ਬਜ਼ੁਰਗ ਹੋਰ ਭਰਾਵਾਂ ਦੀ ਯੋਗ ਬਣਨ ਵਿਚ ਕਿਵੇਂ ਮਦਦ ਕਰਦੇ ਹਨ?
“ਜੋ ਗੱਲਾਂ ਤੂੰ ਮੇਰੇ ਤੋਂ ਸੁਣੀਆਂ ਸਨ . . . ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ।”—2 ਤਿਮੋ. 2:2.
1. (ੳ) ਟ੍ਰੇਨਿੰਗ ਦੇ ਸੰਬੰਧ ਵਿਚ ਬਹੁਤ ਸਮਾਂ ਪਹਿਲਾਂ ਹੀ ਪਰਮੇਸ਼ੁਰ ਦੇ ਲੋਕਾਂ ਨੂੰ ਕੀ ਅਹਿਸਾਸ ਹੋ ਗਿਆ ਸੀ ਅਤੇ ਇਹ ਗੱਲ ਅੱਜ ਵੀ ਕਿਉਂ ਸੱਚ ਹੈ? (ਅ) ਇਸ ਲੇਖ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?
ਬਹੁਤ ਸਮਾਂ ਪਹਿਲਾਂ ਹੀ ਪਰਮੇਸ਼ੁਰ ਦੇ ਸੇਵਕਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਟ੍ਰੇਨਿੰਗ ਦੇਣ ਨਾਲ ਹੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਅਬਰਾਮ ਨੇ ਲੂਤ ਨੂੰ ਬਚਾਉਣ ਲਈ ਆਪਣੇ “ਸਿਖਾਏ ਹੋਏ” ਬੰਦਿਆਂ ਨੂੰ ਇਸਤੇਮਾਲ ਕੀਤਾ ਸੀ ਅਤੇ ਉਹ ਜਿੱਤ ਕੇ ਆਏ ਸਨ। (ਉਤ. 14:14-16) ਰਾਜਾ ਦਾਊਦ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਘਰ ਵਿਚ “ਯਹੋਵਾਹ ਦੇ ਕੀਰਤਨ ਵਿਖੇ ਸਿਖਾਏ ਹੋਏ” ਗਾਇਕ ਸਨ ਜਿਹੜੇ ਉਸ ਦਾ ਗੁਣਗਾਨ ਕਰਦੇ ਸਨ। (1 ਇਤ. 25:7) ਅੱਜ ਅਸੀਂ ਸ਼ੈਤਾਨ ਅਤੇ ਉਸ ਦੀ ਦੁਨੀਆਂ ਨਾਲ ਲੜਾਈ ਲੜ ਰਹੇ ਹਾਂ। (ਅਫ਼. 6:11-13) ਨਾਲੇ, ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਵੀ ਮਿਹਨਤ ਕਰਦੇ ਹਾਂ। (ਇਬ. 13:15, 16) ਇਸ ਲਈ ਪੁਰਾਣੇ ਜ਼ਮਾਨੇ ਦੇ ਪਰਮੇਸ਼ੁਰ ਦੇ ਸੇਵਕਾਂ ਵਾਂਗ ਕਾਮਯਾਬ ਹੋਣ ਲਈ ਸਾਨੂੰ ਟ੍ਰੇਨਿੰਗ ਦੀ ਲੋੜ ਹੈ। ਮੰਡਲੀ ਵਿਚ ਯਹੋਵਾਹ ਨੇ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਬਜ਼ੁਰਗਾਂ ਨੂੰ ਸੌਂਪੀ ਹੈ। (2 ਤਿਮੋ. 2:2) ਤਜਰਬੇਕਾਰ ਬਜ਼ੁਰਗ ਦੂਸਰੇ ਭਰਾਵਾਂ ਨੂੰ ਕਿਹੜੇ ਤਰੀਕਿਆਂ ਨਾਲ ਟ੍ਰੇਨਿੰਗ ਦੇ ਰਹੇ ਹਨ ਤਾਂਕਿ ਉਹ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੇ ਯੋਗ ਬਣ ਸਕਣ?
ਪਰਮੇਸ਼ੁਰ ਲਈ ਆਪਣਾ ਪਿਆਰ ਵਧਾਉਣ ਵਿਚ ਭਰਾਵਾਂ ਦੀ ਮਦਦ ਕਰੋ
2. ਕਿਸੇ ਭਰਾ ਨੂੰ ਕੋਈ ਕੰਮ ਸਿਖਾਉਣ ਤੋਂ ਪਹਿਲਾਂ ਇਕ ਬਜ਼ੁਰਗ ਨੂੰ ਸ਼ਾਇਦ ਕੀ ਕਰਨਾ ਪਵੇ ਅਤੇ ਕਿਉਂ?
2 ਬਜ਼ੁਰਗ ਵਜੋਂ ਤੁਹਾਡੀ ਤੁਲਨਾ ਮਾਲੀ ਨਾਲ ਕੀਤੀ ਜਾ ਸਕਦੀ ਹੈ। ਬੀ ਬੀਜਣ ਤੋਂ ਪਹਿਲਾਂ ਮਾਲੀ ਨੂੰ ਸ਼ਾਇਦ ਮਿੱਟੀ ਵਿਚ ਖਾਦ ਪਾਉਣੀ ਪਵੇ ਤਾਂਕਿ ਪੌਦੇ ਚੰਗੀ ਤਰ੍ਹਾਂ ਵਧਣ-ਫੁੱਲਣ। ਇਸੇ ਤਰ੍ਹਾਂ ਕਿਸੇ ਘੱਟ ਤਜਰਬੇਕਾਰ ਭਰਾ ਨੂੰ ਕੋਈ ਕੰਮ ਸਿਖਾਉਣ ਤੋਂ ਪਹਿਲਾਂ ਤੁਸੀਂ ਸ਼ਾਇਦ ਦੇਖੋ ਕਿ ਪਹਿਲਾਂ ਬਾਈਬਲ ਦੇ ਕੁਝ ਅਸੂਲ ਵਰਤ ਕੇ ਉਸ ਭਰਾ ਦੇ ਦਿਲ ਨੂੰ ਤਿਆਰ ਕਰਨ ਦੀ ਲੋੜ ਹੈ ਤਾਂਕਿ ਉਹ ਟ੍ਰੇਨਿੰਗ ਤੋਂ ਫ਼ਾਇਦਾ ਲੈ ਸਕੇ।—1 ਤਿਮੋ. 4:6.
3. (ੳ) ਕਿਸੇ ਭਰਾ ਨਾਲ ਗੱਲ ਕਰਦੇ ਹੋਏ ਮਰਕੁਸ 12:29, 30 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ? (ਅ) ਇਕ ਬਜ਼ੁਰਗ ਵੱਲੋਂ ਕਿਸੇ ਭਰਾ ਲਈ ਕੀਤੀ ਪ੍ਰਾਰਥਨਾ ਦਾ ਕੀ ਅਸਰ ਪੈ ਸਕਦਾ ਹੈ?
