ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਪਾਓ
ਯਿਸੂ ਤੋਂ ਸਿੱਖੋ
ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਪਾਓ
ਵਿਆਹ ਬਾਰੇ ਸਹੀ ਨਜ਼ਰੀਆ ਰੱਖੋ
ਵਿਆਹ ਇਕ ਪਵਿੱਤਰ ਬੰਧਨ ਹੈ। ਜਦ ਉਸ ਨੂੰ ਤਲਾਕ ਬਾਰੇ ਪੁੱਛਿਆ ਗਿਆ ਸੀ, ਤਾਂ ਯਿਸੂ ਨੇ ਕਿਹਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ। . . . ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।” (ਮੱਤੀ 19:4-6, 9) ਜਦ ਪਤੀ-ਪਤਨੀ ਯਿਸੂ ਦੀ ਸਲਾਹ ਮੰਨਦੇ ਹਨ ਅਤੇ ਇਕ-ਦੂਜੇ ਦੇ ਵਫ਼ਾਦਾਰ ਰਹਿੰਦੇ ਹਨ, ਤਾਂ ਸਾਰਾ ਪਰਿਵਾਰ ਖ਼ੁਸ਼ ਅਤੇ ਸੁਖੀ ਹੁੰਦਾ ਹੈ।
ਪਰਮੇਸ਼ੁਰ ਨਾਲ ਰਿਸ਼ਤਾ ਜੋੜੋ
ਯਿਸੂ ਨੇ ਕਿਹਾ ਸੀ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ।” ਦੂਜਾ ਹੁਕਮ ਕਿਹੜਾ ਹੈ? ਯਿਸੂ ਨੇ ਕਿਹਾ: “ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” ਸਾਡੇ ਗੁਆਂਢੀਆਂ ਵਿਚ ਆਪਣੇ ਘਰ ਦੇ ਮੈਂਬਰ ਵੀ ਸ਼ਾਮਲ ਹਨ। (ਮੱਤੀ 22:37-39) ਪਰਮੇਸ਼ੁਰ ਨਾਲ ਨਜ਼ਦੀਕ ਰਿਸ਼ਤਾ ਹੋਣ ਕਰਕੇ ਪਰਿਵਾਰ ਦੇ ਮੈਂਬਰ ਇਕ-ਦੂਜੇ ਨੂੰ ਵੀ ਪਿਆਰ ਕਰਨਗੇ ਅਤੇ ਇਸ ਨਾਲ ਉਨ੍ਹਾਂ ਦਾ ਪਰਿਵਾਰ ਸੁਖੀ ਹੋ ਸਕਦਾ ਹੈ।
ਪਤੀ-ਪਤਨੀ ਆਪਣੇ ਵਿਆਹ ਵਿਚ ਖ਼ੁਸ਼ ਕਿਵੇਂ ਰਹਿ ਸਕਦੇ ਹਨ?
ਪਤਨੀ ਉਦੋਂ ਖ਼ੁਸ਼ ਹੁੰਦੀ ਹੈ ਜਦ ਉਸ ਦਾ ਪਤੀ ਯਿਸੂ ਦੀ ਮਿਸਾਲ ’ਤੇ ਚੱਲਦਾ ਹੈ। ਇਕ ਤਰੀਕੇ ਨਾਲ ਕਲੀਸਿਯਾ ਯਿਸੂ ਅਫ਼ਸੀਆਂ 5:25) ਯਿਸੂ ਨੇ ਕਿਹਾ: ‘ਮਨੁੱਖ ਦਾ ਪੁੱਤਰ ਸੇਵਾ ਕਰਾਉਣ ਲਈ ਨਹੀਂ ਆਇਆ, ਉਹ ਸੇਵਾ ਕਰਨ ਆਇਆ।’ (ਮੱਤੀ 20:28, CL) ਯਿਸੂ ਦੂਜਿਆਂ ਉੱਤੇ ਨਾ ਰੋਹਬ ਜਮਾਉਂਦਾ ਸੀ ਅਤੇ ਨਾ ਹੀ ਉਨ੍ਹਾਂ ਨਾਲ ਸਖ਼ਤੀ ਵਰਤਦਾ ਸੀ, ਸਗੋਂ ਉਹ ਉਨ੍ਹਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ। (ਮੱਤੀ 11:28) ਇਸ ਲਈ ਪਤੀ ਨੂੰ ਆਪਣੇ ਪਰਿਵਾਰ ਉੱਤੇ ਸਰਦਾਰੀ ਕਰਦਿਆਂ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂਕਿ ਸਾਰਿਆਂ ਦਾ ਭਲਾ ਹੋਵੇ।
