ਸਿੱਖ ਲੈ ਗ਼ਲਤੀ ਤੋਂ
1. ਪੂਰੀ ਦੁਨੀਆਂ ਵਿਚ ਕਿਤੇ
ਮਿਲੇ ਨਾ ਜੋ ਕਹੇ
“ਪੂਰੀ ਜ਼ਿੰਦਗੀ ਮੇਰੇ ਕਦਮ ਡੋਲੇ ਨਹੀਂ”
ਹੁਣ ਤੂੰ ਦਿਲ ਨਾ ਹਾਰੀਂ
ਰੱਖ ਹਿੰਮਤ, ਤੇਰੀ ਵਾਰੀ
ਹੋਰ ਤਕੜਾ ਹੈ ਬਣ ਜਾਂਦਾ
ਡਿੱਗੇ ਨੇਕ ਇਨਸਾਨ ਚਾਹੇ ਸੱਤ ਵਾਰੀ
(ਕੋਰਸ)
ਚੱਲ ਉੱਠ ਜਾ, ਹੋ ਤਿਆਰ
ਰੱਬ ਕਰਦਾ ਤੈਨੂੰ ਪਿਆਰ
ਤੇਰਾ ਦਿਲ ਦੇਖੇ ਉਹ
ਹੁੰਦੀ ਗ਼ਲਤੀ ਸਭ ਤੋਂ
ਉਸ ਦਾ ਹੱਥ ਫੜ ਲਾ ਤੂੰ
ਲਗਾਵੇ ਗਲ਼ ਨਾਲ ਤੈਨੂੰ
ਇਕ ਗੱਲ ਯਾਦ ਤੂੰ ਰੱਖੀਂ
ਰੱਬ ਖੁਸ਼ ਹੁੰਦਾ ਕੋਸ਼ਿਸ਼ ਤੋਂ
ਸਿੱਖੇਂ ਜੇ ਗ਼ਲਤੀ ਤੋਂ
2. ਇਕ ਦਿਨ ਦੇਖ ਹੋਰ ਚੜ੍ਹ ਆਇਆ
ਸੋਚਾਂ ਨੇ ਦਿਲ ਹਿਲਾਇਆ
ਬੀਤਿਆ ਵਕਤ ਨਾ ਦੇਖੀ ਜਾ
ਰੱਬ ਵੱਲ ਕਦਮ ਵਧਾ
ਇਹੀ ਹੈ ਸਹੀ ਰਾਹ
ਸੁਣ ਬੁਲਾਵੇ ਯਹੋਵਾਹ
ਉਹਦਾ ਹਰ ਬੋਲ ਹੈ ਦੀਵਾ
ਵਖਾਵੇ ਰਾਹ, ਰੌਸ਼ਨ ਕਰੇ ਜਹਾਨ
(ਕੋਰਸ)
ਚੱਲ ਉੱਠ ਜਾ, ਹੋ ਤਿਆਰ
ਰੱਬ ਕਰਦਾ ਤੈਨੂੰ ਪਿਆਰ
ਤੇਰਾ ਦਿਲ ਦੇਖੇ ਉਹ
ਹੁੰਦੀ ਗ਼ਲਤੀ ਸਭ ਤੋਂ
ਉਸ ਦਾ ਹੱਥ ਫੜ ਲਾ ਤੂੰ
ਲਗਾਵੇ ਗਲ਼ ਨਾਲ ਤੈਨੂੰ
ਇਕ ਗੱਲ ਯਾਦ ਤੂੰ ਰੱਖੀਂ
ਰੱਬ ਖੁਸ਼ ਹੁੰਦਾ ਕੋਸ਼ਿਸ਼ ਤੋਂ
ਹਾਂ, ਯਹੋਵਾਹ ਯਾਦ ਕਰਾਵੇ
ਬੋਲ ਉਹਦੇ ਨੇ ਮਰਹਮ ਲਾਂਦੇ
ਹੈ ਉਹਦਾ ਪਿਆਰ ‘ਵੱਡਾ ਸਾਡੇ, ਹਾਂ, ਦਿਲਾਂ ਤੋਂ’
ਸਿੱਖ ਗ਼ਲਤੀ ਤੋਂ
(ਕੋਰਸ)
ਚੱਲ ਉੱਠ ਜਾ, ਹੋ ਤਿਆਰ
ਰੱਬ ਕਰਦਾ ਤੈਨੂੰ ਪਿਆਰ
ਤੇਰਾ ਦਿਲ ਦੇਖੇ ਉਹ
ਹੁੰਦੀ ਗ਼ਲਤੀ ਸਭ ਤੋਂ
ਉਸ ਦਾ ਹੱਥ ਫੜ ਲਾ ਤੂੰ
ਲਗਾਵੇ ਗਲ਼ ਨਾਲ ਤੈਨੂੰ
ਇਕ ਗੱਲ ਯਾਦ ਤੂੰ ਰੱਖੀਂ
ਰੱਬ ਖੁਸ਼ ਹੁੰਦਾ ਕੋਸ਼ਿਸ਼ ਤੋਂ
ਸਿੱਖੇਂ ਜੇ ਗ਼ਲਤੀ ਤੋਂ
ਤੂੰ ਸਿੱਖ ਲੈ ਗ਼ਲਤੀ ਤੋਂ