ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰੋ
“ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ ਲਈ ਕਰਦੇ ਹੋ, ਨਾ ਕਿ ਇਨਸਾਨਾਂ ਲਈ।”—ਕੁਲੁ. 3:23.
1-3. (ੳ) ਕੀ ਯਿਸੂ ਦੀ ਕੁਰਬਾਨੀ ਦਾ ਇਹ ਮਤਲਬ ਹੈ ਕਿ ਯਹੋਵਾਹ ਸਾਡੇ ਤੋਂ ਕੋਈ ਬਲੀਦਾਨ ਨਹੀਂ ਚਾਹੁੰਦਾ? ਸਮਝਾਓ। (ਅ) ਬਲੀਦਾਨਾਂ ਦੇ ਸੰਬੰਧ ਵਿਚ ਕਿਹੜਾ ਸਵਾਲ ਪੈਦਾ ਹੁੰਦਾ ਹੈ?
ਪਹਿਲੀ ਸਦੀ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਯਿਸੂ ਦੇ ਬਲੀਦਾਨ ਨੇ ਮੂਸਾ ਦੇ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਸੀ। (ਕੁਲੁ. 2:13, 14) ਇਸ ਕਰਕੇ ਯਹੂਦੀ ਲੋਕ ਸੈਂਕੜੇ ਸਾਲਾਂ ਤੋਂ ਜੋ ਬਲ਼ੀਆਂ ਚੜ੍ਹਾਉਂਦੇ ਆਏ ਸਨ, ਉਨ੍ਹਾਂ ਦੀ ਹੁਣ ਕੋਈ ਜ਼ਰੂਰਤ ਨਹੀਂ ਰਹੀ ਤੇ ਨਾ ਹੀ ਚੜ੍ਹਾਉਣ ਦਾ ਕੋਈ ਫ਼ਾਇਦਾ ਹੋਣਾ ਸੀ। ਰਖਵਾਲੇ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਮੂਸਾ ਦਾ ਕਾਨੂੰਨ ਇਜ਼ਰਾਈਲੀਆਂ ਨੂੰ “ਮਸੀਹ ਕੋਲ ਲੈ ਕੇ ਆਇਆ” ਸੀ।—ਗਲਾ. 3:24.
2 ਇਸ ਦਾ ਇਹ ਮਤਲਬ ਨਹੀਂ ਹੈ ਕਿ ਹੁਣ ਮਸੀਹੀ ਬਲ਼ੀਆਂ ਦੇਣ ਬਾਰੇ ਨਹੀਂ ਸੋਚਦੇ। ਅਸਲ ਵਿਚ ਪਤਰਸ ਰਸੂਲ ਨੇ ਬਲ਼ੀਆਂ ਚੜ੍ਹਾਉਣ ਦੀ ਲੋੜ ਬਾਰੇ ਗੱਲ ਕੀਤੀ ਸੀ ਜਦ ਉਸ ਨੇ ਕਿਹਾ ਕਿ ਅਸੀਂ ‘ਯਿਸੂ ਮਸੀਹ ਰਾਹੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਅਜਿਹੀਆਂ ਬਲ਼ੀਆਂ ਚੜ੍ਹਾਈਏ ਜੋ ਪਰਮੇਸ਼ੁਰ ਨੂੰ ਮਨਜ਼ੂਰ ਹਨ।’ (1 ਪਤ. 2:5) ਪੌਲੁਸ ਰਸੂਲ ਨੇ ਕਿਹਾ ਸੀ ਕਿ ਹਰ ਮਸੀਹੀ ਆਪਣੀ ਜ਼ਿੰਦਗੀ ਨੂੰ ਇਕ “ਬਲੀਦਾਨ” ਸਮਝੇ।—ਰੋਮੀ. 12:1.
3 ਸੋ ਮਸੀਹੀ ਅੱਜ ਵੀ ਯਹੋਵਾਹ ਲਈ ਬਲੀਦਾਨ ਚੜ੍ਹਾਉਂਦੇ ਹਨ। ਕਿਸ ਤਰ੍ਹਾਂ? ਉਹ ਯਹੋਵਾਹ ਨੂੰ ਕੋਈ ਚੀਜ਼ ਦਿੰਦੇ ਹਨ ਜਾਂ ਉਸ ਦੀ ਖ਼ਾਤਰ ਕੋਈ ਚੀਜ਼ ਤਿਆਗਦੇ ਹਨ। ਇਹ ਜਾਣਦੇ ਹੋਏ ਕਿ ਯਹੋਵਾਹ ਇਜ਼ਰਾਈਲੀਆਂ ਤੋਂ ਕਿਹੋ ਜਿਹੇ ਬਲੀਦਾਨ ਚਾਹੁੰਦਾ ਸੀ, ਅਸੀਂ ਕਿੱਦਾਂ ਧਿਆਨ ਰੱਖ ਸਕਦੇ ਹਾਂ ਕਿ ਸਾਡੇ ਬਲੀਦਾਨ ਯਹੋਵਾਹ ਨੂੰ ਖ਼ੁਸ਼ ਕਰਨ?
ਰੋਜ਼ ਦੇ ਕੰਮ-ਕਾਰ
4. ਸਾਨੂੰ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?
