ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਕਿੱਦਾਂ ਦੀ ਭਗਤੀ ਚਾਹੁੰਦਾ ਹੈ?
ਇਜ਼ਰਾਈਲੀਆਂ ਨੇ ਪੂਰੇ ਦਿਲ ਤੇ ਪੂਰੀ ਜਾਨ ਨਾਲ ਯਹੋਵਾਹ ਦੀ ਆਗਿਆ ਮੰਨਣੀ ਸੀ, ਉਸ ਨਾਲ ਪਿਆਰ ਕਰਨਾ ਸੀ ਅਤੇ ਉਸ ਦੀ ਸੇਵਾ ਕਰਨੀ ਸੀ (ਬਿਵ 11:13; it-2 1007 ਪੈਰਾ 4)
ਉਨ੍ਹਾਂ ਨੇ ਝੂਠੀ ਭਗਤੀ ਨਾਲ ਜੁੜੀ ਹਰ ਚੀਜ਼ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਸੀ (ਬਿਵ 12:2, 3)
ਸਾਰਿਆਂ ਨੇ ਇੱਕੋ ਜਗ੍ਹਾ ’ਤੇ ਭਗਤੀ ਕਰਨੀ ਸੀ (ਬਿਵ 12:11-14; it-1 84 ਪੈਰਾ 3)
ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਜੀ-ਜਾਨ ਨਾਲ ਉਸ ਦੀ ਭਗਤੀ ਕਰਨ, ਝੂਠੀ ਭਗਤੀ ਦੀ ਹਰ ਚੀਜ਼ ਤੋਂ ਦੂਰ ਰਹਿਣ ਅਤੇ ਏਕਤਾ ਵਿਚ ਰਹਿਣ।