Skip to content

Skip to table of contents

Sean Gladwell/Moment via Getty Images

ਖ਼ਬਰਦਾਰ ਰਹੋ!

ਦੁਨੀਆਂ ਭਰ ਵਿਚ ਮਿਲਟਰੀ ʼਤੇ 20 ਖਰਬ ਤੋਂ ਵੀ ਜ਼ਿਆਦਾ ਡਾਲਰ ਖ਼ਰਚੇ ਗਏ​—ਬਾਈਬਲ ਕੀ ਦੱਸਦੀ ਹੈ?

ਦੁਨੀਆਂ ਭਰ ਵਿਚ ਮਿਲਟਰੀ ʼਤੇ 20 ਖਰਬ ਤੋਂ ਵੀ ਜ਼ਿਆਦਾ ਡਾਲਰ ਖ਼ਰਚੇ ਗਏ​—ਬਾਈਬਲ ਕੀ ਦੱਸਦੀ ਹੈ?

 ਸਾਲ 2022 ਦੌਰਾਨ ਪੂਰੀ ਦੁਨੀਆਂ ਦੀਆਂ ਸਰਕਾਰਾਂ ਨੇ ਆਪਣੇ ਦੇਸ਼ ਦੀ ਮਿਲਟਰੀ ʼਤੇ 20 ਖਰਬ ਤੋਂ ਵੀ ਜ਼ਿਆਦਾ ਅਮਰੀਕੀ ਡਾਲਰ ਖ਼ਰਚੇ। ਇੰਨਾ ਪੈਸਾ ਪਹਿਲਾਂ ਕਦੇ ਵੀ ਮਿਲਟਰੀ ʼਤੇ ਨਹੀਂ ਖ਼ਰਚਿਆ ਗਿਆ। ਇਹ ਖ਼ਰਚਾ ਮੁੱਖ ਤੌਰ ਤੇ ਇਸ ਲਈ ਕੀਤਾ ਗਿਆ ਤਾਂਕਿ ਯੂਕਰੇਨ ʼਤੇ ਰੂਸ ਦੇ ਕੀਤੇ ਹਮਲੇ ਦਾ ਜਵਾਬ ਦਿੱਤਾ ਜਾ ਸਕੇ। ਸਟਾਕਹੋਮ ਇੰਟਰਨੈਸ਼ਨਲ ਪੀਸ ਰੀਸਰਚ ਇੰਸਟੀਚਿਊਟ (SIPRI) ਦੁਆਰਾ ਅਪ੍ਰੈਲ 2023 ਵਿਚ ਪੇਸ਼ ਕੀਤੀ ਇਕ ਰਿਪੋਰਟ ਮੁਤਾਬਕ 2022 ਦੌਰਾਨ:

  •   ਯੂਰਪੀਅਨ ਮਿਲਟਰੀ ਉੱਤੇ “ਪਹਿਲਾਂ ਨਾਲੋਂ 13 ਪ੍ਰਤਿਸ਼ਤ ਜ਼ਿਆਦਾ ਖ਼ਰਚਾ ਕੀਤਾ ਗਿਆ। 1991 ਵਿਚ ਸੀਤ ਯੁੱਧ ਖ਼ਤਮ ਹੋਣ ਤੋਂ ਬਾਅਦ ਯੂਰਪ ਦੀਆਂ ਸਰਕਾਰਾਂ ਦੁਆਰਾ ਇਸ ਸਾਲ ਮਿਲਟਰੀ ʼਤੇ ਕੀਤਾ ਗਿਆ ਇਹ ਸਭ ਤੋਂ ਜ਼ਿਆਦਾ ਖ਼ਰਚਾ ਹੈ।”

