ਯਹੋਵਾਹ ਦਰਿਆ-ਦਿਲ ਹੈ ਅਤੇ ਉਹ ਅੜਬ ਨਹੀਂ ਹੈ
“ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।”—ਜ਼ਬੂ. 145:9.
1, 2. ਅਸੀਂ ਹਮੇਸ਼ਾ ਲਈ ਕੀ ਕਰ ਸਕਾਂਗੇ?
ਮੋਨਿਕਾ ਨਾਂ ਦੀ ਇਕ ਭੈਣ ਕਹਿੰਦੀ ਹੈ: “ਸਾਡੇ ਵਿਆਹ ਨੂੰ 35 ਕੁ ਸਾਲ ਹੋ ਗਏ ਹਨ। ਮੈਂ ਤੇ ਮੇਰੇ ਪਤੀ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਫਿਰ ਵੀ ਅਸੀਂ ਇਕ-ਦੂਜੇ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖਦੇ ਰਹਿੰਦੇ ਹਾਂ।” ਬਹੁਤ ਸਾਰੇ ਭੈਣ-ਭਰਾ ਆਪਣੇ ਜੀਵਨ ਸਾਥੀ ਅਤੇ ਦੋਸਤਾਂ ਬਾਰੇ ਵੀ ਇਹੀ ਗੱਲ ਕਹਿ ਸਕਦੇ ਹਨ।
2 ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ, ਸਾਨੂੰ ਉਨ੍ਹਾਂ ਬਾਰੇ ਹੋਰ ਗੱਲਾਂ ਜਾਣ ਕੇ ਖ਼ੁਸ਼ੀ ਹੁੰਦੀ ਹੈ। ਪਰ ਸਾਨੂੰ ਆਪਣੇ ਦੋਸਤ ਯਹੋਵਾਹ ਬਾਰੇ ਜਾਣ ਕੇ ਸਭ ਤੋਂ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਉਹ ਦਿਨ ਕਦੇ ਨਹੀਂ ਆਵੇਗਾ ਜਦ ਅਸੀਂ ਉਸ ਬਾਰੇ ਸਭ ਕੁਝ ਜਾਣ ਜਾਵਾਂਗੇ! (ਰੋਮੀ. 11:33) ਅਸੀਂ ਹਮੇਸ਼ਾ-ਹਮੇਸ਼ਾ ਤਕ ਯਹੋਵਾਹ ਦੀਆਂ ਖੂਬੀਆਂ ਬਾਰੇ ਸਿੱਖਦੇ ਰਹਾਂਗੇ ਤੇ ਉਨ੍ਹਾਂ ਲਈ ਸਾਡੀ ਕਦਰ ਵਧਦੀ ਜਾਵੇਗੀ।—ਉਪ. 3:11.
3. ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?
3 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਸਾਰੇ ਲੋਕ ਯਹੋਵਾਹ ਕੋਲ ਆ ਸਕਦੇ ਹਨ ਤੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਆਓ ਆਪਾਂ ਹੁਣ ਯਹੋਵਾਹ ਦੇ ਦੋ ਹੋਰ ਗੁਣਾਂ ਬਾਰੇ ਜਾਣੀਏ। ਇਕ ਉਹ ਦਰਿਆ-ਦਿਲ ਹੈ ਤੇ ਦੂਜਾ ਉਹ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ। ਫਿਰ ਅਸੀਂ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ ਕਿ “ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ।”—ਜ਼ਬੂ. 145:9.
ਯਹੋਵਾਹ ਦਰਿਆ-ਦਿਲ ਹੈ
4. ਦਰਿਆ-ਦਿਲ ਇਨਸਾਨ ਕਿਹੋ ਜਿਹਾ ਹੁੰਦਾ ਹੈ?
4 ਦਰਿਆ-ਦਿਲ ਇਨਸਾਨ ਕਿਹੋ ਜਿਹਾ ਹੁੰਦਾ ਹੈ? ਧਿਆਨ ਦਿਓ ਕਿ ਰਸੂਲਾਂ ਦੇ ਕੰਮ 20:35 ਵਿਚ ਕੀ ਲਿਖਿਆ ਹੈ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਕ ਦਰਿਆ-ਦਿਲ ਇਨਸਾਨ ਖ਼ੁਸ਼ੀ-ਖ਼ੁਸ਼ੀ ਆਪਣਾ ਸਮਾਂ, ਤਾਕਤ ਤੇ ਹੋਰ ਚੀਜ਼ਾਂ ਦੂਜਿਆਂ ਦੀ ਮਦਦ ਕਰਨ ਵਿਚ ਲਾ ਦਿੰਦਾ ਹੈ। ਕਿਸੇ ਦੀ ਦਰਿਆ-ਦਿਲੀ ਦਾ ਸਬੂਤ ਇਸ ਗੱਲ ਤੋਂ ਨਹੀਂ ਮਿਲਦਾ ਕਿ ਉਹ ਦੂਜਿਆਂ ਨੂੰ ਮਹਿੰਗੇ-ਮਹਿੰਗੇ ਤੋਹਫ਼ੇ ਦਿੰਦਾ ਹੈ, ਸਗੋਂ ਇਸ ਗੱਲ ਤੋਂ ਕਿ ਉਹ ਦੂਜਿਆਂ ਨੂੰ ਦਿਲੋਂ ਦਿੰਦਾ ਹੈ। (2 ਕੁਰਿੰਥੀਆਂ 9:7 ਪੜ੍ਹੋ।) ਪਰ ਕੋਈ ਵੀ ਸਾਡੇ “ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਜਿੰਨਾ ਦਰਿਆ-ਦਿਲ ਨਹੀਂ ਹੈ।—1 ਤਿਮੋ. 1:11.
5. ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਦਿਲ ਖੋਲ੍ਹ ਕੇ ਦਿੰਦਾ ਹੈ?
5 ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਦਿਲ ਖੋਲ੍ਹ ਕੇ ਦਿੰਦਾ ਹੈ? ਉਹ ਸਾਰੇ ਇਨਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਉਨ੍ਹਾਂ ਦੀਆਂ ਵੀ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ। ਵਾਕਈ, “ਯਹੋਵਾਹ ਸਭਨਾਂ ਦੇ ਲਈ ਭਲਾ ਹੈ।” ਬਾਈਬਲ ਕਹਿੰਦੀ ਹੈ: “ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ’ਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਲੋਕਾਂ ’ਤੇ ਮੀਂਹ ਵਰ੍ਹਾਉਂਦਾ ਹੈ।” (ਮੱਤੀ 5:45) ਇਸੇ ਲਈ ਪੌਲੁਸ ਰਸੂਲ ਨੇ ਅਵਿਸ਼ਵਾਸੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਯਹੋਵਾਹ “ਆਕਾਸ਼ੋਂ ਮੀਂਹ ਵਰ੍ਹਾਉਂਦਾ ਰਿਹਾ ਤੇ ਤੁਹਾਨੂੰ ਭਰਪੂਰ ਫ਼ਸਲਾਂ ਦਿੰਦਾ ਰਿਹਾ। ਇਸ ਤਰ੍ਹਾਂ ਉਸ ਨੇ ਤੁਹਾਨੂੰ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਿੱਤੀਆਂ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ।” (ਰਸੂ. 14:17) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਸਾਰਿਆਂ ਨੂੰ ਆਪਣਾ ਹੱਥ ਖੋਲ੍ਹ ਕੇ ਦਿੰਦਾ ਹੈ।—ਲੂਕਾ 6:35.
6, 7. (ੳ) ਯਹੋਵਾਹ ਨੂੰ ਖ਼ਾਸ ਕਰਕੇ ਕਿਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਖ਼ੁਸ਼ੀ ਹੁੰਦੀ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਭਗਤਾਂ ਦੀ ਦੇਖ-ਭਾਲ ਕਿਵੇਂ ਕਰਦਾ ਹੈ।
6 ਯਹੋਵਾਹ ਨੂੰ ਖ਼ਾਸ ਕਰਕੇ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਖ਼ੁਸ਼ੀ ਹੁੰਦੀ ਹੈ। ਰਾਜਾ ਦਾਊਦ ਨੇ ਕਿਹਾ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” (ਜ਼ਬੂ. 37:25) ਬਹੁਤ ਸਾਰੇ ਵਫ਼ਾਦਾਰ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਯਹੋਵਾਹ ਨੇ ਕਿਵੇਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ। ਜ਼ਰਾ ਇਕ ਮਿਸਾਲ ਉੱਤੇ ਗੌਰ ਕਰੋ।
7 ਕੁਝ ਸਾਲ ਪਹਿਲਾਂ ਨੈਨਸੀ ਨਾਂ ਦੀ ਇਕ ਪਾਇਨੀਅਰ ਭੈਣ ਬੜੀ ਪਰੇਸ਼ਾਨ ਸੀ। ਉਹ ਕਹਿੰਦੀ ਹੈ: “ਮੈਨੂੰ ਕਿਰਾਏ ਵਾਸਤੇ 66 ਡਾਲਰਾਂ ਦੀ ਲੋੜ ਸੀ ਜੋ ਮੈਂ ਅਗਲੇ ਦਿਨ ਦੇਣੇ ਸਨ। ਪਰ ਮੇਰੀ ਸਮਝ ਤੋਂ ਬਾਹਰ ਸੀ ਕਿ ਮੈਂ ਕਿਰਾਇਆ ਕਿਵੇਂ ਦੇਵਾਂਗੀ। ਮੈਂ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕੀਤੀ ਤੇ ਫਿਰ ਕੰਮ ਤੇ ਚਲੀ ਗਈ। ਮੈਂ ਹੋਟਲ ਵਿਚ ਵੇਟਰੈਸ ਵਜੋਂ ਕੰਮ ਕਰਦੀ ਸੀ ਤੇ ਅਕਸਰ ਗਾਹਕ ਖਾਣਾ ਖਾਣ ਤੋਂ ਬਾਅਦ ਟਿੱਪ ਦੇ ਕੇ ਜਾਂਦੇ ਸਨ। ਮੈਨੂੰ ਉਮੀਦ ਨਹੀਂ ਸੀ ਕਿ ਉਸ ਸ਼ਾਮ ਬਹੁਤੇ ਗਾਹਕ ਹੋਟਲ ਵਿਚ ਆਉਣਗੇ। ਪਰ ਜਦੋਂ ਬਹੁਤ ਸਾਰੇ ਗਾਹਕ ਆਏ, ਤਾਂ ਮੈਂ ਹੈਰਾਨ ਰਹਿ ਗਈ। ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਜਦੋਂ ਮੈਂ ਸਾਰੇ ਟਿੱਪ ਜੋੜੇ, ਤਾਂ ਉਹ ਕੁੱਲ ਮਿਲਾ ਕੇ 66 ਡਾਲਰ ਸਨ!” ਨੈਨਸੀ ਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਨੇ ਹੀ ਦਿਲ ਖੋਲ੍ਹ ਕੇ ਉਸ ਦੀ ਲੋੜ ਪੂਰੀ ਕੀਤੀ ਸੀ।—ਮੱਤੀ 6:33.
