ਅਧਿਐਨ ਲੇਖ 9
ਯਿਸੂ ਵਾਂਗ ਦੂਜਿਆਂ ਦਾ ਭਲਾ ਕਰੋ
“ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂ. 20:35.
ਗੀਤ 17 “ਮੈਂ ਚਾਹੁੰਦਾ ਹਾਂ”
ਖ਼ਾਸ ਗੱਲਾਂ *
1. ਯਹੋਵਾਹ ਦੇ ਗਵਾਹ ਕਿਹੜੇ-ਕਿਹੜੇ ਕੰਮ ਕਰਦੇ ਹਨ ਅਤੇ ਕਿਉਂ?
ਬਹੁਤ ਸਮਾਂ ਪਹਿਲਾਂ ਹੀ ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਯਹੋਵਾਹ ਦੇ ਲੋਕ ਉਸ ਦੇ ਪੁੱਤਰ ਅਧੀਨ ਆਪਣੇ ਆਪ ਨੂੰ ਉਸ ਦੀ ਸੇਵਾ ਵਾਸਤੇ “ਖ਼ੁਸ਼ੀ-ਖ਼ੁਸ਼ੀ ਪੇਸ਼ ਕਰਨਗੇ।” (ਜ਼ਬੂ. 110:3) ਬਿਨਾਂ ਸ਼ੱਕ, ਅੱਜ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਹਰ ਸਾਲ ਯਹੋਵਾਹ ਦੇ ਜੋਸ਼ੀਲੇ ਸੇਵਕ ਕਰੋੜਾਂ ਹੀ ਘੰਟੇ ਪ੍ਰਚਾਰ ਦੇ ਕੰਮ ਵਿਚ ਲਾਉਂਦੇ ਹਨ। ਉਹ ਇਹ ਕੰਮ ਖ਼ੁਸ਼ੀ-ਖ਼ੁਸ਼ੀ ਅਤੇ ਆਪਣੇ ਖ਼ਰਚੇ ’ਤੇ ਕਰਦੇ ਹਨ। ਉਹ ਬਹੁਤ ਸਾਰਾ ਸਮਾਂ ਭੈਣਾਂ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਨ, ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਨ੍ਹਾਂ ਦੀ ਨਿਹਚਾ ਪੱਕੀ ਕਰਨ ਵਿਚ ਵੀ ਲਾਉਂਦੇ ਹਨ। ਇਹ ਜ਼ਿੰਮੇਵਾਰ ਭਰਾ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਮਿਲਣ ਜਾਂਦੇ ਹਨ ਅਤੇ ਮੀਟਿੰਗਾਂ ਵਿਚ ਆਪਣੇ ਭਾਸ਼ਣਾਂ ਦੀ ਤਿਆਰੀ ਕਰਨ ਲਈ ਅਣਗਿਣਤ ਘੰਟੇ ਲਾਉਂਦੇ ਹਨ। ਭੈਣ-ਭਰਾ ਇਹ ਸਾਰੇ ਕੰਮ ਕਿਉਂ ਕਰਦੇ ਹਨ? ਕਿਉਂਕਿ ਉਹ ਯਹੋਵਾਹ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਨ।—ਮੱਤੀ 22:37-39.
2. ਰੋਮੀਆਂ 15:1-3 ਮੁਤਾਬਕ ਯਿਸੂ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਰੱਖੀ?
2 ਯਿਸੂ ਨੇ ਆਪਣੇ ਤੋਂ ਪਹਿਲਾਂ ਦੂਜਿਆਂ ਦੀ ਪਰਵਾਹ ਕਰਨ ਵਿਚ ਸਾਡੇ ਲਈ ਵਧੀਆ ਮਿਸਾਲ ਰੱਖੀ। ਅਸੀਂ ਵੀ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (ਰੋਮੀਆਂ 15:1-3 ਪੜ੍ਹੋ।) ਯਿਸੂ ਦੀ ਰੀਸ ਕਰਨ ਵਾਲਿਆਂ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂ. 20:35.
3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
3 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਦੂਜਿਆਂ ਦਾ ਭਲਾ ਕਰਨ ਲਈ ਕਿਹੜੀਆਂ ਕੁਰਬਾਨੀਆਂ ਕੀਤੀਆਂ ਸਨ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਦੂਜਿਆਂ ਦਾ ਭਲਾ ਕਰਨ ਦੀ ਆਪਣੀ ਇੱਛਾ ਨੂੰ ਹੋਰ ਕਿਵੇਂ ਵਧਾ ਸਕਦੇ ਹਾਂ।
ਯਿਸੂ ਦੀ ਰੀਸ ਕਰੋ
4. ਯਿਸੂ ਨੇ ਆਪਣੇ ਤੋਂ ਪਹਿਲਾਂ ਦੂਜਿਆਂ ਦੀਆਂ ਲੋੜਾਂ ਵੱਲ ਕਿਵੇਂ ਧਿਆਨ ਦਿੱਤਾ?
4ਯਿਸੂ ਨੇ ਥੱਕੇ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਮਦਦ ਕੀਤੀ। ਇਕ ਵਾਰ ਜਦੋਂ ਯਿਸੂ ਸ਼ਾਇਦ ਕਫ਼ਰਨਾਹੂਮ ਨੇੜੇ ਸੀ, ਤਾਂ ਇਕ ਪਹਾੜ ’ਤੇ ਭੀੜਾਂ ਦੀਆਂ ਭੀੜਾਂ ਲੂਕਾ 6:12-20.