4 ਇਹ ਸਮਝਣਾ ਸ਼ਾਇਦ ਮੁਸ਼ਕਲ ਹੋਵੇ ਕਿ ਸਾਡੇ ਰੋਜ਼ ਦੇ ਕੰਮਾਂ-ਕਾਰਾਂ ਦਾ ਯਹੋਵਾਹ ਨੂੰ ਬਲੀਦਾਨ ਦੇਣ ਨਾਲ ਕੀ ਸੰਬੰਧ ਹੈ। ਸਾਨੂੰ ਸ਼ਾਇਦ ਲੱਗੇ ਕਿ ਘਰ ਦੇ ਕੰਮ-ਕਾਜ, ਸਕੂਲ ਦੀ ਪੜ੍ਹਾਈ, ਨੌਕਰੀ, ਸ਼ਾਪਿੰਗ ਤੇ ਹੋਰ ਕੰਮ ਯਹੋਵਾਹ ਦੀ ਸੇਵਾ ਨਾਲ ਕੋਈ ਸੰਬੰਧ ਨਹੀਂ ਰੱਖਦੇ। ਪਰ ਜੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਜਾਂ ਜਲਦੀ ਕੁਲੁੱਸੀਆਂ 3:18-24 ਪੜ੍ਹੋ।
ਹੀ ਕਰਨ ਵਾਲੇ ਹੋ, ਤਾਂ ਯਾਦ ਰੱਖੋ ਕਿ ਇਹ ਕੰਮ-ਕਾਰ ਯਹੋਵਾਹ ਨਾਲ ਤੁਹਾਡੇ ਰਿਸ਼ਤੇ ’ਤੇ ਅਸਰ ਪਾ ਸਕਦੇ ਹਨ। ਅਸੀਂ ਚੌਵੀ ਘੰਟੇ ਯਹੋਵਾਹ ਦੇ ਗਵਾਹ ਹਾਂ। ਸਾਨੂੰ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਬਾਈਬਲ ਦੇ ਅਸੂਲ ਲਾਗੂ ਕਰਨੇ ਚਾਹੀਦੇ ਹਨ। ਇਸ ਲਈ ਪੌਲੁਸ ਨੇ ਤਾਕੀਦ ਕੀਤੀ: “ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ ਲਈ ਕਰਦੇ ਹੋ, ਨਾ ਕਿ ਇਨਸਾਨਾਂ ਲਈ।”—5, 6. ਸਾਨੂੰ ਆਪਣੇ ਪਹਿਰਾਵੇ ਅਤੇ ਚਾਲ-ਚਲਣ ਦੇ ਸੰਬੰਧ ਵਿਚ ਕਿਹੜੀ ਸਲਾਹ ਲਾਗੂ ਕਰਨੀ ਚਾਹੀਦੀ ਹੈ?
5 ਭਾਵੇਂ ਸਾਡੇ ਰੋਜ਼ ਦੇ ਕੰਮ-ਕਾਰ ਯਹੋਵਾਹ ਦੀ ਸੇਵਾ ਦਾ ਹਿੱਸਾ ਨਹੀਂ ਹਨ, ਫਿਰ ਵੀ ਪੌਲੁਸ ਨੇ ਕਿਹਾ ਸੀ ਕਿ ਅਸੀਂ ਹਰ ਕੰਮ ‘ਜੀ-ਜਾਨ ਨਾਲ ਕਰੀਏ ਜਿਵੇਂ ਕਿ ਅਸੀਂ ਯਹੋਵਾਹ ਲਈ ਕਰਦੇ’ ਹਾਂ। ਇਸ ਲਈ ਅਸੀਂ ਜੋ ਵੀ ਕਰਦੇ ਹਾਂ, ਸਾਨੂੰ ਉਸ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ। ਅਸੀਂ ਪੌਲੁਸ ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ? ਕੀ ਅਸੀਂ ਹਮੇਸ਼ਾ ਸਹੀ ਢੰਗ ਦੇ ਕੱਪੜੇ ਪਾਉਂਦੇ ਹਾਂ ਅਤੇ ਕੀ ਸਾਡਾ ਚਾਲ-ਚਲਣ ਹਮੇਸ਼ਾ ਸਹੀ ਹੁੰਦਾ ਹੈ? ਜਾਂ ਕੀ ਅਸੀਂ ਰੋਜ਼ ਦੇ ਕੰਮ-ਕਾਰ ਕਰਦਿਆਂ ਇਹ ਕਹਿਣ ਵਿਚ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਕਿਉਂਕਿ ਸਾਡਾ ਚਾਲ-ਚਲਣ ਜਾਂ ਪਹਿਰਾਵਾ ਠੀਕ ਨਹੀਂ ਹੈ? ਯਹੋਵਾਹ ਦੇ ਲੋਕ ਕਦੀ ਵੀ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋਵੇ।—ਯਸਾ. 43:10; 2 ਕੁਰਿੰ. 6:3, 4, 9.