3 ਕਿਸੇ ਭਰਾ ਦੀ ਸੋਚ ਅਤੇ ਕੰਮਾਂ ਉੱਤੇ ਸੱਚਾਈ ਦਾ ਕਿੰਨਾ ਕੁ ਅਸਰ ਪਿਆ ਹੈ, ਇਹ ਜਾਣਨ ਲਈ ਤੁਸੀਂ ਉਸ ਨੂੰ ਪੁੱਛ ਸਕਦੇ ਹੋ, ‘ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਬਾਅਦ ਹੁਣ ਤੁਸੀਂ ਉਸ ਲਈ ਕੀ ਕਰ ਰਹੇ ਹੋ?’ ਇਸ ਸਵਾਲ ਦੀ ਮਦਦ ਨਾਲ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਹੈ ਕਿ ਅਸੀਂ ਕਿਵੇਂ ਪੂਰੇ ਦਿਲ-ਜਾਨ ਨਾਲ ਪਵਿੱਤਰ ਸੇਵਾ ਕਰ ਸਕਦੇ ਹਾਂ। (ਮਰਕੁਸ 12:29,30 ਪੜ੍ਹੋ।) ਗੱਲ ਕਰਨ ਤੋਂ ਬਾਅਦ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਬੇਨਤੀ ਕਰ ਸਕਦੇ ਹੋ ਕਿ ਉਹ ਉਸ ਭਰਾ ਨੂੰ ਟ੍ਰੇਨਿੰਗ ਤੋਂ ਫ਼ਾਇਦਾ ਲੈਣ ਲਈ ਆਪਣੀ ਪਵਿੱਤਰ ਸ਼ਕਤੀ ਦੇਵੇ। ਜਦੋਂ ਉਹ ਭਰਾ ਸੁਣੇਗਾ ਕਿ ਤੁਸੀਂ ਉਸ ਲਈ ਦਿਲੋਂ ਪ੍ਰਾਰਥਨਾ ਕੀਤੀ ਹੈ, ਤਾਂ ਉਸ ਨੂੰ ਬਹੁਤ ਹੱਲਾਸ਼ੇਰੀ ਮਿਲੇਗੀ।
4. (ੳ) ਬਾਈਬਲ ਵਿੱਚੋਂ ਕੁਝ ਮਿਸਾਲਾਂ ਦਿਓ ਜਿਨ੍ਹਾਂ ਦੀ ਮਦਦ ਨਾਲ ਭਰਾਵਾਂ ਨੂੰ ਤਰੱਕੀ ਕਰਨ ਦੀ ਪ੍ਰੇਰਣਾ ਦਿੱਤੀ ਜਾ ਸਕਦੀ ਹੈ। (ਅ) ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵੇਲੇ ਬਜ਼ੁਰਗਾਂ ਦੀ ਕੀ ਟੀਚਾ ਹੋਣਾ ਚਾਹੀਦਾ ਹੈ?
4 ਟ੍ਰੇਨਿੰਗ ਦੀ ਸ਼ੁਰੂਆਤ ਵਿਚ ਉਸ ਭਰਾ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਸ ਨੂੰ ਦੂਜਿਆਂ ਦੀ ਮਦਦ ਲਈ ਤਿਆਰ ਰਹਿਣ ਅਤੇ ਭਰੋਸੇਯੋਗ ਤੇ ਨਿਮਰ ਬਣਨ ਦੀ ਲੋੜ ਹੈ। ਇਸ ਵਾਸਤੇ ਉਸ ਨਾਲ ਬਾਈਬਲ ਦੇ ਕੁਝ ਬਿਰਤਾਂਤਾਂ ਉੱਤੇ ਚਰਚਾ ਕੀਤੀ ਜਾ ਸਕਦੀ ਹੈ। (1 ਰਾਜ. 19:19-21; ਨਹ. 7:2; 13:13; ਰਸੂ. 18:24-26) ਜਿਵੇਂ ਮਿੱਟੀ ਲਈ ਖਾਦ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਇਹ ਗੁਣ ਉਸ ਭਰਾ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਗੁਣਾਂ ਦੀ ਮਦਦ ਨਾਲ ਉਹ ਮੰਡਲੀ ਵਿਚ ਜਲਦੀ ਤਰੱਕੀ ਕਰ ਸਕੇਗਾ। ਫਰਾਂਸ ਦਾ ਰਹਿਣ ਵਾਲਾ ਜ਼ੌਨ-ਕਲੌਡ ਨਾਂ ਦਾ ਇਕ ਬਜ਼ੁਰਗ ਦੱਸਦਾ ਹੈ: “ਟ੍ਰੇਨਿੰਗ ਦੇਣ ਵੇਲੇ ਮੇਰਾ ਮੁੱਖ ਟੀਚਾ ਇਹੀ ਹੁੰਦਾ ਹੈ ਕਿ ਮੈਂ ਭਰਾ ਦੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਵਿਚ ਮਦਦ ਕਰਾਂ। ਮੈਂ ਉਨ੍ਹਾਂ ਨਾਲ ਇਕੱਠੇ ਬਾਈਬਲ ਦੀਆਂ ਆਇਤਾਂ ਪੜ੍ਹਨ ਦੇ ਮੌਕਿਆਂ ਦੀ ਭਾਲ ਵਿਚ ਰਹਿੰਦਾ ਹਾਂ ਤਾਂਕਿ ਉਸ ਭਰਾ ਦੀਆਂ ‘ਅੱਖਾਂ ਖੁੱਲ੍ਹ ਜਾਣ’ ਤੇ ਉਹ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ‘ਅਚਰਜ ਗੱਲਾਂ ਵੇਖ’ ਸਕੇ।” (ਜ਼ਬੂ. 119:18) ਹੋਰ ਕਿਹੜੇ ਕੁਝ ਤਰੀਕਿਆਂ ਨਾਲ ਉਸ ਭਰਾ ਦੀ ਮਦਦ ਕੀਤੀ ਜਾ ਸਕਦੀ ਹੈ?
