ਨਿਰਾਸ਼ਾ ਦੇ ਬਾਵਜੂਦ ਖ਼ੁਸ਼ੀ ਪਾਓ
ਨਿਰਾਸ਼ਾ ਦੇ ਬਾਵਜੂਦ ਖ਼ੁਸ਼ੀ ਪਾਓ
ਨਿਰਾਸ਼ਾ ਜ਼ਿੰਦਗੀ ਦਾ ਇਕ ਕੌੜਾ ਸੱਚ ਹੈ। ਨਿਰਾਸ਼ਾ ਦੇ ਕਾਰਨ ਸਾਡੇ ਸਵਰਗੀ ਪਿਤਾ ਯਹੋਵਾਹ ਪਰਮੇਸ਼ੁਰ ਦਾ ਦਿਲ ਵੀ ਕਈ ਵਾਰ ਬਹੁਤ ਦੁਖੀ ਹੋਇਆ ਹੈ। ਮਿਸਾਲ ਲਈ, ਉਸ ਨੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾ ਕੇ ਉਨ੍ਹਾਂ ਨੂੰ ਢੇਰ ਸਾਰੀਆਂ ਬਰਕਤਾਂ ਦਿੱਤੀਆਂ। ਲੇਕਿਨ ਬਾਈਬਲ ਕਹਿੰਦੀ ਹੈ: “ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।” (ਜ਼ਬੂਰਾਂ ਦੀ ਪੋਥੀ 78:41) ਪਰ ਯਹੋਵਾਹ ਪਰਮੇਸ਼ੁਰ ਨਿਰਾਸ਼ਾ ਦੇ ਬਾਵਜੂਦ ਵੀ ਹਮੇਸ਼ਾ ਖ਼ੁਸ਼ ਰਹਿੰਦਾ ਹੈ।
ਨਿਰਾਸ਼ਾ ਦੇ ਕਈ ਕਾਰਨ ਹੋ ਸਕਦੇ ਹਨ। ਪਰ ਨਿਰਾਸ਼ਾ ਦੇ ਬਾਵਜੂਦ ਅਸੀਂ ਆਪਣੀ ਖ਼ੁਸ਼ੀ ਬਰਕਰਾਰ ਕਿਵੇਂ ਰੱਖ ਸਕਦੇ ਹਾਂ? ਨਿਰਾਸ਼ਾ ਦਾ ਸਾਮ੍ਹਣਾ ਕਰਨ ਬਾਰੇ ਅਸੀਂ ਯਹੋਵਾਹ ਪਰਮੇਸ਼ੁਰ ਤੋਂ ਕੀ ਸਿੱਖ ਸਕਦੇ ਹਾਂ?
ਅਸੀਂ ਕਿਉਂ ਨਿਰਾਸ਼ ਹੁੰਦੇ ਹਾਂ?
ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ ਦੀ ਪੋਥੀ 9:11, CL) ਅਚਾਨਕ ਅਸੀਂ ਅਪਰਾਧ, ਕਿਸੇ ਹਾਦਸੇ ਜਾਂ ਕੋਈ ਬੀਮਾਰੀ ਦੇ ਕਾਰਨ ਦੁੱਖ ਅਤੇ ਨਿਰਾਸ਼ਾ ਦੇ ਸ਼ਿਕਾਰ ਹੋ ਸਕਦੇ ਹਾਂ। ਬਾਈਬਲ ਇਹ ਵੀ ਕਹਿੰਦੀ ਹੈ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।” (ਕਹਾਉਤਾਂ 13:12) ਇਹ ਸੱਚ ਹੈ ਕਿ ਜਦ ਅਸੀਂ ਬੇਸਬਰੀ ਨਾਲ ਕਿਸੇ ਖ਼ਾਸ ਮੌਕੇ ਦਾ ਇੰਤਜ਼ਾਰ ਕਰਦੇ ਹਾਂ, ਤਾਂ ਖ਼ੁਸ਼ੀ ਦੇ ਮਾਰੇ ਸਾਡੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਪਰ ਜੇ ਸਾਡੀਆਂ ਉਮੀਦਾਂ ਤੇ ਪਾਣੀ ਫਿਰ ਜਾਵੇ, ਤਾਂ ਅਸੀਂ ਮਾਯੂਸੀ ਤੇ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਜਾਂਦੇ ਹਾਂ। ਡੰਕਨ * ਦੀ ਮਿਸਾਲ ਤੇ ਗੌਰ ਕਰੋ। ਡੰਕਨ ਅਤੇ ਉਸ ਦੀ ਪਤਨੀ ਕਈਆਂ ਸਾਲਾਂ ਤੋਂ ਮਿਸ਼ਨਰੀ ਸੇਵਾ ਕਰ ਰਹੇ ਸਨ। ਇਸ ਸੇਵਾ ਵਿਚ ਉਮਰ ਭਰ ਲੱਗੇ ਰਹਿਣਾ ਹੀ ਡੰਕਨ ਦਾ ਸੁਪਨਾ ਸੀ। ਪਰ ਅਚਾਨਕ ਹੀ ਉਨ੍ਹਾਂ ਨੂੰ ਘਰ ਵਾਪਸ ਜਾਣਾ ਪਿਆ। ਡੰਕਨ ਦੱਸਦਾ ਹੈ: “ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਸਮਝ ਨਾ ਆਵੇ ਕਿ ਮੈਂ ਕਰਾਂ ਤਾਂ ਕੀ ਕਰਾਂ। ਮੇਰਾ ਕੁਝ ਕਰਨ ਨੂੰ ਜੀ ਨਹੀਂ ਸੀ ਕਰਦਾ।” ਕਈ ਵਾਰ ਨਿਰਾਸ਼ਾ ਦਾ ਅਸਰ ਲੰਬੇ ਸਮੇਂ ਤਕ ਨਹੀਂ ਜਾਂਦਾ। ਕਲੇਰ ਨਾਂ ਦੀ ਭੈਣ ਨਾਲ ਇਹੋ ਹੋਇਆ। ਉਹ ਦੱਸਦੀ ਹੈ: “ਮੈਨੂੰ ਸੱਤਵਾਂ ਮਹੀਨਾ ਚੱਲ ਰਿਹਾ ਸੀ ਜਦ ਮੇਰਾ ਗਰਭ ਡਿੱਗ ਗਿਆ। ਭਾਵੇਂ ਕਿ ਇਸ ਗੱਲ ਨੂੰ ਕਈ ਸਾਲ ਹੋ ਗਏ ਹਨ, ਫਿਰ ਵੀ ਜਦ ਮੈਂ ਕਿਸੇ ਮੁੰਡੇ ਨੂੰ ਕਿੰਗਡਮ ਹਾਲ ਵਿਚ ਟਾਕ ਦਿੰਦੇ ਦੇਖਦੀ ਹਾਂ, ਤਾਂ ਮੈਂ ਮਨ ਹੀ ਮਨ ਵਿਚ ਸੋਚਣ ਲੱਗ ਪੈਂਦੀ ਹਾਂ ਕਿ ‘ਮੇਰੇ ਮੁੰਡੇ ਦੀ ਵੀ ਹੁਣ ਇੰਨੀ ਕੁ ਉਮਰ ਹੋਣੀ ਸੀ।’”
ਸਾਡੇ ਦਿਲ ਨੂੰ ਉਸ ਵੇਲੇ ਵੀ ਗਹਿਰੀ ਠੇਸ ਪਹੁੰਚ ਸਕਦੀ ਹੈ ਜਦ ਕੋਈ ਮੁੰਡਾ ਜਾਂ ਕੁੜੀ ਸਾਡਾ ਦਿਲ ਤੋੜੇ ਜਾਂ ਫਿਰ ਸਾਡਾ ਜੀਵਨ ਸਾਥੀ ਜਾਂ ਕੋਈ ਦੋਸਤ ਸਾਡੇ ਨਾਲ ਦਗ਼ਾ ਕਰੇ ਜਾਂ ਸਾਡੀ ਕਦਰ ਨਾ
ਕਰੇ ਜਾਂ ਸਾਡੇ ਬੱਚੇ ਸਾਡੇ ਕਹਿਣੇ ਵਿਚ ਨਾ ਰਹਿਣ। ਇਸ ਤੋਂ ਇਲਾਵਾ ਨਿਰਾਸ਼ਾ ਦੇ ਹੋਰ ਵੀ ਅਨੇਕ ਕਾਰਨ ਹੋ ਸਕਦੇ ਹਨ ਕਿਉਂਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਭੈੜੇ ਸਮਿਆਂ ਵਿਚ ਜੀ ਰਹੇ ਹਾਂ।ਅਸੀਂ ਖ਼ੁਦ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਵੀ ਨਿਰਾਸ਼ ਹੋ ਸਕਦੇ ਹਾਂ। ਸ਼ਾਇਦ ਅਸੀਂ ਪੇਪਰਾਂ ਵਿਚ ਫੇਲ੍ਹ ਹੋ ਜਾਈਏ ਜਾਂ ਨੌਕਰੀ ਭਾਲਣ ਵਿਚ ਜਾਂ ਕਿਸੇ ਦਾ ਦਿਲ ਜਿੱਤਣ ਵਿਚ ਸਫ਼ਲ ਨਾ ਹੋਈਏ। ਜੇ ਸਾਡਾ ਕੋਈ ਨਜ਼ਦੀਕੀ ਪਰਮੇਸ਼ੁਰ ਦੇ ਰਾਹ ਤੇ ਚੱਲਣਾ ਛੱਡ ਦਿੰਦਾ ਹੈ, ਤਾਂ ਉਸ ਵੇਲੇ ਵੀ ਸਾਨੂੰ ਨਿਰਾਸ਼ਾ ਹੋ ਸਕਦੀ ਹੈ। ਮੈਰੀ ਕਹਿੰਦੀ ਹੈ: “ਮੈਂ ਹਮੇਸ਼ਾ ਆਪਣੀ ਧੀ ਅੱਗੇ ਵਧੀਆ ਮਿਸਾਲ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਮੈਨੂੰ ਲੱਗਦਾ ਸੀ ਕਿ ਉਹ ਮਨ ਲਾ ਕੇ ਪਰਮੇਸ਼ੁਰ ਦੀ ਸੇਵਾ ਕਰ ਰਹੀ ਸੀ। ਪਰ ਜਦ ਉਸ ਨੇ ਪਰਮੇਸ਼ੁਰ ਦਾ ਲੜ ਛੱਡ ਦਿੱਤਾ ਅਤੇ ਪਰਿਵਾਰ ਦੀਆਂ ਕਦਰਾਂ-ਕੀਮਤਾਂ ਤੇ ਸੰਸਕਾਰ ਭੁੱਲ ਗਈ, ਤਾਂ ਮੈਂ ਆਪਣੇ ਆਪ ਨੂੰ ਕਸੂਰਵਾਰ ਸਮਝਦੀ ਸੀ। ਹੋਰਨਾਂ ਕੰਮਾਂ-ਕਾਰਾਂ ਵਿਚ ਮੈਂ ਚਾਹੇ ਜਿੰਨੀ ਮਰਜ਼ੀ ਕਾਮਯਾਬ ਹੁੰਦੀ ਸੀ, ਪਰ ਇਹ ਗੱਲ ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦੀ ਸੀ। ਮੇਰੀ ਜ਼ਿੰਦਗੀ ਨਿਰਾਸ਼ਾ ਨਾਲ ਭਰ ਗਈ ਸੀ।”
ਜੇ ਸਾਡੇ ਨਾਲ ਇਸ ਤਰ੍ਹਾਂ ਹੋਵੇ, ਤਾਂ ਅਸੀਂ ਨਿਰਾਸ਼ਾ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਇਸ ਦਾ ਜਵਾਬ ਪਾਉਣ ਲਈ ਆਓ ਆਪਾਂ ਯਹੋਵਾਹ ਪਰਮੇਸ਼ੁਰ ਦੀ ਮਿਸਾਲ ਉੱਤੇ ਗੌਰ ਕਰੀਏ।
ਮੁਸ਼ਕਲਾਂ ਦੇ ਹੱਲ ਉੱਤੇ ਧਿਆਨ ਲਗਾਓ
ਜਦ ਯਹੋਵਾਹ ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਨੂੰ ਬਣਾਇਆ ਸੀ, ਤਾਂ ਉਸ ਨੇ ਉਨ੍ਹਾਂ ਦੇ ਸੁਖ ਲਈ ਹਰ ਚੀਜ਼ ਤਿਆਰ ਕੀਤੀ ਸੀ। ਪਰ ਉਸ ਨਾਸ਼ੁਕਰੇ ਜੋੜੇ ਨੇ ਰੱਬ ਤੋਂ ਮੂੰਹ ਮੋੜ ਲਿਆ। (ਉਤਪਤ ਦਾ ਦੂਜਾ ਤੇ ਤੀਜਾ ਅਧਿਆਇ) ਫਿਰ ਉਨ੍ਹਾਂ ਦਾ ਪੁੱਤਰ ਕਇਨ ਵੀ ਯਹੋਵਾਹ ਦੇ ਕਹਿਣੇ ਵਿਚ ਨਹੀਂ ਰਿਹਾ। ਯਹੋਵਾਹ ਦੇ ਖ਼ਬਰਦਾਰ ਕਰਨ ਤੇ ਵੀ ਉਸ ਨੇ ਆਪਣੇ ਭਰਾ ਦੀ ਜਾਨ ਲੈ ਲਈ। (ਉਤਪਤ 4:1-8) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਸਮੇਂ ਯਹੋਵਾਹ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ?
