਵਾਰ ਉਸ ਦੀਆਂ ਸਿੱਖਿਆਵਾਂ ਨੂੰ ਠੁਕਰਾਉਂਦੇ ਹਨ। ਅਜਿਹੇ ਲੋਕ ਭੇਡਾਂ ਦੇ ਭੇਸ ਵਿਚ ਆਉਂਦੇ ਹਨ ਪਰ ਅਸਲ ਵਿਚ ਬਘਿਆੜਾਂ ਵਰਗੇ ਹੁੰਦੇ ਹਨ। ਯਿਸੂ ਨੇ ਕਿਹਾ ਸੀ ਕਿ ਅਸੀਂ ਅਜਿਹੇ ਝੂਠੇ ਲੋਕਾਂ ਨੂੰ ‘ਉਨ੍ਹਾਂ ਦੇ ਫਲਾਂ ਤੋਂ ਪਛਾਣ’ ਸਕਦੇ ਹਾਂ।—ਮੱਤੀ 7:15-20.
ਰਸੂਲਾਂ ਦੀ ਮੌਤ ਤੋਂ ਬਾਅਦ ਧਰਮ-ਤਿਆਗੀ ਉੱਠਣਗੇ
ਯਿਸੂ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਬਾਅਦ ਝੂਠੇ ਮਸੀਹੀ ਉਸ ਦਾ ਇਨਕਾਰ ਕਰਨ ਲੱਗ ਪਏ। ਯਿਸੂ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਸੀ ਕਿ ਸ਼ਤਾਨ ਬਹੁਤ ਜਲਦੀ ‘ਚੰਗੇ ਬੀ’ ਯਾਨੀ ਸੱਚੇ ਮਸੀਹੀਆਂ ਵਿਚਕਾਰ “ਜੰਗਲੀ ਬੂਟੀ” ਯਾਨੀ ਝੂਠੇ ਮਸੀਹੀ ਖੜ੍ਹੇ ਕਰਨ ਲੱਗ ਪਵੇਗਾ। (ਮੱਤੀ 13:24, 25, 37-39) ਪੌਲੁਸ ਰਸੂਲ ਦੱਸਦਾ ਹੈ ਕਿ ਉਸ ਦੇ ਸਮੇਂ ਵਿਚ ਧੋਖੇਬਾਜ਼ ਸਿੱਖਿਅਕ ਪ੍ਰਗਟ ਹੋਣ ਲੱਗ ਪਏ ਸਨ। ਅਤੇ ਉਹ ਸਮਝਾਉਂਦਾ ਹੈ ਕਿ ਉਨ੍ਹਾਂ ਦਾ ਯਿਸੂ ਮਸੀਹ ਦੀਆਂ ਸਿੱਖਿਆਵਾਂ ਤੋਂ ਦੂਰ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਦੇ ਦਿਲਾਂ ਵਿਚ ‘ਸਚਿਆਈ ਦਾ ਪ੍ਰੇਮ’ ਨਹੀਂ ਸੀ।—2 ਥੱਸਲੁਨੀਕੀਆਂ 2:10.
