ਹਿਜ਼ਕੀਯਾਹ ਨੂੰ ਨਿਹਚਾ ਦਾ ਫਲ ਮਿਲਿਆ
ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਰਬਸ਼ਾਕੇਹ ਨੂੰ ਯਰੂਸ਼ਲਮ ਇਹ ਕਹਿਣ ਨੂੰ ਭੇਜਿਆ ਕਿ ਸ਼ਹਿਰ ਦੇ ਲੋਕ ਉਸ ਅੱਗੇ ਗੋਡੇ ਟੇਕ ਦੇਣ। ਅੱਸ਼ੂਰੀਆਂ ਨੇ ਕਈ ਦਲੀਲਾਂ ਦਿੱਤੀਆਂ ਤਾਂਕਿ ਯਹੂਦੀ ਬਿਨਾਂ ਲੜੇ ਹੀ ਹਾਰ ਮੰਨ ਲੈਣ।
-
ਬੇਸਹਾਰਾ। ਮਿਸਰ ਤੁਹਾਡੀ ਕੋਈ ਮਦਦ ਨਹੀਂ ਕਰ ਪਾਵੇਗਾ।
—ਯਸਾ 36:6 -
ਸ਼ੱਕ। ਯਹੋਵਾਹ ਤੁਹਾਡੇ ਲਈ ਨਹੀਂ ਲੜੇਗਾ ਕਿਉਂਕਿ ਉਹ ਤੁਹਾਡੇ ਤੋਂ ਖ਼ੁਸ਼ ਨਹੀਂ ਹੈ।
—ਯਸਾ 36:7, 10 -
ਡਰਾਉਣਾ। ਤੁਸੀਂ ਸ਼ਕਤੀਸ਼ਾਲੀ ਅੱਸ਼ੂਰੀ ਫ਼ੌਜ ਸਾਮ੍ਹਣੇ ਖੜ੍ਹ ਵੀ ਨਹੀਂ ਸਕਦੇ।
—ਯਸਾ 36:8, 9 -
ਲਾਲਚ। ਅੱਸ਼ੂਰੀਆਂ ਸਾਮ੍ਹਣੇ ਗੋਡੇ ਟੇਕਣ ਨਾਲ ਤੁਹਾਡੀ ਜ਼ਿੰਦਗੀ ਬਿਹਤਰ ਬਣ ਜਾਵੇਗੀ।
—ਯਸਾ 36:16, 17
ਹਿਜ਼ਕੀਯਾਹ ਨੇ ਯਹੋਵਾਹ ’ਤੇ ਪੂਰੀ ਨਿਹਚਾ ਦਿਖਾਈ
-
ਘੇਰਾਬੰਦੀ ਦਾ ਸਾਮ੍ਹਣਾ ਕਰਨ ਲਈ ਉਹ ਸ਼ਹਿਰ ਨੂੰ ਤਿਆਰ ਕਰਨ ਲਈ ਜੋ ਕਰ ਸਕਦਾ ਸੀ ਉਸ ਨੇ ਉਹ ਸਭ ਕੀਤਾ
-
ਉਸ ਨੇ ਛੁਟਕਾਰੇ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ
-
ਉਸ ਨੂੰ ਆਪਣੀ ਨਿਹਚਾ ਦਾ ਫਲ ਮਿਲਿਆ ਜਦੋਂ ਯਹੋਵਾਹ ਨੇ ਆਪਣਾ ਦੂਤ ਭੇਜ ਕੇ ਇੱਕੋ ਰਾਤ ਵਿਚ ਅੱਸ਼ੂਰੀਆਂ ਦੇ 1,85,000 ਫ਼ੌਜੀਆਂ ਨੂੰ ਮਾਰ ਮੁਕਾਇਆ