8. ਇਨਸਾਨਾਂ ਲਈ ਯਹੋਵਾਹ ਦਾ ਸਭ ਤੋਂ ਵੱਡਾ ਤੋਹਫ਼ਾ ਕੀ ਹੈ?
8 ਇਨਸਾਨਾਂ ਲਈ ਯਹੋਵਾਹ ਦਾ ਸਭ ਤੋਂ ਵੱਡਾ ਤੋਹਫ਼ਾ ਕੀ ਹੈ? ਉਸ ਨੇ ਆਪਣੇ ਬੇਟੇ ਦੀ ਕੁਰਬਾਨੀ ਦਿੱਤੀ ਹੈ। ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਜੀ ਹਾਂ, ਦੁਨੀਆਂ ਦੇ ਸਾਰੇ ਲੋਕਾਂ ਨੂੰ ਇਸ ਕੁਰਬਾਨੀ ਤੋਂ ਫ਼ਾਇਦਾ ਹੋ ਸਕਦਾ ਹੈ ਜੇ ਉਹ ਇਸ ਨੂੰ ਕਬੂਲ ਕਰਨ। ਜੋ ਲੋਕ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰਦੇ ਹਨ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ! (ਯੂਹੰ. 10:10) ਕੀ ਇਹ ਯਹੋਵਾਹ ਦੀ ਦਰਿਆ-ਦਿਲੀ ਦਾ ਸਭ ਤੋਂ ਵੱਡਾ ਸਬੂਤ ਨਹੀਂ ਹੈ?
ਯਹੋਵਾਹ ਵਾਂਗ ਦਰਿਆ-ਦਿਲ ਬਣੋ
9. ਅਸੀਂ ਯਹੋਵਾਹ ਵਾਂਗ ਦਰਿਆ-ਦਿਲ ਕਿਵੇਂ ਬਣ ਸਕਦੇ ਹਾਂ?
9 ਅਸੀਂ ਯਹੋਵਾਹ ਵਾਂਗ ਦਰਿਆ-ਦਿਲ ਕਿਵੇਂ ਬਣ ਸਕਦੇ ਹਾਂ? ਯਹੋਵਾਹ “ਸਾਨੂੰ ਸਾਰੀਆਂ ਚੀਜ਼ਾਂ ਦਿਲ ਖੋਲ੍ਹ ਕੇ ਦਿੰਦਾ ਹੈ ਤਾਂਕਿ ਅਸੀਂ ਇਨ੍ਹਾਂ ਦਾ ਮਜ਼ਾ ਲੈ ਸਕੀਏ।” ਇਸ ਲਈ ਜੋ ਸਾਡੇ ਕੋਲ ਹੈ, ਉਹ ਸਾਨੂੰ “ਦੂਸਰਿਆਂ ਨਾਲ ਵੰਡਣ ਲਈ ਤਿਆਰ” ਰਹਿਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਨੂੰ ਖ਼ੁਸ਼ੀ ਮਿਲੇ। (1 ਤਿਮੋ. 6:17-19) ਅਸੀਂ ਆਪਣੇ ਅਜ਼ੀਜ਼ਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਖ਼ੁਸ਼ੀ-ਖ਼ੁਸ਼ੀ ਆਪਣੀਆਂ ਚੀਜ਼ਾਂ ਵਰਤ ਸਕਦੇ ਹਾਂ। (ਬਿਵਸਥਾ ਸਾਰ 15:7 ਪੜ੍ਹੋ।) ਦਰਿਆ-ਦਿਲ ਬਣਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਕੁਝ ਭੈਣਾਂ-ਭਰਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕੋਈ ਤੋਹਫ਼ਾ ਮਿਲਦਾ ਹੈ, ਤਾਂ ਉਹ ਕਿਸੇ ਦੂਸਰੇ ਨੂੰ ਤੋਹਫ਼ਾ ਦੇਣ ਦਾ ਮੌਕਾ ਲੱਭਦੇ ਹਨ। ਮੰਡਲੀ ਵਿਚ ਬਹੁਤ ਸਾਰੇ ਭੈਣ-ਭਰਾ ਦੂਜਿਆਂ ਨੂੰ ਖੁੱਲ੍ਹੇ ਦਿਲੋਂ ਦੇਣ ਦੀ ਵਧੀਆ ਮਿਸਾਲ ਹਨ।
10. ਦਿਲ ਖੋਲ੍ਹ ਕੇ ਦੇਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?
10 ਦਿਲ ਖੋਲ੍ਹ ਕੇ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਆਪਣਾ ਸਮਾਂ ਤੇ ਤਾਕਤ ਦੂਜਿਆਂ ਦੀ ਮਦਦ ਕਰਨ ਵਿਚ ਲਾਈਏ ਅਤੇ ਉਨ੍ਹਾਂ ਨੂੰ ਹੌਸਲਾ ਦੇਈਏ। (ਗਲਾ. 6:10) ਇਹ ਜਾਣਨ ਲਈ ਕਿ ਅਸੀਂ ਦਰਿਆ-ਦਿਲ ਹਾਂ ਜਾਂ ਨਹੀਂ, ਖ਼ੁਦ ਨੂੰ ਪੁੱਛੋ: ‘ਕੀ ਮੈਂ ਦੂਜਿਆਂ ਦੀ ਸੁਣਨ ਲਈ ਸਮਾਂ ਕੱਢਦਾ ਹਾਂ? ਜੇ ਕੋਈ ਮੇਰੇ ਕੋਲੋਂ ਮਦਦ ਮੰਗਦਾ ਹੈ, ਤਾਂ ਕੀ ਮੈਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹਾਂ? ਮੈਂ ਆਖ਼ਰੀ ਵਾਰ ਕਦੋਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਮੰਡਲੀ ਦੇ ਕਿਸੇ ਭੈਣ-ਭਰਾ ਦੀ ਦਿਲੋਂ ਤਾਰੀਫ਼ ਕੀਤੀ ਸੀ?’ ਯਿਸੂ ਨੇ ਕਿਹਾ ਸੀ: “ਦੂਸਰਿਆਂ ਨੂੰ ਦਿੰਦੇ ਰਹੋ।” ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਯਹੋਵਾਹ ਅਤੇ ਆਪਣੇ ਦੋਸਤਾਂ ਦੇ ਹੋਰ ਵੀ ਕਰੀਬ ਆਉਂਦੇ ਹਾਂ।—ਲੂਕਾ 6:38; ਕਹਾ. 19:17.
11. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਨੂੰ ਦਿਲ ਖੋਲ੍ਹ ਕੇ ਦੇ ਸਕਦੇ ਹਾਂ?
11 ਅਸੀਂ ਯਹੋਵਾਹ ਨੂੰ ਵੀ ਦਿਲ ਖੋਲ੍ਹ ਕੇ ਦੇ ਸਕਦੇ ਹਾਂ। ਬਾਈਬਲ ਕਹਿੰਦੀ ਹੈ: ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰ।’ (ਕਹਾ. 3:9) ਇੱਥੇ “ਮਾਲ” ਦਾ ਮਤਲਬ ਹੈ ਸਾਡਾ ਸਮਾਂ, ਤਾਕਤ ਅਤੇ ਹੋਰ ਚੀਜ਼ਾਂ ਜੋ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਖੁੱਲ੍ਹੇ ਦਿਲ ਨਾਲ ਵਰਤ ਸਕਦੇ ਹਾਂ। ਛੋਟੇ ਬੱਚੇ ਵੀ ਯਹੋਵਾਹ ਨੂੰ ਦੇਣਾ ਸਿੱਖ ਸਕਦੇ ਹਨ। ਜੇਸਨ ਨਾਂ ਦਾ ਇਕ ਪਿਤਾ ਕਹਿੰਦਾ ਹੈ: “ਜਦੋਂ ਵੀ ਸਾਡਾ ਪਰਿਵਾਰ ਕਿੰਗਡਮ ਹਾਲ ਵਿਚ ਦਾਨ ਦਿੰਦਾ ਹੈ, ਤਾਂ ਅਸੀਂ ਆਪਣੇ ਬੱਚਿਆਂ ਨੂੰ ਦਾਨ-ਪੇਟੀ ਵਿਚ ਪੈਸੇ ਪਾਉਣ ਲਈ ਦਿੰਦੇ ਹਾਂ। ਇੱਦਾਂ ਉਹ ਬਹੁਤ ਖ਼ੁਸ਼ ਹੁੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਯਹੋਵਾਹ ਨੂੰ ਕੁਝ ਦੇ ਰਹੇ ਹਨ।” ਜਿਹੜੇ ਬੱਚੇ ਛੋਟੀ ਉਮਰ ਤੋਂ ਹੀ ਯਹੋਵਾਹ ਨੂੰ ਖ਼ੁਸ਼ੀ-ਖ਼ੁਸ਼ੀ ਦੇਣਾ ਸਿੱਖਦੇ ਹਨ, ਉਹ ਵੱਡੇ ਹੋ ਕੇ ਵੀ ਯਹੋਵਾਹ ਨੂੰ ਦਿੰਦੇ ਰਹਿਣਗੇ।—ਕਹਾ. 22:6.
ਯਹੋਵਾਹ ਅੜਬ ਨਹੀਂ ਹੈ
12. ਅੜਬ ਨਾ ਹੋਣ ਦਾ ਕੀ ਮਤਲਬ ਹੈ?
12 ਯਹੋਵਾਹ ਦਾ ਇਕ ਹੋਰ ਵਧੀਆ ਗੁਣ ਹੈ ਕਿ ਉਹ ਅੜਬ ਸੁਭਾਅ ਦਾ ਨਹੀਂ ਹੈ। (ਤੀਤੁ. 3:1, 2) ਜਿਹੜਾ ਇਨਸਾਨ ਅੜਬ ਨਹੀਂ ਹੁੰਦਾ, ਉਹ ਨਰਮ ਸੁਭਾਅ ਦਾ ਹੁੰਦਾ ਹੈ। ਉਹ ਲਕੀਰ ਦਾ ਫਕੀਰ ਨਹੀਂ ਹੁੰਦਾ ਤੇ ਨਾ ਹੀ ਸਖ਼ਤ ਅਤੇ ਰੁੱਖੇ ਸੁਭਾਅ ਵਾਲਾ ਹੁੰਦਾ ਹੈ। ਉਹ ਆਪਣੀ ਜ਼ਿੱਦ ’ਤੇ ਅੜਿਆ ਨਹੀਂ ਰਹਿੰਦਾ। ਇਸ ਦੀ ਬਜਾਇ ਉਹ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ ਅਤੇ ਉਨ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੈ। ਉਹ ਦੂਜਿਆਂ ਦੀ ਸੁਣਨ ਲਈ ਤਿਆਰ ਰਹਿੰਦਾ ਹੈ ਅਤੇ ਜਿੱਥੋਂ ਤਕ ਹੋ ਸਕੇ, ਉਨ੍ਹਾਂ ਦੀ ਗੱਲ ਮੰਨ ਲੈਂਦਾ ਹੈ।
13, 14. (ੳ) ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਅੜਬ ਨਹੀਂ ਹੈ? (ਅ) ਪਰਮੇਸ਼ੁਰ ਜਿਸ ਤਰੀਕੇ ਨਾਲ ਲੂਤ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
13 ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ? ਉਹ ਆਪਣੇ ਸੇਵਕਾਂ ਦੇ ਜਜ਼ਬਾਤਾਂ ਨੂੰ ਸਮਝਦਾ ਹੈ ਅਤੇ ਅਕਸਰ ਉਨ੍ਹਾਂ ਦੀ ਗੱਲ ਮੰਨ ਲੈਂਦਾ ਹੈ। ਮਿਸਾਲ ਲਈ, ਗੌਰ ਕਰੋ ਕਿ ਯਹੋਵਾਹ ਵਫ਼ਾਦਾਰ ਲੂਤ ਨਾਲ ਕਿਵੇਂ ਪੇਸ਼ ਆਇਆ। ਜਦੋਂ ਯਹੋਵਾਹ ਨੇ ਠਾਣ ਲਿਆ ਕਿ ਉਹ ਸਦੂਮ ਅਤੇ ਗਮੋਰਾ ਦੇ ਸ਼ਹਿਰਾਂ ਨੂੰ ਤਬਾਹ ਕਰੇਗਾ, ਤਾਂ ਉਸ ਨੇ ਲੂਤ ਨੂੰ ਸਾਫ਼-ਸਾਫ਼ ਦੱਸਿਆ ਕਿ ਉਹ ਪਹਾੜਾਂ ਨੂੰ ਭੱਜ ਜਾਵੇ। ਪਰ ਕਿਸੇ ਵਜ੍ਹਾ ਕਰਕੇ ਲੂਤ ਨੇ ਪਰਮੇਸ਼ੁਰ ਨੂੰ ਕਿਸੇ ਹੋਰ ਜਗ੍ਹਾ ਜਾਣ ਦੀ ਗੁਜ਼ਾਰਸ਼ ਕੀਤੀ। ਜ਼ਰਾ ਸੋਚੋ ਕਿ ਲੂਤ ਨੇ ਯਹੋਵਾਹ ਨੂੰ ਆਪਣੀਆਂ ਹਿਦਾਇਤਾਂ ਬਦਲਣ ਲਈ ਕਿਹਾ!—ਉਤਪਤ 19:17-20 ਪੜ੍ਹੋ।
14 ਇਹ ਪੜ੍ਹ ਕੇ ਸ਼ਾਇਦ ਕੋਈ ਕਹੇ ਕਿ ਲੂਤ ਦੀ ਨਿਹਚਾ ਕਮਜ਼ੋਰ ਸੀ ਜਾਂ ਉਹ ਪਰਮੇਸ਼ੁਰ ਦੇ ਕਹਿਣੇ ਵਿਚ ਨਹੀਂ ਸੀ। ਇਹ ਸੱਚ ਹੈ ਕਿ ਯਹੋਵਾਹ ਲੂਤ ਨੂੰ ਬਚਾਉਣ ਦੀ ਤਾਕਤ ਰੱਖਦਾ ਸੀ, ਇਸ ਲਈ ਲੂਤ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਫਿਰ ਵੀ ਉਹ ਡਰ ਗਿਆ ਸੀ ਤੇ ਯਹੋਵਾਹ ਉਸ ਦੇ ਜਜ਼ਬਾਤ ਸਮਝਦਾ ਸੀ। ਉਸ ਨੇ ਲੂਤ ਨੂੰ ਉਸ ਸ਼ਹਿਰ ਵਿਚ ਜਾਣ ਦੀ ਇਜਾਜ਼ਤ ਦਿੱਤੀ ਜਿਸ ਨੂੰ ਉਹ ਪਹਿਲਾਂ ਤਬਾਹ ਕਰਨ ਵਾਲਾ ਸੀ। (ਉਤਪਤ 19:21, 22 ਪੜ੍ਹੋ।) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨਾ ਹੀ ਸਖ਼ਤ ਹੈ ਤੇ ਨਾ ਹੀ ਆਪਣੀ ਗੱਲ ’ਤੇ ਅੜਿਆ ਰਹਿੰਦਾ ਹੈ। ਇਸ ਦੀ ਬਜਾਇ ਉਹ ਦੂਜਿਆਂ ਦੀ ਗੱਲ ਮੰਨ ਲੈਂਦਾ ਹੈ।
15, 16. ਮੂਸਾ ਦੇ ਕਾਨੂੰਨ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
15 ਇਕ ਹੋਰ ਮਿਸਾਲ ’ਤੇ ਗੌਰ ਕਰੋ। ਮੂਸਾ ਦੇ ਕਾਨੂੰਨ ਵਿਚ ਲਿਖਿਆ ਸੀ ਕਿ ਜੇ ਕੋਈ ਇਜ਼ਰਾਈਲੀ ਗ਼ਰੀਬ ਹੋਣ ਕਰਕੇ ਯਹੋਵਾਹ ਨੂੰ ਲੇਲਾ ਜਾਂ ਬੱਕਰੀ ਨਹੀਂ ਚੜ੍ਹਾ ਸਕਦਾ ਸੀ, ਤਾਂ ਉਹ ਦੋ ਘੁੱਗੀਆਂ ਜਾਂ ਦੋ ਕਬੂਤਰ ਚੜ੍ਹਾ ਸਕਦਾ ਸੀ। ਪਰ ਉਦੋਂ ਕੀ ਜਦੋਂ ਇਕ ਇਜ਼ਰਾਈਲੀ ਇੰਨਾ ਗ਼ਰੀਬ ਹੋਵੇ ਕਿ ਉਹ ਦੋ ਕਬੂਤਰ ਵੀ ਨਾ ਚੜ੍ਹਾ ਸਕੇ? ਉਸ ਹਾਲਤ ਵਿਚ ਯਹੋਵਾਹ ਨੇ ਇੰਤਜ਼ਾਮ ਕੀਤਾ ਕਿ ਉਹ ਥੋੜ੍ਹਾ ਜਿਹਾ ਆਟਾ ਜਾਂ ਮੈਦਾ ਚੜ੍ਹਾ ਸਕਦਾ ਸੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਦਾ ਆਟਾ ਚੜ੍ਹਾ ਸਕਦਾ ਸੀ। ਯਹੋਵਾਹ ਚਾਹੁੰਦਾ ਸੀ ਕਿ ਇਹ “ਚੰਗੇ ਤੋਂ ਚੰਗਾ ਆਟਾ” ਹੋਵੇ ਜੋ ਖ਼ਾਸ ਮਹਿਮਾਨਾਂ ਲਈ ਵਰਤਿਆ ਜਾਂਦਾ ਸੀ। (ਉਤ. 18:6, CL) ਇਹ ਗੱਲ ਜ਼ਰੂਰੀ ਕਿਉਂ ਸੀ?—ਲੇਵੀਆਂ 5:7, 11 ਪੜ੍ਹੋ।
16 ਮੰਨ ਲਓ ਕਿ ਤੁਸੀਂ ਗ਼ਰੀਬ ਇਜ਼ਰਾਈਲੀ ਹੋ। ਜਦੋਂ ਤੁਸੀਂ ਥੋੜ੍ਹਾ ਜਿਹਾ ਆਟਾ ਲੈ ਕੇ ਡੇਰੇ ’ਤੇ ਜਾਂਦੇ ਹੋ, ਤਾਂ ਤੁਸੀਂ ਦੇਖਦੇ ਹੋ ਕਿ ਅਮੀਰ ਇਜ਼ਰਾਈਲੀ ਆਪਣੇ ਜਾਨਵਰਾਂ ਨੂੰ ਚੜ੍ਹਾਉਣ ਲਈ ਲੈ ਕੇ ਆਉਂਦੇ ਹਨ। ਸ਼ਾਇਦ ਤੁਹਾਨੂੰ ਲੱਗੇ ਕਿ ਉਨ੍ਹਾਂ ਦੇ ਚੜ੍ਹਾਵਿਆਂ ਸਾਮ੍ਹਣੇ ਤੁਹਾਡਾ ਚੜ੍ਹਾਵਾ ਤਾਂ ਕੁਝ ਵੀ ਨਹੀਂ। ਫਿਰ ਤੁਹਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਤੁਹਾਡਾ ਚੜ੍ਹਾਵਾ ਮਾਮੂਲੀ ਨਹੀਂ ਹੈ। ਕਿਉਂ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਆਟਾ ਵਧੀਆ ਕਿਸਮ ਦਾ ਹੋਵੇ। ਇਕ ਤਰ੍ਹਾਂ ਨਾਲ ਯਹੋਵਾਹ ਗ਼ਰੀਬ ਇਜ਼ਰਾਈਲੀਆਂ ਨੂੰ ਕਹਿ ਜ਼ਬੂ. 103:14.
ਰਿਹਾ ਸੀ: ‘ਮੈਂ ਜਾਣਦਾ ਹਾਂ ਕਿ ਜਿੰਨਾ ਦੂਜੇ ਦੇ ਸਕਦੇ ਹਨ, ਉੱਨਾ ਤੁਸੀਂ ਨਹੀਂ ਦੇ ਸਕਦੇ। ਪਰ ਮੈਨੂੰ ਇਹ ਪਤਾ ਹੈ ਕਿ ਤੁਸੀਂ ਜੋ ਕੁਝ ਮੈਨੂੰ ਚੜ੍ਹਾ ਰਹੇ ਹੋ, ਉਹ ਸਭ ਤੋਂ ਵਧੀਆ ਹੈ।’ ਸੱਚ-ਮੁੱਚ ਯਹੋਵਾਹ ਆਪਣੇ ਸੇਵਕਾਂ ਦੀਆਂ ਹੱਦਾਂ ਅਤੇ ਉਨ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੈ।—17. ਯਹੋਵਾਹ ਕਿੱਦਾਂ ਦੀ ਭਗਤੀ ਕਬੂਲ ਕਰਦਾ ਹੈ?
