ਮੁੱਖ ਪੰਨੇ ਤੋਂ | ਕੀ ਅੰਤ ਨੇੜੇ ਹੈ?
ਬਹੁਤ ਸਾਰੇ ਲੋਕ ਦੁਨੀਆਂ ਦੇ ਅੰਤ ਵਿੱਚੋਂ ਬਚਣਗੇ —ਤੁਸੀਂ ਵੀ ਬਚ ਸਕਦੇ ਹੋ
ਬਾਈਬਲ ਸਾਨੂੰ ਦੱਸਦੀ ਹੈ ਕਿ ਅੰਤ ਵੇਲੇ ਬਹੁਤ ਤਬਾਹੀ ਹੋਵੇਗੀ: ‘ਉਦੋਂ ਮਹਾਂਕਸ਼ਟ ਆਵੇਗਾ। ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ ਹੈ। ਜੇ ਪਰਮੇਸ਼ੁਰ ਮਹਾਂਕਸ਼ਟ ਦੇ ਦਿਨਾਂ ਨੂੰ ਨਹੀਂ ਘਟਾਵੇਗਾ, ਤਾਂ ਕੋਈ ਨਹੀਂ ਬਚੇਗਾ।’ (ਮੱਤੀ 24:21, 22) ਪਰ ਰੱਬ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਬਹੁਤ ਸਾਰੇ ਇਨਸਾਨ ਬਚ ਜਾਣਗੇ: ‘ਇਹ ਦੁਨੀਆਂ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।’
ਜੇ ਤੁਸੀਂ ਦੁਨੀਆਂ ਦੇ ਅੰਤ ਤੋਂ ਬਚ ਕੇ ‘ਹਮੇਸ਼ਾ ਰਹਿਣਾ’ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤੁਹਾਨੂੰ ਚੀਜ਼ਾਂ ਇਕੱਠੀਆਂ ਜਾਂ ਹੋਰ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ? ਨਹੀਂ। ਬਾਈਬਲ ਨਸੀਹਤ ਦਿੰਦੀ ਹੈ ਕਿ ਸਾਨੂੰ ਕਿਹੜੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ। ਇਸ ਵਿਚ ਲਿਖਿਆ ਹੈ: “ਕਿਉਂਕਿ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਪਿਘਲ ਜਾਣਗੀਆਂ, ਇਸ ਲਈ ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ ਅਤੇ ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ।” (2 ਪਤਰਸ 3:10-12) ਇਸ ਅਧਿਆਇ ਦੀਆਂ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪਿਘਲ ਜਾਣ ਵਾਲੀਆਂ ‘ਇਨ੍ਹਾਂ ਸਾਰੀਆਂ ਚੀਜ਼ਾਂ’ ਵਿਚ ਇਸ ਬੁਰੀ ਦੁਨੀਆਂ ਦੀਆਂ ਸਰਕਾਰਾਂ ਅਤੇ ਉਹ ਲੋਕ ਸ਼ਾਮਲ ਹਨ ਜੋ ਰੱਬ ਦੀ ਹਕੂਮਤ ਦੀ ਬਜਾਇ ਇਨ੍ਹਾਂ ਸਰਕਾਰਾਂ ਦਾ ਪੱਖ ਲੈਂਦੇ ਹਨ। ਤਾਂ ਫਿਰ, ਇਹ ਗੱਲ ਸਾਫ਼ ਹੈ ਕਿ ਚੀਜ਼ਾਂ ਇਕੱਠੀਆਂ ਕਰਨ ਨਾਲ ਅਸੀਂ ਇਸ ਨਾਸ਼ ਵਿੱਚੋਂ ਬਚ ਨਹੀਂ ਸਕਾਂਗੇ।
ਸਾਡੇ ਬਚਾਅ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰੀਏ ਅਤੇ ਸਿੱਖੀਏ ਕਿ ਉਸ ਨੂੰ ਕਿਹੋ ਜਿਹੇ ਕੰਮ ਅਤੇ ਚਾਲ-ਚਲਣ ਪਸੰਦ ਹੈ। (ਸਫ਼ਨਯਾਹ 2:3) ਸਾਨੂੰ ਨਾ ਤਾਂ ਦੁਨੀਆਂ ਦੇ ਮਗਰ ਲੱਗਣਾ ਚਾਹੀਦਾ ਹੈ ਤੇ ਨਾ ਹੀ ਉਨ੍ਹਾਂ ਸਬੂਤਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਨਾਜ਼ੁਕ ਸਮੇਂ ਵਿਚ ਜੀ ਰਹੇ ਹਾਂ। ਇਸ ਦੀ ਬਜਾਇ, ਸਾਨੂੰ “ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ।” ਯਹੋਵਾਹ ਦੇ ਗਵਾਹ ਤੁਹਾਨੂੰ ਬਾਈਬਲ ਵਿੱਚੋਂ ਦਿਖਾ ਸਕਦੇ ਹਨ ਕਿ ਤੁਸੀਂ ਇਸ ਆਉਣ ਵਾਲੇ ਦਿਨ ਵਿੱਚੋਂ ਕਿਵੇਂ ਬਚ ਸਕਦੇ ਹੋ। ▪ (w15-E 05/01)