6 ਸਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਜੋ ਵੀ ਕਰੀਏ ‘ਜੀ-ਜਾਨ ਨਾਲ ਕਰੀਏ ਜਿਵੇਂ ਕਿ ਅਸੀਂ ਯਹੋਵਾਹ ਲਈ ਕਰਦੇ ਹਾਂ।’ ਆਓ ਆਪਾਂ ਦੇਖੀਏ ਕਿ ਇਹ ਇੱਛਾ ਸਾਡੀ ਜ਼ਿੰਦਗੀ ’ਤੇ ਕਿਵੇਂ ਅਸਰ ਪਾਉਂਦੀ ਹੈ। ਇਹ ਵੀ ਯਾਦ ਰੱਖੀਏ ਕਿ ਇਜ਼ਰਾਈਲੀ ਯਹੋਵਾਹ ਨੂੰ ਜਿਹੜੀਆਂ ਵੀ ਬਲ਼ੀਆਂ ਚੜ੍ਹਾਉਂਦੇ ਸਨ, ਉਹ ਸਭ ਤੋਂ ਵਧੀਆ ਹੋਣੀਆਂ ਚਾਹੀਦੀਆਂ ਸਨ।—ਗਿਣ. 18:12.
ਤੁਹਾਡੀ ਜ਼ਿੰਦਗੀ ਉੱਤੇ ਅਸਰ
7. ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਿਚ ਕੀ ਕੁਝ ਸ਼ਾਮਲ ਹੈ?
7 ਜਦ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਤਾਂ ਤੁਸੀਂ ਇਹ ਬਿਨਾਂ ਕਿਸੇ ਸ਼ਰਤ ਦੇ ਕੀਤੀ ਸੀ। ਤੁਸੀਂ ਕਿਹਾ ਸੀ ਕਿ ਆਪਣੀ ਜ਼ਿੰਦਗੀ ਵਿਚ ਕੁਝ ਵੀ ਕਰਨ ਵੇਲੇ ਤੁਸੀਂ ਯਹੋਵਾਹ ਨੂੰ ਪਹਿਲਾਂ ਰੱਖੋਗੇ। (ਇਬਰਾਨੀਆਂ 10:7 ਪੜ੍ਹੋ।) ਤੁਸੀਂ ਇਹ ਵਧੀਆ ਫ਼ੈਸਲਾ ਕੀਤਾ ਸੀ। ਤੁਸੀਂ ਜ਼ਰੂਰ ਦੇਖਿਆ ਹੋਣਾ ਕਿ ਜਦ ਤੁਸੀਂ ਕਿਸੇ ਮਾਮਲੇ ਵਿਚ ਯਹੋਵਾਹ ਦੀ ਇੱਛਾ ਜਾਣ ਕੇ ਉਸ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। (ਯਸਾ. 48:17, 18) ਪਰਮੇਸ਼ੁਰ ਦੇ ਲੋਕ ਪਵਿੱਤਰ ਅਤੇ ਖ਼ੁਸ਼ ਹਨ ਕਿਉਂਕਿ ਉਹ ਯਹੋਵਾਹ ਦੀ ਰੀਸ ਕਰਦੇ ਹਨ ਜੋ ਉਨ੍ਹਾਂ ਨੂੰ ਸਿਖਾਉਂਦਾ ਹੈ।—ਲੇਵੀ. 11:44; 1 ਤਿਮੋ. 1:11.
8. ਸਾਡੇ ਲਈ ਇਸ ਗੱਲ ਉੱਤੇ ਵਿਚਾਰ ਕਰਨਾ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਇਜ਼ਰਾਈਲੀਆਂ ਦੀਆਂ ਬਲ਼ੀਆਂ ਨੂੰ ਪਵਿੱਤਰ ਸਮਝਦਾ ਸੀ?
8 ਇਜ਼ਰਾਈਲੀ ਯਹੋਵਾਹ ਨੂੰ ਜਿਹੜੀਆਂ ਬਲ਼ੀਆਂ ਚੜ੍ਹਾਉਂਦੇ ਸਨ, ਉਨ੍ਹਾਂ ਨੂੰ ਪਵਿੱਤਰ ਸਮਝਿਆ ਜਾਂਦਾ ਸੀ। (ਲੇਵੀ. 6:25; 7:1) ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਪਵਿੱਤਰ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਦੂਰ ਹੋਣਾ, ਪਰਮੇਸ਼ੁਰ ਲਈ ਵੱਖਰਾ ਰੱਖਣਾ ਜਾਂ ਸ਼ੁੱਧ ਹੋਣਾ। ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਬਲ਼ੀਆਂ ਕਬੂਲ ਕਰੇ, ਤਾਂ ਸਾਨੂੰ ਇਸ ਦੁਨੀਆਂ ਦੀ ਹਰ ਅਸ਼ੁੱਧ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ। ਅਸੀਂ ਉਨ੍ਹਾਂ ਚੀਜ਼ਾਂ ਨਾਲ ਕਿੱਦਾਂ ਪਿਆਰ ਕਰ ਸਕਦੇ ਹਾਂ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ? (1 ਯੂਹੰਨਾ 2:15-17 ਪੜ੍ਹੋ।) ਸਾਨੂੰ ਉਨ੍ਹਾਂ ਲੋਕਾਂ ਜਾਂ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਸਕਦੇ ਹਾਂ। (ਯਸਾ. 2:4; ਪ੍ਰਕਾ. 18:4) ਇਸ ਦੇ ਨਾਲ-ਨਾਲ ਸਾਨੂੰ ਅਸ਼ੁੱਧ ਜਾਂ ਗੰਦੀਆਂ ਚੀਜ਼ਾਂ ਵੱਲ ਦੇਖਦੇ ਜਾਂ ਉਨ੍ਹਾਂ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ।—ਕੁਲੁ. 3:5, 6.
9. ਦੂਸਰਿਆਂ ਪ੍ਰਤੀ ਮਸੀਹੀਆਂ ਦਾ ਰਵੱਈਆ ਕਿਉਂ ਅਹਿਮੀਅਤ ਰੱਖਦਾ ਹੈ?
9 ਪੌਲੁਸ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ: “ਭਲਾ ਕਰਨਾ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।” (ਇਬ. 13:16) ਸੋ ਦੂਸਰਿਆਂ ਦਾ ਭਲਾ ਕਰਨ ਦੀ ਆਦਤ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਲੀਦਾਨ ਵਾਂਗ ਹੈ ਜਿਸ ਨੂੰ ਉਹ ਮਨਜ਼ੂਰ ਕਰਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚੇ ਮਸੀਹੀ ਹਾਂ।—ਯੂਹੰ. 13:34, 35; ਕੁਲੁ. 1:10.
ਯਹੋਵਾਹ ਦੀ ਭਗਤੀ ਵਿਚ ਬਲੀਦਾਨ
10, 11. ਯਹੋਵਾਹ ਸਾਡੇ ਪ੍ਰਚਾਰ ਅਤੇ ਭਗਤੀ ਨੂੰ ਕਿਵੇਂ ਵਿਚਾਰਦਾ ਹੈ ਤੇ ਇਸ ਦਾ ਸਾਡੇ ’ਤੇ ਕੀ ਅਸਰ ਪੈਣਾ ਚਾਹੀਦਾ ਹੈ?
10 ਦੂਸਰਿਆਂ ਦਾ ਭਲਾ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ “ਸਾਰਿਆਂ ਸਾਮ੍ਹਣੇ ਆਪਣੀ ਉਮੀਦ ਦਾ ਐਲਾਨ” ਕਰੀਏ। ਕੀ ਤੁਸੀਂ ਹਰ ਮੌਕੇ ਤੇ ਗਵਾਹੀ ਦੇਣ ਦੀ ਕੋਸ਼ਿਸ਼ ਕਰਦੇ ਹੋ? ਪੌਲੁਸ ਨੇ ਕਿਹਾ ਕਿ ਸਾਡਾ ਪ੍ਰਚਾਰ ‘ਉਸਤਤ ਦਾ ਬਲੀਦਾਨ, ਯਾਨੀ ਸਾਡੇ ਬੁੱਲ੍ਹਾਂ ਦਾ ਫਲ ਹੈ ਅਤੇ ਅਸੀਂ ਆਪਣੇ ਬੁੱਲ੍ਹਾਂ ਨਾਲ ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰਦੇ ਹਾਂ।’ (ਇਬ. 10:23; 13:15; ਹੋਸ਼ੇ. 14:2) ਸਾਡੇ ਲਈ ਇਸ ਬਾਰੇ ਸੋਚਣਾ ਚੰਗੀ ਗੱਲ ਹੈ ਕਿ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕਿੰਨਾ ਕੁ ਸਮਾਂ ਲਾਉਂਦੇ ਹਾਂ ਤੇ ਅਸੀਂ ਪ੍ਰਚਾਰ ਕਰਨ ਵਿਚ ਕਿਵੇਂ ਬਿਹਤਰ ਬਣ ਸਕਦੇ ਹਾਂ। ਇਸ ਸੰਬੰਧ ਵਿਚ ਸੇਵਾ ਸਭਾ ਸਾਡੀ ਕਾਫ਼ੀ ਮਦਦ ਕਰਦੀ ਹੈ। ਪਰ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰਚਾਰ ਕਰਨਾ “ਉਸਤਤ ਦਾ ਬਲੀਦਾਨ” ਅਤੇ ਪਰਮੇਸ਼ੁਰ ਦੀ ਭਗਤੀ ਦਾ ਹਿੱਸਾ ਹੈ। ਇਸ ਲਈ ਸਾਨੂੰ ਯਹੋਵਾਹ ਨੂੰ ਸਭ ਤੋਂ ਵਧੀਆ ਦੇਣਾ ਚਾਹੀਦਾ ਹੈ। ਸਾਡੇ ਸਾਰਿਆਂ ਦੇ ਵੱਖੋ-ਵੱਖਰੇ ਹਾਲਾਤ ਹੁੰਦੇ ਹਨ, ਪਰ ਅਸੀਂ ਪ੍ਰਚਾਰ ਕਰਨ ਵਿਚ ਜਿੰਨਾ ਸਮਾਂ ਲਾਉਂਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਦੇ ਸਨਮਾਨ ਦੀ ਕਿੰਨੀ ਕੁ ਕਦਰ ਕਰਦੇ ਹਾਂ।
11 ਅਸੀਂ ਘਰ ਵਿਚ ਇਕੱਲੇ ਜਾਂ ਮੰਡਲੀ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਕਰੀਏ। ਇਹ ਸੱਚ ਹੈ ਕਿ ਸਾਨੂੰ ਇਜ਼ਰਾਈਲੀਆਂ ਵਾਂਗ ਸਬਤ ਨਹੀਂ ਮਨਾਉਣੀ ਪੈਂਦੀ ਜਾਂ ਤਿਉਹਾਰ ਮਨਾਉਣ ਲਈ ਯਰੂਸ਼ਲਮ ਨਹੀਂ ਜਾਣਾ ਪੈਂਦਾ। ਫਿਰ ਵੀ ਪਰਮੇਸ਼ੁਰ ਉਮੀਦ ਰੱਖਦਾ ਹੈ ਕਿ ਅਸੀਂ ਆਪਣੇ 1 ਥੱਸ. 5:17; ਇਬ. 10:24, 25) ਯਹੋਵਾਹ ਦੀ ਭਗਤੀ ਦੇ ਸੰਬੰਧ ਵਿਚ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਹੋਰ ਚੰਗੀ ਤਰ੍ਹਾਂ ਯਹੋਵਾਹ ਦੀ ਭਗਤੀ ਕਰ ਸਕਦਾ ਹਾਂ?’
