ਗੀਤ 141
ਜੀਵਨ ਇਕ ਕਰਿਸ਼ਮਾ
-
1. ਹਰ ਇਕ ਨੰਨ੍ਹੀ ਜਾਨ, ਬਾਰਸ਼ ਦੀ ਹਰ ਬੂੰਦ
ਸੂਰਜ ਦੀ ਸੁਨਹਿਰੀ ਧੁੱਪ ਜਾਂ ਕੋਮਲ ਫੁੱਲ
ਹਰੇਕ ਸ਼ੈਅ ਬੋਲੇ ਰੱਬ ਕਰਦਾ ਹੈ ਪਿਆਰ
ਤੇਰੀ ਹਰ ਦਾਤ ਜ਼ਿੰਦਗੀ ਨੂੰ ਕਰੇ ਗੁਲਜ਼ਾਰ
(ਕੋਰਸ)
ਕਰਿਸ਼ਮਾ ਹੈ ਜੀਵਨ, ਇਕ ਅਨਮੋਲ ਤੋਹਫ਼ਾ
ਹੇ ਯਹੋਵਾਹ, ਤੈਨੂੰ ਦੇਈਏ ਕਿਹੜਾ ਨਜ਼ਰਾਨਾ?
ਤਹਿ ਦਿਲੋਂ ਕਰਾਂਗੇ ਹਰੇਕ ਨਾਲ ਅਸੀਂ ਪਿਆਰ
ਚੁਕਾ ਨਾ ਸਕਾਂਗੇ ਇਹ ਕਰਜ਼ਾ ਤੇਰਾ
-
2. ਗਮਾਂ ਦੇ ਬੱਦਲ ਕਰਦੇ ਜਦ ਉਦਾਸ
ਜ਼ਿੰਦਗੀ ਦਾ ਹਰ ਪਲ ਹੈ ਜੀਣਾ ਮੁਹਾਲ
ਯਾਦ ਹੈ ਸਾਨੂੰ ਜ਼ਿੰਦਗੀ ਵਰਦਾਨ
ਹੈ ਖ਼ੁਦਾ ਤੇਰੀ ਅਮਾਨਤ, ਮੰਨਦੇ ਅਹਿਸਾਨ
(ਕੋਰਸ)
ਕਰਿਸ਼ਮਾ ਹੈ ਜੀਵਨ, ਇਕ ਅਨਮੋਲ ਤੋਹਫ਼ਾ
ਹੇ ਯਹੋਵਾਹ, ਤੈਨੂੰ ਦੇਈਏ ਕਿਹੜਾ ਨਜ਼ਰਾਨਾ?
ਤਹਿ ਦਿਲੋਂ ਕਰਾਂਗੇ ਹਰੇਕ ਨਾਲ ਅਸੀਂ ਪਿਆਰ
ਚੁਕਾ ਨਾ ਸਕਾਂਗੇ ਇਹ ਕਰਜ਼ਾ ਤੇਰਾ
(ਅੱਯੂ. 2:9; ਜ਼ਬੂ. 34:12; ਉਪ. 8:15; ਮੱਤੀ 22:37-40; ਰੋਮੀ. 6:23 ਵੀ ਦੇਖੋ।)