ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਯਹੋਵਾਹ ਨੂੰ ਪ੍ਰਾਰਥਨਾ ਕਰੋ
ਯਹੋਵਾਹ ਹੀ ਲੋਕਾਂ ਦੇ ਦਿਲਾਂ ਵਿਚ ਸੱਚਾਈ ਦੇ ਬੀ ਨੂੰ ਵਧਾਉਂਦਾ ਹੈ। (1 ਕੁਰਿੰ 3:6-9) ਇਸ ਲਈ ਜੇ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਸਫ਼ਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਅਸੀਂ ਯਹੋਵਾਹ ਨੂੰ ਆਪਣੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਬਾਰੇ ਸਾਫ਼-ਸਾਫ਼ ਦੱਸ ਸਕਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇ ਅਤੇ ਉਹ ਹਿੰਮਤ ਨਾ ਹਾਰਨ। (ਫ਼ਿਲਿ 1:9, 10) ਅਸੀਂ ਪਵਿੱਤਰ ਸ਼ਕਤੀ ਮੰਗ ਸਕਦੇ ਹਾਂ ਕਿ ਅਸੀਂ ਸਹੀ ਸੋਚ ਬਣਾਈ ਰੱਖੀਏ ਅਤੇ ਸਹੀ ਕਦਮ ਚੁੱਕੀਏ। (ਲੂਕਾ 11:13) ਸਾਨੂੰ ਆਪਣੇ ਵਿਦਿਆਰਥੀਆਂ ਨੂੰ ਪ੍ਰਾਰਥਨਾ ਕਰਨੀ ਸਿਖਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਉਨ੍ਹਾਂ ਨਾਲ ਪ੍ਰਾਰਥਨਾ ਕਰਦੇ ਵੇਲੇ ਅਤੇ ਇਕੱਲਿਆਂ ਪ੍ਰਾਰਥਨਾ ਕਰਦੇ ਵੇਲੇ ਸਾਨੂੰ ਉਨ੍ਹਾਂ ਦਾ ਨਾਂ ਲੈਣਾ ਚਾਹੀਦਾ ਹੈ।
ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਯਹੋਵਾਹ ਦੀ ਮਦਦ ਸਵੀਕਾਰ ਕਰੋ—ਪ੍ਰਾਰਥਨਾ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਨੀਤਾ ਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ?
-
1 ਕੁਰਿੰਥੀਆਂ 3:6 ਨੂੰ ਧਿਆਨ ਵਿਚ ਰੱਖਦਿਆਂ ਨੀਤਾ ਨੇ ਕੀ ਕੀਤਾ?
-
ਨੀਤਾ ਦੀ ਮੁਸ਼ਕਲ ਕਿਵੇਂ ਹੱਲ ਹੋਈ?