ਟੀਚੇ ਰੱਖਣ ਦਾ ਸੁਝਾਅ ਦਿਓ ਅਤੇ ਕਾਰਨ ਦੱਸੋ
5. (ੳ) ਕਿਸੇ ਭਰਾ ਨਾਲ ਉਸ ਦੇ ਟੀਚਿਆਂ ਬਾਰੇ ਗੱਲ ਕਰਨੀ ਕਿਉਂ ਜ਼ਰੂਰੀ ਹੈ? (ਅ) ਬਜ਼ੁਰਗਾਂ ਨੂੰ ਛੋਟੀ ਉਮਰ ਦੇ ਭਰਾਵਾਂ ਨੂੰ ਵੀ ਟ੍ਰੇਨਿੰਗ ਕਿਉਂ ਦੇਣੀ ਚਾਹੀਦੀ ਹੈ? (ਫੁਟਨੋਟ ਦੇਖੋ।)
5 ਭਰਾ ਨੂੰ ਪੁੱਛੋ, ‘ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਿਹੜੇ ਟੀਚੇ ਰੱਖੇ ਹਨ?’ ਜੇ ਉਸ ਨੇ ਕੋਈ ਟੀਚਾ ਨਹੀਂ ਰੱਖਿਆ ਹੈ, ਤਾਂ ਉਸ ਦੀ ਅਜਿਹੇ ਟੀਚੇ ਰੱਖਣ ਵਿਚ ਮਦਦ ਕਰੋ ਜਿਨ੍ਹਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਸ ਨੂੰ ਦੱਸੋ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਿਹੜਾ ਖ਼ਾਸ ਟੀਚਾ ਰੱਖਿਆ ਸੀ ਅਤੇ ਫਿਰ ਉਸ ਨੂੰ ਜੋਸ਼ ਨਾਲ ਦੱਸੋ ਕਿ ਤੁਹਾਨੂੰ ਉਹ ਟੀਚਾ ਹਾਸਲ ਕਰ ਕੇ ਕਿੰਨੀ ਖ਼ੁਸ਼ੀ ਮਿਲੀ ਸੀ। ਇਹ ਤਰੀਕਾ ਸ਼ਾਇਦ ਮਾਮੂਲੀ ਜਿਹਾ ਲੱਗਦਾ ਹੈ, ਪਰ ਹੈ ਬਹੁਤ ਅਸਰਦਾਰ। ਅਫ਼ਰੀਕਾ ਵਿਚ ਵਿਕਟਰ ਨਾਂ ਦਾ ਇਕ ਬਜ਼ੁਰਗ ਪਾਇਨੀਅਰਿੰਗ ਕਰਦਾ ਹੈ। ਉਹ ਦੱਸਦਾ ਹੈ: “ਜਦੋਂ ਮੈਂ ਛੋਟਾ ਸੀ, ਤਾਂ ਇਕ ਬਜ਼ੁਰਗ ਨੇ ਮੈਨੂੰ ਮੇਰੇ ਟੀਚਿਆਂ ਬਾਰੇ ਕੁਝ ਵਧੀਆ ਸਵਾਲ ਪੁੱਛੇ। ਉਨ੍ਹਾਂ ਸਵਾਲਾਂ ਨੇ ਮੇਰੀ ਆਪਣੀ ਸੇਵਕਾਈ ਬਾਰੇ ਗੰਭੀਰਤਾ ਨਾਲ ਸੋਚਣ ਵਿਚ ਮਦਦ ਕੀਤੀ।” ਤਜਰਬੇਕਾਰ ਬਜ਼ੁਰਗ ਛੋਟੀ ਉਮਰ ਦੇ ਭਰਾਵਾਂ ਨੂੰ ਟ੍ਰੇਨਿੰਗ ਦੇਣ ਦੀ ਅਹਿਮੀਅਤ ਉੱਤੇ ਵੀ ਜ਼ੋਰ ਦਿੰਦੇ ਹਨ। ਉਹ ਉਨ੍ਹਾਂ ਨੂੰ ਉਮਰ ਦੇ ਅਨੁਸਾਰ ਮੰਡਲੀ ਵਿਚ ਕੰਮ ਦਿੰਦੇ ਹਨ। ਛੋਟੀ ਉਮਰ ਤੋਂ ਟ੍ਰੇਨਿੰਗ ਮਿਲਣ ਨਾਲ ਉਹ ਵੱਡੇ ਹੋ ਕੇ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖ ਸਕਦੇ ਹਨ ਜਦੋਂ ਕਈ ਗੱਲਾਂ ਉਨ੍ਹਾਂ ਦਾ ਜ਼ਬੂਰਾਂ ਦੀ ਪੋਥੀ 71:5, 17 ਪੜ੍ਹੋ। *
ਧਿਆਨ ਭਟਕਾ ਸਕਦੀਆਂ ਹਨ।—6. ਯਿਸੂ ਨੇ ਟ੍ਰੇਨਿੰਗ ਦੇਣ ਲਈ ਕਿਹੜਾ ਖ਼ਾਸ ਤਰੀਕਾ ਵਰਤਿਆ ਸੀ?
6 ਕਿਸੇ ਭਰਾ ਵਿਚ ਸੇਵਾ ਕਰਨ ਦੀ ਇੱਛਾ ਜਗਾਉਣ ਲਈ ਤੁਸੀਂ ਉਸ ਨੂੰ ਸਿਰਫ਼ ਇਹੀ ਨਾ ਦੱਸੋ ਕਿ ਉਹ ਕੀ ਕਰ ਸਕਦਾ ਹੈ, ਸਗੋਂ ਉਸ ਨੂੰ ਇਸ ਦਾ ਕਾਰਨ ਵੀ ਦੱਸੋ। ਇੱਦਾਂ ਤੁਸੀਂ ਮਹਾਨ ਗੁਰੂ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋ। ਉਦਾਹਰਣ ਲਈ, ਆਪਣੇ ਰਸੂਲਾਂ ਨੂੰ ਚੇਲੇ ਬਣਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਉਂ ਇਹ ਹੁਕਮ ਮੰਨਣਾ ਚਾਹੀਦਾ ਸੀ। ਉਸ ਨੇ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।” ਫਿਰ ਉਸ ਨੇ ਕਿਹਾ: “ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:18, 19) ਤੁਸੀਂ ਯਿਸੂ ਦੇ ਟ੍ਰੇਨਿੰਗ ਦੇਣ ਦੇ ਤਰੀਕੇ ਦੀ ਰੀਸ ਕਿਵੇਂ ਕਰ ਸਕਦੇ ਹੋ?