ਉਸ ਨੂੰ ਮਿਲਣ ਲਈ ਇਕੱਠੀਆਂ ਹੋ ਗਈਆਂ। ਗੌਰ ਕਰੋ ਉਦੋਂ ਯਿਸੂ ਨੇ ਕੀ ਕੀਤਾ। ਯਿਸੂ ਨੇ ਪੂਰੀ ਰਾਤ ਪ੍ਰਾਰਥਨਾ ਕੀਤੀ ਸੀ ਜਿਸ ਕਰਕੇ ਉਹ ਜ਼ਰੂਰ ਥੱਕਿਆ ਹੋਣਾ! ਪਰ ਜਦੋਂ ਉਸ ਨੇ ਭੀੜਾਂ ਦੇਖੀਆਂ, ਤਾਂ ਉਸ ਨੂੰ ਗ਼ਰੀਬਾਂ ਅਤੇ ਬੀਮਾਰਾਂ ’ਤੇ ਬਹੁਤ ਤਰਸ ਆਇਆ। ਉਸ ਨੇ ਸਿਰਫ਼ ਬੀਮਾਰਾਂ ਨੂੰ ਚੰਗਾ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਹੌਸਲਾ ਦੇਣ ਵਾਲਾ ਇਕ ਭਾਸ਼ਣ ਵੀ ਦਿੱਤਾ ਜਿਸ ਨੂੰ ਬਾਈਬਲ ਵਿਚ ਪਹਾੜੀ ਉਪਦੇਸ਼ ਕਿਹਾ ਗਿਆ ਹੈ।—5. ਥੱਕੇ ਹੋਣ ਤੇ ਪਰਿਵਾਰ ਦੇ ਮੁਖੀ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?
5ਪਰਿਵਾਰ ਦੇ ਮੁਖੀ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ? ਕਲਪਨਾ ਕਰੋ ਕਿ ਇਕ ਪਰਿਵਾਰ ਦਾ ਮੁਖੀ ਸਾਰਾ ਦਿਨ ਕੰਮ ਕਰ ਕੇ ਥੱਕਿਆ-ਟੁੱਟਿਆ ਘਰ ਵਾਪਸ ਆਉਂਦਾ ਹੈ। ਉਸ ਦਾ ਦਿਲ ਕਰਦਾ ਹੈ ਕਿ ਉਸ ਸ਼ਾਮ ਉਹ ਪਰਿਵਾਰਕ ਸਟੱਡੀ ਨਾ ਕਰੇ। ਪਰ ਉਹ ਪ੍ਰਾਰਥਨਾ ਵਿਚ ਯਹੋਵਾਹ ਤੋਂ ਸਟੱਡੀ ਕਰਾਉਣ ਲਈ ਤਾਕਤ ਮੰਗਦਾ। ਯਹੋਵਾਹ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ ਅਤੇ ਉਹ ਹਰ ਵਾਰ ਦੀ ਤਰ੍ਹਾਂ ਆਪਣੇ ਪਰਿਵਾਰ ਨਾਲ ਸਟੱਡੀ ਕਰਦਾ ਹੈ। ਉਸ ਸ਼ਾਮ ਉਸ ਦੇ ਬੱਚਿਆਂ ਨੇ ਇਕ ਅਹਿਮ ਸਬਕ ਸਿੱਖਿਆ ਕਿ ਉਨ੍ਹਾਂ ਦੇ ਮਾਪਿਆਂ ਲਈ ਯਹੋਵਾਹ ਦੀ ਸੇਵਾ ਕਰਨੀ ਸਭ ਤੋਂ ਜ਼ਿਆਦਾ ਅਹਿਮ ਹੈ।
6. ਉਦਾਹਰਣ ਦੇ ਕੇ ਸਮਝਾਓ ਕਿ ਯਿਸੂ ਨੇ ਆਪਣਾ ਸਮਾਂ ਲੋਕਾਂ ਨੂੰ ਕਿਵੇਂ ਦਿੱਤਾ?
6ਯਿਸੂ ਨੇ ਉਦੋਂ ਵੀ ਲੋਕਾਂ ਨੂੰ ਸਮਾਂ ਦਿੱਤਾ ਜਦੋਂ ਉਹ ਇਕੱਲਾ ਰਹਿਣਾ ਚਾਹੁੰਦਾ ਸੀ। ਜ਼ਰਾ ਸੋਚੋ ਕਿ ਯਿਸੂ ਨੂੰ ਉਸ ਸਮੇਂ ਕਿੱਦਾਂ ਲੱਗਾ ਹੋਣਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋਸਤ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਵਢਵਾ ਦਿੱਤਾ ਗਿਆ ਸੀ। ਇਹ ਸੁਣ ਕੇ ਯਿਸੂ ਦਾ ਦਿਲ ਬਹੁਤ ਜ਼ਿਆਦਾ ਦੁਖੀ ਹੋਇਆ ਹੋਣਾ। ਬਾਈਬਲ ਦੱਸਦੀ ਹੈ ਕਿ ਯੂਹੰਨਾ ਦੀ ਮੌਤ ਬਾਰੇ “ਸੁਣ ਕੇ ਯਿਸੂ ਕਿਸ਼ਤੀ ਵਿਚ ਬੈਠ ਕੇ ਕਿਸੇ ਇਕਾਂਤ ਜਗ੍ਹਾ ਚਲਾ ਗਿਆ।” (ਮੱਤੀ 14:10-13) ਅਸੀਂ ਸਮਝ ਸਕਦੇ ਹਾਂ ਕਿ ਯਿਸੂ ਇਕਾਂਤ ਜਗ੍ਹਾ ’ਤੇ ਕਿਉਂ ਜਾਣਾ ਚਾਹੁੰਦਾ ਸੀ। ਸਾਡੇ ਵਿੱਚੋਂ ਕਈ ਜਣੇ ਸੋਗ ਮਨਾਉਂਦੇ ਵੇਲੇ ਇਕੱਲੇ ਰਹਿਣਾ ਚਾਹੁੰਦੇ ਹਨ। ਪਰ ਯਿਸੂ ਤਾਂ ਇਹ ਵੀ ਨਹੀਂ ਕਰ ਸਕਿਆ। ਉਸ ਦੇ ਇਕਾਂਤ ਜਗ੍ਹਾ ’ਤੇ ਪਹੁੰਚਣ ਤੋਂ ਪਹਿਲਾਂ ਹੀ ਇਕ ਬਹੁਤ ਵੱਡੀ ਭੀੜ ਉੱਥੇ ਪਹੁੰਚ ਗਈ। ਉਸ ਵੇਲੇ ਯਿਸੂ ਕਿਵੇਂ ਪੇਸ਼ ਆਇਆ? ਉਸ ਨੇ ਭੀੜ ਦੀਆਂ ਲੋੜਾਂ ਵੱਲ ਧਿਆਨ ਦਿੱਤਾ ਅਤੇ ਉਸ ਨੂੰ “ਲੋਕਾਂ ’ਤੇ ਤਰਸ ਆਇਆ।” ਉਹ ਸਮਝਦਾ ਸੀ ਕਿ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਮਦਦ ਅਤੇ ਦਿਲਾਸੇ ਦੀ ਲੋੜ ਸੀ। ਇਸ ਲਈ “ਉਹ ਉਨ੍ਹਾਂ ਨੂੰ [ਥੋੜ੍ਹੀਆਂ ਨਹੀਂ, ਸਗੋਂ] ਬਹੁਤ ਗੱਲਾਂ ਸਿਖਾਉਣ ਲੱਗ ਪਿਆ।”—ਮਰ. 6:31-34; ਲੂਕਾ 9:10, 11.