ਦੀ ਪਤਨੀ ਵਾਂਗ ਹੈ ਅਤੇ ਉਸ ਨੇ ਪਿਆਰ ਦੀ ਖ਼ਾਤਰ ਉਸ ਲਈ ਸਭ ਕੁਝ ਵਾਰ ਦਿੱਤਾ। (ਪਤਨੀ ਵੀ ਯਿਸੂ ਦੀ ਮਿਸਾਲ ਤੋਂ ਬਹੁਤ ਸਿੱਖ ਸਕਦੀ ਹੈ। ਬਾਈਬਲ ਕਹਿੰਦੀ ਹੈ: “ਮਸੀਹ ਦਾ ਸਿਰ ਪਰਮੇਸ਼ੁਰ ਹੈ।” ਉਹ ਅੱਗੇ ਇਹ ਵੀ ਦੱਸਦੀ ਹੈ ਕਿ “ਇਸਤ੍ਰੀ ਦਾ ਸਿਰ ਪੁਰਖ ਹੈ।” (1 ਕੁਰਿੰਥੀਆਂ 11:3) ਯਿਸੂ ਆਪਣੇ ਆਪ ਨੂੰ ਇੰਨਾ ਵੱਡਾ ਨਹੀਂ ਸਮਝਦਾ ਸੀ ਕਿ ਉਹ ਪਰਮੇਸ਼ੁਰ ਦੇ ਅਧੀਨ ਨਾ ਹੋ ਸਕੇ, ਪਰ ਉਹ ਆਪਣੇ ਪਿਤਾ ਦੀ ਬਹੁਤ ਇੱਜ਼ਤ ਕਰਦਾ ਸੀ। ਉਸ ਨੇ ਕਿਹਾ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰਨਾ 8:29) ਜਿਹੜੀ ਪਤਨੀ ਪਰਮੇਸ਼ੁਰ ਨੂੰ ਪਿਆਰ ਕਰਦੀ ਹੈ ਅਤੇ ਉਸ ਦੀ ਇੱਜ਼ਤ ਕਰਦੀ ਹੈ ਉਹ ਆਪਣੇ ਪਤੀ ਦੇ ਅਧੀਨ ਹੋਵੇਗੀ ਅਤੇ ਆਪਣੇ ਪਰਿਵਾਰ ਦੀ ਖ਼ੁਸ਼ੀ ਵਧਾਵੇਗੀ।
ਮਾਪੇ ਆਪਣੇ ਬੱਚਿਆਂ ਨਾਲ ਪੇਸ਼ ਆਉਣ ਬਾਰੇ ਯਿਸੂ ਤੋਂ ਕੀ ਸਿੱਖ ਸਕਦੇ ਹਨ?
ਯਿਸੂ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਪਸੰਦ ਕਰਦਾ ਸੀ ਅਤੇ ਉਨ੍ਹਾਂ ਦੇ ਸੋਚ-ਵਿਚਾਰਾਂ ਅਤੇ ਜਜ਼ਬਾਤਾਂ ਵਿਚ ਦਿਲਚਸਪੀ ਲੈਂਦਾ ਸੀ। ਬਾਈਬਲ ਕਹਿੰਦੀ ਹੈ: “ਯਿਸੂ ਨੇ [ਬੱਚਿਆਂ] ਨੂੰ ਆਪਣੇ ਕੋਲ ਸੱਦ ਕੇ ਕਿਹਾ, ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ।” (ਲੂਕਾ 18:15, 16) ਇਕ ਵਾਰੀ ਲੋਕਾਂ ਨੇ ਕੁਝ ਮੁੰਡਿਆਂ ਨੂੰ ਡਾਂਟਿਆ ਕਿਉਂਕਿ ਉਹ ਯਿਸੂ ਵਿਚ ਆਪਣੀ ਨਿਹਚਾ ਦਾ ਇਜ਼ਹਾਰ ਕਰ ਰਹੇ ਸਨ। ਪਰ ਯਿਸੂ ਨੇ ਮੁੰਡਿਆਂ ਦੀ ਤਾਰੀਫ਼ ਕੀਤੀ ਅਤੇ ਲੋਕਾਂ ਨੂੰ ਕਿਹਾ: “ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?”—ਮੱਤੀ 21:15, 16.
ਬੱਚੇ ਯਿਸੂ ਤੋਂ ਕੀ ਸਿੱਖ ਸਕਦੇ ਹਨ?
ਬੱਚੇ ਯਿਸੂ ਦੀ ਰੀਸ ਕਰ ਕੇ ਰੱਬ ਦੀਆਂ ਗੱਲਾਂ ਵਿਚ ਦਿਲਚਸਪੀ ਲੈ ਸਕਦੇ ਹਨ। ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਉਸ ਦੇ ਮਾਪਿਆਂ ਨੇ “ਉਹ ਨੂੰ ਹੈਕਲ ਵਿੱਚ ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ।” ਇਸ ਦਾ ਨਤੀਜਾ ਕੀ ਸੀ? ਇਹ ਕਿ “ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ।” (ਲੂਕਾ 2:42, 46, 47) ਇੰਨਾ ਗਿਆਨ ਪਾਉਣ ਕਰਕੇ ਯਿਸੂ ਫੁੱਲਿਆ ਨਹੀਂ। ਇਸ ਦੀ ਬਜਾਇ ਇਸ ਗਿਆਨ ਕਰਕੇ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰ ਸਕਿਆ। ਬਾਈਬਲ ਕਹਿੰਦੀ ਹੈ ਕਿ ਉਹ “ਉਨ੍ਹਾਂ ਦੇ ਅਧੀਨ ਰਿਹਾ।”—ਲੂਕਾ 2:51. (w09-E 11/01)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਨਾਂ ਦੀ ਕਿਤਾਬ ਦਾ 14ਵਾਂ ਅਧਿਆਇ ਦੇਖੋ।
[ਫੁਟਨੋਟ]
^ ਪੈਰਾ 14 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।