ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ?
ਇਕ ਅਜਿਹਾ ਸ਼ਖ਼ਸ ਵੀ ਹੈ ਜੋ ਨਹੀਂ ਚਾਹੁੰਦਾ ਕਿ ਤੁਸੀਂ ਰੱਬ ਦਾ ਨਾਂ ਜਾਣੋ। ਉਹ ਨਹੀਂ ਚਾਹੁੰਦਾ ਕਿ ਤੁਸੀਂ ਉਸ ਨਾਲ ਇਕ ਕਰੀਬੀ ਰਿਸ਼ਤੇ ਦਾ ਆਨੰਦ ਮਾਣੋ। ਇਹ ਸ਼ਖ਼ਸ ਕੌਣ ਹੈ? ਬਾਈਬਲ ਕਹਿੰਦੀ ਹੈ: “ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ।” ਇਸ ਦੁਨੀਆਂ ਦਾ ਈਸ਼ੁਰ ਸ਼ਤਾਨ ਹੈ। ਉਹ ਤੁਹਾਨੂੰ ਹਨੇਰੇ ਵਿਚ ਰੱਖਣਾ ਚਾਹੁੰਦਾ ਹੈ ਤਾਂਕਿ ਤੁਹਾਡੇ ਉੱਤੇ “ਪਰਮੇਸ਼ੁਰ ਦੇ ਤੇਜ ਦਾ ਗਿਆਨ” ਨਾ ਚਮਕੇ। ਸ਼ਤਾਨ ਨਹੀਂ ਚਾਹੁੰਦਾ ਕਿ ਤੁਸੀਂ ਯਹੋਵਾਹ ਨੂੰ ਉਸ ਦੇ ਨਾਂ ਤੋਂ ਜਾਣੋ। ਪਰ ਸ਼ਤਾਨ ਨੇ ਲੋਕਾਂ ਦੀਆਂ ਅੱਖਾਂ ’ਤੇ ਪਰਦਾ ਕਿਵੇਂ ਪਾਇਆ ਹੈ?—2 ਕੁਰਿੰਥੀਆਂ 4:4-6.
ਧਰਮ ਦੇ ਨਾਂ ਤੇ ਸ਼ਤਾਨ ਨੇ ਲੋਕਾਂ ਨੂੰ ਭਰਮਾਇਆ ਹੈ ਤਾਂਕਿ ਉਹ ਰੱਬ ਦਾ ਨਾਂ ਨਾ ਜਾਣ ਸਕਣ। ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਕਈ ਯਹੂਦੀਆਂ ਨੇ ਧਰਮ-ਗ੍ਰੰਥ ਨੂੰ ਰੱਦ ਕਰ ਕੇ ਆਪਣੇ ਰੀਤੀ-ਰਿਵਾਜਾਂ ਕਰਕੇ ਰੱਬ ਦਾ ਨਾਂ ਲੈਣਾ ਬੰਦ ਕਰ ਦਿੱਤਾ। ਪਹਿਲੀ-ਦੂਜੀ ਸਦੀ ਤਕ ਜਿਹੜੇ ਯਹੂਦੀ ਆਪਣੇ ਸਭਾ-ਘਰਾਂ ਵਿਚ ਧਰਮ-ਗ੍ਰੰਥ ਲੋਕਾਂ ਨੂੰ ਪੜ੍ਹ ਕੇ ਸੁਣਾਉਂਦੇ ਸਨ, ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਰੱਬ ਦਾ ਨਾਂ ਪੜ੍ਹਨ ਦੀ ਬਜਾਇ “ਪ੍ਰਭੂ” ਵਰਤਣ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਰਿਵਾਜ ਕਰਕੇ ਲੋਕਾਂ ਦੀ ਨਿਹਚਾ ਕਮਜ਼ੋਰ ਪੈ ਗਈ। ਇੱਥੋਂ ਤਕ ਕਿ ਉਹ ਰੱਬ ਤੋਂ ਦੂਰ ਹੁੰਦੇ ਚਲੇ ਗਏ। ਪਰ ਯਿਸੂ ਬਾਰੇ ਕੀ? ਕੀ ਉਸ ਨੇ ਯਹੋਵਾਹ ਦਾ ਨਾਂ ਇਸਤੇਮਾਲ ਕੀਤਾ ਸੀ?