ਪਰ ਪਰਮੇਸ਼ੁਰ ਨੇ ਨਿਰਾਸ਼ਾ ਦੇ ਬਾਵਜੂਦ ਆਪਣੀ ਖ਼ੁਸ਼ੀ ਬਰਕਰਾਰ ਰੱਖੀ। ਕਿਵੇਂ? ਉਹ ਧਰਤੀ ਨੂੰ ਮੁਕੰਮਲ ਇਨਸਾਨਾਂ ਨਾਲ ਭਰਨ ਦੇ ਆਪਣੇ ਮਕਸਦ ਨੂੰ ਪੂਰਾ ਕਰਨ ਵਿਚ ਲੱਗਾ ਰਿਹਾ। (ਯੂਹੰਨਾ 5:17) ਇਸ ਮਕਸਦ ਨੂੰ ਪੂਰਾ ਕਰਨ ਲਈ ਉਸ ਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਅਤੇ ਸਵਰਗ ਵਿਚ ਇਕ ਰਾਜ ਵੀ ਸਥਾਪਿਤ ਕੀਤਾ। (ਮੱਤੀ 6:9, 10; ਰੋਮੀਆਂ 5:18, 19) ਕਹਿਣ ਦਾ ਭਾਵ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਮੁਸ਼ਕਲ ਦੀ ਬਜਾਇ, ਮੁਸ਼ਕਲ ਦੇ ਹੱਲ ਉੱਤੇ ਧਿਆਨ ਲਗਾਇਆ।
ਨਿਰਾਸ਼ਾ ਦੀ ਸਥਿਤੀ ਵਿਚ ਇਸ ਤਰ੍ਹਾਂ ਸੋਚਣ ਦੀ ਬਜਾਇ ਕਿ ਮੈਨੂੰ ਇੱਦਾਂ ਜਾਂ ਉੱਦਾਂ ਕਰਨਾ ਚਾਹੀਦਾ ਸੀ, ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ ਕਿ ‘ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਅਸੀਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੀਏ।’—ਫ਼ਿਲਿੱਪੀਆਂ 4:8.
ਨਿਰਾਸ਼ਾ ਪ੍ਰਤੀ ਸਹੀ ਨਜ਼ਰੀਆ
ਰਾਤੋ-ਰਾਤ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਮਿਸਾਲ ਲਈ, ਪਲ ਭਰ ਵਿਚ ਸਾਡੀ ਨੌਕਰੀ ਛੁੱਟ ਸਕਦੀ ਹੈ, ਸ਼ਾਇਦ ਸਾਡਾ ਜੀਵਨ ਸਾਥੀ ਨਾ ਰਹੇ ਜਾਂ ਫਿਰ ਕਲੀਸਿਯਾ ਵਿਚ ਸਾਡੇ ਤੋਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਜਾਣ। ਸ਼ਾਇਦ ਸਾਡੀ ਸਿਹਤ ਖ਼ਰਾਬ ਹੋ ਜਾਵੇ ਜਾਂ ਅਸੀਂ ਘਰ-ਬਾਰ ਤੇ ਦੋਸਤਾਂ ਤੋਂ ਹੱਥ ਧੋ ਬੈਠੀਏ। ਜ਼ਿੰਦਗੀ ਵਿਚ ਆ ਰਹੀਆਂ ਅਜਿਹੀਆਂ ਤਬਦੀਲੀਆਂ ਦਾ ਅਸੀਂ ਕਿਵੇਂ ਸਾਮ੍ਹਣਾ ਕਰ ਸਕਦੇ ਹਾਂ?
