ਬਾਈਬਲ ਪੜ੍ਹਾਈ ਲਈ ਸ਼ਡਿਉਲ
ਬਾਈਬਲ ਵਿਚ ਜ਼ਿੰਦਗੀ ਨਾਲ ਜੁੜੇ ਮਾਮਲਿਆਂ ਬਾਰੇ ਸਭ ਤੋਂ ਵਧੀਆ ਸਲਾਹ ਦਿੱਤੀ ਗਈ ਹੈ। ਜੇ ਤੁਸੀਂ ਇਸ ਨੂੰ ਹਰ ਰੋਜ਼ ਪੜ੍ਹੋ, ਇਸ ʼਤੇ ਸੋਚ-ਵਿਚਾਰ ਕਰੋ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰੋ, ਤਾਂ ‘ਤੁਸੀਂ ਆਪਣੇ ਹਰ ਕੰਮ ਵਿਚ ਸਫ਼ਲ ਹੋਵੋਗੇ।’(ਯਹੋਸ਼ੁਆ 1:8; ਜ਼ਬੂਰ 1:1-3) ਤੁਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਬਾਰੇ ਵੀ ਜਾਣ ਸਕੋਗੇ ਜਿਸ ਨਾਲ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਯੂਹੰਨਾ 17:3.
ਤੁਹਾਨੂੰ ਬਾਈਬਲ ਨੂੰ ਕਿਸ ਤਰਤੀਬ ਵਿਚ ਪੜ੍ਹਨਾ ਚਾਹੀਦਾ ਹੈ? ਤੁਸੀਂ ਖ਼ੁਦ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਸ ਤਰੀਕੇ ਨਾਲ ਬਾਈਬਲ ਪੜ੍ਹਨੀ ਚਾਹੁੰਦੇ ਹੋ। ਇਸ ਸ਼ਡਿਉਲ ਮੁਤਾਬਕ ਜੇ ਤੁਸੀਂ ਚਾਹੋ, ਤਾਂ ਬਾਈਬਲ ਦੀਆਂ ਕਿਤਾਬਾਂ ਨੂੰ ਜਿਸ ਤਰਤੀਬ ਵਿਚ ਦਿੱਤਾ ਗਿਆ ਹੈ ਉਸ ਅਨੁਸਾਰ ਪੜ੍ਹ ਸਕਦੇ ਹੋ ਜਾਂ ਵਿਸ਼ਿਆਂ ਅਨੁਸਾਰ ਪੜ੍ਹ ਸਕਦੇ ਹੋ। ਉਦਾਹਰਣ ਲਈ, ਤੁਸੀਂ ਪਹਿਲਾਂ ਬਾਈਬਲ ਦੇ ਉਸ ਹਿੱਸੇ ਨੂੰ ਪੜ੍ਹ ਸਕਦੇ ਹੋ ਜਿਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲੀਆਂ ਨਾਲ ਕਿਵੇਂ ਪੇਸ਼ ਆਇਆ ਸੀ। ਜਾਂ ਫਿਰ ਤੁਸੀਂ ਉਸ ਹਿੱਸੇ ਨੂੰ ਪੜ੍ਹ ਸਕਦੇ ਹੋ ਜਿੱਥੇ ਦੱਸਿਆ ਗਿਆ ਹੈ ਕਿ ਪਹਿਲੀ ਸਦੀ ਦੀ ਮਸੀਹੀ ਮੰਡਲੀ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਹ ਕਿਵੇਂ ਵਧਦੀ ਗਈ। ਜੇ ਤੁਸੀਂ ਹਰ ਰੋਜ਼ ਉੱਨੇ ਅਧਿਆਇ ਪੜ੍ਹੋ ਜਿੰਨੇ ਦਿੱਤੇ ਗਏ ਹਨ, ਤਾਂ ਤੁਸੀਂ ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹ ਲਵੋਗੇ।
ਜੇ ਤੁਹਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦਾ ਸ਼ਡਿਉਲ ਚਾਹੀਦਾ ਹੈ, ਤੁਸੀਂ ਇਕ ਸਾਲ ਦੇ ਅੰਦਰ-ਅੰਦਰ ਪੂਰੀ ਬਾਈਬਲ ਪੜ੍ਹਨੀ ਹੈ ਜਾਂ ਫਿਰ ਤੁਸੀਂ ਪਹਿਲੀ ਵਾਰ ਬਾਈਬਲ ਪੜ੍ਹਨੀ ਹੈ, ਤਾਂ ਇਹ ਸ਼ਡਿਉਲ ਤੁਹਾਡੀ ਮਦਦ ਕਰ ਸਕਦਾ ਹੈ। ਅੱਜ ਹੀ ਇਸ ਬਾਈਬਲ ਪੜ੍ਹਾਈ ਲਈ ਸ਼ਡਿਉਲ ਨੂੰ ਡਾਊਨਲੋਡ ਕਰੋ ਅਤੇ ਬਾਈਬਲ ਪੜ੍ਹਨੀ ਸ਼ੁਰੂ ਕਰੋ।