7, 8. (ੳ) ਅੱਜ ਬਜ਼ੁਰਗ ਯਿਸੂ ਦੇ ਟ੍ਰੇਨਿੰਗ ਦੇਣ ਦੇ ਤਰੀਕੇ ਦੀ ਰੀਸ ਕਿਵੇਂ ਕਰ ਸਕਦੇ ਹਨ? (ਅ) ਟ੍ਰੇਨਿੰਗ ਵੇਲੇ ਭਰਾਵਾਂ ਦੀ ਤਾਰੀਫ਼ ਕਰਨੀ ਕਿਉਂ ਜ਼ਰੂਰੀ ਹੈ? (ੲ) ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵਿਚ ਕਿਹੜੇ ਸੁਝਾਅ ਬਜ਼ੁਰਗਾਂ ਦੀ ਮਦਦ ਕਰ ਸਕਦੇ ਹਨ? (“ ਭਰਾਵਾਂ ਨੂੰ ਟ੍ਰੇਨਿੰਗ ਕਿਵੇਂ ਦੇਈਏ?” ਨਾਂ ਦੀ ਡੱਬੀ ਦੇਖੋ।)
7 ਉਸ ਭਰਾ ਨੂੰ ਬਾਈਬਲ ਵਿੱਚੋਂ ਸਮਝਾਓ ਕਿ ਉਸ ਦਾ ਕੰਮ ਕਿਉਂ ਮਹੱਤਵਪੂਰਣ ਹੈ। ਇਸ ਤਰ੍ਹਾਂ ਤੁਸੀਂ ਬਾਈਬਲ ਦੇ ਅਸੂਲ ਵਰਤ ਕੇ ਟ੍ਰੇਨਿੰਗ ਦਿਓਗੇ। ਮਿਸਾਲ ਲਈ, ਤੁਸੀਂ ਇਕ ਭਰਾ ਨੂੰ ਕਹਿੰਦੇ ਹੋ ਕਿ ਉਹ ਕਿੰਗਡਮ ਹਾਲ ਦੇ ਗੇਟ ਦੇ ਸਾਮ੍ਹਣੇ ਸਫ਼ਾਈ ਰੱਖੇ ਅਤੇ ਧਿਆਨ ਰੱਖੇ ਕਿ ਅੰਦਰ ਆਉਣ-ਜਾਣ ਵਾਲਿਆਂ ਨੂੰ ਸੱਟ-ਚੋਟ ਲੱਗਣ ਦਾ ਖ਼ਤਰਾ ਨਾ ਹੋਵੇ। ਤੁਸੀਂ ਤੀਤੁਸ 2:10 ਉੱਤੇ ਚਰਚਾ ਕਰ ਕੇ ਉਸ ਨੂੰ ਸਮਝਾ ਸਕਦੇ ਹੋ ਕਿ ਸਫ਼ਾਈ ਰੱਖਣ ਨਾਲ ਕਿਵੇਂ ‘ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧੇਗੀ।’ ਨਾਲੇ ਉਸ ਨੂੰ ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਬਾਰੇ ਸੋਚਣ ਲਈ ਵੀ ਕਹੋ ਕਿ ਉਸ ਦੇ ਕੰਮ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ। ਟ੍ਰੇਨਿੰਗ ਦੌਰਾਨ ਇਸ ਤਰ੍ਹਾਂ ਗੱਲਬਾਤ ਕਰ ਕੇ ਤੁਸੀਂ ਉਸ ਦੀ ਮਦਦ ਕਰੋਗੇ ਕਿ ਉਹ ਸਿਰਫ਼ ਕੰਮ ਪੂਰਾ ਕਰਨ ’ਤੇ ਧਿਆਨ ਨਾ ਲਾਵੇ, ਸਗੋਂ ਸੋਚੇ ਕਿ ਦੂਜਿਆਂ ਨੂੰ ਕਿੰਨਾ ਫ਼ਾਇਦਾ ਹੋਵੇਗਾ। ਉਸ ਨੂੰ ਇਹ ਦੇਖ ਕੇ ਖ਼ੁਸ਼ੀ ਮਿਲੇਗੀ ਕਿ ਉਸ ਦੇ ਕੰਮ ਤੋਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਕਿੰਨਾ ਫ਼ਾਇਦਾ ਹੋ ਰਿਹਾ ਹੈ।
8 ਇਸ ਤੋਂ ਇਲਾਵਾ, ਉਸ ਦੀ ਤਾਰੀਫ਼ ਵੀ ਜ਼ਰੂਰ ਕਰੋ ਕਿ ਉਹ ਤੁਹਾਡੇ ਸੁਝਾਵਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਰੀਫ਼ ਕਰਨੀ ਇੰਨੀ ਜ਼ਰੂਰੀ ਕਿਉਂ ਹੈ? ਜਿਵੇਂ ਪਾਣੀ ਪਾਉਣ ਨਾਲ ਪੌਦਾ ਵਧਦਾ-ਫੁੱਲਦਾ ਹੈ, ਉਸੇ ਤਰ੍ਹਾਂ ਤਾਰੀਫ਼ ਮਿਲਣ ਨਾਲ ਉਹ ਭਰਾ ਵੀ ਮੰਡਲੀ ਵਿਚ ਤਰੱਕੀ ਕਰੇਗਾ।—ਮੱਤੀ 3:17 ਵਿਚਲਾ ਨੁਕਤਾ ਦੇਖੋ।
ਇਕ ਹੋਰ ਮੁਸ਼ਕਲ
9. (ੳ) ਅਮੀਰ ਦੇਸ਼ਾਂ ਵਿਚ ਕੁਝ ਬਜ਼ੁਰਗ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ? (ਅ) ਕੁਝ ਨੌਜਵਾਨ ਭਰਾ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਪਹਿਲ ਕਿਉਂ ਨਹੀਂ ਦਿੰਦੇ?
9 ਅਮੀਰ ਦੇਸ਼ਾਂ ਵਿਚ ਬਜ਼ੁਰਗਾਂ ਨੂੰ ਇਹ ਮੁਸ਼ਕਲ ਵੀ ਆ ਰਹੀ ਹੈ ਕਿ ਉਹ 20-30 ਸਾਲ ਦੇ ਭਰਾਵਾਂ ਨੂੰ ਮੰਡਲੀ ਦੇ ਕੰਮਾਂ ਵਿਚ ਹਿੱਸਾ ਲੈਣ ਦੀ ਪ੍ਰੇਰਣਾ ਕਿਵੇਂ ਦੇਣ। ਅਸੀਂ ਮੱਤੀ 10:24.