  •   “ਰੂਸ ਨੇ ਆਪਣੀ ਮਿਲਟਰੀ ʼਤੇ ਪਹਿਲਾਂ ਨਾਲੋਂ 9.2 ਪ੍ਰਤਿਸ਼ਤ ਜ਼ਿਆਦਾ ਖ਼ਰਚਾ ਕੀਤਾ। ਇਸ ਕਰਕੇ ਆਪਣੀ ਮਿਲਟਰੀ ʼਤੇ ਖ਼ਰਚਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਰੂਸ ਪੰਜਵੇਂ ਤੋਂ ਤੀਜੇ ਨੰਬਰ ʼਤੇ ਆ ਗਿਆ।”

  •   ਹਮੇਸ਼ਾ ਵਾਂਗ ਆਪਣੀ ਮਿਲਟਰੀ ʼਤੇ ਖ਼ਰਚਾ ਕਰਨ ਵਾਲਾ ਦੇਸ਼ ਅਮਰੀਕਾ ਪਹਿਲੇ ਨੰਬਰ ʼਤੇ ਰਿਹਾ ਕਿਉਂਕਿ “ਦੁਨੀਆਂ ਭਰ ਦੀ ਮਿਲਟਰੀ ʼਤੇ ਜੋ ਖ਼ਰਚਾ ਕੀਤਾ ਗਿਆ, ਉਸ ਵਿਚ 39 ਪ੍ਰਤਿਸ਼ਤ ਖ਼ਰਚਾ ਕਰਨ ਵਾਲਾ ਇਕੱਲਾ ਅਮਰੀਕਾ ਹੈ।”

 “ਮਿਲਟਰੀ ʼਤੇ ਹਾਲ ਹੀ ਦੇ ਸਾਲਾਂ ਦੌਰਾਨ ਵਧਦਾ ਜਾ ਰਿਹਾ ਖ਼ਰਚਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਹ ਦੁਨੀਆਂ ਖ਼ਤਰੇ ਤੋਂ ਖਾਲੀ ਨਹੀਂ ਜਿੱਥੇ ਕਦੇ ਵੀ ਕੁਝ ਵੀ ਹੋ ਸਕਦਾ ਹੈ,” ਡਾ. ਨੈਨ ਟੀਆਨ ਜੋ SIPRI ਦੁਆਰਾ ਪ੍ਰਕਾਸ਼ਿਤ ਰਿਪੋਰਟ ਦਾ ਸਹਿ-ਲੇਖਕ ਹੈ।

 ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਦੌਰਾਨ ਸਭ ਤੋਂ ਸ਼ਕਤੀਸ਼ਾਲੀ ਸਰਕਾਰਾਂ ਵਿਚ ਹੋਰ ਜ਼ਿਆਦਾ ਲੜਾਈਆਂ ਹੋਣਗੀਆਂ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਕੌਣ ਸੱਚੀ ਸ਼ਾਂਤੀ ਕਾਇਮ ਕਰੇਗਾ।

ਹੋਰ ਵੀ ਜ਼ਿਆਦਾ ਯੁੱਧਾਂ ਬਾਰੇ ਭਵਿੱਖਬਾਣੀ

  •   ਅੱਜ ਸਾਡੇ ਦਿਨਾਂ ਬਾਰੇ ਬਾਈਬਲ ਕਹਿੰਦੀ ਹੈ ਕਿ ਅਸੀਂ ‘ਅੰਤ ਦੇ ਸਮੇਂ’ ਵਿਚ ਜੀਉਂਦੇ ਹਾਂ।​—ਦਾਨੀਏਲ 8:19.

