ਸਾਡੀ ਮਸੀਹੀ ਜ਼ਿੰਦਗੀ
ਮਸੀਹ ਦੇ ਨਕਸ਼ੇ-ਕਦਮਾਂ ’ਤੇ ਧਿਆਨ ਨਾਲ ਚੱਲੋ
ਯਿਸੂ ਨੇ ਸਾਡੇ ਲਈ ਇਕ ਵਧੀਆ ਮਿਸਾਲ ਰੱਖੀ ਜਿਸ ਦੀ ਅਸੀਂ ਰੀਸ ਕਰ ਸਕਦੇ ਹਾਂ, ਖ਼ਾਸ ਕਰਕੇ ਜਦੋਂ ਅਸੀਂ ਅਜ਼ਮਾਇਸ਼ਾਂ ਜਾਂ ਸਤਾਹਟਾਂ ਦਾ ਸਾਮ੍ਹਣਾ ਕਰਦੇ ਹਾਂ। (1 ਪਤ 2:21-23) ਭਾਵੇਂ ਯਿਸੂ ਦੀ ਬੇਇੱਜ਼ਤੀ ਕੀਤੀ ਗਈ ਤੇ ਉਸ ਨੂੰ ਦੁੱਖ ਦਿੱਤੇ ਗਏ, ਪਰ ਉਸ ਨੇ ਕਦੇ ਬਦਲਾ ਨਹੀਂ ਲਿਆ। (ਮਰ 15:29-32) ਕਿਹੜੀ ਗੱਲ ਨੇ ਧੀਰਜ ਰੱਖਣ ਉਸ ਦੀ ਵਿਚ ਮਦਦ ਕੀਤੀ? ਉਸ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ। (ਯੂਹੰ 6:38) ਨਾਲੇ ਉਸ ਨੇ ਆਪਣਾ ਧਿਆਨ ਉਸ “ਖ਼ੁਸ਼ੀ” ਵੱਲ ਲਾਇਆ “ਜੋ ਉਸ ਦੇ ਸਾਮ੍ਹਣੇ ਰੱਖੀ ਗਈ ਸੀ।”—ਇਬ 12:2.
ਅਸੀਂ ਉਦੋਂ ਕਿਵੇਂ ਪੇਸ਼ ਆਉਂਦੇ ਹਾਂ ਜਦੋਂ ਸਾਡੇ ਵਿਸ਼ਵਾਸਾਂ ਕਰਕੇ ਸਾਡੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ? ਸੱਚੇ ਮਸੀਹੀ “ਬੁਰਾਈ ਦੇ ਵੱਟੇ ਬੁਰਾਈ” ਨਹੀਂ ਕਰਦੇ। (ਰੋਮੀ 12:14, 17) ਜਦੋਂ ਅਸੀਂ ਮਸੀਹ ਦੀ ਰੀਸ ਕਰਦਿਆਂ ਦੁੱਖ ਝੱਲਦੇ ਹਾਂ, ਤਾਂ ਅਸੀਂ ਖ਼ੁਸ਼ੀ ਮਨਾ ਸਕਦੇ ਹਾਂ ਕਿਉਂਕਿ ਸਾਡੇ ’ਤੇ ਪਰਮੇਸ਼ੁਰ ਦੀ ਮਿਹਰ ਹੈ।—ਮੱਤੀ 5:10-12; 1 ਪਤ 4:12-14.
ਯਹੋਵਾਹ ਦਾ ਨਾਂ ਸਭ ਤੋਂ ਅਹਿਮ ਹੈ ਨਾਂ ਦਾ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਜਦੋਂ ਭੈਣ ਪੌਏਟਜ਼ਿੰਜਰ ਕਾਲ ਕੋਠੜੀ ਵਿਚ ਇਕੱਲੀ ਸੀ, ਤਾਂ ਉਸ ਨੇ ਆਪਣੇ ਸਮੇਂ ਦਾ ਸਮਝਦਾਰੀ ਨਾਲ ਇਸਤੇਮਾਲ ਕਿਵੇਂ ਕੀਤਾ?
-
ਭਰਾ ਅਤੇ ਭੈਣ ਪੌਏਟਜ਼ਿੰਜਰ ਨੂੰ ਅਲੱਗ-ਅਲੱਗ ਤਸ਼ੱਦਦ ਕੈਂਪਾਂ ਵਿਚ ਕਿਹੜੇ ਦੁੱਖ ਝੱਲਣੇ ਪਏ?
-
ਕਿਹੜੀਆਂ ਗੱਲਾਂ ਨੇ ਧੀਰਜ ਰੱਖਣ ਵਿਚ ਉਨ੍ਹਾਂ ਦੀ ਮਦਦ ਕੀਤੀ?