ਤਕਰੀਬਨ 20 ਪੱਛਮੀ ਦੇਸ਼ਾਂ ਵਿਚ ਤਜਰਬੇਕਾਰ ਬਜ਼ੁਰਗਾਂ ਨੂੰ ਪੁੱਛਿਆ ਕਿ ਕਿਉਂ ਕੁਝ ਨੌਜਵਾਨ ਭਰਾ ਮੰਡਲੀ ਵਿਚ ਜ਼ਿੰਮੇਵਾਰੀਆਂ ਲੈਣ ਤੋਂ ਪਿੱਛੇ ਹਟਦੇ ਹਨ। ਜ਼ਿਆਦਾਤਰ ਬਜ਼ੁਰਗਾਂ ਨੇ ਇਹ ਕਾਰਨ ਦੱਸਿਆ: ਛੋਟੀ ਉਮਰ ਤੋਂ ਕੁਝ ਨੌਜਵਾਨ ਭਰਾਵਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦੀ ਹੱਲਾਸ਼ੇਰੀ ਨਹੀਂ ਦਿੱਤੀ ਗਈ। ਅਸਲ ਵਿਚ, ਕੁਝ ਬੱਚੇ ਪਰਮੇਸ਼ੁਰ ਦੀ ਸੇਵਾ ਜ਼ਿਆਦਾ ਕਰਨੀ ਚਾਹੁੰਦੇ ਸਨ, ਪਰ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਆਪਣੀ ਪੜ੍ਹਾਈ-ਲਿਖਾਈ ਜਾਂ ਕੈਰੀਅਰ ਵੱਲ ਧਿਆਨ ਦੇਣ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਕਦੀ ਪਹਿਲ ਨਹੀਂ ਦਿੱਤੀ।—10, 11. (ੳ) ਇਕ ਬਜ਼ੁਰਗ ਹੌਲੀ-ਹੌਲੀ ਉਸ ਭਰਾ ਦੀ ਮਦਦ ਕਿਵੇਂ ਕਰ ਸਕਦਾ ਹੈ ਜਿਸ ਦੀ ਮੰਡਲੀ ਵਿਚ ਸੇਵਾ ਕਰਨ ਦੀ ਇੱਛਾ ਨਹੀਂ ਹੈ? (ਅ) ਅਜਿਹੇ ਭਰਾ ਨਾਲ ਬਜ਼ੁਰਗ ਬਾਈਬਲ ਦੀਆਂ ਕਿਹੜੀਆਂ ਆਇਤਾਂ ’ਤੇ ਚਰਚਾ ਕਰ ਸਕਦਾ ਹੈ ਅਤੇ ਕਿਉਂ? (ਫੁਟਨੋਟ ਦੇਖੋ।)
10 ਜੇ ਕਿਸੇ ਭਰਾ ਦੀ ਮੰਡਲੀ ਵਿਚ ਸੇਵਾ ਕਰਨ ਦੀ ਇੱਛਾ ਨਹੀਂ ਹੈ, ਤਾਂ ਤੁਸੀਂ ਧੀਰਜ ਨਾਲ ਮਿਹਨਤ ਕਰ ਕੇ ਉਸ ਦੀ ਸੋਚ ਬਦਲ ਸਕਦੇ ਹੋ। ਮਿਸਾਲ ਲਈ, ਇਕ ਮਾਲੀ ਕੁਝ ਪੌਦਿਆਂ ਦੇ ਤਣੇ ਹੌਲੀ-ਹੌਲੀ ਸਿੱਧੇ ਕਰਦਾ ਹੈ ਤਾਂਕਿ ਪੌਦੇ ਸਿੱਧੇ ਵਧਣ। ਉਸੇ ਤਰ੍ਹਾਂ ਤੁਸੀਂ ਵੀ ਹੌਲੀ-ਹੌਲੀ ਕੁਝ ਭਰਾਵਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹੋ ਕਿ ਮੰਡਲੀ ਵਿਚ ਸੇਵਾ ਕਰਨ ਲਈ ਉਨ੍ਹਾਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ਪਰ ਕਿਵੇਂ?
11 ਕਿਸੇ ਭਰਾ ਨਾਲ ਦੋਸਤੀ ਕਰਨ ਲਈ ਉਸ ਨਾਲ ਸਮਾਂ ਗੁਜ਼ਾਰੋ। ਉਸ ਨੂੰ ਦੱਸੋ ਕਿ ਮੰਡਲੀ ਨੂੰ ਉਸ ਦੀ ਲੋੜ ਹੈ। ਫਿਰ ਸਮੇਂ-ਸਮੇਂ ਤੇ ਉਸ ਨਾਲ ਬੈਠ ਕੇ ਬਾਈਬਲ ਦੀਆਂ ਕੁਝ ਖ਼ਾਸ ਆਇਤਾਂ ਦੀ ਚਰਚਾ ਕਰੋ ਅਤੇ ਉਸ ਨੂੰ ਯਹੋਵਾਹ ਨਾਲ ਕੀਤੇ ਸਮਰਪਣ ਦੇ ਵਾਅਦੇ ਬਾਰੇ ਸੋਚਣ ਲਈ ਕਹੋ। (ਉਪ. 5:4; ਯਸਾ. 6:8; ਮੱਤੀ 6:24, 33; ਲੂਕਾ 9:57-62; 1 ਕੁਰਿੰ. 15:58; 2 ਕੁਰਿੰ. 5:15; 13:5) ਤੁਸੀਂ ਉਸ ਨੂੰ ਪੁੱਛ ਸਕਦੇ ਹੋ, ‘ਜਦੋਂ ਤੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਤਾਂ ਤੂੰ ਕੀ ਵਾਅਦਾ ਕੀਤਾ ਸੀ?’ ਅਜਿਹੇ ਸਵਾਲਾਂ ਦੀ ਮਦਦ ਨਾਲ ਉਸ ਦੇ ਦਿਲ ਨੂੰ ਛੋਹਣ ਦੀ ਕੋਸ਼ਿਸ਼ ਕਰੋ, ‘ਜਿਸ ਦਿਨ ਤੂੰ ਬਪਤਿਸਮਾ ਲਿਆ ਸੀ, ਤਾਂ ਤੈਨੂੰ ਕੀ ਲੱਗਦਾ ਕਿ ਯਹੋਵਾਹ ਨੇ ਕਿੱਦਾਂ ਮਹਿਸੂਸ ਕੀਤਾ ਹੋਣਾ?’ (ਕਹਾ. 27:11) ‘ਅਤੇ ਸ਼ੈਤਾਨ ਨੇ ਕਿੱਦਾਂ ਮਹਿਸੂਸ ਕੀਤਾ ਸੀ?’ (1 ਪਤ. 5:8) ਅਜਿਹੀਆਂ ਆਇਤਾਂ ਦਾ ਉਸ ਭਰਾ ਦੇ ਦਿਲ ’ਤੇ ਡੂੰਘਾ ਅਸਰ ਪੈ ਸਕਦਾ ਹੈ।—ਇਬਰਾਨੀਆਂ 4:12 ਪੜ੍ਹੋ। *
ਭਰਾਵੋ, ਵਫ਼ਾਦਾਰੀ ਦਾ ਸਬੂਤ ਦਿਓ
12, 13. (ੳ) ਟ੍ਰੇਨਿੰਗ ਦੌਰਾਨ ਅਲੀਸ਼ਾ ਦਾ ਰਵੱਈਆ ਕਿਹੋ ਜਿਹਾ ਸੀ? (ਅ) ਯਹੋਵਾਹ ਨੇ ਅਲੀਸ਼ਾ ਨੂੰ ਵਫ਼ਾਦਾਰੀ ਦਾ ਕੀ ਇਨਾਮ ਦਿੱਤਾ ਸੀ?