  •   ਦਾਨੀਏਲ ਦੀ ਕਿਤਾਬ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਸਾਡੇ ਸਮੇਂ ਵਿਚ ਵਿਸ਼ਵ-ਸ਼ਕਤੀਆਂ ਇਕ-ਦੂਜੇ ਨਾਲ ਭਿੜਨਗੀਆਂ। ਇਹ ਵਿਸ਼ਵ-ਸ਼ਕਤੀਆਂ ਇਕ-ਦੂਜੇ ʼਤੇ ਆਪਣਾ ਦਬਦਬਾ ਬਣਾਉਣ ਲਈ ‘ਭਿੜਨਗੀਆਂ।’ ਇਸ ਦੇ ਲਈ ਉਹ ਆਪਣਾ “ਖ਼ਜ਼ਾਨਾ” ਯਾਨੀ ਢੇਰ ਸਾਰਾ ਪੈਸਾ ਖ਼ਰਚਣਗੀਆਂ।​—ਦਾਨੀਏਲ 11:40, 42, 43.

 ਇਸ ਦਿਲਚਸਪ ਭਵਿੱਖਬਾਣੀ ਬਾਰੇ ਹੋਰ ਜਾਣਨ ਲਈ ਭਵਿੱਖਬਾਣੀ ਪੂਰੀ ਹੋਈ​—ਦਾਨੀਏਲ ਪਾਠ 11 ਨਾਂ ਦੀ ਵੀਡੀਓ ਦੇਖੋ।

ਸੱਚੀ ਸ਼ਾਂਤੀ ਕਿਵੇਂ ਕਾਇਮ ਕੀਤੀ ਜਾਵੇਗੀ

  •   ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੁਨੀਆਂ ਦੀਆਂ ਸਰਕਾਰਾਂ ਨੂੰ ਹਟਾ ਕੇ ਆਪਣਾ ਰਾਜ ਕਾਇਮ ਕਰੇਗਾ। ਪਰਮੇਸ਼ੁਰ “ਇਕ ਰਾਜ ਖੜ੍ਹਾ ਕਰੇਗਾ ਜੋ ਕਦੇ ਨਾਸ਼ ਨਹੀਂ ਹੋਵੇਗਾ। ਇਹ ਰਾਜ ਹੋਰ ਲੋਕਾਂ ਦੇ ਹੱਥਾਂ ਵਿਚ ਨਹੀਂ ਦਿੱਤਾ ਜਾਵੇਗਾ। ਇਹ ਇਨ੍ਹਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ, ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।”​—ਦਾਨੀਏਲ 2:44.

  •   ਯਹੋਵਾਹ a ਪਰਮੇਸ਼ੁਰ ਜਲਦੀ ਹੀ ਉਹ ਕੰਮ ਕਰੇਗਾ ਜੋ ਇਨਸਾਨ ਕਦੇ ਨਹੀਂ ਕਰ ਸਕਦੇ। ਉਹ ਹਮੇਸ਼ਾ ਲਈ ਦੁਨੀਆਂ ਵਿਚ ਸੱਚੀ ਸ਼ਾਂਤੀ ਕਾਇਮ ਕਰੇਗਾ। ਕਿਵੇਂ? ਉਸ ਦੀ ਸਵਰਗੀ ਸਰਕਾਰ ਸਾਰੇ ਹਥਿਆਰਾਂ ਅਤੇ ਹਰ ਤਰ੍ਹਾਂ ਦੀ ਹਿੰਸਾ ਦਾ ਖ਼ਾਤਮਾ ਕਰ ਦੇਵੇਗੀ।​—ਜ਼ਬੂਰ 46:8, 9.

 ਪਰਮੇਸ਼ੁਰ ਦਾ ਰਾਜ ਹੋਰ ਕੀ-ਕੀ ਕਰੇਗਾ, ਇਸ ਬਾਰੇ ਜਾਣਨ ਲਈ “ਪਰਮੇਸ਼ੁਰ ਦੇ ਰਾਜ ਵਿਚ ‘ਬਾਹਲਾ ਸੁਖ ਹੋਵੇਗਾ’” ਨਾਂ ਦਾ ਲੇਖ ਪੜ੍ਹੋ।

a ਯਹੋਵਾਹ ਰੱਬ ਦਾ ਨਾਂ ਹੈ।​—ਜ਼ਬੂਰ 83:18.