ਰੋਜ਼ ਦੇ ਕੰਮਾਂ-ਕਾਰਾਂ ਵਿੱਚੋਂ ਸਮਾਂ ਕੱਢ ਕੇ ਉਸ ਦੇ ਬਚਨ ਦੀ ਸਟੱਡੀ ਕਰੀਏ, ਪ੍ਰਾਰਥਨਾ ਕਰੀਏ ਅਤੇ ਮੀਟਿੰਗਾਂ ਵਿਚ ਜਾਈਏ। ਪਰਿਵਾਰ ਦੇ ਮੁਖੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰ ਨਾਲ ਪਰਮੇਸ਼ੁਰ ਦੇ ਬਚਨ ਉੱਤੇ ਚਰਚਾ ਕਰਨ। (12. (ੳ) ਪ੍ਰਾਚੀਨ ਇਜ਼ਰਾਈਲ ਵਿਚ ਵਰਤੀ ਜਾਂਦੀ ਧੂਪ ਦੀ ਤੁਲਨਾ ਅੱਜ ਕਿਸ ਨਾਲ ਕੀਤੀ ਜਾ ਸਕਦੀ ਹੈ? (ਅ) ਇਸ ਦਾ ਸਾਡੀਆਂ ਪ੍ਰਾਰਥਨਾਵਾਂ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?
12 ਰਾਜਾ ਦਾਊਦ ਨੇ ਯਹੋਵਾਹ ਨੂੰ ਕਿਹਾ: “ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ।” (ਜ਼ਬੂ. 141:2) ਜ਼ਰਾ ਇਸ ਬਾਰੇ ਸੋਚੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਕਿਹੋ ਜਿਹੀਆਂ ਹਨ ਤੇ ਤੁਸੀਂ ਕਿੰਨੀ ਕੁ ਵਾਰ ਪ੍ਰਾਰਥਨਾ ਕਰਦੇ ਹੋ। ਪ੍ਰਕਾਸ਼ ਦੀ ਕਿਤਾਬ ਵਿਚ “ਪਵਿੱਤਰ ਸੇਵਕਾਂ ਦੀਆਂ ਪ੍ਰਾਰਥਨਾਵਾਂ” ਦੀ ਤੁਲਨਾ ਖ਼ੁਸ਼ਬੂਦਾਰ ਧੂਪ ਨਾਲ ਕੀਤੀ ਗਈ ਹੈ। ਕਹਿਣ ਦਾ ਭਾਵ ਹੈ ਕਿ ਇਹ ਪ੍ਰਾਰਥਨਾਵਾਂ ਯਹੋਵਾਹ ਲਈ ਖ਼ੁਸ਼ਬੂ ਵਾਂਗ ਹਨ। (ਪ੍ਰਕਾ. 5:8) ਪ੍ਰਾਚੀਨ ਇਜ਼ਰਾਈਲ ਵਿਚ ਯਹੋਵਾਹ ਦੀ ਜਗਵੇਦੀ ਉੱਤੇ ਜੋ ਧੂਪ ਵਰਤੀ ਜਾਂਦੀ ਸੀ ਉਸ ਨੂੰ ਧਿਆਨ ਨਾਲ ਤਿਆਰ ਕੀਤਾ ਜਾਂਦਾ ਸੀ। ਇਹ ਸਿਰਫ਼ ਉਦੋਂ ਯਹੋਵਾਹ ਨੂੰ ਮਨਜ਼ੂਰ ਹੁੰਦੀ ਸੀ ਜਦੋਂ ਇਹ ਉਸ ਦੀਆਂ ਦਿੱਤੀਆਂ ਹਿਦਾਇਤਾਂ ਮੁਤਾਬਕ ਸਹੀ ਤਰ੍ਹਾਂ ਬਣਾਈ ਤੇ ਵਰਤੀ ਜਾਂਦੀ ਸੀ। (ਕੂਚ 30:34-37; ਲੇਵੀ. 10:1, 2) ਜੇ ਅਸੀਂ ਪਹਿਲਾਂ ਤੋਂ ਸੋਚ-ਵਿਚਾਰ ਕੇ ਅਤੇ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਇਸ ਤੋਂ ਖ਼ੁਸ਼ ਹੋਵੇਗਾ।
ਅਸੀਂ ਦਿੰਦੇ ਹਾਂ ਤੇ ਸਾਨੂੰ ਮਿਲਦਾ ਹੈ
13, 14. (ੳ) ਇਪਾਫ਼ਰੋਦੀਤੁਸ ਅਤੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੇ ਪੌਲੁਸ ਦੀ ਕਿਵੇਂ ਮਦਦ ਕੀਤੀ ਸੀ ਤੇ ਪੌਲੁਸ ਨੇ ਇਸ ਬਾਰੇ ਕੀ ਕਿਹਾ ਸੀ? (ਅ) ਅਸੀਂ ਇਪਾਫ਼ਰੋਦੀਤੁਸ ਅਤੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ?
