“ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ” ਹੋਵੇਗਾ
ਯਹੋਵਾਹ ਦੇ ਵਫ਼ਾਦਾਰ ਲੋਕਾਂ ਦਾ ਭਵਿੱਖ ਸ਼ਾਨਦਾਰ ਹੋਵੇਗਾ। ਜਦੋਂ ਅਸੀਂ ਜੋਸ਼ ਅਤੇ ਖ਼ੁਸ਼ੀ ਨਾਲ ਦੂਸਰਿਆਂ ਨੂੰ ਆਪਣੀ ਉਮੀਦ ਬਾਰੇ ਦੱਸਦੇ ਹਾਂ, ਤਾਂ ਇਹ ਉਮੀਦ ਸਾਡੇ ਲਈ ਹੋਰ ਵੀ ਅਸਲੀ ਬਣਦੀ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅੰਤ ਵਿਚ ਕੀ ਹੋਵੇਗਾ ਜਦੋਂ ਯਹੋਵਾਹ ਹੀ “ਸਾਰਿਆਂ ਦਾ ਰਾਜਾ” ਹੋਵੇਗਾ।
ਆਉਣ ਵਾਲੇ ਸਮੇਂ ਵਿਚ ਮਿਲਣ ਵਾਲੀਆਂ ਬਰਕਤਾਂ ਵਿੱਚੋਂ ਕਿਹੜੀ ਬਰਕਤ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਅਤੇ ਕਿਉਂ?
ਤੁਹਾਨੂੰ ਕਿਉਂ ਭਰੋਸਾ ਹੈ ਕਿ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣਗੇ?