ਕੀ ਤੁਸੀਂ ਹਰ ਰੋਜ਼ ਰੱਬ ਨੂੰ ਗੱਲ ਕਰਨ ਦਾ ਮੌਕਾ ਦਿੰਦੇ ਹੋ?
ਤੁਸੀਂ ਸ਼ੀਸ਼ੇ ਵਿਚ ਕਿੰਨੀ ਕੁ ਵਾਰ ਦੇਖਦੇ ਹੋ? ਆਮ ਤੌਰ ਤੇ ਅਸੀਂ ਹਰ ਰੋਜ਼ ਇਕ ਵਾਰ ਨਹੀਂ, ਸਗੋਂ ਕਈ ਵਾਰ ਸ਼ੀਸ਼ੇ ਵਿਚ ਦੇਖਦੇ ਹਾਂ। ਕਿਉਂ? ਕਿਉਂਕਿ ਸਾਨੂੰ ਫ਼ਿਕਰ ਹੈ ਕਿ ਅਸੀਂ ਦੇਖਣ ਨੂੰ ਕਿੱਦਾਂ ਲੱਗਦੇ ਹਾਂ।
ਬਾਈਬਲ ਪੜ੍ਹਨੀ ਸ਼ੀਸ਼ੇ ਵਿਚ ਦੇਖਣ ਦੇ ਬਰਾਬਰ ਹੈ। (ਯਾਕੂਬ 1:23-25) ਪਰਮੇਸ਼ੁਰ ਦੇ ਬਚਨ ਵਿਚ ਇੰਨੀ ਤਾਕਤ ਹੈ ਕਿ ਇਸ ਨੂੰ ਪੜ੍ਹ ਕੇ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਅਸਲ ਵਿਚ ਕਿਹੋ ਜਿਹੇ ਹਾਂ। ਪਰਮੇਸ਼ੁਰ ਦਾ ਬਚਨ “ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਬਾਈਬਲ ਦਿਖਾ ਸਕਦੀ ਹੈ ਕਿ ਸਾਡੇ ਦਿਲ ਵਿਚ ਕੀ ਹੈ। ਸ਼ੀਸ਼ੇ ਵਿਚ ਦੇਖਣ ਦੀ ਤਰ੍ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।
ਬਾਈਬਲ ਸਿਰਫ਼ ਇਹ ਨਹੀਂ ਦੱਸਦੀ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ, ਪਰ ਇਹ ਵੀ ਕਿ ਅਸੀਂ ਕਿੱਦਾਂ ਸੁਧਾਰ ਕਰ ਸਕਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: ‘ਸਾਰੀ ਲਿਖਤ ਪਰਮੇਸ਼ੁਰ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।’ (2 ਤਿਮੋਥਿਉਸ 3:16, 17) ਧਿਆਨ ਦਿਓ ਕਿ ਇੱਥੇ ਬਾਈਬਲ ਪੜ੍ਹਨ ਦੇ ਚਾਰ ਲਾਭ ਦੱਸੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਸਾਡੇ ਚਾਲ-ਚਲਣ ਤੇ ਸੁਭਾਅ ਵਿਚ ਤਬਦੀਲੀਆਂ ਲਿਆਉਂਦੇ ਹਨ ਯਾਨੀ ਬਾਈਬਲ ਸਾਨੂੰ ਤਾੜਦੀ, ਸੁਧਾਰਦੀ ਤੇ ਧਰਮ ਦੇ ਰਾਹ ਗਿਝਾਉਂਦੀ ਹੈ। ਜੇ ਸਾਨੂੰ ਸੁਧਾਰ ਕਰਨ ਲਈ ਹਰ ਰੋਜ਼ ਆਪਣੀ ਸ਼ਕਲ ਸ਼ੀਸ਼ੇ ਵਿਚ ਦੇਖਣੀ ਪੈਂਦੀ ਹੈ, ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਪਰਮੇਸ਼ੁਰ ਦਾ ਬਚਨ, ਬਾਈਬਲ, ਪੜ੍ਹੀਏ!
ਜਦ ਯਹੋਵਾਹ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਇਸਰਾਏਲ ਦੀ ਕੌਮ ਦੀ ਅਗਵਾਈ ਕਰਨ ਲਈ ਚੁਣਿਆ ਸੀ, ਤਾਂ ਉਸ ਨੇ ਉਸ ਨੂੰ ਕਿਹਾ: “ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” (ਯਹੋਸ਼ੁਆ 1:8) ਸਫ਼ਲ ਹੋਣ ਲਈ ਯਹੋਸ਼ੁਆ ਨੂੰ “ਦਿਨ ਰਾਤ” ਯਾਨੀ ਬਾਕਾਇਦਾ ਪਰਮੇਸ਼ੁਰ ਦਾ ਬਚਨ ਪੜ੍ਹਨ ਦੀ ਲੋੜ ਸੀ।
ਪਹਿਲਾ ਜ਼ਬੂਰ ਵੀ ਬਾਕਾਇਦਾ ਬਾਈਬਲ ਪੜ੍ਹਨ ਦੇ ਫ਼ਾਇਦਿਆਂ ਬਾਰੇ ਦੱਸਦਾ ਹੈ। ਉਸ ਵਿਚ ਲਿਖਿਆ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਅਤੇ ਨਾ ਮਖ਼ੋਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ। ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਜ਼ਬੂਰਾਂ ਦੀ ਪੋਥੀ 1:1-3) ਬਿਨਾਂ ਸ਼ੱਕ ਅਸੀਂ ਵੀ ਇਸ ਮਨੁੱਖ ਵਰਗੇ ਬਣਨਾ ਚਾਹੁੰਦੇ ਹਾਂ।
ਸਫ਼ਲ ਹੁੰਦਾ ਹੈ।” (ਕਈ ਲੋਕਾਂ ਨੇ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਈ ਹੈ। ਜਦ ਇਕ ਮਸੀਹੀ ਨੂੰ ਪੁੱਛਿਆ ਗਿਆ ਕਿ ਉਹ ਹਰ ਰੋਜ਼ ਬਾਈਬਲ ਕਿਉਂ ਪੜ੍ਹਦਾ ਹੈ, ਤਾਂ ਉਸ ਨੇ ਜਵਾਬ ਦਿੱਤਾ: “ਜੇ ਮੈਂ ਚਾਹੁੰਦਾ ਹਾਂ ਕਿ ਰੱਬ ਮੇਰੀ ਸੁਣੇ ਜਦ ਮੈਂ ਉਸ ਨੂੰ ਵਾਰ-ਵਾਰ ਪ੍ਰਾਰਥਨਾ ਕਰਦਾ ਹਾਂ, ਤਾਂ ਕੀ ਮੈਨੂੰ ਬਾਈਬਲ ਪੜ੍ਹ ਕੇ ਉਸ ਦੀ ਨਹੀਂ ਸੁਣਨੀ ਚਾਹੀਦੀ? ਦੋਸਤੀ ਵਿਚ ਗੱਲਾਂ ਸਿਰਫ਼ ਕੀਤੀਆਂ ਨਹੀਂ ਜਾਂਦੀਆਂ, ਪਰ ਸੁਣੀਆਂ ਵੀ ਜਾਂਦੀਆਂ ਹਨ।” ਉਸ ਦੀ ਗੱਲ ਠੀਕ ਹੈ। ਬਾਈਬਲ ਪੜ੍ਹਨੀ ਰੱਬ ਦੀ ਸੁਣਨ ਦੇ ਬਰਾਬਰ ਹੈ ਕਿਉਂਕਿ ਇਸ ਤਰ੍ਹਾਂ ਅਸੀਂ ਉਸ ਦੇ ਸੋਚ-ਵਿਚਾਰਾਂ ਨੂੰ ਜਾਣ ਲੈਂਦੇ ਹਾਂ।
ਪੂਰੀ ਬਾਈਬਲ ਪੜ੍ਹੋ!
ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਵੀ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕੀਤੀ ਹੋਵੇ। ਕੀ ਤੁਸੀਂ ਪੂਰੀ ਬਾਈਬਲ ਕਦੀ ਪੜ੍ਹੀ ਹੈ? ਇਹ ਜਾਣਨ ਦਾ ਵਧੀਆ ਤਰੀਕਾ ਹੈ ਕਿ ਬਾਈਬਲ ਵਿਚ ਕੀ-ਕੀ ਲਿਖਿਆ ਹੈ। ਕਈ ਜਣੇ ਬਾਈਬਲ ਨੂੰ ਪੜ੍ਹਨਾ ਸ਼ੁਰੂ ਤਾਂ ਕਰ ਦਿੰਦੇ ਹਨ, ਪਰ ਉਨ੍ਹਾਂ ਦਾ ਪ੍ਰੋਗ੍ਰਾਮ ਵਿਚ ਹੀ ਰਹਿ ਜਾਂਦਾ ਹੈ। ਕੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ? ਤੁਸੀਂ ਪੂਰੀ ਬਾਈਬਲ ਪੜ੍ਹਨ ਲਈ ਕੀ ਕਰ ਸਕਦੇ ਹੋ? ਕਿਉਂ ਨਾ ਹੇਠਾਂ ਦਿੱਤੇ ਦੋ ਸੁਝਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ?
ਹਰ ਰੋਜ਼ ਬਾਈਬਲ ਪੜ੍ਹਨ ਦਾ ਪ੍ਰੋਗ੍ਰਾਮ ਬਣਾਓ। ਉਹ ਸਮਾਂ ਚੁਣੋ ਜੋ ਬਾਈਬਲ ਪੜ੍ਹਨ ਲਈ ਤੁਹਾਡੇ ਵਾਸਤੇ ਚੰਗਾ ਹੋਵੇਗਾ। ਪਰ ਜੇ ਕਿਸੇ ਕਾਰਨ ਤੁਸੀਂ ਉਸ ਸਮੇਂ ਬਾਈਬਲ ਨਾ ਪੜ੍ਹ ਸਕੋ, ਤਾਂ ਇਕ ਹੋਰ ਸਮਾਂ ਵੀ ਚੁਣ ਕੇ ਰੱਖੋ ਤਾਂਕਿ ਕੋਈ ਵੀ ਦਿਨ ਬਿਨਾਂ ਬਾਈਬਲ ਪੜ੍ਹਨ ਤੋਂ ਨਾ ਲੰਘੇ। ਇਸ ਤਰ੍ਹਾਂ ਤੁਸੀਂ ਪੁਰਾਣੇ ਜ਼ਮਾਨੇ ਦੇ ਬਰਿਯਾ ਦੇ ਲੋਕਾਂ ਦੀ ਰੀਸ ਕਰ ਸਕੋਗੇ ਜਿਨ੍ਹਾਂ ਬਾਰੇ ਲਿਖਿਆ ਹੈ: “ਏਥੇ ਦੇ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।”—ਰਸੂਲਾਂ ਦੇ ਕਰਤੱਬ 17:11.