17 ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਜਦ ਅਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਇਸ ਨੂੰ ਖਿੜੇ ਮੱਥੇ ਕਬੂਲ ਕਰਦਾ ਹੈ। (ਕੁਲੁ. 3:23) ਇਟਲੀ ਤੋਂ ਇਕ ਬਜ਼ੁਰਗ ਭੈਣ ਨੇ ਕਿਹਾ: “ਦੂਜਿਆਂ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਦੱਸਣਾ ਮੈਨੂੰ ਹਮੇਸ਼ਾ ਚੰਗਾ ਲੱਗਦਾ ਹੈ। ਇਸੇ ਲਈ ਮੈਂ ਪ੍ਰਚਾਰ ਕਰਦੀ ਹਾਂ ਤੇ ਬਾਈਬਲ ਸਟੱਡੀਆਂ ਕਰਾਉਂਦੀ ਹਾਂ। ਕਦੇ-ਕਦੇ ਮੈਨੂੰ ਅਫ਼ਸੋਸ ਹੁੰਦਾ ਹੈ ਕਿ ਮੈਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਨਹੀਂ ਕਰ ਪਾਉਂਦੀ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਪਰ ਮੈਨੂੰ ਪਤਾ ਹੈ ਕਿ ਉਹ ਮੇਰੇ ਹਾਲਾਤਾਂ ਨੂੰ ਜਾਣਦਾ ਹੈ ਅਤੇ ਮੈਨੂੰ ਪਿਆਰ ਕਰਦਾ ਹੈ। ਮੈਂ ਉਸ ਦੀ ਸੇਵਾ ਵਿਚ ਜੋ ਕੁਝ ਕਰਦੀ ਹਾਂ, ਉਹ ਉਸ ਦੀ ਕਦਰ ਕਰਦਾ ਹੈ।”
ਯਹੋਵਾਹ ਦੀ ਰੀਸ ਕਰੋ
18. ਮਾਪੇ ਯਹੋਵਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
18 ਅੜਬ ਨਾ ਬਣਨ ਵਿਚ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਫਿਰ ਤੋਂ ਸੋਚੋ ਕਿ ਯਹੋਵਾਹ ਲੂਤ ਨਾਲ ਕਿਵੇਂ ਪੇਸ਼ ਆਇਆ ਸੀ। ਹਾਲਾਂਕਿ ਯਹੋਵਾਹ ਕੋਲ ਲੂਤ ਨੂੰ ਦੱਸਣ ਦਾ ਅਧਿਕਾਰ ਸੀ ਕਿ ਉਸ ਨੂੰ ਕਿੱਥੇ ਜਾਣਾ ਚਾਹੀਦਾ ਹੈ, ਫਿਰ ਵੀ ਉਸ ਨੇ ਲੂਤ ਦੀ ਗੱਲ ਸੁਣੀ ਅਤੇ ਮੰਨ ਲਈ। ਜੇ ਤੁਸੀਂ ਮਾਂ-ਬਾਪ ਹੋ, ਤਾਂ ਕੀ ਤੁਸੀਂ ਯਹੋਵਾਹ ਦੀ ਰੀਸ ਕਰ ਸਕਦੇ ਹੋ? ਕੀ ਤੁਸੀਂ ਆਪਣੇ ਬੱਚਿਆਂ ਦੀ ਗੱਲ ਸੁਣਦੇ ਹੋ ਅਤੇ ਜੇ ਹੋ ਸਕੇ, ਤਾਂ ਕੀ ਉਨ੍ਹਾਂ ਦੀ ਗੱਲ ਮੰਨ ਲੈਂਦੇ ਹੋ? ਇਸ ਬਾਰੇ 1 ਸਤੰਬਰ 2007 ਦਾ ਪਹਿਰਾਬੁਰਜ ਦੱਸਦਾ ਹੈ ਕਿ ਮਾਪੇ ਘਰ ਦੇ ਅਸੂਲ ਬਣਾਉਣ ਵੇਲੇ ਆਪਣੇ ਬੱਚਿਆਂ ਦੀ ਰਾਇ ਪੁੱਛ ਸਕਦੇ ਹਨ। ਮਿਸਾਲ ਲਈ, ਮਾਪੇ ਫ਼ੈਸਲਾ ਕਰਦੇ ਹਨ ਕਿ ਬੱਚਿਆਂ ਨੂੰ ਕਿੰਨੇ ਵਜੇ ਤਕ ਘਰ ਵਾਪਸ ਆ ਜਾਣਾ ਚਾਹੀਦਾ ਹੈ। ਭਾਵੇਂ ਇਹ ਫ਼ੈਸਲਾ ਕਰਨ ਦਾ ਹੱਕ ਮਾਪਿਆਂ ਦਾ ਹੈ, ਫਿਰ ਵੀ ਉਹ ਬੱਚਿਆਂ ਕੋਲੋਂ ਇਸ ਬਾਰੇ ਰਾਇ ਲੈ ਸਕਦੇ ਹਨ। ਜੇ ਬੱਚਿਆਂ ਦੀ ਗੱਲ ਬਾਈਬਲ ਦੇ ਅਸੂਲਾਂ ਖ਼ਿਲਾਫ਼ ਨਹੀਂ ਹੈ, ਤਾਂ ਮਾਪੇ ਬੱਚਿਆਂ ਦੀ ਰਾਇ ਲੈ ਕੇ ਘਰ ਵਾਪਸ ਆਉਣ ਦਾ ਸਮਾਂ ਤੈਅ ਕਰ ਸਕਦੇ ਹਨ। ਜਦ ਮਾਪੇ ਇੱਦਾਂ ਕਰਦੇ ਹਨ, ਤਾਂ ਬੱਚੇ ਘਰ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ ਅਤੇ ਉਹ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਲਈ ਤਿਆਰ ਹੋ ਜਾਂਦੇ ਹਨ।
19. ਬਜ਼ੁਰਗ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਨ?