ਜ਼ਰੂਰੀ ਗੱਲਾਂ ਨੂੰ ਪਹਿਲ ਦੇਣ ਨਾਲ ਕਈਆਂ ਦੀ ਮਦਦ ਹੋਈ ਹੈ। ਡੰਕਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਕਿਹਾ: “ਜਦ ਮੈਨੂੰ ਤੇ ਮੇਰੀ ਪਤਨੀ ਨੂੰ ਅਹਿਸਾਸ ਹੋਇਆ ਕਿ ਅਸੀਂ ਦੁਬਾਰਾ ਮਿਸ਼ਨਰੀ ਸੇਵਾ ਕਦੇ ਨਹੀਂ ਕਰ ਪਾਵਾਂਗੇ, ਤਾਂ ਸਾਡਾ ਦਿਲ ਡੁੱਬ ਗਿਆ। ਪਰ ਫਿਰ ਅਸੀਂ ਆਪਣੇ ਆਪ ਨੂੰ ਸੰਭਾਲਿਆ ਅਤੇ ਦੋ ਗੱਲਾਂ ਵੱਲ ਖ਼ਾਸ ਧਿਆਨ ਦਿੱਤਾ: ਮਾਂ ਦੀ ਦੇਖ-ਭਾਲ ਕਰਨੀ ਤੇ ਪਾਇਨੀਅਰਾਂ ਵਜੋਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣਾ। ਹੁਣ ਜਦ ਸਾਨੂੰ ਕੋਈ ਵੀ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਅਸੀਂ ਇਨ੍ਹਾਂ ਦੋ ਗੱਲਾਂ ਨੂੰ ਧਿਆਨ ਵਿਚ ਰੱਖਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਡੀ ਬਹੁਤ ਮਦਦ ਹੋਈ ਹੈ।”
ਸਾਡੇ ਵਿੱਚੋਂ ਕਈ ਤਾਂ ਕੁਝ ਹੋਣ ਤੇ ਜ਼ਿਆਦਾ ਹੀ ਨਿਰਾਸ਼ ਹੋ ਜਾਂਦੇ ਹਨ। ਮਿਸਾਲ ਲਈ, ਜਦ ਸਾਡੇ ਬੱਚੇ ਸਾਡੀ ਗੱਲ ਨਾ ਮੰਨਣ ਜਾਂ ਅਸੀਂ ਨੌਕਰੀ ਲਈ ਇੰਟਰਵਿਊ ਪਾਸ ਨਾ ਕਰ ਸਕੀਏ ਜਾਂ ਫਿਰ ਸਾਨੂੰ ਹੋਰ ਭਾਸ਼ਾ ਵਿਚ ਪ੍ਰਚਾਰ ਦੇ ਕੰਮ ਵਿਚ ਵਧੀਆ ਨਤੀਜੇ ਨਾ ਮਿਲਣ, ਤਾਂ ਸ਼ਾਇਦ ਅਸੀਂ ਸੋਚੀਏ ਕਿ ਅਸੀਂ ਕਿਸੇ ਕੰਮ ਦੇ ਨਹੀਂ। ਲੇਕਿਨ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਜਦ ਪਰਮੇਸ਼ੁਰ ਨੂੰ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਿਆ ਸੀ, ਤਾਂ ਇਸ ਦਾ ਇਹ ਮਤਲਬ ਨਹੀਂ ਸੀ ਕਿ ਪਰਮੇਸ਼ੁਰ ਨਾਕਾਮਯਾਬ ਹੋਇਆ ਸੀ। (ਬਿਵਸਥਾ ਸਾਰ 32:4, 5) ਇਸੇ ਤਰ੍ਹਾਂ ਜੇ ਪਹਿਲਾਂ-ਪਹਿਲ ਕੋਸ਼ਿਸ਼ ਕਰਨ ਤੇ ਅਸੀਂ ਉਹ ਨਾ ਕਰ ਪਾਈਏ ਜੋ ਅਸੀਂ ਕਰਨਾ ਚਾਹੁੰਦੇ ਹਾਂ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਨਾਕਾਮਯਾਬ ਹੋ ਗਏ ਹਾਂ।
ਜਦ ਸਾਨੂੰ ਕੋਈ ਨਿਰਾਸ਼ ਕਰਦਾ ਹੈ, ਤਾਂ ਅਸੀਂ ਝੱਟ ਹੀ ਭੜਕ 2 ਇਤਹਾਸ 19:2, 3) ਯਹੋਵਾਹ ਜਾਣਦਾ ਸੀ ਕਿ ਯਹੋਸ਼ਾਫ਼ਾਟ ਦੀ ਇਕ ਗ਼ਲਤੀ ਕਾਰਨ ਉਹ ਗੱਦਾਰ ਨਹੀਂ ਸੀ ਬਣ ਗਿਆ। ਇਸੇ ਤਰ੍ਹਾਂ, ਜੇ ਸਾਡਾ ਕੋਈ ਦੋਸਤ ਗ਼ਲਤੀ ਕਰੇ, ਤਾਂ ਭੜਕ ਉੱਠਣ ਦੀ ਬਜਾਇ ਸਾਨੂੰ ਉਸ ਦੇ ਚੰਗੇ ਗੁਣ ਯਾਦ ਰੱਖਦਿਆਂ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਇਸ ਨਾਲ ਸਾਡੀ ਦੋਸਤੀ ਨਹੀਂ ਟੁੱਟੇਗੀ।—ਕੁਲੁੱਸੀਆਂ 3:13.
