ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਬੱਚੇ ਰੱਬ ਨੂੰ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹਨ?
ਤੁਹਾਡੇ ਬੱਚੇ ਰੱਬ ਨੂੰ ਤਾਂ ਹੀ ਪਿਆਰ ਕਰਨਾ ਸਿੱਖ ਸਕਦੇ ਹਨ ਜੇ ਉਹ ਇਸ ਗੱਲ ਦਾ ਸਬੂਤ ਦੇਖਦੇ ਹਨ ਕਿ ਰੱਬ ਹੈ ਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਰੱਬ ਨੂੰ ਪਿਆਰ ਕਰਨ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਰੱਬ ਬਾਰੇ ਜਾਣਨ। (1 ਯੂਹੰਨਾ 4:8) ਮਿਸਾਲ ਲਈ, ਉਨ੍ਹਾਂ ਨੂੰ ਇਹ ਜਾਣਨ ਦੀ ਲੋੜ ਹੈ: ਰੱਬ ਨੇ ਇਨਸਾਨਾਂ ਨੂੰ ਕਿਉਂ ਬਣਾਇਆ? ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ? ਰੱਬ ਭਵਿੱਖ ਵਿਚ ਇਨਸਾਨਾਂ ਲਈ ਕੀ ਕਰੇਗਾ?
ਆਪਣੇ ਬੱਚਿਆਂ ਦੇ ਦਿਲਾਂ ਵਿਚ ਰੱਬ ਲਈ ਪਿਆਰ ਪੈਦਾ ਕਰਨ ਲਈ ਤੁਸੀਂ ਉਨ੍ਹਾਂ ਲਈ ਮਿਸਾਲ ਬਣੋ ਕਿ ਤੁਸੀਂ ਵੀ ਰੱਬ ਨੂੰ ਬਹੁਤ ਪਿਆਰ ਕਰਦੇ ਹੋ। ਜਦੋਂ ਉਹ ਤੁਹਾਨੂੰ ਇਸ ਤਰ੍ਹਾਂ ਕਰਦਿਆਂ ਦੇਖਣਗੇ, ਤਾਂ ਉਹ ਤੁਹਾਡੀ ਮਿਸਾਲ ’ਤੇ ਚੱਲਣਗੇ।
ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਤਕ ਕਿਵੇਂ ਪਹੁੰਚ ਸਕਦੇ ਹੋ?
ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ। (ਇਬਰਾਨੀਆਂ 4:12) ਇਸ ਲਈ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਜਾਣਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਯਿਸੂ ਉਨ੍ਹਾਂ ਨੂੰ ਸਵਾਲ ਪੁੱਛਦਾ ਸੀ, ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦਾ ਸੀ ਅਤੇ ਉਨ੍ਹਾਂ ਨੂੰ ਹਵਾਲੇ ਸਮਝਾਉਂਦਾ ਸੀ। ਆਪਣੇ ਬੱਚਿਆਂ ਦੇ ਦਿਲਾਂ ਤਕ ਪਹੁੰਚਣ ਲਈ ਤੁਸੀਂ ਯਿਸੂ ਦਾ ਸਿਖਾਉਣ ਦਾ ਤਰੀਕਾ ਵਰਤ ਸਕਦੇ ਹੋ।
ਇਸ ਤੋਂ ਇਲਾਵਾ, ਬਾਈਬਲ ਦੇ ਉਹ ਬਿਰਤਾਂਤ ਰੱਬ ਬਾਰੇ ਜਾਣਨ ਤੇ ਉਸ ਨੂੰ ਪਿਆਰ ਕਰਨ ਵਿਚ ਬੱਚਿਆਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਰੱਬ ਲੋਕਾਂ ਨਾਲ ਕਿਵੇਂ ਪੇਸ਼ ਆਇਆ। ਇਸ ਮਕਸਦ ਲਈ ਤਿਆਰ ਕੀਤੇ ਪ੍ਰਕਾਸ਼ਨ www.dan124.com ’ਤੇ ਉਪਲਬਧ ਹਨ।