7-8. ਯਿਸੂ ਦੀ ਰੀਸ ਕਰਦੇ ਹੋਏ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰਦੇ ਹਨ?
7ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰਦੇ ਹਨ। ਅਸੀਂ ਬਜ਼ੁਰਗਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਬਿਨਾਂ ਕਿਸੇ ਸੁਆਰਥ ਦੇ ਸਾਡੇ ਲਈ ਬਹੁਤ ਸਾਰੇ ਕੰਮ ਕਰਦੇ ਹਨ। ਮੰਡਲੀ ਦੇ ਬਜ਼ੁਰਗ ਬਹੁਤ ਸਾਰੇ ਇੱਦਾਂ ਦੇ ਕੰਮ ਵੀ
ਕਰਦੇ ਹਨ ਜਿਨ੍ਹਾਂ ਬਾਰੇ ਮੰਡਲੀ ਦੇ ਜ਼ਿਆਦਾਤਰ ਭੈਣ-ਭਰਾ ਨਹੀਂ ਜਾਣਦੇ ਹੁੰਦੇ। ਉਦਾਹਰਣ ਲਈ, ਜਦੋਂ ਕਿਸੇ ਭੈਣ ਜਾਂ ਭਰਾ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ, ਤਾਂ ਹਸਪਤਾਲ ਸੰਪਰਕ ਕਮੇਟੀ ਵਿਚ ਕੰਮ ਕਰਨ ਵਾਲੇ ਭਰਾ ਮਦਦ ਕਰਨ ਲਈ ਫ਼ੌਰਨ ਪਹੁੰਚ ਜਾਂਦੇ ਹਨ। ਅਕਸਰ ਇੱਦਾਂ ਦੀਆਂ ਮੁਸ਼ਕਲ ਘੜੀਆਂ ਰਾਤ ਨੂੰ ਹੀ ਆਉਂਦੀਆਂ ਹਨ। ਇਸ ਦੁੱਖ ਦੀ ਘੜੀ ਵਿਚ ਭੈਣਾਂ-ਭਰਾਵਾਂ ਨਾਲ ਹਮਦਰਦੀ ਹੋਣ ਕਰਕੇ ਬਜ਼ੁਰਗ ਅਤੇ ਉਨ੍ਹਾਂ ਦੇ ਪਰਿਵਾਰ ਆਪਣੇ ਤੋਂ ਪਹਿਲਾਂ ਇਨ੍ਹਾਂ ਭੈਣਾਂ-ਭਰਾਵਾਂ ਦੇ ਭਲੇ ਬਾਰੇ ਸੋਚਦੇ ਹਨ।8 ਬਜ਼ੁਰਗ ਕਿੰਗਡਮ ਹਾਲ ਅਤੇ ਹੋਰ ਇਮਾਰਤਾਂ ਦੀ ਉਸਾਰੀ ਦੇ ਕੰਮਾਂ ਵਿਚ ਹਿੱਸਾ ਲੈਣ ਦੇ ਨਾਲ-ਨਾਲ ਰਾਹਤ ਦੇ ਕੰਮ ਵਿਚ ਵੀ ਹਿੱਸਾ ਲੈਂਦੇ ਹਨ। ਉਹ ਅਣਗਿਣਤ ਘੰਟੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਸਿਖਾਉਣ, ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਵਿਚ ਵੀ ਲਾਉਂਦੇ ਹਨ। ਸੱਚ-ਮੁੱਚ! ਇਹ ਭਰਾ ਤੇ ਇਨ੍ਹਾਂ ਦੇ ਪਰਿਵਾਰ ਸਾਡੀ ਤਾਰੀਫ਼ ਦੇ ਹੱਕਦਾਰ ਹਨ। ਅਸੀਂ ਦੁਆ ਕਰਦੇ ਹਾਂ ਕਿ ਯਹੋਵਾਹ ਸਾਡੇ ਇਨ੍ਹਾਂ ਭਰਾਵਾਂ ਦਾ ਇਹ ਜੋਸ਼ ਬਰਕਰਾਰ ਰੱਖੇ। ਬਿਨਾਂ ਸ਼ੱਕ, ਬਜ਼ੁਰਗਾਂ ਨੂੰ ਬਾਕੀਆਂ ਵਾਂਗ ਆਪਣੇ ਸਮੇਂ ਨੂੰ ਸੋਚ-ਸਮਝ ਕੇ ਵਰਤਣ ਦੀ ਲੋੜ ਹੈ। ਇੱਦਾਂ ਨਾ ਹੋਵੇ ਕਿ ਮੰਡਲੀ ਦੇ ਕੰਮ ਕਰਦੇ-ਕਰਦੇ ਉਨ੍ਹਾਂ ਕੋਲ ਆਪਣੇ ਪਰਿਵਾਰ ਲਈ ਸਮਾਂ ਹੀ ਨਾ ਬਚੇ।
ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰੋ
9. ਫ਼ਿਲਿੱਪੀਆਂ 2:4, 5 ਮੁਤਾਬਕ ਸਾਰੇ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ?