12 ਨੌਜਵਾਨ ਭਰਾਵੋ, ਮੰਡਲੀ ਨੂੰ ਤੁਹਾਡੀ ਮਦਦ ਦੀ ਲੋੜ ਹੈ। ਪਰਮੇਸ਼ੁਰ ਦੀ ਸੇਵਾ ਵਧੀਆ ਤਰੀਕੇ ਨਾਲ ਕਰਨ ਲਈ ਤੁਹਾਨੂੰ ਕਿਹੋ ਜਿਹਾ ਰਵੱਈਆ ਦਿਖਾਉਣਾ ਚਾਹੀਦਾ ਹੈ? ਆਓ ਆਪਾਂ ਜਵਾਬ ਜਾਣਨ ਲਈ ਪੁਰਾਣੇ ਜ਼ਮਾਨੇ ਦੇ ਇਕ ਵਿਅਕਤੀ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਉੱਤੇ ਗੌਰ ਕਰੀਏ।
13 ਲਗਭਗ 3,000 ਸਾਲ ਪਹਿਲਾਂ, ਨਬੀ ਏਲੀਯਾਹ ਨੇ ਅਲੀਸ਼ਾ ਨੂੰ ਸੱਦਾ ਦਿੱਤਾ ਕਿ ਉਹ ਉਸ ਦਾ ਸੇਵਕ ਬਣੇ। ਅਲੀਸ਼ਾ ਨੇ ਤੁਰੰਤ ਸੱਦਾ ਸਵੀਕਾਰ ਕਰ ਲਿਆ ਅਤੇ ਵਫ਼ਾਦਾਰੀ ਨਾਲ ਏਲੀਯਾਹ ਦੀ ਸੇਵਾ ਕੀਤੀ। (2 ਰਾਜ. 3:11) ਫਿਰ ਤਕਰੀਬਨ 6 ਸਾਲ ਟ੍ਰੇਨਿੰਗ ਲੈਣ ਤੋਂ ਬਾਅਦ ਅਲੀਸ਼ਾ ਨੂੰ ਪਤਾ ਲੱਗਾ ਕਿ ਇਜ਼ਰਾਈਲ ਵਿਚ ਨਬੀ ਦੇ ਤੌਰ ਤੇ ਏਲੀਯਾਹ ਦਾ ਕੰਮ ਖ਼ਤਮ ਹੋਣ ਵਾਲਾ ਸੀ। ਉਸ ਸਮੇਂ ਏਲੀਯਾਹ ਨੇ ਆਪਣੇ ਸਿਖਾਏ ਹੋਏ ਚੇਲੇ ਨੂੰ ਤਿੰਨ ਵਾਰ ਰੋਕਿਆ ਕਿ ਉਹ ਉਸ ਦੇ ਪਿੱਛੇ ਨਾ ਆਵੇ। ਪਰ ਅਲੀਸ਼ਾ ਨੇ ਤਿੰਨੇ ਵਾਰ ਏਲੀਯਾਹ ਨੂੰ ਕਿਹਾ: “ਮੈਂ ਤੈਨੂੰ ਨਹੀਂ ਛੱਡਾਂਗਾ!” ਉਸ ਨੇ ਏਲੀਯਾਹ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਇਸੇ ਕਰਕੇ ਯਹੋਵਾਹ ਨੇ ਅਲੀਸ਼ਾ ਨੂੰ ਉਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ। ਜਦੋਂ ਏਲੀਯਾਹ ਚਮਤਕਾਰੀ ਢੰਗ ਨਾਲ ਵਿਦਿਆ ਹੋਇਆ, ਤਾਂ ਅਲੀਸ਼ਾ ਨੇ ਉਸ ਨੂੰ ਆਪਣੀ ਅੱਖੀਂ ਜਾਂਦੇ ਹੋਏ ਦੇਖਿਆ।—2 ਰਾਜ. 2:1-12.
14. (ੳ) ਅੱਜ ਟ੍ਰੇਨਿੰਗ ਲੈ ਰਹੇ ਭਰਾ ਅਲੀਸ਼ਾ ਦੀ ਰੀਸ ਕਿਵੇਂ ਕਰ ਸਕਦੇ ਹਨ? (ਅ) ਉਨ੍ਹਾਂ ਲਈ ਵਫ਼ਾਦਾਰ ਰਹਿਣਾ ਐਨਾ ਜ਼ਰੂਰੀ ਕਿਉਂ ਹੈ?
14 ਤੁਸੀਂ ਅੱਜ ਅਲੀਸ਼ਾ ਦੀ ਰੀਸ ਕਿਵੇਂ ਕਰ ਸਕਦੇ ਹੋ? ਜੋ ਵੀ ਕੰਮ ਤੁਹਾਨੂੰ ਦਿੱਤਾ ਜਾਂਦਾ ਹੈ, ਚਾਹੇ ਉਹ ਛੋਟਾ ਹੀ ਕਿਉਂ ਨਾ ਹੋਵੇ, ਤੁਰੰਤ ਉਸ ਨੂੰ ਸਵੀਕਾਰ ਕਰੋ। ਜੋ ਬਜ਼ੁਰਗ ਤੁਹਾਨੂੰ ਟ੍ਰੇਨਿੰਗ ਦੇ ਰਿਹਾ ਹੈ, ਉਸ ਨੂੰ ਆਪਣਾ ਜ਼ਬੂ. 101:6; 2 ਤਿਮੋਥਿਉਸ 2:2 ਪੜ੍ਹੋ।
ਦੋਸਤ ਸਮਝੋ ਅਤੇ ਉਸ ਨੂੰ ਦੱਸੋ ਕਿ ਤੁਸੀਂ ਉਸ ਦੀ ਮਦਦ ਦੀ ਕਿੰਨੀ ਕਦਰ ਕਰਦੇ ਹੋ। ਇਸ ਤਰ੍ਹਾਂ ਤੁਸੀਂ ਉਸ ਨੂੰ ਇਕ ਤਰ੍ਹਾਂ ਕਹਿ ਰਹੇ ਹੋਵੋਗੇ: “ਮੈਂ ਤੈਨੂੰ ਨਹੀਂ ਛੱਡਾਂਗਾ।” ਸਭ ਤੋਂ ਜ਼ਰੂਰੀ ਇਹ ਹੈ ਕਿ ਤੁਹਾਨੂੰ ਜੋ ਕੰਮ ਦਿੱਤਾ ਗਿਆ ਹੈ, ਉਸ ਨੂੰ ਵਫ਼ਾਦਾਰੀ ਨਾਲ ਕਰੋ। ਇਹ ਐਨਾ ਜ਼ਰੂਰੀ ਕਿਉਂ ਹੈ? ਜੇ ਤੁਸੀਂ ਵਫ਼ਾਦਾਰ ਤੇ ਭਰੋਸੇਯੋਗ ਹੋਣ ਦਾ ਸਬੂਤ ਦਿਓਗੇ, ਤਾਂ ਹੀ ਬਜ਼ੁਰਗਾਂ ਨੂੰ ਯਕੀਨ ਹੋਵੇਗਾ ਕਿ ਯਹੋਵਾਹ ਤੁਹਾਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਦੇਣੀਆਂ ਚਾਹੁੰਦਾ ਹੈ।—ਆਦਰ ਦਿਖਾਓ
15, 16. (ੳ) ਅਲੀਸ਼ਾ ਨੇ ਆਪਣੇ ਗੁਰੂ ਦਾ ਕਿਨ੍ਹਾਂ ਤਰੀਕਿਆਂ ਨਾਲ ਆਦਰ ਕੀਤਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਲੀਸ਼ਾ ਦੀ ਕਿਹੜੀ ਗੱਲ ਤੋਂ ਹੋਰ ਨਬੀਆਂ ਨੂੰ ਭਰੋਸਾ ਹੋਇਆ?