19 ਮੰਡਲੀ ਦੇ ਬਜ਼ੁਰਗਾਂ ਨੂੰ ਵੀ ਯਹੋਵਾਹ ਦੀ ਰੀਸ ਕਰਦੇ ਹੋਏ ਭੈਣਾਂ-ਭਰਾਵਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਭੈਣਾਂ-ਭਰਾਵਾਂ ਤੋਂ ਹੱਦੋਂ ਵਧ ਉਮੀਦ ਨਹੀਂ ਰੱਖਣੀ ਚਾਹੀਦੀ। ਯਾਦ ਰੱਖੋ ਕਿ ਯਹੋਵਾਹ ਗ਼ਰੀਬ ਇਜ਼ਰਾਈਲੀਆਂ ਦੇ ਚੜ੍ਹਾਵਿਆਂ ਤੋਂ ਖ਼ੁਸ਼ ਸੀ। ਇਸੇ ਤਰ੍ਹਾਂ ਕੁਝ ਭੈਣ-ਭਰਾ ਮਾੜੀ ਸਿਹਤ ਜਾਂ ਢਲ਼ਦੀ ਉਮਰ ਕਰਕੇ ਪ੍ਰਚਾਰ ਵਿਚ ਬਹੁਤਾ ਸਮਾਂ ਨਹੀਂ ਲਾ ਸਕਦੇ। ਹੋ ਸਕਦਾ ਹੈ ਕਿ ਅਜਿਹੇ ਪਿਆਰੇ ਭੈਣ-ਭਰਾ ਹੌਸਲਾ ਹਾਰ ਬੈਠਣ। ਬਜ਼ੁਰਗ ਉਨ੍ਹਾਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਨ? ਉਹ ਉਨ੍ਹਾਂ ਨੂੰ ਯਕੀਨ ਦਿਵਾ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਦਿਲੋਂ ਕੀਤੀ ਭਗਤੀ ਕਬੂਲ ਕਰਦਾ ਹੈ।—ਮਰ. 12:41-44.
20. ਪਰਮੇਸ਼ੁਰ ਦੀ ਸੇਵਾ ਕਰਦਿਆਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
20 ਦੂਜੇ ਪਾਸੇ, ਸਾਨੂੰ ਖ਼ੁਦ ’ਤੇ ਤਰਸ ਖਾ ਕੇ ਪਰਮੇਸ਼ੁਰ ਦੀ ਸੇਵਾ ਵਿਚ ਬਹਾਨੇ ਨਹੀਂ ਬਣਾਉਣੇ ਚਾਹੀਦੇ। (ਮੱਤੀ 16:22) ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ‘ਮੈਂ ਤਾਂ ਬਸ ਇੰਨਾ ਹੀ ਕਰ ਸਕਦਾ ਹਾਂ।’ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਪਿੱਛੇ ਹਟਣ ਦੀ ਬਜਾਇ “ਅੱਡੀ ਚੋਟੀ ਦਾ ਜ਼ੋਰ” ਲਾਉਣਾ ਚਾਹੀਦਾ ਹੈ। (ਲੂਕਾ 13:24) ਸਾਨੂੰ ਦੋ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਪਹਿਲੀ ਕਿ ਸਾਨੂੰ ਜੀ-ਜਾਨ ਲਾ ਕੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ। ਦੂਜੀ ਕਿ ਯਹੋਵਾਹ ਸਾਡੇ ਤੋਂ ਹੱਦੋਂ ਵਧ ਉਮੀਦ ਨਹੀਂ ਰੱਖਦਾ। ਜੇ ਅਸੀਂ ਪੂਰੀ ਵਾਹ ਲਾ ਕੇ ਉਸ ਦੀ ਭਗਤੀ ਕਰਾਂਗੇ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੇ ਤੋਂ ਖ਼ੁਸ਼ ਹੋਵੇਗਾ। ਸੱਚ-ਮੁੱਚ ਯਹੋਵਾਹ ਸਾਡੀਆਂ ਕੋਸ਼ਿਸ਼ਾਂ ਦੀ ਕਿੰਨੀ ਕਦਰ ਕਰਦਾ ਹੈ! ਕੀ ਅਸੀਂ ਅਜਿਹੇ ਪਰਮੇਸ਼ੁਰ ਦੀ ਭਗਤੀ ਕਰ ਕੇ ਖ਼ੁਸ਼ ਨਹੀਂ ਹਾਂ? ਅਗਲੇ ਲੇਖ ਵਿਚ ਅਸੀਂ ਯਹੋਵਾਹ ਦੇ ਹੋਰ ਦੋ ਗੁਣਾਂ ਬਾਰੇ ਸਿੱਖਾਂਗੇ।—ਜ਼ਬੂ. 73:28.