ਆਪਣੇ ਮਨ ਵਿਚ ਖ਼ਾਸ ਟੀਚਾ ਰੱਖੋ। ਜੇ ਤੁਸੀਂ ਹਰ ਰੋਜ਼ ਬਾਈਬਲ ਦੇ ਤਿੰਨ ਤੋਂ ਪੰਜ ਅਧਿਆਇ ਪੜ੍ਹੋਗੇ, ਤਾਂ ਤੁਸੀਂ ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹ ਸਕੋਗੇ। ਅਗਲੇ ਸਫ਼ਿਆਂ ’ਤੇ ਦਿੱਤਾ ਚਾਰਟ ਦਿਖਾਉਂਦਾ ਹੈ ਕਿ ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ। ਕਿਉਂ ਨਾ ਇਸ ਤਰ੍ਹਾਂ ਕਰਨ ਦਾ ਪ੍ਰੋਗ੍ਰਾਮ ਬਣਾਓ? “ਤਾਰੀਖ਼” ਹੇਠਾਂ ਲਿਖੋ ਕਿ ਤੁਸੀਂ ਇਹ ਅਧਿਆਇ ਕਦੋਂ ਪੜ੍ਹ ਸਕੋਗੇ। ਫਿਰ ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਡੱਬੀ ਵਿਚ ਨਿਸ਼ਾਨ ਲਾਓ। ਇਸ ਤਰ੍ਹਾਂ ਤੁਹਾਨੂੰ ਯਾਦ ਰਹੇਗਾ ਕਿ ਤੁਸੀਂ ਕੀ-ਕੀ ਪੜ੍ਹ ਚੁੱਕੇ ਹੋ।
ਇਕ ਵਾਰ ਬਾਈਬਲ ਪੜ੍ਹਨ ਤੋਂ ਬਾਅਦ ਨਾ ਰੁਕੋ। ਤੁਸੀਂ ਇਹੀ ਚਾਰਟ ਵਰਤ ਕੇ ਹਰ ਸਾਲ ਪੂਰੀ ਬਾਈਬਲ ਪੜ੍ਹ ਸਕਦੇ ਹੋ। ਸ਼ਾਇਦ ਤੁਸੀਂ ਹਰ ਸਾਲ ਬਾਈਬਲ ਦੇ ਕਿਸੇ ਹੋਰ ਹਿੱਸੇ ਤੋਂ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਕ ਦਿਨ ਦੀ ਪੜ੍ਹਾਈ ਦੋ ਜਾਂ ਤਿੰਨ ਦਿਨਾਂ ਵਿਚ ਵੀ ਕਰ ਸਕਦੇ ਹੋ।
ਜਦੋਂ ਵੀ ਤੁਸੀਂ ਬਾਈਬਲ ਪੜ੍ਹੋਗੇ, ਤਾਂ ਹਰ ਵਾਰ ਤੁਸੀਂ ਨਵੀਆਂ-ਨਵੀਆਂ ਗੱਲਾਂ ਸਿੱਖੋਗੇ। ਕਿਉਂ? ਕਿਉਂਕਿ “ਸੰਸਾਰ ਦਾ ਵਰਤਮਾਨ ਰੂਪ ਬਦਲ ਰਿਹਾ ਹੈ” ਤੇ ਸਾਡੀਆਂ ਜ਼ਿੰਦਗੀਆਂ ਅਤੇ ਸਾਡੇ ਹਾਲਾਤ ਵੀ ਬਦਲਦੇ ਰਹਿੰਦੇ ਹਨ। (1 ਕੁਰਿੰਥੀਆਂ 7:31, CL) ਯਾਦ ਰੱਖੋ ਕਿ ਪਰਮੇਸ਼ੁਰ ਦਾ ਬਚਨ ਇਕ ਸ਼ੀਸ਼ੇ ਵਾਂਗ ਹੈ। ਤਾਂ ਫਿਰ ਪੱਕਾ ਇਰਾਦਾ ਬਣਾਓ ਕਿ ਤੁਸੀਂ ਹਰ ਰੋਜ਼ ਇਸ ਸ਼ੀਸ਼ੇ ਵਿਚ ਦੇਖੋਗੇ। ਇਸ ਤਰ੍ਹਾਂ ਹਰ ਰੋਜ਼ ਰੱਬ ਤੁਹਾਡੇ ਨਾਲ ਗੱਲ ਕਰ ਸਕੇਗਾ।—ਜ਼ਬੂਰਾਂ ਦੀ ਪੋਥੀ 16:8. (w09 8/1)