15 ਅਲੀਸ਼ਾ ਦੇ ਬਿਰਤਾਂਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅੱਜ ਭਰਾ ਤਜਰਬੇਕਾਰ ਬਜ਼ੁਰਗਾਂ ਦਾ ਕਿਵੇਂ ਆਦਰ ਕਰ ਸਕਦੇ ਹਨ। ਯਰੀਹੋ ਵਿਚ ਕੁਝ ਨਬੀਆਂ ਨੂੰ ਮਿਲਣ ਤੋਂ ਬਾਅਦ ਏਲੀਯਾਹ ਅਤੇ ਅਲੀਸ਼ਾ ਤੁਰਦੇ-ਤੁਰਦੇ ਯਰਦਨ ਦਰਿਆ ਕੰਢੇ ਪਹੁੰਚੇ। ਉੱਥੇ “ਏਲੀਯਾਹ ਨੇ ਆਪਣੀ ਚੱਦਰ ਲਈ ਅਰ ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਰ ਉਹ ਪਾਟ ਕੇ ਐਧਰ ਔਧਰ ਹੋ ਗਿਆ।” ਉਹ ਸੁੱਕੀ ਥਾਂ ਰਾਹੀਂ ਦਰਿਆ ਪਾਰ ਕਰਨ ਤੋਂ ਬਾਅਦ ‘ਗੱਲਾਂ ਕਰਦੇ ਕਰਦੇ ਤੁਰਦੇ ਗਏ।’ ਅਲੀਸ਼ਾ ਧਿਆਨ ਨਾਲ ਉਸ ਦੀਆਂ ਗੱਲਾਂ ਸੁਣਦਾ ਰਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਅਲੀਸ਼ਾ ਨੇ ਇਹ ਨਹੀਂ ਸੋਚਿਆ ਕਿ ਉਸ ਨੇ ਸਾਰਾ ਕੁਝ ਸਿੱਖ ਲਿਆ ਸੀ। ਫਿਰ ਏਲੀਯਾਹ ਇਕ ਵਾਵਰੋਲੇ ਵਿਚ ਆਕਾਸ਼ ਨੂੰ ਚੜ੍ਹ ਗਿਆ। ਬਾਅਦ ਵਿਚ ਯਰਦਨ ਦਰਿਆ ਕੋਲ ਆ ਕੇ ਅਲੀਸ਼ਾ ਨੇ ਏਲੀਯਾਹ ਦੀ ਚਾਦਰ ਨੂੰ ਪਾਣੀ ’ਤੇ ਮਾਰ ਕੇ ਕਿਹਾ: “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” ਇਕ ਵਾਰ ਫਿਰ ਪਾਣੀ ਵੱਖ ਹੋ ਗਿਆ।—2 ਰਾਜ. 2:8-14.
16 ਕੀ ਤੁਸੀਂ ਧਿਆਨ ਦਿੱਤਾ ਕਿ ਅਲੀਸ਼ਾ ਦਾ ਪਹਿਲਾ ਚਮਤਕਾਰ ਉਹੀ ਸੀ ਜੋ ਏਲੀਯਾਹ ਦਾ ਆਖ਼ਰੀ ਚਮਤਕਾਰ ਸੀ? ਇਹ ਦਿਲਚਸਪੀ ਦੀ ਗੱਲ ਕਿਉਂ ਹੈ? ਅਲੀਸ਼ਾ ਨੇ ਇਹ ਨਹੀਂ ਸੋਚਿਆ ਕਿ ਹੁਣ ਉਹ ਨਬੀ ਬਣ ਗਿਆ ਸੀ, ਇਸ ਕਰਕੇ ਉਹ ਆਪਣੇ ਤਰੀਕੇ ਨਾਲ ਨਬੀ ਦਾ ਕੰਮ ਕਰ ਸਕਦਾ ਸੀ। ਇਸ ਦੀ ਬਜਾਇ, ਉਸ ਨੇ ਏਲੀਯਾਹ ਦੇ ਤਰੀਕੇ ਅਨੁਸਾਰ ਕੰਮ ਕਰ ਕੇ ਆਪਣੇ ਗੁਰੂ ਲਈ ਆਦਰ ਦਿਖਾਇਆ ਅਤੇ ਇਸ ਤੋਂ ਦੂਸਰੇ ਨਬੀਆਂ ਨੂੰ ਵੀ ਅਲੀਸ਼ਾ ਉੱਤੇ ਭਰੋਸਾ ਹੋਇਆ। (2 ਰਾਜ. 2:15) ਫਿਰ ਅਲੀਸ਼ਾ ਦੀ 60 ਸਾਲ ਲੰਬੀ ਸੇਵਾ ਦੌਰਾਨ ਯਹੋਵਾਹ ਨੇ ਉਸ ਤੋਂ ਏਲੀਯਾਹ ਨਾਲੋਂ ਵੀ ਜ਼ਿਆਦਾ ਚਮਤਕਾਰ ਕਰਵਾਏ। ਟ੍ਰੇਨਿੰਗ ਲੈਣ ਵਾਲੇ ਭਰਾ ਇਸ ਤੋਂ ਕੀ ਸਿੱਖ ਸਕਦੇ ਹਨ?
17. (ੳ) ਅੱਜ ਭਰਾ ਅਲੀਸ਼ਾ ਵਰਗਾ ਰਵੱਈਆ ਕਿਵੇਂ ਦਿਖਾ ਸਕਦੇ ਹਨ? (ਅ) ਸਮਾਂ ਆਉਣ ਤੇ ਯਹੋਵਾਹ ਵਫ਼ਾਦਾਰੀ ਨਾਲ ਸੇਵਾ ਕਰਨ ਵਾਲੇ ਭਰਾਵਾਂ ਨੂੰ ਕਿਵੇਂ ਇਸਤੇਮਾਲ ਕਰ ਸਕਦਾ ਹੈ?
