ਗੀਤ 130
ਦਿਲੋਂ ਮਾਫ਼ ਕਰੋ
-
1. ਯਿਸੂ ਦੀ ਕੁਰਬਾਨੀ
ਹੈ ਯਹੋਵਾਹ ਵੱਲੋਂ ਦਾਤ
ਕੀਤਾ ਮੌਤ ਤੋਂ ਸਾਨੂੰ ਰਿਹਾ
ਕਿੰਨਾ ਪਿਆਰ ਉਸ ਦਾ ਅਪਾਰ
ਕਰ ਕੇ ਦਿਲੋਂ ਆਪਾਂ ਤੋਬਾ
ਛੱਡਾਂਗੇ ਜੇ ਪਾਪ ਦਾ ਰਾਹ
ਮਿਲੇ ਯਿਸੂ ਨਾਂ ʼਤੇ ਮਾਫ਼ੀ
ਰੱਬ ਦੇਵੇਗਾ ਦਿਲ ਵਿਚ ਥਾਂ
-
2. ਰੱਬ ਜਿਹਾ ਦਿਲ ਰੱਖੀਏ
ਪਾਈਏ ਕਿਰਪਾ ਦੇ ਮੋਤੀ
ਮੰਦੇ ਬੋਲ ਕਦੀ ਨਾ ਬੋਲੋ
ਸਮਝੋ ਦੂਜੇ ਦੀ ਵੀ ਪੀੜ
ਸਭ ਗੁੱਸੇ-ਗਿਲੇ ਮਿਟਾ ਕੇ
ਹਾਂ, ਦਿਖਾਓ ਖੁੱਲ੍ਹ-ਦਿਲੀ
ਪਾ ਲਵੋ ਪਿਆਰ ਦਾ ਪਹਿਰਾਵਾ
ਦੇਵੋ ਮਾਣ ਸਭ ਨੂੰ ਤੁਸੀਂ
-
3. ਦਇਆਵਾਨ ਯਹੋਵਾਹ
ਕਰੇ ਮਾਫ਼ ਹਜ਼ਾਰਾਂ ਪਾਪ
ਬਣ ਕੇ ਉਸ ਦੇ ਬੱਚੇ ਆਪਾਂ
ਕਰਨਾ ਦੂਜਿਆਂ ਨੂੰ ਮਾਫ਼
ਦਿਲ ਨਾ ਤੋੜੋ ਇਕ-ਦੂਜੇ ਦਾ
ਦੁੱਖਾਂ ਵਿਚ ਨਿਭਾਓ ਸਾਥ
ਜੇ ਤੁਰੋਗੇ ਪਿਆਰ ਦੇ ਰਾਹ ʼਤੇ
ਕਰੇਗਾ ਯਹੋਵਾਹ ਨਾਜ਼
(ਮੱਤੀ 6:12; ਅਫ਼. 4:32; ਕੁਲੁ. 3:13 ਵੀ ਦੇਖੋ।)