ਗੀਤ 65
ਅੱਗੇ ਵਧਦੇ ਰਹੋ!
-
1. ਅੱਗੇ ਵਧਦੇ ਰਹੋ, ਰਾਜ ਦੇ ਗੀਤ ਗਾਓ
ਕਰੋ ਸੇਵਾ ਦਿਲ ਲਾ ਕੇ ਤੁਸੀਂ ਯਹੋਵਾਹ ਦੀ
ਕਰੋ ਯਿਸੂ ਦੀ ਰੀਸ, ਬਣੋ ਮਿਹਨਤੀ
ਸੱਚ ਦੇ ਨਾਲ ਲਗਾਅ ਰੱਖੋ
ਕਰੋ ਸਾਰੇ ਇਨਸਾਨਾਂ ਨੂੰ ਪਿਆਰ
ਸਿੱਖਿਆ ਦੇਵੋ, ਨਿਖਾਰੋ ਕਲਾ
ਰੱਬ ʼਤੇ ਕਰੋ ਇਤਬਾਰ, ਬਣੋ ਸਮਝਦਾਰ
ਬਰਕਤਾਂ ਉਹ ਦੇਵੇਗਾ
-
2. ਅੱਗੇ ਵਧਦੇ ਰਹੋ, ਰਾਜ ਦਾ ਗੀਤ ਸੁਣਾਓ
ਹਿੰਮਤ ਨਾਲ ਹਰ ਤਰਫ਼ ਖ਼ੁਸ਼ੀ ਦਾ ਪੈਗਾਮ ਸੁਣਾਓ
ਉੱਚੇ ਸੁਰ ਵਿਚ ਯਹੋਵਾਹ ਦੀ ਮਹਿਮਾ ਗਾਓ
ਸਿਫ਼ਤਾਂ ਕਰੋ ਉਸ ਦੀਆਂ
ਦੁਸ਼ਮਣ ਚਾਹੇ ਸਤਾਉਣ, ਨਾ ਡਰੋ
ਕਰੋ ਸਾਮ੍ਹਣਾ, ਪਿੱਛੇ ਨਾ ਹਟੋ
ਰੱਬ ਦੇ ਰਾਜ ਦੇ ਨਗ਼ਮੇ ਗੁਣ-ਗੁਣਾਉਂਦੇ ਜਾਓ
ਬੋਲੋ ਹਰ ਬੋਲ ਸੁਰੀਲਾ
-
3. ਅੱਗੇ ਵਧਦੇ ਰਹੋ, ਲਾਓ ਪੂਰੀ ਵਾਹ
ਬਾਰੰਬਾਰ ਦਿਲਾਂ ’ਤੇ ਦਸਤਕ ਦਿੰਦੇ ਹੀ ਰਹੋ
ਹੁਨਰਮੰਦੀ ਦੇ ਨਾਲ ਲੋਕਾਂ ਨੂੰ ਸਿਖਾਓ
ਦੇਵੇਗਾ ਸ਼ਕਤੀ ਖ਼ੁਦਾ
ਕਰੋ ਪਿਆਰ ਦਾ ਇਜ਼ਹਾਰ ਸਭਨਾਂ ਲਈ
ਲੱਗੇ ਰਹੋ, ਪਰ ਹਾਰ ਨਾ ਮੰਨੋ
ਸੱਚ ਦਾ ਗਾਵੇ ਨਗ਼ਮਾ ਪੂਰਾ ਇਹ ਸੰਸਾਰ
ਰੱਬ ਦਾ ਨਾਂ ਰੋਸ਼ਨ ਹੋਵੇ
(ਫ਼ਿਲਿ. 1:27; 3:16; ਇਬ. 10:39 ਵੀ ਦੇਖੋ।)