17 ਇਹ ਨਾ ਸੋਚੋ ਕਿ ਜਦੋਂ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ, ਤਾਂ ਤੁਸੀਂ ਆਪਣੇ ਮੁਤਾਬਕ ਤਬਦੀਲੀਆਂ ਕਰ ਕੇ ਅਲੱਗ ਤਰੀਕੇ ਨਾਲ ਕੰਮ ਕਰ ਸਕਦੇ ਹੋ। ਯਾਦ ਰੱਖੋ ਕਿ ਕੰਮ ਕਰਨ ਦੇ ਤਰੀਕੇ ਵਿਚ ਤਬਦੀਲੀ ਤੁਹਾਡੀ ਇੱਛਾ ਦੇ ਮੁਤਾਬਕ ਨਹੀਂ, ਸਗੋਂ ਮੰਡਲੀ ਦੀਆਂ ਲੋੜਾਂ ਅਤੇ ਯਹੋਵਾਹ ਦੇ ਸੰਗਠਨ ਵੱਲੋਂ ਦਿੱਤੀਆਂ ਜਾਂਦੀਆਂ ਹਿਦਾਇਤਾਂ ਮੁਤਾਬਕ ਕੀਤੀ ਜਾਣੀ ਚਾਹੀਦੀ ਹੈ। ਏਲੀਯਾਹ ਨਬੀ ਦੇ ਤਰੀਕੇ ਮੁਤਾਬਕ ਕੰਮ ਜਾਰੀ ਰੱਖਣ ਕਰਕੇ ਅਲੀਸ਼ਾ ਉੱਤੇ ਦੂਜੇ ਨਬੀਆਂ ਨੂੰ ਭਰੋਸਾ ਹੋਇਆ ਸੀ। ਉਸੇ ਤਰ੍ਹਾਂ ਤਜਰਬੇਕਾਰ ਬਜ਼ੁਰਗਾਂ ਦੁਆਰਾ ਵਰਤੇ ਜਾਂਦੇ ਬਾਈਬਲ-ਆਧਾਰਿਤ ਤਰੀਕਿਆਂ ਨੂੰ ਵਰਤ ਕੇ ਤੁਸੀਂ ਉਨ੍ਹਾਂ ਬਜ਼ੁਰਗਾਂ ਲਈ ਆਦਰ ਦਿਖਾਓਗੇ ਅਤੇ ਭੈਣਾਂ-ਭਰਾਵਾਂ ਨੂੰ ਤੁਹਾਡੇ ’ਤੇ ਭਰੋਸਾ ਹੋਵੇਗਾ। (1 ਕੁਰਿੰਥੀਆਂ 4:17 ਪੜ੍ਹੋ।) ਪਰ ਜਿੱਦਾਂ-ਜਿੱਦਾਂ ਤੁਹਾਨੂੰ ਤਜਰਬਾ ਹੋਵੇਗਾ, ਉੱਦਾਂ-ਉੱਦਾਂ ਤੁਸੀਂ ਪਰਮੇਸ਼ੁਰ ਦੇ ਸੰਗਠਨ ਤੋਂ ਮਿਲੀਆਂ ਹਿਦਾਇਤਾਂ ਮੁਤਾਬਕ ਤਬਦੀਲੀਆਂ ਕਰ ਸਕੋਗੇ ਜਿਨ੍ਹਾਂ ਦੀ ਮਦਦ ਨਾਲ ਮੰਡਲੀ ਤਰੱਕੀ ਕਰ ਸਕੇਗੀ। ਸਮਾਂ ਆਉਣ ਤੇ ਤੁਹਾਡੀ ਵਫ਼ਾਦਾਰੀ ਦੇਖ ਕੇ ਯਹੋਵਾਹ ਅਲੀਸ਼ਾ ਵਾਂਗ ਤੁਹਾਡੇ ਤੋਂ ਵੀ ਵੱਡੇ-ਵੱਡੇ ਕੰਮ ਕਰਾਵੇਗਾ।—ਯੂਹੰ. 14:12.
18. ਭਰਾਵਾਂ ਨੂੰ ਟ੍ਰੇਨਿੰਗ ਦੇਣ ਵਿਚ ਪਹਿਲ ਕਿਉਂ ਕੀਤੀ ਜਾਣੀ ਚਾਹੀਦੀ ਹੈ?
18 ਸਾਨੂੰ ਉਮੀਦ ਹੈ ਕਿ ਇਸ ਲੇਖ ਵਿਚ ਅਤੇ ਪਿਛਲੇ ਲੇਖ ਵਿਚ ਦਿੱਤੇ ਸੁਝਾਵਾਂ ਤੋਂ ਹੋਰ ਬਜ਼ੁਰਗਾਂ ਨੂੰ ਹੱਲਾਸ਼ੇਰੀ ਮਿਲੇਗੀ ਕਿ ਉਹ ਭਰਾਵਾਂ ਨੂੰ ਟ੍ਰੇਨਿੰਗ ਦੇਣ ਲਈ ਸਮਾਂ ਕੱਢਣ। ਸਾਡੀ ਦੁਆ ਹੈ ਕਿ ਕਾਬਲ ਭਰਾ ਖ਼ੁਸ਼ੀ-ਖ਼ੁਸ਼ੀ ਟ੍ਰੇਨਿੰਗ ਲੈਣ ਅਤੇ ਫਿਰ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਸਿੱਖੀਆਂ ਗੱਲਾਂ ਤੋਂ ਫ਼ਾਇਦਾ ਲੈਣ। ਇਸ ਤਰ੍ਹਾਂ ਕਰਨ ਨਾਲ ਦੁਨੀਆਂ ਭਰ ਵਿਚ ਮੰਡਲੀਆਂ ਦੇ ਭੈਣ-ਭਰਾ ਮਜ਼ਬੂਤ ਹੋਣਗੇ ਅਤੇ ਸਾਨੂੰ ਸਾਰਿਆਂ ਨੂੰ ਆਉਣ ਵਾਲੇ ਮੁਸ਼ਕਲ ਸਮੇਂ ਵਿਚ ਵਫ਼ਾਦਾਰ ਰਹਿਣ ਵਿਚ ਮਦਦ ਮਿਲੇਗੀ।
^ ਪੈਰਾ 5 ਜੇ ਕੋਈ ਨੌਜਵਾਨ ਭਰਾ ਸਮਝਦਾਰੀ ਅਤੇ ਨਿਮਰਤਾ ਦਾ ਸਬੂਤ ਦਿੰਦਾ ਹੈ ਅਤੇ ਬਾਈਬਲ ਵਿਚ ਦੱਸੀਆਂ ਮੰਗਾਂ ਪੂਰੀਆਂ ਕਰਦਾ ਹੈ, ਤਾਂ ਬਜ਼ੁਰਗ ਉਸ ਦੀ ਸਹਾਇਕ ਸੇਵਕ ਬਣਨ ਲਈ ਸਿਫ਼ਾਰਸ਼ ਕਰ ਸਕਦੇ ਹਨ, ਭਾਵੇਂ ਕਿ ਉਸ ਦੀ ਉਮਰ ਅਜੇ 20 ਸਾਲ ਦੀ ਨਹੀਂ ਹੋਈ ਹੈ।—1 ਤਿਮੋ. 3:8-10, 12; ਸਾਡੀ ਰਾਜ ਸੇਵਕਾਈ ਮਈ 2000, ਸਫ਼ਾ 8 ਦੇਖੋ।
^ ਪੈਰਾ 11 ਤੁਸੀਂ ਪਹਿਰਾਬੁਰਜ 15 ਅਪ੍ਰੈਲ 2012, ਸਫ਼ੇ 14-16, ਪੈਰੇ 8-13 ਅਤੇ ਕਿਤਾਬ “ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ,” ਅਧਿਆਇ 16, ਪੈਰੇ 1-3 ਉੱਤੇ ਚਰਚਾ ਕਰ ਸਕਦੇ ਹੋ।