ਉੱਠਦੇ ਹਾਂ। ਪਰ ਯਹੋਵਾਹ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰਦਾ। ਜਦ ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਵਿਭਚਾਰ ਕੀਤਾ ਤੇ ਫਿਰ ਆਪਣੇ ਪਾਪ ਤੇ ਪੜਦਾ ਪਾਉਣ ਲਈ ਉਸ ਦੇ ਪਤੀ ਦਾ ਕਤਲ ਕਰਵਾਇਆ, ਤਾਂ ਯਹੋਵਾਹ ਦਾਊਦ ਨਾਲ ਬਹੁਤ ਹੀ ਨਾਰਾਜ਼ ਹੋਇਆ। ਪਰ ਜਦ ਯਹੋਵਾਹ ਨੇ ਦੇਖਿਆ ਕਿ ਦਾਊਦ ਨੇ ਦਿਲੋਂ ਪਛਤਾਵਾ ਕੀਤਾ ਸੀ, ਤਾਂ ਉਸ ਨੇ ਦਾਊਦ ਨੂੰ ਬਖ਼ਸ਼ ਦਿੱਤਾ। ਇਸੇ ਤਰ੍ਹਾਂ ਵਫ਼ਾਦਾਰ ਰਾਜਾ ਯਹੋਸ਼ਾਫ਼ਾਟ ਨੇ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਮਿੱਤਰਤਾ ਕਾਇਮ ਕਰ ਕੇ ਗ਼ਲਤੀ ਕੀਤੀ ਸੀ। ਪਰਮੇਸ਼ੁਰ ਦੇ ਨਬੀ ਨੇ ਰਾਜੇ ਨੂੰ ਕਿਹਾ: “ਏਸ ਗੱਲ ਦੇ ਕਾਰਨ ਯਹੋਵਾਹ ਤੇਰੇ ਉੱਤੇ ਕਹਿਰਵਾਨ ਹੈ। ਤਾਂ ਵੀ ਤੇਰੇ ਵਿੱਚ ਗੁਣ ਹਨ।” (ਜ਼ਿੰਦਗੀ ਵਿਚ ਕੁਝ ਪਾਉਣ ਲਈ ਸਮੇਂ-ਸਮੇਂ ਤੇ ਸਾਡੇ ਹੱਥ ਨਿਰਾਸ਼ਾ ਤਾਂ ਜ਼ਰੂਰ ਲੱਗੇਗੀ। ਸ਼ਾਇਦ ਅਸੀਂ ਕੋਈ ਵੱਡੀ ਗ਼ਲਤੀ ਕਰ ਕੇ ਆਪਣੇ ਆਪ ਨੂੰ ਬਹੁਤ ਹੀ ਘਟਿਆ ਮਹਿਸੂਸ ਕਰੀਏ। ਪਰ ਅਸੀਂ ਗ਼ਲਤੀ ਨੂੰ ਸੁਧਾਰਨ ਲਈ ਸਹੀ ਕਦਮ ਚੁੱਕ ਕੇ ਦੁਬਾਰਾ ਪਰਮੇਸ਼ੁਰ ਨਾਲ ਨਾਤਾ ਜੋੜ ਸਕਦੇ ਹਾਂ। ਜਦ ਰਾਜਾ ਦਾਊਦ ਆਪਣੀਆਂ ਗ਼ਲਤੀਆਂ ਕਰਕੇ ਮਾਯੂਸੀ ਦੇ ਬੱਦਲਾਂ ਨਾਲ ਘਿਰਿਆ ਹੋਇਆ ਸੀ, ਤਾਂ ਉਸ ਨੇ ਕਿਹਾ: ‘ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ ਗਈਆਂ। ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਤਾਂ ਤੈਂ ਯਹੋਵਾਹ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।’ (ਜ਼ਬੂਰਾਂ ਦੀ ਪੋਥੀ 32:3-5) ਜੇ ਸਾਨੂੰ ਪਤਾ ਹੈ ਕਿ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਗ਼ਲਤੀ ਕਰ ਬੈਠੇ ਹਾਂ, ਤਾਂ ਸਾਨੂੰ ਦੁਆ ਕਰ ਕੇ ਉਸ ਤੋਂ ਮਾਫ਼ੀ ਮੰਗਣ ਦੀ ਲੋੜ ਹੈ। ਫਿਰ ਸਾਨੂੰ ਆਪਣੀ ਚਾਲ-ਢਾਲ ਬਦਲ ਕੇ ਠਾਣ ਲੈਣਾ ਚਾਹੀਦਾ ਹੈ ਕਿ ਹੁਣ ਤੋਂ ਅਸੀਂ ਪਰਮੇਸ਼ੁਰ ਦੇ ਕਹਿਣੇ ਵਿਚ ਰਹਾਂਗੇ।—1 ਯੂਹੰਨਾ 2:1, 2.