9 ਫ਼ਿਲਿੱਪੀਆਂ 2:4, 5 ਪੜ੍ਹੋ। ਸਾਡੇ ਵਿੱਚੋਂ ਹਰ ਇਕ ਜਣਾ ਬਜ਼ੁਰਗ ਨਹੀਂ ਹੈ, ਪਰ ਸਾਨੂੰ ਸਾਰਿਆਂ ਨੂੰ ਯਿਸੂ ਦੀ ਰੀਸ ਕਰਦਿਆਂ ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਬਾਈਬਲ ਦੱਸਦੀ ਹੈ ਕਿ ਯਿਸੂ “ਗ਼ੁਲਾਮ ਬਣ” ਕੇ ਧਰਤੀ ’ਤੇ ਆਇਆ। (ਫ਼ਿਲਿ. 2:7) ਇਸ ਆਇਤ ਤੋਂ ਅਸੀਂ ਕੀ ਸਿੱਖਦੇ ਹਾਂ? ਇਕ ਚੰਗਾ ਗ਼ੁਲਾਮ ਜਾਂ ਨੌਕਰ ਹਮੇਸ਼ਾ ਆਪਣੇ ਮਾਲਕ ਨੂੰ ਖ਼ੁਸ਼ ਕਰਨ ਦੇ ਮੌਕੇ ਭਾਲਦਾ ਹੈ। ਯਹੋਵਾਹ ਦੇ ਗ਼ੁਲਾਮ ਅਤੇ ਭੈਣਾਂ-ਭਰਾਵਾਂ ਦੇ ਸੇਵਕ ਹੋਣ ਦੇ ਨਾਤੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਵਰਤੇ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰ ਸਕੀਏ। ਅਸੀਂ ਇੱਦਾਂ ਅੱਗੇ ਦਿੱਤੇ ਸੁਝਾਵਾਂ ਨੂੰ ਲਾਗੂ ਕਰ ਕੇ ਕਰ ਸਕਦੇ ਹਾਂ।
10. ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
10ਆਪਣੀ ਜਾਂਚ ਕਰੋ। ਇਸ ਲਈ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਮੈਂ ਆਪਣਾ ਸਮਾਂ ਤੇ ਤਾਕਤ ਵਰਤ ਕੇ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹਾਂ? ਉਦਾਹਰਣ ਲਈ, ਮੈਂ ਉਦੋਂ ਕੀ ਜਵਾਬ ਦੇਵਾਂਗਾ ਜੇ ਮੈਨੂੰ ਸਿਆਣੀ ਉਮਰ ਦੇ ਕਿਸੇ ਭਰਾ ਦੀ ਮਦਦ ਕਰਨ ਲਈ ਜਾਂ ਸਿਆਣੀ ਉਮਰ ਦੀ ਕਿਸੇ ਭੈਣ ਨੂੰ ਮੀਟਿੰਗਾਂ ਵਿਚ ਨਾਲ ਲਿਜਾਣ ਲਈ ਪੁੱਛਿਆ ਜਾਵੇ? ਕੀ ਮੈਂ ਉਦੋਂ ਵੀ ਇਕਦਮ ਮਦਦ ਕਰਨ ਲਈ ਤਿਆਰ ਹੁੰਦਾ ਹਾਂ ਜਦੋਂ ਮੈਨੂੰ ਸੰਮੇਲਨ ਹਾਲ ਦੀ ਸਫ਼ਾਈ ਜਾਂ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਲਈ ਪੁੱਛਿਆ ਜਾਂਦਾ ਹੈ?’ ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ, ਤਾਂ ਅਸੀਂ ਯਹੋਵਾਹ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਆਪਣੇ ਆਪ ਨੂੰ ਉਸ ਦੀ ਸੇਵਾ ਲਈ ਦੇ ਦੇਵਾਂਗੇ। ਉਹ ਚਾਹੁੰਦਾ ਹੈ ਕਿ ਅਸੀਂ ਆਪਣਾ ਸਮਾਂ, ਤਾਕਤ ਅਤੇ ਚੀਜ਼ਾਂ ਵਰਤ ਕੇ ਦੂਜਿਆਂ ਦੀ ਮਦਦ ਕਰੀਏ। ਜਦੋਂ ਅਸੀਂ ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ।
11. ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਨ ਲਈ ਪ੍ਰਾਰਥਨਾ ਕਿੱਦਾਂ ਤੁਹਾਡੀ ਮਦਦ ਕਰ ਸਕਦੀ ਹੈ?
11ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਮੰਨ ਲਓ, ਤੁਹਾਨੂੰ ਪਤਾ ਲੱਗਦਾ ਹੈ ਕਿ ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਨ ਲਈ ਤੁਹਾਨੂੰ ਆਪਣੇ ਆਪ ਵਿਚ ਸੁਧਾਰ ਕਰਨ ਦੀ ਲੋੜ ਹੈ। ਪਰ ਤੁਹਾਡੇ ਵਿਚ ਸੁਧਾਰ ਕਰਨ ਦੀ ਇੱਛਾ ਨਹੀਂ ਹੈ, ਤਾਂ ਫਿਰ ਤੁਸੀਂ ਕੀ ਕਰੋਗੇ? ਇੱਦਾਂ ਦੇ ਹਾਲਾਤਾਂ ਵਿਚ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਈਮਾਨਦਾਰੀ ਨਾਲ ਯਹੋਵਾਹ ਨੂੰ ਆਪਣੇ ਦਿਲ ਦੀ ਹਰ ਗੱਲ ਦੱਸੋ ਅਤੇ ਮਦਦ ਮੰਗੋ ਕਿ ਉਹ ‘ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ ਬਖ਼ਸ਼ੇ।’—ਫ਼ਿਲਿ. 2:13.
12. ਇਕ ਬਪਤਿਸਮਾ ਪ੍ਰਾਪਤ ਨੌਜਵਾਨ ਭਰਾ ਮੰਡਲੀ ਦੀ ਮਦਦ ਕਿਵੇਂ ਕਰ ਸਕਦਾ ਹੈ?
12 ਜੇ ਤੁਸੀਂ ਨੌਜਵਾਨ ਅਤੇ ਬਪਤਿਸਮਾ ਪ੍ਰਾਪਤ ਭਰਾ ਹੋ, ਤਾਂ ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੇ ਵਿਚ ਇੱਛਾ ਪੈਦਾ ਕਰੇ ਤਾਂਕਿ ਤੁਸੀਂ ਆਪਣੀ ਮੰਡਲੀ ਵਿਚ ਹੋਰ ਵਧ ਚੜ੍ਹ ਕੇ ਸੇਵਾ ਕਰ ਸਕੋ। ਕੁਝ ਦੇਸ਼ਾਂ ਦੀਆਂ ਮੰਡਲੀਆਂ ਵਿਚ ਸਹਾਇਕ ਸੇਵਕਾਂ ਨਾਲੋਂ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਬਹੁਤ ਸਾਰੇ ਸਹਾਇਕ ਸੇਵਕ ਜਵਾਨ ਨਹੀਂ, ਸਗੋਂ ਜ਼ਿਆਦਾ ਉਮਰ ਦੇ ਹਨ। ਜਿੱਦਾਂ-ਜਿੱਦਾਂ ਮੰਡਲੀਆਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉੱਦਾਂ-ਉੱਦਾਂ ਨੌਜਵਾਨ ਭਰਾਵਾਂ ਦੀ ਜ਼ਿਆਦਾ ਲੋੜ ਹੈ ਤਾਂਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਵਿਚ ਬਜ਼ੁਰਗਾਂ ਦੀ ਮਦਦ ਕਰ ਸਕਣ। ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ ਹੋ, ਤਾਂ ਇਹ ਵਧੀਆ ਗੱਲ ਹੈ। ਕਿਉਂ? ਕਿਉਂਕਿ ਇਸ ਤਰ੍ਹਾਂ ਕਰ ਕੇ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਰਹੇ ਹੋਵੋਗੇ ਅਤੇ ਮੰਡਲੀ ਦੇ ਭੈਣ-ਭਰਾ ਦੇਖ ਸਕਣਗੇ ਕਿ ਤੁਸੀਂ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹੋ ਅਤੇ ਇੱਦਾਂ ਕਰ ਕੇ ਤੁਹਾਨੂੰ ਵੀ ਸੰਤੁਸ਼ਟੀ ਮਿਲੇਗੀ।
13-14. ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਾਂ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)