ਯਿਸੂ ਅਤੇ ਉਸ ਦੇ ਚੇਲਿਆਂ ਨੇ ਰੱਬ ਦਾ ਨਾਂ ਵਰਤਿਆ
ਯਿਸੂ ਨੇ ਪ੍ਰਾਰਥਨਾ ਵਿਚ ਆਪਣੇ ਪਿਤਾ ਯਹੋਵਾਹ ਨੂੰ ਕਿਹਾ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ।” (ਯੂਹੰਨਾ 17:26) ਯਿਸੂ ਨੇ ਕਈ ਮੌਕਿਆਂ ਤੇ ਜ਼ਰੂਰ ਰੱਬ ਦਾ ਨਾਂ ਲਿਆ ਹੋਣਾ ਜਦ ਉਸ ਨੇ ਧਰਮ-ਗ੍ਰੰਥ ਦੇ ਇਬਰਾਨੀ ਹਿੱਸੇ ਤੋਂ ਉਨ੍ਹਾਂ ਆਇਤਾਂ ਨੂੰ ਪੜ੍ਹਿਆ, ਸਮਝਾਇਆ ਜਾਂ ਉਨ੍ਹਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿਚ ਰੱਬ ਦਾ ਨਾਂ ਆਉਂਦਾ ਹੈ। ਯਿਸੂ ਨੇ ਖੁੱਲ੍ਹੇ-ਆਮ ਰੱਬ ਦਾ ਨਾਂ ਵਰਤਿਆ ਹੋਣਾ ਜਿੱਦਾਂ ਉਸ ਤੋਂ ਪਹਿਲਾਂ ਦੇ ਨਬੀਆਂ ਨੇ ਵਰਤਿਆ ਸੀ। ਧਰਤੀ ਉੱਤੇ ਯਿਸੂ ਦੀ ਸੇਵਕਾਈ ਦੌਰਾਨ ਜੇ ਕੋਈ ਯਹੂਦੀ ਰੱਬ ਦਾ ਨਾਂ ਨਹੀਂ ਵਰਤ ਰਹੇ ਸਨ, ਤਾਂ ਯਿਸੂ ਨੇ ਉਨ੍ਹਾਂ ਦੀ ਰੀਸ ਨਹੀਂ ਕੀਤੀ ਹੋਣੀ। ਉਸ ਨੇ ਯਹੂਦੀ ਆਗੂਆਂ ਨੂੰ ਇਹ ਕਹਿ ਕੇ ਫਿਟਕਾਰਿਆ: “ਤੁਸਾਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।”—ਮੱਤੀ 15:6.
ਯਿਸੂ ਨੇ ਰੱਬ ਦਾ ਨਾਂ ਵਰਤ ਕੇ ਸਾਡੇ ਲਈ ਚੰਗੀ ਮਿਸਾਲ ਕਾਇਮ ਕੀਤੀ
ਯਿਸੂ ਦੇ ਵਫ਼ਾਦਾਰ ਚੇਲੇ ਉਸ ਦੀ ਮੌਤ ਅਤੇ ਜੀ ਉੱਠਣ ਤੋਂ ਬਾਅਦ ਵੀ ਰੱਬ ਦਾ ਨਾਂ ਵਰਤਦੇ ਰਹੇ। (“ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਰੱਬ ਦਾ ਨਾਂ ਵਰਤਿਆ ਸੀ?” ਨਾਂ ਦੀ ਡੱਬੀ ਦੇਖੋ।) 33 ਈਸਵੀ ਵਿਚ ਪੰਤੇਕੁਸਤ ਦੇ ਦਿਨ ਮਸੀਹੀ ਕਲੀਸਿਯਾ ਸਥਾਪਿਤ ਹੋਈ ਸੀ। ਉਸ ਦਿਨ ਪਤਰਸ ਰਸੂਲ ਨੇ ਯੋਏਲ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ ਯਹੂਦੀਆਂ ਦੀ ਭੀੜ ਨੂੰ ਕਿਹਾ: “ਹਰੇਕ ਜਿਹੜਾ ਯਹੋਵਾਹ ਦਾ ਨਾਮ ਲਵੇਗਾ ਬਚਾਇਆ ਜਾਵੇਗਾ।” (ਰਸੂਲਾਂ ਦੇ ਕਰਤੱਬ 2:21, NW; ਯੋਏਲ 2:32) ਪਹਿਲੀ ਸਦੀ ਦੇ ਮਸੀਹੀਆਂ ਨੇ ਕਈ ਕੌਮਾਂ ਦੇ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਬਾਰੇ ਦੱਸਿਆ। ਯਰੂਸ਼ਲਮ ਵਿਚ ਹੋਈ ਰਸੂਲਾਂ ਅਤੇ ਬਜ਼ੁਰਗਾਂ ਦੀ ਸਭਾ ਵਿਚ ਯਾਕੂਬ ਨੇ ਕਿਹਾ: ‘ਪਰਮੇਸ਼ੁਰ ਨੇ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।’—ਰਸੂਲਾਂ ਦੇ ਕਰਤੱਬ 15:14.
ਪਰ ਰੱਬ ਦਾ ਦੁਸ਼ਮਣ ਸ਼ਤਾਨ ਯਹੋਵਾਹ ਦੇ ਨਾਂ ਨੂੰ ਮੱਤੀ 13:38, 39; 2 ਪਤਰਸ 2:1) ਮਿਸਾਲ ਲਈ, ਯੂਹੰਨਾ ਨਾਂ ਦੇ ਅਖ਼ੀਰਲੇ ਰਸੂਲ ਦੀ ਮੌਤ ਹੋਣ ਤੋਂ ਕੁਝ ਹੀ ਸਮੇਂ ਬਾਅਦ ਈਸਾਈ ਲੇਖਕ ਜਸਟਿਨ ਮਾਰਟਰ ਦਾ ਜਨਮ ਹੋਇਆ। ਫਿਰ ਵੀ ਜਸਟਿਨ ਨੇ ਆਪਣੀਆਂ ਲਿਖਤਾਂ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਸਭ ਕੁਝ ਦੇਣ ਵਾਲੇ “ਰੱਬ ਦਾ ਕੋਈ ਨਾਂ ਨਹੀਂ।”
ਮਿਟਾਉਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ। ਰਸੂਲਾਂ ਦੀ ਮੌਤ ਤੋਂ ਬਾਅਦ ਸ਼ਤਾਨ ਨੇ ਬਿਨਾਂ ਦੇਰ ਕੀਤਿਆਂ ਝੂਠੀਆਂ ਸਿੱਖਿਆਵਾਂ ਦੇ ਬੀ ਬੀਜਣੇ ਸ਼ੁਰੂ ਕਰ ਦਿੱਤੇ। (ਜਦੋਂ ਧਰਮ-ਤਿਆਗੀ ਈਸਾਈਆਂ ਨੇ ਯੂਨਾਨੀ ਭਾਸ਼ਾ ਦੇ ਧਰਮ-ਗ੍ਰੰਥ ਦੀਆਂ ਕਾਪੀਆਂ ਤਿਆਰ ਕੀਤੀਆਂ, ਤਾਂ ਉਨ੍ਹਾਂ ਨੇ ਯਹੋਵਾਹ ਦਾ ਨਾਂ ਕੱਟ ਕੇ ਉਸ ਦੀ ਜਗ੍ਹਾ “ਪ੍ਰਭੂ” ਪਾ ਦਿੱਤਾ। ਅਜਿਹਾ ਹੀ ਕੁਝ ਇਬਰਾਨੀ ਭਾਸ਼ਾ ਦੇ ਧਰਮ-ਗ੍ਰੰਥ ਨਾਲ ਹੋਇਆ। ਯਾਦ ਕਰੋ ਕਿ ਯਹੂਦੀ ਲੋਕ ਆਪਣੇ ਸਭਾ-ਘਰਾਂ ਵਿਚ ਰੱਬ ਦਾ ਨਾਂ ਲੈਣ ਤੋਂ ਹਟ ਗਏ ਸਨ। ਇਸ ਕਰਕੇ ਯਹੂਦੀ ਲਿਖਾਰੀਆਂ ਨੇ ਰੱਬ ਦਾ ਨਾਂ ਲਿਖਣ ਦੀ ਬਜਾਇ 130 ਤੋਂ ਜ਼ਿਆਦਾ ਵਾਰ “ਪ੍ਰਭੂ” ਲਿਖਿਆ। ਜਰੋਮ ਨੇ 405 ਈਸਵੀ ਵਿਚ ਬਾਈਬਲ ਦਾ ਤਰਜਮਾ ਲਾਤੀਨੀ
ਭਾਸ਼ਾ ਵਿਚ ਪੂਰਾ ਕੀਤਾ। ਇਸ ਮਸ਼ਹੂਰ ਤਰਜਮੇ ਨੂੰ ਬਾਅਦ ਵਿਚ ਵਲਗੇਟ ਕਿਹਾ ਗਿਆ। ਪਰ ਉਸ ਨੇ ਇਸ ਵਿਚ ਯਹੋਵਾਹ ਦਾ ਨਾਂ ਲਿਖਿਆ ਹੀ ਨਹੀਂ।ਅੱਜ ਰੱਬ ਦੇ ਨਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ
ਅੱਜ ਵਿਦਵਾਨ ਜਾਣਦੇ ਹਨ ਕਿ ਯਹੋਵਾਹ ਦਾ ਨਾਂ ਬਾਈਬਲ ਵਿਚ 7,000 ਵਾਰ ਪਾਇਆ ਜਾਂਦਾ ਹੈ। ਇਸ ਕਰਕੇ ਕੈਥੋਲਿਕ ਜਰੂਸਲਮ ਬਾਈਬਲ, ਪੰਜਾਬੀ ਦੀ ਪਵਿੱਤਰ ਬਾਈਬਲ ਅਤੇ ਸਪੈਨਿਸ਼ ਭਾਸ਼ਾ ਵਿਚ ਰਾਨਾ-ਵਾਲੈਰਾ ਅਨੁਵਾਦਾਂ ਵਿਚ ਰੱਬ ਦਾ ਨਾਂ ਬਹੁਤ ਵਾਰ ਵਰਤਿਆ ਗਿਆ ਹੈ। ਕੁਝ ਤਰਜਮਿਆਂ ਵਿਚ ਰੱਬ ਦੇ ਨਾਂ ਨੂੰ ਯਾਹਵੇਹ ਕਰ ਕੇ ਲਿਖਿਆ ਗਿਆ ਹੈ।
ਅਫ਼ਸੋਸ ਦੀ ਗੱਲ ਹੈ ਕਿ ਕਈ ਚਰਚ, ਜੋ ਬਾਈਬਲ ਦਾ ਤਰਜਮਾ ਕਰਾਉਣ ਲਈ ਖ਼ਰਚਾ ਦਿੰਦੇ ਹਨ, ਵਿਦਵਾਨਾਂ ਉੱਤੇ ਦਬਾਅ ਪਾਉਂਦੇ ਹਨ ਕਿ ਉਹ ਰੱਬ ਦਾ ਨਾਂ ਤਰਜਮੇ ਵਿਚ ਨਾ ਵਰਤਣ। ਮਿਸਾਲ ਲਈ, ਕੈਥੋਲਿਕ ਬਿਸ਼ਪਾਂ ਦੇ ਸੰਮੇਲਨਾਂ ਦੇ ਪ੍ਰਧਾਨਾਂ ਨੂੰ ਪੋਪ ਵੱਲੋਂ 29 ਜੂਨ 2008 ਦੀ ਚਿੱਠੀ ਮਿਲੀ। ਉਸ ਵਿਚ ਲਿਖਿਆ ਸੀ: “ਹਾਲ ਹੀ ਦੇ ਸਾਲਾਂ ਵਿਚ ਇਜ਼ਰਾਈਲ ਦੇ ਪਰਮੇਸ਼ੁਰ ਦਾ ਨਾਂ ਲੈਣ ਦਾ ਰਿਵਾਜ ਹੌਲੀ-ਹੌਲੀ ਵਧਦਾ ਜਾ ਰਿਹਾ ਹੈ।” ਚਿੱਠੀ ਵਿਚ ਇਹ ਸਖ਼ਤ ਹਿਦਾਇਤ ਦਿੱਤੀ ਗਈ ਕਿ “ਰੱਬ ਦੇ ਨਾਂ ਨੂੰ ਨਾ ਤਾਂ ਲੈਣਾ ਚਾਹੀਦਾ ਹੈ ਤੇ ਨਾ ਹੀ ਵਰਤਣਾ ਚਾਹੀਦਾ ਹੈ।” ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ‘ਆਧੁਨਿਕ ਭਾਸ਼ਾਵਾਂ ਵਿਚ ਜਦ ਬਾਈਬਲ ਦਾ ਤਰਜਮਾ ਕੀਤਾ ਜਾਵੇ, ਤਾਂ ਰੱਬ ਦੇ ਨਾਂ ਦੀ ਜਗ੍ਹਾ “ਪ੍ਰਭੂ” ਪਾਉਣਾ ਚਾਹੀਦਾ ਹੈ।’ ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੋਪ ਨੇ ਰੱਬ ਦੇ ਨਾਂ ਨੂੰ ਆਪਣੇ ਵੱਲੋਂ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਪ੍ਰੋਟੈਸਟੈਂਟ ਧਰਮ ਦੇ ਲੋਕਾਂ ਨੇ ਵੀ ਯਹੋਵਾਹ ਦੇ ਨਾਂ ਨਾਲ ਘੱਟ ਨਹੀਂ ਕੀਤੀ। ਪ੍ਰੋਟੈਸਟੈਂਟ ਧਰਮ ਨੇ 1978 ਵਿਚ ਅੰਗ੍ਰੇਜ਼ੀ ਵਿਚ ਬਾਈਬਲ ਦਾ ਤਰਜਮਾ ਕੀਤਾ ਜਿਸ ਨੂੰ ਨਿਊ ਇੰਟਰਨੈਸ਼ਨਲ ਵਰਯਨ ਕਿਹਾ ਜਾਂਦਾ ਹੈ। ਉਨ੍ਹਾਂ ਦੇ ਬੁਲਾਰੇ ਨੇ ਲਿਖਿਆ: “ਅਸੀਂ ਜਾਣਦੇ ਤਾਂ ਹਾਂ ਕਿ ਰੱਬ ਦਾ ਨਾਂ ਯਹੋਵਾਹ ਹੈ ਅਤੇ ਸਾਨੂੰ ਵਰਤਣਾ ਚਾਹੀਦਾ ਸੀ। ਪਰ ਇਸ ਤਰਜਮੇ ਉੱਤੇ ਅਸੀਂ 22,50,000 ਡਾਲਰ ਖ਼ਰਚ ਕੀਤੇ।” ਉਸ ਨੇ ਅੱਗੇ ਕਿਹਾ ਕਿ ਜੇ ਇਸ ਤਰਜਮੇ ਵਿਚ ਰੱਬ ਦਾ ਨਾਂ ਵਰਤਿਆ ਹੁੰਦਾ, ਤਾਂ “ਇਸ ਤਰਜਮੇ ਦਾ ਕੋਈ ਫ਼ਾਇਦਾ ਨਾ ਹੁੰਦਾ ਕਿਉਂਕਿ ਇਸ ਨੂੰ ਕਿਸੇ ਨੇ ਨਹੀਂ ਸੀ ਪੜ੍ਹਨਾ।”
ਇਸ ਤੋਂ ਇਲਾਵਾ ਕੁਝ ਚਰਚਾਂ ਨੇ ਲਾਤੀਨੀ-ਅਮਰੀਕੀ ਲੋਕਾਂ ਨੂੰ ਰੱਬ ਦਾ ਨਾਂ ਜਾਣਨ ਤੋਂ ਰੋਕਿਆ ਹੈ। ਯੂਨਾਇਟਿਡ ਬਾਈਬਲ ਸੋਸਾਇਟੀਜ਼ ਦੇ ਇਕ ਸਲਾਹਕਾਰ ਨੇ ਲਿਖਿਆ: ‘ਲਾਤੀਨੀ-ਅਮਰੀਕੀ ਪ੍ਰੋਟੈਸਟੈਂਟ ਲੋਕਾਂ ਵਿਚ ਇਹ ਬਹਿਸ ਹੁੰਦੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਯਹੋਵਾਹ ਦਾ ਨਾਂ ਵਰਤਣਾ ਚਾਹੀਦਾ ਹੈ ਜਾਂ ਨਹੀਂ। ਦਿਲਚਸਪੀ ਦੀ ਗੱਲ ਹੈ ਕਿ ਇਕ ਨਵੀਂ ਅਤੇ ਵਧਦੀ ਜਾ ਰਹੀ ਪੈਂਟਕਾਸਟਲ ਚਰਚ ਨੇ ਕਿਹਾ ਕਿ ਉਨ੍ਹਾਂ ਨੂੰ 1960 ਐਡੀਸ਼ਨ ਦੀ ਰਾਨਾ-ਵਾਲੈਰਾ ਬਾਈਬਲ ਚਾਹੀਦੀ ਸੀ ਜਿਸ ਵਿਚ ਯਹੋਵਾਹ ਦਾ ਨਾਂ ਨਾ ਹੋਵੇ, ਪਰ ਪ੍ਰਭੂ ਪਾਇਆ ਜਾਵੇ।’ ਇਸ ਸਲਾਹਕਾਰ ਮੁਤਾਬਕ ਯੂਨਾਇਟਿਡ ਬਾਈਬਲ
ਸੋਸਾਇਟੀਜ਼ ਨੇ ਪਹਿਲਾਂ ਤਾਂ ਇਨਕਾਰ ਕੀਤਾ, ਪਰ ਬਾਅਦ ਵਿਚ ਉਹ ਮੰਨ ਗਏ ਅਤੇ ਉਨ੍ਹਾਂ ਨੇ ਰਾਨਾ-ਵਾਲੈਰਾ ਬਾਈਬਲ ਦਾ ਨਵਾਂ ਐਡੀਸ਼ਨ ਛਾਪਿਆ ਜਿਸ ਵਿਚ ਯਹੋਵਾਹ ਦਾ ਨਾਂ ਵਰਤਿਆ ਹੀ ਨਹੀਂ ਗਿਆ।ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਕੇ ਉਸ ਦੀ ਜਗ੍ਹਾ “ਪ੍ਰਭੂ” ਲਿਖਣ ਨਾਲ ਲੋਕ ਜਾਣ ਨਹੀਂ ਸਕਦੇ ਕਿ ਸੱਚਾ ਪਰਮੇਸ਼ੁਰ ਕੌਣ ਹੈ। ਇਸ ਨੇ ਕਈ ਲੋਕਾਂ ਨੂੰ ਉਲਝਣ ਵਿਚ ਪਾ ਦਿੱਤਾ ਹੈ। ਮਿਸਾਲ ਲਈ, ਬਾਈਬਲ ਪੜ੍ਹਨ ਵਾਲੇ ਨੂੰ ਪਤਾ ਨਹੀਂ ਲੱਗਦਾ ਕਿ “ਪ੍ਰਭੂ” ਯਹੋਵਾਹ ਨੂੰ ਕਿਹਾ ਗਿਆ ਹੈ ਜਾਂ ਉਸ ਦੇ ਪੁੱਤਰ ਯਿਸੂ ਮਸੀਹ ਨੂੰ। ਇਸ ਲਈ ਜਿਸ ਆਇਤ ਵਿਚ ਪਤਰਸ ਰਸੂਲ ਨੇ ਦਾਊਦ ਦੇ ਸ਼ਬਦਾਂ ਨੂੰ ਦੁਹਰਾਇਆ: “ਯਹੋਵਾਹ ਨੇ ਮੇਰੇ ਪ੍ਰਭੂ [ਜੀ ਉਠਾਏ ਗਏ ਯਿਸੂ] ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ,” (NW) ਬਾਈਬਲ ਦੇ ਹੋਰ ਤਰਜਮੇ ਕਹਿੰਦੇ ਹਨ, “ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ।” (ਚੇਲਿਆਂ ਦੇ ਕਰਤੱਵ 2:34, CL) ਇਕ ਲੇਖਕ ਨੇ “ਯਾਹਵੇਹ ਅਤੇ ਈਸਾਈ ਧਰਮ ਦਾ ਪਰਮੇਸ਼ੁਰ” ਨਾਂ ਦਾ ਲੇਖ ਲਿਖਿਆ ਤੇ ਕਿਹਾ: “ਈਸਾਈਆਂ ਨੂੰ ਪਤਾ ਹੀ ਨਹੀਂ ਕਿ ਰੱਬ ਦਾ ਨਾਂ ਯਾਹਵੇਹ ਹੈ। ਇਸ ਲਈ ਉਨ੍ਹਾਂ ਦਾ ਧਿਆਨ ਯਿਸੂ ਮਸੀਹ ਵੱਲ ਖਿੱਚਿਆ ਜਾਂਦਾ ਹੈ।” ਨਤੀਜਾ ਇਹ ਹੈ ਕਿ ਚਰਚ ਜਾਣ ਵਾਲੇ ਲੋਕ ਜਾਣਦੇ ਹੀ ਨਹੀਂ ਕਿ ਜਿਸ ਸੱਚੇ ਪਰਮੇਸ਼ੁਰ ਨੂੰ ਯਿਸੂ ਨੇ ਪ੍ਰਾਰਥਨਾ ਕੀਤੀ ਸੀ, ਉਸ ਦਾ ਨਾਂ ਯਹੋਵਾਹ ਹੈ।
ਹਾਲਾਂਕਿ ਸ਼ਤਾਨ ਨੇ ਲੋਕਾਂ ਦੇ ਮਨਾਂ ਤੋਂ ਰੱਬ ਦਾ ਨਾਂ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਤੁਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹੋ।
ਤੁਸੀਂ ਯਹੋਵਾਹ ਨੂੰ ਜਾਣ ਸਕਦੇ ਹੋ
ਵਾਕਈ ਸ਼ਤਾਨ ਨੇ ਯਹੋਵਾਹ ਦੇ ਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਉਸ ਨੇ ਵੱਖ-ਵੱਖ ਧਰਮਾਂ ਨੂੰ ਵਰਤਿਆ ਹੈ। ਪਰ ਹਕੀਕਤ ਇਹ ਹੈ ਕਿ ਧਰਤੀ ਜਾਂ ਆਕਾਸ਼ ਉੱਤੇ ਅਜਿਹਾ ਕੋਈ ਨਹੀਂ ਜੋ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਨਾਂ ਦੂਜਿਆਂ ਨੂੰ ਦੱਸਣ ਤੋਂ ਰੋਕ ਸਕੇ! ਜਿਹੜੇ ਲੋਕ ਯਹੋਵਾਹ ਅਤੇ ਉਸ ਦੇ ਸ਼ਾਨਦਾਰ ਮਕਸਦਾਂ ਬਾਰੇ ਜਾਣਨਾ ਚਾਹੁੰਦੇ ਹਨ, ਯਹੋਵਾਹ ਉਨ੍ਹਾਂ ਤਕ ਕਿਸੇ ਵੀ ਹਾਲਤ ਵਿਚ ਸੱਚਾਈ ਜ਼ਰੂਰ ਪਹੁੰਚਾਵੇਗਾ।
ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਬਾਈਬਲ ਸਟੱਡੀ ਕਰ ਕੇ ਬੜੀ ਖ਼ੁਸ਼ੀ ਹੋਵੇਗੀ ਅਤੇ ਉਹ ਤੁਹਾਨੂੰ ਰੱਬ ਦੇ ਨੇੜੇ ਲਿਆਉਣ ਵਿਚ ਮਦਦ ਕਰਨਗੇ। ਉਹ ਯਿਸੂ ਦੀ ਰੀਸ ਕਰਦੇ ਹਨ ਜਿਸ ਨੇ ਰੱਬ ਨੂੰ ਕਿਹਾ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ।” (ਯੂਹੰਨਾ 17:26) ਜਿੱਦਾਂ-ਜਿੱਦਾਂ ਤੁਸੀਂ ਬਾਈਬਲ ਪੜ੍ਹੋਗੇ ਅਤੇ ਦੇਖੋਗੇ ਕਿ ਯਹੋਵਾਹ ਨੇ ਇਨਸਾਨਾਂ ਨੂੰ ਬਰਕਤਾਂ ਦੇਣ ਲਈ ਕੀ-ਕੀ ਕੀਤਾ ਹੈ, ਉੱਦਾਂ-ਉੱਦਾਂ ਤੁਸੀਂ ਉਸ ਦੇ ਸੁੰਦਰ ਗੁਣਾਂ ਦੀ ਕਦਰ ਕਰਨੀ ਸਿੱਖੋਗੇ।
ਰੱਬ ਦੇ ਵਫ਼ਾਦਾਰ ਬੰਦੇ ਅੱਯੂਬ ਨੇ ਕਿਹਾ ਕਿ “ਪਰਮੇਸ਼ੁਰ ਮੇਰਾ ਨਜ਼ਦੀਕੀ ਮਿੱਤਰ” ਹੈ ਤੇ ਤੁਸੀਂ ਵੀ ਇਸੇ ਤਰ੍ਹਾਂ ਕਹਿ ਸਕੋਗੇ। (ਅੱਯੂਬ 29:4, ERV) ਬਾਈਬਲ ਦਾ ਗਿਆਨ ਲੈ ਕੇ ਤੁਸੀਂ ਯਹੋਵਾਹ ਨੂੰ ਉਸ ਦੇ ਨਾਂ ਤੋਂ ਜਾਣ ਸਕੋਗੇ। ਫਿਰ ਤੁਸੀਂ ਯਹੋਵਾਹ ਉੱਤੇ ਪੱਕਾ ਭਰੋਸਾ ਰੱਖ ਸਕੋਗੇ ਕਿ ਉਹ ਵਾਕਈ ਆਪਣੇ ਨਾਂ ਤੇ ਖਰਾ ਉਤਰੇਗਾ ਕਿਉਂਕਿ ਉਹ ਖ਼ੁਦ ਕਹਿੰਦਾ ਹੈ, “ਮੈਂ ਜੋ ਚਾਹਾਂ ਬਣਾਂਗਾ।” (ਕੂਚ 3:14, ਰੌਦਰਹੈਮ) ਉਹ ਜ਼ਰੂਰ ਆਪਣੇ ਸਾਰੇ ਵਾਅਦੇ ਨਿਭਾਵੇਗਾ। (w10-E 07/01)