ਜਿੰਨਾ ਚਿਰ ਯਿਸੂ ਦੇ ਰਸੂਲ ਜੀਉਂਦੇ ਰਹੇ, ਉੱਨਾ ਚਿਰ ਇਨ੍ਹਾਂ ਧਰਮ-ਤਿਆਗੀਆਂ ਨੂੰ ਕੁਝ ਹੱਦ ਤਕ ਰੋਕਿਆ ਗਿਆ ਸੀ। ਪਰ 2 ਥੱਸਲੁਨੀਕੀਆਂ 2:3, 6-12) ਬਰਟਰੈਂਡ ਰਸਲ ਨਾਮਕ ਅੰਗ੍ਰੇਜ਼ ਫ਼ਿਲਾਸਫ਼ਰ ਦੱਸਦਾ ਹੈ ਕਿ ਬਹੁਤ ਜਲਦ ਮੁਢਲੀ ਮਸੀਹੀ ਕਲੀਸਿਯਾ ਇਕ ਅਜਿਹੀ ਧਾਰਮਿਕ ਸੰਸਥਾ ਵਿਚ ਬਦਲ ਗਈ ਸੀ ਜਿਸ ਨੂੰ ਦੇਖ ਕੇ “ਯਿਸੂ ਅਤੇ ਪੌਲੁਸ ਦੋਵੇਂ ਹੈਰਾਨ ਹੋ ਜਾਂਦੇ।”
ਰਸੂਲਾਂ ਦੀ ਮੌਤ ਤੋਂ ਬਾਅਦ ਧਾਰਮਿਕ ਆਗੂ ‘ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜਾਂ ਨਾਲੇ ਹਰ ਪਰਕਾਰ ਦੇ ਛਲ ਨਾਲ’ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਚ ਦੇ ਰਾਹ ਤੋਂ ਹਟਾ ਕੇ ਆਪਣੇ ਮਗਰ ਲਾ ਰਹੇ ਸਨ। (ਅੱਜ ਯਿਸੂ ਦੇ ਸੱਚੇ ਚੇਲੇ
ਸਭ ਸਬੂਤ ਸਾਡੇ ਸਾਮ੍ਹਣੇ ਹਨ। ਰਸੂਲਾਂ ਦੀ ਮੌਤ ਤੋਂ ਬਾਅਦ ਜੋ ਕੰਮ ਲੋਕਾਂ ਨੇ ਮਸੀਹ ਦੇ ਨਾਂ ਤੇ ਕੀਤੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕੰਮ ਮਸੀਹ ਨੂੰ ਬਿਲਕੁਲ ਪਸੰਦ ਨਹੀਂ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮਸੀਹ ਅਜਿਹੇ ਢੌਂਗੀ ਲੋਕਾਂ ਦਾ ਸਾਥ ਨਹੀਂ ਦੇ ਰਿਹਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਨੇ ਆਪਣੇ ਚੇਲਿਆਂ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ ਨਹੀਂ ਕਿ ਉਹ “ਜੁਗ ਦੇ ਅੰਤ ਤੀਕਰ ਹਰ ਵੇਲੇ” ਉਨ੍ਹਾਂ ਦੇ ਨਾਲ ਰਹੇਗਾ। (ਮੱਤੀ 28:20) ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਿਸੂ ਦੇ ਕਹੇ ਇਨ੍ਹਾਂ ਸ਼ਬਦਾਂ ਤੋਂ ਬਾਅਦ, ਕਈਆਂ ਨੇ “ਯਿਸੂ ਦੀਆਂ ਸਿੱਖਿਆਵਾਂ ਯਾਦ ਰੱਖੀਆਂ ਹਨ ਅਤੇ ਉਹ ਇਨ੍ਹਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਆਏ ਹਨ।” ਯਿਸੂ ਮਸੀਹ ਅਜਿਹੇ ਲੋਕਾਂ ਦਾ ਹਮੇਸ਼ਾ ਸਾਥ ਨਿਭਾਉਂਦਾ ਆਇਆ ਹੈ ਜੋ ਉਸ ਦੇ ਸੱਚੇ ਚੇਲੇ ਹੋਣ ਦਾ ਸਬੂਤ ਪੇਸ਼ ਕਰਦੇ ਹਨ ਅਤੇ ਸੱਚ ਦੇ ਰਾਹ ਉੱਤੇ ਚੱਲਦੇ ਹਨ।
ਇਸ ਤੋਂ ਇਲਾਵਾ, ਯਿਸੂ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਅੰਤ ਦਿਆਂ ਦਿਨਾਂ ਵਿਚ ਉਹ ਆਪਣੇ ਵਫ਼ਾਦਾਰ ਚੇਲਿਆਂ ਦੀ ਪਛਾਣ ਚੰਗੀ ਤਰ੍ਹਾਂ ਕਰੇਗਾ। ਉਸ ਦੇ ਚੇਲੇ ਇਕ ਕਲੀਸਿਯਾ ਵਜੋਂ ਉਸ ਦੀ ਇੱਛਾ ਪੂਰੀ ਕਰਨਗੇ। (ਮੱਤੀ 24:14, 45-47) ਜੀ ਹਾਂ, ਅੱਜ ਯਿਸੂ ਆਪਣੀ ਕਲੀਸਿਯਾ ਨੂੰ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਇਕੱਠੀ ਕਰਨ ਲਈ ਵਰਤ ਰਿਹਾ ਹੈ। ਅਤੇ ਇਹ ਵੱਡੀ ਭੀੜ ਮਸਹ ਕੀਤੇ ਗਏ ਚੇਲਿਆਂ ਨਾਲ ਮਿਲ ਕੇ “ਇੱਕੋ ਇੱਜੜ” ਵਜੋਂ “ਇੱਕੋ ਅਯਾਲੀ” ਯਾਨੀ ਯਿਸੂ ਮਸੀਹ ਦੀ ਨਿਗਰਾਨੀ ਅਧੀਨ ਕੰਮ ਕਰ ਰਹੀ ਹੈ।—ਪਰਕਾਸ਼ ਦੀ ਪੋਥੀ 7:9, 14-17; ਯੂਹੰਨਾ 10:16; ਅਫ਼ਸੀਆਂ 4:11-16.