13 ਅਸੀਂ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਲਈ ਜੋ ਦਾਨ ਦਿੰਦੇ ਹਾਂ, ਭਾਵੇਂ ਥੋੜ੍ਹਾ ਜਾਂ ਜ਼ਿਆਦਾ, ਇਹ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਲੀਦਾਨ ਹੈ। (ਮਰ. 12:41-44) ਪਹਿਲੀ ਸਦੀ ਵਿਚ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੇ ਪੌਲੁਸ ਦੀ ਸੇਵਾ ਕਰਨ ਲਈ ਇਪਾਫ਼ਰੋਦੀਤੁਸ ਨੂੰ ਰੋਮ ਘੱਲਿਆ ਸੀ। ਮੰਡਲੀ ਨੇ ਉਸ ਦੇ ਹੱਥ ਪੌਲੁਸ ਲਈ ਪੈਸੇ ਘੱਲੇ ਸਨ। ਉਹ ਪਹਿਲਾਂ ਵੀ ਇਸ ਤਰ੍ਹਾਂ ਕਰ ਚੁੱਕੇ ਸਨ। ਉਹ ਚਾਹੁੰਦੇ ਸਨ ਕਿ ਪੌਲੁਸ ਨੂੰ ਪੈਸੇ ਦੀ ਚਿੰਤਾ ਨਾ ਰਹੇ ਤਾਂਕਿ ਉਹ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕੇ। ਪੌਲੁਸ ਨੇ ਉਨ੍ਹਾਂ ਦੀ ਖੁੱਲ੍ਹ-ਦਿਲੀ ਨੂੰ ਕਿਵੇਂ ਵਿਚਾਰਿਆ? ਉਸ ਨੇ ਕਿਹਾ ਕਿ “ਇਹ ਸਭ ਕੁਝ ਪਰਮੇਸ਼ੁਰ ਲਈ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਹੈ ਜਿਸ ਨੂੰ ਉਹ ਖ਼ੁਸ਼ ਹੋ ਕੇ ਸਵੀਕਾਰ ਕਰਦਾ ਹੈ।” (ਫ਼ਿਲਿੱਪੀਆਂ 4:15-19 ਪੜ੍ਹੋ।) ਪੌਲੁਸ ਨੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਦੇ ਤੋਹਫ਼ੇ ਦੀ ਬਹੁਤ ਕਦਰ ਕੀਤੀ ਅਤੇ ਯਹੋਵਾਹ ਨੇ ਵੀ ਕੀਤੀ।
14 ਅੱਜ ਵੀ ਯਹੋਵਾਹ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਲਈ ਦਿੱਤੇ ਸਾਡੇ ਦਾਨ ਦੀ ਬਹੁਤ ਕਦਰ ਕਰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਰਹਾਂਗੇ, ਤਾਂ ਉਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ ਅਤੇ ਸਾਡੀ ਨਿਹਚਾ ਨੂੰ ਮਜ਼ਬੂਤ ਰੱਖਣ ਵਿਚ ਮਦਦ ਕਰਦਾ ਰਹੇਗਾ।—ਮੱਤੀ 6:33; ਲੂਕਾ 6:38.
ਧੰਨਵਾਦੀ ਬਣੋ
15. ਤੁਸੀਂ ਕਿਨ੍ਹਾਂ ਚੀਜ਼ਾਂ ਲਈ ਯਹੋਵਾਹ ਦੇ ਧੰਨਵਾਦੀ ਹੋ?
15 ਸਾਡੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਕਈ ਕਾਰਨ ਹਨ। ਕੀ ਜ਼ਿੰਦਗੀ ਦੇਣ ਲਈ ਸਾਨੂੰ ਹਰ ਰੋਜ਼ ਉਸ ਦਾ ਧੰਨਵਾਦ ਨਹੀਂ ਕਰਨਾ ਚਾਹੀਦਾ? ਉਹ ਸਾਡੀਆਂ ਹੋਰ ਲੋੜਾਂ ਵੀ ਪੂਰੀਆਂ ਕਰਦਾ ਹੈ ਜਿਵੇਂ ਰੋਟੀ, ਕੱਪੜਾ ਤੇ ਸਿਰ ਢਕਣ ਲਈ ਥਾਂ। ਨਾਲੇ ਅਸੀਂ ਬਾਈਬਲ ਦੇ ਗਿਆਨ ਲਈ ਧੰਨਵਾਦੀ ਹਾਂ ਜਿਸ ਦੀਆਂ ਗੱਲਾਂ ’ਤੇ ਅਸੀਂ ਨਿਹਚਾ ਕਰਦੇ ਹਾਂ ਅਤੇ ਭਵਿੱਖ ਲਈ ਸਾਨੂੰ ਆਸ ਮਿਲਦੀ ਹੈ। ਇਸ ਲਈ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ ਤੇ ਉਸਤਤ ਦੇ ਬਲੀਦਾਨ ਦਿੰਦੇ ਹਾਂ ਕਿਉਂਕਿ ਉਹ ਸਾਡਾ ਕਰਤਾਰ ਹੈ ਅਤੇ ਉਸ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ।—ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।
16. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੀ ਕੁਰਬਾਨੀ ਦੀ ਕਦਰ ਕਰਦੇ ਹਾਂ?
16 ਜਿਵੇਂ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ, ਇਨਸਾਨਾਂ ਲਈ ਪਰਮੇਸ਼ੁਰ ਦੀ ਸਭ ਤੋਂ ਕੀਮਤੀ ਦਾਤ ਮਸੀਹ ਦਾ ਬਲੀਦਾਨ ਹੈ। ਇਹ ਪਰਮੇਸ਼ੁਰ ਦੇ ਗਹਿਰਾ 1 ਯੂਹੰ. 4:10) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਧੰਨਵਾਦੀ ਹਾਂ? ਪੌਲੁਸ ਨੇ ਕਿਹਾ: “ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ, ਕਿਉਂਕਿ ਅਸੀਂ ਇਹੀ ਸਿੱਟਾ ਕੱਢਿਆ ਹੈ ਕਿ ਇਕ ਆਦਮੀ ਸਾਰਿਆਂ ਦੀ ਖ਼ਾਤਰ ਮਰਿਆ; . . . ਅਤੇ ਉਹ ਸਾਰਿਆਂ ਦੀ ਖ਼ਾਤਰ ਮਰਿਆ ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ ਸੀ।” (2 ਕੁਰਿੰ. 5:14, 15) ਪੌਲੁਸ ਇਸ ਗੱਲ ’ਤੇ ਜ਼ੋਰ ਦੇ ਰਿਹਾ ਸੀ ਕਿ ਜੇ ਅਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਕਦਰ ਕਰਦੇ ਹਾਂ, ਤਾਂ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਅਤੇ ਉਸ ਦੇ ਪੁੱਤਰ ਦੀ ਮਹਿਮਾ ਕਰਨ ਲਈ ਵਰਤਾਂਗੇ। ਪ੍ਰਚਾਰ ਕਰ ਕੇ, ਚੇਲੇ ਬਣਾ ਕੇ ਅਤੇ ਪਰਮੇਸ਼ੁਰ ਅਤੇ ਮਸੀਹ ਦੇ ਹੁਕਮਾਂ ਦੀ ਪਾਲਣਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਨਾਲ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਕਦਰ ਕਰਦੇ ਹਾਂ।—1 ਤਿਮੋ. 2:3, 4; 1 ਯੂਹੰ. 5:3.
ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। (17, 18. ਕਈਆਂ ਨੇ “ਉਸਤਤ ਦੇ ਬਲੀਦਾਨ” ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਚੜ੍ਹਾਇਆ ਹੈ? ਇਕ ਮਿਸਾਲ ਦਿਓ।
17 ਅਸੀਂ “ਉਸਤਤ ਦੇ ਬਲੀਦਾਨ” ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਚੜ੍ਹਾ ਸਕਦੇ ਹਾਂ? ਇਸ ਉੱਤੇ ਸੋਚ-ਵਿਚਾਰ ਕਰਨ ਤੋਂ ਬਾਅਦ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ-ਕੀ ਕੀਤਾ ਹੈ, ਕਈਆਂ ਨੇ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕੀਤਾ ਹੈ ਤਾਂਕਿ ਉਹ ਪ੍ਰਚਾਰ ਵਿਚ ਜਾਂ ਰਾਜ ਦੇ ਹੋਰ ਕੰਮਾਂ ਵਿਚ ਜ਼ਿਆਦਾ ਸਮਾਂ ਲਾ ਸਕਣ। ਕੁਝ ਭੈਣ-ਭਰਾ ਸਾਲ ਵਿਚ ਇਕ ਜਾਂ ਜ਼ਿਆਦਾ ਵਾਰ ਔਗਜ਼ੀਲਰੀ ਪਾਇਨੀਅਰਿੰਗ ਕਰਦੇ ਹਨ ਤੇ ਦੂਸਰੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰਦੇ ਹਨ। ਹੋਰਨਾਂ ਨੇ ਕਿੰਗਡਮ ਹਾਲ ਵਗੈਰਾ ਬਣਾਉਣ ਦੇ ਕੰਮ ਵਿਚ ਹਿੱਸਾ ਲਿਆ ਹੈ। ਕੀ ਇਹ ਯਹੋਵਾਹ ਦਾ ਧੰਨਵਾਦ ਕਰਨ ਦੇ ਵਧੀਆ ਤਰੀਕੇ ਨਹੀਂ ਹਨ? ਜੇ ਅਸੀਂ ਸਹੀ ਰਵੱਈਏ ਨਾਲ ਅਜਿਹੇ ਕੰਮ ਕਰੀਏ, ਤਾਂ ਸਾਡੀ ਭਗਤੀ ਯਹੋਵਾਹ ਨੂੰ ਮਨਜ਼ੂਰ ਹੋਵੇਗੀ।
18 ਕਈ ਮਸੀਹੀ ਯਹੋਵਾਹ ਦੇ ਇੰਨੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਉਸ ਲਈ ਕੁਝ ਕਰਨਾ ਚਾਹਿਆ। ਇਸ ਦੀ ਇਕ ਮਿਸਾਲ ਮੋਰੈਨਾ ਹੈ। ਬਚਪਨ ਤੋਂ ਉਸ ਨੂੰ ਕੈਥੋਲਿਕ ਧਰਮ ਦੀ ਸਿੱਖਿਆ ਦਿੱਤੀ ਗਈ ਸੀ। ਉਸ ਦੇ ਮਨ ਵਿਚ ਕਈ ਸਵਾਲ ਸਨ ਜਿਨ੍ਹਾਂ ਦੇ ਜਵਾਬ ਉਸ ਨੂੰ ਕੈਥੋਲਿਕ ਧਰਮ ਵਿਚ ਨਹੀਂ ਮਿਲੇ। ਬਾਅਦ ਵਿਚ ਉਸ ਨੇ ਏਸ਼ੀਆ ਦੇ ਧਰਮਾਂ ਵਿਚ ਵੀ ਆਪਣੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗੀ ਤੇ ਪਹਿਲੀ ਵਾਰ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲੇ। ਇਨ੍ਹਾਂ ਸਵਾਲਾਂ ਦੇ ਜਵਾਬ ਪਾ ਕੇ ਮੋਰੈਨਾ ਨੂੰ ਬਹੁਤ ਖ਼ੁਸ਼ੀ ਹੋਈ। ਉਹ ਯਹੋਵਾਹ ਦੀ ਇੰਨੀ ਧੰਨਵਾਦੀ ਸੀ ਕਿ ਉਸ ਨੇ ਜੀ-ਜਾਨ ਨਾਲ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਬਪਤਿਸਮਾ ਲੈਣ ਤੋਂ ਇਕਦਮ ਬਾਅਦ ਮੋਰੈਨਾ ਨੇ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਅਤੇ ਜਦੋਂ ਉਸ ਦੇ ਹਾਲਾਤ ਬਦਲੇ, ਉਹ ਰੈਗੂਲਰ ਪਾਇਨੀਅਰ ਬਣ ਗਈ। ਇਹ 30 ਸਾਲ ਪਹਿਲਾਂ ਦੀ ਗੱਲ ਹੈ ਅਤੇ ਮੋਰੈਨਾ ਹੁਣ ਬੈਥਲ ਵਿਚ ਸੇਵਾ ਕਰ ਰਹੀ ਹੈ।
19. ਤੁਸੀਂ ਹੋਰ ਜ਼ਿਆਦਾ ਬਲੀਦਾਨ ਕਿਵੇਂ ਚੜ੍ਹਾ ਸਕਦੇ ਹੋ?
19 ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਆਪਣੇ ਹਾਲਾਤਾਂ ਕਰਕੇ ਪਾਇਨੀਅਰਿੰਗ ਨਹੀਂ ਕਰ ਸਕਦੇ। ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਉਹ ਉਸ ਲਈ ਬਲੀਦਾਨ ਹੈ ਜਿਸ ਨੂੰ ਉਹ ਸਵੀਕਾਰ ਕਰਦਾ ਹੈ। ਆਪਣੇ ਚਾਲ-ਚਲਣ ਦੇ ਸੰਬੰਧ ਵਿਚ ਸਾਨੂੰ ਪਰਮੇਸ਼ੁਰ ਦੇ ਧਰਮੀ ਅਸੂਲਾਂ ’ਤੇ ਧਿਆਨ ਨਾਲ ਚੱਲਣ ਦੀ ਲੋੜ ਹੈ ਅਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਹਰ ਵਕਤ ਯਹੋਵਾਹ ਦੇ ਗਵਾਹ ਹਾਂ। ਸਾਨੂੰ ਪੂਰੀ ਨਿਹਚਾ ਹੈ ਕਿ ਪਰਮੇਸ਼ੁਰ ਦੇ ਮਕਸਦ ਜ਼ਰੂਰ ਪੂਰੇ ਹੋਣਗੇ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ ਚੰਗੇ ਕੰਮਾਂ ਵਿਚ ਹਿੱਸਾ ਲੈਂਦੇ ਹਾਂ। ਆਓ ਆਪਾਂ ਸਾਰੀਆਂ ਬਰਕਤਾਂ ਲਈ ਯਹੋਵਾਹ ਦਾ ਦਿਲੋਂ ਧੰਨਵਾਦ ਕਰਨ ਵਾਸਤੇ ਜੀ-ਜਾਨ ਨਾਲ ਉਸ ਦੀ ਸੇਵਾ ਕਰਦੇ ਰਹੀਏ।
[ਸਵਾਲ]
[ਸਫ਼ਾ 25 ਉੱਤੇ ਸੁਰਖੀ]
ਯਹੋਵਾਹ ਨੇ ਸਾਡੇ ਲਈ ਜੋ ਵੀ ਕੀਤਾ ਹੈ, ਉਸ ਤੋਂ ਸਾਨੂੰ “ਉਸਤਤ ਦੇ ਬਲੀਦਾਨ” ਹੋਰ ਵਧੀਆ ਤਰੀਕੇ ਨਾਲ ਦੇਣ ਦੀ ਪ੍ਰੇਰਣਾ ਕਿਵੇਂ ਮਿਲਦੀ ਹੈ?
[ਸਫ਼ਾ 23 ਉੱਤੇ ਤਸਵੀਰ]
ਕੀ ਤੁਸੀਂ ਹਰ ਮੌਕੇ ਤੇ ਗਵਾਹੀ ਦੇਣ ਦੀ ਕੋਸ਼ਿਸ਼ ਕਰਦੇ ਹੋ?