13ਧਿਆਨ ਦਿਓ ਅਤੇ ਹਮੇਸ਼ਾ ਦੇਖਦੇ ਰਹੋ ਕਿ ਕਿਸ ਨੂੰ ਮਦਦ ਦੀ ਲੋੜ ਹੈ। ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਸਲਾਹ ਦਿੱਤੀ ਸੀ: “ਦੂਸਰਿਆਂ ਦਾ ਭਲਾ ਕਰਨਾ ਅਤੇ ਉਨ੍ਹਾਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।” (ਇਬ. 13:16) ਇਹ ਸਲਾਹ ਕਿੰਨੀ ਹੀ ਵਧੀਆ ਸੀ ਅਤੇ ਉਹ ਇਸ ਨੂੰ ਲਾਗੂ ਕਰ ਸਕਦੇ ਸਨ। ਉਨ੍ਹਾਂ ਨੂੰ ਇਹ ਚਿੱਠੀ ਮਿਲਿਆਂ ਨੂੰ ਹਾਲੇ ਜ਼ਿਆਦਾ ਸਮਾਂ ਨਹੀਂ ਬੀਤਿਆ ਸੀ ਕਿ ਯਹੂਦੀਆ ਦੇ ਮਸੀਹੀਆਂ ਨੂੰ ਆਪਣੇ ਘਰਾਂ, ਕਾਰੋਬਾਰਾਂ ਅਤੇ ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨੂੰ ਛੱਡ ਕੇ “ਪਹਾੜਾਂ ਨੂੰ ਭੱਜਣਾ” ਪਿਆ। (ਮੱਤੀ 24:16) ਬਿਨਾਂ ਸ਼ੱਕ, ਉਸ ਸਮੇਂ ਉਨ੍ਹਾਂ ਨੂੰ ਇਕ ਦੂਜੇ ਦੀ ਮਦਦ ਕਰਨ ਦੀ ਬਹੁਤ ਲੋੜ ਸੀ। ਜੇ ਉਹ ਪਹਿਲਾਂ ਤੋਂ ਹੀ ਪੌਲੁਸ ਦੀ ਦਿੱਤੀ ਸਲਾਹ ਮੁਤਾਬਕ ਇਕ-ਦੂਜੇ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ ਹੁੰਦੇ, ਤਾਂ ਇਸ ਮੌਕੇ ’ਤੇ ਉਨ੍ਹਾਂ ਲਈ ਇਸ ਸਲਾਹ ’ਤੇ ਚੱਲਣਾ ਔਖਾ ਨਹੀਂ ਹੋਇਆ ਹੋਣਾ, ਫਿਰ ਚਾਹੇ ਉਨ੍ਹਾਂ ਕੋਲ ਉਸ ਸਮੇਂ ਥੋੜ੍ਹੀਆਂ ਹੀ ਚੀਜ਼ਾਂ ਸਨ।
14 ਸਾਡੇ ਭੈਣ-ਭਰਾ ਸ਼ਾਇਦ ਹਮੇਸ਼ਾ ਸਾਨੂੰ ਨਾ ਦੱਸਣ ਕਿ ਉਨ੍ਹਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਉਦਾਹਰਣ ਲਈ, ਇਕ ਭਰਾ ਜਿਸ ਦੀ ਪਤਨੀ ਦੀ ਮੌਤ ਹੋ ਗਈ ਹੈ, ਉਸ ਨੂੰ ਸ਼ਾਇਦ ਰੋਟੀ-ਪਾਣੀ ਬਣਾਉਣ, ਆਉਣ-ਜਾਣ ਲਈ ਜਾਂ ਫਿਰ ਘਰਦੇ ਛੋਟੇ-ਮੋਟੇ ਕੰਮਾਂ ਲਈ ਮਦਦ ਦੀ ਲੋੜ ਹੋਵੇ। ਉਹ ਭਰਾ ਕਿਸੇ ’ਤੇ ਬੋਝ ਨਹੀਂ ਬਣਨਾ ਚਾਹੁੰਦਾ ਤੇ ਸ਼ਾਇਦ ਇਹ ਗੱਲ ਸੋਚ ਕੇ ਉਹ ਕਿਸੇ ਭੈਣ ਜਾਂ ਭਰਾ ਤੋਂ ਮਦਦ ਨਾ ਮੰਗੇ। ਪਰ ਉਸ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋਵੇਗੀ ਜੇ ਕੋਈ ਖ਼ੁਦ ਪਹਿਲ ਕਰ
ਕੇ ਉਸ ਦੀ ਮਦਦ ਕਰੇ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ-ਨਾ-ਕੋਈ ਭੈਣ-ਭਰਾ ਉਸ ਦੀ ਮਦਦ ਕਰ ਹੀ ਦੇਵੇਗਾ ਜਾਂ ਜੇ ਉਸ ਨੂੰ ਮਦਦ ਦੀ ਲੋੜ ਹੋਈ, ਤਾਂ ਉਹ ਸਾਨੂੰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਦੱਸ ਹੀ ਦੇਵੇਗਾ। ਆਪਣੇ ਆਪ ਤੋਂ ਪੁੱਛੋ: ‘ਜੇ ਮੇਰੇ ਹਾਲਾਤ ਉਸ ਭਰਾ ਵਰਗੇ ਹੁੰਦੇ, ਤਾਂ ਮੈਂ ਕੀ ਚਾਹੁੰਦਾ ਕਿ ਮੇਰੇ ਲਈ ਕੀ ਕੀਤਾ ਜਾਂਦਾ?’15. ਦੂਜਿਆਂ ਦੀ ਮਦਦ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
15ਇੱਦਾਂ ਦੇ ਇਨਸਾਨ ਬਣੋ ਜਿਸ ਕੋਲੋਂ ਕੋਈ ਵੀ ਬਿਨਾਂ ਝਿਜਕ ਦੇ ਮਦਦ ਮੰਗ ਸਕੇ। ਬਿਨਾਂ ਸ਼ੱਕ, ਤੁਸੀਂ ਮੰਡਲੀ ਵਿਚ ਇੱਦਾਂ ਦੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋਣੇ ਜੋ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਉਹ ਸਾਨੂੰ ਕਦੇ ਵੀ ਇੱਦਾਂ ਮਹਿਸੂਸ ਨਹੀਂ ਕਰਾਉਂਦੇ ਕਿ ਅਸੀਂ ਉਨ੍ਹਾਂ ’ਤੇ ਬੋਝ ਹਾਂ। ਅਸੀਂ ਉਨ੍ਹਾਂ ’ਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਲੋੜ ਵੇਲੇ ਹਮੇਸ਼ਾ ਸਾਡੀ ਮਦਦ ਕਰਨਗੇ ਤੇ ਅਸੀਂ ਵੀ ਉਨ੍ਹਾਂ ਵਰਗੇ ਹੀ ਬਣਨਾ ਚਾਹੁੰਦੇ ਹਾਂ। 