ਤਾਂ ਫਿਰ ਤੁਹਾਨੂੰ ਉਨ੍ਹਾਂ ਸਾਰੀਆਂ ਸੰਸਥਾਵਾਂ ਨਾਲੋਂ ਆਪਣਾ ਨਾਤਾ ਤੋੜ ਦੇਣਾ ਚਾਹੀਦਾ ਹੈ ਜੋ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਮਸੀਹ ਦੇ ਨਾਂ ਤੇ ਕਲੰਕ ਲਾ ਰਹੀਆਂ ਹਨ। ਜੇਕਰ ਤੁਸੀਂ ਇਸ ਤਰ੍ਹਾਂ ਕਰਨ ਵਿਚ ਦੇਰ ਕਰ ਦਿੱਤੀ, ਤਾਂ ਜਦ ਪਰਮੇਸ਼ੁਰ ਇਨ੍ਹਾਂ ਸੰਸਥਾਵਾਂ ਦਾ ਨਿਆਂ ਕਰੇਗਾ, ਤਦ ਤੁਸੀਂ ਵੀ ਉਨ੍ਹਾਂ ਦੇ “ਪਾਪਾਂ ਦੇ ਭਾਗੀ” ਬਣ ਜਾਵੋਗੇ। (ਪਰਕਾਸ਼ ਦੀ ਪੋਥੀ 1:1; 18:4, 5) ਤੁਹਾਨੂੰ ਠਾਣ ਲੈਣਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਸੱਚੇ ਮਸੀਹੀਆਂ ਵਜੋਂ ਪਛਾਣੇ ਜਾਣਾ ਚਾਹੁੰਦੇ ਹੋ ਜਿਨ੍ਹਾਂ ਬਾਰੇ ਮੀਕਾਹ ਨਬੀ ਨੇ ਕਿਹਾ ਸੀ ਕਿ “ਆਖਰੀ ਦਿਨਾਂ ਵਿੱਚ” ਯਿਸੂ ਦੇ ਸੱਚੇ ਚੇਲੇ ਦਿਲੋਂ ਪਰਮੇਸ਼ੁਰ ਦੇ ‘ਮਾਰਗਾਂ ਵਿੱਚ ਚੱਲਣਗੇ।’ (ਮੀਕਾਹ 4:1-4) ਇਸ ਰਸਾਲੇ ਦੇ ਪ੍ਰਕਾਸ਼ਕ ਸੱਚੇ ਮਸੀਹੀਆਂ ਦੀ ਪਛਾਣ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
[ਸਫ਼ਾ 5 ਉੱਤੇ ਤਸਵੀਰ]
ਸੱਚੇ ਮਸੀਹੀ ਲੜਾਈਆਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ?
[ਕ੍ਰੈਡਿਟ ਲਾਈਨਾਂ]
Soldiers, left: U.S. National Archives photo; flamethrower, right: U.S. Army Photo
[ਸਫ਼ਾ 7 ਉੱਤੇ ਤਸਵੀਰ]
ਯਿਸੂ ਨੇ ਆਪਣੇ ਚੇਲਿਆਂ ਅੱਗੇ ਦੋ ਖ਼ਾਸ ਸ਼ਰਤਾਂ ਰੱਖੀਆਂ ਸਨ। ਇਕ ਕਿ “ਤੁਸੀਂ ਆਪੋ ਵਿੱਚ ਪ੍ਰੇਮ ਰੱਖੋ” ਅਤੇ ਦੂਜੀ ਕਿ ਤੁਸੀਂ “ਮੇਰੇ ਬਚਨ ਤੇ ਖਲੋਤੇ ਰਹੋ”