ਯਹੋਵਾਹ ਦਾ ਘਰਾਣਾ
1. ਹੈ ਮੁਸ਼ਕਿਲ ਪਾਣਾ ਇਕ ਸੱਚਾ ਦੋਸਤ
ਔਖਾ ਹੋ ਵਕਤ ਚਾਹੇ, ਨਾ ਛੱਡੇ ਕਦੀ ਬਾਂਹ
ਹਮੇਸ਼ਾ ਤੋਂ ਸੀ ਮੇਰੇ ਦਿਲ ʼਚੇ ਐ ਅਰਮਾਨ
ਹੋਣ ਅਪਣੇ ਮੇਰੇ, ਲਾਣ ਮੈਨੂੰ ਜੋ ਗਲ਼ੇ
2. ਨਾ ਜ਼ਿੰਦਗੀ ʼਚੇ ਰਹੀ ਕਮੀ
ਹੁਣ ਰੱਬ ਦੇ ਲੋਕ ਮਿਲ ਗਏ, ਕਰਦੇ ਸਭ ਮੈਨੂੰ ਪਿਆਰ
ਪੂਰੀ ਹੋਈ ਆਸ, ਹੈ ਦਿਲ ਨਿਹਾਲ ਮੇਰਾ
ਐ ਰੱਬ ਯਹੋਵਾਹ, ਤੂੰ ਹੈ ਮੈਨੂੰ ਅਪਣਾ ਲਿਆ
ਮਿਲ ਗਏ ਭਰਾ, ਮਿਲੀਆਂ ਭੈਣਾਂ, ਮਾਪੇ ਵੀ ਮਿਲੇ
ਬੱਚੇ ਤੇ ਵੱਡੇ ਪਿਆਰੇ, ਸਿਰ ਦੀ ਛਾਂ ਵਰਗੇ
ਰੰਗ, ਕੌਮ, ਨਸਲ ਹੈ ਵੱਖਰੇ, ਮਜ਼ਬੂਤ ਹੈ ਪਰ ਏਕਾ
ਹਿੱਸਾ ਯਹੋਵਾਹ, ਮੈਂ ਘਰਾਣੇ ਤੇਰੇ ਦਾ
3. ਮਜ਼ਬੂਤ ਹੈ ਬੜਾ ਬੰਧਨ ਸਾਡਾ
ਹੈ ਸਾਡਾ ਰੱਬ ਯਹੋਵਾਹ ਐਸ ਅਟੱਲ ਪਿਆਰ ਦੀ ਨੀਂਹ
ਨਾ ਭਾਈਚਾਰਾ ਹੈ ਕੋਈ ਇਹਦੇ ਵਰਗਾ
ਹਿੱਸਾ ਯਹੋਵਾਹ, ਮੈਂ ਘਰਾਣੇ ਤੇਰੇ ਦਾ
ਰੰਗ, ਕੌਮ, ਨਸਲ ਹੈ ਵੱਖਰੇ, ਮਜ਼ਬੂਤ ਹੈ ਪਰ ਏਕਾ
ਹਿੱਸਾ ਯਹੋਵਾਹ, ਮੈਂ ਘਰਾਣੇ ਤੇਰੇ ਦਾ
4. ਯਹੋਵਾਹ ਦਿਲੋਂ ਅਪਨਾਂਦਾ ਏ ਸਾਨੂੰ
ਹੈ ਕਬੂਲ ਕਰਦਾ ਸਾਨੂੰ ਬ੍ਹਾਵਾਂ ਉਹ ਫੈਲਾ ਕੇ
ਸਾਨੂੰ ਖ਼ੁਸ਼ ਰੱਖੇਗਾ ਉਹ ਹਮੇਸ਼ਾ ਲਈ
ਹਾਂ ਸਭ ਲੋਕ ਹੋਣਗੇ ਉਹਦੇ ਘਰਾਣੇ ਦੇ ਜੀਅ
ਹਾਂ ਸਭ ਉਹਦੇ ਘਰਾਣੇ ਦੇ ਜੀਅ
ਘਰਾਣੇ
ਦੇ ਜੀਅ