45 ਸਾਲਾਂ ਦਾ ਐਲਨ, ਮੰਡਲੀ ਦਾ ਇਕ ਬਜ਼ੁਰਗ ਹੈ। ਉਹ ਅਜਿਹਾ ਇਨਸਾਨ ਬਣਨਾ ਚਾਹੁੰਦਾ ਹੈ ਜਿਸ ਕੋਲ ਭੈਣ-ਭਰਾ ਬਿਨਾਂ ਕਿਸੇ ਝਿਜਕ ਦੇ ਗੱਲ ਕਰ ਸਕਣ। ਯਿਸੂ ਦੀ ਮਿਸਾਲ ’ਤੇ ਗੌਰ ਕਰਦਿਆਂ ਐਲਨ ਦੱਸਦਾ ਹੈ: “ਯਿਸੂ ਭਾਵੇਂ ਹਮੇਸ਼ਾ ਵਿਅਸਤ ਰਹਿੰਦਾ ਸੀ, ਪਰ ਹਰ ਉਮਰ ਦੇ ਲੋਕ ਉਸ ਵੱਲ ਖਿੱਚੇ ਆਉਂਦੇ ਸਨ। ਲੋਕ ਬਿਨਾਂ ਕਿਸੇ ਝਿਜਕ ਦੇ ਉਸ ਕੋਲ ਆ ਕੇ ਮਦਦ ਮੰਗਦੇ ਸਨ, ਉਹ ਦੇਖ ਸਕਦੇ ਸਨ ਕਿ ਯਿਸੂ ਹੀ ਇਕ ਇੱਦਾਂ ਦਾ ਇਨਸਾਨ ਸੀ ਜੋ ਉਨ੍ਹਾਂ ਦੀ ਸੱਚੇ ਦਿਲੋਂ ਪਰਵਾਹ ਕਰਦਾ ਸੀ। ਮੈਂ ਪੂਰੇ ਦਿਲ ਤੋਂ ਚਾਹੁੰਦਾ ਹਾਂ ਕਿ ਮੈਂ ਯਿਸੂ ਵਰਗਾ ਬਣਾ ਤੇ ਮੰਡਲੀ ਵਿਚ ਭੈਣ-ਭਰਾ ਮੈਨੂੰ ਇਕ ਇਸ ਤਰ੍ਹਾਂ ਦੇ ਇਨਸਾਨ ਵਜੋਂ ਜਾਣਨ ਜੋ ਦੂਸਰਿਆਂ ਦੀ ਪਰਵਾਹ ਕਰਦਾ ਹੈ ਅਤੇ ਜਿਸ ਕੋਲ ਭੈਣ-ਭਰਾ ਬਿਨਾਂ ਕਿਸੇ ਝਿਜਕ ਦੇ ਆ ਕੇ ਗੱਲ ਕਰ ਸਕਦੇ ਹਨ।”
16. ਜ਼ਬੂਰ 119:59, 60 ਦੀ ਸਲਾਹ ਨੂੰ ਮੰਨ ਕੇ ਅਸੀਂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਹੋਰ ਵੀ ਚੰਗੀ ਤਰ੍ਹਾਂ ਕਿਵੇਂ ਚੱਲ ਸਕਦੇ ਹਾਂ?
16 ਜੇ ਅਸੀਂ ਪੂਰੀ ਤਰ੍ਹਾਂ ਯਿਸੂ ਦੀ ਰੀਸ ਨਹੀਂ ਕਰ ਪਾਉਂਦੇ, ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। (ਯਾਕੂ. 3:2) ਇਕ ਕਲਾਕਾਰ ਦੀ ਮਿਸਾਲ ਲਓ, ਉਹ ਸ਼ਾਇਦ ਆਪਣੇ ਗੁਰੂ ਦੀ ਰੀਸ ਕਰ ਕੇ ਪੂਰੀ ਤਰ੍ਹਾਂ ਉਸ ਵਾਂਗ ਕੰਮ ਨਾ ਕਰ ਸਕੇ। ਪਰ ਜਿੱਦਾਂ-ਜਿੱਦਾਂ ਉਹ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਅਤੇ ਜਿੰਨਾ ਹੋ ਸਕੇ ਆਪਣੇ ਗੁਰੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹੈ, ਉੱਦਾਂ-ਉੱਦਾਂ ਉਹ ਆਪਣੇ ਵਿਚ ਸੁਧਾਰ ਕਰਦਾ ਰਹਿੰਦਾ ਹੈ। ਬਿਲਕੁਲ ਇਸੇ ਤਰ੍ਹਾਂ, ਜੇ ਅਸੀਂ ਵੀ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਅਨੁਸਾਰ ਚੱਲਾਂਗੇ ਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ, ਤਾਂ ਅਸੀਂ ਆਪਣੇ ਗੁਰੂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਹੋਰ ਵੀ ਚੰਗੀ ਤਰ੍ਹਾਂ ਚੱਲ ਸਕਾਂਗੇ।—ਜ਼ਬੂਰ 119:59, 60 ਪੜ੍ਹੋ।
ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਨ ਦੇ ਫ਼ਾਇਦੇ
17-18. ਯਿਸੂ ਦੀ ਰੀਸ ਕਰ ਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
17 ਜਦੋਂ ਅਸੀਂ ਖ਼ੁਸ਼ੀ-ਖ਼ੁਸ਼ੀ ਦੂਸਰਿਆਂ ਦੀ ਮਦਦ ਕਰਦੇ ਹਾਂ, ਤਾਂ ਦੂਸਰੇ ਵੀ ਸਾਡੀ ਰੀਸ ਕਰਨ ਲਈ ਉਤਸ਼ਾਹਿਤ ਹੁੰਦੇ ਹਨ। ਟਿਮ ਇਕ ਬਜ਼ੁਰਗ ਹੈ ਤੇ ਦੱਸਦਾ ਹੈ: “ਸਾਡੀ ਮੰਡਲੀ ਵਿਚ ਬਹੁਤ ਸਾਰੇ ਨੌਜਵਾਨ ਭਰਾਵਾਂ ਨੇ ਤਰੱਕੀ ਕੀਤੀ ਅਤੇ ਉਨ੍ਹਾਂ ਨੂੰ ਸਹਾਇਕ ਸੇਵਕ ਵਜੋਂ ਨਿਯੁਕਤ ਕੀਤਾ ਗਿਆ। ਇਨ੍ਹਾਂ ਵਿੱਚੋਂ ਕੁਝ ਭਰਾ ਘੱਟ ਉਮਰ ਦੇ ਹਨ। ਉਹ ਇਹ ਸਭ ਕੁਝ ਕਿਉਂ ਕਰ ਸਕੇ? ਇਸ ਦਾ ਇਕ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਹੈ ਕਿ ਮੰਡਲੀ ਵਿਚ ਕੁਝ ਭੈਣ-ਭਰਾ ਕਿੱਦਾਂ ਦੂਸਰਿਆਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕਰਦੇ ਹਨ ਅਤੇ ਉਹ ਵੀ ਉਨ੍ਹਾਂ ਵਰਗੇ ਬਣਨਾ ਚਾਹੁੰਦੇ ਹਨ। ਬਿਨਾਂ ਕਿਸੇ ਸੁਆਰਥ ਦੇ ਇਨ੍ਹਾਂ ਨੌਜਵਾਨ ਭਰਾਵਾਂ ਨੇ ਜੋ ਮਦਦ ਕੀਤੀ ਹੈ, ਉਸ ਨਾਲ ਭੈਣਾਂ-ਭਰਾਵਾਂ ਨੂੰ ਅਤੇ ਮੰਡਲੀ ਦੇ ਬਜ਼ੁਰਗਾਂ ਨੂੰ ਹੋਰ ਵੀ ਫ਼ਾਇਦਾ ਹੋਇਆ ਹੈ।”
18 ਅੱਜ ਦੁਨੀਆਂ ਵਿਚ ਜ਼ਿਆਦਾਤਰ ਲੋਕ ਸੁਆਰਥੀ ਹਨ। ਪਰ ਯਹੋਵਾਹ ਦੇ ਲੋਕ ਬਿਲਕੁਲ ਅਲੱਗ ਹਨ। ਯਿਸੂ ਨੇ ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰ ਕੇ ਸਾਡੇ ਲਈ ਇਕ ਵਧੀਆ ਮਿਸਾਲ ਰੱਖੀ। ਉਸ ਦੀ ਮਿਸਾਲ ਸਾਡੇ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਇਸ ਲਈ ਅਸੀਂ ਉਸ ਦੀ ਰੀਸ ਕਰਨ ਦਾ ਪੱਕਾ ਇਰਾਦਾ ਕੀਤਾ ਹੈ। ਅਸੀਂ ਹੂ-ਬਹੂ ਯਿਸੂ ਦੀ ਰੀਸ ਤਾਂ ਨਹੀਂ ਕਰ ਸਕਦੇ, ਪਰ ਅਸੀਂ ‘ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ’ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (1 ਪਤ. 2:21) ਜੇ ਅਸੀਂ ਯਿਸੂ ਦੀ ਰੀਸ ਕਰਨ ਅਤੇ ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਵੀ ਉਹ ਖ਼ੁਸ਼ੀ ਮਿਲੇਗੀ ਜੋ ਯਹੋਵਾਹ ਦੀ ਮਿਹਰ ਪਾ ਕੇ ਮਿਲਦੀ ਹੈ।
ਗੀਤ 13 ਮਸੀਹ, ਸਾਡੀ ਮਿਸਾਲ
^ ਪੈਰਾ 5 ਯਿਸੂ ਹਮੇਸ਼ਾ ਆਪਣੇ ਤੋਂ ਪਹਿਲਾਂ ਦੂਜਿਆਂ ਦੇ ਭਲੇ ਬਾਰੇ ਸੋਚਦਾ ਸੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਜਦੋਂ ਅਸੀਂ ਯਿਸੂ ਦੀ ਰੀਸ ਕਰਦਿਆਂ ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ।
^ ਪੈਰਾ 57 ਤਸਵੀਰ ਬਾਰੇ ਜਾਣਕਾਰੀ: ਇਕ ਨੌਜਵਾਨ ਭਰਾ ਡੈੱਨ ਦੇਖਦਾ ਹੈ ਕਿ ਦੋ ਬਜ਼ੁਰਗ ਉਸ ਦੇ ਡੈਡੀ ਨੂੰ ਹਸਪਤਾਲ ਵਿਚ ਮਿਲਣ ਆਏ ਹਨ। ਇਹ ਦੇਖ ਕੇ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਬਜ਼ੁਰਗਾਂ ਵਾਂਗ ਉਹ ਵੀ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲੱਗਦਾ ਹੈ। ਉਸ ਨੂੰ ਦੇਖ ਕੇ ਇਕ ਹੋਰ ਨੌਜਵਾਨ ਭਰਾ ਬੈੱਨ ’ਤੇ ਚੰਗਾ ਅਸਰ ਪੈਂਦਾ ਹੈ। ਉਹ ਵੀ ਡੈੱਨ ਵਾਂਗ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਵਿਚ ਹੱਥ ਵਟਾਉਂਦਾ ਹੈ।