ਮਾਯੂਸੀ ਦਾ ਸਾਮ੍ਹਣਾ ਕਰਨ ਲਈ ਤਿਆਰੀ ਕਰੋ
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਵਿੱਖ ਵਿਚ ਸਾਨੂੰ ਸਾਰਿਆਂ ਨੂੰ ਕੁਝ ਹੱਦ ਤਕ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਵੇਗਾ। ਲੇਕਿਨ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਦਾ ਸਾਮ੍ਹਣਾ ਕਰਨ ਲਈ ਤਿਆਰ ਕਿਵੇਂ ਕਰ ਸਕਦੇ ਹਾਂ? ਧਿਆਨ ਦਿਓ ਕਿ ਬਰੂਨੋ ਨਾਂ ਦੇ ਇਕ ਮਸੀਹੀ ਨੇ ਇਸ ਬਾਰੇ ਕੀ ਕਿਹਾ ਸੀ। ਉਹ ਜ਼ਿੰਦਗੀ ਵਿਚ ਬਹੁਤ ਹੀ ਔਖੇ ਸਮੇਂ ਵਿੱਚੋਂ ਗੁਜ਼ਰਿਆ ਸੀ। ਉਹ ਕਹਿੰਦਾ ਹੈ: “ਇਸ ਔਖੇ ਸਮੇਂ ਦੌਰਾਨ ਮੈਂ ਆਪਣੇ ਪਿਤਾ ਯਹੋਵਾਹ ਦਾ ਲੜ ਨਹੀਂ ਛੱਡਿਆ, ਸਗੋਂ ਮੈਂ ਉਸ ਦੀ ਸੇਵਾ ਵਿਚ ਰੁੱਝਾ ਰਿਹਾ। ਮੈਨੂੰ ਪਤਾ ਸੀ ਕਿ ਯਹੋਵਾਹ ਪਰਮੇਸ਼ੁਰ ਨੇ ਇਸ ਦੁਸ਼ਟ ਦੁਨੀਆਂ ਦਾ ਹਾਲੇ ਤਕ ਅੰਤ ਕਿਉਂ ਨਹੀਂ ਲਿਆਂਦਾ। ਮੈਂ ਸਾਲਾਂ ਤੋਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਸਾਂ ਤੇ ਉਸ ਨਾਲ ਮੇਰਾ ਗੂੜ੍ਹਾ ਰਿਸ਼ਤਾ ਸੀ ਜਿਸ ਲਈ ਮੈਂ ਬਹੁਤ ਖ਼ੁਸ਼ ਸਾਂ। ਮੈਨੂੰ ਪੂਰਾ ਭਰੋਸਾ ਹੈ ਕਿ ਮੇਰਾ ਪਿਤਾ ਮੈਨੂੰ ਸਹਾਰਾ ਦੇ ਰਿਹਾ ਸੀ। ਉਸ ਦੀ ਮਦਦ ਸਦਕਾ ਮੈਨੂੰ ਸਹਿਣ ਦੀ ਤਾਕਤ ਮਿਲੀ।”
ਅਸੀਂ ਇਕ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ: ਚਾਹੇ ਅਸੀਂ ਆਪਣੇ ਆਪ ਨੂੰ ਜਾਂ ਕੋਈ ਹੋਰ ਸਾਨੂੰ ਨਿਰਾਸ਼ ਕਰੇ, ਪਰ ਯਹੋਵਾਹ ਪਰਮੇਸ਼ੁਰ ਸਾਨੂੰ ਕਦੇ ਨਿਰਾਸ਼ ਨਹੀਂ ਕਰੇਗਾ। ਦਰਅਸਲ ਉਹ ਆਪ ਕਹਿੰਦਾ ਹੈ ਕਿ ਉਸ ਦੇ ਨਾਂ, ਯਹੋਵਾਹ, ਦਾ ਮਤਲਬ ਹੈ: “ਮੈਂ ਬਣਾਂਗਾ ਜੋ ਮੈਂ ਬਣਾਂਗਾ।” (ਕੂਚ 3:14, NW) ਕਹਿਣ ਦਾ ਭਾਵ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਮਰਜ਼ੀ ਬਣ ਸਕਦਾ ਹੈ। ਇਸ ਲਈ ਅਸੀਂ ਉਸ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਸਵਰਗੀ ਰਾਜ ਰਾਹੀਂ ਆਪਣੀ ਮਰਜ਼ੀ “ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ” ਪੂਰੀ ਕਰੇਗਾ। ਇਸੇ ਲਈ ਪੌਲੁਸ ਰਸੂਲ ਨੇ ਲਿਖਿਆ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, . . . ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।”—ਮੱਤੀ 6:10; ਰੋਮੀਆਂ 8:38, 39.
ਅਸੀਂ ਯਸਾਯਾਹ ਨਬੀ ਰਾਹੀਂ ਕੀਤੇ ਗਏ ਪਰਮੇਸ਼ੁਰ ਦੇ ਇਸ ਵਾਅਦੇ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ। ” (ਯਸਾਯਾਹ 65:17) ਇਹ ਕਿੰਨੀ ਸ਼ਾਨਦਾਰ ਉਮੀਦ ਹੈ ਕਿ ਬਹੁਤ ਜਲਦ ਸਾਡੀਆਂ ਸਾਰੀਆਂ ਨਿਰਾਸ਼ਾ ਭਰੀਆਂ ਯਾਦਾਂ ਹਮੇਸ਼ਾ ਲਈ ਮਿੱਟ ਜਾਣਗੀਆਂ! (w08 3/1)
[ਫੁਟਨੋਟ]
^ ਪੈਰਾ 5 ਕੁਝ ਨਾਂ ਬਦਲੇ ਗਏ ਹਨ।
[ਸਫ਼ਾ 29 ਸੁਰਖੀ]
ਜੇ ਪਹਿਲਾਂ-ਪਹਿਲ ਕੋਸ਼ਿਸ਼ ਕਰਨ ਤੇ ਸਾਡੇ ਹੱਥ ਨਿਰਾਸ਼ਾ ਲੱਗੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਨਾਕਾਮਯਾਬ ਹੋ ਗਏ ਹਾਂ
[ਸਫ਼ਾ 30 ਸੁਰਖੀ]
ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਚੰਗੀਆਂ ਗੱਲਾਂ ਉੱਤੇ ਵਿਚਾਰ ਕਰੀਏ
[ਸਫ਼ਾ 31 ਉੱਤੇ ਤਸਵੀਰਾਂ]
ਇਨਸਾਨਾਂ ਦੀਆਂ ਗ਼ਲਤੀਆਂ ਦੇ ਬਾਵਜੂਦ ਪਰਮੇਸ਼ੁਰ ਖ਼ੁਸ਼ ਰਹਿੰਦਾ ਹੈ ਕਿਉਂਕਿ ਉਸ ਦਾ ਮਕਸਦ ਪੂਰਾ ਹੋ ਕੇ ਰਹੇਗਾ
[ਸਫ਼ਾ 32 ਉੱਤੇ ਤਸਵੀਰ]
ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਨਾਲ ਅਸੀਂ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹਾਂ